ਨਾ-ਕਾਮਯਾਬੀ ਵੱਲ ਲੈ ਜਾਂਦੀਆਂ ਹਨ ਸਾਡੀਆਂ ਗਲਤ ਆਦਤਾਂ
ਕਾਮਯਾਬ ਹੋਣ ਲਈ ਮਿਹਨਤ, ਵਿਸ਼ਵਾਸ, ਹੌਸਲਾ ਅਤੇ ਕਿਸਮਤ ਦੀ ਜ਼ਰੂਰਤ ਹੁੰਦੀ ਹੈ ਪਰ ਨਾ-ਕਾਮਯਾਬ ਹੋਣ ’ਤੇ ਅਸੀਂ ਕਿਸਮਤ ਨੂੰ ਹੀ ਦੋਸ਼ ਦਿੰਦੇ ਹਾਂ ਉਸ ਦੇ ਅੱਗੇ ਨਹੀਂ ਸੋਚਦੇ ਕਿ ਸਾਨੂੰ ਕਾਮਯਾਬੀ ਕਿਉਂ ਨਹੀਂ ਮਿਲੀ ਜੇਕਰ ਅਸੀਂ ਇਸ ਬਾਰੇ ਸ਼ਾਂਤ ਮਨ ਨਾਲ ਚਿੰਤਨ ਕਰੀਏ ਤਾਂ ਪਤਾ ਚਲਦਾ ਹੈ ਕਿ ਸਾਡੀ ਨਾ-ਕਾਮਯਾਬੀ ਦੇ ਕਈ ਅਜਿਹੇ ਕਾਰਨ ਹਨ ਜੋ ਸਾਡੀਆਂ ਹੀ ਗਲਤੀਆਂ ਦੇ ਨਤੀਜੇ ਹਨ
Table of Contents
ਆਓ ਜਾਣੀਏ ਕੀ ਕਾਰਨ ਹੋ ਸਕਦੇ ਹਨ:-
ਅਸੀਂ ਹਮੇਸ਼ਾ ਗਲਤੀ ਦੂਸਰਿਆਂ ’ਚ ਕੱਢਦੇ ਹਾਂ
ਬਹੁਤ ਸਾਰੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਕਾਮਯਾਬ ਨਾ ਹੋਣ ’ਤੇ ਉਹ ਗਲਤੀਆਂ ਦਾ ਠੀਕਰਾ ਦੂਸਰਿਆਂ ’ਤੇ ਫੋੜਦੇ ਹਨ ਦੂਸਰਿਆਂ ਨੂੰ ਜਿੰਮੇਵਾਰ ਠਹਿਰਾਉਣਾ ਬੁਰੀ ਆਦਤ ਹੈ ਹਰ ਅਸਫਲਤਾ ਲਈ ਕਿਸੇ ਦੂਸਰੇ ਨੂੰ ਦੋਸ਼ੀ ਠਹਿਰਾਉਣਾ ਅਤੇ ਖੁਦ ਨੂੰ ਨਿਰਦੋਸ਼ ਸਾਬਤ ਕਰਨਾ ਠੀਕ ਨਹੀਂ ਨਾ-ਕਾਮਯਾਬ ਹੋਣ ’ਤੇ ਆਪਣੇ ’ਚ ਗਲਤੀ ਨੂੰ ਲੱਭੋ ਅਤੇ ਅੱਗੇ ਉਸ ਨੂੰ ਸੁਧਾਰਨ ਦਾ ਯਤਨ ਕਰੋ, ਉਦੋਂ ਸਫਲਤਾ ਹਾਸਲ ਹੋ ਸਕਦੀ ਹੈ
ਇਹ ਮੈਂ ਨਹੀਂ ਕਰ ਸਕਦਾ
ਬਹੁਤ ਸਾਰੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਉਨ੍ਹਾਂ ਨੇ ਕੁਝ ਨਾ ਕਰਨਾ ਹੋਵੇ ਤਾਂ ਪਹਿਲਾਂ ਹੀ ਉਸ ਕੰਮ ਦੇ ਨਾ ਹੋਣ ਦੀ ਗੱਲ ਕਰਦੇ ਹਨ ਜੇਕਰ ਤੁਸੀਂ ਪੌੜੀ ਚੜ੍ਹਨ ਤੋਂ ਪਹਿਲਾਂ ਹੀ ਨਿਰਾਸ਼ ਹੋਵੋਗੇ ਤਾਂ ਚੜ੍ਹਨ ਦਾ ਯਤਨ ਕਰ ਹੀ ਨਹੀਂ ਸਕੋਂਗੇ ਅਤੇ ਅੱਗੇ ਕਿਵੇਂ ਵਧੋਗੇ ਨਿਰਾਸ਼ਾਵਾਦੀ ਨਾ ਬਣ ਕੇ ਉਸ ਕੰਮ ਨੂੰ ਪੂਰੇ ਮਨੋਬਲ ਨਾਲ ਕਰਨ ਦਾ ਯਤਨ ਕਰੋ ਤਾਂ ਨਤੀਜਾ ਚੰਗਾ ਹੀ ਮਿਲੇਗਾ ਜੋ ਲੋਕ ਪਹਿਲਾਂ ਹੀ ਨਿਰਾਸ਼ ਹੁੰਦੇ ਹਨ, ਉਹ ਯਕੀਨੀ ਤੌਰ ’ਤੇ ਅਸਫਲ ਹੁੰਦੇ ਹਨ ਮੁਮਕਿਨ ਸ਼ਬਦ ਉਨ੍ਹਾਂ ਦੇ ਜਹਿਨ ’ਚ ਹੁੰਦਾ ਹੀ ਨਹੀਂ ਅਜਿਹੇ ਲੋਕ ਨਕਾਰਾਤਮਕ ਹੁੰਦੇ ਹਨ
ਮੈਂ ਇਕੱਲਾ ਕਰ ਲਵਾਂਗਾ
ਕਾਲਜ ’ਚ, ਆਫਿਸ ’ਚ ਕੁਝ ਪ੍ਰੋਜੈਕਟ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਮਿਲ ਕੇ ਵਿਚਾਰ ਕੀਤਾ ਜਾਵੇ ਤਾਂ ਨਤੀਜੇ ਜ਼ਿਆਦਾ ਬਿਹਤਰ ਹੁੰਦੇ ਹਨ ਪਰ ਬਹੁਤ ਸਾਰੇ ਲੋਕ ਪ੍ਰੋਜੈਕਟ ਮਿਲਦੇ ਹੀ ਕਹਿੰਦੇ ਹਨ ਅਰੇ, ਇਸ ਨੂੰ ਤਾਂ ਮੈਂ ਇਕੱਲੇ ਕਰ ਲਵਾਂਗਾ ਅਜਿਹੇ ਲੋਕ ਖੁਦਗਰਜ਼ ਹੁੰਦੇ ਹਨ ਅਤੇ ਬਸ ਆਪਣੀ ਹੀ ਕਾਮਯਾਬੀ ਬਾਰੇ ਸੋਚਦੇ ਹਨ ਉਹ ਟੀਮ ਵਰਕ ਦਾ ਮਹੱਤਵ ਨਹੀਂ ਸਮਝਦੇ ਉਹ ਭਲੇ ਹੀ ਕੁਝ ਸਮੇਂ ਲਈ ਕਾਮਯਾਬ ਹੋ ਜਾਣ ਪਰ ਆਖਰ ’ਚ ਫਲਾਪ ਹੀ ਰਹਿੰਦੇ ਹਨ ਜੇਕਰ ਤੁਹਾਨੂੰ ਟੀਮ ਵਰਕ ਦਾ ਪ੍ਰੋਜੈਕਟ ਮਿਲਿਆ ਹੈ ਤਾਂ ਟੀਮ ਨਾਲ ਮਿਲ ਕੇ ਕੰਮ ਕਰੋ ਫਿਰ ਸਫਲ ਹੋਣ ਦੇ ਚਾਂਨਸ ਜ਼ਿਆਦਾ ਹੋਣਗੇ
ਆਪਣਾ ਆਈਡੀਆ ਹੀ ਬੈਸਟ ਠੀਕ ਨਹੀਂ
ਕੁਝ ਲੋਕਾਂ ਨੂੰ ਸਿਰਫ਼ ਆਪਣੇ ਵਿਚਾਰ ਅਤੇ ਸੋਚ ਹੀ ਬੈਸਟ ਲਗਦੇ ਹਨ ਅਜਿਹੇ ਲੋਕ ਸਵਾਰਥੀ ਅਤੇ ਦੂਸਰਿਆਂ ਦੀ ਕਦਰ ਨਾ ਕਰਨ ਵਾਲੇ ਹੁੰਦੇ ਹਨ ਅਜਿਹੇ ਲੋਕਾਂ ਦੀ ਸੋਚ ਹੁੰਦੀ ਹੈ ਕਿ ਕਿਸੇ ਹੋਰ ਨੂੰ ਕਾਮਯਾਬੀ ਹਾਸਲ ਨਾ ਹੋਵੇ ਕੋਈ ਕੰਪਨੀ ਇੱਕ ਹੀ ਵਿਅਕਤੀ ਦੀ ਸੋਚ ਜਾਂ ਆਈਡੀਏ ਨੂੰ ਹਮੇਸ਼ਾ ਫਾਲੋ ਕਰਕੇ ਸਫਲ ਨਹੀਂ ਹੋ ਸਕਦੀ ਦੂਸਰਿਆਂ ਦੇ ਵਿਚਾਰਾਂ ਨੂੰ ਵੀ ਜਾਣੋ ਅਤੇ ਉਸ ’ਤੇ ਚਿੰਤਨ ਕਰੋ ਸ਼ਾਇਦ ਉਨ੍ਹਾਂ ਦਾ ਆਈਡੀਆ ਕੁਝ ਨਵਾਂ ਹੋਵੇ
ਮੈਨੂੰ ਪ੍ਰੇਸ਼ਾਨੀ ਹੈ ਇਨ੍ਹਾਂ ਤੋਂ
ਕੁਝ ਲੋਕ ਆਪਣੀਆਂ ਵਿਅਕਤੀਗਤ ਸਮੱਸਿਆਵਾਂ ਲਈ ਵੀ ਦੂਸਰਿਆਂ ਨੂੰ ਦੋਸ਼ ਦਿੰਦੇ ਹਨ ਅਤੇ ਉਨ੍ਹਾਂ ਦੀਆਂ ਕਮੀਆਂ ਸਭ ਦੇ ਸਾਹਮਣੇ ਕਹਿੰਦੇ ਹਨ ਇਸ ਵਿਅਕਤੀ ਤੋਂ ਮੈਨੂੰ ਪ੍ਰੇਸ਼ਾਨੀ ਹੈ, ਅਜਿਹਾ ਕਹਿੰਦੇ ਹੋਏ ਸੋਚਦੇ ਵੀ ਨਹੀਂ ਉਸ ਨੂੰ ਦੂਸਰਿਆਂ ਦੀ ਨਿਗ੍ਹਾ ’ਚ ਗਿਰਾ ਦਿੰਦੇ ਹਨ ਅਜਿਹੇ ਲੋਕ ਇਹ ਨਹੀਂ ਸੋਚਦੇ ਕਿ ਉਹ ਖੁਦ ਵੀ ਸਭ ਦੀ ਨਿਗ੍ਹਾ ’ਚ ਗਿਰ ਰਹੇ ਹਨ ਅਤੇ ਆਪਣੇ ਲਈ ਆਪਣੀ ਕਾਮਯਾਬੀ ਦਾ ਰਸਤਾ ਬੰਦ ਕਰ ਰਹੇ ਹਨ
ਕਿਸੇ ਦੀ ਵੀ ਸਲਾਹ ਦੀ ਕਦਰ ਨਹੀਂ
ਕੁਝ ਲੋਕਾਂ ਨੂੰ ਕੋਈ ਠੀਕ ਸਲਾਹ ਵੀ ਦੇ ਰਿਹਾ ਹੋਵੇਗਾ ਤਾਂ ਉਨ੍ਹਾਂ ਦਾ ਕਹਿਣਾ ਹੋਵੇਗਾ-ਤੁਹਾਡੀ ਸਲਾਹ ਦੀ ਜ਼ਰੂਰਤ ਨਹੀਂ, ਮੈਂ ਕਰ ਲਵਾਂਗਾ ਅਜਿਹੇ ਲੋਕ ਇਹ ਤੈਅ ਕਰਕੇ ਚੱਲਦੇ ਹਨ ਕਿ ਉਨ੍ਹਾਂ ਨੂੰ ਟੀਮ ’ਚ ਜਾਂ ਲੋਕਾਂ ਦੇ ਨਾਲ ਰਹਿ ਕੇ ਕੰਮ ਨਹੀਂ ਕਰਨਾ ਉਨ੍ਹਾਂ ਦਾ ਇਹ ਸੁਭਾਅ ਉਨ੍ਹਾਂ ਨੂੰ ਅਲੱਗ-ਥਲੱਗ ਰਹਿਣਾ ਦਰਸਾਉਂਦਾ ਹੈ ਅਜਿਹੇ ਲੋਕ ਟੀਮ ਦੇ ਨਾਲ ਰਹਿ ਕੇ ਕੰਮ ਕਰਨ ’ਚ ਅੱਗੇ ਨਹੀਂ ਹੁੰਦੇ ਜਿਸ ਦੇ ਕਾਰਨ ਕਦੇ-ਕਦੇ ਉਹ ਇਕੱਲੇ ਰਹਿ ਜਾਂਦੇ ਹਨ ਅਤੇ ਅੱਗੇ ਵਧਣ ਦਾ ਮੌਕਾ ਉਨ੍ਹਾਂ ਨੂੰ ਘੱਟ ਮਿਲਦਾ ਹੈ
ਮੈਨੂੰ ਸਭ ਪਤਾ ਹੈ
ਅੱਜ ਦੀ ਨੌਜਵਾਨ ਪੀੜ੍ਹੀ ਦੀ ਇਹ ਖਾਸ ਆਦਤ ਹੈ ਕਿ ਉਨ੍ਹਾਂ ਨੂੰ ਕੁਝ ਸਮਝਾ ਦਿਓ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ- ਮੈਨੂੰ ਪਤਾ ਹੈ, ਮੈਂ ਪਹਿਲਾਂ ਤੋਂ ਜਾਣਦਾ ਹਾਂ ਇਸ ਨੂੰ ਕਿਵੇਂ ਕਰਨਾ ਹੈ ਉਨ੍ਹਾਂ ਦੀ ਇਹ ਆਦਤ ਅੱਗੇ ਵਧਣ ’ਚ ਉਨ੍ਹਾਂ ਨੂੰ ਸਹਿਯੋਗ ਨਹੀਂ ਦਿੰਦੀ
ਮੈਂ ਸਹੀ ਹਾਂ, ਤੁਸੀਂ ਗਲਤ ਹੋ
ਬਹੁਤ ਸਾਰੇ ਲੋਕ ਓਵਰ-ਕੰਨਫੀਡੈਂਟ ਹੁੰਦੇ ਹਨ ਜੋ ਬੜੀ ਦ੍ਰਿੜਤਾ ਨਾਲ ਹਮੇਸ਼ਾ ਇਹ ਕਹਿੰਦੇ ਹਨ ਕਿ ਮੈਂ ਸਹੀ ਹਾਂ ਅਤੇ ਤੁਸੀਂ ਗਲਤ ਹੋ ਇਹ ਆਦਤ ਵੀ ਸਫਲਤਾ ਦੇ ਰਾਹ ’ਚ ਬਹੁਤ ਵੱਡਾ ਰੋੜਾ ਹੈ ਆਪਣੇ ਅੱਗੇ ਹੋਰਾਂ ਨੂੰ ਸਹੀ ਨਾ ਸਮਝਣਾ ਗਲਤ ਆਦਤ ਹੈ ਦੂਸਰਿਆਂ ਨੂੰ ਵੀ ਮੌਕਾ ਦਿਓ, ਉਨ੍ਹਾਂ ਦੀ ਵੀ ਸੁਣੋ, ਉਨ੍ਹਾਂ ਨੂੰ ਵੀ ਸਵੀਕਾਰੋ ਤਾਂ ਨਤੀਜਾ ਬਿਹਤਰ ਮਿਲ ਸਕਦਾ ਹੈ ਆਪਣੀਆਂ ਸੀਮਾਵਾਂ ਨੂੰ ਵੀ ਜਾਣੋ
ਵਿੱਚ ਹੀ ਛੱਡ ਦੇਣ ਦੀ ਆਦਤ
ਜੇਕਰ ਕੋਈ ਕੰਮ ਥੋੜ੍ਹਾ ਮੁਸ਼ਕਲ ਹੈ ਤਾਂ ਕੁਝ ਲੋਕਾਂ ਦੀ ਪ੍ਰਵਿਰਤੀ ਅਸਫਲਤਾ ਵੱਲ ਧੱਕਦੀ ਹੈ ਜੇਕਰ ਕੰਮ ਮੁਸ਼ਕਲ ਹੈ ਜਾਂ ਸਮਝ ਨਹੀਂ ਆ ਰਿਹਾ ਤਾਂ ਹੱਥ ਖੜ੍ਹੇ ਨਾ ਕਰੋ, ਉਸ ਸਮੱਸਿਆ ਦਾ ਹੱਲ ਲੱਭੋ ਅਤੇ ਦੂਸਰਿਆਂ ਤੋਂ ਮੱਦਦ ਲੈਣ ’ਚ ਸੰਕੋਚ ਨਾ ਕਰੋ
ਸਮਾਜਿਕ ਨੈੱਟਵਰਕਿੰਗ ਨਹੀਂ ਹੈ ਫਾਲਤੂ ਚੀਜ਼
ਬਹੁਤ ਸਾਰੇ ਲੋਕ ਸੋਸ਼ਲ ਨਹੀਂ ਹੁੰਦੇ ਇਸ ਦੇ ਕਾਰਨ ਉਨ੍ਹਾਂ ਦਾ ਚਹੁੰਮੁਖੀ ਵਿਕਾਸ ਵੀ ਨਹੀਂ ਹੋ ਪਾਉਂਦਾ ਅਤੇ ਉਹ ਆਪਣੇ-ਆਪ ਨੂੰ ਕਈ ਚੀਜ਼ਾਂ ’ਚ ਪਿੱਛੇ ਮਹਿਸੂਸ ਕਰਦੇ ਹਨ ਅੱਜ ਦੇ ਯੁੱਗ ’ਚ ਨੈੱਟਵਰਕਿੰਗ ਹੋਣਾ ਬਹੁਤ ਜ਼ਰੂਰੀ ਹੈ, ਅਜਿਹਾ ਮੰਨਣਾ ਹੈ
ਮਨੋਵਿਗਿਆਨਕਾਂ ਦਾ ਬਿਹਤਰ ਹੈ ਅਜਿਹੇ ਲੋਕਾਂ ਨਾਲ ਸਬੰਧ ਵਧਾਓ ਜੋ ਮਿਹਨਤੀ ਅਤੇ ਆਪਣੇ ਟੀਚੇ ਨੂੰ ਪੂਰਾ ਕਰਨ ’ਚ ਲੱਗੇ ਹੋਣ ਅਜਿਹੇ ਲੋਕ ਤੁਹਾਡਾ ਮਨੋਬਲ ਵਧਾਉਣਗੇ ਅਤੇ ਨਿਰਾਸ਼ ਨਹੀਂ ਕਰਨਗੇ ਕਿਸੇ ਤੋਂ ਵੀ ਕੁਝ ਸਮਝਣ ਜਾਂ ਸਿੱਖਣ ’ਚ ਪਿੱਛੇ ਨਾ ਰਹੋ