admiration

ਸਹੀ-ਗਲਤ ਦਾ ਫੈਸਲਾ ਕਰਨਾ ਹੀ ਸਿਆਣਪ – ਕੀ ਸਹੀ ਹੈ ਅਤੇ ਕੀ ਗਲਤ, ਇਸ ਦਾ ਫੈਸਲਾ ਕਰਨਾ ਬਹੁਤ ਔਖਾ ਹੁੰਦਾ ਹੈ ਇੱਕ ਹੀ ਕੰਮ ਕਿਸੇ ਦੀ ਨਜ਼ਰ ’ਚ ਠੀਕ ਹੁੰਦਾ ਹੈ ਅਤੇ ਕਿਸੇ ਦੀ ਨਜ਼ਰ ’ਚ ਗਲਤ ਹੁੰਦਾ ਹੈ ਪਾਣੀ ਨਾਲ ਅੱਧੇ ਭਰੇ ਗਲਾਸ ਨੂੰ ਕੋਈ ਅੱਧਾ ਭਰਿਆ ਹੋਇਆ ਕਹਿੰਦਾ ਹੈ ਤੇ ਕੋਈ ਅੱਧਾ ਖਾਲੀ ਦੋੋਵੇਂ ਤਰ੍ਹਾਂ ਦੇ ਹੀ ਲੋਕਾਂ ਦੇ ਵਿਚਾਰ ਆਪਣੇ-ਆਪ ’ਚ ਸੱਚ ਹਨ ਬੱਸ ਕਹਿਣ ਦਾ ਤਰੀਕਾ ਉਨ੍ਹਾਂ ਦੋਵਾਂ ਤਰ੍ਹਾਂ ਦੇ ਲੋਕਾਂ ਦਾ ਵੱਖ-ਵੱਖ ਹੈ ਉਨ੍ਹਾਂ ਨੂੰ ਗਲਤ ਨਹੀਂ ਕਿਹਾ ਜਾ ਸਕਦਾ

ਕੁਝ ਉਦਾਹਰਨਾਂ ਨਾਲ ਇਸ ਵਿਸ਼ੇ ਨੂੰ ਸਮਝਣ ਦਾ ਯਤਨ ਕਰਦੇ ਹਾਂ ਪਾਣੀ ਧਰਤੀ ’ਚ ਹੈ ਤਾਂ ਉਸਦੇ ਨਾਲ ਅੱਗ ਵੀ ਹੈ ਪਾਣੀ ਦੀ ਥਾਂ ਅੱਗ ਨੂੰ ਤਾਂ ਨਹੀਂ ਪੀਤਾ ਜਾ ਸਕਦਾ ਇਸੇ ਤਰ੍ਹਾਂ ਅੱਗ ਦੀ ਥਾਂ ’ਤੇ ਪਾਣੀ ਨੂੰ ਨਹੀਂ ਬਾਲ਼ਿਆ ਜਾ ਸਕਦਾ ਦੋਵਾਂ ਦੀ ਹੀ ਸਾਡੇ ਜੀਵਨ ’ਚ ਅਹਿਮੀਅਤ ਹੈ ਦੋਵਾਂ ਤੋਂ ਬਿਨਾਂ ਹੀ ਅਸੀਂ ਨਹੀਂ ਰਹਿ ਸਕਦੇ ਉਹ ਆਪਣੇ-ਆਪਣੇ ਕੰਮ ਨੂੰ ਮੁਹਾਰਤ ਨਾਲ ਕਰਦੇ ਹਨ ਦੋਵਾਂ ’ਚੋਂ ਕਿਸੇ ਨੂੰ ਵੀ ਅਸੀਂ ਸ੍ਰੇਸ਼ਠ ਜਾਂ ਬੇਕਾਰ ਨਹੀਂ ਕਹਿ ਸਕਦੇ

ਦਿਨੇ ਸੂਰਜ ਅਸਮਾਨ ’ਚ ਰੌਸ਼ਨੀ ਦਿੰਦਾ ਹੈ ਅਤੇ ਰਾਤ ਨੂੰ ਚੰਦਰਮਾ ਦਿਨ ਅਤੇ ਰਾਤ ਦਾ ਇਹ ਚੱਕਰ ਸ੍ਰਿਸ਼ਟੀ ਦੇ ਆਦਿਕਾਲ ਤੋਂ ਇਸੇ ਤਰ੍ਹਾ ਚੱਲਦਾ ਆ ਰਿਹਾ ਹੈ ਸੂਰਜ ਦੀ ਰੌਸ਼ਨੀ ਨਾਲ ਹਨੇ੍ਹਰਾ ਦੂਰ ਹੁੰਦਾ ਹੈ ਅਤੇ ਸੂਰਜ ਦੀ ਰੌਸ਼ਨੀ ਹਨੇ੍ਹਰੇ ’ਚ ਅਲੋਪ ਹੋ ਜਾਂਦੀ ਹੈ ਸੂਰਜ ਅਤੇ ਚੰਦਰਮਾ ਦੀ ਇਸ ਲੁਕਣਮੀਚੀ ਦੀ ਖੇਡ ਏਦਾਂ ਹੀ ਚੱਲਦੀ ਰਹਿੰਦੀ ਹੈ ਸੂਰਜ ਅਤੇ ਚੰਦਰਮਾ ਦੋਵਾਂ ਦਾ ਆਪਣੀ-ਆਪਣੀ ਥਾਂ ’ਤੇ ਬਹੁਤ ਮਹੱਤਵ ਹੈ ਜੇਕਰ ਸੂਰਜ ਨਹੀਂ ਹੋਵੇਗਾ ਤਾਂ ਦਿਨ ਦੀ ਸ਼ੁਰੂਆਤ ਹੀ ਨਹੀਂ ਹੋਵੇਗੀ ਬਰਫ ਦੀ ਚਾਦਰ ਹਰ ਪਾਸੇ ਫੈਲ ਜਾਵੇਗੀ, ਰੁੱਖ, ਬੂਟੇ ਅਤੇ ਬਨਸਪਤੀ ਉੱਗ ਨਹੀਂ ਸਕੇਗੀ ਸੰਸਾਰ ਦੇ ਸਾਰੇ ਕੰਮ ਰੁਕ ਜਾਣਗੇ ਚੰਦਰਮਾ ਨਹੀਂ ਹੋਵੇਗਾ ਤਾਂ ਸੰਸਾਰ ਆਪਣੀ ਦਿਨ ਭਰ ਦੀ ਥਕਾਵਟ ਦੂਰ ਕਰਕੇ ਆਰਾਮ ਨਹੀਂ ਕਰ ਸਕੇਗਾ ਆਉਣ ਵਾਲੇ ਦਿਨ ਲਈ ਲੋਕ ਊਰਜਾਵਾਨ ਅਤੇ ਚੁਸਤ ਨਹੀਂ ਹੋ ਸਕਣਗੇ ਇਸੇ ਤਰ੍ਹਾਂ ਚਾਰੇ ਪਾਸੇ ਹਫੜਾ-ਦਫੜੀ ਮੱਚ ਜਾਵੇਗੀ

Also Read:  Chameleon: ਗਿਰਗਿਟ ਰੰਗ ਕਿਉਂ ਬਦਲਦਾ ਹੈ

ਸੱਜਣ ਲੋਕ ਸੁਹਿਰਦਤਾ, ਦਇਆ, ਪਰਉਪਕਾਰ ਆਦਿ ਕਾਰਜਾਂ ਨਾਲ ਸਮਾਜ ਦਾ ਹਿੱਤ ਕਰਦੇ ਹਨ ਉਹ ਕਿਸੇ ਦਾ ਅਹਿੱਤ ਨਹੀਂ ਕਰਦੇ ‘ਸਰਵਜਨ ਹਿਤਾਏ’ ਮੰਤਰ ਨੂੰ ਧਾਰਨ ਕਰਕੇ ਉਹ ਦਿਨ-ਰਾਤ ਲੋਕਾਂ ਦੀ ਭਲਾਈ ਦੇ ਕੰਮ ’ਚ ਲੱਗੇ ਰਹਿੰਦੇ ਹਨ ਉਨ੍ਹਾਂ ਤੋਂ ਕਿਸੇ ਵੀ ਵਿਅਕਤੀ ਨੂੰ ਕਦੇ ਸ਼ਿਕਾਇਤ ਨਹੀਂ ਹੁੰਦੀ ਉਹ ਸਭ ਲੋਕਾਂ ਦੇ ਦਿਲਾਂ ’ਚ ਵਾਸ ਕਰਦੇ ਹਨ ਸਮਾਜ ਨੂੰ ਦਿਸ਼ਾ ਦੇਣ ਦਾ ਕੰਮ ਕਰਦੇ ਹੋਏ ਇਹ ਆਪਣਾ ਜੀਵਨ ਧੰਨ ਕਰਦੇ ਹਨ

ਇਸ ਦੇ ਉਲਟ ਅਸਮਾਜਿਕ ਤੱਤ ਸਦਾ ਹੀ ਸਮਾਜ ’ਚ ਨਫ਼ਰਤ ਫੈਲਾਉਂਦੇ ਹਨ ਸਮਾਜ ਵਿਰੋਧੀ ਕੰਮ ਕਰਨ ’ਚ ਮੰਨੋ ਇਨ੍ਹਾਂ ਨੂੰ ਮੁਹਾਰਤ ਹਾਸਲ ਹੁੰਦੀ ਹੈ ਚੋਰੀ, ਡਕੈਤੀ, ਰਿਸ਼ਵਤਖੋਰੀ, ਜਮ੍ਹਾਖੋਰੀ, ਦੂਜਿਆਂ ਦਾ ਗਲਾ ਵੱਢਣਾ ਆਦਿ ਕੰਮਾਂ ਨੂੰ ਕਰਨ ’ਚ ਇਨ੍ਹਾਂ ਦੇ ਮਨ ਨੂੰ ਦੁੱਖ ਨਹੀਂ ਹੁੰਦਾ ਨਾ ਹੀ ਇਨ੍ਹਾਂ ਨੂੰ ਸਮਾਜ ਦਾ ਡਰ ਹੁੰਦਾ ਹੈ ਅਤੇ ਨਾ ਹੀ ਨਿਆਂ ਵਿਵਸਥਾ ਦਾ ਹੀ ਡਰ ਹੁੰਦਾ ਹੈ ਗੈਰ-ਕਾਨੂੰਨੀ ਤਰੀਕਿਆਂ ਨਾਲ ਕਮਾਏ ਪੈਸੇ ਦੇ ਦਮ ’ਤੇ ਇਹ ਬੇਲੋੜੇ ਹੀ ਉੱਛਲਦੇ ਰਹਿੰਦੇ ਹਨ ਇਹ ਲੋਕ ਆਪਣੇ ਸਾਹਮਣੇ ਕਿਸੇ ਨੂੰ ਕੁਝ ਵੀ ਨਹੀਂ ਸਮਝਦੇ

ਇਸ ਤਰ੍ਹਾਂ ਵਿਸ਼ਲੇਸ਼ਣ ਕਰਨ ’ਤੇ ਇਹੀ ਸਮਝ ਆਉਂਦਾ ਹੈ ਕਿ ਕਿਸੇ ਇੱਕ ਪਹਿਲੂ ਦੇ ਵਿਸ਼ੇ ’ਚ ਜਾਣ ਕੇ ਆਪਣੀ ਕੀਮਤੀ ਟਿੱਪਣੀ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਆਪਣੀ ਕੋਈ ਖਾਸ ਰਾਏ ਬਣਾਉਣੀ ਚਾਹੀਦੀ ਹੈ ਅੱਧੇ-ਅਧੂਰੇ ਗਿਆਨ ਕਾਰਨ ਬਾਅਦ ’ਚ ਸਭ ਦੇ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ ਅਤੇ ਫਿਰ ਸਪੱਸ਼ਟੀਕਰਨ ਦੇਣਾ ਪੈਂਦਾ ਹੈ ਅਜਿਹੀ ਦੁੱਖਦਾਈ ਸਥਿਤੀ ਤੋਂ ਸਮਝਦਾਰ ਵਿਅਕਤੀ ਨੂੰ ਸਦਾ ਬਚਣ ਦਾ ਯਤਨ ਕਰਨਾ ਚਾਹੀਦਾ ਹੈ

ਜਦੋਂ ਕਦੇ ਅਜਿਹੀ ਸਥਿਤੀ ਸਾਹਮਣੇ ਆ ਜਾਵੇ, ਤਾਂ ਸਮਝਦਾਰ ਵਿਅਕਤੀ ਨੂੰ ਆਪਣੇ ਦਿਮਾਗ ਦਾ ਸਹਾਰਾ ਲੈਣਾ ਚਾਹੀਦਾ ਹੈ ਬਿਨਾਂ ਕਿਸੇ ਪੱਖਪਾਤ ਦੇ ਉਸ ਨੂੰ ਪਹਿਲਾਂ ਹਰ ਪੱਖ ਦੀ ਜਾਂਚ ਕਰ ਲੈਣੀ ਚਾਹੀਦੀ ਹੈ ਉਸ ਤੋਂ ਬਾਅਦ ਹੀ ਉਸ ਨੂੰ ਆਪਣਾ ਵਿਚਾਰ ਸਮਾਜ ਦੇ ਸਾਹਮਣੇ ਪੇਸ਼ ਕਰਨਾ ਚਾਹੀਦਾ  ਹੈ ਜਾਂ ਆਪਣੇ ਮਨ ’ਚ ਕਿਸੇ ਪ੍ਰਤੀ ਕੋਈ ਰਾਏ ਬਣਾਉਣੀ ਚਾਹੀਦੀ ਹੈ ਇਸੇ ਤਰ੍ਹਾਂ ਦਾ ਵਿਚਾਰਸ਼ੀਲ ਵਿਅਕਤੀ ਸਭ ਪਾਸੇ ਪ੍ਰਸੰਸਾ ਦਾ ਪਾਤਰ ਬਣਦਾ ਹੈ
-ਚੰਦਰ ਪ੍ਰਭਾ ਸੂਦ

Also Read:  ਵਧ ਰਹੀਆਂ ਹਨ ਕਿਡਨੀ ਦੀਆਂ ਬਿਮਾਰੀਆਂ