ਐੱਲਪੀਜੀ ਗੈਸ ( LPG gas ) ਹੋ ਗਈ ਮਹਿੰਗੀ, ਕੰਜੂਸ ਬਣ ਕੇ ਕਰੋ ਵਰਤੋਂ
ਐੱਲਪੀਜੀ ਜਾਂ ਤੁਸੀਂ ਖਾਣਾ ਬਣਾਉਣ ਲਈ ਜਿਸ ਗੈਸ ਦੀ ਵਰਤੋਂ ਆਪਣੀ ਰਸੋਈ ’ਚ ਕਰਦੇ ਹੋ ਉਸ ਨੂੰ ਤੁਸੀਂ ਹਲਕੇ ’ਚ ਨਹੀਂ ਲੈ ਸਕਦੇ ਹੋ ਇਹ ਗੈਸ ਅੱਜ ਦੇ ਸਮੇਂ ’ਚ ਬਹੁਤ ਮਹਿੰਗੀ ਹੋ ਗਈ ਹੈ ਹਰ ਕੋਈ ਗੈਸ ਦੇ ਖਰਚ ਨੂੰ ਭਰ ਨਹੀਂ ਸਕਦਾ ਹੈ ਇਸ ਲਈ ਤੁਹਾਨੂੰ ਇਹ ਗੈਸ ਇੰਜ ਹੀ ਵਿਅਰਥ ਨਹੀਂ ਕਰਨੀ ਚਾਹੀਦੀ ਸਗੋਂ ਇਸ ਨੂੰ ਲੰਮੇ ਸਮੇਂ ਤੱਕ ਬਚਾਉਣ ਦਾ ਯਤਨ ਕਰਨਾ ਚਾਹੀਦਾ ਹੈ
ਜੇਕਰ ਤੁਸੀਂ ਇਸ ਨੂੰ ਵਿਅਰਥ ਗਵਾਉਂਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਪੈਸਿਆਂ ਨੂੰ ਵੀ ਬਰਬਾਦ ਕਰ ਰਹੇ ਹੋ
ਤਾਂ ਆਓ ਜਾਣਦੇ ਹਾਂ ਕਿ ਕਿਹੜੇ ਟਿਪਸ ਦਾ ਪਾਲਣ ਕਰਕੇ ਤੁਸੀਂ ਐੱਲਪੀਜੀ ਨੂੰ ਬਚਾ ਸਕਦੇ ਹੋ ਅਤੇ ਇਸ ਦੀ ਲੰਮੇ ਸਮੇਂ ਤੱਕ ਵਰਤੋਂ ਕਰ ਸਕਦੇ ਹੋ
Table of Contents
LPG Gas ਲੀਕੇਜ਼ ਨੂੰ ਚੈੱਕ ਕਰੋ:
ਗੈਸ ਦੀ ਵਰਤੋਂ ਕਰਨ ਤੋਂ ਪਹਿਲਾਂ ਸਾਰੇ ਯੰਤਰਾਂ ਜਿਵੇਂ ਬਰਨਰ, ਰੈਗੂਲੇਟਰ, ਪਾਈਪ ਆਦਿ ਨੂੰ ਚੈੱਕ ਕਰ ਲਓ ਕਿਤੇ ਇਨ੍ਹਾਂ ’ਚੋਂ ਕਿਤੋਂ ਗੈਸ ਲੀਕ ਤਾਂ ਨਹੀਂ ਕਰ ਰਹੀ ਹੈ ਜੇਕਰ ਇਸ ਵਜ੍ਹਾ ਨਾਲ ਤੁਹਾਡੀ ਗੈਸ ਵਿਅਰਥ ਹੋ ਰਹੀ ਹੈ ਤਾਂ ਤੁਹਾਡਾ ਸਿਲੰਡਰ ਬਹੁਤ ਜਲਦੀ ਖ਼ਤਮ ਹੋ ਜਾਏਗਾ ਅਤੇ ਤੁਹਾਨੂੰ ਬਹੁਤ ਸਾਰਾ ਆਰਥਿਕ ਨੁਕਸਾਨ ਵੀ ਹੋ ਜਾਏਗਾ
ਬਰਤਨ ਨਾ ਸੁਕਾਓ:
ਜੇਕਰ ਤੁਸੀਂ ਸੱਚ ’ਚ ਹੀ ਆਪਣੀ ਗੈਸ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੋਈ ਵੀ ਬਰਤਨ ਆਪਣੀ ਪਲੇਟਾਂ ਤੇ ਪੈਨ ਆਦਿ ਨੂੰ ਸੁੱਕਣ ਲਈ ਐੱਲਪੀਜੀ ਦੀ ਵਰਤੋਂ ਨਾ ਕਰਕੇ ਕਿਸੇ ਸੁੱਕੇ ਹੋਏ ਕੱਪੜੇ ਨਾਲ ਬਰਤਨਾਂ ਨੂੰ ਪੂੰਝ ਲੈਣਾ ਚਾਹੀਦਾ ਹੈ ਇਸ ਨਾਲ ਤੁਹਾਡੇ ਬਰਤਨ ਵੀ ਸੁੱਕ ਜਾਣਗੇ ਅਤੇ ਤੁਹਾਡੀ ਗੈਸ ਵੀ ਬਚ ਜਾਏਗੀ
ਓਵਰ ਕੁੱਕ ਨਾ ਕਰੋ:
ਜੇਕਰ ਕਿਸੇ ਚੀਜ਼ ਨੂੰ ਪੱਕਣ ’ਚ ਘੱਟ ਸਮਾਂ ਲਗਦਾ ਹੈ ਅਤੇ ਤੁਸੀਂ ਉਸ ਨੂੰ ਜ਼ਿਆਦਾ ਸਮਾਂ ਦੇ ਰਹੇ ਹੋ ਤਾਂ ਤੁਸੀਂ ਆਪਣੀ ਗੈਸ ਨੂੰ ਬਰਬਾਦ ਕਰ ਰਹੇ ਹੋ ਇਸ ਨੂੰ ਬਚਾਉਣ ਲਈ ਜ਼ਰੂਰੀ ਹੇ ਕਿ ਤੁਸੀਂ ਕਿਸੇ ਚੀਜ਼ ਨੂੰ ਓਵਰ ਕੁੱਕ ਨਾ ਕਰੋ ਜੇਕਰ ਤੁਸੀਂ ਕਿਸੇ ਚੀਜ਼ ਨੂੰ ਬੇਕ ਕਰ ਰਹੇ ਹੋ ਤਾਂ ਉਸ ਦੇ ਲਈ ਮਾਈਕ੍ਰੋਵੇਵ ਦੀ ਵਰਤੋਂ ਕਰ ਸਕਦੇ ਹੋ
ਢਕ ਕੇ ਪਕਾਓ:
ਜੇਕਰ ਤੁਸੀਂ ਆਪਣੇ ਖਾਣੇ ਨੂੰ ਕਿਸੇ ਚੀਜ਼ ਨਾਲ ਢਕ ਕੇ ਪਕਾਉਂਦੇ ਹੋ ਤਾਂ ਤੁਹਾਡੀ ਗੈਸ ਵੀ ਘੱਟ ਖਰਚ ਹੁੰਦੀ ਹੈ ਅਤੇ ਤੁਹਾਡਾ ਖਾਣਾ ਵੀ ਤੇਜ਼ੀ ਨਾਲ ਪੱਕ ਜਾਂਦਾ ਹੈ ਅਗਲੀ ਵਾਰ ਇਸ ਟਰਿੱਕ ਦੀ ਵਰਤੋਂ ਖਾਣਾ ਬਣਾਉਂਦੇ ਸਮੇਂ ਜ਼ਰੂਰ ਕਰੋ ਅਤੇ ਇਹ ਸੱਚ ’ਚ ਹੀ ਇੱਕ ਲਾਭਾਦਾਇਕ ਟਰਿੱਕ ਹੈ
ਥਰਮਸ ਫਲਾਸਕ ਦੀ ਵਰਤੋਂ ਕਰੋ:
ਜੇਕਰ ਤੁਹਾਨੂੰ ਹਰ ਚੀਜ਼ ਪਕਾਉਣ ਤੋਂ ਪਹਿਲਾਂ ਉਬਾਲਣੀ ਪੈਂਦੀ ਹੈ ਅਤੇ ਤੁਸੀਂ ਉਸ ਦੇ ਲਈ ਪਾਣੀ ਦੀ ਵਰਤੋਂ ਜ਼ਿਆਦਾ ਕਰਦੇ ਹੋ ਤਾਂ ਥਰਮੋਸ ਫਲਾਸਕ ਦੀ ਵਰਤੋਂ ਕਰੋ ਇੱਕ ਵਾਰ ’ਚ ਪਾਣੀ ਉਬਾਲੋ ਅਤੇ ਉਸ ’ਚ ਰੱਖੋ ਅਤੇ ਤੁਹਾਡਾ ਪਾਣੀ ਵਾਰ-ਵਾਰ ਠੰਡਾ ਨਹੀਂ ਹੋਵੇਗਾ ਅਤੇ ਇੰਜ ਹੀ ਗਰਮ ਰਹੇਗਾ
ਲੋਅ ਹੀਟ ਦੀ ਵਰਤੋਂ ਕਰੋ:
ਜੇਕਰ ਤੁਸੀਂ ਤੇਜ਼ ਸੇਕੇ ’ਤੇ ਖਾਣਾ ਪਕਾਉਂਦੇ ਹੋ ਤਾਂ ਉਸ ’ਚੋਂ ਪੋਸ਼ਣ ਚਲਿਆ ਜਾਂਦਾ ਹੈ ਅਤੇ ਤੁਹਾਡੀ ਗੈਸ ਵੀ ਜ਼ਿਆਦਾ ਮਾਤਰਾ ’ਚ ਵਰਤੋਂ ਹੁੰਦੀ ਹੈ ਇਸ ਲਈ ਤੁਹਾਨੂੰ ਖਾਣਾ ਪਕਾਉਂਦੇ ਸਮੇਂ ਹਲਕੇ ਸੇਕੇ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਨਾਲ ਤੁਹਾਡੀ ਐੱਲਪੀਜੀ ਵੀ ਬਚੇਗੀ, ਤੁਹਾਡਾ ਖਾਣਾ ਵੀ ਪੋਸ਼ਕ ਰਹੇਗਾ ਅਤੇ ਤੁਹਾਡਾ ਖਾਣਾ ਚੰਗੀ ਤਰ੍ਹਾਂ ਵੀ ਪਕੇਗਾ
ਸਹੀ ਮਾਤਰਾ ’ਚ ਨਾਪ ਲਓ:
ਜ਼ਿਆਦਾਤਰ ਲੋਕ ਖਾਣਾ ਬਣਾਉਣ ਤੋਂ ਪਹਿਲਾਂ ਉਸ ਨੂੰ ਨਾਪਦੇ ਨਹੀਂ ਹਨ ਅਤੇ ਜ਼ਿਆਦਾ ਪਾਣੀ ਅਤੇ ਜ਼ਿਆਦਾ ਸਮਾਨ ਦੀ ਵਰਤੋਂ ਕਰ ਲੈਂਦੇ ਹੋ ਜਿਸ ਨਾਲ ਉਨ੍ਹਾਂ ਦਾ ਖਾਣਾ ਅਤੇ ਗੈਸ ਦੋਵੇਂ ਹੀ ਵਿਅਰਥ ਹੋ ਜਾਂਦੇ ਹਨ ਇਸ ਲਈ ਤੁਹਾਨੂੰ ਖਾਣਾ ਬਣਾਉਣ ਤੋਂ ਪਹਿਲਾਂ ਹਮੇਸ਼ਾ ਇੱਕ ਵਾਰ ਸਹੀ ਮਾਤਰਾ ’ਚ ਨਾਪ ਵੀ ਜ਼ਰੂਰ ਲੈਣਾ ਚਾਹੀਦਾ ਹੈ