ਬਿਨਾਂ ਜਿੰਮ ਜਾਏ ਘਰ ’ਚ ਹੀ ਖੁਦ ਨੂੰ ਰੱਖੋ ਫਿੱਟ
ਸਰੀਰਕ ਫਿਟਨੈੱਸ ਬਹੁਤ ਮਹੱਤਵਪੂਰਨ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਸਿਹਤਮੰਦ ਸਰੀਰ ’ਚ ਹੀ ਸਿਹਤਮੰਦ ਦਿਮਾਗ ਦਾ ਵਾਸ ਹੁੰਦਾ ਹੈ ਕੋਵਿਡ ਨੇ ਸਾਨੂੰ ਤੰਦਰੁਸਤ ਅਤੇ ਸਿਹਤਮੰਦ ਰਹਿਣ ਦਾ ਮਹੱਤਵ ਠੀਕ ਤਰ੍ਹਾਂ ਸਮਝਾ ਦਿੱਤਾ ਹੈ ਤਾਂ ਕਿ ਸਾਡਾ ਸਰੀਰ ਸੰਕਰਮਣ/ਰੋਗਾਂ ਨਾਲ ਲੜ ਸਕੇ ਇੱਕ ਸਿਹਤਮੰਦ ਜੀਵਨਸ਼ੈਲੀ ਲਈ ਲਗਾਤਾਰ ਕਸਰਤ ਜ਼ਰੂਰੀ ਹੁੰਦੀ ਹੈ,
ਜੋ ਜਿੰਮ ’ਚ ਜਾਂ ਫਿਰ ਘਰ ’ਚ ਰਹਿ ਕੇ ਕੀਤੀ ਜਾ ਸਕਦੀ ਹੈ ਜਿੰਮ ਦੀ ਮੈਂਬਰਸ਼ਿਪ ਅਕਸਰ ਕਾਫੀ ਖਰਚੀਲੀ ਹੁੰਦੀ ਹੈ ਅਤੇ ਨਾਲ ਹੀ, ਹਰ ਦਿਨ ਜਿੰਮ ਜਾ ਕੇ ਕਸਰਤ ਕਰਨ ’ਤੇ ਕਾਫ਼ੀ ਸਮਾਂ ਵੀ ਖਰਚ ਹੁੰਦਾ ਹੈ ਸਰੀਰ ਨੂੰ ਤੰਦੁਰਸਤ ਰੱਖਣ ਲਈ ਲਗਾਤਾਰ ਅਨੁਸ਼ਾਸਨ ਬੇਹੱਦ ਜ਼ਰੂਰੀ ਹੈ ਇਹੀ ਵਜ੍ਹਾ ਹੈ ਕਿ ਸਾਨੂੰ ਇੱਕ ਰੈਗੂਲਰ ਰੂਟੀਨ ਦਾ ਪਾਲਣ ਕਰਨ ਦੀ ਜ਼ਰੂਰਤ ਹੁੰਦੀ ਹੈ ਪਰ ਨਾਲ ਹੀ ਇਹ ਵੀ ਧਿਆਨ ਰੱਖਣਾ ਹੁੰਦਾ ਹੈ ਕਿ ਉਸ ਦੀ ਵਜ੍ਹਾ ਨਾਲ ਜੇਬ੍ਹ ’ਤੇ ਜ਼ਿਆਦਾ ਅਸਰ ਨਾ ਪਵੇ
Also Read :-
- ਮਾਈਕ੍ਰੋ ਵਰਕ ਆਊਟ: ਸਿਹਤ ਲਈ ਸਿਰਫ 20 ਮਿੰਟ ਕਾਫੀ
- ਮਨੋਰੰਜਨ ਨਾਲ ਫਿੱਟ ਰਹਿਣ ਦਾ ਨਵਾਂ ਤਰੀਕਾ -ਡਾਂਸ ਥੈਰੇਪੀ
- ਫਿਟਨੈੱਸ ਦਾ ਬਿਹਤਰੀਨ ਫਾਰਮੂਲਾ ‘ਰੱਸੀ ਕੁੱਦ’
- ਬਾੱਡੀਵੇਟ ਕਸਰਤ ਜਿੰਮ ਜਾਣ ਦੀ ਜ਼ਰੂਰਤ ਨਹੀਂ ਕਿਤੇ ਵੀ ਕਰ ਸਕਦੇ ਹੋ
Table of Contents
ਆਓ ਜਾਣੀਏ ਕਿ ਕਿਵੇਂ ਤੁਸੀਂ ਇਨ੍ਹਾਂ ਦੋਵਾਂ ਗੱਲਾਂ ਦਾ ਖਿਆਲ ਰੱਖਦੇ ਹੋਏ ਆਪਣੀ ਅੱਛੀ ਸਿਹਤ ਲਈ ਕੰਮ ਕਰ ਸਕਦੇ ਹੋ
ਕਾਰਡੀਓਵਾਸਕਿਊਲਰ ਐਕਸਰਸਾਈਜ਼:
ਦੌੜਨਾ, ਸੈਰ ਕਰਨਾ, ਸਾਈਕਲ ਚਲਾਉਣਾ ਅਤੇ ਤੈਰਾਕੀ ਕਾਫੀ ਆਮ ਕਿਸਮ ਦੇ ਕਾਰਡੀਓਵਾਸਕਿਊਲਰ ਕਸਰਤ ਹੈ ਇਹ ਤੁਹਾਨੂੰ ਸਰੀਰਕ ਪੱਧਰ ’ਤੇ ਚੁਸਤ-ਦਰੁਸਤ ਰੱਖਣ ਤੋਂ ਇਲਾਵਾ ਵੱਖ-ਵੱਖ ਰੋਗਾਂ ਤੋਂ ਵੀ ਸੁਰੱਖਿਆ ਦਿੰਦੀ ਹੈ ਸੈਰ ਕਰਨ ਅਤੇ ਦੌੜਨ ਦਾ ਸਭ ਤੋਂ ਵਧੀਆ ਪੱਖ ਇਹ ਹੈ ਕਿ ਇਨ੍ਹਾਂ ’ਤੇ ਜ਼ਿਆਦਾ ਖਰਚ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਤੁਹਾਨੂੰ ਬਸ ਚੰਗੇ ਬੂਟਾਂ ਅਤੇ ਆਪਣੇ ਆਪ ਦੀ ਜ਼ਰੂਰਤ ਹੁੰਦੀ ਹੈ ਤੁਹਾਨੂੰ ਦੌੜ/ਸੈਰ ਲਈ ਰੂਟੀਨ ਬਣਾਉਣਾ ਜ਼ਰੂਰੀ ਹੈ ਇਸੇ ਤਰ੍ਹਾਂ ਸਾਈਕਲ ਚਲਾਉਣਾ ਅਤੇ ਤੈਰਾਕੀ ਹੋਰ ਕਾਰਡਿਓਵਾਸਕਿਊਲਰ ਕਸਰਤ ਹੈ ਜਿਨ੍ਹਾਂ ਨੂੰ ਤੁਸੀਂ ਸਸਤੇ ਸਾਧਨਾਂ ਜਾਂ ਬਿਨ੍ਹਾਂ ਸੈੱਟ ਆਪਣੀ ਮੱਦਦ ਨਾਲ ਵੀ ਕਰ ਸਕਦੇ ਹੋ
ਆਪਣੀ ਉੱਨਤੀ ’ਤੇ ਨਜ਼ਰ ਰੱਖਣ ਲਈ ਹਰ ਦਿਨ ਲਈ ਕੁਝ ਟੀਚਾ ਤੈਅ ਕਰੋ ਹਰ ਦਿਨ 30 ਮਿੰਟਾਂ ਤੱਕ ਕਾਰਡਿਓਵਾਸਕਿਊਲਰ ਕਸਰਤ ਕਰਨ ਨਾਲ ਤੁਸੀਂ ਨਾ ਸਿਰਫ਼ ਵਜ਼ਨ ਘਟਾ ਸਕਦੇ ਹੋ ਸਗੋਂ ਆਪਣੇ ਬਲੱਡ ਸ਼ੂਗਰ, ਕਲੇਸਟਰੋਲ ਅਤੇ ਬਲੱਡ ਪ੍ਰੈਸ਼ਰ ’ਤੇ ਵੀ ਕੰਟਰੋਲ ਰੱਖਦੇ ਹੋਏ ਸਟ੍ਰੈਸ ਘਟਾ ਸਕਦੇ ਹੋ ਇਨ੍ਹਾਂ ਸਾਰਿਆਂ ਨਾਲ ਤੁਹਾਡੀ ਐਂਡਯੋਰੈਂਸ ਲਿਮਟਿਡ ’ਚ ਸੁਧਾਰ ਹੋ ਸਕਦਾ ਹੈ ਅਤੇ ਤੁੁਸੀਂ ਹਾਰਟ ਅਟੈਕ ਦੇ ਵੱਡੇ ਝਟਕੇ ਤੋਂ ਬਚ ਸਕਦੇ ਹੋ ਜੋ ਜੀਵਨ ਲਈ ਖਤਰਨਾਕ ਹੋ ਸਕਦਾ ਹੈ
ਵਰਕਆਊਟ ਵੀਡਿਓਜ਼ ਦਾ ਲਓ ਲਾਭ:
ਹੋਮ ਵਰਕਆਊਟ ਲਈ ਢੇਰਾਂ ਕਿਸਮਾਂ ਦੀ ਫਿਟਨੈੱਸ ਐਪਾਂ ਅਤੇ ਯੂ-ਟਿਊਬ ’ਤੇ ਕਈ ਵੀਡਿਓਜ਼ ਉਪਲੱਬਧ ਹਨ ਵੀਡਿਓ ’ਚ ਦੁਨੀਆਂ ’ਚ ਉਪਲੱਬਧ ਹਰ ਤਰ੍ਹਾਂ ਦੇ ਵਰਕਆਊਟ ਸ਼ਾਮਲ ਹਨ ਜਿਨ੍ਹਾਂ ’ਚ ਬਾੱਡੀ ਵੇਟ ਐਕਸਾਈਜ਼, ਕਾਰਡਿਓ, ਸਾਈਕÇਲੰਗ, ਕਰਾੱਸਫਿੱਟ, ਟੀ-ਰੈਕਸ, ਕੇਟਲ ਬਾੱਲ, ਟਬਾਟਾ ਅਤੇ ਯੋਗ ਆਦਿ ਪ੍ਰਮੁੱਖ ਹਨ ਮਹਾਂਮਾਰੀ ਦੇ ਚੱਲਦਿਆਂ ਜ਼ਿਆਦਾਤਰ ਜਿੰਮ ਬੰਦ ਪਏ ਹਨ ਅਤੇ ਇਸ ਦਰਮਿਆਨ ਇੰਟਰਨੈੱਟ ’ਤੇ ਲੱਖਾਂ ਅਜਿਹੇ ਵਰਕਆਊਟ ਪਲੇਟਫਾਰਮ ਪ੍ਰਸਿੱਧ ਹੋ ਚੁੱਕੇ ਹਨ
ਜੋ ਆੱਨ-ਲਾਈਨ ਸਟ੍ਰੀਮਿੰਗ ਜ਼ਰੀਏ ਤੁਹਾਨੂੰ ਘਰ ’ਚ ਰਹਿ ਕੇ ਕਸਰਤ ਕਰਨ ਦੇ ਤੌਰ-ਤਰੀਕੇ ਸਿਖਾਉਂਦੇ ਹਨ ਇਨ੍ਹਾਂ ’ਚੋਂ ਜਿਆਦਾਤਰ ਜਾਂ ਤਾਂ ਮੁਫ਼ਤ ਹਨ ਜਾਂ ਜ਼ਿਆਦਾ ਖਰਚੀਲੇ ਨਹੀਂ ਹਨ ਇਨ੍ਹਾਂ ਲਈ ਸਿਰਫ਼ ਖੁਦ ਨੂੰ ਪ੍ਰੇਰਿਤ ਕਰਨ ਅਤੇ ਕਸਰਤ ਦੇ ਅਨੁਸ਼ਾਸਨ ’ਚ ਢਾਲਣ ਦੀ ਜ਼ਰੂਰਤ ਹੈ ਇਸ ਤੋਂ ਇਲਾਵਾ ਜਦੋਂ ਤੁਸੀਂ ਬਾੱਡੀ ਵੇਟ ਦੇ ਨਾਲ ਵਰਕਆਊਟ ਕਰਦੇ ਹੋ, ਤਾਂ ਮਾਸਪੇਸ਼ੀਆਂ ਦੀ ਵੀ ਕੰਡੀਸ਼ਨਿੰਗ ਹੁੰਦੀ ਹੈ ਜਿਸ ਦੀ ਵਜ੍ਹਾ ਨਾਲ ਤੁਸੀਂ ਉਹਨਾਂ ਸੱਟਾਂ ਤੋਂ ਬਚ ਸਕਦੇ ਹੋ ਜੋ ਕਿਸੇ ਗਲਤ ਤਰੀਕੇ ਨਾਲ ਲਗਾਏ ਗਏ ਆਸਨ ਜਾਂ ਵੇਟ ਲਿਫਟਿੰਗ ਅਤੇ ਕਿਸੇ ਭਾਰੀ ਵਸਤੂ ਨੂੰ ਚੁੱਕਣ ਦੀ ਵਜ੍ਹਾ ਨਾਲ ਲਗਦੀਆਂ ਹਨ
ਫਿਟਨੈੱਸ ਲਈ ਬੇਸਿਕ ਇਕਵਪਮੈਂਟ:
ਘਰ ’ਚ ਰੇਜਿਸਟੇਂਸ ਟ੍ਰੇਨਿੰਗ ਕਰਨਾ ਜਾਰੀ ਰੱਖਣ ਲਈ ਤੁਹਾਨੂੰ ਕੁਝ ਬੇਸਿਕ ਫਿਟਨੈੱਸ ਇਕਵਪਮੈਂਟਾਂ ਦੀ ਜ਼ਰੂਰਤ ਹੁੰਦੀ ਹੈ ਕੁੱਦਣ ਲਈ ਰੱਸੀਆਂ, ਯੋਗਾ ਮੈਟ, ਡੰਬਬੈਲਸ, ਟਰੈਡਮਿੱਲ, ਰੇਜਿਸਟੈਂਟ ਬੈਂਡਸ ਆਦਿ ਅਜਿਹੇ ਹੀ ਕੁਝ ਸਾਧਨ ਹਨ ਜੋ ਜ਼ਿਆਦਾ ਮਹਿੰਗੇ ਵੀ ਨਹੀਂ ਹੁੰਦੇ ਇਨ੍ਹਾਂ ਉਪਕਰਣਾਂ ਦੇ ਨਾਲ ਹੀ ਜੇਕਰ ਅਸੀਂ ਬਾੱਡੀ ਵੇਟ ਵਰਕਆਊਟ ਵੀ ਸ਼ਾਮਲ ਕਰ ਲਈਏ ਤਾਂ ਤੁਸੀਂ ਘੱਟ ਤੋਂ ਘੱਟ ਇਕਵਪਮੈਂਟ ਵਰਕਆਊਟ ਦਾ ਇਸਤੇਮਾਲ ਕਰਦੇ ਹੋਏ ਸ਼ੇਪ ’ਚ ਰਹਿ ਸਕਦੇ ਹੋ
ਇਨ੍ਹਾਂ ’ਚੋਂ ਇੱਕ-ਦੋ ਉਪਕਰਣਾਂ ਦਾ ਇਸਤੇਮਾਲ ਕਰਕੇ ਤੁਸੀਂ ਸਰੀਰ ਦੇ ਕਿਸੇ ਖਾਸ ਹਿੱਸੇ ਦੀ ਬਜਾਇ ਸਰੀਰ ਦੀਆਂ ਸਾਰੀਆਂ ਮਾਸਪੇਸ਼ੀਆਂ ’ਤੇ ਕੰਮ ਕਰ ਸਕਦੇ ਹੋ ਤੁਹਾਨੂੰ ਘਰ ’ਚ ਕਿਸੇ ਵੱਡੇ ਭਾਰੀ ਜਿੰਮ ਨੂੰ ਬਣਾਉਣ ਦੀ ਜ਼ਰੂਰਤ ਨਹੀਂ ਹੈ, ਸਗੋਂ ਤੁਸੀਂ ਮਾਸਪੇਸ਼ੀਆਂ ਦੇ ਨਿਰਮਾਣ ਅਤੇ ਉਨ੍ਹਾਂ ਦੀ ਕੰਡੀਸ਼ਨਿੰਗ ਲਈ ਜ਼ਰੂਰੀ ਹਰ ਤਰ੍ਹਾਂ ਦੀ ਕਸਰਤ ਨੂੰ ਇਨ੍ਹਾਂ ਬੇਸਿਕ ਇਕਵਪਮੈਂਟਾਂ ਦੀ ਮੱਦਦ ਨਾਲ ਕੀਤਾ ਜਾ ਸਕਦਾ ਹੈ
ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋ ਕੇ ਉਠਾਓ ਵੇਟ
ਐਕਸਰਸਾਈਜ਼ ਬਾੱਲ ਦਾ ਇਸਤੇਮਾਲ ਕਰਕੇ ਪੇਟ, ਪਿੱਠ ਅਤੇ ਕੂਹਣੀ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ’ਚ ਮੱਦਦ ਮਿਲਦੀ ਹੈ ਨਾਲ ਹੀ ਇਸ ਨਾਲ ਸੰਤੁਲਨ ਬਣਾਏ ਰੱਖਣ ਅਤੇ ਸਰੀਰ ਨੂੰ ਚੁਸਤ ਬਣਾਉਣ ’ਚ ਵੀ ਮੱਦਦ ਮਿਲਦੀ ਹੈ ਡੰਬਲਜ਼ ਅਤੇ ਕੈਟਲ ਬੈਲਜ਼ ਦਾ ਇਸਤੇਮਾਲ ਤਾਕਤ ਹਾਸਲ ਕਰਨ ਅਤੇ ਉਸ ਨੂੰ ਬਰਕਰਾਰ ਰੱਖਣ ਲਈ ਹੁੰਦਾ ਹੈ ਅਜਿਹੇ ਵੈਟ ਰੇਂਜ ਦੇ ਨਾਲ ਸ਼ੁਰੂ ਕਰੋ ਜੋ ਤੁਹਾਡੇ ’ਤੇ ਜ਼ਿਆਦਾ ਦਬਾਅ ਪਾਏ ਬਗੈਰ ਸਭ ਤੋਂ ਬਿਹਤਰ ਹੋਣ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋ ਕੇ ਆਪਣੇ ਵੇਟ ਦਾ ਇਸਤੇਮਾਲ ਕਰੋ ਅਤੇ ਦੇਖੋ ਕਿ ਤੁਹਾਡੇ ਸਰੀਰ ਦੀ ਅਵਸਥਾ ਸਹੀ ਰਹਿੰਦੀ ਹੈ ਜਾਂ ਨਹੀਂ
ਡਾਈਟ ਪਲਾਨ ਦਾ ਕਰੋ ਇਮਾਨਦਾਰੀ ਨਾਲ ਪਾਲਣ:
ਲਗਾਤਾਰ ਕਸਰਤ ਅਤੇ ਸਿਹਤ ਵਧਾਊ ਖਾਣ-ਪੀਣ ਤੁਹਾਨੂੰ ਸਹੀ ਸ਼ੇਪ ’ਚ ਰੱਖਦੇ ਹਨ ਤੁਹਾਨੂੰ ਮਾਸਪੇਸ਼ੀਆਂ ਬਣਾਉਣ ਅਤੇ ਵਜ਼ਨ ਘਟਾਉਣ ਲਈ ਪੋਸ਼ਕ ਭੋਜਨ ਦੀ ਜ਼ਰੂਰਤ ਹੁੰਦੀ ਅਜਿਹਾ ਡਾਈਟ ਪਲਾਨ ਚੁਣੋ ਜੋ ਤੁਹਾਡੇ ਕਾਰਬ ਅਤੇ ਪੋਸ਼ਣ ਨੂੰ ਸੰਤੁਲਿਤ ਕਰੇ, ਅਤੇ ਨਾਲ ਹੀ ਡਾਈਟ ਵੀ ਮਹਿੰਗੀ ਨਾ ਹੋਵੇ ਅਜਿਹੀਆਂ ਕਈ ਡਾਈਟਾਂ ਹਨ ਜਿਨ੍ਹਾਂ ਨੂੰ ਤੁਸੀਂ ਸ਼ੇਪ ’ਚ ਰਹਿਣ ਲਈ ਅਪਣਾ ਸਕਦੇ ਹੋ
ਖੇਤੀ ਕਰਨਾ ਅਤੇ ਨਾਚ ਕਰਨਾ ਵੀ ਐਕਸਰਸਾਈਜ਼
ਜੇਕਰ ਤੁਸੀਂ ਤੰਦਰੁਸਤ ਅਤੇ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਸਿਹਤ ਜੀਵਨਸ਼ੈਲੀ ਦਾ ਪਾਲਣ ਕਰੋ ਇਸ ’ਚ ਲਗਾਤਾਰ ਕਸਰਤ ਅਤੇ ਤੁਹਾਡੀ ਡਾਈਟ ਸ਼ਾਮਲ ਹੈ ਹੋਮ ਵਰਕਆਊਟ ਤੁਹਾਨੂੰ ਵਜ਼ਨ ਅਤੇ ਤੰਦਰੁਸਤੀ ਬਣਾਏ ਰੱਖਣ ’ਚ ਮੱਦਦਗਾਰ ਹੁੰਦਾ ਹੈ ਜਦੋਂ ਤੁਸੀਂ ਐਕਟਿਵ ਰਹਿੰਦੇ ਹੋ ਤਾਂ ਖੁਦ ਨੂੰ ਵੀ ਵਧੀਆ ਮਹਿਸੂਸ ਹੁੰਦਾ ਹੈ ਅਤੇ ਤੁਹਾਡੇ ਕੋਲ ਕੰਮ ਕਰਨ ਅਤੇ ਖਾਲੀ ਸਮਾਂ ਵੀ ਰਹਿੰਦਾ ਹੈ ਤੁਸੀਂ ਉਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਕਰ ਸਕਦੇ ਹੋ ਜਿਨ੍ਹਾਂ ਨੂੰ ਕਰਨ ਨਾਲ ਤੁਹਾਨੂੰ ਆਨੰਦ ਆਉਂਦਾ ਹੈ, ਜਿਵੇਂ ਕਿ ਬੱਚਿਆਂ ਨਾਲ ਖੇਡਣਾ, ਬਾਗਬਾਨੀ ਕਰਨਾ, ਨਾਚ ਕਰਨਾ ਜਾਂ ਬਾਈਕਿੰਗ
ਤਿੰਨ ਪ੍ਰਕਾਰ ਦੇ ਫਿਟਨੈੱਸ ’ਤੇ ਕੰਮ ਕਰਨਾ ਹਮੇਸ਼ਾ ਯਾਦ ਰੱਖੋ:
ਲਚੀਲਾਪਣ:
ਕਸਰਤ ਕਰਨ ਤੋਂ ਪਹਿਲਾਂ 5 ਤੋਂ 10 ਮਿੰਟਾਂ ਤੱਕ ਮਾਸਪੇਸ਼ੀਆਂ ਨੂੰ ਵਾਰਮਅੱਪ ਕਰੋ ਸੈਰ ਜਾਂ ਦੌੜਨ ਵਰਗੀਆਂ ਐਰੋਬਿਕ ਐਕਵਿਟੀਆਂ ਕਰਦੇ ਹੋਏ ਵਾਰਮਅੱਪ ਕਰੋ ਆਪਣੇ ਸਰੀਰ ਦੀਆਂ ਸਾਰੀਆਂ ਮਾਸਪੇਸ਼ੀਆਂ ਸਮੂਹਾਂ ਨੂੰ ਸਟਰੈਚ ਕਰੋ ਇਨ੍ਹਾਂ ’ਚ ਤੁਹਾਡੀ ਬਾਂਹ, ਪਿੱਠ, ਕੂਹਣੀ, ਪੱਟ ਅਤੇ ਪਿੰਡਲੀ ਦੀਆਂ ਮਾਸਪੇਸ਼ੀਆਂ ਸ਼ਾਮਲ ਹਨ ਹੌਲੀ-ਹੌਲੀ ਅਤੇ ਰੈਗੂਲਰ ਤੌਰ ’ਤੇ ਸਟਰੈਚਿੰਗ ਕਰੋ ਅਤੇ ਖੁਦ ਨੂੰ ਜ਼ਿਆਦਾ ਲਚੀਲਾ ਬਣਾਓ ਹੋਰ ਫਿਟਨੈੱਸ ਗਤੀਵਿਧੀਆਂ ਨਾਲ ਸਟਰੈਚਿੰਗ ਕਰਨਾ ਸਭ ਤੋਂ ਫਾਇਦੇਮੰਦ ਹੁੰਦਾ ਹੈ ਹਰ ਸਟਰੈਚ ਨੂੰ 15 ਤੋਂ 30 ਸੈਕਿੰਡਾਂ ਤੱਕ ਬਰਕਰਾਰ ਰੱਖੋ ਕੰਮ ਵਾਲੇ ਸਥਾਨ ’ਤੇ ਕਾੱਫੀ ਬਰੇਕ ਦੀ ਬਜਾਇ ‘ਸਟਰੈਚ ਬੇਰਕ’ ਲਓ
ਮਾਸਪੇਸ਼ੀਆਂ ਦੀ ਤਾਕਤ:
ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਲਈ ਰੈਗੂਲਰ ਘਰੇਲੂ ਕੰਮ ਕਰੋ ਜਿਨ੍ਹਾਂ ’ਚ ਤੁਹਾਡੇ ਵਿਹੜੇ/ਯਾਰਡ ’ਚ ਵੀ ਕੰਮ ਕਰਨਾ ਸ਼ਾਮਲ ਹੈ, ਬਾਥਟੱਬ ਰਗੜੋ, ਦੀਵਾਰਾਂ ਧੋਵੋ, ਬਾਗਬਾਨੀ ਕਰੋ, ਕਿਆਰੀ ਨਾਲ ਖਰਪਤਵਾਰ ਕੱਢੋ, ਵਗੈਰਾ-ਵਗੈਰਾ ਮਸਲ-ਕੰਡੀਸ਼ਨਿੰਗ ਲਈ ਬੇਸਿਕ ਕਸਰਤ ਕਰੋ ਜਿਵੇਂ ਪੁਸ਼-ਅਪਸ, ਲੈੱਗਲ ਲਿਫਟੱਸ ਅਤੇ ਅਜਿਹੀਆਂ ਹੀ ਹੋਰ ਕਸਰਤਾਂ ਵੈਟਸ ਦੀ ਮੱਦਦ ਨਾਲ ਮਾਸਪੇਸ਼ੀਆਂ ਨੂੰ ਮਜ਼ਬੂਤੀ ਦੇਣ ਵਾਲੇ ਕਸਰਤਾਂ ਕਰੋ ਤੁਸੀਂ ਡੰਬਬੈਲਸ ਖਰੀਦਣ ਦੀ ਬਜਾਇ ਦਾਲ-ਚੌਲ ਵਗੈਰਾ ਦੇ ਡੱਬਿਆਂ ਨੂੰ ਵੀ ਇਸਤੇਮਾਲ ਕਰ ਸਕਦੇ ਹੋ
ਐਰੋਬਿਕ ਫਿੱਟਨੈੱਸ:
ਹਰ ਹਫਤੇ ਘੱਟ ਤੋਂ ਘੱਟ ਢਾਈ ਘੰਟੇ ਸਰੀਰਕ ਕਸਰਤ ਜ਼ਰੂਰ ਕਰੋ ਇਸ ’ਚ ਤੇਜ਼ ਰਫਤਾਰ ਨਾਲ ਚੱਲਣਾ, ਤੇਜ਼ ਸਾਈਕÇਲੰਗ ਕਰਨਾ ਜਾਂ ਸ਼ੂਟਿੰਗ ਬਾਸਕੇਟ ਸ਼ਾਮਿਲ ਹਨ ਤੁਹਾਡੀ ਦਿਲ ਦੀ ਗਤੀ ਅਤੇ ਸਾਹ ਵਧਾਉਣ ਵਾਲੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ (ਜਿਨ੍ਹਾਂ ’ਚ ਰੋਜ਼ਾਨਾ ਦੇ ਕੰਮ ਸ਼ਾਮਲ ਨਹੀਂ ਹਨ) ਸ਼ਾਮਲ ਕੀਤੀਆਂ ਜਾ ਸਕਦੀਆਂ ਹਨ ਹਰ ਹਫਤੇ ਘੱਟ ਤੋਂ ਘੱਟ ਇੱਕ ਘੰਟੇ ਤੱਕ ਭਾਰੀ ਸਰੀਰਕ ਗਤੀਵਿਧੀ ਜ਼ਰੂਰ ਕਰੋ ਇਸ ’ਚ ਦੌੜਨਾ, ਤੇਜ਼ ਗਤੀ ਨਾਲ ਸਾਈਕਲ ਚਲਾਉਣਾ, ਜਾਂ ਬਾਸਕਿਟ ਬਾਲ ਖੇਡਣਾ ਸ਼ਾਮਲ ਹੈ ਇਹ ਆਮ ਗਤੀਵਿਧੀਆਂ ਮਹਿੰਗੀਆਂ ਨਹੀਂ ਹਨ ਅਤੇ ਐਰਾਬਿਕ ਹਨ: ਲਾੱਨ ’ਚ ਘਾਹ ਕੱਟਣ ਦੀ ਮਸ਼ੀਨ ਚਲਾਉਣਾ, ਵੈਕਿਊਮਿੰਗ, ਨਾਚ ਕਰਨਾ, ਆਪਣੇ ਬੱਚਿਆਂ ਨਾਲ ਖੇਡਣਾ, ਕੁੱਤੇ ਨੂੰ ਘੁੰਮਾਉਣਾ
ਕਾਰਜ ਵਾਲੇ ਸਥਾਨਾਂ ’ਤੇ ਇਨ੍ਹਾਂ ਸੁਝਾਵਾਂ ਦਾ ਪਾਲਣ ਕਰੋ:
ਐਲੀਵੇਟਰ ਦੀ ਬਜਾਇ ਪੌੜੀਆਂ ਦਾ ਇਸਤੇਮਾਲ ਕਰੋ, ਘੱਟ ਤੋਂ ਘੱਟ ਕੁਝ ਮੰਜਿਲਾਂ ਲਈ ਤਾਂ ਅਜਿਹਾ ਕੀਤਾ ਜਾ ਸਕਦਾ ਹੈ ਆਪਣੇ ਸਹਿਕਰਮੀਆਂ ਦੇ ਨਾਲ, ਬਿਲਡਿੰਗ ਦੇ ਅੰਦਰ ਜਾਂ ਬਾਹਰ ਟਹਿਲਕਦਮੀ ਕਰਦੇ ਹੋਏ ਬੈਠਕਾਂ ਕਰੋ ਜਦੋਂ ਵੀ ਮੁਮਕਿਨ ਹੋਵੇ ਤਾਂ ਕੁਝ ਜ਼ਿਆਦਾ ਚੱਲਣ ਦਾ ਮੌਕਾ ਨਾ ਗੁਵਾਓ ਜਿਵੇਂ ਕਿ ਆਫਿਸ ’ਚ ਕਿਸੇ ਹੋਰ ਫਲੋਰ ਤੋਂ ਕਾੱਫੀ ਲੈਣ ਜਾਓ ਪੌੜੀਆਂ ਦਾ ਇਸਤੇਮਾਲ ਕਰੋ ਜਾਂ ਆਪਣੇ ਆਫਿਸ ’ਚ ਸਭ ਤੋਂ ਦੂਰ ਵਾਲੇ ਰੈਸਟਰੂਮ ਦੀ ਵਰਤੋਂ ਕਰੋ ਖੜ੍ਹੇ ਹੋ ਕੇ ਫੋਨ ਕਾਲ ਕਰੋ
ਅਤੇ ਇਸ ਦੌਰਾਨ ਸਟਰੈਚੇਸ ਕਰਦੇ ਰਹੋ ਅਜਿਹੇ ’ਚ ਸਪੀਕਰਫੋਨ ਉਪਯੋਗੀ ਸਾਬਤ ਹੋ ਸਕਦਾ ਹੈ ਜੇਕਰ ਤੁਹਾਨੂੰ ਆਪਣੇ ਕਿਸੇ ਸਹਿਕਰਮੀ ਨਾਲ ਗੱਲਬਾਤ ਕਰਨ ਦੀ ਜ਼ਰੂਰਤ ਹੈ ਤਾਂ ਈਮੇਲ ਜਾਂ ਫੋਨ ਦਾ ਇਸਤੇਮਾਲ ਕਰਨ ਦੀ ਬਜਾਇ ਉਨ੍ਹਾਂ ਦੇ ਕਮਰੇ/ਆਫਿਸ ਤੱਕ ਚੱਲ ਕੇ ਜਾਓ ਲੰਚ ਓਵਰ ਦੌਰਾਨ ਵਰਕਆਊਟ ਕਰੋ ਤੇਜ਼ ਰਫਤਾਰ ਨਾਲ ਸੈਰ ਕਰੋ, ਦੌੜੋ ਜਾਂ ਫਿਰ ਬਾਈਕ ਰਾਈਡ ਕਰੋ ਪਰ ਲੰਚ ਕਰਨਾ ਨਾ ਭੁੱਲੋ