ਸਰਦੀਆਂ ’ਚ ਜ਼ਰੂਰ ਖਾਓ ਮੱਕੀ ਦਾ ਆਟਾ
ਸਰਦੀਆਂ ’ਚ ਜ਼ਿਆਦਾਤਰ ਘਰਾਂ ’ਚ ਸਮੇਂ-ਸਮੇਂ ’ਤੇ ਮੱਕੀ ਦੀ ਰੋਟੀ ਬਣਾਕੇ ਖਾਧੀ ਜਾਂਦੀ ਹੈ ਮੱਕੀ ਦੀ ਰੋਟੀ ਬਣਾਉਣ ਦੇ ਪਿੱਛੇ ਸਵਾਦ ਹੀ ਇੱਕਮਾਰ ਕਾਰਨ ਨਹੀਂ ਹੁੰਦਾ ਹੈ ਸਗੋਂ ਇਸ ਨਾਲ ਸਰੀਰ ਨੂੰ ਕਈ ਫਾਇਦੇ ਪਹੁੰਚਦੇ ਹਨ ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਇਸ ਨੂੰ ਖਾਣ ਤੋਂ ਕਤਰਾਉਂਦੀ ਹੈ ਕਿਉਂਕਿ ਇਹ ਦਿਸਣ ’ਚ ਇੱਕਦਮ ਮੋਟੀ ਅਤੇ ਭਾਰੀ-ਭਰਕਮ ਹੁੰਦੀ ਹੈ
ਪਰ ਸੱਚਾਈ ਤਾਂ ਇਹ ਹੈ ਕਿ ਇਸ ਨੂੰ ਹੋਰ ਕਿਸੇ ਅਨਾਜ ਦੀ ਰੋਟੀ ਦੇ ਮੁਕਾਬਲੇ ਪਚਾਉਣਾ ਬੇਹੱਦ ਅਸਾਨ ਹੁੰਦਾ ਹੈ ਮੱਕੀ ਦੀ ਰੋਟੀ ’ਚ ਵਿਟਾਮਿਨ-ਏ, ਬੀ, ਈ ਅਤੇ ਕਈ ਤਰ੍ਹਾਂ ਦੇ ਮਿਨਰਲ ਜਿਵੇਂ ਆਇਰਨ, ਕਾਪਰ, ਜਿੰਕ, ਮੈਗਨੀਜ਼, ਸੈਲੇਨੀਅਮ, ਪੋਟੇਸ਼ੀਅਮ ਆਦਿ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ ਇਸ ਵਜ੍ਹਾ ਨਾਲ ਇਹ ਸਰੀਰ ਨੂੰ ਇੱਕਦਮ ਸਿਹਤਮੰਦ ਰੱਖਦੀ ਹੈ ਅਗਲੀ ਸਲਾਈਡਸ ’ਚ ਜਾਣਦੇ ਹਾਂ
Also Read :-
- ਸਰਦੀਆਂ ’ਚ ਚਮੜੀ ਦੀ ਦੇਖਭਾਲ
- ਡਾਈਟਿੰਗ ਦਾ ਅਰਥ ਹੈ ਸਹੀ ਭੋਜਨ
- ਬੇਹੱਦ ਜ਼ਰੂਰੀ ਹੈ ਲਾਈਫ ਸਟਾਇਲ ਨੂੰ ਸੁਧਾਰਨਾ
- ਜ਼ਰੂਰੀ ਹੈ ਸਰੀਰ ਦੀ ਸਾਫ਼-ਸਫ਼ਾਈ
- ਠੰਢ ‘ਚ ਵੀ ਪੀਓ ਨਿੰਬੂ ਪਾਣੀ
Table of Contents
ਸਰਦੀਆਂ ’ਚ ਮੱਕੀ ਦੀ ਰੋਟੀ ਦੇ ਸੇਵਨ ਤੋਂ ਹੁੰਦੇ ਹਨ ਕਿਸ ਤਰ੍ਹਾਂ ਦੇ ਫਾਇਦੇੇ
ਕਬਜ਼ ਤੋਂ ਰਾਹਤ
ਮੱਕੀ ਦੀ ਰੋਟੀ ਭਲੇ ਹੀ ਦਿਸਦੀ ਮੋਟੀ ਅਤੇ ਭਾਰੀ ਹੈ ਪਰ ਕਣਕ ਦੀ ਰੋਟੀ ਦੀ ਤੁਲਨਾ ’ਚ ਇਸ ਨੂੰ ਪਚਾਉਣਾ ਬੇਹੱਦ ਆਸਾਨ ਹੁੰਦਾ ਹੈ ਮੱਕੀ ’ਚ ਮੌਜ਼ੂਦ ਫਾਈਬਰ ਪਾਚਣ ਕਿਰਿਆ ਨੂੰ ਸਹੀ ਰੱਖਦਾ ਹੈ ਅਤੇ ਹਾਨੀਕਾਰਕ ਪਦਾਰਥਾਂ ਨੂੰ ਸਰੀਰ ਤੋਂ ਬਾਹਰ ਕੱਢਣ ਦਾ ਕੰਮ ਕਰਦਾ ਹੈ ਜਿਸ ਵਜ੍ਹਾ ਨਾਲ ਕਬਜ਼ ਦੀ ਸਮੱਸਿਆ ਸਰੀਰ ’ਚ ਜ਼ਿਆਦਾ ਸਮੇਂ ਤੱਕ ਨਹੀਂ ਰਹਿ ਪਾਉਂਦੀ ਹੈ ਮੋਸ਼ਨ ਆਮ ਹੁੰਦੇ ਹਨ ਅਤੇ ਐਸੀਡਿਟੀ ਦੀ ਸਮੱਸਿਆ ’ਚ ਵੀ ਇਸ ਦੇ ਸੇਵਨ ਨਾਲ ਰਾਹਤ ਮਿਲਦੀ ਹੈ
ਦਿਲ ਨੂੰ ਰੱਖੇ ਸਿਹਤਮੰਦ
ਇਹ ਕੋਲੇਸਟਰਾਲ ਨੂੰ ਘੱਟ ਕਰਨ ਕਾਰਡੀਓਵਸਕੁਲਰ ਦੀ ਰਿਸਕ ਨੂੰ ਘੱਟ ਕਰਦਾ ਹੈ ਮੱਕੀ ਦੀ ਰੋਟੀ ’ਚ ਓਮੇਗਾ-3 ਫੈਟੀ ਐਸਿਡ ਵੀ ਹੁੰਦਾ ਹੈ ਜੋ ਦਿਲ ਨੂੰ ਸਿਹਤਮੰਦ ਬਣਾਉਂਦਾ ਹੈ ਇਸ ਤੋਂ ਇਲਾਵਾ ਇਹ ਹਾਈ ਬੀਪੀ ਦੀ ਸਮੱਸਿਆ ਨੂੰ ਘੱਟ ਕਰਕੇ ਹਾਰਟ ਅਟੈਕ ਅਤੇ ਸਟਰੋਕ ਦਾ ਖ਼ਤਰਾ ਘੱਟ ਕਰਦੀ ਹੈ ਸਰਦੀਆਂ ’ਚ ਰੈਗੂਲਰ ਤੌਰ ’ਤੇ ਇਸ ਨੂੰ ਖਾਣ ਨਾਲ ਸਰੀਰ ’ਚੋਂ ਬੁਰੇ ਕੋਲੇਸਟਰਾਲ ਦਾ ਲੇਵਲ ਘੱਟ ਹੋ ਜਾਂਦਾ ਹੈ
ਗਰਭ ਅਵਸਥਾ ’ਚ ਕਰੋ ਸੇਵਨ
ਸਰਦੀਆਂ ’ਚ ਜੱਚਾ ਅਤੇ ਬੱਚਾ ਦੋਵੇਂ ਸਿਹਤਮੰਦ ਰਹਿਣ ਇਸ ਦੇ ਲਈ ਬਹੁਤ ਜ਼ਰੂਰੀ ਹੈ ਕਿ ਗਰਭਵਤੀ ਮਹਿਲਾਵਾਂ ਆਪਣੇ ਆਹਾਰ ’ਚ ਮੱਕੀ ਦੀ ਰੋਟੀ ਨੂੰ ਜ਼ਰੂਰ ਸ਼ਾਮਲ ਕਰਨ ਗਰਭਵਤੀ ਮਹਿਲਾਵਾਂ ’ਚ ਜੇਕਰ ਫੋਲਿਕ ਐਸਿਡ ਦੀ ਕਮੀ ਰਹਿੰਦੀ ਹੈ ਤਾਂ ਜਨਮ ਦੇ ਸਮੇਂ ਬੱਚੇ ਦਾ ਵਜ਼ਨ ਵੀ ਘੱਟ ਹੋ ਸਕਦਾ ਹੈ ਮੱਕੀ ’ਚ ਫੋਲਿਕ ਐਸਿਡ ਚੰਗੀ ਮਾਤਰਾ ’ਚ ਪਾਇਆ ਜਾਂਦਾ ਹੈ, ਜੋ ਗਰਭਵਤੀ ਮਹਿਲਾਵਾਂ ਲਈ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਇਸ ਲਈ ਆਪਣੇ ਡਾਕਟਰ ਦੀ ਇੱਕ ਵਾਰ ਸਲਾਹ ਲੈ ਕੇ ਮੱਕੀ ਦੀ ਰੋਟੀ ਦਾ ਸੇਵਨ ਸ਼ੁਰੂ ਕਰੋ
ਵਜ਼ਨ ਕਰੋ ਘੱਟ
ਆਪਣੇ ਧਿਆਨ ਦਿੱਤਾ ਹੋਵੇਗਾ ਕਿ ਜੇਕਰ ਤੁਸੀਂ ਸਰਦੀਆਂ ’ਚ ਇੱਕ ਵਾਰ ’ਚ 4 ਕਣਕ ਦੀਆਂ ਰੋਟੀਆਂ ਖਾ ਲੈਂਦੇ ਹੋ ਤਾਂ ਤੁਸੀਂ ਮੱਕੀ ਦੀਆਂ 2 ਹੀ ਰੋਟੀਆਂ ਖਾ ਸਕੋਗੇ ਮੱਕੀ ਦੀ ਰੋਟੀ ਦਾ ਸੇਵਨ ਕਰਨ ਨਾਲ ਸਰੀਰ ’ਚ ਊਰਜਾ ਬਣੀ ਰਹਿੰਦੀ ਹੈ ਤੁਹਾਡਾ ਪੇਟ ਇੱਕ ਹੀ ਵਾਰ ’ਚ ਭਰ ਜਾਂਦਾ ਹੈ ਤੁਹਾਨੂੰ ਵਾਰ-ਵਾਰ ਭੁੱਖ ਨਹੀਂ ਲਗਦੀ ਹੈ ਜਦੋਂ ਤੁਸੀਂ ਵਾਰ-ਵਾਰ ਕੁਝ ਵੀ ਨਹੀਂ ਖਾਓਗੇ ਤਾਂ ਵਜ਼ਨ ਵਧਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ ਹੈ