ਜੇਕਰ ਮੈਂ ਨਾ ਹੁੰਦਾ ਤਾਂ…
ਅਕਸਰ ਲੋਕਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਜੇਕਰ ਮੈਂ ਨਾ ਹੁੰਦਾ ਤਾਂ ਕੀ ਹੁੰਦਾ? ਪਤੀ ਕਹਿੰਦਾ ਹੈ ਮੈਂ ਨਾ ਹੁੰਦਾ ਤਾਂ ਘਰ ਕਿਵੇਂ ਚੱਲਦਾ? ਪਤਨੀ ਕਹਿੰਦੀ ਹੈ ਮੈਂ ਨਾ ਹੁੰਦੀ ਤਾਂ ਇਹ ਗ੍ਰਹਿਸਥੀ ਕਿਵੇਂ ਚੱਲਦੀ? ਬਾੱਸ ਕਹਿੰਦਾ ਹੈ ਉਹ ਨਾ ਹੁੰਦਾ ਤਾਂ ਕੰਪਨੀ ਕਿਵੇਂ ਚੱਲਦੀ? ਕਰਮਚਾਰੀ ਕਹਿੰਦਾ ਹੈ ਮੈਂ ਨਾ ਹੁੰਦਾ ਤਾਂ ਕੰਪਨੀ ਨੂੰ ਚਲਾ ਕੇ ਦਿਖਾਉਂਦੇ? ਆਗੂ ਵੀ ਇਹੀ ਸੋਚਦੇ ਹਨ
Also Read :-
ਕਿ ਉਹ ਨਾ ਹੁੰਦੇ ਤਾਂ ਦੇਸ਼ ਕਿਵੇਂ ਚੱਲਦਾ? ਹਰ ਕਿਸੇ ਨੂੰ ਇਹੀ ਲੱਗਦਾ ਹੈ ਕਿ ਉਸ ਦੇ ਬਿਨਾਂ ਕੋਈ ਕੰਮ ਨਹੀਂ ਹੋ ਸਕਦਾ ਭਾਵ ਮਨੁੱਖ ਖੁਦ ਨੂੰ ਹਰ ਕੰਮ ਦਾ ਸਿਹਰਾ ਜ਼ਰੂਰ ਦਿੰਦਾ ਰਹਿੰਦਾ ਹੈ ਉਹ ਭੁੱਲ ਜਾਂਦਾ ਹੈ ਕਿ ਈਸ਼ਵਰ ਦੀ ਸੱਤਾ ਇਸ ਸੰਸਾਰ ’ਚ ਹੈ ਜੋ ਕੁਝ ਵੀ ਹੁੰਦਾ ਹੈ ਉਸ ਦੀ ਇੱਛਾ ਨਾਲ ਹੁੰਦਾ ਹੈ ਜਿਸ ਨੂੰ ਤੁਲਸੀਦਾਸ ਜੀ ਦੇ ਸ਼ਬਦਾਂ ’ਚ ਕਹਿ ਸਕਦੇ ਹਾਂ-
ਹੋਇਓ ਸੋਇ ਜੋ ਰਾਮ ਰਚਿ ਰਾਖਾ
ਕੋ ਕਰਿ ਤਰਕ ਬਢਾਵੈ ਸਾਖਾ
ਅਰਥਾਤ ਜੋ ਕੁਝ ਰਾਮ ਨੇ ਰੱਚ ਰੱਖਿਆ ਹੈ, ਉਹੀ ਹੋਵੇਗਾ ਤਰਕ ਕਰਕੇ ਕੌਣ ਸ਼ਾਖਾ (ਵਿਸਤਾਰ) ਵਧਾਏ
ਇਸ ਦਾ ਅਰਥ ਹੈ ਕਿ ਈਸ਼ਵਰ ਦੀ ਮਰਜ਼ੀ ਦੇ ਬਿਨਾਂ ਪੱਤਾ ਤੱਕ ਨਹੀਂ ਹਿੱਲ ਸਕਦਾ ਤਾਂ ਫਿਰ ਮੈਂ ਨਾ ਹੁੰਦਾ ਵਾਲੀ ਗੱਲ ਕਿੱਥੋਂ ਆ ਜਾਂਦੀ ਹੈ? ਮਨੁੱਖ ਤਾਂ ਬਿਨਾਂ ਵਿਚਾਰੇ ਹੀ ਸਭ ਸਫਲਤਾਵਾਂ ਦਾ ਫਲ ਕਰਤਾ ਬਣ ਜਾਂਦਾ ਹੈ ਸਭ ਕੰਮਾਂ ਦਾ ਵਿਧਾਨ ਪ੍ਰਭੂ ਨੇ ਪਹਿਲਾਂ ਹੀ ਕੀਤਾ ਹੋਇਆ ਹੈ ਉਹ ਨਾ ਚਾਹੇ ਤਾਂ ਮੂੰਹ ਤੱਕ ਪਹੁੰਚੀ ਹੋਈ ਰੋਟੀ ਦਾ ਨਿਵਾਲਾ ਵੀ ਇਨਸਾਨ ਦੇ ਮੂੰਹ ’ਚ ਨਹੀਂ ਜਾ ਸਕਦਾ
ਲੰਕਾ ਜਿੱਤਣ ਤੋਂ ਬਾਅਦ ਹਨੂੰਮਾਨ ਜੀ ਇਸ ਵਿਸ਼ੇ ’ਤੇ ਪ੍ਰਭੂ ਸ਼੍ਰੀਰਾਮ ਨਾਲ ਚਰਚਾ ਕਰਦੇ ਹੋਏ ਕਹਿੰਦੇ ਹਨ-‘ਅਸ਼ੋਕ ਵਾਟਿਕਾ ’ਚ ਜਿਸ ਸਮੇਂ ਰਾਵਣ ਕ੍ਰੋਧ ’ਚ ਭਰ ਕੇ, ਤਲਵਾਰ ਲੈ ਕੇ ਸੀਤਾ ਮਾਂ ਨੂੰ ਮਾਰਨ ਲਈ ਦੌੜਿਆ ਸੀ, ਉਦੋਂ ਮੈਨੂੰ ਲੱਗਿਆ ਸੀ ਕਿ ਇਸ ਦੀ ਤਲਵਾਰ ਖੋਹ ਕੇ ਇਸ ਦਾ ਸਿਰ ਕੱਟ ਲੈਣਾ ਚਾਹੀਦਾ ਪਰ ਅਗਲੇ ਹੀ ਪਲ ਮੈਂ ਦੇਖਿਆ ਕਿ ਮੰਦੋਦਰੀ ਨੇ ਰਾਵਣ ਦਾ ਹੱਥ ਫੜ ਲਿਆ ਸੀ ਇਹ ਦੇਖ ਕੇ ਮੈਂ ਖੁਸ਼ ਹੋ ਗਿਆ ਉਸ ਸਮੇਂ ਜੇਕਰ ਮੈਂ ਕੁੱਦ ਪੈਂਦਾ ਤਾਂ ਮੈਨੂੰ ਭਰਮ ਹੋ ਜਾਂਦਾ ਕਿ ਜੇਕਰ ਮੈਂ ਨਾ ਹੁੰਦਾ ਤਾਂ ਕੀ ਹੁੰਦਾ?
ਜ਼ਿਆਦਾਤਰ ਸਾਨੂੰ ਸਾਰਿਆਂ ਨੂੰ ਵੀ ਅਜਿਹਾ ਹੀ ਭਰਮ ਹੋ ਜਾਂਦਾ ਹੈ, ਜਿਵੇਂ ਹਨੂੰਮਾਨ ਜੀ ਨੂੰ ਹੋ ਗਿਆ ਸੀ ਜੇਕਰ ਮੈਂ ਨਾ ਹੁੰਦਾ ਤਾਂ ਉਸ ਦਿਨ ਸੀਤਾ ਜੀ ਨੂੰ ਕੌਣ ਬਚਾਉਂਦਾ ਪਰ ਭਗਵਾਨ ਨੇ ਉਨ੍ਹਾਂ ਨੂੰ ਬਚਾਇਆ ਹੀ ਨਹੀਂ ਸਗੋਂ ਬਚਾਉਣ ਦਾ ਕੰਮ ਰਾਵਣ ਦੀ ਪਤਨੀ ਨੂੰ ਹੀ ਸੌਂਪ ਦਿੱਤਾ ਉਦੋਂ ਹਨੂੰਮਾਨ ਜੀ ਸਮਝ ਗਏ ਕਿ ਪ੍ਰਭੂ ਜਿਸ ਤੋਂ ਜੋ ਕੰਮ ਕਰਵਾਉਣਾ ਚਾਹੁੰਦੇ ਹਨ, ਉਹ ਉਸੇ ਤੋਂ ਕਰਵਾ ਹੀ ਲੈਂਦੇ ਹਨ ਇਸ ’ਚ ਕਿਸੇ ਦਾ ਕੋਈ ਮਹੱਤਵ ਨਹੀਂ ਹੁੰਦਾ ਹੈ
ਅੱਗੇ ਚੱਲ ਕੇ ਜਦੋਂ ਹਨੂੰਮਾਨ ਜੀ ਅਸ਼ੋਕ ਵਾਟਿਕਾ ’ਚ ਜਾਂਦੇ ਹਨ ਤਾਂ ਉਨ੍ਹਾਂ ਨੂੰ ਤ੍ਰਿਜਟਾ ਇਹ ਕਹਿ ਰਹੀ ਹੁੰਦੀ ਹੈ- ‘ਲੰਕਾ ’ਚ ਇੱਕ ਬਾਂਦਰ ਆਇਆ ਹੋਇਆ ਹੈ ਅਤੇ ਉਹ ਲੰਕਾ ਨੂੰ ਜਲਾਏਗਾ’ ਤਦ ਹਨੂੰਮਾਨ ਜੀ ਚਿੰਤਾ ’ਚ ਪੈ ਗਏ ਕਿ ਪ੍ਰਭੂ ਨੇ ਤਾਂ ਲੰਕਾ ਜਲਾਉਣ ਲਈ ਤਾਂ ਕਿਹਾ ਹੀ ਨਹੀਂ ਹੈ ਅਤੇ ਤ੍ਰਿਜਟਾ ਕਹਿ ਰਹੀ ਹੈ ਤਾਂ ਉਹ ਕੀ ਕਰੇ? ਜਦੋਂ ਰਾਵਣ ਦੇ ਸੈਨਿਕ ਤਲਵਾਰ ਲੈ ਕੇ ਉਨ੍ਹਾਂ ਨੂੰ ਮਾਰਨ ਲਈ ਦੌੜੇ ਤਾਂ ਉਨ੍ਹਾਂ ਨੇ ਖੁਦ ਨੂੰ ਬਚਾਉਣ ਦੀ ਜ਼ਰਾ ਜਿਹੀ ਵੀ ਕੋਸ਼ਿਸ਼ ਨਹੀਂ ਕੀਤੀ ਜਦੋਂ ਵਿਭੀਸ਼ਣ ਨੇ ਦਰਬਾਰ ’ਚ ਆ ਕੇ ਰਾਵਣ ਨੂੰ ਕਿਹਾ-‘ਦੂਤ ਨੂੰ ਨਹੀਂ ਮਾਰਨਾ ਚਾਹੀਦਾ, ਇਹ ਤਾਂ ਅਨੀਤੀ ਹੈ’
ਉਦੋਂ ਉਹ ਸਮਝ ਗਏ ਕਿ ਉਨ੍ਹਾਂ ਨੂੰ ਬਚਾਉਣ ਲਈ ਪ੍ਰਭੂ ਨੇ ਸਟੀਕ ਉਪਾਅ ਕਰ ਦਿੱਤਾ ਹੈ ਉਨ੍ਹਾਂ ਦੀ ਹੈਰਾਨੀ ਦੀ ਹੱਦ ਤਾਂ ਉਦੋਂ ਹੋਈ, ਜਦੋਂ ਰਾਵਣ ਨੇ ਕਿਹਾ-‘ਬਾਂਦਰ ਨੂੰ ਮਾਰਿਆ ਨਹੀਂ ਜਾਏਗਾ, ਪਰ ਇਸ ਦੀ ਪੂੰਛ ’ਚ ਕੱਪੜਾ ਲਪੇਟ ਕੇ ਘਿਓ ਪਾ ਕੇ ਅੱਗ ਲਗਾਈ ਜਾਏ’ ਉਦੋਂ ਉਹ ਹੈਰਾਨ ਹੋ ਗਏ ਕਿ ਉਸ ਲੰਕਾ ਵਾਲੀ ਸੰਤ ਤ੍ਰਿਜਟਾ ਦੀ ਹੀ ਗੱਲ ਸੱਚ ਹੋ ਗਈ ਸੀ ਪਰ ਲੰਕਾ ਨੂੰ ਜਲਾਉਣ ਲਈ ਉਹ ਘਿਓ, ਤੇਲ, ਕੱਪੜਾ ਕਿੱਥੋਂ ਲੈ ਕੇ ਆਉਂਦੇ ਅਤੇ ਕਿੱਥੋਂ ਅੱਗ ਲੱਭਦੇ ਇਸ ਦੇ ਪ੍ਰਬੰਧ ਦਾ ਕੰਮ ਭਗਵਾਨ ਨੇ ਰਾਵਣ ਤੋਂ ਕਰਵਾ ਦਿੱਤਾ ਜਦੋਂ ਰਾਵਣ ਤੋਂ ਵੀ ਪ੍ਰਭੂ ਆਪਣਾ ਕੰਮ ਕਰਵਾ ਲੈਂਦੇ ਹਨ ਤਾਂ ਆਪਣੇ ਭਗਤ ਹਨੂੰਮਾਨ ਤੋਂ ਕਰਵਾ ਲੈਣ ’ਚ ਹੈਰਾਨੀ ਦੀ ਕੀ ਗੱਲ ਹੈ?
ਅਖੀਰ ਸਦਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਅਸਾਰ ਸੰਸਾਰ ’ਚ ਜੋ ਕੁਝ ਵੀ ਹੋ ਰਿਹਾ ਹੈ, ਉਹ ਸਭ ਈਸ਼ਵਰੀ ਵਿਧਾਨ ਹੈ, ਸਰਵਕਾਲਿਕ ਸੱਚ ਹੈ ਅਸੀਂ ਸਾਰੇ ਤਾਂ ਸਿਰਫ਼ ਉਸ ਦੇ ਪਾਤਰ ਹਾਂ ਸਭ ਉਸ ਮਾਲਕ ਦੇ ਹੱਥ ਦੀਆਂ ਕਠਪੁਤਲੀਆਂ ਹਨ ਅਸੀਂ ਹਾਂ, ਉਦੋਂ ਵੀ ਸਾਰੀ ਸ੍ਰਿਸ਼ਟੀ ਚੱਲਦੀ ਰਹਿੰਦੀ ਹੈ ਅਤੇ ਜਦੋਂ ਇਸ ਸੰਸਾਰ ’ਚ ਨਹੀਂ ਰਹਾਂਗੇ, ਫਿਰ ਵੀ ਇਹ ਦੁਨੀਆ ਇਸੇ ਤਰ੍ਹਾਂ ਚੱਲਦੀ ਰਹੇਗੀ, ਇਸ ’ਚ ਕੋਈ ਸ਼ੱਕ ਨਹੀਂ ਹੈ
-ਚੰਦਰ ਪ੍ਰਭਾ ਸੂਦ