an-incident-from-1957-experiences-of-satsangis

‘ਲੋ ਪੁੱਟਰ, ਤੇਰੇ ਕੋ ਨੂਰੀ ਬਾਡੀ ਕਾ ਪਹਿਨਾ ਹੂਆ ਕੋਟ ਦੇਤੇ ਹੈਂ…’
ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਰਹਿਮੋ-ਕਰਮ
ਸੇਵਾਦਾਰ ਦਾਦੂ ਪੰਜਾਬੀ ਡੇਰਾ ਸੱਚਾ ਸੌਦਾ ਸਰਸਾ ਤੋਂ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਇੱਕ ਅਨੋਖੇ ਕਰਿਸ਼ਮੇ ਦਾ ਇਸ ਪ੍ਰਕਾਰ ਵਰਣਨ ਕਰਦਾ ਹੈ:-
ਕਰੀਬ 1957 ਦੀ ਗੱਲ ਹੈ ਡੇਰਾ ਸੱਚਾ ਸੌਦਾ ਸਰਸਾ ਬਾਗ ਦੇ ਇੱਕ ਪਲਾਟ ਵਿੱਚ ਗਾਜਰਾਂ ਲਾ ਰੱਖੀਆਂ ਸਨ ਇੱਕ ਦਿਨ ਪੂਜਨੀਕ ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਸੇਵਾਦਾਰਾਂ ਨੂੰ ਹੁਕਮ ਦੇ ਕੇ ਸਾਧ-ਸੰਗਤ ਦੀ ਸੇਵਾ ਲਈ ਸਾਰੀਆਂ ਗਾਜਰਾਂ ਪੁਟਵਾ ਕੇ ਲੰਗਰ-ਘਰ ਵਿੱਚ ਰਖਵਾ ਦਿੱਤੀਆਂ ਉਸ ਦਿਨ ਦਿਆਲੂ ਸਤਿਗੁਰ ਜੀ ਨੇ ਆਪਣੀ ਮੌਜ ਖੁਸ਼ੀ ਵਿੱਚ ਆ ਕੇ ਪੰਦਰਾਂ ਸੇਵਾਦਾਰਾਂ ਨੂੰ ਗਰਮ ਟੋਪੀਆਂ ਵੰਡੀਆਂ ਪਰ ਮੈਨੂੰ ਟੋਪੀ ਨਹੀਂ ਮਿਲੀ ਇਸ ’ਤੇ ਮੇਰਾ ਮਨ ਚਿੜ੍ਹ ਗਿਆ ਕਿ ਮੈਨੂੰ ਟੋਪੀ ਕਿਉਂ ਨਹੀਂ ਮਿਲੀ ਉਸ ਰਾਤ ਮੈਨੂੰ ਨੀਂਦ ਨਹੀਂ ਆਈ ਰਾਤ ਭਰ ਸੋਚਦਾ ਰਿਹਾ ਕਿ ਪਿਆਰੇ ਦਾਤਾਰ ਜੀ ਨੇ ਮੈਨੂੰ ਟੋਪੀ ਕਿਉਂ ਨਹੀਂ ਦਿੱਤੀ ਕੀ ਮੈਥੋਂ ਕੋਈ ਗਲਤੀ ਹੋਈ ਹੈ

ਜਾਂ ਮੇਰੇ ਭਾਗਾਂ ਵਿੱਚ ਹੀ ਨਹੀਂ ਸੀ ਆਦਿ ਅਗਲੇ ਦਿਨ ਸੁਬ੍ਹਾ ਉੱਠ ਕੇ ਮੈਂ ਸੇਵਾਦਾਰਾਂ ਲਈ ਚਾਹ ਬਣਾਈ ਕਿਉਂਕਿ ਉਹਨਾਂ ਦਿਨਾਂ ਵਿੱਚ ਮੇਰੀ ਡਿਊਟੀ ਦਰਬਾਰ ਵਿੱਚ ਬਤੌਰ ਲਾਂਗਰੀ ਵੀ ਹੋਇਆ ਕਰਦੀ ਸੀ ਮੈਂ ਸਭ ਨੂੰ ਚਾਹ ਪਿਲਾ ਦਿੱਤੀ ਉਸ ਸਮੇਂ ਵੀ ਮੇਰੇ ਮਨ ਵਿੱਚ ਵਾਰ-ਵਾਰ ਇਹੀ ਖਿਆਲ ਆ ਰਿਹਾ ਸੀ ਕਿ ਸਾਈਂ ਜੀ ਨੇ ਮੈਨੂੰ ਟੋਪੀ ਕਿਉਂ ਨਹੀਂ ਦਿੱਤੀ ਚਾਹ ਪਿਲਾਉਣ ਤੋਂ ਬਾਅਦ ਮੈਂ ਗਾਂ ਨੂੰ ਤਰਬੂਜ਼ ਦੇ ਛਿਲਕੇ ਤੋੜ-ਤੋੜ ਕੇ ਖੁਆਉਣ ਲੱਗਿਆ ਉਹ ਛਿਲਕੇ ਪਹਿਲਾਂ ਹੀ ਉੱਥੇ ਪਏ ਹੋਏ ਸਨ ਉਸ ਸਮੇਂ ਸੁਬ੍ਹਾ ਦੇ ਅੱਠ ਵੱਜੇ ਸਨ ਘਟ-ਘਟ ਦੇ ਜਾਣਨਹਾਰ ਆਏ ਅਤੇ ਮੇਰੇ ਪਿੱਛੇ ਆ ਕੇ ਖੜ੍ਹੇ ਹੋ ਗਏ ਪੂਜਨੀਕ ਬੇਪਰਵਾਹ ਜੀ ਆਪਣੇ ਪਵਿੱਤਰ ਕਰ-ਕਮਲਾਂ ਵਿੱਚ ਆਪਣੀ ਹੀ ਟੋਪੀ ਫੜੇ ਹੋਏ ਸਨ ਪੂਜਨੀਕ ਸਤਿਗੁਰ ਜੀ ਦੇ ਆਗਮਨ ਦਾ ਮੈਨੂੰ ਜ਼ਰਾ ਵੀ ਪਤਾ ਨਹੀਂ ਲੱਗਿਆ ਸੀ ਦੂਸਰੇ ਹੋਰ ਸੇਵਾਦਾਰ ਤਾਂ ਦੇਖ ਹੀ ਰਹੇ ਸਨ ਕਿ ਪੂਜਨੀਕ ਦਾਤਾ ਜੀ ਦਾਦੂ ਦੇ ਪਿੱਛੇ ਖੜ੍ਹੇ ਹਨ ਅਤੇ ਦਾਦੂ ਨੂੰ ਸ਼ਹਿਨਸ਼ਾਹ ਜੀ ਦਾ ਪਤਾ ਹੀ ਨਹੀ ਹੈ

ਮੈਂ ਅਚਾਨਕ ਪਿੱਛੇ ਘੁੰਮ ਕੇ ਦੇਖਿਆ ਤਾਂ ਪਿਆਰੇ ਦਾਤਾ ਜੀ ਨੂੰ ਆਪਣੇ ਪਿੱਛੇ ਪ੍ਰਤੱਖ ਦੇਖ ਕੇ ਹੈਰਾਨ ਹੋ ਕੇ ਰਹਿ ਗਿਆ ਬੇਪਰਵਾਹ ਜੀ ਨੇ ਬਚਨ ਫਰਮਾਇਆ, ‘‘ਪੁੱਟਰ! ਤੇਰੇ ਕੋ ਰਾਤ ਟੋਪੀ ਨਹੀਂ ਮਿਲੀ’’ ਮੈਂ ਦੋਵੇਂ ਹੱਥ ਜੋੜ ਕੇ ਕਿਹਾ, ਸਾਈਂ ਜੀ! ਨਹੀਂ ਮਿਲੀ ਪਰਮ ਦਿਆਲੂ ਦਾਤਾਰ ਜੀ ਨੇ ਆਪਣੇ ਪਾਵਨ ਕਰ-ਕਮਲਾਂ ਨਾਲ ਟੋਪੀ ਫੜਾਉਂਦੇ ਹੋਏ ਬਚਨ ਫਰਮਾਇਆ, ‘‘ਲੇ ਪੁੱਟਰ! ਤੇਰੇ ਕੋ ਆਪਣੇ ਸਿਰ ਕੀ ਟੋਪੀ ਦੇਤੇ ਹੈਂ’’ ਇਸ ਪ੍ਰਕਾਰ ਘਟ-ਘਟ ਦੀ ਜਾਣਨਹਾਰ ਮਸਤਾਨਾ ਜੀ ਨੇ ਮੈਨੂੰ ਟੋਪੀ ਬਖਸ਼ ਕੇ ਬੇਅੰਤ ਖੁਸ਼ੀਆਂ ਦਿੱਤੀਆਂ ਇਸੇ ਤਰ੍ਹਾਂ ਇੱਕ ਦਿਨ ਰਾਤ ਨੂੰ ਸ਼ਹਿਨਸ਼ਾਹ ਜੀ ਸਤਿਸੰਗ ਫਰਮਾ ਰਹੇ ਸਨ ਆਪਣੀ ਮੌਜ ਖੁਸ਼ੀ ਵਿੱਚ ਆ ਕੇ ਦਾਤਾ ਜੀ ਨੇ ਸਾਧ-ਸੰਗਤ ਵਿੱਚ ਕੰਬਲ, ਕੋਟੀਆਂ, ਜ਼ੁਰਾਬਾਂ, ਕੋਟ ਵੰਡੇ ਉਸ ਰਾਤ ਪਰਮ ਦਿਆਲੂ ਸਤਿਗੁਰੂ ਜੀ ਨੇ ਮੈਨੂੰ ਟੀ.ਟੀ. ਕੋਟ ਪਿੱਤਲ ਦੇ ਬਟਨਾਂ ਵਾਲਾ (ਜੋ ਰੇਲ ਗੱਡੀ ਵਿੱਚ ਟਿਕਟਾਂ ਚੈੱਕ ਕਰਨ ਵਾਲੇ ਪਹਿਨਦੇ ਹਨ) ਦੀ ਦਾਤ ਬਖ਼ਸ਼ੀ ਮੈਂ ਉਹ ਕੋਟ ਉਸੇ ਵੇਲੇ ਪਹਿਨ ਲਿਆ,

ਪਰ ਮੇਰੇ ਮਨ ਨੇ ਉਹ ਕੋਟ ਪਸੰਦ ਨਹੀਂ ਕੀਤਾ ਰਾਤ ਨੂੰ ਮੇਰਾ ਮਨ ਕਹਿਣ ਲੱਗਿਆ ਕਿ ਤੈਨੂੰ ਬੇਪਰਵਾਹ ਮਸਤਾਨਾ ਜੀ ਨੇ ਕੀ ਦਿੱਤਾ, ਟੀ.ਟੀ. ਕੋਟ! ਪਿੱਤਲ ਦੇ ਬਟਨਾਂ ਵਾਲਾ! ਇਹਨਾਂ ਖਿਆਲਾਂ ਵਿੱਚ ਮਨ ਨੇ ਨਾ ਹੀ ਸਿਮਰਨ ਕੀਤਾ ਅਤੇ ਨਾ ਹੀ ਸੌਣ ਦਿੱਤਾ ਸੁਬ੍ਹਾ ਬੇਪਰਵਾਹ ਜੀ (ਅਨਾਮੀ ਗੁਫ਼ਾ) ਤੇਰਾਵਾਸ ਤੋਂ ਬਾਹਰ ਆਏ ਉਹਨਾਂ ਦੇ ਨਾਲ ਸੇਵਾਦਾਰ ਨਿਆਮਤ ਰਾਏ ਵੀ ਸੀ ਸਮਾਂ ਅੱਠ ਵਜੇ ਦਾ ਸੀ ਉਸ ਸਮੇਂ ਮੈਂ ਕਮਰੇ ਦੀ ਸਫਾਈ ਕਰ ਰਿਹਾ ਸੀ ਮੇਰਾ ਮਨ ਬੇਈਮਾਨ ਆਪਣਾ ਕੰਮ ਕਰ ਰਿਹਾ ਸੀ ਅਤੇ ਮੈਨੂੰ ਕਹਿ ਵੀ ਰਿਹਾ ਸੀ ਕਿ ਬਾਬਾ ਜੀ ਨੇ ਤੈਨੂੰ ਕੀ ਦੇ ਦਿੱਤਾ ਟੀ.ਟੀ.ਕੋਟ ਪਿੱਤਲ ਦੇ ਬਟਨਾਂ ਵਾਲਾ ਬੇਪਰਵਾਹ ਜੀ ਨੇ ਸੇਵਾਦਾਰ ਨਿਆਮਤ ਨੂੰ ਕਹਿ ਕੇ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਬਚਨ ਫਰਮਾਇਆ, ‘‘ਪੁੱਟਰ! ਬਟਨੋਂ ਵਾਲਾ ਕੋਟ ਤੁਮ੍ਹਾਰੇ ਕੋ ਫਿਟ ਨਹੀਂ ਹੈ,

ਇਸਕੋ ਉਤਾਰ ਦੋ’’ ਮੈਂ ਸਤਿਗੁਰੂ ਜੀ ਦਾ ਬਚਨ ਮੰਨਦੇ ਹੋਏ ਤੁਰੰਤ ਹੀ ਉਹ ਕੋਟ ੳੁੱਤਾਰ ਦਿੱਤਾ ਫਿਰ ਸ਼ਹਿਨਸ਼ਾਹ ਜੀ ਨੇ ਕਾਲੇ ਰੰਗ ਦਾ ਵਧੀਆ ਕੋਟ ਮੈਨੂੰ ਪਹਿਨਾ ਦਿੱਤਾ ਉਹ ਕੋਟ ਵੀ ਮੇਰੇ ਨਾਪ ਨਾਲੋਂ ਕੁਝ ਵੱਡਾ ਸੀ ਮੇਰਾ ਮਨ ਫਿਰ ਵੀ ਚਿੜ੍ਹ ਰਿਹਾ ਸੀ ਕਿ ਸਾਈਂ ਜੀ ਨੇ ਮੈਨੂੰ ਕਾਫ਼ੀ ਲੰਮਾ ਕੋਟ ਦੇ ਦਿੱਤਾ ਹੈ ਮੇਰੇ ਮਨ ਨੂੰ ਉਹ ਕੋਟ ਵੀ ਪਸੰਦ ਨਹੀਂ ਆਇਆ ਸੀ ਮੇਰਾ ਚੰਚਲ ਮਨ ਮੈਨੂੰ ਵਾਰ-ਵਾਰ ਕਹਿ ਰਿਹਾ ਸੀ ਕਿ ਕੋਟ ਨੀਵਾਂ ਹੈ, ਅੱਛਾ ਨਹੀਂ ਲਗਦਾ

ਅਗਲੇ ਦਿਨ ਸਵੇਰੇ ਅੱਠ ਵਜੇ ਬੇਪਰਵਾਹ ਸ਼ਹਿਨਸ਼ਾਹ ਜੀ ਅਨਾਮੀ ਗੁਫ਼ਾ ਤੋਂ ਬਾਹਰ ਆਏ ਉਸ ਸਮੇਂ ਮੈਂ ਪਹਿਰੇ ਦੀ ਡਿਊਟੀ ਦੇ ਰਿਹਾ ਸੀ ਅੰਤਰਯਾਮੀ ਸਤਿਗੁਰ ਜੀ ਮੇਰੇ ਕੋਲ ਆ ਕੇ ਖੜ੍ਹ ਗਏ ਦਿਆਲੂ ਦਾਤਾਰ ਜੀ ਨੇ ਹੁਕਮ ਨਾਲ ਉਹ ਕੋਟ ਮੰਗਵਾਇਆ ਜੋ ਸ਼ਹਿਨਸ਼ਾਹ ਜੀ ਨੇ ਤਿੰਨ ਮਹੀਨੇ ਡੇਰਾ ਸੱਚਾ ਸੌਦਾ ਅਨਾਮੀ ਟਿੱਬਿਆਂ ਵਿੱਚ ਪਹਿਨਿਆ ਸੀ ਸਤਿਗੁਰ ਜੀ ਨੇ ਆਪਣੀ ਮੌਜ ਖੁਸ਼ੀ ਵਿੱਚ ਉਹ ਇਲਾਹੀ ਦਾਤ ਮੈਨੂੰ ਬਖ਼ਸ਼ਦੇ ਹੋਏ ਵਚਨ ਫਰਮਾਇਆ, ‘‘ਲੇ ਪੁੱਟਰ! ਤੇਰੇ ਕੋ ਨੂਰੀ ਬਾੱਡੀ ਕਾ ਪਹਿਨਾ ਹੂਆ ਕੋਟ ਦੇਤੇ ਹੈਂ ਇੱਕ ਟਾਕੀ ਸੌ ਰੁਪਏ ਕੀ ਹੈ ਗਰਮ ਹੈ ਤੇਰੇ ਮਨ ਨੇ ਪਹਿਲੇ ਦੋ ਕੋਟ ਪਸੰਦ ਨਹੀਂ ਕੀਏ ਅਬ ਤੇਰੇ ਕੋ ਯਹ ਕੋਟ ਫਿੱਟ ਹੈ,

ਪਸੰਦ ਹੈ’’ ਜਦੋਂ ਸ਼ਹਿਨਸ਼ਾਹ ਜੀ ਨੇ ਮੈਨੂੰ ਇਹ ਇਲਾਹੀ ਦਾਤ ਬਖ਼ਸ਼ੀ ਤਾਂ ਉਸ ਸਮੇਂ ਮੇਰੇ ਪੈਰ ਖੁਸ਼ੀ ਵਿੱਚ ਜ਼ਮੀਨ ’ਤੇ ਨਹੀਂ ਲੱਗ ਰਹੇ ਸਨ ਹਾਲਾਂਕਿ ਮੇਰੀ ਬਹੁਤ ਵੱਡੀ ਗਲਤੀ ਸੀ ਜੋ ਮੈਂ ਪੂਜਨੀਕ ਸੱਚੇ ਮੁਰਸ਼ਿਦੇ ਕਾਮਲ ਪਿਆਰੇ ਦਾਤਾ ਜੀ ਦੀ ਇਲਾਹੀ ਬਖਸ਼ਿਸ਼ ’ਤੇ ਕਿਉਂ ਕਿੰਤੂ ਕੀਤਾ ਸੀ ਪਰ ਸਤਿਗੁਰ ਜੀ ਤਾਂ ਹਮੇਸ਼ਾ ਦਿਆਲੂ ਹੁੰਦੇ ਹਨ ਅਤੇ ਹਮੇਸ਼ਾ ਆਪਣੇ ਸ਼ਿਸ਼ ਦੀ ਭਲਾਈ ਲਈ ਹੀ ਵਚਨ ਫਰਮਾਉਂਦੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!