Bhedaghat

ਸੰਗਮਰਮਰੀ ਚੱਟਾਨਾਂ ਦਾ ਤੀਰਥ ਭੇੜਾਘਾਟ -ਪੁੰਨ ਸਲਿਲਾ ਨਰਮਦਾ ਦੇ ਦੋਵੇਂ ਕਿਨਾਰਿਆਂ ’ਤੇ ਖੜ੍ਹੀਆਂ ਸੰਗਮਰਮਰੀ ਚੱਟਾਨਾਂ ਵਾਲਾ ਸੈਰ-ਸਪਾਟਾ ਤੀਰਥ ਭੇੜਾਘਾਟ ਆਪਣੀ ਕੁਦਰਤੀ ਸੁੰਦਰਤਾ ਅਤੇ ਅਨੋਖੀ ਦਿੱਖ ਲਈ ਸੰਸਾਰ ਵਿਚ ਪ੍ਰਸਿੱਧ ਹੈ ਇਹ ਮੱਧ ਪ੍ਰਦੇਸ਼ ਦੇ ਜਬਲਪੁਰ ਸ਼ਹਿਰ ਤੋਂ ਸਿਰਫ 21 ਕਿਲੋਮੀਟਰ ਦੂਰ ਹੈ ਅਤੇ ਸਮੁੰਦਰ ਤਲ ਤੋਂ 408 ਮੀਟਰ ਉੱਚਾਈ ’ਤੇ ਹੈ

ਇੱਥੋਂ ਦੀ ਅਦਭੁੱਤ ਸੁੰਦਰਤਾ ਨੂੰ ਦੇਖਣ ਲਈ ਹਜ਼ਾਰਾਂ ਵਿਦੇਸ਼ੀ ਸੈਲਾਨੀ ਇੱਥੇ ਆਉਂਦੇ ਰਹਿੰਦੇ ਹਨ ਸ਼ਰਦ ਪੂਰਨਮਾਸੀ ਦੀ ਰਾਤ ’ਚ ਇੱਥੋਂ ਦੀ ਸੁੰਦਰਤਾ ਜੋ ਉੱਭਰਦੀ ਹੈ, ਉਹ ਅੱਖਾਂ ’ਚ ਨਹੀਂ ਸਮਾ ਸਕਦੀ ਇਹੀ ਕਾਰਨ ਹੈ ਕਿ ਇੱਥੇ ਕਈ ਫਿਲਮਾਂ ਦੀ ਸ਼ੂਟਿੰਗ ਹੋਈ ਹੈ ਤੇ ਅੱਜ ਵੀ ਚੱਲਦੀ ਰਹਿੰਦੀ ਹੈ

ਕਿਵੇਂ ਪਹੁੰਚੀਏ ਭੇੜਾਘਾਟ?

ਭੇੜਾਘਾਟ, ਜਬਲਪੁਰ ਨੂੰ ਇਟਾਰਸੀ ਨਾਲ ਜੋੜਨ ਵਾਲੀ ਮੱਧ ਰੇਲਵੇ ਲਾਈਨ ’ਤੇ ਸਥਿਤ ਹੈ ਭੇੜਾਘਾਟ ’ਚ ਛੋਟਾ ਜਿਹਾ ਰੇਲਵੇ ਸਟੇਸ਼ਨ ਹੈ ਜਿੱਥੇ ਰੇਲਾਂ ਰੁਕਦੀਆਂ ਹਨ ਰੇਲਵੇ ਸਟੇਸ਼ਨ ਤੋਂ ਭੇੜਾਘਾਟ ਸਿਰਫ 5 ਕਿਲੋਮੀਟਰ ਦੂਰ ਹੈ ਇੱਥੋਂ ਭੇੜਾਘਾਟ ਜਾਣ ਲਈ ਟੈਂਪੂ, ਆਟੋ ਰਿਕਸ਼ਾ ਆਦਿ ਵਾਹਨ ਮਿਲ ਜਾਂਦੇ ਹਨ

ਮੁੱਖ ਖਿੱਚ ਦਾ ਕੇਂਦਰ:-

ਭੇੜਾਘਾਟ ਦਾ ਸਭ ਤੋਂ ਜ਼ਿਆਦਾ ਦਿਲ ਖਿੱਚਵਾਂ ਸਥਾਨ ਹੈ ਬੰਦਰ ਕੁੰਦਨੀ ਨਰਮਦਾ ਦੇ ਦੋਵੇਂ ਕਿਨਾਰਿਆਂ ’ਤੇ ਲਗਭਗ 105 ਫੁੱਟ ਉੱਚੀਆਂ ਸੰਗਮਰਮਰ ਦੀਆਂ ਰੰਗ-ਬਿਰੰਗੀਆਂ ਚੱਟਾਨਾਂ ਖੜ੍ਹੀਆਂ ਹਨ ਇਸ ਸਥਾਨ ’ਤੇ ਨਰਮਦਾ ਐਨੀ ਸੁੰਗੜ ਗਈ ਹੈ ਕਿ ਇੱਕ ਬਾਂਦਰ ਇੱਕ ਚੱਟਾਨ ਤੋਂ ਛਾਲ ਮਾਰ ਕੇ ਨਰਮਦਾ ਨੂੰ ਲੰਘ ਦੂਜੇ ਪਾਸੇ ਚੱਟਾਨ ’ਤੇ ਆ ਸਕਦਾ ਹੈ ਇਸ ਸੁੰਗੜੇ ਹੋਏ ਸਥਾਨ ਦੇ ਵਿਚੋਂ ਕਿਸ਼ਤੀ ’ਤੇ ਯਾਤਰਾ ਕਰਨ ਦਾ ਸੁੱਖ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ ਮੰਨੋ ਉਸ ਦਾ ਮਿਲਾਪ ਖੁਦ ਕੁਦਰਤ ਦੇ ਨਾਲ ਹੋ ਜਾਂਦਾ ਹੈ ਦੁੱਧ ਚਿੱਟੀਆਂ ਚੱਟਾਨਾਂ ਤੋਂ ਇਲਾਵਾ ਇੱਥੇ ਨੀਲੇ, ਕੱਥਈ ਅਤੇ ਗੁਲਾਬੀ ਰੰਗ ਦੀਆਂ ਧਾਰਾ ਵੀ ਹਨ

ਜੋ ਸੂਰਜ ਦੀਆਂ ਕਿਰਨਾਂ ਦੇ ਨਾਲ ਇੰਦਰਧਨੁੱਸ਼ੀ ਕਿਰਨਾਂ ਖਿਲਾਰਦੀਆਂ ਹਨ ਇੱਥੋਂ ਦੇ ਲੋਕਾਂ ’ਚ ਇਹ ਵਿਸ਼ਵਾਸ ਵੀ ਪ੍ਰਚੱਲਿਤ ਹੈ ਕਿ ਦੇਵਰਾਜ ਇੰਦਰ ਨੇ ਨਰਮਦਾ ਨੂੰ ਅੱਗੇ ਵਧਾਉਣ ਲਈ ਇਸ ਰਸਤੇ ਨੂੰ ਖੁਦ ਬਣਾਇਆ ਸੀ ਪੱਥਰਾਂ ’ਤੇ ਉੱਕਰੇ ਹਾਥੀ ਦੇ ਪੈਰਾਂ ਦੇ ਨਿਸ਼ਾਨ ਅੱਜ ਵੀ ਦਿਖਾਈ ਦਿੰਦੇ ਹਨ ਮਾਨਤਾ ਹੈ ਕਿ ਇਹ ਅਹਿਰਾਵਤ ਹਾਥੀ ਦੇ ਚਿੰਨ੍ਹ ਹਨ ਇੱਕ ਮਾਨਤਾ ਇਹ ਵੀ ਹੈ ਕਿ ਹਨੂੰਮਾਨ ਜੀ ਜਦੋਂ ਸੰਜੀਵਨੀ ਬੂਟੀ ਲੈਣ ਜਾ ਰਹੇ ਸਨ ਤਾਂ ਉਨ੍ਹਾਂ ਨੇ ਇੱਥੇ ਛਾਲ ਮਾਰ ਕੇ ਮਾਂ ਨਰਮਦਾ ਨੂੰ ਪਾਰ ਕੀਤਾ ਸੀ ਉਦੋਂ ਤੋਂ ਇਸ ਸਥਾਨ ਦਾ ਨਾਂਅ ਬੰਦਰ ਕੁੰਦਨੀ ਪੈ ਗਿਆ

ਧੂੰਆਂਧਾਰ:-

ਬੰਦਰ ਕੁੰਦਨੀ ਤੋਂ ਲਗਭਗ ਇੱਕ ਕਿਲੋਮੀਟਰ ਪਹਿਲਾਂ ਨਰਮਦਾ ਨਦੀ ਕਾਫੀ ਉੱਚਾਈ ਤੋਂ ਚੱਟਾਨਾਂ ’ਤੇ ਡਿੱਗਦੀ ਹੈ ਇਸ ਜਲ ਸਰੋਤ ਦੇ ਡਿੱਗਣ ਨਾਲ ਚਾਰੇ ਪਾਸੇ ਧੂੰਆਂ ਜਿਹਾ ਉੱਠਦਾ ਹੈ ਇਸੇ ਕਾਰਨ ਇਸ ਨੂੰ ਧੂੰਆਂਧਾਰ ਕਿਹਾ ਜਾਂਦਾ ਹੈ ਇੱਥੋਂ ਦਾ ਨਜ਼ਾਰਾ ਵੀ ਮਨਮੋਹਕ ਹੈ ਇੱਥੇ ਸੈਂਕੜੇ ਸੈਲਾਨੀ ਇਸ਼ਨਾਨ ਦਾ ਅਨੰਦ ਲੈਂਦੇ ਹਨ ਹਨੀਮੂਨਰਸ ਇੱਥੇ ਘੰਟਿਆਂ ਪਏ ਕੁਦਰਤ, ਪਾਣੀ ਅਤੇ ਮਨਮੋਹਕ ਵਾਤਾਵਰਨ ਦਾ ਆਨੰਦ ਲੈਂਦੇ ਹਨ ਅਤੇ ਭੇੜਾਘਾਟ ’ਚ ਕਿਸ਼ਤੀ ਚਲਾਉਣ ਦਾ ਅਨੰਦ ਵੀ ਲੈਂਦੇ ਹਨ

ਪੰਚਵਟੀ ਘਾਟ:-

ਇੱਥੇ ਹੀ ਇੱਕ ਘਾਟ ਹੋਰ ਹੈ ਜਿਸ ਨੂੰ ਪੰਚਵਟੀ ਘਾਟ ਕਿਹਾ ਜਾਂਦਾ ਹੈ ਇੱਥੋਂ ਦੀ ਸੁੰਦਰਤਾ ਵੀ ਦੇਖਦੇ ਬਣਦੀ ਹੈ ਕੱਤਕ ਦੀ ਪੂਰਨਮਾਸੀ ਦੇ ਦਿਨ ਇਸ ਖੇਤਰ ’ਚ ਤਿੰੰਨ ਰੋਜ਼ਾ ਮੇਲਾ ਲੱਗਦਾ ਹੈ, ਜਿਸ ’ਚ ਦੂਰ-ਦੁਰਾਡੇ ਤੋਂ ਲੱਖਾਂ ਲੋਕ ਆ ਕੇ ਮਾਂ ਨਰਮਦਾ ਦੇ ਪਵਿੱਤਰ ਜਲ ’ਚ ਇਸ਼ਨਾਨ ਕਰਕੇ ਪੁੰਨ ਪ੍ਰਾਪਤ ਕਰਦੇ ਹਨ

ਗਵਾਰੀਘਾਟ ਅਤੇ ਤਿਲਵਾਰਾ ਘਾਟ:-

ਮਾਂ ਨਰਮਦਾ ਦੇ ਦੋ ਤੱਟ ਹੋਰ ਹਨ ਜਿਨ੍ਹਾਂ ਨੂੰ ਗਵਾਰੀਘਾਟ  ਅਤੇ ਤਿਲਵਾਰਾ ਘਾਟ ਕਿਹਾ ਜਾਂਦਾ ਹੈ ਇਨ੍ਹਾਂ ਘਾਟਾਂ ’ਤੇ ਲੋਕ ਸੰਸਕਾਰਾਂ ਸਬੰਧੀ ਪੂਜਾ ਪਾਠ ਕਰਨ ਲਈ ਦੂਰੋਂ- ਦੂਰੋਂ ਆਉਂਦੇ ਹਨ ਇੱਥੇ ਮੁੰਡਨ, ਪਾਸਨੀ, ਪਿੰਡਦਾਨ ਅਤੇ ਕਿਰਿਆਕ੍ਰਮ ਵੀ ਕੀਤਾ ਜਾਂਦਾ ਹੈ ਧਾਰਮਿਕ ਤੀਰਥ ਦੇ ਰੂਪ ’ਚ ਇੱਥੋਂ ਦੀ ਪ੍ਰਸਿੱਧੀ ਬਹੁਤ ਦੂਰ-ਦੂਰ ਤੱਕ ਫੈਲੀ ਹੋਈ ਹੈ ਦੋਵੇਂ ਹੀ ਘਾਟ ਸੁੰਦਰਤਾ ਨਾਲ ਪਰਿਪੂਰਨ ਹਨ

ਕੁਦਰਤੀ ਸੁੰਦਰਤਾ ਤੋਂ ਇਲਾਵਾ ਇੱਥੇ ਪੁਰਾਤੱਤਵਿਕ ਅਤੇ ਇਤਿਹਾਸਕ ਮਹੱਤਵ ਦੇ ਕਈ ਸਥਾਨ ਹਨ ਜੋ ਆਪਣੇ-ਆਪ ’ਚ ਰੋਮਾਂਚਕ ਇਤਿਹਾਸ ਸੰਜੋਏ ਹੋਏ ਹਨ ਭੇੜਾਘਾਟ ਦਾ ਮਨਮੋਹਕ ਨਜ਼ਾਰਾ ਦੇਖੇ ਬਿਨਾਂ ਮੱਧ ਪ੍ਰਦੇਸ਼ ਦਾ ਸੰਪੂਰਨ ਸੈਰ-ਸਪਾਟਾ ਪੂਰਾ ਨਹੀਂ ਮੰਨਿਆ ਜਾ ਸਕਦਾ ਇੱਥੇ ਸਭ ਕੁਝ ਸ਼ਾਨਦਾਰ ਹੈ, ਜ਼ਰੂਰ ਦੇਖਣ ਲਾਇਕ
-ਜਗਦੀਸ਼ ਕਿੰਜਲਕ