ਨੰਦੂ ਅਤੇ ਚੰਦੂ ਦੀ ਚਤੁਰਾਈ
ਪਕਪੁਰ ਜ਼ਿਲ੍ਹੇ ਦੇ ਪਰਾਗ ਸ਼ਹਿਰ ’ਚ ਨੰਦੂ ਅਤੇ ਚੰਦੂ ਆਪਣੇ ਮਾਤਾ-ਪਿਤਾ ਨਾਲ ਰਹਿੰਦੇ ਸਨ ਦੋਵੇਂ ਭਰਾ ਪੜ੍ਹਾਈ ’ਚ ਹੁਸ਼ਿਆਰ ਸਨ ਇਸ ਵਾਰ ਵੀ ਉਨ੍ਹਾਂ ਦੋਵਾਂ ਨੇ ਸਖ਼ਤ ਮਿਹਨਤ ਕਰਕੇ ਪ੍ਰੀਖਿਆ ਦਿੱਤੀ ਸੀ ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ ਉਹ ਫੁਰਸਤ ’ਚ ਸਨ ਪ੍ਰੀਖਿਆ ਤੋਂ ਬਾਅਦ ਉਹ ਦੋਨੋਂ ਆਸ-ਪਾਸ ਕਿਤੇ ਨਾ ਕਿਤੇ ਜਾਣ ਦਾ ਪ੍ਰੋਗਰਾਮ ਬਣਾਉਂਦੇ ਸਨ
‘ਇਸ ਵਾਰ ਪਿਕਨਿਕ ਮਨਾਉਣ ਕਿੱਥੇ ਜਾਵਾਂਗੇ? ਨੰਦੂ ਨੇ ਚੰਦੂ ਤੋਂ ਪੁੱਛਿਆ ‘ਇਸ ਵਾਰ ਮੋਹਰੇਂਗਾ ਜੰਗਲ ਚੱਲਦੇ ਹਾਂ’ ਚੰਦੂ ਨੇ ਕਿਹਾ
‘ਹਾਂ, ਉਹ ਤਾਂ ਬਹੁਤ ਵਧੀਆ ਜਗ੍ਹਾ ਹੈ ਉਸ ਜੰਗਲ ਦੀ ਬਹੁਤ ਤਾਰੀਫ ਸੁਣੀ ਹੈ ਉੱਥੇ ਕਾਲੇ ਰੰਗ ਦਾ ਹਿਰਨ ਹੈ, ਅਜਿਹਾ ਕੁਝ ਲੋਕ ਕਹਿੰਦੇ ਹਨ’ ਨੰਦੂ ਨੇ ਕਿਹਾ
Also Read :-
‘ਅਜਿਹੀ ਗੱਲ ਹੈ, ਫਿਰ ਤਾਂ ਬਹੁਤ ਮਜ਼ਾ ਆਏਗਾ ਮੈਨੂੰ ਕਾਲਾ ਹਿਰਨ ਦੇਖਣ ਦਾ ਬਹੁਤ ਸ਼ੌਂਕ ਹੈ’ ਚੰਦੂ ਨੇ ਕਿਹਾ
ਦੂਜੇ ਦਿਨ ਖਾਣ-ਪੀਣ ਦਾ ਸਮਾਨ ਬੈਗ ’ਚ ਰੱਖ ਕੇ ਨੰਦੂ ਅਤੇ ਚੰਦੂ ਛੁੱਟੀਆਂ ਦਾ ਆਨੰਦ ਲੈਣ ਲਈ ਘਰੋਂ ਨਿਕਲੇ ਉਹ ਮੋਹਰੇਂਗਾ ਵੱਲ ਜਾਣ ਵਾਲੀ ਬੱਸ ’ਚ ਸਵਾਰ ਹੋ ਗਏ
ਦੋਨੋਂ ਭਰਾ ਬੱਸ ’ਚ ਖਿੜਕੀ ਕੋਲ ਵਾਲੀ ਸੀਟ ’ਤੇ ਬੈਠੇ ਸਨ ਖਿੜਕੀ ਤੋਂ ਉਹ ਬਾਹਰ ਦੇ ਮਨੋਰਮ ਦ੍ਰਿਸ਼ ਦਾ ਆਨੰਦ ਲੈ ਰਹੇ ਸਨ ਬੱਸ ਦੇ ਅੰਦਰ ਦੀਆਂ ਗਤੀਵਿਧੀਆਂ ਤੋਂ ਅਨਜਾਣ ਉਹ ਆਪਣੇ ਆਪ ’ਚ ਮਸਤ ਸਨ
ਅਚਾਨਕ ਉਨ੍ਹਾਂ ਨੂੰ ਇੱਕ ਕੜਕਦਾਰ ਆਵਾਜ਼ ਸੁਣਾਈ ਦਿੱਤੀ ਉਹ ਦੋਨੋਂ ਘਬਰਾ ਕੇ ਆਪਣੀ ਸੀਟ ਤੋਂ ਉੱਠ ਗਏ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਪਿੱਛੇ ਵਾਲੀ ਸੀਟ ’ਤੇ ਇੱਕ ਡਾਕੂ ਬੰਦੂਕ ਤਾਨੇ ਖੜ੍ਹਾ ਹੈ
ਉਹ ਡਾਕੂ ਗਰਜ਼ਿਆ, ‘ਤੁਹਾਡੇ ਕੋਲ ਜਿੰਨੇ ਰੁਪਏ-ਪੈਸੇ ਅਤੇ ਗਹਿਣੇ ਵਗੈਰਾ ਹਨ, ਉਸ ਨੂੰ ਮੇਰੇ ਹਵਾਲੇ ਕਰ ਦਿਓ ਜੋ ਅਜਿਹਾ ਨਹੀਂ ਕਰੇਗਾ, ਉਹ ਮੇਰੀ ਬੰਦੂਕ ਦੀ ਗੋਲੀ ਨਾਲ ਮਾਰਿਆ ਜਾਏਗਾ ਡਾਕੂ ਦੀ ਧਮਕੀ ਨਾਲ ਯਾਤਰੀ ਡਰ ਗਏ ਸਾਰੇ ਕੰਬਦੇ ਹੱਥਾਂ ਨਾਲ ਰੁਪਏ-ਪੈਸੇ ਅਤੇ ਗਹਿਣੇ ਕੱਢ ਰਹੇ ਸਨ ਨੰਦੂ ਅਤੇ ਚੰਦੂ ਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਕਰੀਏ
ਇੱਕਦਮ ਦੋਨੋਂ ਸਾਵਧਾਨ ਹੋ ਗਏ ਅੱਖਾਂ ਨਾਲ ਇੱਕ ਦੂਜੇ ਵੱਲ ਇਸ਼ਾਰਾ ਕਰਦੇ ਹੋਏ ਆਪਣਾ ਬੈਗ ਚੁੱਕ ਲਿਆ ਉਨ੍ਹਾਂ ਨੂੰ ਅਜਿਹਾ ਕਰਦੇ ਦੇਖ ਕੇ ਡਾਕੂ ਇਹ ਸਮਝਿਆ ਕਿ ਉਹ ਬੈਗ ’ਚੋਂ ਰੁਪਏ-ਪੈਸੇ ਕੱਢਣਗੇ ਪਰ ਦੂਜੇ ਹੀ ਪਲ ਚੰਦੂ ਅਤੇ ਨੰਦੂ ਨੇ ਪੀਸੀਆਂ ਮਿਰਚਾਂ ਉਸ ਦੀਆਂ ਅੱਖਾਂ ’ਚ ਸੁੱਟ ਦਿੱਤੀਆਂ ਡਾਕੂ ਦਰਦ ਨਾਲ ਚਿਲਾਉਣ ਲੱਗਿਆ ਉਹ ਆਪਣੀ ਬੰਦੂਕ ਛੱਡ ਕੇ ਅੱਖਾਂ ਮਲਦੇ ਹੋਏ ਬੈਠ ਗਿਆ
ਯਾਤਰੀ ਕੁਝ ਸਮਝ ਪਾਉਂਦੇ,
ਇਸ ਤੋਂ ਪਹਿਲਾਂ ਨੰਦੂ ਨੇ ਯਾਤਰੀਆਂ ਨੂੰ ਕਿਹਾ, ‘ਇਸ ਬਦਮਾਸ਼ ਨੂੰ ਕਸ ਕੇ ਫੜ ਲਓ’
ਚੰਦੂ ਨੇ ਡਰਾਈਵਰ ਨੂੰ ਕਿਹਾ ਕਿ ਸਾਹਮਣੇ ਨਰਸਰੀ ਕੋਲ ਬੱਸ ਰੋਕਣਾ’
ਡਰਾਈਵਰ ਨੇ ਉਵੇਂ ਹੀ ਕੀਤਾ ਨਰਸਰੀ ਕੋਲ ਬੱਸ ਰੋਕੀ
ਨੰਦੂ ਨੇ ਨਰਸਰੀ ਦੇ ਫੋਨ ਤੋਂ ਪੁਲਿਸ ਨੂੰ ਵਾਰਦਾਤ ਦੀ ਜਾਣਕਾਰੀ ਦਿੱਤੀ 20 ਮਿੰਟਾਂ ’ਚ ਪੁਲਿਸ ਘਟਨਾ ਵਾਲੇ ਸਥਾਨ ’ਤੇ ਪਹੁੰਚ ਗਈ
ਥਾਣੇਦਾਰ ਨੇ ਉਸ ਡਾਕੂ ਨੂੰ ਹੱਥਕੜੀ ਪਹਿਨਾਉਂਦੇ ਹੋਏ ਦੱਸਿਆ ਕਿ ਇਹ ਖੂੰਖਾਰ ਡਾਕੂ ਕਾਲੂ ਹੈ ਕਈ ਤਰ੍ਹਾਂ ਦੀ ਡਕੈਤੀ ਅਤੇ ਚੋਰੀ ਦੇ ਮਾਮਲੇ ’ਚ ਪੁਲਿਸ ਨੂੰ ਇਸ ਦੀ ਤਲਾਸ਼ ਸੀ
ਇੱਕ ਹੌਲਦਾਰ ਨੇ ਹੱਸਦੇ ਹੋਏ ਕਿਹਾ ਕਿ ਭਾਈ ਨੰਦੂ ਅਤੇ ਚੰਦੂ, ਤੁਹਾਡੀਆਂ ਪੀਸੀਆਂ ਮਿਰਚਾਂ ਸਾਹਮਣੇ ਇਸ ਦੀ ਬੰਦੂਕ ਕਮਜ਼ੋਰ ਪੈ ਗਈ’
ਇਹ ਸੁਣ ਕੇ ਯਾਤਰੀਆਂ ਨੇ ਦੋਵਾਂ ਦੀ ਪਿੱਠ ਥਪਥਪਾਈ ਅਤੇ ਉਨ੍ਹਾਂ ਦੀ ਬਹੁਤ ਪ੍ਰਸ਼ੰਸਾ ਕੀਤੀ
ਫਿਰ ਥਾਣੇਦਾਰ ਨੇ ਕਿਹਾ, ‘ਬੱਚਿਓ, ਇਸ ਡਾਕੂ ’ਤੇ ਸੂਬਾ ਸਰਕਾਰ ਨੇ 50 ਹਜ਼ਾਰ ਦਾ ਇਨਾਮ ਵੀ ਰੱਖਿਆ ਹੈ ਤੁਸੀਂ ਇਸ ਨੂੰ ਫੜਿਆ ਹੈ ਹੁਣ 50 ਹਜ਼ਾਰ ’ਤੇ ਤੁਹਾਡਾ ਹੱਕ ਹੈ’
ਇਹ ਸੁਣ ਕੇ ਨੰਦੂ, ਚੰਦੂ ਅਤੇ ਸਾਰੇ ਬਹੁਤ ਖੁਸ਼ ਹੋਏ ਨੰਦੂ ਅਤੇ ਚੰਦੂ ਆਪਣਾ ਪਿਕਨਿਕ ਦਾ ਪ੍ਰੋਗਰਾਮ ਛੱਡ ਕੇ ਖੁਸ਼ੀ-ਖੁਸ਼ੀ ਪੁਲਿਸ ਵਾਲਿਆਂ ਦੇ ਨਾਲ ਘਰ ਵਾਪਸ ਆ ਗਏ
ਜਦੋਂ ਸ਼ਹਿਰ ’ਚ ਲੋਕਾਂ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਦੋਵਾਂ ਭਰਾਵਾਂ ਨੂੰ ਮੋਢੇ ’ਤੇ ਚੁੱਕ ਕੇ ਆਪਣੀ ਖੁਸ਼ੀ ਪ੍ਰਗਟ ਕੀਤੀ
-ਨਰਿੰਦਰ ਦੇਵਾਂਗਣ