ਬਾਲ ਕਥਾ : ਪ੍ਰੀਖਿਆ ’ਚ ਅੱਵਲ ਕੌਣ ਆਇਆ
ਰਾਜੂ ਅਤੇ ਸੀਨੂੰ ਦੋਵੇਂ ਪਿੰਟੂ ਦੀ ਹੀ ਜਮਾਤ ’ਚ ਪੜ੍ਹਦੇ ਸਨ ਇੱਕ ਵਾਰ ਉਨ੍ਹਾਂ ’ਚ ਪ੍ਰੀਖਿਆ ’ਚ ਪਹਿਲਾ ਸਥਾਨ ਹਾਸਲ ਕਰਨ ਲਈ ਮੁਕਾਬਲਾ ਹੋ ਗਿਆ ਸੀ ਉਦੋਂ ਉਹ 10ਵੀਂ ਜਮਾਤ ’ਚ ਸਨ
ਰਾਜੂ ਕਹਿੰਦਾ ਸੀ, ਇਸ ਸਾਲ ਮੈਂ ਹੀ ਅੱਵਲ ਆਵਾਂਗਾ ਦੂਜੇ ਪਾਸੇ ਸੀਨੂੰ ਕਹਿੰਦਾ ਸੀ, ਪੜ੍ਹਾਈ ’ਚ ਮੇਰੇ ਤੋਂ ਅੱਗੇ ਨਿੱਕਲਣ ਵਾਲਾ ਵਿਦਿਆਰਥੀ ਤਾਂ ਕੋਈ ਹੈ ਹੀ ਨਹੀਂ
ਪਹਿਲੀ ਮਹੀਨੇਵਾਰ ਪ੍ਰੀਖਿਆ ’ਚ ਸੀਨੂੰ ਜਮਾਤ ’ਚ ਅੱਵਲ ਆਇਆ ਦੂਜੇ ਨੰਬਰ ’ਤੇ ਰਾਜੂ ਸੀ ਉਸਦੇ ਸੀਨੂੰ ਤੋਂ ਸਿਰਫ 25 ਅੰਕ ਘੱਟ ਸਨ ਹੁਣ ਤਾਂ ਸੀਨੂੰ ਆਪਣੇ ਸਾਰੇ ਦੋਸਤਾਂ ਨੂੰ ਆਪਣੇ ਤੋਂ ਛੋਟਾ ਸਮਝਣ ਲੱਗਾ ਉਸਨੂੰ ਹੰਕਾਰ ਹੋ ਗਿਆ
ਰਾਜੂ ਵੀ ਸੀਨੂੰ ਤੋਂ ਕੁਝ-ਕੁਝ ਦੱਬਣ ਲੱਗਾ ਪਰ ਇਸ ਪ੍ਰੀਖਿਆ ਤੋਂ ਬਾਅਦ ਉਸਨੇ ਪਹਿਲਾਂ ਤੋਂ ਜ਼ਿਆਦਾ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਖੇਡ ਦੀ ਥਾਂ ਉਸ ਨੇ ਪੜ੍ਹਾਈ ’ਚ ਜ਼ਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ
ਅਗਲੀ ਮਹੀਨੇਵਾਰ ਪ੍ਰੀਖਿਆ ’ਚ ਪਹਿਲੇ ਨੰਬਰ ’ਤੇ ਤਾਂ ਸੀਨੂੰ ਹੀ ਰਿਹਾ ਪਰ ਇਸ ਵਾਰ ਰਾਜੂ ਦੇ ਉਸ ਤੋਂ ਸਿਰਫ 15 ਅੰਕ ਹੀ ਘੱਟ ਸਨ
ਇੱਕ ਦਿਨ ਹਾਸੇ-ਹਾਸੇ ’ਚ ਜਮਾਤ ਦੇ ਕੁਝ ਵਿਦਿਆਰਥੀ ਪਿੰਟੂ ਨੂੰ ਕਹਿਣ ਲੱਗੇ, ‘‘ਪਿੰਟੂ, ਤੁਸੀਂ ਵੀ ਕਾਫੀ ਸਮਝਦਾਰ ਹੋ, ਜੇਕਰ ਤੁਸੀਂ ਮਿਹਨਤ ਕਰੋ ਤਾਂ ਪ੍ਰੀਖਿਆ ’ਚ ਸੀਨੂੰ ਅਤੇ ਰਾਜੂ ਦੋਵਾਂ ਤੋਂ ਜ਼ਿਆਦਾ ਅੰਕ ਪ੍ਰਾਪਤ ਕਰ ਸਕਦੇ ਹੋ’’
ਉਸ ਸਮੇਂ ਤਾਂ ਪਿੰਟੂ ਉਨ੍ਹਾਂ ਦੀ ਗੱਲ ਸੁਣ ਕੇ ਹੱਸ ਪਿਆ ਸੀ ਪਰ ਉਸ ਦਿਨ ਤੋਂ ਪਿੰਟੂ ਨੇ ਵੀ ਮਨ ਲਾ ਕੇ ਪੜ੍ਹਨਾ-ਲਿਖਣਾ ਸ਼ੁਰੂ ਕਰ ਦਿੱਤਾ ਘਰ ਆ ਕੇ ਵੀ ਪਿੰਟੂ ਬੜੀ ਮਿਹਨਤ ਕਰਨ ਲੱਗਾ ਖੇਡਣ ਲਈ ਪਿੰਟੂ ਨੇ ਸਿਰਫ ਸ਼ਾਮ ਨੂੰ 5 ਤੋਂ 6 ਵਜੇ ਤੱਕ ਦਾ ਸਮਾਂ ਹੀ ਤੈਅ ਕੀਤਾ ਰਾਤ ਨੂੰ ਪਿੰਟੂ 10 ਵਜੇ ਤੱਕ ਪੜ੍ਹਦਾ ਅਤੇ ਸਵੇਰੇ ਪੜ੍ਹਨ ਲਈ ਠੀਕ 4 ਵਜੇ ਉੱਠ ਜਾਂਦਾ ਸੀ ਪਿੰਟੂ ਨੂੰ ਐਨੀ ਮਿਹਨਤ ਕਰਦੇ ਦੇਖ ਕੇ ਉਸਦੇ ਪਾਪਾ ਨੂੰ ਬੜੀ ਖੁਸ਼ੀ ਹੋਈ ਇੱਕ ਦਿਨ ਉਹ ਪਿੰਟੂ ਨੂੰ ਬੋਲੇ, ‘‘ਪਿੰਟੂ, ਕੀ ਜਮਾਤ ’ਚ ਅੱਵਲ ਆਉਣ ਦੀ ਤਿਆਰੀ ਕਰ ਰਹੇ ਹੋ?’’
ਪਿੰਟੂ ਨੇ ਕਿਹਾ, ‘‘ਪਾਪਾ, ਅੱਵਲ ਤਾਂ ਮੈਂ ਕੀ ਆ ਸਕਦਾ ਹਾਂ ਸਾਡੀ ਜਮਾਤ ’ਚ ਸੀਨੂੰ ਅਤੇ ਰਾਜੂ, ਦੋ ਅਜਿਹੇ ਲੜਕੇ ਹਨ ਜਿਨ੍ਹਾਂ ਤੋਂ ਅੱਗੇ ਨਿੱਕਲਣਾ ਮੁਸ਼ਕਿਲ ਹੈ ਫਿਰ ਵੀ ਮਿਹਨਤ ਨਾਲ ਪੜ੍ਹਨਾ ਤਾਂ ਹਰ ਵਿਦਿਆਰਥੀ ਦਾ ਫਰਜ਼ ਹੈ’’ ਪਿੰਟੂ ਦੀ ਗੱਲ ਸੁਣ ਕੇ ਪਾਪਾ ਪਹਿਲਾਂ ਤਾਂ ਮੁਸਕੁਰਾਏ, ਫਿਰ ਕਹਿਣ ਲੱਗੇ, ‘‘ਦੇਖੋ, ਪੜ੍ਹਾਈ ’ਚ ਸਫ਼ਲਤਾ ਪਾਉਣ ਦੇ ਦੋ ਗੁਰ ਤਾਂ ਮੈਂ ਤੈਨੂੰ ਦੱਸ ਸਕਦਾ ਹਾਂ ਪਹਿਲਾ ਗੁਰ ਇਹ ਹੈ ਕਿ ਜਮਾਤ ’ਚ ਟੀਚਰ ਜੋ ਪੜ੍ਹਾਉਂਦੇ ਹਨ, ਉਸ ’ਤੇ ਪੂਰਾ ਧਿਆਨ ਦਿਓ ਦੂਜਾ ਗੁਰ ਇਹ ਹੈ ਕਿ ਆਪਣੀ ਲਿਖਾਈ ਸੁਧਾਰ ਲਓ ਸੁੰਦਰ ਅਤੇ ਸ਼ੁੱਧ ਲਿਖਾਈ ਨਾਲ ਆਂਸਰ ਸ਼ੀਟ ਚੈੱਕ ਕਰਨ ਵਾਲੇ ’ਤੇ ਇੱਕਦਮ ਵਧੀਆ ਅਸਰ ਪੈਂਦਾ ਹੈ’’
ਪਿੰਟੂ ਨੇ ਪਾਪਾ ਦੀ ਗੱਲ ’ਤੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਜਮਾਤ ’ਚ ਪਿੰਟੂ ਧਿਆਨ ਨਾਲ ਪੜ੍ਹਨ ਲੱਗਾ ਇਸ ਨਾਲ ਉਸਨੂੰ ਬਹੁਤ ਫਾਇਦਾ ਹੋਇਆ ਉਸਨੂੰ ਪਾਠ ਜਮਾਤ ’ਚ ਹੀ ਯਾਦ ਹੋਣ ਲੱਗਾ ਹੁਣ ਲਿਖਣ ਲਈ ਪਿੰਟੂ ਨੂੰ ਖੂਬ ਸਮਾਂ ਮਿਲਣ ਲੱਗਾ ਲਿਖਣ ਨਾਲ ਹਰ ਪਾਠ ਦੇ ਇੱਕ-ਇੱਕ ਸ਼ਬਦ ਤੋਂ ਜਾਣੂੰ ਹੋਣ ਲੱਗਾ
ਇਸ ਮਿਹਨਤ ਦਾ ਨਤੀਜਾ ਤੀਜੇ ਹੀ ਮਹੀਨੇ ਦਿਖਾਈ ਦੇਣ ਲੱਗਾ ਪਿੰਟੂ ਦਾ ਜਮਾਤ ’ਚ ਚੌਥਾ ਸਥਾਨ ਰਿਹਾ ਹੈਰਾਨੀ ਇਹ ਸੀ ਕਿ ਇਸ ਵਾਰ ਰਾਜੂ ਫਸਟ ਆਇਆ ਸੀ ਤੇ ਸੀਨੂੰ ਦੂਜੇ ਨੰਬਰ ’ਤੇ ਸੀਨੂੰ ਨੇ ਸਿਰਫ 5 ਅੰਕ ਘੱਟ ਲਏ ਸਨ ਰਾਜੂ ਅਤੇ ਸੀਨੂੰ ਦੇ ਇਸ ਮੁਕਾਬਲੇ ’ਚ ਹੁਣ ਜਮਾਤ-ਅਧਿਆਪਕ ਵੀ ਰੁਚੀ ਲੈਣ ਲੱਗੇ ਸਨ
ਦੇਖਦੇ ਹੀ ਦੇਖਦੇ ਕਈ ਮਹੀਨੇ ਬੀਤ ਗਏ ਅਤੇ ਪ੍ਰੀਖਿਆਂ ਨੂੰ ਦੋ ਮਹੀਨੇ ਹੀ ਰਹਿ ਗਏ ਇਸ ਦਰਮਿਆਨ ਪ੍ਰੀਖਿਆਵਾਂ ’ਚ ਕਦੇ ਰਾਜੂ 2-3 ਅੰਕ ਜ਼ਿਆਦਾ ਲੈਂਦਾ ਰਿਹਾ ਤੇ ਕਦੇ ਸੀਨੂੰ 5-6 ਅੰਕ ਜ਼ਿਆਦਾ ਲੈਂਦਾ ਰਿਹਾ ਇੱਕ ਦਿਨ ਜਮਾਤ ’ਚ ਸੀਨੂੰ ਅਤੇ ਰਾਜੂ ਦੀ ਖੂਬ ਚਰਚਾ ਹੋਈ ਇੱਕ ਵਿਦਿਆਰਥੀ ਪ੍ਰਵੇਸ਼ ਕਹਿਣ ਲੱਗਾ, ‘‘ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਇਸ ਵਾਰ ਸਾਲਾਨਾ ਪ੍ਰੀਖਿਆ ’ਚ ਸੀਨੂੰ ਹੀ ਫਸਟ ਆਵੇਗਾ’’
ਇਸ ’ਤੇ ਕਈ ਵਿਦਿਆਰਥੀ, ਜੋ ਰਾਜੂ ਦੇ ਦੋਸਤ ਸਨ, ਕਹਿਣ ਲੱਗੇ, ‘‘ਨਹੀਂ, ਰਾਜੂ ਸੀਨੂੰ ਨੂੰ ਹਰਾ ਦੇਵੇਗਾ’’
ਇਸ ਤਰ੍ਹਾਂ ਸਭ ਆਪਣੀ-ਆਪਣੀ ਗੱਲ ਦਾਅਵੇ ਸਮੇਤ ਕਹਿਣ ਲੱਗੇ ਸਾਰੇ ਵਿਦਿਆਰਥੀ ਖੂਬ ਮਿਹਨਤ ਕਰਨ ਲੱਗੇ ਹੌਲੀ-ਹੌਲੀ ਸਾਲਾਨਾ ਪ੍ਰੀਖਿਆ ਵੀ ਖ਼ਤਮ ਹੋ ਗਈ ਪ੍ਰੀਖਿਆ ਨਤੀਜੇ ਆਉਣ ਤੋਂ 2 ਦਿਨ ਪਹਿਲਾਂ ਜਮਾਤ ਦੇ 10-15 ਵਿਦਿਆਰਥੀ ਮਿਲ ਕੇ ਝੀਲ ’ਤੇ ਕਿਸ਼ਤੀ ਚਲਾਉਣ ਲਈ ਗਏ ਇਨ੍ਹਾਂ ’ਚ ਸੀਨੂੰ, ਰਾਜੂ ਅਤੇ ਪਿੰਟੂ ਵੀ ਸ਼ਾਮਲ ਸਨ ਕਿਸ਼ਤੀ ’ਚ ਸੈਰ ਕਰਕੇ ਹੱਸਦੇ-ਖੇਡਦੇ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਰਸਤੇ ’ਚ ਉਨ੍ਹਾਂ ਦੀ ਜਮਾਤ ਦੇ ਅਧਿਆਪਕ ਮਿਲ ਗਏ
ਪਿੰਟੂ ’ਤੇ ਨਜ਼ਰ ਪੈਂਦੇ ਹੀ ਝਟਕੇ ਨਾਲ ਜਮਾਤ ਅਧਿਆਪਕ ਨੇ ਪਿੰਟੂ ਦਾ ਹੱਥ ਫੜ ਲਿਆ ਅਤੇ ਬੋਲੇ, ‘‘ਪਿੰਟੂ, ਵਾਹ! ਤੁਸੀਂ ਤਾਂ ਕਮਾਲ ਹੀ ਕਰ ਦਿੱਤੀ! ਇਸ ਵਾਰ ਤੁਸੀਂ ਅੱਵਲ ਆਏ ਹੋ’’ ‘‘ਹੈਂ!’’ ਕਹਿ ਕੇ ਸਾਰੇ ਵਿਦਿਆਰਥੀ ਅਧਿਆਪਕ ਨੂੰ ਘੇਰ ਕੇ ਖੜ੍ਹੇ ਹੋ ਗਏ ਸਨ ਬਾਅਦ ’ਚ ਪਿੰਟੂ ਨੂੰ ਵਧਾਈ ਦੇਣ ਵਾਲਿਆਂ ’ਚ ਰਾਜੂ ਅਤੇ ਸੀਨੂੰ ਸਭ ਤੋਂ ਅੱਗੇ ਸਨ
-ਨਰਿੰਦਰ ਦੇਵਾਂਗਨ