ਸਰਦੀ ਤੋਂ ਬਚਾਉਂਦੇ-ਲੁਭਾਉਂਦੇ ਸ਼ਾੱਲ
ਸਰਦੀ ਦੇ ਆਉਂਦੇ ਹੀ ਤਰ੍ਹਾਂ-ਤਰ੍ਹਾਂ ਦੀਆਂ ਸਸਤੀਆਂ ਅਤੇ ਮਹਿੰਗੀਆਂ ਸਾੱਲਾਂ ਨਾਲ ਮਾਰਕਿਟ ਸਜਣ ਲੱਗ ਜਾਂਦੀਆਂ ਹਨ ਮਾਰਕਿਟ ’ਚ ਹਰ ਜਗ੍ਹਾ ਰੰਗ-ਬਿਰੰਗੇ ਸ਼ਾੱਲ ਹੀ ਸ਼ਾੱਲ ਦਿਖਾਈ ਦਿੰਦੇ ਹਨ ਸ਼ਾੱਲਾਂ ’ਚ ਪਸ਼ਮੀਨਾ ਅਤੇ ਜਾਮਾਵਾਰ ਸ਼ਾੱਲ ਦਾ ਕਾਫ਼ੀ ਮਹੱਤਵ ਹੈ
ਇਹ ਸ਼ਾੱਲ ਗਰਮਾਹਟ ਦੇਣ ਦੇ ਨਾਲ-ਨਾਲ ਸ਼ਖਸੀਅਤ ਨੂੰ ਵੀ ਉਭਾਰਦੇ ਹਨ ਸ਼ਾੱਲਾਂ ਬਿਨਾਂ ਸਾਡੀ ਪਰੰਪਰਿਕ ਪੌਸ਼ਾਕ ਅਧੂਰੀ ਰਹਿੰਦੀ ਹੈ
ਭਾਰਤ ’ਚ ਸ਼ਾੱਲ ਦਾ ਚਲਣ ਪ੍ਰਾਚੀਨ ਕਾਲ ਤੋਂ ਹੈ ਜ਼ਿਆਦਾਤਰ ਮਹਿਲਾਵਾਂ ਸ਼ਾੱਲ ਦਾ ਇਸਤੇਮਾਲ ਕਰਦੀਆਂ ਸਨ ਸ਼ਾੱਲ ਦੀ ਬੁਨਾਈ ਦਾ ਕੰਮ ਪਹਿਲਾਂ ਵੀ ਪੁਰਸ਼ ਹੀ ਕਰਦੇ ਸਨ ਅਤੇ ਅੱਜ ਵੀ ਸ਼ਾੱਲ ਦੇ ਚੰਗੇ ਕਾਰੀਗਰ ਪੁਰਸ਼ ਹੀ ਹਨ ਕਸ਼ਮੀਰੀ ਸ਼ਾੱਲ ਦਾ ਆਪਣਾ ਹੀ ਮਹੱਤਵ ਹੈ ਵਿਦੇਸ਼ਾਂ ’ਚ ਵੀ ਲੋਕ ਇਸ ਨੂੰ ਬਹੁਤ ਪਸੰਦ ਕਰਦੇ ਹਨ
ਕਸ਼ਮੀਰੀ ਸ਼ਾੱਲ ਨੂੰ ਤਿਆਰ ਕਰਨ ’ਚ ਕਾਫ਼ੀ ਸਮਾਂ ਲਗਦਾ ਹੈ ਜੇਕਰ ਦੋ ਕਾਰੀਗਰ ਕਰਘੇ ’ਤੇ ਲਗਾਤਾਰ ਤਿੰਨ ਸਾਲ ਕੰਮ ਕਰਨ ਉਦੋਂ ਇੱਕ ਸ਼ਾੱਲ ਤਿਆਰ ਹੁੰਦੀ ਹੈ ਇਸ ਸ਼ਾੱਲ ਦੀ ਕੀਮਤ ਵੀ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਇਸ ਦੀ ਵਰਤੋਂ ਵੀ ਗਿਣੇ-ਚੁਣੇ ਲੋਕ ਹੀ ਕਰਦੇ ਹਨ ਕਸ਼ਮੀਰੀ ਸ਼ਾੱਲ ਤੋਂ ਇਲਾਵਾ ਮਹਿਲਾਵਾਂ ਸਟਿੱਚ, ਕੁੱਲੂ ਡਿਜ਼ਾਇਨ, ਪੰਜਾਬ ਦੀ ਫੁੱਲਕਾਰੀ, ਪਹਾੜੀ ਮੋਟਿਫ ਅਤੇ ਪਾਲੀਫੋਮ ਆਦਿ ਨੂੰ ਵੀ ਖੂਬ ਪਸੰਦ ਕਰਦੀ ਹੈ ਗੁਜਰਾਤੀ ਕਢਾਈ ਵਾਲੇ ਸ਼ਾੱਲ ਸਰਦੀ ਅਤੇ ਗਰਮੀ ਦੋਵਾਂ ਰੁੱਤਾਂ ’ਚ ਇਸਤੇਮਾਲ ਹੁੰਦੇ ਹਨ
Also Read :-
ਕਸ਼ਮੀਰੀ ਸ਼ਾੱਲ ਨੂੰ ਯੂਰਪੀਅਨ ਲੋਕ ਵੀ ਖੂਬ ਪਸੰਦ ਕਰਦੇ ਹਨ ਸਦੀਆਂ ਪਹਿਲਾਂ ਵੀ ਯੂਰਪ ’ਚ ਕਸ਼ਮੀਰੀ ਸ਼ਾੱਲਾਂ ਦੀ ਮੰਗ ਸੀ ਅਤੇ ਅੱਜ ਵੀ ਹੈ ਇੱਕ ਵਾਰ ਨੈਪੋਲੀਅਨ ਨੇ ਸ਼ਾਹ-ਤੂਸ਼ ਦਾ ਕਸ਼ਮੀਰੀ ਸ਼ਾੱਲ ਮਹਾਰਾਣੀ ਜੋਸੇਫੀਨ ਨੂੰ ਭੇਂਟ ਕੀਤਾ ਸੀ ਉਸ ਨੂੰ ਇਹ ਸ਼ਾੱਲ ਏਨੀ ਪਸੰਦ ਆਈ ਕਿ ਉਸ ਨੇ ਵੈਸੇ ਹੀ 400 ਸ਼ਾੱਲ ਬਣਾਉਣ ਦਾ ਆਦੇਸ਼ ਦੇ ਦਿੱਤੇ ਸਨ ਸੋਜਨੀ (ਸੂਈ ਦਾ ਕੰਮ) ਅਤੇ ਆਰੀ (ਹੁੱਕ ਵਰਕ) ਦੀ ਕਢਾਈ ਵਾਲੇ ਸ਼ਾੱਲ ਨੂੰ ਨਫਾਸਤ ਪਸੰਦ ਲੋਕ ਖੂਬ ਪਸੰਦ ਕਰਦੇ ਹਨ
ਕਸ਼ਮੀਰੀ ਸ਼ਾੱਲ ਤਿੰਨ ਤਰ੍ਹਾਂ ਦੀ ਫੈਬਰਿਕ ’ਚ ਹੁੰਦੇ ਹਨ ਸ਼ਾਹਤੂਸ, ਪਸਮੀਨਾ ਅਤੇ ਰਫਲ ਸ਼ਾਹਤੂਸ ਸ਼ਾੱਲ ਕਾਫੀ ਮੁਲਾਇਮ ਹੁੰਦੇ ਹਨ, ਇਸ ਲਈ ਇਸ ਨੂੰ ਰਿੰਗ ਸ਼ਾੱਲ ਵੀ ਕਿਹਾ ਜਾਂਦਾ ਹੈ ਤੂਸ਼ ਤਿੱਬਤੀ ਹਿਰਨ (ਚਿੱਸ) ਤੋਂ ਪ੍ਰਾਪਤ ਹੁੰਦਾ ਹੈ ਜੋ ਇੱਕ ਦੁਰਲੱਭ ਪ੍ਰਾਣੀ ਹੈ ਅਤੇ ਹਿਮਾਲਿਆਂ ’ਚ 14 ਹਜ਼ਾਰ ਦੀ ਉੱਚਾਈ ’ਤੇ ਪਾਇਆ ਜਾਂਦਾ ਹੈ ਇਸ ਦੀ ਉੱਨ ਕਾਫੀ ਗਰਮ ਹੁੰਦੀ ਹੈ ਵਾਤਾਵਰਨ ਸੁਰੱਖਿਅਕ ਸੰਸਥਾਵਾਂ ਇਸ ਸ਼ਾੱਲ ਦਾ ਵਿਰੋਧ ਕਰਦੀਆਂ ਹਨ ਉਨ੍ਹਾਂ ਦਾ ਮੰਨਣਾ ਹੈ ਕਿ ਉੱਨ ਪ੍ਰਾਪਤ ਕਰਨ ਲਈ ਇਸ ਹਿਰਨ ’ਤੇ ਅੱਤਿਆਚਾਰ ਕੀਤਾ ਜਾਂਦਾ ਹੈ ਜਿਸ ਦੇ ਕਾਰਨ ਇਸ ਪ੍ਰਜਾਤੀ ਦੇ ਲੁਪਤ ਹੋ ਜਾਣ ਦਾ ਖ਼ਤਰਾ ਪੈਦਾ ਹੋ ਗਿਆ ਹੈ
ਪਸ਼ਮੀਨਾ ਸ਼ਾੱਲ ਵੀ ਕਾਫੀ ਪ੍ਰਸਿੱਧ ਸ਼ਾੱਲ ਹੈ ਇਸ ਨੂੰ ਦੁਨੀਆਂਭਰ ’ਚ ‘ਕਸ਼ਮੀਰੀ ਉੱਨ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਪੱਛਮੀ ਤਿੱਬਤ ਦੇ ਨੇੜੇ ਪਾਂਗਕਾਂਗ ਝੀਲ ਕੋਲ ਪਾਏ ਜਾਣ ਵਾਲੇ ਹਿਰਨ ਤੋਂ ਇਸ ਦੇ ਲਈ ਉੱਨ ਪ੍ਰਾਪਤ ਹੁੰਦੀ ਹੈ ਇਹ ਹਿਰਨ ਹਿਮਾਲਿਆ ’ਚ 12-14 ਹਜ਼ਾਰ ਦੀ ਉੱਚਾਈ ’ਤੇ ਪਾਏ ਜਾਂਦੇ ਹਨ
-ਅਰਪਿਤਾ ਤਾਲੁਕਦਾਰ