‘‘ਮੌਤ ਤੋਂ ਭਿਆਨਕ ਕਰਮ ਸੀ ਜੋ ਸਤਿਗੁਰੂ ਨੇ ਸੇਵਾ ਵਿੱਚ ਕੱਟ ਦਿੱਤਾ’’ – ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਭੈਣ ਊਸ਼ਾ ਰਾਣੀ ਇੰਸਾਂ ਪਤਨੀ ਸੱਚਖੰਡ ਵਾਸੀ ਲੋਕ ਨਾਥ ਇੰਸਾਂ ਪੁੱਤਰ ਸ੍ਰੀ ਈਸ਼ਵਰ ਦਾਸ ਪਿੰਡ ਬੱਪਾ ਤਹਿਸੀਲ ਤੇ ਜ਼ਿਲ੍ਹਾ ਸਰਸਾ ਤੋਂ ਆਪਣੇ ’ਤੇ ਹੋਈ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਦਇਆ-ਮਿਹਰ ਦਾ ਵਰਣਨ ਕਰਦੀ ਹੈ:-
17 ਮਾਰਚ 2012 ਦੀ ਗੱਲ ਹੈ ਕੋਟਾ (ਰਾਜਸਥਾਨ) ਵਿੱਚ ‘ਸਫਾਈ ਮਹਾਂ-ਅਭਿਆਨ’ ਤੇ ਸਤਿਸੰਗ ਸੀ ਉਸ ਸਮੇਂ ਮੈਂ ਡੇਰਾ ਸੱਚਾ ਸੌਦਾ ਆਸ਼ਰਮ ਦੀ ਸ਼ਾਹੀ ਕੰਟੀਨ ਵਿੱਚ ਸੇਵਾ ਕਰਦੀ ਸੀ ਤੇ ਕਰਦੀ ਹਾਂ ਮੈਂ ਕੰਟੀਨ ਵਾਲੀਆਂ ਭੈਣਾਂ ਦੇ ਨਾਲ ‘ਸਫ਼ਾਈ ਮਹਾਂ-ਅਭਿਆਨ’ ’ਤੇ ਗਈ ਸੀ ਕੋਟਾ ਸ਼ਹਿਰ ਵਿੱਚ ‘ਸਫ਼ਾਈ ਮਹਾਂ-ਅਭਿਆਨ’ ਤੋਂ ਅਗਲੇ ਦਿਨ ਪੂਜਨੀਕ ਗੁਰੂ ਜੀ ਨੇ ਉੱਥੇ ਰੂਹਾਨੀ ਸਤਿਸੰਗ ਫਰਮਾਇਆ ਸਤਿਸੰਗ ਸੁਣ ਕੇ ਅਸੀਂ ਡੇਰਾ ਸੱਚਾ ਸੌਦਾ ਕੋਟਾ ਆਸ਼ਰਮ ਵਿੱਚ ਵਾਪਸ ਆ ਗਏ ਉਸ ਸਮੇਂ ਮੇਰੇ ਪਿੰਡ ਦੀ ਭੈਣ ਸ਼ਕੁੰਤਲਾ ਇੰਸਾਂ ਵੀ ਮੇਰੇ ਨਾਲ ਸੀ ਉਸ ਦਿਨ ਰਾਤ ਨੂੰ ਰੂ-ਬ-ਰੂ ਨਾਈਟ ਦਾ ਪ੍ਰੋਗਰਾਮ ਵੀ ਸੀ ਮੇਰੇ ਨਾਲ ਵਾਲੀ ਭੈਣ ਸ਼ਕੁੰਤਲਾ ਇੰਸਾਂ ਨੇ ਮੈਨੂੰ ਕਿਹਾ ਕਿ ਆਪਾਂ ਲੰਗਰ ਛਕ ਕੇ ਰੂ-ਬ-ਰੂ ਨਾਈਟ ਵਿੱਚ ਚਲਦੇ ਹਾਂ ਲੰਗਰ ਖਾਂਦੇ ਸਮੇਂ ਮੈਨੂੰ ਛਾਤੀ ਵਿੱਚ ਬਹੁਤ ਤੇਜ਼ ਦਰਦ ਹੋਇਆ ਜੋ ਕਿ ਅੱਗੇ ਤੋਂ ਪਿੱਛੇ ਵੱਲ ਦਰਦ ਐਨਾ ਜ਼ਿਆਦਾ ਸੀ ਕਿ ਲਗਦਾ ਸੀ ਕਿ ਜਾਨ ਨਿਕਲ ਜਾਵੇਗੀ
ਕੰਟੀਨ ਦੀ ਸੇਵਾਦਾਰ ਭੈਣ ਆਗਿਆ ਨੇ ਕਿਹਾ ਕਿ ਊਸ਼ਾ ਭੈਣ ਨੂੰ ਨੰਨ੍ਹਾ ਫਰਿਸ਼ਤਾ ਹਸਪਤਾਲ (ਗੱਡੀ ਜਿੱਸ ਵਿੱਚ ਪੂਰੇ ਹਸਪਤਾਲ ਦਾ ਜ਼ਰੂਰੀ ਸਾਜੋ-ਸਮਾਨ ਫਿੱਟ) ’ਚ ਦਿਖਾ ਦਿੰਦੇ ਹਾਂ ਉਸ ਸਮੇਂ ਨੰਨ੍ਹਾ ਫਰਿਸ਼ਤਾ ਰੂ-ਬ-ਰੂ ਨਾਈਟ ਵਿੱਚ ਹੀ ਸੀ ਮੈਨੂੰ ਉੱਥੇ ਲੈ ਕੇ ਗਏ ਉਸ ਸਮੇਂ ਸਰਸਾ ਦੀ 45 ਮੈਂਬਰ ਆਸ਼ਾ ਇੰਸਾਂ ਵੀ ਉੱਥੇ ਸੀ ਉਹ ਮੈਨੂੰ ਵੇਖ ਕੇ ਘਬਰਾ ਗਈ ਉਸ ਨੇ ਅਨਾਊਂਸਮੈਂਟ ਕਰਵਾ ਦਿੱਤੀ ਕਿ ਪਿੰਡ ਬੱਪਾ ਤੋਂ ਭੈਣ ਊਸ਼ਾ ਦੀ ਤਬੀਅਤ ਬਹੁਤ ਖਰਾਬ ਹੈ, ਉਹਨਾਂ ਦੇ ਨਾਲ ਜੇਕਰ ਕੋਈ ਹੈ ਤਾਂ ਨੰਨ੍ਹਾ ਫਰਿਸ਼ਤਾ ਦੇ ਕੋਲ ਜਲਦੀ ਤੋਂ ਜਲਦੀ ਪਹੁੰਚੇ ਮੇਰੇ ਪਤੀ ਨੇ ਅਨਾਊਸਮੈਂਟ ਸੁਣੀ ਤਾਂ ਉਹ ਘਬਰਾ ਗਏ ਉਹਨਾਂ ਦੇੇ ਨਾਲ ਸਾਡੇ ਬਲਾਕ ਦੇ ਜਿੰਮੇਵਾਰ ਭਾਈ ਹਰੀ ਚੰਦ ਇੰਸਾਂ ਜੋ ਕਿ ਮੇਰੇ ਹੀ ਪਿੰਡ ਦੇ ਹਨ,
ਵੀ ਉੱਥੇ ਪਹੁੰਚ ਗਏ ਉੱਥੇ ਮੌਜ਼ੂਦ ਦਿੱਲੀ ਦੀ 45 ਮੈਂਬਰ ਆਸ਼ਾ ਇੰਸਾਂ ਨੇ ਫਟਾਫਟ ਡਾਕਟਰਾਂ ਦੀ ਟੀਮ ਨੂੰ ਬੁਲਵਾਇਆ ਡਾਕਟਰਾਂ ਨੇ ਚੈਕਅੱਪ ਕਰਨ ਤੋਂ ਬਾਅਦ ਮੈਨੂੰ ਮ੍ਰਿਤਕ ਐਲਾਨ ਕਰ ਦਿੱਤਾ ਉੱਥੇ ਮੌਜ਼ੂਦ ਸੇਵਾਦਾਰਾਂ ਤੇ ਹਰੀਚੰਦ ਇੰਸਾਂ ਨੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਨਾਅਰਾ ਲਾਇਆ ਅਤੇ ਆਪਣੇ ਸਤਿਗੁਰੂ ਹਜ਼ੂਰ ਪਿਤਾ ਜੀ ਨੂੰ ਭੈਣ ਊਸ਼ਾ ਇੰਸਾਂ ਨੂੰ ਪ੍ਰਾਣ ਬਖ਼ਸ਼ਣ ਦੇ ਲਈ ਅਰਦਾਸ ਕੀਤੀ ਤੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਘਟ-ਘਟ ਤੇ ਪਟ-ਪਟ ਦੀ ਜਾਣਨ ਵਾਲੇ ਸਤਿਗੁਰੂ ਪੂਜਨੀਕ ਹਜ਼ੂਰ ਪਿਤਾ ਜੀ ਨੇ ਰੂ-ਬ-ਰੂ ਨਾਈਟ ਦੇ ਦੌਰਾਨ ਫਰਮਾਇਆ, ‘‘ਪਿਆਰੀ ਸਾਧ-ਸੰਗਤ ਜੀਓ! ਸੰਗਤ ਜਿੱਥੇ ਵੀ ਹੈ, ਉੱਥੇ ਹੀ ਬੈਠ ਕੇ ਦਸ ਮਿੰਟ ਸਿਮਰਨ ਕਰਨਾ ਹੈ’’ ਉਹਨਾਂ ਦਸ ਮਿੰਟਾਂ ਤੋਂ ਬਾਅਦ ਮੇਰੇ ਸਵਾਸ ਵਾਪਸ ਆ ਗਏ ਡਾਕਟਰ ਨੇ ਹਰੀ ਚੰਦ ਨੂੰ ਨਾਅਰਾ ਲਾ ਕੇ ਕਿਹਾ, ਪਿਤਾ ਜੀ ਨੇ ਭੈਣ ਨੂੰ ਨਵੀਂ ਜ਼ਿੰਦਗੀ ਬਖ਼ਸ਼ ਦਿੱਤੀ ਹੈ ਭੈਣ ਬਿਲਕੁਲ ਠੀਕ-ਠਾਕ ਤੇ ਤੰਦਰੁਸਤ ਹੈ
ਜਦੋਂ ਮੈਨੂੰ ਹੋਸ਼ ਆਈ ਤਾਂ ਭੈਣਾਂ ਨੇ ਮੈਨੂੰ ਪੁੱਛਿਆ ਕਿ ਆਪ ਨੂੰ ਕੀ ਹੋ ਗਿਆ ਸੀ? ਮੈਂ ਕਿਹਾ ਕਿ ਮੈਂ ਤਾਂ ਰੂ-ਬ-ਰੂ ਨਾਈਟ ਦੇਖ ਰਹੀ ਸੀ ਦੁਨੀਆ ਲਈ ਤਾਂ ਮੈਂ ਮਰ ਗਈ ਸੀ ਪਰ ਸਤਿਗੁਰੂ ਕੁੱਲ ਮਾਲਕ ਪਿਤਾ ਜੀ ਮੈਨੂੰ ਰੂ-ਬ-ਰੂ ਨਾਈਟ ਦਾ ਪ੍ਰੋਗਰਾਮ ਦਿਖਾ ਰਹੇ ਸਨ ਜਦੋਂ ਅਸੀਂ ਸਰਸਾ ਦਰਬਾਰ ਵਿੱਚ ਆਏ ਅਤੇ ਪਿਤਾ ਜੀ ਨਾਲ ਰੂ-ਬ-ਰੂ ਨਾਈਟ ਬਾਰੇ ਗੱਲ ਕੀਤੀ ਤਾਂ ਪਿਤਾ ਜੀ ਨੇ ਬਚਨ ਕੀਤੇ, ‘‘ਮੌਤ ਤੋਂ ਭਿਆਨਕ ਕਰਮ ਸੀ ਜੋ ਸਤਿਗੁਰੂ ਨੇ ਸੇਵਾ ਵਿੱਚ ਕੱਟ ਦਿੱਤਾ ਬਹੁਤ-ਬਹੁਤ ਅਸ਼ੀਰਵਾਦ!’’ ਇਸ ਪ੍ਰਕਾਰ ਸਤਿਗੁਰੂ ਜੀ ਨੇ ਮੈਨੂੰ ਅਹਿਸਾਸ ਹੀ ਨਹੀਂ ਹੋਣ ਦਿੱਤਾ ਅਤੇ ਮੇਰਾ ਮੌਤ ਵਰਗਾ ਕਰਮ ਕੱਟ ਦਿੱਤਾ ਹੁਣ ਮੇਰੀ ਪਰਮ ਪੂਜਨੀਕ ਹਜ਼ੂਰ ਪਿਤਾ ਜੀ ਦੇ ਚਰਨਾਂ ਵਿੱਚ ਇਹੀ ਅਰਜ਼ ਹੈ ਕਿ ਮੇਰੀ ਓੜ ਨਿਭਾ ਦੇਣਾ ਜੀ