ਘੁੰਮਣ ਲਈ ਬਿਹਤਰੀਨ ਜਗ੍ਹਾ ਹੈ ਕੁੰਭਲਗੜ੍ਹ ਕਿਲ੍ਹਾ
ਭਾਰਤ ’ਚ ਇਤਿਹਾਸਕ ਸਥਾਨਾਂ ਦੀ ਕਮੀ ਨਹੀਂ ਹੈ ਇੱਥੇ ਇੱਕ ਤੋਂ ਵਧ ਕੇ ਇੱਕ ਮਹਿਲ ਅਤੇ ਕਿਲ੍ਹੇ ਹਨ, ਜੋ ਦੇਖਣਯੋਗ ਹਨ ਜੇਕਰ ਤੁਸੀਂ ਇਤਿਹਾਸ ’ਚ ਰੁਚੀ ਰੱਖਦੇ ਹੋ ਅਤੇ ਕਿਲ੍ਹਿਆਂ ਅਤੇ ਮਹਿਲਾਂ ਨੂੰ ਦੇਖਣ ਦਾ ਸ਼ੌਂਕ ਹੈ ਤਾਂ ਤੁਹਾਨੂੰ ਰਾਜਸਥਾਨ ਜ਼ਰੂਰ ਜਾਣਾ ਚਾਹੀਦਾ ਹੈ ਇਸ ਸੂਬੇ ’ਚ ਕਈ ਪਹਾੜੀ ਕਿਲ੍ਹੇ ਹਨ, ਜਿਨ੍ਹਾਂ ’ਚੋਂ ਇੱਕ ਹੈ ਕੁੰਭਲਗੜ੍ਹ ਕਿਲ੍ਹਾ ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ’ਚ ਸਥਿਤ ਇਸ ਕਿਲ੍ਹੇ ਨੂੰ ਅਜੇਯਗੜ੍ਹ ਉੱਪ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ,
ਕਿਉਂਕਿ ਇਸ ਕਿਲ੍ਹੇ ’ਤੇ ਜਿੱਤ ਪ੍ਰਾਪਤ ਕਰਨਾ ਕਿਸੇ ਵੀ ਰਾਜਾ ਲਈ ਬੇਹੱਦ ਹੀ ਮੁਸ਼ਕਲ ਕੰਮ ਸੀ ਕਰੀਬ 36,00 ਫੁੱਟ ਦੀ ਉੱਚਾਈ ’ਤੇ ਸਥਿਤ ਇਹ ਕਿਲ੍ਹਾ ਘੁੰਮਣ ਲਈ ਇੱਕ ਬਿਹਤਰੀਨ ਜਗ੍ਹਾ ਹੈ ਇੱਥੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ’ਚ ਲੋਕ ਘੁੰਮਣ ਲਈ ਆਉਂਦੇ ਹਨ ਇਸ ਕਿਲ੍ਹੇ ਤੋਂ ਤੁਸੀਂ ਥਾਰ ਰੇਗਿਸਤਾਨ ਦੇ ਸੁੰਦਰ ਦ੍ਰਿਸ਼ਾਂ ਦਾ ਆਨੰਦ ਲੈ ਸਕਦੇ ਹੋ ਜਦੋਂ ਵੀ ਤੁਹਾਨੂੰ ਮੌਕਾ ਮਿਲੇ, ਇੱਕ ਵਾਰ ਇਸ ਕਿਲ੍ਹੇ ਦੀ ਜ਼ਰੂਰ ਸੈਰ ਕਰ ਆਓ
Also Read :-
Table of Contents
ਆਓ ਤੁਹਾਨੂੰ ਦੱਸਦੇ ਹਾਂ ਇਸ ਕਿਲ੍ਹੇ ਦੀਆਂ ਕੁਝ ਖਾਸ ਗੱਲਾਂ:
ਦੁਨੀਆਂ ਦੀ ਦੂਸਰੀ ਸਭ ਤੋਂ ਵੱਡੀ ਦੀਵਾਰ:
ਤੁਸੀਂ ਚੀਨ ਦੀ ਗ੍ਰੇਟ ਵਾਲ ਚਾਈਨਾ ਬਾਰੇ ਤਾਂ ਸੁਣਿਆ ਹੋਵੇਗਾ, ਪਰ ਕੁੰਭਲਗੜ੍ਹ ਨੂੰ ਭਾਰਤ ਦੀ ਮਹਾਨ ਦੀਵਾਰ ਕਿਹਾ ਜਾਂਦਾ ਹੈ ਉਦੈਪੁਰ ਦੇ ਜੰਗਲ ਤੋਂ 80 ਕਿਮੀ ਉੱਤਰ ’ਚ ਸਥਿਤ, ਕੁੰਭਲਗੜ੍ਹ ਕਿਲ੍ਹਾ ਚਿਤੌੜਗੜ੍ਹ ਕਿਲ੍ਹੇ ਤੋਂ ਬਾਅਦ ਰਾਜਸਥਾਨ ਦਾ ਦੂਸਰਾ ਸਭ ਤੋਂ ਵੱਡਾ ਕਿਲ੍ਹਾ ਹੈ ਅਰਾਵਲੀ ਪਰਬਤ ਮਾਲਾ ’ਤੇ ਸਮੁੰਦਰ ਤਲ ਤੋਂ 1,100 ਮੀਟਰ (3,600 ਫੁੱਟ) ਦੀ ਪਹਾੜੀ ਦੀ ਚੋਟੀ ’ਤੇ ਬਣਿਆ, ਕੁੰਭਲਗੜ੍ਹ ਦੇ ਕਿਲ੍ਹੇ ’ਚ ਘ ੇਰਾਦਾਰ ਦੀਵਾਰਾਂ ਹਨ ਜੋ 36 ਕਿਮੀ (22 ਮੀਲ) ਤੱਕ ਫੈਲੀਆਂ ਹੋਈਆਂ ਹਨ
ਅਤੇ 15 ਫੁੱਟ ਚੌੜੀਆਂ ਹਨ, ਜੋ ਇਸ ਨੂੰ ਦੁਨੀਆਂ ਦੀਆਂ ਸਭ ਤੋਂ ਲੰਮੀਆਂ ਦੀਵਾਰਾਂ ’ਚੋਂ ਇੱਕ ਬਣਾਉਂਦੀ ਹੈ ਅਰਾਵਲੀ ਰੇਂਜ਼ ’ਚ ਫੈਲਿਆ ਕੁੰਭਲਗੜ੍ਹ ਕਿਲ੍ਹਾ ਮੇਵਾੜ ਦੇ ਪ੍ਰਸਿੱਧ ਰਾਜਾ ਮਹਾਰਾਣਾ ਪ੍ਰਤਾਪ ਦਾ ਜਨਮ ਸਥਾਨ ਹੈ ਇਹੀ ਕਾਰਨ ਹੈ ਕਿ ਇਸ ਕਿਲ੍ਹੇ ਦੇ ਦਿਲਾਂ ’ਚ ਰਾਜਪੂਤਾਂ ਦਾ ਵਿਸ਼ੇਸ਼ ਸਥਾਨ ਹੈ 2013 ’ਚ, ਵਿਸ਼ਵ ਵਿਰਾਸਤ ਸੰਮਤੀ ਦੇ 37ਵੇਂ ਸੈਸ਼ਨ ’ਚ ਕਿਲ੍ਹੇ ਨੂੰ ਯੂਨੇਸਕੋ ਦੀ ਵਿਸ਼ਵ ਧਰੋਹਰ ਸਥਾਨ ਐਲਾਨ ਕੀਤਾ ਗਿਆ ਸੀ
ਕੁੰਭਲਗੜ੍ਹ ਕਿਲ੍ਹੇ ਨਾਲ ਜੁੜੀ ਕਹਾਣੀ:
ਕੁੰਭਲਗੜ੍ਹ ਕਿਲ੍ਹੇ ਦੀਆਂ ਦੀਵਾਰਾਂ ਦੇ ਨਿਰਮਾਣ ਨਾਲ ਜੁੜੀ ਇੱਕ ਬਹੁਤ ਹੀ ਰਹੱਸਮਈ ਕਹਾਣੀ ਹੈ ਕਿਹਾ ਜਾਂਦਾ ਹੈ ਕਿ 1443 ’ਚ ਜਦੋਂ ਮਹਾਰਾਣਾ ਕੁੰਭਾ ਨੇ ਇਸ ਦਾ ਨਿਰਮਾਣ ਸ਼ੁਰੂ ਕੀਤਾ ਤਾਂ ਉਸ ’ਚ ਕਾਫੀ ਰੁਕਾਵਟਾਂ ਆਉਣ ਲੱਗੀਆਂ ਉੱਥੋਂ ਦੇ ਸੰਤ ਨੇ ਇਨ੍ਹਾਂ ਮੁਸ਼ਕਲਾਂ ਨੂੰ ਸੁਣ ਕੇ ਹੱਲ ਕਰਨ ਲਈ ਪਹਾੜੀ ’ਤੇ ਜਾਣ ਦਾ ਫੈਸਲਾ ਕੀਤਾ ਅਤੇ ਇਸ ਤਰ੍ਹਾਂ ਦੀਵਾਰ ਦਾ ਨਿਰਮਾਣ ਪੂਰਾ ਹੋਇਆ
ਕੁੰਭਲਗੜ੍ਹ ਕਿਲ੍ਹੇ ਦੀ ਸੰਰਚਨਾ:
ਕਿਲ੍ਹਾ ਸੱਤ ਵੱਡੇ ਗੇਟਾਂ ਨਾਲ ਬਣਾਇਆ ਗਿਆ ਹੈ ਇਸ ਸ਼ਾਨਦਾਰ ਕਿਲ੍ਹੇ ਅੰਦਰ ਦੀਆਂ ਮੁੱਖ ਇਮਾਰਤਾਂ ਬਾਦਲ ਮਹਿਲ, ਸ਼ਿਵ ਮੰਦਰ, ਵੇਦੀ ਮੰਦਰ, ਨੀਲਕੰਠ ਮਹਾਂਦੇਵ ਮੰਦਰ ਅਤੇ ਮੰਮਦੇਵ ਮੰਦਰ ਹਨ ਕੁੰਭਲਗੜ੍ਹ ਕਿਲ੍ਹਾ ’ਚ ਲਗਭਗ 360 ਮੰਦਰ ਹਨ, ਜਿਨ੍ਹਾਂ ’ਚ 300 ਜੈਨ ਮੰਦਰ ਹਨ ਅਤੇ ਬਾਕੀ ਹਿੰਦੂ ਹਨ ਇਸ ਕਿਲ੍ਹੇ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਸ਼ਾਨਦਾਰ ਕਿਲ੍ਹਾ ਅਸਲ ’ਚ ਕਦੇ ਯੁੱਧਾਂ ’ਚ ਨਹੀਂ ਜਿੱਤਿਆ ਗਿਆ ਸੀ ਹਾਲਾਂਕਿ ਇਸ ਨੂੰ ਸਿਰਫ਼ ਇੱਕ ਵਾਰ ਮੁਗਲ ਸੈਨਾ ਨੇ ਧੋਖੇ ਨਾਲ ਹਥਿਆ ਲਿਆ ਸੀ ਜਦੋਂ ਉਨ੍ਹਾਂ ਨੇ ਕਿਲ੍ਹੇ ਦੀ ਜਲ ਸਪਲਾਈ ’ਚ ਜ਼ਹਿਰ ਮਿਲਾ ਦਿੱਤਾ ਸੀ ਕਿਲ੍ਹੇ ਦੇ ਅੰਦਰ ਬਣੇ ਕਮਰਿਆਂ ਨਾਲ ਵੱਖ-ਵੱਖ ਹਿੱਸੇ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਨਾਂਅ ਦਿੱਤੇ ਗਏ ਹਨ
ਉੱਥੇ ਕਿਵੇਂ ਪਹੁੰਚੀਏ ਅਤੇ ਟਿਕਟ ਦੀ ਕੀਮਤ:
ਕੁੰਬਲਗੜ੍ਹ ਸੜਕ ਰਾਹੀਂ ਉਦੈਪੁਰ ਤੋਂ 82 ਕਿਮੀ ਉੱਤਰ ਪੱਛਮ ’ਚ ਸਥਿਤ ਹੈ ਕੈਬ ਲੈਣ ’ਤੇ ਤੁਹਾਨੂੰ ਲਗਭਗ ਪੰਜ ਹਜ਼ਾਰ ਰੁਪਏ ਖਰਚ ਕਰਨ ਪੈ ਸਕਦੇ ਹਨ, ਨਾਲ ਹੀ ਤੁਸੀਂ ਕਿਰਾਏ ’ਤੇ ਇੱਕ ਵਹੀਕਲ ਵੀ ਲੈ ਸਕਦੇ ਹੋ ਜੋ ਕਾਫ਼ੀ ਸਸਤਾ ਅਤੇ ਮਜ਼ੇਦਾਰ ਬਦਲ ਹੈ ਵਹੀਕਲ ਦਾ ਕਿਰਾਇਆ ਲਗਭਗ 500-1000 ਰੁਪਏ ਪ੍ਰਤੀ ਦਿਨ ਹੈ ਅਤੇ ਉਦੈਪੁਰ ਤੋਂ ਕੁੰਭਲਗੜ੍ਹ ਪਹੁੰਚਣ ’ਚ ਲਗਭਗ ਦੋ ਘੰਟੇ ਲੱਗਦੇ ਹਨ
ਟਿਕਟ ਦੀ ਕੀਮਤ:
ਭਾਰਤੀ ਨਾਗਰਿਕਾਂ ਲਈ
ਕਿਲ੍ਹੇ ’ਚ ਜਾਣ ਦੀ ਕੀਮਤ ਲਗਭਗ 50 ਰੁਪਏ ਹੈ ਅਤੇ ਵਿਦੇਸ਼ੀ ਨਾਗਰਿਕਾਂ ਲਈ, ਇਹ 600 ਰੁਪਏ ਹੈ ਪਾਰਕਿੰਗ ਦੀ ਸੁਵਿਧਾ ਉਪਲੱਬਧ ਹੈ ਅਤੇ ਇਸ ਦੀ ਕੋਈ ਕੀਮਤ ਨਹੀਂ ਹੈ
ਲਾਈਟ ਐਂਡ ਸਾਊਂਡ ਸ਼ੋਅ:
ਹਰ ਸ਼ਾਮ ਇੱਕ ਲਾਈਟ ਐਂਡ ਸਾਊਂਡ ਸ਼ੋਅ ਹੁੰਦਾ ਹੈ ਜੋ ਸ਼ਾਮ 6:45 ਵਜੇ ਸ਼ੁਰੂ ਹੁੰਦਾ ਹੈ ਅਤੇ ਜੇਕਰ ਤੁਸੀਂ ਇੱਥੇ ਆਏ ਹੋ ਤਾਂ ਤੁਹਾਨੂੰ ਇਸ ਨੂੰ ਇੱਕ ਵਾਰ ਜ਼ਰੂਰ ਦੇਖਣਾ ਚਾਹੀਦਾ ਹੈ 45 ਮਿੰਟਾਂ ਦਾ ਸ਼ੋਅ ਇੱਕ ਆਕਰਸ਼ਕ ਅਨੁਭਵ ਹੈ ਜੋ ਕਿਲ੍ਹੇ ਦੇ ਇਤਿਹਾਸ ਨੂੰ ਜਿਉਂਦਾ ਕਰ ਦਿੰਦਾ ਹੈ ਸ਼ੋਅ ਦੀ ਕੀਮਤ ਬਾਲਗਾਂ ਲਈ 100 ਰੁਪਏ ਅਤੇ ਬੱਚਿਆਂ ਲਈ 50 ਰੁਪਏ ਹੈ ਇਹ ਸ਼ਾਮ 6:45 ਵਜੇ ਸ਼ੁਰੂ ਹੁੰਦਾ ਹੈ ਅਤੇ ਅੰਤ ਤੱਕ ਆਉਂਦੇ-ਆਉਂਦੇ ਇੱਥੇ ਕਾਫ਼ੀ ਹਨੇ੍ਹਰਾ ਹੋ ਜਾਂਦਾ ਹੈ, ਇਸ ਲਈ ਸਲਾਹ ਦਿੱਤੀ ਜਾਂਦੀ ਹੈ ਕਿ ਬਾਹਰ ਨਿਕਲਣ ਲਈ ਟਾਰਚ ਦਾ ਇਸਤੇਮਾਲ ਕਰੋ ਕਿਲ੍ਹੇ ਨੂੰ ਲਾਈਟ ਦੇਣ ਲਈ ਸ਼ਾਮ ਦੇ ਸਮੇਂ ਵੱਡੀ ਲਾਈਟ ਚਲਾਈ ਜਾਂਦੀ ਹੈ ਇਸ ’ਚ ਕਰੀਬ 100 ਕਿਲੋ ਕਪਾਹ ਅਤੇ 50 ਲੀਟਰ ਘਿਓ ਦਾ ਇਸਤੇਮਾਲ ਹੁੰਦਾ ਹੈ ਹਰ ਰਾਤ ਕਿਲ੍ਹੇ ਦੇ ਪ੍ਰਾਂਗਣ ’ਚ ਲਾਈਟ ਐਂਡ ਸਾਊਂਡ ਸ਼ੋਅ ਹੁੰਦਾ ਹੈ
ਰਣਕਪੂਰ ਜੈਨ ਮੰਦਰ: ਭਾਰਤੀ ਸ਼ਿਲਪਕਾਰੀ ਦੀ ਕਲਾ ਦਾ ਅਦਭੁੱਤ ਨਮੂਨਾ
ਰਣਕਪੂਰ ਸਥਿਤ ਜੈਨ ਮੰਦਰ ਤੀਰਥਕਾਰ ਰਿਸ਼ਭਨਾਥ ਨੂੰ ਸਮਰਪਿਤ ਹੈ ਮਾਰਬਲ ਨਾਲ ਬਣੇ ਇਸ ਮੰਦਰ ’ਚ ਕੁੱਲ 1444 ਖੰਭੇ ਹਨ, ਜਿਨ੍ਹਾਂ ’ਤੇ ਵੱਖ-ਵੱਖ ਨੱਕਾਸ਼ੀ ਕੀਤੀ ਗਈ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਕੋਈ ਵੀ ਇਨ੍ਹਾਂ ਖੰਭਿਆਂ ਨੂੰ ਅੱਜ ਤੱਕ ਗਿਣ ਨਹੀਂ ਸਕਿਆ ਹੈ, ਕਿਉਂਕਿ ਜਦੋਂ ਵੀ ਕੋਈ ਗਿਣਤੀ ਕਰਦਾ ਹੈ, ਤਾਂ ਇੱਕ ਖੰਬਾ ਘੱਟ ਹੋ ਜਾਂਦਾ ਹੈ ਜਾਂ ਫਿਰ ਇੱਕ ਖੰਭਾ ਜ਼ਿਆਦਾ ਇੱਕ ਹੀ ਨੰਬਰ ਕਦੇ ਨਹੀਂ ਆਉਂਦਾ ਰਾਣਾ ਕ ੁੰਭਾ ਨੇ ਇਸ ਕਸਬੇ ਅਤੇ ਮੰਦਰ ਨੂੰ ਬਣਾਉਣ ’ਚ ਮੱਦਦ ਕੀਤੀ ਸੀ, ਇਸ ਲਈ ਇਸ ਦਾ ਨਾਂਅ ਉਨ੍ਹਾਂ ਦੇ ਨਾਂਅ ਨਾਲ ਹੀ ਰਣਕਪੁਰ ਰੱਖਿਆ ਗਿਆ ਇਸ ਮੰਦਰ ’ਚ ਤੁਹਾਨੂੰ ਅਦਭੁੱਤ ਭਾਰਤੀ ਸ਼ਿਲਪਕਾਰੀ ਕਲਾ ਦੇਖਣ ਨੂੰ ਸੁਨਹਿਰਾ ਮੌਕਾ ਮਿਲਦਾ ਹੈ ਮੰਦਰ ਦੇ ਚਾਰ ਮੁੱਖ ਗੇਟ ਹਨ ਮੰਦਰ ਦੀ ਛੱਤ ’ਚ ਠੀਕ ਮੂਰਤੀ ਦੇ ਸਾਹਮਣੇ ਕਲਪਤਰੁ ਦਾ ਦਰੱਖਤ ਬਣਾਇਆ ਗਿਆ ਹੈ
ਕੁੰਭਲਗੜ੍ਹ ਵਾਈਲਡ ਲਾਈਫ ਸੈਂਚੁਰੀ: ਰੋਮਾਂਚਿਕ ਜੀਪ ਸਫਾਰੀ
ਜੰਗਲੀ ਜਾਨਵਰਾਂ ਨੂੰ ਨਜ਼ਦੀਕ ਤੋਂ ਦੇਖਣ ਦੇ ਰੋਮਾਂਚ ਦਾ ਅਨੁਭਵ ਕਰਨਾ ਚਾਹੁੰਦੇ ਹੋ, ਤਾਂ ਕੁੰਭਲਗੜ੍ਹ ਵਾਈਲਡ ਲਾਈਫ ਸੈਂਚੁਰੀ ’ਚ ਜੀਪ ਸਫਾਰੀ ਦਾ ਆਨੰਦ ਜ਼ਰੂਰ ਲਓ ਇੱਥੇ ਤੁਹਾਨੂੰ ਤੇਂਦੂਏ ਤੋਂ ਲੈ ਕੇ ਨੀਲ ਗਾਂ, ਸਾਂਭਰ, ਲੰਗੂਰ ਵਰਗੇ ਕਈ ਜੰਗਲੀ ਜਾਨਵਰ ਦੇਖਣ ਨੂੰ ਮਿਲਣਗੇ ਨਾਲ ਹੀ ਤੁਹਾਨੂੰ ਕਈ ਨਵੇਂ ਪੰਛੀ ਵੀ ਦੇਖਣ ਨੂੰ ਮਿਲ ਜਾਣਗੇ ਇੱਥੇ ਇੱਕ ਖੇਤਰ ਖਾਸ ਤੌਰ ’ਤੇ ਮੋਰਾਂ ਦਾ ਹੈ,
ਜਿੱਥੇ ਤੁਹਾਨੂੰ ਅਣਗਿਣਤ ਮੋਰ ਨਜ਼ਰ ਆਉਣਗੇ ਜੰਗਲ ਸਫਾਰੀ ਦੌਰਾਨ ਤੁਹਾਨੂੰ ਕਈ ਪੇੜ-ਪੌੌਦੇ ਅਤੇ ਜੜ੍ਹੀ-ਬੂਟੀਆਂ ਵੀ ਦੇਖਣ ਨੂੰ ਮਿਲਣਗੀਆਂ, ਜਿਨ੍ਹਾਂ ਦਾ ਸਥਾਨਕ ਲੋਕ ਇਲਾਜ ਲਈ ਇਸਤੇਮਾਲ ਕਰਦੇ ਹਨ ਇਸ ਜੰਗਲ ’ਚ ਤੁਹਾਨੂੰ ਇੱਕ ਖਾਸ ਦਰੱਖਤ ਦੇਖਣ ਨੂੰ ਮਿਲੇਗਾ, ਜਿਸ ਦਾ ਨਾਂਅ ਹੈ-ਘੋਸਟ ਟ੍ਰੀ ਜੀ ਹਾਂ, ਇਹ ਦਰੱਖਤ ਇੱਕਦਮ ਸਫੈਦ ਰੰਗ ਦਾ ਹੁੰਦਾ ਹੈ, ਜੋ ਰਾਤ ਨੂੰ ਚਮਕਦਾ ਹੈ, ਇਸ ਲਈ ਇਸ ਨੂੰ ਘੋਸਟ ਟ੍ਰੀ ਕਹਿੰਦੇ ਹਨ ਇੱਥੇ ਦਿਨ ’ਚ ਤਿੰਨ ਸਫਾਰੀਆਂ ਕਰਵਾਈਆਂ ਜਾਂਦੀਆਂ ਹਨ ਅਤੇ ਨਾਈਟ ਸਫਾਰੀ ਦੀ ਵੀ ਵਿਵਸਥਾ ਹੈ ਜੇਕਰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਜਾਨਵਰਾਂ ਨੂੰ ਦੇਖਣਾ ਚਾਹੁੰਦੇ ਹੋ, ਤਾਂ ਸਵੇਰ ਦੀ ਬਜਾਇ ਸ਼ਾਮ ਦੇ ਅਖੀਰਲੇ ਸ਼ੈਡਿਊਲ ’ਚ ਸਫਾਰੀ ’ਤੇ ਜਾਓ
ਕਲੱਬ ਮਹਿੰਦਰਾ:
ਕੁਦਰਤ ਦੀ ਗੋਦ ’ਚ ਸ਼ਾਨਦਾਰ ਮਹਿਮਾਨੀ ਅਰਾਵਲੀ ਦੀਆਂ ਪਰਬਤੀ ਚੋਟੀਆਂ ਨਾਲ ਘਿਰੇ ਕੁੰਭਲਗੜ੍ਹ ਕਲੱਬ ਮਹਿੰਦਰਾ ਰਿਜਾੱਰਟ ’ਚ ਤੁਹਾਨੂੰ ਕੁਦਰਤ ਦੇ ਨਜ਼ਾਰੇ ਦਾ ਅਨੁਭਵ ਹੁੰਦਾ ਹੈ ਇਸ ਦੇ ਸਵਿਮਿੰਗ ਪੂਲ, ਫਨ ਜੋਨ ਅਤੇ ਰੈਸਟੋਰੈਂਟ ਤੁਹਾਨੂੰ ਬੈਸਟ ਕੁਆਲਿਟੀ ਟਾਈਮ ਦੱਸਣ ਦਾ ਮੌਕਾ ਦਿੰਦੇ ਹਨ ਯਕੀਨਨ ਤੁਸੀਂ ਇੱਥੋਂ ਨਾ ਭੁੱਲਣ ਵਾਲੀਆਂ ਯਾਦਾਂ ਲੈ ਕੇ ਜਾਓਗੇ
ਮਹਾਰਾਣਾ ਪ੍ਰਤਾਪ ਦਾ ਜਨਮ ਸਥਾਨ:
ਕੁੰਭਲਗੜ੍ਹ ਕਿਲ੍ਹਾ ਮੇਵਾੜ ਦੇ ਮਹਾਨ ਯੋਧਾ ਬਹਾਦੁਰ ਮਹਾਰਾਣਾ ਪ੍ਰਤਾਪ ਦਾ ਜਨਮ ਸਥਾਨ ਵੀ ਹੈ, ਜਿਨ੍ਹਾਂ ਨੇ ਵਿਸ਼ਾਲ ਮੁਗਲਾਂ ਦੇ ਅੱਗੇ ਕਦੇ ਗੋਡੇ ਨਹੀਂ ਟੇਕੇ ਕਿਲ੍ਹੇ ਦੇ ਉੱਪਰੋਂ ਤੁਹਾਨੂੰ ਕੁੰਭਲਗੜ੍ਹ ਦੇ ਕਿਲ੍ਹੇ ਦੇ ਅੱਗੇ ਦੂਰ-ਦੂਰ ਤੱਕ ਫੈਲੀਆਂ ਹਰੀਆਂ-ਭਰੀਆਂ ਪਹਾੜੀਆਂ ਦੀਆਂ ਪਰਤਾਂ ਦਿਖਾਈ ਦੇਣਗੀਆਂ