ਹੋਲੀ ਦੇ ਰੰਗ, ਆਪਣਿਆਂ ਦੇ ਸੰਗ -ਹੋਲੀ 18 ਮਾਰਚ
ਬੱਚੇ ਜੀਵਨ ਦੇ ਹਰ ਪਲ ਨੂੰ ਉਤਸਵ ਵਾਂਗ ਮਨਾਉਂਦੇ ਹਨ ਅਤੇ ਜਦੋਂ ਮੌਕਾ ਹੋਵੇ ਹੋਲੀ ਦਾ ਤਾਂ ਇਨ੍ਹਾਂ ਦਾ ਉਤਸ਼ਾਹ ਦੇਖਦੇ ਹੀ ਬਣਦਾ ਹੈ ਰੰਗ, ਪਿਚਕਾਰੀ, ਪਾਣੀ ਨਾਲ ਭਰੇ ਗੁਬਾਰੇ ਅਤੇ ਬੱਚੇ, ਇਨ੍ਹਾਂ ਸਭ ਤੋਂ ਤਾਂ ਹੋਲੀ ਲਗਦੀ ਹੈ ਪਰ ਬੱਚਿਆਂ ਨੂੰ ਹੋਲੀ ਦਾ ਅਸਲ ਅਰਥ ਦੱਸਣਾ ਬਹੁਤ ਜ਼ਰੂਰੀ ਹੈ ਹੋਲੀ ਕਿਉਂ ਮਨਾਈ ਜਾਂਦੀ ਹੈ, ਇਸ ਦਾ ਕੀ ਮਹੱਤਵ ਹੈ, ਇਸ ਨਾਲ ਜੁੜੇ ਵਿਰਾਸਤੀ ਤੱਥਾਂ ਤੋਂ ਸਾਨੂੰ ਕੀ ਸਿੱਖਣਾ ਚਾਹੀਦਾ ਹੈ ਅਤੇ ਸਹੀ ਤਰੀਕੇ ਨਾਲ ਇਸ ਨੂੰ ਕਿਵੇਂ ਮਨਾਇਆ ਜਾਵੇ,
Also Read :-
Table of Contents
ਇਹ ਸਾਰੀਆਂ ਗੱਲਾਂ ਬੱਚਿਆਂ ਨੂੰ ਸਮਝਾਉਣਾ ਸਾਡੀ ਜ਼ਿੰਮੇਵਾਰੀ ਹੈ
ਤਿਉਹਾਰ ਦੀ ਅਹਿਮੀਅਤ:
ਹਰ ਤਿਉਹਾਰ ਦੇ ਪਿੱਛੇ ਪਰੰਪਰਾ ਦੀ ਕਹਾਣੀ ਹੁੰਦੀ ਹੈ ਤਿਉਹਾਰ ਸਿਰਫ ਮੌਜ-ਮਸਤੀ, ਲੋਕਾਂ ਨਾਲ ਮਿਲਣ-ਜੁਲਣ ਅਤੇ ਵਧੀਆ ਪਕਵਾਨ ਖਾਣ ਲਈ ਹੀ ਨਹੀਂ ਹੁੰਦੇ ਸਗੋਂ ਇਨ੍ਹਾਂ ਦਾ ਸਬੰਧ ਸਾਡੇ ਸਰੀਰ, ਸਿਹਤ ਅਤੇ ਰੁੱਤਾਂ ਦੇ ਸਾਡੇ ’ਤੇ ਪੈਣ ਵਾਲੇ ਪ੍ਰਭਾਵਾਂ ਤੋਂ ਵੀ ਹੈ ਇਸ ਨੂੰ ਖੁਦ ਸਮਝਣਾ ਅਤੇ ਬੱਚਿਆਂ ਨੂੰ ਸਮਝਾਉਣਾ ਜ਼ਰੂਰੀ ਹੈ ਬੱਚੇ ਹਰ ਚੀਜ਼ ਦਾ ਕਾਰਨ ਜਾਣਨਾ ਚਾਹੁੰਦੇ ਹਨ ਇਸ ਲਈ ਤਿਉਹਾਰ ਦੇ ਪਿੱਛੇ ਦਾ ਵਿਗਿਆਨਕ ਅਤੇ ਰੁੱਤ ਸਬੰਧੀ ਕਾਰਨ ਅਤੇ ਇਤਿਹਾਸ ਉਨ੍ਹਾਂ ਨੂੰ ਦੱਸੋ
ਹੋਲਿਕਾ ਦਹਨ ਕਿਵੇਂ ਹੋਵੇ:
ਹੁਣ ਹੋਲੀ ਨਾਮ-ਮਾਤਰ ਦੀ ਹੈ ਨਾ ਪਹਿਲਾਂ ਜਿਹੀ ਰੌਣਕ ਦਿਸਦੀ ਹੈ, ਨਾ ਲੋਕਾਂ ’ਚ ਉਹ ਆਪਣਾਪਨ ਹੁੱਲੜ ਕਾਰਨ ਲੋਕ ਘਰਾਂ ’ਚ ਅੰਦਰ ਰਹਿੰਦੇ ਹਨ ਤੁਸੀਂ ਬੱਚਿਆਂ ਨੂੰ ਸਿਖਾਓ ਕਿ ਹੋਲੀ ਨੂੰ ਸਹੀ ਤਰੀਕੇ ਨਾਲ ਕਿਵੇਂ ਮਨਾਈਏ ਸਭ ਤੋਂ ਪਹਿਲਾਂ ਗੱਲ ਕਰੋ ਹੋਲਿਕਾ ਦਹਨ ਦੀ ਰੁੱਖਾਂ ਨੂੰ ਕੱਟ ਕੇ ਅਸੀਂ ਖੁਦ ਤਾਂ ਹੋਲੀ ਮਨਾ ਲੈਂਦੇ ਹਾਂ ਪਰ ਕੁਦਰਤ ਨੂੰ ਨੁਕਸਾਨ ਪਹੁੰਚਾ ਦਿੰਦੇ ਹਾਂ ਬੱਚਿਆਂ ਨੂੰ ਦੱਸੋ ਕਿ ਗੋਹੇ ਦੀਆਂ ਪਾਥੀਆਂ ਦੀ ਹੋਲੀ ਜਲਾਓ ਜਿਸ ਨਾਲ ਕੁਦਰਤ ਨੂੰ ਸੁਰੱਖਿਆ ਹੁੰਦੀ ਹੈ ਪਾਥੀਆਂ ਦੀ ਹੋਲੀ ’ਚ ਕਪੂਰ, ਨਿੰਮ ਦੇ ਸੁੱਕੇ ਪੱਤੇ ਵੀ ਪਾਓ, ਤਾਂ ਕਿ ਹਵਾ ਵੀ ਸ਼ੁੱਧ ਹੋ ਸਕੇ
ਕੁਦਰਤ ਮਨਾਉਂਦੀ ਹੈ ਹੋਲੀ:
ਹੋਲੀ ਸਿਰਫ਼ ਅਸੀਂ ਨਹੀਂ ਮਨਾਉਂਦੇ ਸਗੋਂ ਪੂਰੀ ਕੁਦਰਤ ਵੀ ਮਨਾਉਂਦੀ ਹੈ ਟਹਿਣੀਆਂ ’ਤੇ ਖਿੜਦੇ ਟੇਸੂ ਦੇ ਫੁੱਲ ਹੋਲੀ ਦਾ ਸੰਕੇਤ ਦਿੰਦੇ ਹਨ, ਪੱਤਝੜ ਤੋਂ ਬਾਅਦ ਨਵੇਂ ਪੱਤੇ ਵੀ ਇਹ ਉਤਸਵ ਮਨਾਉਂਦੇ ਹਨ ਹੋਲੀ ਨਵੇਂ ਰੀਕ੍ਰੀਏਸ਼ਨ ਦਾ ਵੀ ਪ੍ਰਤੀਕ ਹੈ, ਕਿਉਂਕਿ ਪਤਝੜ ਤੋਂ ਬਾਅਦ ਹੋਲੀ ਨਾਲ ਹੀ ਕੁਦਰਤ ਫਿਰ ਹਰੀ-ਭਰੀ ਹੋ ਜਾਂਦੀ ਹੈ ਹੋਲੀ ਮਨਾਉਣ ਦਾ ਵਿਗਿਆਨਕ ਕਾਰਨ ਵੀ ਹੈ ਸਰਦੀਆਂ ’ਚ ਸਾਡੀ ਚਮੜੀ ਰੁੱਖੀ ਅਤੇ ਬੇਜ਼ਾਨ ਹੋ ਜਾਂਦੀ ਹੈ ਅਤੇ ਪਤਝੜ ਦੇ ਮੌਸਮ ’ਚ ਇਹ ਰੁਖਾਪਣ ਹੋਰ ਵਧ ਜਾਂਦਾ ਹੈ ਪਹਿਲਾਂ ਦੇ ਸਮੇਂ ’ਚ ਕੁਦਰਤੀ ਰੰਗਾਂ ਨਾਲ ਹੋਲੀ ਖੇਡੀ ਜਾਂਦੀ ਸੀ, ਉਸ ਤੋਂ ਬਾਅਦ ਨਹਾਇਆ ਜਾਂਦਾ ਸੀ ਤਾਂ ਚਮੜੀ ਦੀ ਮ੍ਰਿਤ ਕੋਸ਼ਿਕਾਵਾਂ ਅਤੇ ਰੁੱਖਾਪਣ ਦੂਰ ਹੋ ਜਾਂਦਾ ਸੀ
ਹੋਲੀ ਦੀਆਂ ਕਥਾਵਾਂ:
ਬੱਚਿਆਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਕੋਈ ਵੀ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ਹੋਲੀ ਦੇ ਪਿੱਛੇ ਕਈ ਕਥਾਵਾਂ ਹਨ ਜਿਵੇਂ ਹਰਿਨਾਕਸ਼ਪ ਅਤੇ ਉਸ ਦੀ ਭੈਣ ਹੋਲਿਕਾ ਦੀ ਕਥਾ ਹੋਲਿਕਾ ਦਹਨ ਦਾ ਅਰਥ ਬੁਰਾਈਆਂ ਨੂੰ ਖ਼ਤਮ ਕਰਕੇ ਚੰਗਿਆਈ ਦੀ ਜਿੱਤ ਹੋਣਾ ਹੈ ਦੂਜੀ ਕਥਾ ਅਤੇ ਵਿ੍ਰੰਦਾਵਨ ’ਚ ਕ੍ਰਿਸ਼ਨ ਅਤੇ ਗੋਪੀਆਂ ਦੀ ਹੋਲੀ ਦੀ ਹੈ, ਜਿਸ ਨਾਲ ਹੋਲੀ ਪ੍ਰੇਮ ਦਾ ਪ੍ਰਤੀਕ ਬਣ ਜਾਂਦੀ ਹੈ ਤੀਜਾ ਕਾਰਨ ਹੈ ਫਸਲ ਪੱਕ ਜਾਣ ’ਤੇ ਕਿਸਾਨਾਂ ਨੂੰ ਹੋਣ ਵਾਲੀ ਖੁਸ਼ੀ ਦਾ ਤਿਉਹਾਰ ਦੇ ਰੂਪ ’ਚ ਮਨਾਉਣਾ ਇਸ ਲਈ ਹੋਲੀ ਸਫਲਤਾ ਅਤੇ ਵਿਕਾਸ ਦਾ ਪ੍ਰਤੀਕ ਹੈ ਇਹ ਸਾਰੇ ਕਾਰਨ ਬੱਚਿਆਂ ਨੂੰ ਕਹਾਣੀਆਂ ਦੇ ਰੂਪ ’ਚ ਸੁਣਾਓ, ਤਾਂ ਕਿ ਉਹ ਇਨ੍ਹਾਂ ਨੂੰ ਗਹਿਰਾਈ ਨਾਲ ਅਪਣਾ ਸਕਣ
ਖੁਦ ਬਣਾਓ ਰੰਗ:
ਹੁਣ ਗੱਲ ਆਉਂਦੀ ਹੈ ਰੰਗਾਂ ਦੀ ਅੱਜ-ਕੱਲ੍ਹ ਰਸਾਇਣਕ ਵਾਲੇ ਰੰਗਾਂ ਦੀ ਪ੍ਰਧਾਨਤਾ ਹੈ, ਇਸ ਵਜ੍ਹਾ ਨਾਲ ਮਾਤਾ-ਪਿਤਾ ਬੱਚਿਆਂ ਨੂੰ ਹੋਲੀ ਖੇਡਣ ਤੋਂ ਮਨ੍ਹਾ ਕਰਦੇ ਹਨ ਪਰ ਬੱਚਿਆਂ ਨੂੰ ਹੋਲੀ ਖੇਡਣ ਤੋਂ ਰੋਕਣ ਦੀ ਬਜਾਇ ਉਨ੍ਹਾਂ ਨਾਲ ਮਿਲ ਕੇ ਕੁਦਰਤੀ ਰੰਗ ਬਣਾਓ ਇਸ ਸਮੇਂ ਟੇਸੂ ਦੇ ਫੁੱਲ ਆਸਾਨੀ ਨਾਲ ਮਿਲ ਜਾਂਦੇ ਹਨ ਤਾਂ ਉਨ੍ਹਾਂ ਦਾ ਰੰਗ, ਹਲਦੀ ਅਤੇ ਮੁਲਤਾਨੀ ਮਿੱਟੀ ਮਿਲਾਓ, ਚੰਦਨ ਦੇ ਪਾਊਡਰ ’ਚ ਚੁਕੰਦਰ ਦਾ ਰਸ ਮਿਲਾ ਕੇ ਉਸ ਦਾ ਰੰਗ ਤਿਆਰ ਕਰੋ ਇਸ ਨਾਲ ਉਹ ਰੰਗ ਵੀ ਖੇਡ ਸਕਣਗੇ ਅਤੇ ਚਮੜੀ ਨੂੰ ਨੁਕਸਾਨ ਵੀ ਨਹੀਂ ਪਹੁੰਚੇਗਾ
ਹੋਲੀ ਖੇਡੋ ਆਪਣਿਆਂ ਸੰਗ:
ਇਸ ਵਾਰ ਕੋਈ ਵੀ ਮਹਿਮਾਨ ਘਰ ਨਹੀਂ ਆਉਣਗੇ ਅਤੇ ਨਾ ਅਸੀਂ ਕਿਸੇ ਦੇ ਘਰ ਜਾਵਾਂਗੇ, ਇਸ ਲਈ ਹੋਲੀ ਦੀ ਪਾਰਟੀ ਘਰ ’ਚ ਹੀ ਕਰੋ ਇਹ ਪਾਰਟੀ ਬਾਹਰ ਵਾਲਿਆਂ ਲਈ ਨਹੀਂ, ਪਰਿਵਾਰ ਲਈ ਹੋਵੇਗੀ ਰੰਗਾਂ ਦੀ ਥਾਲੀ ਨਾਲ ਮੇਜ਼ ਸਜਾਓ, ਵਿਹੜੇ ਜਾਂ ਛੱਤ ਨੂੰ ਰੰਗੀਨ ਕੱਪੜਿਆਂ ਅਤੇ ਫੁੱਲਾਂ ਨਾਲ ਸਜਾ ਕੇ ਰੰਗੀਨ ਬਣਾਓ ਨਾਲ ਹੀ ਜੋੜੋ ਉਨ੍ਹਾਂ ਨੂੰ ਜੋ ਤੁਹਾਡੇ ਆਪਣੇ ਹਨ ਤੁਹਾਡੇ ਦੋਸਤ, ਦੂਰ ਜਾਂ ਕਰੀਬ ਦੇ ਰਿਸ਼ਤੇਦਾਰ, ਜੋ ਘਰ ਨਹੀਂ ਆ ਸਕਦੇ, ਉਨ੍ਹਾਂ ਨੂੰ ਤੁਸੀਂ ਵੀਡਿਓ ਕਾੱਲ ਜ਼ਰੀਏ ਆਪਣੀ ਪਾਰਟੀ ’ਚ ਸ਼ਾਮਲ ਜ਼ਰੂਰ ਕਰ ਸਕਦੇ ਹੋ ਸਭ ਲਈ ਕੱਪੜਿਆਂ ਦਾ ਰੰਗ ਭਾਵ ਡਰੈੱਸ ਕੋਡ ਪਹਿਲਾਂ ਹੀ ਤੈਅ ਕਰੋ ਦਿਓ, ਜਿਵੇਂ ਸਫੈਦ ਅਤੇ ਲਾਲ, ਸਫੈਦ ਅਤੇ ਪੀਲਾ, ਸਫੈਦ ਅਤੇ ਨੀਲਾ ਆਦਿ ਸਭ ਨੂੰ ਸਫੈਦ ਦੇ ਨਾਲ ਭੜਕੀਲਾ ਰੰਗ ਪਹਿਨਣਾ ਜ਼ਰੂਰੀ ਹੋਵੇਗਾ, ਤਾਂ ਹੀ ਤਾਂ ਉਤਸਵ ’ਚ ਰੰਗ ਜੰਮੇਗਾ ਇਹ ਡਰੈੱਸ ਕੋਡ ਤੁਹਾਡੇ ਨਾਲ-ਨਾਲ ਵੀਡੀਓ ਕਾੱਲ ’ਤੇ ਜੁੜੇ ਪਰਿਵਾਰ ਅਤੇ ਦੋਸਤਾਂ ਨੂੰ ਵੀ ਅਪਨਾਉਣਾ ਹੋਵੇਗਾ
ਸੰਗੀਤ ਦੇ ਨਾਲ ਜਮਾਓ ਰੰਗ:
ਸੰਗੀਤ ਤੋਂ ਬਿਨਾਂ ਹੋਲੀ ਅਧੂਰੀ ਹੈ ਅਤੇ ਸੰਗੀਤ ਹੈ ਤਾਂ ਨੱਚਣਾ ਅਤੇ ਧੂਮ ਮਚਾਉਣਾ ਹੋਵੇਗਾ ਹੀ ਹੋਲੀ ਦੇ ਹਿੰਦੀ ਗੀਤਾਂ ਦੀ ਸੂਚੀ ਤਿਆਰ ਕਰੋ ਇਸ ’ਚ ਪੁਰਾਣੇ ਅਤੇ ਨਵੇਂ, ਸਾਰੇ ਤਰ੍ਹਾਂ ਦੇ ਗੀਤ ਸ਼ਾਮਲ ਕਰੋ ਫਿਰ ਇੱਕ-ਦੂਸਰੇ ਨੂੰ ਰੰਗ ਜਾਂ ਗੁਲਾਲ ਲਾ ਕੇ ਗੀਤ ਅਤੇ ਡਾਂਸ ਦੀ ਸ਼ੁਰੂਆਤ ਕਰੋ ਛੋਟੇ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਸੰਗੀਤ ’ਤੇ ਸਭ ਨੇ ਨੱਚਣਾ ਹੈ ਦੂਜੇ ਪਾਸੇ ਜੋ ਪਰਿਵਾਰ ਜਾਂ ਦੋਸਤ ਵੀਡੀਓ ਕਾਲ ’ਤੇ ਤੁਹਾਡੇ ਨਾਲ ਜੁੜ ਰਹੇ ਹਨ, ਉਨ੍ਹਾਂ ਨਾਲ ਅਤਾਕਸ਼ਰੀ ਖੇਡੋ ਅਤੇ ਜ਼ੋਰ-ਸ਼ੋਰ ਨਾਲ ਗੀਤ ਗਾਓ ਇਸ ਗੱਲ ਦਾ ਧਿਆਨ ਰੱਖੋ ਕਿ ਵੀਡੀਓ ਕਾੱਲ ਮੌਜ-ਮਸਤੀ ਨਾਲ ਭਰਿਆ ਹੋਵੇ ਅਤੇ ਕਿਸੇ ਨੂੰ ਬੋਰੀਅਤ ਨਾ ਮਹਿਸੂਸ ਹੋਵੇ
ਹੋਲੀ ਮਿਲਣ ਦੇ ਨਾਲ ਮਨੋਰੰਜਨ:
ਹੋਲੀ ਦੀਆਂ ਸ਼ੁੱਭਕਾਮਨਾਵਾਂ ਲੈਣ ਅਤੇ ਦੇਣ ਤੋਂ ਬਾਅਦ ਸਮਾਂ ਆਉਂਦਾ ਹੈ ਮਨੋਰਜੰਨ ਦਾ ਹਾਸੇ-ਮਜ਼ਾਕ ਦਾ ਸਿਲਸਿਲਾ ਇੰਜ ਹੀ ਜਾਰੀ ਰਹੇ, ਇਸ ਦੇ ਲਈ ਖੇਡਾਂ ’ਚ ਵੀ ਹਿੱਸਾ ਲਵੋ ਖੇਡ ਤੁਸੀਂ ਆਪਣੀ ਪਸੰਦ ਮੁਤਾਬਕ ਚੁਣ ਸਕਦੇ ਹੋ ਪਰ ਖੇਡ ਦੇ ਨਾਲ-ਨਾਲ ਹਰ ਮੈਂਬਰ ਨੂੰ ਟਾਈਟਲ ਵੀ ਦਿਓ ਘਰ ’ਚ ਮੌਜ਼ੂਦ ਪਰਿਵਾਰ ਅਤੇ ਵੀਡੀਓ ਕਾਲ ’ਤੇ ਜੁੜੇ ਦੋਸਤਾਂ ਜਾਂ ਪਰਿਵਾਰ ਦਾ ਸੁਭਾਅ ਪਹੇਲੀ ਜ਼ਰੀਏ ਦੱਸਣਾ ਹੈ ਅਤੇ ਹੋਰ ਮੈਂਬਰਾਂ ਨੂੰ ਪਹਿਚਾਨਣਾ ਹੈ ਕਿ ਉਹ ਕਿਸ ਦੇ ਲਈ ਕਿਹਾ ਜਾ ਰਿਹਾ ਹੈ ਜੋ ਮੈਂਬਰ ਸਭ ਤੋਂ ਜ਼ਿਆਦਾ ਸਹੀ ਅੰਦਾਜ਼ਾ ਲਗਾਏਗਾ, ਉਹ ਜੇਤੂ ਹੋਵੇਗਾ ਦੂਜੇ ਪਾਸੇ ਜਿਨ੍ਹਾਂ ਦਾ ਅੰਦਾਜ਼ਾ ਜਿੰਨੀ ਵਾਰ ਗਲਤ ਹੋਵੇਗਾ ਉਨ੍ਹਾਂ ਨੂੰ ਓਨੀ ਵਾਰ ਰੰਗ ਨਾਲ ਭਰਿਆ ਗਿਲਾਸ ਜਾਂ ਗੁਲਾਲ ਆਪਣੇ ਉੱਪਰ ਪਾਉਣਾ ਹੋਵੇਗਾ ਪਹੇਲੀ ਅਨੁਸਾਰ ਮੈਂਬਰ ਨੂੰ ਟਾਈਟਲ ਵੀ ਦੇ ਸਕਦੇ ਹਨ
ਕੈਮਰੇ ’ਚ ਕੈਦ ਕਰੋ ਯਾਦਾਂ:
ਤਸਵੀਰਾਂ ਯਾਦਾਂ ਦਾ ਦਸਤਾਵੇਜ਼ ਹੁੰਦੀਆਂ ਹਨ ਹੋਲੀ ਦਾ ਇਹ ਤਿਉਹਾਰ ਯਾਦਗਾਰ ਬਣਾਉਣ ਲਈ ਰਚਨਾਤਮਕ ਅਤੇ ਰੰਗੀਨ ਤਸਵੀਰਾਂ ਕੈਮਰੇ ’ਚ ਕੈਦ ਕਰੋ ਫੋਟੋਆਂ ਤੋਂ ਇਲਾਵਾ ਸਲੋ ਜਾਂ ਫਾਸਟ ਮੋਸ਼ਨ ’ਚ ਵੀਡੀਓ, ਬੂਮਰੈਂਗ ਵੀਡੀਓ ਆਦਿ ਵੀ ਬਣਾ ਸਕਦੇ ਹੋ ਬਿਨਾਂ ਦੱਸੇ ਸਭ ਦੀਆਂ ਤਸਵੀਰਾਂ ਖਿੱਚੋਗੇ ਜਾਂ ਬਣਾਓਂਗੇ (ਕੈਂਡਿਡ) ਅਤੇ ਜਦੋਂ ਬਾਅਦ ’ਚ ਉਨ੍ਹਾਂ ਨੂੰ ਦੇਖੋਗੇ, ਤਾਂ ਹਾਸਾ ਰੋਕ ਨਹੀਂ ਸਕੋਂਗੇ ਸਹੀ ਮਾਇਨਿਆਂ ’ਚ ਇਹੀ ਤਾਂ ਯਾਦਾਂ ਕਹਿਲਾਉਂਦੀਆਂ ਹਨ ਇਨ੍ਹਾਂ ਨੂੰ ਡੀਐੱਸਐੱਲਆਰ ਕੈਮਰਾ ਜਾਂ ਐਂਡਰਾਇਡ ਫੋਨ ਦੋਵਾਂ ਨਾਲ ਲੈ ਸਕਦੇ ਹੋ ਐਂਡਰਾਇਡ ਮੋਬਾਇਲ ਦੇ ਕੈਮਰੇ ਨਾਲ ਵੀ ਪ੍ਰੋਫੈਸ਼ਨਲ ਕੈਮਰੇ ਜਿੰਨੀ ਹੀ ਸਾਫ਼ ਅਤੇ ਸੁੰਦਰ ਤਸਵੀਰਾਂ ਲਈਆਂ ਜਾ ਸਕਦੀਆਂ ਹਨ ਧਿਆਨ ਸਿਰਫ਼ ਐਂਗਲ ਅਤੇ ਰੰਗਾਂ ਦਾ ਰੱਖਣਾ ਹੈ
ਪਰਿਵਾਰ ਨਾਲ ਤਸਵੀਰ:
ਪਰਿਵਾਰ ਨਾਲ ਯਾਦਗਾਰ ਤਸਵੀਰਾਂ ਲੈਣੀਆਂ ਹਨ ਤਾਂ ਯੋਜਨਾ ਨਾਲ ਨਹੀਂ ਸਗੋਂ ਕੈਂਡਿਡ ਤਸਵੀਰ ਲਓ ਬੱਚਿਆਂ ਨਾਲ ਮਾਂ ਦੀ ਰੰਗ ਖੇਡਦੇ ਹੋਏ ਤਸਵੀਰ ਲਓ ਪਿਤਾ ਅਤੇ ਬੱਚਿਆਂ ਜਾਂ ਪਤੀ-ਪਤਨੀ ਦੀ ਰੰਗ ਖੇਡਦੇ ਹੋਏ ਤਸਵੀਰ ਲੈ ਸਕਦੇ ਹੋ ਇਹ ਤਸਵੀਰਾਂ ਜਿੰਨੀਆਂ ਅਸਲ ਹੋਣਗੀਆਂ ਓਨੀਆਂ ਹੀ ਸੁੰਦਰ ਆਉਣਗੀਆਂ ਇਸ ਤੋਂ ਇਲਾਵਾ ਤਸਵੀਰਾਂ ਲਈ ਇੱਕ ਫੋਟੋ ਬੂਥ ਤਿਆਰ ਕਰ ਸਕਦੇ ਹੋ ਅਤੇ ਉਸ ਨੂੰ ਕਈ ਰੰਗਾਂ ਦੇ ਪਰਦਿਆਂ, ਫੁੱਲਾਂ ਜਾਂ ਸਜਾਵਟ ਸਮਾਨ ਸਜਾ ਸਕਦੇ ਹੋ ਇਸ ਨਾਲ ਤਸਵੀਰਾਂ ’ਚ ਰੰਗ ਹੋਰ ਉੱਭਰ ਕੇ ਆਏਗਾ
ਮੱਥੇ ’ਤੇ ਤਿਲਕ ਜਾਂ ਪੈਰਾਂ ’ਚ ਗੁਲਾਲ ਲਾ ਕੇ ਲਓ ਅਸ਼ੀਰਵਾਦ
ਹੋਲੀ ਸ਼ੁਰੂ ਹੋ ਜਾਵੇ ਤਾਂ ਫਿਰ ਰੁਕਣਾ ਕਿੱਥੇ ਸੰਭਵ ਹੁੰਦਾ ਹੈ ਰੰਗ-ਧਮਾਲ ਦੇ ਚੱਕਰ ’ਚ ਪੂਰਾ ਵਿਹੜਾ ਭਿੱਜ ਜਾਂਦਾ ਹੈ ਪਰ ਜਦੋਂ ਘਰ ’ਚ ਵੱਡੇ-ਬਜ਼ੁਰਗ ਹੋਣ, ਤਾਂ ਕੁਝ ਗੱਲਾਂ ਜਾਣ ਲੈਣੀਆਂ ਚਾਹੀਦੀਆਂ ਹਨ ਉਹ ਤਿਉਹਾਰ ਦਾ ਆਨੰਦ ਲੈਣ, ਪਰ ਕੋਈ ਪ੍ਰੇਸ਼ਾਨੀ ਅਤੇ ਅਸਹਿਜਤਾ ਮਹਿਸੂਸ ਨਾ ਕਰਨ, ਇਸ ਦਾ ਵੀ ਧਿਆਨ ਰੱਖੋ
ਸੰਭਲ ਕੇ ਖੇਡੋ ਰੰਗ:
ਕੁਝ ਬਜ਼ੁਰਗ ਖੂਬ ਹੋਲੀ ਖੇਡਣਾ ਪਸੰਦ ਕਰਦੇ ਹਨ, ਤਾਂ ਕੁਝ ਸਿਰਫ਼ ਤਿਲਕ ਤੱਕ ਸੀਮਤ ਰਹਿੰਦੇ ਹਨ ਬਜ਼ੁਰਗਾਂ ਤੋਂ ਪਹਿਲਾਂ ਪੁੱਛੋ ਕਿ ਉਹ ਖੇਡਣਾ ਚਾਹੁੰਦੇ ਹਨ ਜਾਂ ਨਹੀਂ, ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਰੰਗ ਲਗਾਓ ਰੰਗ ਲਾ ਵੀ ਰਹੇ ਹੋ, ਤਾਂ ਹਲਕੇ ਰੰਗਾਂ ਦੀ ਚੋਣ ਕਰੋ ਬਜ਼ੁਰਗਾਂ ਦੀ ਚਮੜੀ ਨਾਜ਼ੁਕ ਹੁੰਦੀ ਹੈ ਇਸ ਲਈ ਕੈਮੀਕਲ ਯੁਕਤ ਰੰਗ ਨਾ ਲਾਓ ਨਾਲ ਹੀ ਰੰਗ ਉਨ੍ਹਾਂ ਦੀ ਚਮੜੀ ’ਤੇ ਰਗੜੇ ਨਾ ਸਭ ਤੋਂ ਚੰਗਾ ਹੈ, ਬਜ਼ੁਰਗਾਂ ਨੂੰ ਤਿਲਕ ਲਗਾ ਕੇ ਜਾਂ ਉਨ੍ਹਾਂ ਦੇ ਪੈਰਾਂ ’ਚ ਗੁਲਾਲ ਪਾ ਕੇ ਉਨ੍ਹਾਂ ਤੋਂ ਅਸ਼ੀਰਵਾਦ ਲੈਣਾ
ਸੁਰੱਖਿਆ ਦਾ ਧਿਆਨ ਰੱਖੋ:
ਇੱਕ-ਦੂਸਰੇ ’ਤੇ ਰੰਗ ਦਾ ਪਾਣੀ ਸੁੱਟਣਾ ਸਾਡੇ ਲਈ ਮਜ਼ੇਦਾਰ ਹੋ ਸਕਦਾ ਹੈ, ਪਰ ਬਜ਼ੁਰਗਾਂ ਲਈ ਨਹੀਂ ਜੇਕਰ ਉਨ੍ਹਾਂ ਨਾਲ ਰੰਗ ਖੇਡ ਰਹੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਉਨ੍ਹਾਂ ਨੂੰ ਰੰਗ ਸਹਿਜ ਮਤੇ ਨਾਲ ਲਗਾਉਣਾ ਹੈ ਅਤੇ ਪਾਣੀ ਬਿਲਕੁਲ ਨਹੀਂ ਪਾਉਣਾ ਹੈ ਸੁੱਕਿਆ ਰੰਗ ਉਨ੍ਹਾਂ ਦੀਆਂ ਅੱਖਾਂ ਅਤੇ ਮੂੰਹ-ਨੱਕ ’ਚ ਨਾ ਜਾਵੇ, ਇਸ ਦਾ ਵੀ ਧਿਆਨ ਰੱਖੋ ਦੂਜੇ ਪਾਸੇ ਵਿਹੜਾ ਗਿੱਲਾ ਹੈ, ਤਾਂ ਬਜ਼ੁਰਗਾਂ ਨੂੰ ਉਸ ਸਥਾਨ ’ਤੇ ਨਾ ਜਾਣ ਦਿਓ ਜਾਂ ਉਨ੍ਹਾਂ ਦੀ ਮੌਜ਼ੂਦਗੀ ’ਚ ਪਾਣੀ ਸੁੱਟਣ ਤੋਂ ਬਚੋ