ਸਿਹਤ ਦਾ ਸਿਕੰਦਰ ‘ਚੁਕੰਦਰ’
ਕੀ ਤੁਸੀਂ ਆਪਣੇ ਸਰੀਰ ਵਿੱਚ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ? ਕੀ ਤੁਸੀਂ ਆਪਣੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ? ਕੀ ਤੁਸੀਂ ਬਹੁਤ ਜਲਦੀ ਗੁੱਸੇ ਹੋ ਜਾਂਦੇ ਹੋ? ਕੀ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ? ਕੀ ਤੁਸੀਂ ਮੋਟਾਪੇ ਤੋਂ ਪ੍ਰੇਸ਼ਾਨ ਹੋ?
Table of Contents
ਹੁਣ ਘਬਰਾਓ ਨਾ! ਕਿਉਂਕਿ ਤੁਹਾਡੀਆਂ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਦਾ ਹੈ
‘ਚੁਕੰਦਰ’ ਜੀ ਹਾਂ, ਚੁਕੰਦਰ ਇੱਕ ਅਜਿਹੀ ਸਬਜ਼ੀ ਹੈ, ਜਿਸ ਨੂੰ ਬਹੁਤ ਸਾਰੇ ਲੋਕ ਨਾਪਸੰਦ ਕਰ ਦਿੰਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਚੁਕੰਦਰ ਦੇ ਰਸ ਨੂੰ ਪੀਣ ਨਾਲ ਨਾ ਸਿਰਫ਼ ਸਰੀਰ ਦੇ ਖੂਨ ਵਿੱਚ ਹੀਮੋਗਲੋਬਿਨ ਦੀ ਮਾਤਰਾ ਵਧਦੀ ਹੈ, ਸਗੋਂ ਕਈ ਹੋਰ ਸਰੀਰਕ ਲਾਭ ਵੀ ਹੁੰਦੇ ਹਨ ਚੁਕੰਦਰ ਦੇ ਸਬੰਧ ਵਿੱਚ ਇੱਕ ਮਹੱਤਵਪੂਰਨ ਤੱਥ ਇਹ ਵੀ ਹੈ ਕਿ ਇਸ ਦੀ ਜੜ੍ਹ ਤੋਂ ਇਲਾਵਾ ਚੁੰਕਦਰ ਦੀਆਂ ਹਰੀਆਂ ਪੱਤੀਆਂ ਵਿੱਚ ਜੜ੍ਹ ਦੀ ਤੁਲਨਾ ਵਿੱਚ ਤਿੰਨ ਗੁਣਾ ਜ਼ਿਆਦਾ ਲੋਹ-ਤੱਤ ਪਾਇਆ ਜਾਂਦਾ ਹੈ ਇਸ ਦੀਆਂ ਪੱਤੀਆਂ ’ਚ ਵਿਟਾਮਿਨ-ਏ ਵੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ
Also Read :-
- ਗਾਜ਼ਰ-ਚੁਕੰਦਰ ਸੂਪ
- ਵੈਕਸ ਕੋਟੇਡ ਫਰੂਟਸ ਵਿਗਾੜ ਰਹੇ ਹਨ ਤੁਹਾਡੀ ਸਿਹਤ
- ਅੰਨ੍ਹ ਦੀ ਬਰਬਾਦੀ ਕਰਨ ਤੋਂ ਬਚੋ
- ਆਪਣੇ ਆਹਾਰ ਦੀ ਪੌਸ਼ਟਿਕਤਾ ਨੂੰ ਸੁਰੱਖਿਅਤ ਰੱਖੋ
ਸੋਧ ਅਤੇ ਅਧਿਐਨ (ਵਿਗਿਆਨਕ ਖੋਜ):
ਸੀਨੀਅਰ ਲੇਖਕ Çਲੰਡਾ ਪੀਟਰਸਨ, ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ, ਸੇਂ. ਲੂਈ, ਮੈਡੀਸਨ ਦੀ ਐਸੋਸੀਏਟ ਪ੍ਰੋਫੈਸਰ ਕਹਿੰਦੀ ਹੈ ਕਿ ‘ਇਹ ਇੱਕ ਬਹੁਤ ਹੀ ਛੋਟਾ ਅਧਿਐਨ ਹੈ, ਪਰ ਚੁਕੰਦਰ ਦਾ ਜੂਸ ਪੀਣ ਤੋਂ ਦੋ ਘੰਟਿਆਂ ਬਾਅਦ ਅਸੀਂ ਮਰੀਜ਼ ਦੀਆਂ ਮਾਸਪੇਸ਼ੀਆਂ ਵਿੱਚ 13 ਫੀਸਦੀ ਵੱਧ ਮਜ਼ਬੂਤੀ ਨਾਲ ਬਦਲਾਅ ਵੇਖਿਆ ਚੁਕੰਦਰ ਦੇ ਜੂਸ ਵਿੱਚ ਨਾਈਟ੍ਰੇਟ ਪਦਾਰਥ ਹੁੰਦਾ ਹੈ, ਜੋ ਮਾਸਪੇਸ਼ੀਆਂ ਵਿੱਚ ਮਜ਼ਬੂਤੀ ਪੈਦਾ ਕਰਦਾ ਹੈ ਪਹਿਲਾਂ ਹੋਈ ਖੋਜ ਤੋਂ ਪਤਾ ਲੱਗਿਆ ਸੀ
ਕਿ ਡਾਈਟ ਵਿੱਚ ਨਾਈਟ੍ਰੇਟ ਦੀ ਮਾਤਰਾ ਸ਼ਾਮਲ ਕਰਨ ਨਾਲ ਐਥਲੀਟ ਦੀਆਂ ਮਾਸਪੇਸ਼ੀਆਂ ਵਿੱਚ ਸੁਧਾਰ ਹੋਇਆ ਹੈ ਚੁਕੰਦਰ ਦਾ ਜੂਸ ਪੀਣ ਤੋਂ ਬਾਅਦ ਲੋਕਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਸਾਈਡ ਇਫੈਕਟ ਨਹੀਂ ਪਾਇਆ ਗਿਆ ਨਾ ਤਾਂ ਇਸ ਰਸ ਨੇ ਦਿਲ ਦੀ ਬਿਮਾਰੀ ਵਾਲੇ ਮਰੀਜ਼ਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਨਾ ਹੀ ਉਨ੍ਹਾਂ ਦੇ ਬਲੱਡ ਪ੍ਰੈਸ਼ਰ ਵਿੱਚ ਗਿਰਾਵਟ ਵੇਖੀ ਗਈ’
ਚੁਕੰਦਰ ਦੇ ਫਾਇਦੇ:-
ਐਨੀਮੀਆ:
ਚੁਕੰਦਰ ਦਾ ਜੂਸ ਮਨੁੱਖੀ ਸਰੀਰ ਵਿੱਚ ਖੂਨ ਬਣਾਉਣ ਦੀ ਪ੍ਰਕਿਰਿਆ ਵਿੱਚ ਉਪਯੋਗੀ ਹੁੰਦਾ ਹੈ ਆਇਰਨ ਦੀ ਬਹੁਤਾਤ ਕਾਰਨ ਇਹ ਰੈੱਡ ਸੈੱਲਾਂ ਨੂੰ ਸਰਗਰਮ ਅਤੇ ਉਨ੍ਹਾਂ ਦੀ ਮੁੜ ਸੰਰਚਨਾ ਕਰਦਾ ਹੈ ਇਹ ਐਨੀਮੀਆ ਦੇ ਇਲਾਜ ਵਿੱਚ ਵਿਸ਼ੇਸ਼ ਰੂਪ ਨਾਲ ਉਪਯੋਗੀ ਹੁੰਦਾ ਹੈ ਇਸ ਦੀ ਵਰਤੋਂ ਨਾਲ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਵਧਦੀ ਹੈ
ਹਾਜ਼ਮੇ ਲਈ:
ਚੁੰਕਦਰ ਦਾ ਜੂਸ ਪੀਲੀਆ, ਹੈਪੇਟਾਈਟਿਸ, ਜੀਅ ਕੱਚਾ ਅਤੇ ਉਲਟੀ ਦੇ ਇਲਾਜ ਵਿੱਚ ਲਾਭਕਾਰੀ ਹੁੰਦਾ ਹੈ ਚੁਕੰਦਰ ਦੇ ਜੂਸ ਵਿੱਚ ਇੱਕ ਚਮਚ ਨਿੰਬੂ ਦਾ ਰਸ ਮਿਲਾ ਕੇ ਇਨ੍ਹਾਂ ਬਿਮਾਰੀਆਂ ਵਿੱਚ ਤਰਲ ਭੋਜਨ ਦੇ ਰੂਪ ਵਿੱਚ ਦਿੱਤਾ ਜਾ ਸਕਦਾ ਹੈ ਗੈਸਟ੍ਰਿਕ ਅਲਸਰ ਦੇ ਇਲਾਜ ਦੌਰਾਨ ਸਵੇਰੇ ਨਾਸ਼ਤੇ ਤੋਂ ਪਹਿਲਾਂ ਇੱਕ ਗਿਲਾਸ ਚੁਕੰਦਰ ਦੇ ਜੂਸ ਵਿੱਚ ਇੱਕ ਚਮਚ ਸ਼ਹਿਦ ਨੂੰ ਮਿਲਾ ਕੇ ਪੀਓ
ਊਰਜਾ ਵਧਾਏ:
ਜੇਕਰ ਤੁਹਾਨੂੰ ਆਲਸ ਹੋਵੇ ਜਾਂ ਫਿਰ ਥਕਾਵਟ ਮਹਿਸੂਸ ਹੋਵੇ, ਤਾਂ ਚੁਕੰਦਰ ਦਾ ਜੂਸ ਪੀ ਲਓ ਇਸ ਵਿੱਚ ਕਾਰਬੋਹਾਈਡ੍ਰੇਟ ਹੁੰਦਾ ਹੈ ਜੋ ਸਰੀਰ ਦੀ ਊਰਜਾ ਵਧਾਉਂਦਾ ਹੈ
ਪੋਸ਼ਟਿਕਤਾ ਭਰਪੂਰ:
ਇਹ ਕੁਦਰਤੀ ਗੁਲੂਕੋਜ਼ ਦਾ ਸਰੋਤ ਹੁੰਦਾ ਹੈ ਇਸ ਵਿੱਚ ਕੈਲਸ਼ੀਅਮ, ਮਿਨਰਲ, ਮੈਗਨੀਸ਼ੀਅਮ, ਆਇਰਨ, ਸੋਡੀਅਮ, ਪੋਟਾਸ਼ੀਅਮ, ਫਾਸਫੋਰਸ, ਕਲੋਰੀਨ, ਆਇਓਡੀਨ ਅਤੇ ਹੋਰ ਕਈ ਮਹੱਤਵਪੂਰਨ ਵਿਟਾਮਿਨ ਵੀ ਪਾਏ ਜਾਂਦੇ ਹਨ ਇਸ ਲਈ ਘਰ ’ਚ ਇਸ ਦੀ ਸਬਜ਼ੀ ਬਣਾ ਕੇ ਆਪਣੇ ਬੱਚਿਆਂ ਨੂੰ ਜ਼ਰੂਰ ਖਵਾਓ
ਦਿਲ (ਹਰਟ) ਦੇ ਲਈ:
ਚੁਕੰਦਰ ਦਾ ਰਸ ਹਾਈਪਰਟੈਂਸ਼ਨ ਅਤੇ ਦਿਲ ਸਬੰਧੀ ਸਮੱਸਿਆਵਾਂ ਨੂੰ ਦੂਰ ਰੱਖਦਾ ਹੈ ਖਾਸ ਕਰਕੇ ਚੁੰਕਦਰ ਦੇ ਰਸ ਦੀ ਵਰਤੋਂ ਕਰਨ ਨਾਲ ਵਿਅਕਤੀ ਵਿੱਚ ਖੂਨ ਸੰਚਾਰ ਕਾਫ਼ੀ ਵਧ ਜਾਂਦਾ ਹੈ ਖੂਨ ਦੀਆਂ ਨਾੜਾਂ ਵਿੱਚ ਜੰਮੀ ਹੋਈ ਚਰਬੀ ਨੂੰ ਵੀ ਇਸ ਵਿੱਚ ਮੌਜ਼ੂਦ ਬੇਟੇਨ ਨਾਮਕ ਤੱਤ ਜੰਮਣ ਤੋਂ ਰੋਕਦਾ ਹੈ
ਔਸ਼ੁਧੀ ਉਪਯੋਗ:
- ਚੁਕੰਦਰ ਵਿੱਚ ‘ਬਿਟਨ’ ਨਾਮਕ ਤੱਤ ਪਾਇਆ ਜਾਂਦਾ ਹੈ? ਜੋ ਸਰੀਰ ਵਿੱਚ ਕੈਂਸਰ ਅਤੇ ਟਿਊਮਰ ਬਣਨ ਦੀਆਂ ਸੰਭਾਵਨਾਵਾਂ ਨੂੰ ਖਤਮ ਕਰ ਦਿੰਦਾ ਹੈ ਇਹ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਪ੍ਰਤੀਰੋਧਕ ਸਮਰੱਥਾ ਦਾ ਵਿਕਾਸ ਕਰਦਾ ਹੈ
- ਇੱਕ ਕੱਪ ਚੁਕੰਦਰ ਦੇ ਰਸ ਵਿੱਚ ਇੱਕ ਚਮਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਪਾਚਣ ਕਿਰਿਆ ਦੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਉਲਟੀ, ਦਸਤ, ਪੇਚਿਸ, ਪੀਲੀਆ ਵਿੱਚ ਲਾਭ ਹੁੰਦਾ ਹੈ ਰੋਜ਼ਾਨਾ ਸੌਣ ਤੋਂ ਪਹਿਲਾਂ ਇੱਕ ਕੱਪ ਚੁਕੰਦਰ ਦਾ ਰਸ ਪੀਣ ਨਾਲ ਬਵਾਸੀਰ ਵਿੱਚ ਲਾਭ ਹੁੰਦਾ ਹੈ ਚੁਕੰਦਰ ਦੇ ਰਸ ਵਿੱਚ ਇੱਕ ਚਮਚਾ ਸ਼ਹਿਦ ਮਿਲਾ ਕੇ ਰੋਜ਼ਾਨਾ ਸਵੇਰੇ-ਸ਼ਾਮ ਖਾਲੀ ਪੇਟ ਪੀਣ ਨਾਲ ਗੈਸਟ੍ਰਿਕ, ਅਲਸਰ ਵਿੱਚ ਫਾਇਦਾ ਹੁੰਦਾ ਹੈ
- ਗਰਭਵਤੀ ਔਰਤਾਂ ਨੂੰ ਚੁਕੰਦਰ, ਗਾਜ਼ਰ, ਟਮਾਟਰ ਅਤੇ ਸੇਬ ਦਾ ਰਸ ਮਿਲਾ ਕੇ ਪਿਆਉਣ ਨਾਲ ਉਨ੍ਹਾਂ ਦੇ ਸਰੀਰ ਵਿੱਚ ਵਿਟਾਮਿਨ ਏ.ਸੀ.ਡੀ. ਅਤੇ ਆਇਰਨ ਦੀ ਕਮੀ ਨਹੀਂ ਆਉਂਦੀ ਇਹ ਖੂਨ ਸਾਫ਼ ਕਰਕੇ ਸਰੀਰ ਨੂੰ ਲਾਲ ਸੁਰਖ਼ ਬਣਾਉਣ ’ਚ ਸਹਾਇਤਾ ਕਰਦਾ ਹੈ
- ਚੁਕੰਦਰ ਦੇ ਤਾਜ਼ੇ ਪੱਤੇ ਨੂੰ ਮਹਿੰਦੀ ਦੇ ਨਾਲ ਪੀਸ ਕੇ ਸਿਰ ’ਤੇ ਲੇਪ ਕਰਨ ਨਾਲ ਵਾਲਾਂ ਦਾ ਡਿੱਗਣਾ ਬੰਦ ਹੋ ਜਾਂਦਾ ਹੈ
- ਚੁਕੰਦਰ ਨੂੰ ਕੱਟ ਕੇ ਸਲਾਦ ਵਿੱਚ ਵਰਤਣ ਨਾਂਲ ਜਾਂ 200 ਗ੍ਰਾਮ ਤੋਂ 250 ਮਿਲੀਲੀਟਰ ਤੱਕ ਉਸ ਦਾ ਰਸ ਪੀਣ ਨਾਲ ਪੀਲੀਆ ਰੋਗ ਠੀਕ ਹੋ ਜਾਂਦਾ ਹੈ
ਸਾਵਧਾਨੀਆਂ:
- ਇਸ ਦਾ ਜੂਸ ਹਮੇਸ਼ਾ ਕਿਸੇ ਹੋਰ ਸਬਜ਼ੀ ਜਾਂ ਫ਼ਲ ਜਿਵੇਂ ਗਾਜ਼ਰ, ਸੇਬ, ਅਨਾਰ ਆਦਿ ਦੇ ਜੂਸ ਵਿੱਚ ਮਿਲਾ ਕੇ ਪੀਣਾ ਚਾਹੀਦਾ ਹੈ ਇਕੱਲਾ ਚੁਕੰਦਰ ਦਾ ਜੂਸ ਪੀਣ ਨਾਲ ਵੋਕਲ- ਕੋਰਡ ਵਿੱਚ ਕੁਝ ਚਿਰ ਲਈ ਤਕਲੀਫ਼ ਹੋ ਸਕਦੀ ਹੈ
- ਕਿਸੇ ਵੀ ਫ਼ਲ-ਸਬਜ਼ੀ ਆਦਿ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ