Independence Day

ਬਲਿਦਾਨੀਆਂ ਦੇ ਸਨਮਾਨ ਦਾ ਦਿਨ ਹੈ ਆਜ਼ਾਦੀ ਦਿਹਾੜਾ Independence Day 15 ਅਗਸਤ 1947 ਨੂੰ ਜਦੋਂ ਭਾਰਤ ਨੇ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦੀ ਪ੍ਰਾਪਤ ਕੀਤੀ, ਤਾਂ ਇਹ ਸਿਰਫ ਇੱਕ ਦਿਨ ਨਹੀਂ ਸੀ, ਸਗੋਂ ਭਾਰਤੀ ਲੋਕਾਂ ਦੇ ਸਾਲਾਂ ਦੇ ਸੰਘਰਸ਼, ਬਲਿਦਾਨ ਅਤੇ ਬਹਾਦਰੀ ਦਾ ਫਲ ਸੀ ਇਹ ਉਹ ਦਿਨ ਸੀ ਜਦੋਂ ਭਾਰਤੀਆਂ ਨੇ ਆਪਣੀ ਪਹਿਚਾਣ, ਸੱਭਿਆਚਾਰ ਅਤੇ ਸਵੈਮਾਣ ਮੁੜ ਪ੍ਰਾਪਤ ਕੀਤਾ ਸੀ ਅੱਜ 78 ਸਾਲਾਂ ਬਾਅਦ ਵੀ, ਅਸੀਂ ਉਸ ਇਤਿਹਾਸਕ ਪਲ ਨੂੰ ਯਾਦ ਕਰਦੇ ਹਾਂ ਅਤੇ ਨਾਲ ਹੀ ਇਹ ਸੋਚਦੇ ਹਾਂ ਕਿ ਉਹ ਆਜ਼ਾਦੀ ਸਾਨੂੰ ਕਿਵੇਂ ਮਿਲੀ ਅਤੇ ਹੁਣ ਅਸੀਂ ਉਸ ਆਜ਼ਾਦੀ ਦੀ ਸੁਚੱਜੀ ਵਰਤੋਂ ਕਿਵੇਂ ਕਰਨੀ ਹੈ

ਭਾਰਤ ਦੇ ਆਜ਼ਾਦੀ ਸੰਗਰਾਮ ’ਚ ਬਲਿਦਾਨ ਇੱਕ ਅਜਿਹੀ ਗਾਥਾ ਹੈ, ਜਿਸ ਵਿਚ ਅਣਗਿਣਤ ਯੋਧਿਆਂ ਨੇ ਆਪਣੀ ਜਾਨ ਦੀ ਆਹੂਤੀ ਦਿੱਤੀ, ਆਪਣੇ ਪਰਿਵਾਰਾਂ ਨੂੰ ਛੱਡਿਆ ਅਤੇ ਆਪਣੀ ਪੂਰੀ ਜ਼ਿੰਦਗੀ ਬ੍ਰਿਟਿਸ਼ ਸਾਮਰਾਜ ਤੋਂ ਮੁਕਤੀ ਪਾਉਣ ਲਈ ਸਮੱਰਪਿਤ ਕਰ ਦਿੱਤੀ ਇਹ ਬਲਿਦਾਨ ਸਿਰਫ ਸ਼ਹੀਦਾਂ ਦੀ ਸ਼ਹਾਦਤ ਤੱਕ ਸੀਮਤ ਨਹੀਂ ਸੀ, ਸਗੋਂ ਇਹ ਇੱਕ ਲੰਮੀ ਅਤੇ ਔਖੀ ਯਾਤਰਾ ਦਾ ਹਿੱਸਾ ਸੀ, ਜਿਸ ਵਿਚ ਸੰਘਰਸ਼, ਕਠਿਨਾਈਆਂ ਅਤੇ ਬਲਿਦਾਨ ਸ਼ਾਮਲ ਸੀ ਭਾਰਤ ਦੀ ਆਜ਼ਾਦੀ ਲਈ ਕੀਤੇ ਗਏ ਇਨ੍ਹਾਂ ਬਲਿਦਾਨਾਂ ਨੇ ਹੀ ਸਾਨੂੰ ਇਹ ਆਜ਼ਾਦੀ ਦੁਆਈ ਆਓ! ਅਸੀਂ ਉਨ੍ਹਾਂ ਮਹਾਨ ਬਲਿਦਾਨਾਂ ਦੀ ਗਾਥਾ ਨੂੰ ਹੋਰ ਜ਼ਿਆਦਾ ਡੂੰਘਾਈ ਨਾਲ ਸਮਝਦੇ ਹਾਂ-

1857 ਦਾ ਸਿਪਾਹੀ ਵਿਦਰੋਹ

ਬ੍ਰਿਟਿਸ਼ ਸਾਮਰਾਜ ਖਿਲਾਫ ਪਹਿਲਾ ਵੱਡਾ ਸੰਗਠਿਤ ਵਿਦਰੋਹ 1857 ’ਚ ਹੋਇਆ ਇਸ ਨੂੰ ਭਾਰਤੀ ਇਤਿਹਾਸ ’ਚ ‘ਸਿਪਾਹੀ ਵਿਦਰੋਹ’ ਜਾਂ ‘ਪਹਿਲਾ ਆਜ਼ਾਦੀ ਸੰਗਰਾਮ’ ਕਿਹਾ ਜਾਂਦਾ ਹੈ ਇਹ ਵਿਦਰੋਹ ਭਾਰਤੀ ਫੌਜੀਆਂ ਵੱਲੋਂ ਬ੍ਰਿਟਿਸ਼ ਅਧਿਕਾਰੀਆਂ ਖਿਲਾਫ ਸ਼ੁਰੂ ਕੀਤਾ ਗਿਆ ਸੀ ਅਤੇ ਜਲਦ ਹੀ ਇਹ ਇੱਕ ਲੋਕ ਵਿਦਰੋਹ ’ਚ ਬਦਲ ਗਿਆ

ਮਹਾਤਮਾ ਗਾਂਧੀ ਦਾ ਅਹਿੰਸਾ ਅੰਦੋਲਨ:

ਮਹਾਤਮਾ ਗਾਂਧੀ ਨੇ ਭਾਰਤੀ ਆਜ਼ਾਦੀ ਸੰਗਰਾਮ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਉਨ੍ਹਾਂ ਦਾ ਵਿਸ਼ਵਾਸ ਸੀ ਕਿ ਅਹਿੰਸਾ ਦੇ ਮਾਰਗ ਨਾਲ ਹੀ ਬ੍ਰਿਟਿਸ਼ ਸਾਮਰਾਜ ਨੂੰ ਹਰਾਇਆ ਜਾ ਸਕਦਾ ਹੈ ਹਾਲਾਂਕਿ ਗਾਂਧੀ ਜੀ ਦੇ ਸੰਘਰਸ਼ ਦੌਰਾਨ ਕੋਈ ਹਥਿਆਰਬੰਦ ਜੰਗ ਨਹੀਂ ਹੋਈ, ਫਿਰ ਵੀ ਕਈ ਨਿਰਦੋਸ਼ ਲੋਕ ਬਲੀ ਚੜ੍ਹ ਗਏ ਅਤੇ ਕਈ ਅੰਦੋਲਨਕਾਰੀਆਂ ਨੇ ਆਪਣੀ ਜਾਨ ਦੀ ਆਹੂਤੀ ਦਿੱਤੀ

ਚੰਪਾਰਣ ਅਤੇ ਖੇੜਾ ਸੱਤਿਆਗ੍ਰਹਿ:

ਗਾਂਧੀ ਜੀ ਨੇ 1917 ਅਤੇ 1918 ’ਚ ਚੰਪਾਰਣ ਅਤੇ ਖੇੜਾ ’ਚ ਕਿਸਾਨਾਂ ਦੇ ਹੱਕ ਲਈ ਸੱਤਿਆਗ੍ਰਹਿ ਕੀਤਾ ਇਸ ਦੌਰਾਨ ਕਈ ਅੰਦੋਲਨਕਾਰੀ ਗ੍ਰਿਫਤਾਰ ਕੀਤੇ ਗਏ ਅਤੇ ਕੁਝ ਨੂੰ ਸਰੀਰਕ ਤਸੀਹੇ ਵੀ ਦਿੱਤੇ ਗਏ

ਭਾਰਤ ਛੱਡੋ ਅੰਦੋਲਨ (1942):

ਗਾਂਧੀ ਜੀ ਦੀ ਅਗਵਾਈ ’ਚ 1942 ’ਚ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ, ਜਿਸ ’ਚ ਲੱਖਾਂ ਭਾਰਤੀਆਂ ਨੇ ਆਜ਼ਾਦੀ ਲਈ ਸੰਘਰਸ਼ ਕੀਤਾ ਬ੍ਰਿਟਿਸ਼ ਸ਼ਾਸਨ ਨੇ ਭਾਰੀ ਦਮਨ ਕੀਤਾ ਅਤੇ ਹਜ਼ਾਰਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਇਸ ਅੰਦੋਲਨ ਦੌਰਾਨ ਕਈ ਅੰਦੋਲਨਕਾਰੀ ਸ਼ਹੀਦ ਹੋ ਗਏ

Also Read:  ਨਿਊਜ਼ੀਲੈਂਡ ਦੇ ਸੇਵਾਦਾਰਾਂ ਨੇ ਕੰਟੇਨਰਾਂ ’ਚ ਭੇਜੀ ਰਾਹਤ ਸਮੱਗਰੀ | ਟੋਂਗਾ ਆਈਲੈਂਡ ਤਰਾਸਦੀ

ਹਥਿਆਰਬੰਦ ਸੰਘਰਸ਼ ਅਤੇ ਸ਼ਹੀਦੀ

ਜਦੋਂ ਗਾਂਧੀ ਜੀ ਦਾ ਅਹਿੰਸਾ ਦਾ ਮਾਰਗ ਸੀ, ਦੂਜੇ ਪਾਸੇ ਕਈ ਹੋਰ ਆਜ਼ਾਦੀ ਘੁਲਾਟੀਆਂ ਨੇ ਹਥਿਆਰਬੰਦ ਸੰਘਰਸ਼ ਦਾ ਰਸਤਾ ਅਪਣਾਇਆ ਉਨ੍ਹਾਂ ਦਾ ਵਿਸ਼ਵਾਸ ਸੀ ਕਿ ਸਖ਼ਤ ਤੋਂ ਸਖ਼ਤ ਲੜਾਈ ਹੀ ਬ੍ਰਿਟਿਸ਼ ਸਾਮਰਾਜ ਨੂੰ ਖ਼ਤਮ ਕਰ ਸਕਦੀ ਹੈ

ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ:

ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਆਜ਼ਾਦੀ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਭਗਤ ਸਿੰਘ ਨੇ ਬ੍ਰਿਟਿਸ਼ ਅਧਿਕਾਰੀਆਂ ਖਿਲਾਫ ਸੰਘਰਸ਼ ਕੀਤਾ ਅਤੇ 23 ਮਾਰਚ 1931 ਨੂੰ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ ਉਨ੍ਹਾਂ ਦੀ ਸ਼ਹਾਦਤ ਨੇ ਪੂਰੇ ਦੇਸ਼ ਨੂੰ ਪ੍ਰੇਰਿਤ ਕੀਤਾ ਅਤੇ ਨੌਜਵਾਨਾਂ ’ਚ ਆਜ਼ਾਦੀ ਦੀ ਲਹਿਰ ਪ੍ਰਤੀ ਜੋਸ਼ ਭਰ ਦਿੱਤਾ ਭਗਤ ਸਿੰਘ ਦਾ ਨਾਅਰਾ ਸੀ, ‘‘ਇਨਕਲਾਬ ਜ਼ਿੰਦਾਬਾਦ’’

ਚੰਦਰਸ਼ੇਖਰ ਆਜ਼ਾਦ:

ਚੰਦਰਸ਼ੇਖਰ ਆਜ਼ਾਦ ਨੇ ਵੀ ਹਥਿਆਰਬੰਦ ਸੰਘਰਸ਼ ਨੂੰ ਅਪਣਾਇਆ ਅਤੇ ਬ੍ਰਿਟਿਸ਼ ਸਾਮਰਾਜ ਖਿਲਾਫ ਆਪਣੀ ਜ਼ਿੰਦਗੀ ਨੂੰ ਦਾਅ ’ਤੇ ਲਾਇਆ ਉਨ੍ਹਾਂ ਦਾ ਮਸ਼ਹੂਰ ਕਥਨ ਸੀ, ‘ਮੈਂ ਇਕੱਲਾ ਹੀ ਤਾਂ ਚੱਲਿਆ ਸੀ, ਪਰ ਹੁਣ ਮੇਰੇ ਨਾਲ ਲੱਖਾਂ ਲੋਕ ਹਨ!, ਕਾਫਲਾ ਬਣ ਗਿਆ’ ਉਨ੍ਹਾਂ ਦੀ ਕੁਰਬਾਨੀ ਭਾਰਤੀ ਨੌਜਵਾਨਾਂ ਨੂੰ ਪ੍ਰੇਰਿਤ ਕਰਦੀ ਹੈ

ਆਮ ਲੋਕਾਂ ਦੀ ਕੁਰਬਾਨੀ:

ਭਾਰਤ ਦੀ ਆਜ਼ਾਦੀ ’ਚ ਸਿਰਫ ਵੱਡੇ ਆਗੂ ਅਤੇ ਫੌਜੀਆਂ ਦਾ ਹੀ ਯੋਗਦਾਨ ਨਹੀਂ ਸੀ, ਸਗੋਂ ਆਮ ਭਾਰਤੀ ਨਾਗਰਿਕਾਂ ਨੇ ਵੀ ਸੰਘਰਸ਼ ਕੀਤਾ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ ਤੇ ਕਿਰਤੀਆਂ ਨੇ ਆਜ਼ਾਦੀ ਲਈ ਆਪਣੀ ਜਾਨ ਗੁਆ ਦਿੱਤੀ ਜਲਿਆਂਵਾਲਾ ਬਾਗ ਕਤਲ ਕਾਂਡ ’ਚ ਹਜ਼ਾਰਾਂ ਨਿਰਦੋਸ਼ ਲੋਕ ਮਾਰੇ ਗਏ, ਜੋ ਬ੍ਰਿਟਿਸ਼ ਸ਼ਾਸਨ ਖਿਲਾਫ ਵਿਰੋਧ ਕਰ ਰਹੇ ਸਨ

ਭਾਰਤ ਦੀ ਆਜ਼ਾਦੀ ਦੇ ਸੰਗਰਾਮ ’ਚ ਕੁਰਬਾਨੀਆਂ ਦਾ ਮਹੱਤਵ ਸਭ ਤੋਂ ਜ਼ਿਆਦਾ ਹੈ ਇਨ੍ਹਾਂ ਕੁਰਬਾਨੀਆਂ ਨੇ ਸਾਨੂੰ ਇਹ ਸਮਝਣ ਦਾ ਮੌਕਾ ਦਿੱਤਾ ਕਿ ਆਜਾਦੀ ਦੀ ਕੋਈ ਕੀਮਤ ਨਹੀਂ ਹੁੰਦੀ ਅਤੇ ਇਸ ਆਜ਼ਾਦੀ ਨੂੰ ਪਾਉਣ ਲਈ ਹਰ ਕਿਸੇ ਨੂੰ ਆਪਣੀ ਕੁਰਬਾਨੀ ਦੇਣੀ ਪੈਂਦੀ ਹੈ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੇ ਭਾਰਤੀ ਸਮਾਜ ਨੂੰ ਇਹ ਸਮਝਣ ’ਚ ਮੱਦਦ ਕੀਤੀ ਕਿ ਜੇਕਰ ਅਸੀਂ ਇੱਕਜੁਟ ਹੋ ਕੇ ਸੰਘਰਸ਼ ਕਰੀਏ ਤਾਂ ਕੋਈ ਵੀ ਤਾਕਤ ਸਾਨੂੰ ਆਜ਼ਾਦ ਹੋਣ ਤੋਂ ਰੋਕ ਨਹੀਂ ਸਕਦੀ

ਭਾਰਤ ਦੀ ਆਜ਼ਾਦੀ ’ਚ ਜੋ ਕੁਰਬਾਨੀਆਂ ਹੋਈਆਂ, ਉਹ ਸਿਰਫ ਸ਼ਹਾਦਤਾਂ ਨਹੀਂ ਸਨ, ਸਗੋਂ ਇੱਕ ਨਵੀਂ ਚੇਤਨਾ ਦਾ ਰੂਪ ਸੀ ਉਨ੍ਹਾਂ ਯੋਧਿਆਂ, ਸ਼ਹੀਦਾਂ ਅਤੇ ਸੰਘਰਸ਼ ਕਰਨ ਵਾਲੇ ਲੋਕਾਂ ਨੇ ਸਾਨੂੰ ਇਹ ਸਿਖਾਇਆ ਸੀ ਕਿ ਆਜ਼ਾਦੀ ਸਿਰਫ ਅਧਿਕਾਰ ਨਹੀਂ, ਇੱਕ ਜ਼ਿੰਮੇਵਾਰੀ ਹੈ ਅੱਜ ਅਸੀਂ ਜੋ ਆਜ਼ਾਦ ਅਤੇ ਖੁਸ਼ਹਾਲ ਭਾਰਤ ’ਚ ਜੀਵਨ ਜਿਉਂ ਰਹੇ ਹਾਂ, ਇਹ ਉਨ੍ਹਾਂ ਬਹਾਦਰ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਨਤੀਜਾ ਹੈ ਉਨ੍ਹਾਂ ਦੀ ਹਿੰਮਤ, ਸੰਘਰਸ਼ ਅਤੇ ਕੁਰਬਾਨੀ ਨੂੰ ਅਸੀਂ ਹਮੇਸ਼ਾ ਯਾਦ ਕਰਾਂਗੇ ਅਤੇ ਆਪਣੇ ਫਰਜ਼ਾਂ ਦਾ ਪਾਲਣ ਕਰਦੇ ਹੋਏ ਉਨ੍ਹਾਂ ਦੇ ਆਦਰਸ਼ਾਂ ਨੂੰ ਜੀਵਨ ’ਚ ਅਪਣਾਵਾਂਗੇ

ਆਜ਼ਾਦੀ ਦੀ 78ਵੀਂ ਵਰ੍ਹੇਗੰਢ ਸਾਨੂੰ ਉਨ੍ਹਾਂ ਯੋਧਿਆਂ, ਸ਼ਹੀਦਾਂ ਅਤੇ ਮਹਾਂਪੁਰਸ਼ਾਂ ਨੂੰ ਯਾਦ ਕਰਨ ਦਾ ਮੌਕਾ ਦਿੰਦੀ ਹੈ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਉਨ੍ਹਾਂ ਕੁਰਬਾਨੀਆਂ ਦਾ ਸਨਮਾਨ ਕਰੀਏ ਅਤੇ ਆਪਣੇ ਦੇਸ਼ ਦੀ ਤਰੱਕੀ ’ਚ ਆਪਣਾ ਯੋਗਦਾਨ ਪਾਈਏ ਆਓ! ਅਸੀਂ ਸਾਰੇ ਮਿਲ ਕੇ ਇੱਕ ਖੁਸ਼ਹਾਲ, ਬਰਾਬਰੀ ਵਾਲੇ ਅਤੇ ਮਜ਼ਬੂਤ ਭਾਰਤ ਦਾ ਨਿਰਮਾਣ ਕਰੀਏ

Also Read:  ਨਲਕੇ ਦਾ ਮਹੱਤਵ

ਭਾਰਤੀ ਸੁਦਰਸ਼ਨ ਚੱਕਰ

ਭਾਰਤ ਦਾ ਏਅਰ ਡਿਫੈਂਸ ਸਿਸਟਮ ਆਪਣੀ ਵਿਭਿੰਨਤਾ ਲਈ ਜਾਣਿਆ ਜਾਂਦਾ ਹੈ, ਕਿਉਂਕਿ ਇਸ ਵਿਚ ਰੂਸੀ, ਇਜ਼ਰਾਇਲੀ ਤੇ ਸਵਦੇਸ਼ੀ ਤਕਨੀਕਾਂ ਦਾ ਮਿਸ਼ਰਣ ਹੈ ਜੋ ਇਸ ਨੂੰ ਦੁਸ਼ਮਣਾਂ ਦੇ ਮੁਕਾਬਲੇ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਂਦਾ ਹੈ ਐੱਸ-400 ਸਿਸਟਮ ਨੂੰ ਭਾਰਤੀ ਫੌਜ ਦੇ ਸੁਦਰਸ਼ਨ ਚੱਕਰ ਦੇ ਰੂਪ ’ਚ ਜਾਣਿਆ ਜਾਂਦਾ ਹੈ ਭਾਰਤ ਕੋਲ ਐੱਸ-400 ਟਰਾਇੰਫ ਤੋਂ ਇਲਾਵਾ, ਬਰਾਕ-8 ਅਤੇ ਸਵਦੇਸ਼ੀ ਆਕਾਸ਼ ਮਿਜ਼ਾਇਲ ਸਿਸਟਮ ਵੀ ਹਵਾਈ ਰੱਖਿਆ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ ਛੋਟੀ ਦੂਰੀ ਦੇ ਖਤਰਿਆਂ ਨਾਲ ਨਜਿੱਠਣ ਲਈ ਸਪਾਈਡਰ ਅਤੇ ਇਗਲਾ ਵਰਗੇ ਸਿਸਟਮ ਦੀ ਵਰਤੋਂ ਬਾਖੂਬੀ ਕਾਰਗਰ ਸਾਬਿਤ ਹੁੰਦੀ ਹੈ

ਦਰਅਸਲ, ਸਾਲ 2018 ’ਚ ਭਾਰਤ ਨੇ ਰੂਸ ਤੋਂ ਪੰਜ ਐੱਸ-400 ਮਿਜ਼ਾਇਲ ਸਿਸਟਮ ਖਰੀਦਣ ਦੇ ਸੌਦੇ ’ਤੇ ਹਾਮੀ ਭਰੀ ਸੀ ਇਸ ਸਿਸਟਮ ਦੀ ਤੁਲਨਾ ਅਮਰੀਕਾ ਦੇ ਬਿਹਤਰੀਨ ਪੈਟ੍ਰੀਅਟ ਮਿਜ਼ਾਇਲ ਏਅਰ ਡਿਫੈਂਸ ਸਿਸਟਮ ਨਾਲ ਹੁੰਦੀ ਹੈ ਐੱਸ-400 ਮੋਬਾਇਲ ਸਿਸਟਮ ਹੈ, ਜੋ ਆਦੇਸ਼ ਮਿਲਦੇ ਹੀ ਪੰਜ ਤੋਂ 10 ਮਿੰਟ ਦੇ ਅੰਦਰ ਤੈਨਾਤ ਕੀਤਾ ਜਾ ਸਕਦਾ ਹੈ ਦਰਅਸਲ ਏਅਰ ਡਿਫੈਂਸ ਸਿਸਟਮ ਕਈ ਤਰੀਕਿਆਂ ਨਾਲ ਦੇਸ਼ ਨੂੰ ਮਹਿਫੂਜ਼ ਰੱਖਦਾ ਹੈ ਜਿਸ ’ਚ ਰਡਾਰ, ਮਿਜ਼ਾਇਲ ਜਾਂ ਹਥਿਆਰ ਅਤੇ ਕੰਟਰੋਲ ਸੈਂਟਰ ਸ਼ਾਮਲ ਹੁੰਦਾ ਹੈ

ਭਾਰਤ ਕੋਲ ਜ਼ਮੀਨ ਤੋਂ ਹਵਾ ’ਚ ਮਾਰ ਕਰਨ ਵਾਲਾ ਮਿਜ਼ਾਇਲ ਸਿਸਟਮ ਹੈ, ਜੋ ਦੁਸ਼ਮਣ ਦੇ ਟਾਰਗੇਟ ਨੂੰ ਜ਼ਮੀਨ ਤੋਂ ਹਵਾ ’ਚ ਤਬਾਹ ਕਰ ਸਕਦਾ ਹੈ ਇਸ ’ਚ ਆਕਾਸ਼ ਮਿਜ਼ਾਇਲ ਸਿਸਟਮ, ਸਪਾਈਡਰ, ਬਰਾਕ-8, ਐੱਮਆਰ-ਐੱਮਏਐੱਮ ਅਤੇ ਐੱਲਆਰ-ਐੱਸਏਐੱਮ ਵਰਗੀਆਂ ਮਿਜ਼ਾਇਲਾਂ ਹੁੰਦੀਆਂ ਹਨ ਭਾਰਤ ਦਾ ਆਕਾਸ਼ ਮਿਜ਼ਾਇਲ ਸਿਸਟਮ ਸਵਦੇਸ਼ੀ ਸਿਸਟਮ ਹੈ, ਜੋ ਛੋਟੀ ਅਤੇ ਮੱਧਮ ਦੂਰੀ ਦੀਆਂ ਮਿਜ਼ਾਇਲਾਂ ਨੂੰ ਰੋਕਦਾ ਹੈ ਇਸ ਨੂੰ ਡੀਆਰਡੀਓ ਨੇ ਵਿਕਸਤ ਕੀਤਾ ਹੈ ਇਹ ਹਰ ਮੌਸਮ ’ਚ ਸਟੀਕ ਨਿਸ਼ਾਨਾ ਵਿੰਨ੍ਹ ਸਕਦਾ ਹੈ

  • ਸਪਾਈਡਰ: ਇਜ਼ਰਾਇਲ ਤੋਂ ਲਿਆ ਗਿਆ, ਛੋਟੀ ਅਤੇ ਮੱਧਮ ਦੂਰੀ ਦਾ ਮੋਬਾਇਲ ਸਿਸਟਮ
  • ਬਰਾਕ-8: ਭਾਰਤ ਅਤੇ ਇਜ਼ਰਾਇਲ ਨੇ ਮਿਲ ਕੇ ਬਣਾਇਆ, ਜੋ ਸਮੁੰਦਰ ਅਤੇ ਜ਼ਮੀਨ ਦੋਵਾਂ ’ਤੇ ਇਸਤੇਮਾਲ ਹੋ ਸਕਦਾ ਹੈ
  • ਐੱਮਆਰ-ਐੱਸਏਐੱਮ ਅਤੇ ਐੱਲਆਰ-ਐੱਸਏਐੱਮ: ਮੱਧਮ ਅਤੇ ਲੰਬੀ ਦੂਰੀ ਦੀਆਂ ਮਿਜ਼ਾਇਲਾਂ, ਜੋ ਕਈ ਖਤਰਿਆਂ ਨੂੰ ਇਕੱਠਾ ਰੋਕ ਸਕਦੀਆਂ ਹਨ

ਦੂਜੇ ਪਾਸੇ ਭਾਰਤ ਦਾ ਇੰਟੀਗ੍ਰੇਟੇਡ ਏਅਰ ਕਮਾਂਡ ਐਂਡ ਕੰਟਰੋਲ ਸਿਸਟਮ (ਆਈਏਸੀਸੀਐੱਸ) ਵੀ ਇੱਕ ਆਟੋਮੇਟੇਡ ਹਥਿਆਰ ਹੈ, ਜੋ ਹਵਾਈ ਸੁਰੱਖਿਆ ਅਤੇ ਹਮਲਾਵਰ ਆਪ੍ਰੇਸ਼ਨ ਕਰ ਸਕਦਾ ਹੈ ਇਹ ਰਡਾਰ, ਸੈਂਸਰ ਅਤੇ ਕੰਟਰੋਲ ਸੈਂਟਰ ਨੂੰ ਮਿਲਾ ਕੇ ਅਸਮਾਨ ’ਚ ਤਿੱਖੀ ਨਜ਼ਰ ਰੱਖਦਾ ਹੈ

ਇਸ ਤੋਂ ਇਲਾਵਾ ਐੱਸ-400 ਟਰਾਇੰਫ ਸਿਸਟਮ ਸਭ ਤੋਂ ਉੱਨਤ ਏਅਰ ਡਿਫੈਂਸ ਸਿਸਟਮ ਹੈ ਇਸ ਨੂੰ ਰੂਸ ਤੋਂ ਖਰੀਦਿਆ ਗਿਆ ਹੈ ਅਤੇ ਇਹ ਲੰਬੀ ਦੂਰੀ ਦਾ ਤਾਕਤਵਰ ਸਿਸਟਮ ਹੈ ਇਹ ਜਹਾਜ਼, ਕਰੂਜ਼ ਮਿਜ਼ਾਇਲ ਅਤੇ ਬੈਲਿਸਟਿਕ ਮਿਜ਼ਾਇਲਾਂ ਨੂੰ 400 ਕਿਲੋਮੀਟਰ ਤੱਕ ਰੋਕ ਸਕਦਾ ਹੈ ਭਾਰਤ ਨੇ ਇਸੇ ਏਅਰ ਡਿਫੈਂਸ ਸਿਸਟਮ ਜ਼ਰੀਏ ਪਾਕਿਸਤਾਨੀ ਮਿਜ਼ਾਇਲਾਂ ਨੂੰ ਤਬਾਹ ਕਰ ਦਿੱਤਾ