ਕੋਰੋਨਾ ਵਾਰੀਅਰਜ਼ ਦੀ ਭੂਮਿਕਾ ‘ਚ ਡੇਰਾ ਸੱਚਾ ਸੌਦਾ dera-sacha-sauda-as-corona-warriors
ਖੁਦ ਨੂੰ ਜ਼ੋਖਮ ‘ਚ ਪਾ ਕੇ ਡੇਰਾ ਸ਼ਰਧਾਲੂ ਬਣੇ ਰੀਅਲ ਵਾਰੀਅਰਜ਼
ਬੇਟਾ! ਤੁਸੀਂ ਧੰਨ ਹੋ, ਜੋ ਇਸ ਆਫ਼ਤ ਦੀ ਘੜੀ ‘ਚ ਖੁਦ ਦੀ ਜਾਨ ਨੂੰ ਜ਼ੋਖਮ ‘ਚ ਪਾ ਕੇ ਮੇਰੇ ਵਰਗੇ ਲਾਚਾਰ, ਗਰੀਬ ਦੀ ਮੱਦਦ ਕਰਨ ਇੱਥੇ ਪਹੁੰਚੇ ਹੋ, ਤੁਹਾਡੇ ਹੱਥਾਂ ਨਾਲ ਮਿਲਿਆ ਇਹ ਅਨਾਜ ਮੇਰੀ ਹੀ ਨਹੀਂ ਮੇਰੇ ਪੂਰੇ ਪਰਿਵਾਰ ਦੀ ਕਈ ਦਿਨਾਂ ਦੀ ਭੁੱਖ ਨੂੰ ਸ਼ਾਂਤ ਕਰ ਦੇਵੇਗਾ
ਤੁਸੀਂ ਜੁਗ-ਜੁਗ ਜੀਓ ਬੇਟਾ ਬਹੁਤ ਬੁਰਾ ਦੌਰ ਹੈ ਹੱਥ ਨੂੰ ਹੱਥ ਖਾਈ ਜਾ ਰਿਹਾ ਹੈ, ਅਜਿਹੇ ‘ਚ ਵੀ ਤੁਸੀਂ ਦੂਜਿਆਂ ਦੀ ਸੇਵਾ ਕਰਨ ‘ਚ ਲੱਗੇ ਹੋਏ ਹੋ ਧੰਨ ਹਨ ਤੁਹਾਡੇ ਮਾਂ-ਬਾਪ ਅਤੇ ਧੰਨ-ਧੰਨ ਕਹਿਣ ਦੇ ਕਾਬਲ ਹਨ ਤੁਹਾਡੇ ਗੁਰੂ ਜੀ, ਜਿਨ੍ਹਾਂ ਨੇ ਤੁਹਾਨੂੰ ਇਨਸਾਨੀਅਤ ਦੀ ਅਜਿਹੀ ਸਿੱਖਿਆ ਦਿੱਤੀ ਹੈ
ਇਹ ਸ਼ਬਦ ਅਧੇੜ ਬਜ਼ੁਰਗ ਦੀ ਜ਼ੁਬਾਨ ਤੋਂ ਆਪਣੇ-ਆਪ ਹੀ ਨਿਕਲਦੇ ਜਾ ਰਹੇ ਸਨ, ਸ਼ਾਇਦ ਕਈ ਦਿਨਾਂ ਤੋਂ ਭੁੱਖ ਮਿਟਣ ਦੀ ਉਮੀਦ ਨਾਲ ਉਹ ਬਹੁਤ ਜ਼ਿਆਦਾ ਖੁਸ਼ੀ ਨਾਲ ਭਰ ਗਈ ਸੀ ਦੇਸ਼ ਦੇ ਨਿਰਮਾਤਾ ਦੇ ਰੂਪ ‘ਚ ਖੁਦ ਦੀ ਪਛਾਣ ਬਣਾਉਣ ਵਾਲੇ ਵਰਗ ਨਾਲ ਜੁੜਿਆ ਇਹ ਪਰਿਵਾਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸੜਕ ‘ਤੇ ਆਉਣ ਨੂੰ ਮਜ਼ਬੂਰ ਹੋ ਗਿਆ ਪਰ ਇਸ ਸੰਕਟ ਦੀ ਘੜੀ ‘ਚ ਡੇਰਾ ਸੱਚਾ ਸੌਦਾ ਨੇ ਅਜਿਹੇ ਲੋਕਾਂ ਵੱਲ ਮੱਦਦ ਦਾ ਹੱਥ ਵਧਾਇਆ ਮਨੁੱਖੀ ਸੇਵਾ ਲਈ ਬਣਾਈ ਗਈ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਇਸ ਮਹਾਂਮਾਰੀ ‘ਚ ਵੀ ਜਾਨ ਨੂੰ ਜ਼ੋਖਮ ਪਾ ਕੇ ਲੋਕਾਂ ਦੀ ਮੱਦਦ ਕਰਨ ਨੂੰ ਅੱਗੇ ਆਏ
ਹਾਲਾਂਕਿ ਇਸ ਭਿਆਨਕ ਦੌਰ ‘ਚ ਕਈ ਸਮਾਜਿਕ ਸੰਸਥਾਵਾਂ ਬੇਵੱਸ ਲੋਕਾਂ ਲਈ ਸਹਾਰਾ ਬਣੀਆਂ, ਪਰ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਤੇ ਸ਼ਰਧਾਲੂਆਂ ਨੇ ਜਿਸ ਤਨ, ਮਾਨ, ਲਗਨ ਅਤੇ ਸਮਰਪਣ ਭਾਵ ਨਾਲ ਲੋਕਾਂ ਦੀ ਮੱਦਦ ਕੀਤੀ, ਉਹ ਆਪਣੇ ਆਪ ‘ਚ ਬੇਮਿਸਾਲ ਕਹੀ ਜਾ ਸਕਦੀ ਹੈ ਚਾਹੇ ਗਲੀਆਂ-ਮੁਹੱਲਿਆਂ ਨੂੰ ਸੈਨੇਟਾਇਜ਼ ਕਰਨਾ ਹੋਵੇ, ਮਾਸਕ ਵੰਡਣੇ ਹੋਣ, ਚਾਹੇ ਸਵੱਛਤਾ ਦੀ ਗੱਲ ਹੋਵੇ, ਖੂਨ ਦੀ ਕਮੀ ਨਾਲ ਜੂਝ ਰਹੇ ਥੈਲੇਸੀਮੀਆ ਪੀੜਤਾਂ ਲਈ ਖੂਨਦਾਨ ਕਰਨਾ ਹੋਵੇ ਜਾਂ ਫਿਰ ਲਾਕਡਾਊਨ ਕਾਰਨ ਦੋ ਸਮੇਂ ਦੀ ਰੋਟੀ ਲਈ ਮੋਹਤਾਜ਼ ਲੋਕਾਂ ਤੱਕ ਖਾਣਾ ਪਹੁੰਚਾਉਣਾ ਹੋਵੇ, ਹਰ ਵਿਸ਼ੇਵਾਰ ਡੇਰਾ ਸ਼ਰਧਾਲੂਆਂ ਨੇ ਆਪਣੇ ਕਰਤੱਵ ਨੂੰ ਡਿਊਟੀ ਤੋਂ ਵੀ ਵਧ ਕੇ ਮੰਨਿਆ ਅਤੇ ਇਸ ਮਹਾਂਸੇਵਾ ਦੇ ਦੌਰ ‘ਚ ਹਮੇਸ਼ਾ ਲੋਕਾਂ ‘ਚ ਖੜ੍ਹੇ ਨਜ਼ਰ ਆ ਰਹੇ ਹਨ
ਪੂਰੇ ਭਾਰਤ ‘ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਸੱਚੀ ਸੇਵਾ ਦਾ ਜੋ ਨਮੂਨਾ ਪੇਸ਼ ਕੀਤਾ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ ਪੰਜਾਬ, ਰਾਜਸਥਾਨ, ਹਰਿਆਣਾ, ਦਿੱਲੀ, ਉੱਤਰ-ਪ੍ਰਦੇਸ਼ ਦੇ ਨਾਲ-ਨਾਲ ਹੋਰ ਸੂਬਿਆਂ ‘ਚ ਡੇਰਾ ਪ੍ਰੇਮੀਆਂ ਨੇ ਕੋਰੋਨਾ ਨਾਲ ਜੰਗ ਦੇ ਜ਼ੋਖਮ ‘ਚ ਖੁਦ ਨੂੰ ਝੋਕ ਕੇ ਇਹ ਦਰਸਾ ਦਿੱਤਾ ਕਿ ਉਹ ਇਨਸਾਨੀਅਤ ਦੀ ਰਾਹ ‘ਚ ਕਦੇ ਪਿੱਛੇ ਮੁੜ ਕੇ ਨਹੀਂ ਦੇਖਣ ਵਾਲੇ, ਇਸ ਰਾਹ ‘ਚ ਚਾਹੇ ਉਨ੍ਹਾਂ ਨੂੰ ਕਿੰਨੇ ਵੀ ਜ਼ੋਖਮ, ਪ੍ਰੇਸ਼ਾਨੀਆਂ ਝੱਲਣੀਆਂ ਪੈਣ
Table of Contents
ਮਾਨਵਤਾ ਨੂੰ ਸਮਰਪਿਤ ਕੀਤਾ ਜੀਵਨ ਦਾ ਹਰ ਪਲ
ਗੁਰੂਗ੍ਰਾਮ ਪੂਰੀ ਦੁਨੀਆਂ ‘ਚ ਫੈਲੇ ਕੋਰੋਨਾ ਵਾਇਰਸ ‘ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਜਿਸ ਤਰ੍ਹਾਂ ਜ਼ਰੂਰਤਮੰਦਾਂ, ਦੀਨ-ਦੁਖੀਆਂ ਦੀ ਸੇਵਾ ‘ਚ ਲੱਗੇ ਹਨ, ਹਰ ਕੋਈ ਉਨ੍ਹਾਂ ਦਾ ਮੁਰੀਦ ਹੋ ਰਿਹਾ ਹੈ ਆਪਣੇ ਖਰਚ ‘ਤੇ ਰਾਸ਼ਨ ਦਾ ਪ੍ਰਬੰਧ ਕਰਕੇ ਖੁਦ ਦੇ ਵਾਹਨ ਰਾਹੀਂ ਉਸ ਨੂੰ ਜ਼ਰੂਰਤਮੰਦਾਂ ਤੱਕ ਪਹੁੰਚਾਉਂਦੇ ਹਨ ਜਿੱਥੇ ਕਿਤੇ ਵੀ ਪੁਖਤਾ ਸੂਚਨਾ ਮਿਲਦੀ ਹੈ, ਸੇਵਾਦਾਰ ਉੱਥੇ ਦੌੜ ਪੈਂਦੇ ਹਨ ਅਜਿਹਾ ਹੀ ਇੱਕ ਨਮੂਨਾ ਗੁਰੂਗ੍ਰਾਮ ਦੇ ਸੇਵਾਦਾਰਾਂ ਨੇ ਪੇਸ਼ ਕੀਤਾ, ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਕਈ ਪਰਿਵਾਰਾਂ ਕੋਲ ਖਾਣ ਦਾ ਕੋਈ ਸਾਧਨ ਨਹੀਂ ਹੈ ਤਾਂ ਉਨ੍ਹਾਂ ਨੇ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਇੱਥੇ 9 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਇਸ ‘ਚ ਰਜਿੰਦਰਾ ਪਾਰਕ, ਚੌਮਾ ਫਾਟਕ ਦੇ ਨੇੜੇ, ਅਸ਼ੋਕ ਵਿਹਾਰ ਫੇਜ਼-3 ‘ਚ ਰਹਿਣ ਵਾਲੇ ਪਰਿਵਾਰਾਂ ਨੇ ਸੇਵਾਦਾਰਾਂ ਨੂੰ ਦੁਆਵਾਂ ਦਿੱਤੀਆਂ ਜ਼ਰੂਰਤਮੰਦ ਪਰਿਵਾਰਾਂ ‘ਚ ਇੱਕ ਮਹਿਲਾ ਗਰਭਵਤੀ ਵੀ ਸੀ ਉਸ ਕੋਲ ਜ਼ਰੂਰਤ ਦੀਆਂ ਦਵਾਈਆਂ ਨਹੀਂ ਸਨ, ਜਿਨ੍ਹਾਂ ਦਾ ਇੰਤਜ਼ਾਮ ਸੇਵਾਦਾਰਾਂ ਵੱਲੋਂ ਕੀਤਾ ਗਿਆ ਨਾਲ ਹੀ ਉਸ ਦੇ ਲਈ ਇੱਕ ਮਹੀਨੇ ਤੱਕ ਦੁੱਧ ਦਾ ਵੀ ਪ੍ਰਬੰਧ ਕਰਕੇ ਮਾਨਵਤਾ ਦਾ ਫਰਜ਼ ਨਿਭਾਇਆ
ਧੰਨ ਹਨ ਗੁਰੂ ਜੀ, ਜੋ ਅਜਿਹੀ ਅਲਖ ਜਗਾਈ: ਸ਼ਿਵਾ ਚੌਧਰੀ ਟਿੱਬੀ:
ਬਲਾਕ ਟਿੱਬੀ (ਰਾਜਸਥਾਨ) ਦੇ ਸਲੇਮਗੜ੍ਹ ਮਸਾਨੀ ‘ਚ ਸਾਧ-ਸੰਗਤ ਵੱਲੋਂ ਕੋਰੋਨਾ ਦੇ ਪ੍ਰਕੋਪ ਨੂੰ ਦੇਖਦੇ ਹੋਏ ਜ਼ਰੂਰਤਮੰਦ ਪਰਿਵਾਰ ਨੂੰ ਰਾਸ਼ਨ ਵੰਡਿਆ ਗਿਆ ਇਸ ਨੇਕ ਕੰਮ ਲਈ ਪ੍ਰਸ਼ਾਸਨਿਕ ਅਧਿਕਾਰੀ ਸ੍ਰੀਮਤੀ ਸ਼ਿਵਾ ਚੌਧਰੀ, ਸੀਆਈ ਦਿਨੇਸ਼ ਕੁਮਾਰ ਨੇ ਸਾਧ-ਸੰਗਤ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਧੰਨ ਹਨ ਗੁਰੂ ਜੀ, ਜਿਨ੍ਹਾਂ ਨੇ ਇਨਸਾਨੀਅਤ ਦਾ ਅਜਿਹਾ ਅਨੋਖਾ ਪਾਠ ਪੜ੍ਹਾਇਆ ਅਤੇ ਕਰੋੜਾਂ ਲੋਕਾਂ ‘ਚ ਸੇਵਾ ਦੀ ਅਲਖ ਜਗਾਈ ਇਸ ਸੇਵਾ ਦੇ ਕੰਮ ‘ਚ ਜਗਦੇਵ ਸਿੰਘ, ਗੁਮਨਾਮ ਰਾਮ, ਨਾਇਬ ਸਿੰਘ, ਭਰਤ, ਇੰਦਰਜੀਤ, ਬਲਵੰਤ ਸਿੰਘ, ਡਾ. ਗੁਰਮੁੱਖ ਸਿੰਘ, ਸੁਰਜੀਤ ਸਿੰਘ, ਜਸਵੀਰ ਸਿੰਘ, ਹੈਪੀ ਇੰਸਾਂ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ
ਦੂਜੇ ਪਾਸੇ ਬਲਾਕ ਰਾਇਸਿੰਘਨਗਰ ਦੇ ਸੇਵਾਦਾਰਾਂ ‘ਚ ਵੀ ਅਜਿਹਾ ਹੀ ਸੇਵਾ ਦਾ ਜਜ਼ਬਾ ਦੇਖਣ ਨੂੰ ਮਿਲ ਰਿਹਾ ਹੈ ਸੇਵਾਦਾਰ ਪੂਰੇ ਕਸਬੇ ‘ਚ ਘਰ-ਘਰ ਜਾ ਕੇ ਜ਼ਰੂਰਤਮੰਦ ਪਰਿਵਾਰਾਂ ਨੂੰ ਜ਼ਰੂਰਤ ਦਾ ਸਾਮਾਨ ਉਪਲੱਬਧ ਕਰਾ ਰਹੇ ਹਨ
32 ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਚੰਡੀਗੜ੍ਹ ਦੀ ਸਾਧ-ਸੰਗਤ ਨੇ ਸਥਾਨਕ ਖੇਤਰਾਂ ‘ਚ ਘਰ-ਘਰ ਜਾ ਕੇ 32 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਦੂਜੇ ਪਾਸੇ ਸਥਾਨਕ ਸੇਵਾਦਾਰਾਂ ਵੱਲੋਂ ਆਸ-ਪਾਸ ਦੇ ਸਾਰੇ ਖੇਤਰਾਂ ‘ਚ ਅਜਿਹੇ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ, ਜੋ ਇਸ ਲੌਕਡਾਊਨ ਦੀ ਸਥਿਤੀ ‘ਚ ਆਰਥਿਕ ਤੰਗੀ ਦੀ ਵਜ੍ਹਾ ਨਾਲ ਰਾਸ਼ਨ ਆਦਿ ਲਈ ਵੀ ਮੋਹਤਾਜ਼ ਹੋ ਗਏ ਹਨ, ਅਜਿਹੇ ਪਰਿਵਾਰਾਂ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਮਹੀਨੇ ਭਰ ਦਾ ਰਾਸ਼ਨ ਪਹੁੰਚਾ ਰਹੀ ਹੈ ਸਥਾਨਕ ਜ਼ਿੰਮੇਵਾਰਾਂ ਨੇ ਦੱਸਿਆ ਕਿ ਜ਼ਰੂਰਤਮੰਦ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਸਾਧ-ਸੰਗਤ ਆਮ ਲੋਕਾਂ ਦੀ ਮੱਦਦ ਲਈ ਹਰਦਮ ਤਿਆਰ ਹੈ
ਕੋਰੋਨਾ ‘ਚ ਥੈਲੇਸੀਮੀਆ ਪੀੜਤਾਂ ਦੇ ਬਣੇ ਰੱਖਿਆ ਕਵਚ
ਦੇਸ਼-ਭਰ ਦੇ ਬਲੱਡ ਬੈਂਕਾਂ ਦੀ ਮੰਗ ‘ਤੇ 7980 ਯੂਨਿਟ ਖੂਨਦਾਨ
ਇਨਸਾਨੀਅਤ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਨੇ ਹਮੇਸ਼ਾ ਹੀ ਦੀਨ-ਦੁਖੀਆਂ ਦੀ ਮੱਦਦ ਲਈ ਪਹਿਲ ਕੀਤੀ ਹੈ ਕੋਰੋਨਾ ਮਹਾਂਮਾਰੀ ਦੌਰਾਨ ਵੀ ਡੇਰਾ ਸੱਚਾ ਸੌਦਾ ਨੇ ਆਪਣੇ ਇਨਸਾਨੀਅਤ ਦੇ ਮਿਸ਼ਨ ਨੂੰ ਰੁਕਣ ਨਹੀਂ ਦਿੱਤਾ
ਮਹਾਂਮਾਰੀ ‘ਚ ਥੈਲੇਸੀਮੀਆ ਬਿਮਾਰੀ ਨਾਲ ਜੂਝ ਰਹੇ ਲੋਕਾਂ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇੱਥੇ ਫਰਿਸ਼ਤਾ ਬਣ ਕੇ ਸਾਹਮਣੇ ਆਏ ਅਜਿਹੀ ਸੰਕਟ ਦੀ ਘੜੀ ‘ਚ ਜਦੋਂ ਆਮ ਜਨਤਾ ਨੇ ਖੁਦ ਨੂੰ ਸੁਰੱਖਿਅਤ ਰੱਖਣ ਲਈ ਘਰਾਂ ‘ਚ ਕੈਦ ਕੀਤਾ ਹੋਇਆ ਹੈ, ਜਿਸ ਨਾਲ ਥੈਲੇਸੀਮੀਆ ਗ੍ਰਸਤ ਬੱਚਿਆਂ ਦੀ ਸਮੱਸਿਆ ਹੋਰ ਵੀ ਵਧ ਗਈ, ਕਿਉਂਕਿ ਉਨ੍ਹਾਂ ਨੂੰ ਹਰ ਮਹੀਨੇ ਨਵੇਂ ਖੂਨ ਦੀ ਜ਼ਰੂਰਤ ਰਹਿੰਦੀ ਹੈ
ਲਾਕਡਾਊਨ ਦੇ ਚੱਲਦਿਆਂ ਬਲੱਡ ਬੈਂਕਾਂ ‘ਚ ਖੂਨ ਦੀ ਕਮੀ ਉਨ੍ਹਾਂ ਲਈ ਮੌਤ ਦੇ ਮੁਹਾਨੇ ‘ਤੇ ਖੜ੍ਹੇ ਹੋਣ ਵਰਗੀ ਸੀ ਪਰ ਡੇਰਾ ਪ੍ਰੇਮੀਆਂ ਨੇ ਇਨ੍ਹਾਂ ਪੀੜਤ ਬੱਚਿਆਂ ਲਈ ਦਰਦ ਨੂੰ ਮਹਿਸੂਸ ਕੀਤਾ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਵਰਲਡ ਥੈਲੇਸੀਮੀਆ-ਡੇ ‘ਤੇ 7980 ਯੂਨਿਟ ਖੂਨਦਾਨ ਕਰਕੇ ਥੈਲੇਸੀਮੀਆ ਪੀੜਤ ਬੱਚਿਆਂ ਦੇ ਚਿਹਰੇ ‘ਤੇ ‘ਇੱਕ ਮੁਸਕਾਨ’ ਵਾਪਸ ਆਈ ਡੇਰਾ ਪ੍ਰੇਮੀਆਂ ਦੇ ਇਸ ਕਦਮ ਦੀ ਚਾਰੇ ਪਾਸੇ ਪ੍ਰਸੰਸਾ ਹੋਈ ਬੁੱਧੀਜੀਵੀ ਲੋਕਾਂ ਨੇ ਮੰਨਿਆ ਕਿ ਅਸਲ ‘ਚ ਹੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਕੋਈ ਸਾਨੀ ਨਹੀਂ ਹੈ,
ਜੋ ਆਪਣੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਥੈਲੇਸੀਮੀਆ ਤੋਂ ਪੀੜਤ ਛੋਟੇ ਬੱਚਿਆਂ ਲਈ ਖੂਨਦਾਨ ਕਰਨ ਘਰਾਂ ਤੋਂ ਨਿਕਲ ਬਲੱਡ ਬੈਂਕ ਪਹੁੰਚੇ ਹਨ
ਖੂਨਦਾਨ ਦੀ ਜੇਕਰ ਗੱਲ ਕਰੀਏ ਤਾਂ ਦੇਸ਼ਭਰ ‘ਚ ਡੇਰਾ ਸ਼ਰਧਾਲੂਆਂ ਨੇ ਇਸ ਪੁੰਨ ਦੇ ਕੰਮ ‘ਚ ਹਿੱਸੇਦਾਰੀ ਤੈਅ ਕੀਤੀ ਖਾਸ ਗੱਲ ਇਹ ਵੀ ਰਹੀ ਕਿ ਦੇਸ਼ ‘ਚ ਸਭ ਤੋਂ ਜ਼ਿਆਦਾ ਖੂਨਦਾਨ ਪੰਜਾਬ ਸੂਬੇ ਦੇ ਸੇਵਾਦਾਰਾਂ ਨੇ ਕੀਤਾ, ਜਿੱਥੇ 2619 ਯੂਨਿਟ ਅਤੇ ਹਰਿਆਣਾ ‘ਚ 2402 ਯੂਨਿਟ ਖੂਨਦਾਨ ਕੀਤਾ ਗਿਆ ਇਸ ਤੋਂ ਇਲਾਵਾ ਦਿੱਲੀ ‘ਚ 1479, ਰਾਜਸਥਾਨ ‘ਚ 670, ਉੱਤਰ ਪ੍ਰਦੇਸ਼ ‘ਚ 590, ਚੰਡੀਗੜ੍ਹ ‘ਚ 80, ਉੱਤਰਾਖੰਡ ‘ਚ 140 ਯੂਨਿਟ ਖੂਨਦਾਨ ਕੀਤਾ ਗਿਆ ਜ਼ਿਕਰਯੋਗ ਹੈ
ਕਿ ਖੂਨਦਾਨ ਦੇ ਖੇਤਰ ‘ਚ ਡੇਰਾ ਸੱਚਾ ਸੌਦਾ ਦੇ ਨਾਂਅ 5 ਵਿਸ਼ਵ ਰਿਕਾਰਡ ਦਰਜ਼ ਹੈ, ਜਿਨ੍ਹਾਂ ‘ਚੋਂ 3 ਗਿੰਨੀਜ਼ ਬੁੱਕ ਰਿਕਾਰਡ, 1 ਲਿੰਮਕਾ ਬੁੱਕ ਰਿਕਾਰਡ ਅਤੇ 1 ਏਸ਼ੀਆ ਬੁੱਕ ਰਿਕਾਰਡ ‘ਚ ਦਰਜ਼ ਹੈ ਇਸ ਦੇ ਨਾਲ ਹੀ ਹੁਣ ਤੱਕ 154 ਤੋਂ ਜ਼ਿਆਦਾ ਖੂਨਦਾਨ ਕੈਂਪ ਲਾ ਕੇ ਡੇਰਾ ਸੱਚਾ ਸੌਦਾ 5 ਲੱਖ 32 ਹਜ਼ਾਰ 321 ਯੂਨਿਟ ਖੂਨਦਾਨ ਕਰ ਚੁੱਕਿਆ ਹੈ
ਜ਼ਿਕਰਯੋਗ ਹੈ ਕਿ ਦੇਸ਼ ‘ਚ ਚੱਲ ਰਹੀ ਕੋਰੋਨਾ ਦੀ ਮਹਾਂਮਾਰੀ ਦੌਰਾਨ ਵੱਡੀ ਗਿਣਤੀ ‘ਚ ਬਲੱਡ ਬੈਂਕ ਖੂਨ ਦੀ ਕਮੀ ਨਾਲ ਜੂਝ ਰਹੇ ਹਨ ਅਜਿਹੇ ‘ਚ ਥੈਲੇਸੀਮੀਆ ਵਰਗੀ ਬਿਮਾਰੀ ਨਾਲ ਨਜਿੱਠਣਾ ਵੀ ਮੁਸ਼ਕਲ ਹੋ ਰਿਹਾ ਹੈ ਇਸ ਮੁਸ਼ਕਲ ਦੌਰ ‘ਚ ਡੇਰਾ ਸੱਚਾ ਸੌਦਾ ਨੇ ਮੱਦਦ ਦਾ ਹੱਥ ਵਧਾਉਂਦੇ ਹੋਏ ਦੇਸ਼ਭਰ ਦੇ ਸਾਰੇ ਸੂਬਿਆਂ ‘ਚ ਖੂਨ ਦੀ ਕਮੀ ਨੂੰ ਦੂਰ ਕਰਨ ਦਾ ਬੀੜਾ ਉਠਾਇਆ ਥੈਲੇਸੀਮੀਆ ਬਿਮਾਰੀ ਨਾਲ ਜੂਝ ਰਹੇ ਛੋਟੇ ਬੱਚਿਆਂ ਲਈ ਵੱਡੇ ਪੱਧਰ ‘ਤੇ ਖੂਨਦਾਨ ਦੀ ਇਸ ਮੁਹਿੰਮ ਨੂੰ ‘ਇੱਕ ਮੁਸਕਾਨ’ ਨਾਂਅ ਦਿੱਤਾ ਗਿਆ
ਡੇਰਾ ਸੱਚਾ ਸੌਦਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਵਾਈ ‘ਚ ਪਿਛਲੇ ਕਈ ਦਹਾਕਿਆਂ ਤੋਂ ਖੂਨਦਾਨ ਕਰਦਾ ਆ ਰਿਹਾ ਹੈ ਅਤੇ ਖੂਨਦਾਨ ਕਰਨ ‘ਚ ਡੇਰਾ ਸੱਚਾ ਸੌਦਾ ਦੇ ਨਾਂਅ ਕਈ ਵੱਡੇ ਵਿਸ਼ਵ ਰਿਕਾਰਡ ਵੀ ਦਰਜ ਹਨ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਦੇਸ਼ ਦੇ ਕਈ ਵੱਡੇ ਬਲੱਡ ਬੈਂਕ ਖੂਨ ਦੀ ਕਮੀ ਨਾਲ ਜੂਝ ਰਹੇ ਹਨ, ਜਿਸ ਨੂੰ ਦੂਰ ਕਰਨ ਲਈ ਬਲੱਡ ਬੈਂਕਾਂ ਵੱਲੋਂ ਡੇਰਾ ਸੱਚਾ ਸੌਦਾ ਨੂੰ ਖੂਨਦਾਨ ਲਈ ਲਿਖਤ ਮੰਗ ਪੱਤਰ ਭੇਜੇ ਗਏ ਹਨ ਬਲੱਡ ਬੈਂਕਾਂ ਵੱਲੋਂ ਆਏ ਮੰਗ ਪੱਤਰਾਂ ਨੂੰ ਦੇਖਦੇ ਹੋਏ ਮਨੁੱਖੀ ਕਾਰਜਾਂ ‘ਚ ਡੇਰਾ ਸੱਚਾ ਸੌਦਾ ਨੇ ਦੇਸ਼ਭਰ ‘ਚ ਵੱਡੇ ਪੱਧਰ ‘ਤੇ ਖੂਨਦਾਨ ਕੀਤਾ ਹੈ
——————————
ਡੇਰਾ ਸ਼ਰਧਾਲੂ ਯੋਧਾ ਤੋਂ ਘੱਟ ਨਹੀਂ
ਡੇਰਾ ਸੱਚਾ ਸੌਦਾ ਦੇ ਲੋਕ, ਜਿਨ੍ਹਾਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਵੀ ਘਰਾਂ ਤੋਂ ਬਾਹਰ ਆ ਕੇ ਖੂਨਦਾਨ ਕੀਤਾ ਹੈ, ਉਹ ਕਿਸੇ ਯੋਧਾ ਤੋਂ ਘੱਟ ਨਹੀਂ ਹਨ, ਕਿਉਂਕਿ ਅੱਜ ਖੂਨ ਦੀ ਕਮੀ ਹੈ ਅਤੇ ਅਜਿਹੇ ਸਮੇਂ ‘ਤੇ ਡੇਰਾ ਸ਼ਰਧਾਲੂਆਂ ਦਾ ਖੂਨਦਾਨ ਕਰਨਾ ਬੇਹੱਦ ਸ਼ਲਾਘਾਯੋਗ ਕੰਮ ਹੈ ਉਸ ਦੇ ਲਈ ਮੈਂ ਤਹਿ-ਦਿਲੋਂ ਉਨ੍ਹਾਂ ਦਾ ਧੰਨਵਾਦ ਕਰਦੀ ਹਾਂ
-ਸੁਸ਼ਮਾ ਗੁਪਤਾ, ਵਾਇਸ ਚੇਅਰਪਰਸਨ ਰੈੱਡਕਰਾਸ ਸੁਸਾਇਟੀ ਹਰਿਆਣਾ
—————————–
ਥੈਲੇਸੀਮੀਆ ਪੀੜਤ ਅਤੇ ਕੈਂਸਰ ਪੀੜਤਾਂ ਲਈ ਪੂਰੇ ਜ਼ਿਲ੍ਹੇ ਸਮੇਤ ਸੂਬੇ ‘ਚ ਵੀ ਖੂਨ ਦੀ ਕਮੀ ਹੈ, ਜਿਸ ਦੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਲੋਕਾਂ ਨੇ ਉਨ੍ਹਾਂ ਦੀ ਅਪੀਲ ‘ਤੇ ਇਹ ਖੂਨਦਾਨ ਕੈਂਪ ਲਾਇਆ ਹੈ ਅਤੇ ਹੁਣ ਜੋ ਬਿਮਾਰ ਲੋਕ ਹਨ, ਜਿਨ੍ਹਾਂ ਨੂੰ ਖੂਨ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਦਿੱਲੀ ਨਹੀਂ ਜਾਣਾ ਪਵੇਗਾ ਅਤੇ ਹੁਣ ਉਨ੍ਹਾਂ ਲਈ ਇਹ ਬਲੱਡ ਦੀ ਵਿਵਸਥਾ ਹੋ ਜਾਵੇਗੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਕੀਤਾ ਗਿਆ ਕੰਮ ਬਹੁਤ ਹੀ ਸ਼ਲਾਘਾਯੋਗ ਹੈ
-ਵਿਕਾਸ ਕੁਮਾਰ, ਸਕੱਤਰ ਰੈੱਡਕਰਾਸ ਸੁਸਾਇਟੀ
——————————
ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਖੂਨਦਾਨ ਕਰਕੇ ਬਹੁਤ ਹੀ ਨੇਕ ਕੰਮ ਕੀਤਾ ਹੈ, ਜਿਸ ਦੇ ਲਈ ਉਹ ਵਧਾਈ ਦੇ ਪਾਤਰ ਹਨ
-ਦਰਸਿਤਮ ਗੋਇਲ, ਮੈਂਬਰ ਚੈਰੀਟੇਬਲ ਟਰੱਸਟ
ਝੱਜਰ ‘ਚ 53 ਡੇਰਾ ਪ੍ਰੇਮੀਆਂ ਨੇ ਕੀਤਾ ਖੂਨਦਾਨ
ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਥੈਲੇਸੀਮੀਆ ਪੀੜਤਾਂ ਲਈ ਸਮੂਹਿਕ ਖੂਨਦਾਨ ਕੀਤਾ ਬਲਾਕ ਭੰਗੀਦਾਸ ਲਾਲੂ ਇੰਸਾਂ ਨੇ ਦੱਸਿਆ ਕਿ ਖੂਨਦਾਨ ਲਈ 100 ਡੇਰਾ ਸ਼ਰਧਾਲੂ ਪਹੁੰਚੇ ਸਨ ਪਰ ਸਿਹਤ ਵਿਭਾਗ ਨੇ 53 ਡੇਰਾ ਪ੍ਰੇਮੀਆਂ ਨੂੰ ਹੀ ਖੂਨਦਾਨ ਕਰਨ ਦੀ ਮਨਜ਼ੂਰੀ ਦਿੱਤੀ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਨਵਤਾ ਭਲਾਈ ਦੀ ਪ੍ਰੇਰਨਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਮਿਲੀ ਹੈ
ਦੇਸ਼ ‘ਚ ਜਦੋਂ ਵੀ ਕੋਈ ਸੰਕਟ ਆਇਆ ਹੈ, ਡੇਰਾ ਪ੍ਰੇਮੀ ਬਿਨਾਂ ਸਮਾਂ ਗਵਾਏ ਮਾਨਵਤਾ ਦੇ ਕੰਮ ਲਈ ਤਿਆਰ ਰਹਿੰਦੇ ਹਨ ਇਸ ਮੌਕੇ ‘ਤੇ 25 ਮੈਂਬਰ ਦਾਰਾ ਇੰਸਾਂ, ਸ਼ਹਿਰ ਭੰਗੀਦਾਸ ਕੁਨਾਲ ਇੰਸਾਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਸੁਰਿੰਦਰ ਰੋਹਿਲਾ, ਸੋਨੂੰ ਗੁਪਤਾ, ਸਚਿਨ ਇੰਸਾਂ, ਵਜਿੰਦਰ ਇੰਸਾਂ, ਵਿਕਰਮ ਇੰਸਾਂ, ਸੋਮਵਤੀ ਇੰਸਾਂ, ਬਬੀਤਾ ਇੰਸਾਂ, ਆਸ਼ਾ ਇੰਸਾਂ, ਅਨੀਤਾ ਇੰਸਾਂ ਸਮੇਤ ਹੋਰ ਵੀ ਮੌਜ਼ੂਦ ਰਹੇ
ਥੈਲੇਸੀਮੀਆ ਪੀੜਤ ਬੱਚਿਆਂ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਰਾਹੀਂ ਦੇਸ਼ ਭਰ ‘ਚ ਜਿਵੇਂ ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਉੱਤਰਾਖੰਡ ਸਮੇਤ ਕਈ ਹੋਰ ਸੂਬਿਆਂ ‘ਚ ਖੂਨਦਾਨ ਕੀਤਾ ਗਿਆ ਹੈ ਕੋਰੋਨਾ ਮਹਾਂਮਾਰੀ ‘ਚ ਖੂਨਦਾਨ ਦੌਰਾਨ ਖੂਨਦਾਨੀਆਂ ਰਾਹੀਂ ਸੁਰੱਖਿਆ ਮਾਨਕਾਂ ਦਾ ਪੂਰਾ ਪਾਲਨ ਕੀਤਾ ਗਿਆ ਜਿਨ੍ਹਾਂ ਵੀ ਸੂਬਿਆਂ ਤੇ ਜ਼ਿਲ੍ਹਿਆਂ ਦੇ ਬਲੱਡ ਬੈਂਕਾਂ ‘ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਖੂਨਦਾਨ ਕੀਤਾ ਹੈ, ਉੱਥੇ ਖੂਨਦਾਨੀ ਮਾਸਕ ਪਹਿਨਣ ਦੇ ਨਾਲ-ਨਾਲ ਸੈਨੇਟਾਈਜ਼ਰ ਵੀ ਲੈ ਕੇ ਆਏ ਅਤੇ ਨਿਸ਼ਚਿਤ ਦੂਰੀ ‘ਤੇ ਰਹਿੰਦੇ ਹੋਏ ਖੂਨਦਾਨ ਕੀਤਾ
-ਪ੍ਰਬੰਧ ਸੰਮਤੀ, ਡੇਰਾ ਸੱਚਾ ਸੌਦਾ
ਖੂਨਦਾਨ ਪ੍ਰੋਗਰਾਮ ‘ਚ ਡੇਰਾ ਪ੍ਰੇਮੀਆਂ ਦਾ ਫੁੱਲਾਂ ਨਾਲ ਸਵਾਗਤ
ਜੀਂਦ ਜ਼ਿਲ੍ਹਾ ਰੈੱਡਕਰਾਸ ਸੁਸਾਇਟੀ ਰਾਹੀਂ ਵਿਸ਼ਵ ਰੈੱਡਕਰਾਸ ਦਿਵਸ ‘ਤੇ ਡੇਰਾ ਪ੍ਰੇਮੀਆਂ ਨੇ ਵਧ-ਚੜ੍ਹ ਕੇ ਭਾਗ ਲੈਂਦੇ ਹੋਏ 32 ਯੂਨਿਟ ਖੂਨਦਾਨ ਕੀਤਾ ਰੈੱਡਕਰਾਸ ਸੁਸਾਇਟੀ ਦੇ ਪ੍ਰਧਾਨ ਅਤੇ ਡੀਸੀ ਡਾ. ਆਦਿੱਤਿਆ ਦਹੀਆ ਅਤੇ ਰੈੱਡਕਰਾਸ ਸੁਸਾਇਟੀ ਦੇ ਸਕੱਤਰ ਰਾਜਕਪੂਰ ਸੂਰਾ ਨੇ ਖੂਨਦਾਨ ਕਰਨ ਵਾਲਿਆਂ ਦਾ ਫੁੱਲਾਂ ਨਾਲ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਸਨਮਾਨ ‘ਚ ਤਾੜੀਆਂ ਵਜਾਈਆਂ ਗਈਆਂ ਲਾਕਡਾਊਨ ‘ਚ ਰੈੱਡਕਰਾਸ ਸੁਸਾਇਟੀ ਰਾਹੀਂ ਨੋਡਲ ਅਧਿਕਾਰੀ ਅਤੇ ਤਹਿਸੀਲਦਾਰ ਡਾ. ਮਨੋਜ ਅਹਿਲਾਵਤ ਦੀ ਅਗਵਾਈ ‘ਚ ਸਵਯੰ-ਸੇਵਕਾਂ ਦੀ ਮੱਦਦ ਨਾਲ ਜ਼ਿਲ੍ਹੇ ‘ਚ 8570 ਸੁੱਕੇ ਰਾਸ਼ਨ ਦੇ ਪੈਕਟ ਅਤੇ 64050 ਫੂਡ ਪੈਕਟ ਗਰੀਬ ਤੇ ਜ਼ਰੂਰਤਮੰਦ ਲੋਕਾਂ ‘ਚ ਵੰਡੇ ਗਏ
ਖੂਨਦਾਨ ਦੇ ਜਜ਼ਬੇ ਨੂੰ ਪਟਿਆਲਾ ਦੇ ਰਾਜਿੰਦਰ ਹਸਪਤਾਲ ਨੇ ਕੀਤਾ ਸਲਾਮ
ਉਹ ਆਪਣੇ ਖੂਨ ਨਾਲ ਰੋਜ਼ ਲਿਖਦੇ ਹਨ
ਥੈਲੇਸੀਮੀਆ ਪੀੜਤਾਂ ਦੀ ਤਕਦੀਰ
ਕੋਰੋਨਾ ਦੇ ਚੱਲਦਿਆਂ ਹਸਪਤਾਲ ‘ਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਸੀ, ਜਿੰਨ੍ਹਾਂ ਨੂੰ ਖੂਨ ਦੀ ਜ਼ਰੂਰਤ ਵੀ ਮਹਿਸੂਸ ਹੋ ਰਹੀ ਸੀ ਉੱਪਰੋਂ ਥੈਲੇਸੀਮੀਆ ਦੇ ਮਰੀਜ਼ਾਂ ਲਈ ਖੂਨ ਦੀ ਕਿੱਲਤ ਇਸ ਪ੍ਰੇਸ਼ਾਨੀ ਨੂੰ ਹੋਰ ਵਧਾ ਰਹੀ ਸੀ ਲਾਕਡਾਊਨ ਦੇ ਚੱਲਦਿਆਂ ਲੋਕ ਘਰਾਂ ਤੋਂ ਨਿਕਲਣਾ ਮੁਨਾਸਿਫ਼ ਨਹੀਂ ਸਮਝ ਰਹੇ ਸਨ, ਅਜਿਹੇ ‘ਚ ਖੂਨਦਾਨ ਦੀ ਗੱਲ ਕਰਨਾ ਬੇਮਾਨੀ ਜਿਹੀ ਨਜ਼ਰ ਆ ਰਹੀ ਸੀ ਅਜਿਹੀ ਮਨੋਦਸ਼ਾ ਨਾਲ ਜੂਝ ਰਹੇ ਪਟਿਆਲਾ (ਪੰਜਾਬ) ਦੇ ਰਾਜਿੰਦਰਾ ਹਸਪਤਾਲ ਪ੍ਰਬੰਧਨ ਦੀ ਟੈਨਸ਼ਨ ਲਗਾਤਾਰ ਵਧਦੀ ਜਾ ਰਹੀ ਸੀ
ਅਜਿਹੇ ਸੰਕਟ ਦੇ ਸਮੇਂ ‘ਚ ਭਲਾ ਕੌਣ ਮੱਦਦ ਕਰ ਸਕਦਾ ਹੈ ਤਦ ਖਿਆਲ ਆਇਆ ਡੇਰਾ ਸੱਚਾ ਸੌਦਾ ਦਾ, ਪ੍ਰਬੰਧਨ ਨੇ ਡੇਰਾ ਦੇ ਜ਼ਿੰਮੇਵਾਰਾਂ ਨੂੰ ਪੱਤਰ ਲਿਖ ਕੇ ਖੂਨਦਾਨ ਕਰਨ ਦੀ ਗੁਹਾਰ ਲਾਈ ਜਿਵੇਂ ਹੀ ਪੱਤਰ ਡੇਰਾ ਸੱਚਾ ਸੌਦਾ ਦੇ ਜ਼ਿੰਮੇਵਾਰਾਂ ਦੇ ਹੱਥਾਂ ਤੱਕ ਪਹੁੰਚਿਆ, ਉਵੇਂ ਹੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਹਸਪਤਾਲ ਤੱਕ ਦੀ ਦੂਰੀ ਸਿਰਫ ਚੰਦ ਮਿੰਟਾਂ ‘ਚ ਹੀ ਨਾਪ ਦਿੱਤੀ 29 ਅਪਰੈਲ ਨੂੰ ਵਿਸ਼ਾਲ ਖੂਨਦਾਨ ਕੈਂਪ ਲਾਇਆ ਜਿਸ ‘ਚ ਸਿਰਫ ਕੁਝ ਘੰਟਿਆਂ ‘ਚ 72 ਯੂਨਿਟ ਖੂਨਦਾਨ ਕੀਤਾ ਗਿਆ
ਇਨ੍ਹਾਂ ਸੇਵਾਦਾਰਾਂ ਨੇ ਹਸਪਤਾਲ ਪ੍ਰਸ਼ਾਸਨ ਨੂੰ ਭਰੋਸਾ ਦਿਵਾਇਆ ਕਿ ਇਸ ਸੰਕਟ ਦੇ ਹਾਲਾਤ ‘ਚ ਵੀ ਖੂਨਦਾਨ ਕਰਨ ਵਾਲਿਆਂ ਦੀ ਕਮੀ ਨਹੀਂ ਆਉਣ ਦੇਣਗੇ ਵਾਅਦੇ ਅਨੁਸਾਰ ਪਟਿਆਲਾ ਦੇ ਡੇਰਾ ਪ੍ਰੇਮੀਆਂ ਨੇ ਇੱਕ ਮਹੀਨੇ ਤੱਕ ਲਗਾਤਾਰ ਬਲੱਡ ਬੈਂਕ ‘ਚ ਪਹੁੰਚ ਕੇ ਰੋਜ਼ਾਨਾ 30 ਤੋਂ 40 ਯੂਨਿਟ ਖੂਨਦਾਨ ਕੀਤਾ ਡੇਰਾ ਪ੍ਰੇਮੀਆਂ ਦੇ ਸੇਵਾਦਾਰਾਂ ਦੇ ਇਸ ਜਜ਼ਬੇ ਨੂੰ ਦੇਖ ਕੇ ਹਸਪਤਾਲ ਪ੍ਰਸ਼ਾਸਨ ਉਨ੍ਹਾਂ ਦਾ ਕਾਇਲ ਹੋ ਉੱਠਿਆ ਇਹੀ ਨਹੀਂ, ਸਮਾਜਸੇਵੀ ਸਤਿੰਦਰ ਕੌਰ ਵਾਲੀਆ ਨੇ ਵੀ ਡੇਰਾ ਸੱਚਾ ਸੌਦਾ ਦੀ ਪ੍ਰਸੰਸਾ ਕਰਦੇ ਹੋਏ ਕਿਹਾ
ਕਿ ਇਸ ਮਹਾਂਮਾਰੀ ਦੇ ਸੰਕਟ ‘ਚ ਇਸ ਵਲੰਟੀਅਰਾਂ ਰਾਹੀਂ ਏਨੀ ਵੱਡੀ ਮਾਤਰਾ ‘ਚ ਖੂਨਦਾਨ ਕਰਨਾ, ਇਨਸਾਨੀਅਤ ਦਾ ਸਭ ਤੋਂ ਵੱਡਾ ਪੁੰਨ ਕਾਰਜ ਹੈ ਉਨ੍ਹਾਂ ਨੇ ਤਾਂ ਇਹ ਵੀ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਕਿਸੇ ਵੀ ਸੰਕਟ ਮੌਕੇ ਪਿੱਛੇ ਨਹੀਂ ਹਟਦੇ, ਉਨ੍ਹਾਂ ਦੇ ਇਸ ਜਜ਼ਬੇ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ ਉਹ ਸ਼ਕਤੀ ਯੂਥ ਹਾਊਸ ਕਲੱਬ ਦੇ ਮੈਂਬਰ ਹਰਦੀਪ ਹੈਰੀ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ‘ਤੇ ਮਾਣ ਪ੍ਰਗਟਾਉਂਦੇ ਹੋਏ ਕਿਹਾ ਕਿ ਇਨ੍ਹਾਂ ਦਾ ਸੇਵਾ ਜਜ਼ਬਾ ਬੇਮਿਸਾਲ ਹੈ ਬਲੱਡ ਬੈਂਕ ਦੀ ਇੰਚਾਰਜ ਡਾ. ਰਜਨੀ ਨੇ ਸੇਵਾਦਾਰਾਂ ਦੇ ਅਨੁਸ਼ਾਸਨ ਤੇ ਸੋਸ਼ਲ ਡਿਸਟੈਂਸ ਦੀ ਖੂਬ ਸ਼ਲਾਘਾ ਕੀਤੀ
ਇਸ ਮੁਸ਼ਕਲ ਘੜੀ ‘ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਰਾਹੀਂ ਐਂਮਰਜੰਸੀ ਸਥਿਤੀ ‘ਚ ਖੂਨਦਾਨ ਕਰਨਾ ਮਹਾਨ ਕੰਮ ਹੈ ਰਜਿੰਦਰਾ ਹਸਪਤਾਲ ‘ਚ ਕੋਰੋਨਾ ਨਾਲ ਸਬੰਧਿਤ 61 ਮਰੀਜ਼ ਹਨ ਇਸ ਤੋਂ ਇਲਾਵਾ ਥੈਲੀਸੀਮੀਆ ਦੇ ਬੱਚਿਆਂ ਸਮੇਤ ਐਂਮਰਜੰਸੀ ਮਾਮਲਿਆਂ ਲਈ ਖੂਨ ਦੀ ਬਹੁਤ ਜ਼ਰੂਰਤ ਰਹਿੰਦੀ ਹੈ ਲਾਕਡਾਊਨ ਕਾਰਨ ਡੋਨਰਾਂ ਦੀ ਕਮੀ ਆ ਰਹੀ ਸੀ, ਪਰ ਡੇਰਾ ਸੱਚਾ ਸੌਦਾ ਦੇ ਵਲੰਟੀਅਰਾਂ ਨੇ ਇੱਕ ਅਪੀਲ ‘ਤੇ ਰੋਜ਼ਾਨਾ ਖੂਨਦਾਨ ਦੇ ਕੇ ਮੁਸ਼ਕਲ ਨੂੰ ਆਸਾਨ ਬਣਾ ਦਿੱਤਾ, ਜਿਸ ਦੇ ਲਈ ਉਹ ਧੰਨਵਾਦ ਦੇ ਪਾਤਰ ਹਨ
-ਡਾ ਹਰਜਿੰਦਰ ਸਿੰਘ, ਪ੍ਰਿੰਸੀਪਲ ਰਾਜਿੰਦਰਾ ਮੈਡੀਕਲ ਕਾਲਜ, ਪਟਿਆਲਾ
————————–
ਰਜਿੰਦਰਾ ਹਸਪਤਾਲ ਦੇ ਪ੍ਰਸ਼ਾਸਨ ਰਾਹੀਂ ਪੱਤਰ ਦੇਣ ਦੇ ਬਾਅਦ ਇੱਥੇ ਖੂਨਦਾਨ ਕੈਂਪ ਲਾਇਆ ਗਿਆ ਅਤੇ ਜਦੋਂ ਤੱਕ ਬਲੱਡ ਬੈਂਕ ‘ਚ ਖੂਨ ਦੀ ਜ਼ਰੂਰਤ ਰਹੇਗੀ, ਡੇਰਾ ਸ਼ਰਧਾਲੂ ਖੂਨਦਾਨ ਦਿੰਦੇ ਰਹਿਣਗੇ ਕੋਰੋਨਾ ਸੰਕਟ ‘ਚ ਕਿਸੇ ਵੀ ਮਰੀਜ਼ ਦੀ ਜ਼ਿੰਦਗੀ ਖੂਨ ਦੀ ਕਮੀ ਨਾਲ ਜਾਣ ਨਹੀਂ ਦੇਣਗੇ, ਕਿਉਂਕਿ ਪੂਜਨੀਕ ਗੁਰੂ ਜੀ ਨੇ ਸਾਨੂੰ ਇਹ ਪ੍ਰੇਰਨਾ ਦਿੱਤੀ ਹੈ ਕਿ ਦੂਜਿਆਂ ਦੀ ਸੇਵਾ ਕਰਨਾ ਹੀ ਪਰਮ ਧਰਮ ਹੈ
-ਹਰਮਿੰਦਰ ਨੋਨਾ, 45 ਮੈਂਬਰ ਪੰਜਾਬ
ਬਠਿੰਡਾ, ਲੁਧਿਆਣਾ, ਬਰਨਾਲਾ ਤੇ ਸੰਗਰੂਰ ‘ਚ ਦਿਖਿਆ ਗਜ਼ਬ ਉਤਸ਼ਾਹ
ਡੇਰਾ ਸੱਚਾ ਸੌਦਾ ਵੱਲੋਂ ਵਿਸ਼ਵ ਥੈਲੇਸੀਮੀਆ ਦਿਵਸ ‘ਤੇ ਖੂਨਦਾਨ ਮੁਹਿੰਮ ਨੂੰ ਲੈ ਕੇ ਪੰਜਾਬ ਭਰ ਦੇ ਡੇਰਾ ਪ੍ਰੇਮੀਆਂ ‘ਚ ਗਜ਼ਬ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਬਠਿੰਡਾ, ਲੁਧਿਆਣਾ, ਬਰਨਾਲਾ, ਸੰਗਰੂਰ ਸਮੇਤ ਕਈ ਜ਼ਿਲ੍ਹਿਆਂ ‘ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਖੂਨਦਾਨ ਕਰਕੇ ਕੋਰੋਨਾ ਖਿਲਾਫ਼ ਜੰਗ ‘ਚ ਆਪਣੀ ਆਹੂਤੀ ਪਾਈ ਬਠਿੰਡਾ ‘ਚ ਸੇਵਾਦਾਰਾਂ ਨੇ 80 ਯੂਨਿਟ ਖੂਨਦਾਨ ਕੀਤਾ ਖਾਸ ਗੱਲ ਇਹ ਰਹੀ ਕਿ ਖੂਨਦਾਨ ਤੋਂ ਪਹਿਲਾਂ ਸੇਵਾਦਾਰਾਂ ਨੇ ਪੂਰੇ ਬਲੱਡ ਬੈਂਕ ਨੂੰ ਸੈਨੇਟਾਈਜ਼ ਵੀ ਕੀਤਾ ਸਿਵਲ ਹਸਪਤਾਲ ਦੇ ਬਲੱਡ ਬੈਂਕ ਨੇ 50 ਯੂਨਿਟ, ਜਦਕਿ ਗੁਪਤਾ ਬਲੱਡ ਬੈਂਕ ਨੇ 30 ਯੂਨਿਟ ਖੂਨ ਇਕੱਠਾ ਕੀਤਾ ਬਲੱਡ ਬੈਂਕ ਦੀ ਇੰਚਾਰਜ ਡਾ. ਕਰਿਸ਼ਮਾ ਨੇ ਵਿਸ਼ਵਾਸ ਜਤਾਇਆ ਕਿ ਭਵਿੱਖ ‘ਚ ਵੀ ਜ਼ਰੂਰਤ ਪੈਣ ‘ਤੇ ਡੇਰਾ ਪ੍ਰੇਮੀ ਇੰਜ ਹੀ ਖੂਨਦਾਨ ਕਰਦੇ ਰਹਿਣਗੇ
ਉੱਧਰ ਲੁਧਿਆਣਾ ਦੇ ਡੇਰਾ ਸ਼ਰਧਾਲੂਆਂ ਵੱਲੋਂ ਡੀਐੱਮਸੀ ਹਸਪਤਾਲ ਗੁਰੂ ਨਾਨਕ ਹਸਪਤਾਲ ਅਤੇ ਚੰਡੀਗੜ੍ਹ ਰੋਡ ‘ਤੇ ਸਥਿਤ ਅਕਾਈ ਹਸਪਤਾਲ ਨੂੰ 241 ਯੂਨਿਟ ਖੂਨਦਾਨ ਕੀਤਾ ਗਿਆ ਖੂਨਦਾਨ ਕਰਨ ਵਾਲਿਆਂ ‘ਚ ਡੇਰਾ ਸ਼ਰਧਾਲੂਆਂ ‘ਚ ਭੈਣਾਂ ਵੀ ਵੱਡੀ ਗਿਣਤੀ ‘ਚ ਸ਼ਾਮਲ ਹੋਈਆਂ ਖੂਨਦਾਨ ਲਈ ਉੱਮੜੇ ਡੇਰਾ ਪ੍ਰੇਮੀਆਂ ਨੂੰ ਦੇਖ ਕੇ ਬੀਟੀਓ ਡਾ. ਹਿਤੈਸ਼ ਨਾਰੰਗ ਨੇ ਹੱਥ ਜੋੜ ਕੇ ਧੰਨਵਾਦ ਕਰਦਿਆਂ ਬਲੱਡ ਬੈਂਕ ‘ਚ ਖੂਨ ਇਕੱਠਾ ਨਾ ਹੋਣ ਦਾ ਹਵਾਲਾ ਦੇ ਕੇ ਅਤੇ ਖੂਨ ਲੈਣ ਤੋਂ ਤੌਬਾ ਕਰ ਦਿੱਤੀ
ਬਲਾਕ ਬਰਨਾਲਾ ਦੀ ਧਨੌਲਾ ਇਕਾਈ ਦੇ ਵਲੰਟੀਅਰਾਂ ਨੇ 45 ਯੂਨਿਟ ਖੂਨਦਾਨ ਕੀਤਾ ਕੈਂਪ ‘ਚ ਪਹੁੰਚੇ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੁਲਕਾ ਨੇ ਡੇਰਾ ਸ਼ਰਧਾਲੂਆਂ ਦੇ ਇਸ ਕਾਰਜ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਉਹ ਡੇਰਾ ਸ਼ਰਧਾਲੂਆਂ ਦੇ ਜਜ਼ਬੇ ਨੂੰ ਸਲਾਮ ਕਰਦੇ ਹਨ ਜੋ ਇਸ ਮੁਸ਼ਕਲ ਦੀ ਘੜੀ ‘ਚ ਵੀ ਖੂਨਦਾਨ ਕਰਨ ਪਹੁੰਚੇ ਹਨ
ਕਲਿਆਣ ਨਗਰ ਦੇ 10 ਸੇਵਾਦਾਰ ਰੋਜ਼ਾਨਾ ਬਲੱਡ ਬੈਂਕ ‘ਚ ਕਰਦੇ ਹਨ ਖੂਨਦਾਨ
ਲਾਕਡਾਊਨ ਦੇ ਚੱਲਦਿਆਂ ਜਿੱਥੇ ਆਮ ਜਨਤਾ ਆਪਣੇ-ਆਪਣੇ ਘਰਾਂ ‘ਚ ਰਹਿਣ ਲਈ ਮਜ਼ਬੂਰ ਹਨ ਜਿਸ ਦੇ ਚੱਲਦਿਆਂ ਬਲੱਡ ਬੈਂਕਾਂ ‘ਚ ਖੂਨ ਦੀ ਕਮੀ ਖਟਕਣ ਲੱਗੀ ਹੈ ਅਜਿਹੇ ‘ਚ ਡੇਰਾ ਸੱਚਾ ਸੌਦਾ ਖੂਨਦਾਨੀ ਅੱਗੇ ਆ ਰਹੇ ਹਨ ਅਤੇ ਲਗਾਤਾਰ ਜ਼ਰੂਰਤਮੰਦਾਂ ਦੀ ਮੱਦਦ ਕੀਤੀ ਜਾ ਰਹੀ ਹੈ ਬਲਾਕ ਕਲਿਆਣ ਨਗਰ ਦੇ ਸੇਵਾਦਾਰਾਂ ਨੇ ਇੱਕ ਅਨੋਖੀ ਪਹਿਲ ਸ਼ੁਰੂ ਕਰਦੇ ਹੋਏ ਤੈਅ ਕੀਤਾ ਹੈ
ਕਿ ਬਲਾਕ ਦੇ 10 ਸੇਵਾਦਾਰ ਹਰ ਰੋਜ਼ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ‘ਚ ਜਾ ਕੇ ਬਲੱਡ ਡੋਨੇਟ ਕਰਨਗੇ, ਤਾਂ ਕਿ ਬਲੱਡ ਬੈਂਕ ‘ਚ ਦੂਰ-ਦੁਰਾਡੇ ਤੋਂ ਆਉਣ ਵਾਲੇ ਮਰੀਜ਼ਾਂ ਨੂੰ ਖੂਨ ਉਪਲੱਬਧ ਕਰਵਾਇਆ ਜਾ ਸਕੇ ਬਲਾਕ ਦੇ ਜ਼ਿੰਮੇਵਾਰ 15 ਮੈਂਬਰ ਜਸਮੇਰ ਇੰਸਾਂ ਨੇ ਦੱਸਿਆ ਕਿ ਕਲਿਆਣ ਨਗਰ ਬਲਾਕ ਇਕਾਈ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ 11 ਸੇਵਾਦਾਰਾਂ ਨੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ‘ਚ ਸਥਿਤ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ‘ਚ ਜਾ ਕੇ ਖੂਨਦਾਨ ਕੀਤਾ ਖੂਨਦਾਨ ਕਰਨ ਵਾਲਿਆਂ ‘ਚ ਕਲਿਆਣ ਨਗਰ ਬਲਾਕ ਦੇ 15 ਮੈਂਬਰ ਜਸਮੇਰ ਇੰਸਾਂ, ਪ੍ਰਵੀਨ ਇੰਸਾਂ, ਯਾਦਵਿੰਦਰ ਇੰਸਾਂ, ਸੇਵਾਦਾਰ ਪਾਲਾਰਾਮ, ਰਮਨਦੀਪ ਇੰਸਾਂ, ਗੁਰਮੇਲ, ਭੂਵਨੇਸ਼, ਰੋਹਿਤ ਸ਼ਾਮਲ ਹਨ
ਸ਼ਾਹ ਸਤਿਨਾਮ ਜੀ ਸਕੂਲ ਦੇ ਸਟਾਫ ਮੈਂਬਰਾਂ ਨੇ ਕੀਤਾ ਖੂਨਦਾਨ
ਲਾਕਡਾਊਨ ‘ਚ ਥੈਲੇਸੀਮੀਆ ਨਾਲ ਪੀੜਤ ਬੱਚਿਆਂ ਲਈ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਵਰਲਡ ਥੈਲੇਸੀਮੀਆ-ਡੇ ‘ਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ‘ਚ ਸਥਿਤ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ‘ਚ ਖੂਨਦਾਨ ਕੈਂਪ ਲਾਇਆ ਗਿਆ, ਜਿਸ ‘ਚ ਸਰਸਾ ਤੇ ਕਲਿਆਣ ਨਗਰ ਬਲਾਕ ਸਮੇਤ ਆਸ-ਪਾਸ ਦੇ ਵੱਖ-ਵੱਖ ਬਲਾਕਾਂ ਤੇ ਸ਼ਾਹ ਸਤਿਨਾਮ ਜੀ ਸਕੂਲ ਦੇ ਸਟਾਫ ਮੈਂਬਰਾਂ ਨੇ ਖੂਨਦਾਨ ਕੀਤਾ ਖੂਨਦਾਨ ਕੈਂਪ ਦਾ ਸ਼ੁੱਭਆਰੰਭ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਸੀਨੀਅਰ ਫਿਜ਼ੀਸ਼ੀਅਨ ਡਾ. ਗੌਰਵ ਅਗਰਵਾਲ ਇੰਸਾਂ, ਬਲੱਡ ਬੈਂਕ ਦੀ ਇੰਚਾਰਜ਼ ਡਾ ਪ੍ਰਦੀਪ ਅਰੋੜਾ, ਹਸਪਤਾਲ ਦੇ ਮੈਨੇਜਰ ਗੌਰਵ ਇੰਸਾਂ ਤੇ ਖੂਨਦਾਨੀਆਂ ਨੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਤੇ ਪਵਿੱਤਰ ਨਾਅਰਾ ਲਾ ਕੇ ਕੀਤਾ ਕੈਂਪ ‘ਚ 167 ਯੂਨਿਟ ਖੂਨਦਾਨ ਹੋਇਆ ਬਲੱਡ ਬੈਂਕ ‘ਚ ਖੂਨਦਾਨ ਕਰਨ ਲਈ ਸੇਵਾਦਾਰਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ ਅਤੇ ਸੋਸ਼ਲ ਡਿਸਟੈਂਸ ਤੇ ਅਨੁਸ਼ਾਸਨ ਦੇਖਣਯੋਗ ਸੀ
ਪੀਜੀਆਈ ‘ਚ ਕੀਤਾ ਖੂਨਦਾਨ
ਟਰਾਈ ਸਿਟੀ (ਚੰਡੀਗੜ੍ਹ) ਦੇ ਹਸਪਤਾਲਾਂ, ਖਾਸ ਕਰਕੇ ਪੀਜੀਆਈ ‘ਚ ਇਲਾਜ ਦੌਰਾਨ ਮਰੀਜ਼ਾਂ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਲਗਾਤਾਰ ਖੂਨਦਾਨ ਮੁਹੱਈਆ ਕਰਵਾ ਰਹੇ ਹਨ ਨਾਲ ਹੀ ਨਾਲ ਲਾਕਡਾਊਨ ਕਾਰਨ ਜ਼ਰੂਰਤਮੰਦ ਪਰਿਵਾਰਾਂ ਨੂੰ ਘਰ-ਘਰ ਜਾ ਕੇ ਰਾਸ਼ਨ ਅਤੇ ਭੋਜਨ ਦੀ ਵਿਵਸਥਾ ਕਰਵਾਈ ਜਾ ਰਹੀ ਹੈ ਪ੍ਰੇਮੀ ਗੁਰਚਰਨ ਸਿੰਘ, ਸੌਰਵ ਸ਼ਰਮਾ, ਜਸਵੀਰ ਸਿੰਘ ਸਮੇਤ 18 ਡੇਰਾ ਪ੍ਰੇਮੀਆਂ ਨੇ ਪੀਜੀਆਈ ‘ਚ ਖੂਨਦਾਨ ਕੀਤਾ
ਥੈਲੇਸੀਮੀਆ ਪੀੜਤ ਮਰੀਜ਼ਾਂ ਨੂੰ ਖੂਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਖੂਨਦਾਨ ਕਰਨ ਦੇ ਦੋ ਫਾਇਦੇ ਹਨ ਇੱਕ ਤਾਂ, ਇੱਕ ਯੂਨਿਟ ਖੂਨ ਨਾਲ ਚਾਰ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਹਨ ਅਤੇ ਦੂਜੇ ਪਾਸੇ ਖੂਨਦਾਨ ਕਰਨ ਨਾਲ ਖੂਨਦਾਨੀ ਦਾ ਸਰੀਰ ਸਿਹਤਮੰਦ ਰਹਿੰਦਾ ਹੈ ਉਸ ‘ਚ ਹਾਰਟ ਅਟੈਕ ਅਤੇ ਨਾੜੀ ਬਲਾਕੇਜ਼ ਦੀ ਪ੍ਰਾਬਲਮ ਘੱਟ ਹੁੰਦੀ ਹੈ
-ਡਾ. ਗੌਰਵ ਇੰਸਾਂ, ਸੀਨੀਅਰ ਫ਼ਿਜ਼ੀਸ਼ੀਅਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ
ਇੱਕ ਮਿਸਾਲ ਹੈ ਸਰਸਾ ਬਲਾਕ
ਗਰਮੀ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ, ਦੂਜੇ ਪਾਸੇ ਕੋਰੋਨਾ ਦੇ ਵਧਦੇ ਪ੍ਰਕੋਪ ਕਾਰਨ ਬੇਜ਼ੁਬਾਨ ਜਾਨਵਰਾਂ ਤੇ ਪੰਛੀਆਂ ਲਈ ਦੋਹਰਾ ਸੰਕਟ ਖੜ੍ਹਾ ਹੁੰਦਾ ਨਜ਼ਰ ਆ ਰਿਹਾ ਹੈ ਕੁਦਰਤ ਦੇ ਵੱਖ-ਵੱਖ ਅੰਗਾਂ ‘ਚ ਸ਼ੁਮਾਰ ਇਨ੍ਹਾਂ ਬੇਜ਼ੁਬਾਨਾਂ ਤੇ ਸੜਕਾਂ ‘ਤੇ ਅਵਾਰਾਂ ਦੇ ਰੂਪ ‘ਚ ਘੁੰਮਣ ਵਾਲੇ ਪਸ਼ੂਆਂ ਦੀ ਹੁੰਦੀ ਦੁਰਦਸ਼ਾ ਨੂੰ ਦੇਖ ਕੇ ਡੇਰਾ ਪ੍ਰੇਮੀਆਂ ਨੇ ਇੱਕ ਮੁਹਿੰਮ ਤਹਿਤ ਇਨ੍ਹਾਂ ਦੀ ਸੰਭਾਲ ਦਾ ਜ਼ਿੰਮਾ ਉਠਾਇਆ ਹੈ ਸਰਸਾ ਜ਼ਿਲ੍ਹੇ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀਆਂ ਟੀਮਾਂ ਅਲਸੁਬ੍ਹਾ ਹੀ ਆਪਣੇ-ਆਪਣੇ ਏਰੀਏ ਦੀਆਂ ਗਲੀਆਂ-ਮੁਹੱਲਿਆਂ ‘ਚ ਅਵਾਰਾ ਘੁੰਮਣ ਵਾਲੇ ਪਸ਼ੂਆਂ ਦੀ ਸਾਰ-ਸੰਭਾਲ ‘ਚ ਜੁਟ ਜਾਂਦੀਆਂ ਹਨ
ਸੇਵਾਦਾਰ ਸ਼ਾਮ ਦੇ ਸਮੇਂ ਵੀ ਪਸ਼ੂਆਂ ਨੂੰ ਹਰਾ-ਚਾਰਾ ਪਾਉਣ ਤੇ ਉਨ੍ਹਾਂ ਨੂੰ ਪਾਣੀ ਦੇਣ ਦੀ ਸੇਵਾ ਕਰਦੇ ਹਨ ਦੂਜੇ ਪੰਛੀਆਂ ਲਈ ਚੋਗ਼ੇ ਦੀ ਵਿਵਸਥਾ ਕੀਤੀ ਜਾ ਰਹੀ ਹੈ ਬਲਾਕ ਭੰਗੀਦਾਸ ਕਸਤੂਰ ਸੋਨੀ ਇੰਸਾਂ ਤੇ ਜੀਤ ਲਾਲ ਬਜਾਜ ਇੰਸਾਂ ਨੇ ਦੱਸਿਆ ਕਿ ਬੇਜ਼ੁਬਾਨ ਪਸ਼ੂ-ਪੰਛੀਆਂ ਦੀ ਸੇਵਾ ਕਰਨਾ ਹੀ ਸਭ ਤੋਂ ਵੱਡੀ ਇਨਸਾਨੀਅਤ ਹੈ ਉਨ੍ਹਾਂ ਨੇ ਦੱਸਿਆ ਕਿ ਸੇਵਾਦਾਰਾਂ ਦੀਆਂ ਵੱਖ-ਵੱਖ ਟੀਮਾਂ ਨੇ ਸ਼ਾਹ ਸਤਿਨਾਮ ਜੀ ਮਾਰਗ, ਕੰਗਨਪੁਰ ਰੋਡ, ਰਾਣੀਆ ਚੁੰਗੀ, ਜੇਜੇ ਕਲੋਨੀ ਸੈਕਟਰ 20, ਬਰਨਾਲਾ ਰੋਡ, ਚਤਰਗੜ੍ਹ ਪੱਟੀ, ਅਨਾਜ ਮੰਡੀ ਸਮੇਤ ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ‘ਚ ਜਾ ਕੇ ਸੇਵਾਦਾਰਾਂ ਨੇ ਹਰਾ-ਚਾਰਾ ਬੇਸਹਾਰਾ ਪਸ਼ੂਆਂ ਨੂੰ ਪਾਇਆ ਹੈ ਇਸ ਤੋਂ ਇਲਾਵਾ ਪੰਛੀਆਂ ਨੂੰ ਚੋਗ਼ਾ (ਦਾਣਾ) ਵੀ ਦਿੱਤਾ ਜਾ ਰਿਹਾ ਹੈ
ਇਹੀ ਨਹੀਂ, ਇਸ ਕੰਮ ਦੇ ਨਾਲ-ਨਾਲ ਸਰਸਾ ਬਲਾਕ ਦੇ ਸੇਵਾਦਾਰਾਂ ਦਾ ਸੂਤੀ ਕੱਪੜੇ ਨਾਲ ਬਣੇ ਫੇਸ ਕਵਰ ਮਾਸਕ ਵੰਡਣ ਦਾ ਅਭਿਆਨ ਵੀ ਜਾਰੀ ਹੈ ਸੇਵਾਦਾਰਾਂ ਨੇ ਫਰੈਂਡਸ ਕਲੋਨੀ, ਕੋਰਟ ਕਲੋਨੀ, ਫਰੂਟ ਮੰਡੀ, ਸਬਜ਼ੀ ਮੰਡੀ, ਇੰਦਰਪੁਰੀ ਮੁਹੱਲਾ, ਖੰਨਾ ਕਲੋਨੀ ਸਮੇਤ ਕਈ ਕਲੋਨੀਆਂ ‘ਚ ਜਾ ਕੇ 1000 ਮਾਸਕ ਵੰਡੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੇ ਇਸ ਕੰਮ ਦੀ ਸਾਰੇ ਸ਼ਹਿਰਵਾਸੀ ਤੇ ਪ੍ਰਸ਼ਾਸਨਿਕ ਅਧਿਕਾਰੀ ਕਾਫੀ ਸ਼ਲਾਘਾ ਕਰ ਰਹੇ ਹਨ ਦੂਜੇ ਪਾਸੇ ਕਲਿਆਣ ਨਗਰ ਬਲਾਕ ਦੇ ਡੇਰਾ ਸ਼ਰਧਾਲੂਆਂ ਨੇ ਵਾਰਡ ਨੰਬਰ-11 ‘ਚ ਨਗਰਪਾਲਿਕਾ ਕਰਮਚਾਰੀਆਂ ਤੇ ਐੱਮਸੀ ਜਸ਼ਨ ਇੰਸਾਂ ਨਾਲ ਮਿਲ ਕੇ ਵਾਰਡ ‘ਚ ਫੋਗਿੰਗ ਅਭਿਆਨ ਵੀ ਚਲਾਇਆ
ਸੋਸ਼ਲ ਡਿਸਟੈਂਸ ਦੀ ਪਾਲਣਾ: ਸ਼ਾਦੀ ‘ਚ ਅਪਣਾਈ ਅਨੋਖੀ ਸਾਦਗੀ
ਕੋਰੋਨਾ ਤੋਂ ਬਚਾਅ ਨੂੰ ਲੈ ਕੇ ਭਾਰਤ ਸਰਕਾਰ ਰਾਹੀਂ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਡੇਰਾ ਸ਼ਰਧਾਲੂਆਂ ਨੇ ਆਪਣੇ ਨਿੱਜੀ ਪ੍ਰੋਗਰਾਮਾਂ ‘ਚ ਵੀ ਸੋਸ਼ਲ ਡਿਸਟੈਂਸ ਦੀ ਬਾਖੂਬੀ ਪਾਲਣਾ ਕੀਤੀ ਅਜਿਹਾ ਹੀ ਇੱਕ ਉਦਾਹਰਨ ਦੇਖਣ ਨੂੰ ਮਿਲਿਆ ਰਾਜਸਥਾਨ ਦੇ 45 ਮੈਂਬਰ ਪਰਿਵਾਰ ਅਤੇ ਰਾਜਸਥਾਨ ਪੁਲਿਸ ‘ਚ ਬਤੌਰ ਏ.ਐੱਸ.ਆਈ ਤੈਨਾਤ ਦਲੀਪ ਸਿੰਘ ਬਿਜਾਰਣੀਆਂ (ਰਾਵਤਸਰ) ਦੀ ਬੇਟੀ ਦੀ ਸ਼ਾਦੀ ‘ਚ ਬਿਜਾਰਣੀਆਂ ਪਰਿਵਾਰ ਨੇ ਆਪਣੀ ਬੇਟੀ ਪੁਸ਼ਪਾ ਇੰਸਾਂ ਦੀ ਸ਼ਾਦੀ ‘ਚ ਮਹਿਮਾਨਾਂ ਦੀ ਭੀੜ ਇਕੱਠੀ ਕਰਨ ਦੀ ਬਜਾਇ ਆਪਣੇ ਸਮਾਜਿਕ ਫਰਜ਼ਾਂ ਨੂੰ ਸਮਝਦੇ ਹੋਏ ਸੋਸ਼ਲ ਡਿਸਟੈਂਸ ਦਾ ਨਮੂਨਾ ਪੇਸ਼ ਕੀਤਾ
ਇਸ ਸ਼ਾਦੀ ‘ਚ ਲੜਕਾ-ਲੜਕੀ ਤੋਂ ਇਲਾਵਾ ਸਿਰਫ਼ ਦੋਵਾਂ ਬੱਚਿਆਂ ਦੇ ਮਾਪੇ ਹੀ ਮੌਜ਼ੂਦ ਰਹੇ ਦੂਜੇ ਪਾਸੇ ਸ਼ਾਦੀ ਦੇ ਨਾਂਅ ‘ਤੇ ਫਜ਼ੂਲ ਖਰਚੀ ਦੀ ਬਜਾਇ ਪਰਿਵਾਰ ਨੇ ਜ਼ਰੂਰਤਮੰਦਾਂ ਦੀ ਮੱਦਦ ‘ਚ ਭਰਪੂਰ ਸਹਿਯੋਗ ਦਿੱਤਾ, ਜਿਸ ਦੀ ਖੇਤਰ ‘ਚ ਭਰਪੂਰ ਪ੍ਰਸੰਸਾ ਹੋਈ ਦੱਸ ਦਈਏ ਕਿ ਲੜਕੀ ਦੀ ਮਾਂ ਸੰਤੋਸ਼ ਦੇਵੀ ਵੀ ਰਾਜਸਥਾਨ ਸੂਬੇ ਦੀ 45 ਮੈਂਬਰ ਕਮੇਟੀ ਦੀ ਮੈਂਬਰ ਹੈ
ਦਲੀਪ ਸਿੰਘ ਦਾ ਕਹਿਣਾ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਨੂੰ ਹਮੇਸ਼ਾ ਹੀ ਆਪਣੇ ਸਮਾਜਿਕ ਕਰਤੱਵਾਂ ਦਾ ਪਾਲਣ ਕਰਨਾ ਸਿਖਾਇਆ ਹੈ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਨੇ ਸੋਸ਼ਲ ਡਿਸਟੈਂਸ ਨੂੰ ਬਰਕਰਾਰ ਰੱਖਣ ਦਾ ਆਦੇਸ਼ ਦਿੱਤਾ ਹੈ, ਜਿਸ ਦੇ ਚੱਲਦਿਆਂ ਹੀ ਸ਼ਾਦੀ ‘ਚ ਮਹਿਮਾਨਾਂ ਨੂੰ ਨਹੀਂ ਬੁਲਾਇਆ ਗਿਆ ਸਗੋਂ ਸ਼ਾਦੀ ਦੀ ਰਸਮ ਨੂੰ ਸਾਦਗੀਪੂਰਨ ਸੰਪੰਨ ਕਰਵਾਇਆ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.