ਸ਼ਾਕਾਹਾਰ ਦੇ ਦਮ ’ਤੇ ਵੇਟਲਿਫਟਿੰਗ ’ਚ 19 ਸਾਲ ਦੇ ਆਸ਼ੀਸ਼ ਇੰਸਾਂ ਦਾ ਸ਼ਾਨਦਾਰ ਪ੍ਰਦਰਸ਼ਨ
ਹੁਣ ਲੋਕਾਂ ਨੂੰ ਆਪਣੀ ਇਹ ਧਾਰਨਾ ਬਦਲਣੀ ਹੋਵੇਗੀ ਕਿ ਸ਼ਾਕਾਹਾਰ ਦੇ ਬਲਬੂਤੇ ਵੱਡੇ ਮੈਦਾਨ ਫਤਿਹ ਨਹੀਂ ਕੀਤੇ ਜਾ ਸਕਦੇ ਹਰਿਆਣਾ ਦੇ ਨੌਜਵਾਨ ਖਿਡਾਰੀ ਨੇ ਇਸ ਮਿੱਥ ਸੋਚ ਨੂੰ ਤੋੜਦੇ ਹੋਏ ਨਵੀਂ ਮਿਸਾਲ ਕਾਇਮ ਕੀਤੀ ਹੈ ਪਿਓਰ ਵੈਜੀਟੇਰੀਅਨ ਆਸ਼ੀਸ਼ ਇੰਸਾਂ ਨੇ ਭਾਰਤੋਲਣ ਮੁਕਾਬਲੇ ’ਚ ਉੜੀਸਾ ’ਚ ਹੋਈ ਨੈਸ਼ਨਲ ਗੇਮ ’ਚ ਧੁਰੰਦਰਾਂ ਨੂੰ ਹਰਾਉਂਦੇ ਹੋਏ ਸੋਨ ਤਮਗਾ ਜਿੱਤ ਕੇ ਇਹ ਸਾਬਤ ਕਰ ਦਿਖਾਇਆ ਹੈ ਕਿ ਭਾਰਤ ਦੀ ਪੁਰਾਤਨ ਪਰੰਪਰਾ ’ਚ ਅਪਣਾਈ ਹੋਈ ਸ਼ਾਕਾਹਾਰੀ ਪ੍ਰਵਿਰਤੀ ਅੱਜ ਵੀ ਬਹੁਤ ਅਸਰਦਾਰ ਅਤੇ ਗੁਣਕਾਰੀ ਹੈ
Also Read :-
- ‘ਵਯੋਸ਼੍ਰੇਸ਼ਠ’ ਇਲਮਚੰਦ – ਅਦਭੁੱਤ ਖੇਡ ਪ੍ਰਤਿਭਾ ਲਈ ਉੱਪ ਰਾਸ਼ਟਰਪਤੀ ਵੈਂਕੇਆ ਨਾਇਡੂ ਨੇ ਕੀਤਾ ਸਨਮਾਨਿਤ
- ਹੈਲਥ ਕਲੱਬਾਂ ਤੋਂ ਬਿਹਤਰ ਹੈ ਖੇਡ ਅਤੇ ਕਸਰਤ
- ਖੇਡਣ ਦਿਓ ਬੱਚਿਆਂ ਨੂੰ ਪਾਰਕ ‘ਚ
ਹਾਲਾਂਕਿ ਉਸ ਦੇ ਕੋਚ ਨੇ ਕਈ ਵਾਰ ਉਸ ਨੂੰ ਵੱਡੀ ਅਚੀਵਮੈਂਟ ਲਈ ਨਾੱਨਵੈੱਜ਼ ਖਾਣ ਦੀ ਸਲਾਹ ਦਿੱਤੀ ਸੀ, ਪਰ ਆਸ਼ੀਸ਼ ਨੇ ਆਪਣੇ ਗੁਰੂ ਆਦਰਸ਼ਾਂ ਨੂੰ ਹਮੇਸ਼ਾ ਸਰਵੋਤਮ ਮੰਨਿਆ ਅਤੇ ਸ਼ਾਕਾਹਾਰੀ ਪੌਸ਼ਟਿਕ ਆਹਾਰ ਦੇ ਦਮ ’ਤੇ ਇਹ ਮੁਕਾਮ ਹਾਸਲ ਕੀਤਾ ਪਿਛਲੇ ਦਿਨੀਂ ਖਿਡਾਰੀ ਆਸ਼ੀਸ਼ ਇੰਸਾਂ ਨੇ ਉੱਤਰ ਪ੍ਰਦੇਸ਼ ਦੇ ਬਰਨਾਵਾ ਸਥਿਤ ਡੇਰਾ ਸੱਚਾ ਸੌਦਾ ਦਰਬਾਰ ’ਚ ਪਹੁੰਚ ਕੇ ਆਪਣੇ ਅਰਾਧਿਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਪਾਵਨ ਅਸ਼ੀਰਵਾਦ ਗ੍ਰਹਿਣ ਕੀਤਾ
ਪੂਜਨੀਕ ਗੁਰੂ ਜੀ ਨੇ ਖੁਸ਼ਹਾਲ ਜੀਵਨ ਦੀ ਅਸ਼ੀਸ਼ ਦਿੰਦੇ ਹੋਏ 19 ਸਾਲ ਦੇ ਆਸ਼ੀਸ਼ ਨੂੰ ਉੜੀਸਾ ’ਚ ਵੇਟ ਲਿਫਟਿੰਗ ਦੇ ਬਣੇ ਰਿਕਾਰਡ ਨੂੰ ਤੋੜਨ ਲਈ ਪ੍ਰੇਰਿਤ ਕੀਤਾ ਅਤੇ ਸ਼ਾਕਾਹਾਰ ਪ੍ਰਵਿਰਤੀ ਨੂੰ ਅਪਣਾਉਣ ’ਤੇ ਭਰਪੂਰ ਪ੍ਰਸ਼ੰਸਾ ਵੀ ਕੀਤੀ ਹਰਿਆਣਾ ਦੇ ਸਾਂਪਲਾ (ਰੋਹਤਕ) ਪਿੰਡ ਨਾਲ ਜੁੜਾਅ ਰੱਖਣ ਵਾਲੇ 12ਵੀਂ ਜਮਾਤ ਦੇ ਵਿਦਿਆਰਥੀ ਆਸ਼ੀਸ਼ ਇੰਸਾਂ ਦਾ ਬਚਪਨ ਤੋਂ ਹੀ ਖੇਡਾਂ ਪ੍ਰਤੀ ਰੁਝਾਨ ਰਿਹਾ ਹੈ ਉਸ ਦੇ ਪਿਤਾ ਜਗਬੀਰ ਸਿੰਘ ਇੰਸਾਂ ਇੱਕ ਮਕੈਨਿਕ ਦੇ ਤੌਰ ’ਤੇ ਕੰਮ ਕਰਦੇ ਹਨ,
ਇਸੇ ਕੰਮ ਨਾਲ ਪਰਿਵਾਰ ਦਾ ਪਾਲਣ-ਪੋਸ਼ਣ ਹੁੰਦਾ ਹੈ ਆਸ਼ੀਸ਼ ਦੀ ਮਾਤਾ ਕਸ਼ਮੀਰੀ ਇੰਸਾਂ ਇੱਕ ਘਰੇਲੂ ਔਰਤ ਦੇ ਤੌਰ ’ਤੇ ਪਰਿਵਾਰ ਨੂੰ ਸੰਭਾਲਦੀ ਹੈ ਜਗਬੀਰ ਸਿੰਘ ਦੇ ਬੇਟੇ ਨੇ ਜ਼ਿਲ੍ਹਾ ਪੱਧਰ ’ਤੇ ਕਈ ਭਾਰਤੋਲਕ ਮੁਕਾਬਲਿਆਂ ’ਚ ਹਿੱਸਾ ਲਿਆ ਅਤੇ ਸੋਨ ਤਮਗੇ ਜਿੱਤੇ ਅਪਰੈਲ 2022 ’ਚ ਓੜੀਸਾ ’ਚ ਹੋਈ ਨੈਸ਼ਨਲ ਗੇਮ ਦੇ ਜੂਨੀਅਰ ਵਰਗ ’ਚ 289 ਕਿਲੋਗ੍ਰਾਮ ਵਜ਼ਨ ਚੁੱਕ ਕੇ ਸੋਨ ਤਮਗਾ ਜਿੱਤਿਆ ਹੈ
ਦੂਜੇ ਪਾਸੇ ਪੰਚਕੂਲਾ (ਜੂਨ 2022) ’ਚ ਖੇਲੋ੍ਹ ਇੰਡੀਆ ਯੂਥ ਗੇਮਸ ’ਚ ਦਮਦਾਰ ਪ੍ਰਦਰਸ਼ਨ ਕਰਦੇ ਹੋਏ 102 ਕਿਲੋਗ੍ਰਾਮ ਭਾਰ ਵਰਗ ’ਚ 301 ਕਿੱਲੋ ਵਜ਼ਨ ਚੁੱਕ ਕੇ ਸੋਨ ਜਿੱਤਿਆ ਇਸ ’ਚ 131 ਕਿੱਲੋ ਵਜ਼ਨ ਚੁੱਕ ਕੇ ਸਨੈਚ ਕੀਤਾ, ਦੂਜੇ ਪਾਸੇ 170 ਕਿੱਲੋ ਵਜ਼ਨ ਚੁੱਕ ਕੇ ਕਲੀਨ ਅਤੇ ਜਰਕ ਕੀਤਾ ਇਸ ਤੋਂ ਪਹਿਲਾਂ ਸਟੇਟ ਲੇਵਲ ’ਤੇ ਕਰਨਾਲ ’ਚ ਹੋਏ ਮੁਕਾਬਲੇ ’ਚ 290 ਕਿੱਲੋਗ੍ਰਾਮ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ ’ਚ 280 ਕਿੱਲੋਗ੍ਰਾਮ ਵੇਟ ਲਿਫਟਿੰਗ ਕਰਕੇ ਆਪਣੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਚੁੱਕਿਆ ਹੈ
ਪੂਜਨੀਕ ਗੁਰੂ ਜੀ ਨੂੰ ਦਿੱਤਾ ਉਪਲੱਬਧੀ ਦਾ ਸਿਹਰਾ
ਇਸ ਬੁਲੰਦੀ ਤੱਕ ਪਹੁੰਚਣ ਦਾ ਸਿਹਰਾ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੰਦੇ ਹੋਏ ਆਸ਼ੀਸ਼ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਣਾ ਦੀ ਬਦੌਲਤ ਹੀ ਇਹ ਸਭ ਕੁਝ ਸੰਭਵ ਹੋ ਸਕਿਆ ਹੈ