ਵਧਦੀ ਉਮਰ ’ਚ ਵੀ ਬਣੇ ਰਹੋ ਆਤਮਨਿਰਭਰ
ਜ਼ਿੰਦਗੀ ਜਿਉਣ ਲਈ ਹਰ ਰੋਜ਼ ਇੱਕ ਨਵਾਂ ਅਤੇ ਉਪਯੋਗੀ ਸੂਤਰ ਸਾਨੂੰ ਦਿੰਦੀ ਹੈ ਬਸ ਉਸ ’ਤੇ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਜੋ ਅਕਲਮੰਦ ਉਸ ਸੂਤਰ ਨੂੰ ਸਮਝ ਕੇ ਅਪਣਾ ਲੈਂਦੇ ਹਨ, ਉਹ ਅੱਗੇ ਵਧਕੇ ਸਫ਼ਲਤਾ ਨੂੰ ਛੂਹ ਲੈਂਦੇ ਹਨ
ਉਹ ਸਮਾਜ ’ਚ ਵੱਖ ਤੋਂ ਆਪਣੀ ਇੱਕ ਪਹਿਚਾਣ ਬਣਾ ਲੈਂਦੇ ਹਨ ਉਹ ਜੀਵਨ ’ਚ ਕਦੇ ਹਾਰ ਨਹੀਂ ਮੰਨਦੇ ਜੋ ਲੋਕ ਉਸਨੂੰ ਜਾਣਕੇ ਵੀ ਕਿਸੇ ਕਾਰਨ ਸਮਝਣਾ ਨਹੀਂ ਚਾਹੁੰਦੇ, ਉਹ ਖੂਹ ਦੇ ਡੱਡੂ ਬਣਕੇ ਰਹਿ ਜਾਂਦੇ ਹਨ ਉਨ੍ਹਾਂ ਨੂੰ ਮਨਚਾਹੀ ਸਫਲਤਾ ਨਹੀਂ ਮਿਲ ਪਾਉਂਦੀ ਆਪਣੇ ਲਈ ਇੱਕ ਨਿਯਮ ਬਣਾ ਲੈਣਾ ਚਾਹੀਦਾ ਹੈ
ਕਿ ਆਪਣਾ ਹਰ ਕੰਮ ਖੁਦ ਕਰਾਂਗੇ ਇਸ ਸੂਤਰ ਨੂੰ ਮੰਨਣ ਲਈ ਉਮਰ ਕੋਈ ਬੰਦਿਸ਼ ਨਹੀਂ ਬਣਦੀ ਹਾਂ, ਜੇਕਰ ਸਰੀਰ ਪੂਰੀ ਤਰ੍ਹਾਂ ਨਾਲ ਅਸਮੱਰਥ ਹੋ ਜਾਵੇ ਤਾਂ ਗੱਲ ਵੱਖ ਹੈ ਘਰ ’ਚ ਬੱਚਿਆਂ ਦੇ ਹੋਣ ਅਤੇ ਭਰਿਆ ਪੂਰਾ ਪਰਿਵਾਰ ਹੋਣ ’ਤੇ ਵੀ ਯਤਨ ਇਹੀ ਕਰਨਾ ਚਾਹੀਦਾ ਹੈ ਕਿ ਜਿੰਨਾ ਸੰਭਵ ਹੋ ਸਕੇ ਆਤਮਨਿਰਭਰ ਹੀ ਬਣਿਆ ਜਾਵੇ ਇੱਕ ਉਮਰ ਤੋਂ ਬਾਅਦ ਜੇਕਰ ਉਹ ਮਨਾ ਵੀ ਕਰਨ ਤਾਂ ਵੀ ਆਪਣੇ ਕੰਮ ਖੁਦ ਹੀ ਕਰਦੇ ਰਹਿਣਾ ਚਾਹੀਦਾ ਹੈ ਇਸੇ ਤਰ੍ਹਾਂ ਮਨੁੱਖ ’ਚ ਲਗਨ ਬਣੀ ਰਹਿੰਦੀ ਹੈ ਅਤੇ ਵਿਚਾਰਗੀ ਦਾ ਅਹਿਸਾਸ ਨਹੀਂ ਹੁੰਦਾ
Also Read :-
ਘਰ-ਪਰਿਵਾਰ ਨਾਲ ਰਹਿੰਦੇ ਹੋਏ ਵੀ ਆਪਣੀਆਂ ਰੋਜਮਰਰਾ ਦੀਆਂ ਜ਼ਰੂਰਤਾਂ ਲਈ ਪਤੀ-ਪਤਨੀ ਨੂੰ ਇੱਕ-ਦੂਜੇ ਦੀ ਮੱਦਦ ਲੈਣੀ ਚਾਹੀਦੀ ਹੈ ਕਿਸੇ ਹੋਰ ਦੀ ਨਹੀਂ ਐਨੇ ਵਰਿ੍ਹਆਂ ਦੇ ਸ਼ਾਦੀਸ਼ੁਦਾ ਜੀਵਨ ਦੇ ਬਾਅਦ ਉਹ ਦੋਨੋਂ ਇੱਕ ਦੂਜੇ ਦੀਆਂ ਜ਼ਰੂਰਤਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਇਸ ਲਈ ਉਨ੍ਹਾਂ ਨੂੰ ਪਿਆਰ ਨਾਲ ਇੱਕ-ਦੂਜੇ ਦੀਆਂ ਜ਼ਰੂਰਤਾਂ ਨੂੰ ਸਮਝ ਲੈਣਾ ਚਾਹੀਦਾ ਹੈ ਸਮੇਂ ਅਨੁਸਾਰ ਉਨ੍ਹਾਂ ਨੂੰ ਆਪਸੀ ਵਿਵਹਾਰ ਕਰਨਾ ਚਾਹੀਦਾ ਹੈ ਜੇਕਰ ਇੱਕ ਵਾਰ ਕੰਮ ਕਰਨਾ ਛੱਡ ਦਿੱਤਾ ਤਾਂ ਦੂਜਿਆਂ ’ਤੇ ਨਿਰਭਰਤਾ ਹੋ ਗਈ ਸਮਝੋ ਫਿਰ ਇਨਸਾਨ ਦਾ ਮਨੋਬਲ ਟੁੱਟਣ ਲੱਗਦਾ ਹੈ ਉਸਨੂੰ ਲੱਗਦਾ ਹੈ ਕਿ ਉਹ ਹੁਣ ਕਿਸੇ ਕੰਮ ਦਾ ਨਹੀਂ ਰਹਿ ਗਿਆ ਹੈ ਹੌਲੀ-ਹੌਲੀ ਅਜਿਹਾ ਮਨੁੱਖ ਅਵਸਾਦ ਗ੍ਰਸਤ ਹੋ ਕੇ ਬਿਸਤਰ ਹੀ ਪਕੜ ਲੈਂਦਾ ਹੈ ਉਸਦਾ ਮਨ ਇਸੇ ਉਧੇੜਬੁਣ ’ਚ ਹੀ ਸਦਾ ਲੱਗਿਆ ਰਹਿੰਦਾ ਹੈ ਕਿ ਆਪਣਾ ਕੰਮ ਕਿਸ ਤੋਂ ਕਰਵਾਵਾਂ
ਜਦੋਂ ਤੱਕ ਹੱਥ-ਪੈਰ ਚੱਲਦੇ ਹਨ, ਉਦੋਂ ਤੱਕ ਆਤਮਨਿਰਭਰ ਰਿਹਾ ਜਾ ਸਕੇ ਤਾਂ ਬਹੁਤ ਹੀ ਵਧੀਆ ਹੈ ਬਾਅਦ ’ਚ ਤਾਂ ਚੱਲਣ ਲਈ ਵੀ ਦੂਜਿਆਂ ਦਾ ਸਹਾਰਾ ਲੈਣਾ ਪੈਂਦਾ ਹੈ ਯਤਨ ਇਹੀ ਕਰਨਾ ਚਾਹੀਦਾ ਕਿ ਮਹੀਨੇ ’ਚ ਇੱਕ ਦੋ ਵਾਰ ਵੈਸੇ ਹੀ ਕਿਤੇ ਘੁੰਮਣ ਨਿਕਲਿਆ ਜਾਵੇ ਜਦੋਂ ਅਸੀਂ ਘੁੰਮਣਾ-ਫਿਰਨਾ ਬੰਦ ਕਰਕੇ ਖੁਦ ਨੂੰ ਘਰ ’ਚ ਕੈਦ ਕਰ ਲੈਂਦੇ ਹਾਂ ਤਾਂ ਫਿਰ ਘਰ ਤੋਂ ਬਾਹਰ ਨਿਕਲਣ ’ਚ, ਇਕੱਲੇ ਜਾਣ ’ਚ ਹਿਚਕਚਾਹਟ ਹੋਣ ਲੱਗਦੀ ਹੈ ਉਦੋਂ ਚਾਹਕੇ ਵੀ ਮਨੁੱਖ ਆਪਣੇ ਬਣਾਏ ਹੋਏ ਘੇਰੇ ਤੋਂ ਬਾਹਰ ਨਹੀਂ ਨਿਕਲ ਸਕਦਾ ਉਸਨੂੰ ਪੂਰੀ ਤਰ੍ਹਾਂ ਨਾਲ ਬੱਚਿਆਂ ’ਤੇ ਨਿਰਭਰ ਹੋ ਜਾਣਾ ਪੈਂਦਾ ਹੈ, ਜੋ ਠੀਕ ਨਹੀਂ ਹੈ
ਜ਼ਿੰਦਗੀ ਭਰ ਮਨੁੱਖ ਖੂਬ ਕੰਮ ਕਰਦਾ ਹੈ ਦਿਨ-ਰਾਤ ਇੱਕ ਕਰ ਦਿੰਦਾ ਹੈ ਆਪਣੇ ਘਰ-ਪਰਿਵਾਰ ਦੀਆਂ ਜ਼ੂਰਰਤਾ ਨੂੰ ਪੂਰਾ ਕਰਨ ਲਈ ਇੱਕ ਉਮਰ ਤੋਂ ਬਾਅਦ ਆਪਣੇ ਫਰਜਾਂ ਤੋਂ ਮੁਕਤ ਹੋ ਜਾਣ ਤੋਂ ਬਾਅਦ ਉਸਨੂੰ ਆਪਣੇ ਲਈ ਸਮਾਂ ਕੱਢਣਾ ਚਾਹੀਦਾ ਹੈ ਅੱਜਕੱਲ੍ਹ ਕਿਤੇ ਵੀ ਜਾਣ-ਆਉਣ ’ਚ ਕਠਿਨਾਈ ਨਹੀਂ ਹੁੰਦੀ ਲੋਕਲ ਜਾਣਾ ਹੋਵੇ ਤਾਂ ਕਾਲ ਕਰਦੇ ਹੀ ਟੈਕਸੀ ਹਾਜ਼ਰ ਹੋ ਜਾਂਦੀ ਹੈ ਜੇਕਰ ਦੇਸ਼ ਜਾਂ ਵਿਦੇਸ਼ ’ਚ ਕਿਤੇ ਘੁੰਮਣ ਜਾਣਾ ਹੋਵੇ ਤਾਂ ਏਜੰਟ ਟਿਕਟ ਬੁੱਕ ਕਰਾ ਦਿੰਦੇ ਹਨ ਜਾਂ ਇੰਟਰਨੈੱਟ ਰਾਹੀਂ ਵੀ ਟਿਕਟ ਬੁੱਕ ਕਰਵਾਈ ਜਾ ਸਕਦੀ ਹੈ ਅੱਜਕੱਲ੍ਹ ਟੂਰ ਪੈਕਜ਼ ਲੈ ਕੇ ਵੀ ਸੁਵਿਧਾ ਨਾਲ ਯਾਤਰਾ ਕੀਤੀ ਜਾ ਸਕਦੀ ਹੈ ਘਰ ਤੋਂ ਸਟੇਸ਼ਨ ਜਾਂ ਏਅਰਪੋਰਟ ਜਾਣ ਲਈ ਅਤੇ ਉੱਥੋਂ ਹੋਟਲ ’ਚ ਜਾਣ ਲਈ ਟੈਕਸੀ ਮਿਲ ਜਾਂਦੀ ਹੈ ਇਸੇ ਤਰ੍ਹਾਂ ਵਾਪਸੀ ’ਚ ਵੀ ਸਟੇਸ਼ਨ ਜਾਂ ਏਅਰਪੋਰਟ ’ਤੇ ਜਾਣ ਅਤੇ ਘਰ ਆਉਣ ਲਈ ਟੈਕਸੀ ਮਿਲ ਜਾਂਦੀ ਹੈ ਹੋਟਲ ’ਚ ਕੋਈ ਤਕਲੀਫ ਹੋਣੀ ਨਹੀਂ ਹੈ
ਜੇਕਰ ਮਨੁੱਖ ਥੋੜ੍ਹਾ ਜਿਹਾ ਆਪਣਾ ਧਿਆਨ ਰੱਖ ਸਕੇ ਤਾਂ ਸਿਹਤਮੰਦ ਉਮਰ ਅਨੁਸਾਰ ਇੱਕਦਮ ਫਿੱਟ ਰਹਿੰਦਾ ਹੈ ਉਸਨੂੰ ਸੈਰ ਕਰਨ, ਯੋਗ ਆਸਣ ਕਰਨ ਅਤੇ ਘੁੰਮਣ-ਫਿਰਨ ਤੋਂ ਪਰਹੇਜ਼ ਨਹੀਂ ਕਰਨਾ ਚਾਹੀਦਾ ਜੇਕਰ ਰੁਚੀ ਹੋਵੇ ਤਾਂ ਫਿਲਮ ਦੇਖਣ ਵੀ ਜਾਇਆ ਜਾ ਸਕਦਾ ਹੈ ਦੋਸਤਾਂ ਨਾਲ ਮਿਲਣ ਲਈ ਵੀ ਸਮਾਂ ਕੱਢਿਆਂ ਜਾ ਸਕਦਾ ਹੈ ਉਨ੍ਹਾਂ ਨਾਲ ਘੰੁਮਣ ਦਾ, ਪਿਕਨਿਕ ਮਨਾਉਣ ਦਾ ਪ੍ਰੋਗਰਾਮ ਬਣਾਇਆ ਜਾ ਸਕਦਾ ਹੈ ਇਸ ਲਈ ਜਿੱਥੋਂ ਤੱਕ ਸੰਭਵ ਹੋ ਸਕੇ, ਦੂਜਿਆਂ ਦਾ ਮੂੰਹ ਤੱਕਣਾ ਛੱਡ ਕੇ ਆਤਮਨਿਰਭਰ ਬਣਨ ਦਾ ਯਤਨ ਕਰਨਾ ਚਾਹੀਦਾ ਹੈ ਆਪਣੇ ਕੰਮਾਂ ਲਈ ਕਿਸੇ ’ਤੇ ਨਿਰਭਰ ਹੋਣਾ ਛੱਡ ਦੇਣਾ ਚਾਹੀਦਾ ਹੈ
ਚੰਦਰ ਪ੍ਰਭਾ ਸੂਦ