ਪਹਿਲਾਂ ਖੁਦ ਨੂੰ ਬਦਲੋ Change Yourself -ਮਨੁੱਖ ਦਾ ਵੱਸ ਚੱਲੇ ਤਾਂ ਉਹ ਸਾਰੀ ਦੁਨੀਆਂ ਨੂੰ ਬਦਲ ਦੇਵੇ ਉਸ ਨੂੰ ਦੁਨੀਆਂ ਦਾ ਵਿਹਾਰ ਪਸੰਦ ਨਹੀਂ ਆਉਂਦਾ ਇਸ ਦੁਨੀਆਂ ਦੇ ਲੋਕ ਉਸ ਦੀਆਂ ਉਮੀਦਾਂ ’ਤੇ ਖਰੇ ਨਹੀਂ ਉੱਤਰਦੇ ਉਹ ਜੋ ਚਾਹੁੰਦਾ ਹੈ, ਲੋਕ ਉਸ ਨੂੰ ਕਰਨ ਨਹੀਂ ਦਿੰਦੇ ਉਹ ਸਭ ਤੋਂ ਹੀ ਪ੍ਰੇਸ਼ਾਨ ਰਹਿੰਦਾ ਹੈ ਇਹ ਕੁਝ ਕਾਰਨ ਹਨ, ਜੋ ਮਨੁੱਖ ਦੀ ਉਲਝਣ ਦਾ ਕਾਰਨ ਬਣ ਜਾਂਦੇ ਹਨ ਇਨ੍ਹਾਂ ਸਭ ਦੇ ਕਾਰਨ ਉਹ ਦੁਨੀਆਂ ਨੂੰ ਬਦਲਣ ਦੀ ਕਾਮਨਾ ਕਰਦਾ ਹੈ ਈਸ਼ਵਰ ਨੇ ਇਹ ਸਮਰੱਥਾ ਕਿਸੇ ਮਨੁੱਖ ਨੂੰ ਨਹੀਂ ਦਿੱਤੀ ਕਿ ਉਹ ਉਸ ਦੀ ਬਣਾਈ ਦੁਨੀਆਂ ਨਾਲ ਛੇੜਛਾੜ ਕਰ ਸਕੇ ਹਰ ਵਿਅਕਤੀ ਆਪਣੀ ਇੱਛਾ ਨਾਲ ਦੁਨੀਆਂ ਨੂੰ ਮੋੜਨ ਦਾ ਯਤਨ ਕਰੇਗਾ ਸੋਚਣ ਵਾਲੀ ਗੱਲ ਇਹ ਹੈ ਕਿ ਦੁਨੀਆਂ ਕਿਸ ਦੀ ਇੱਛਾ ਅਨੁਸਾਰ ਚੱਲੇਗੀ
ਇੱਕ ਵਿਅਕਤੀ ਕਹੇਗਾ ਮੈਨੂੰ ਪੂਰਬ ਦਿਸ਼ਾ ਬੜੀ ਭਾਉਂਦੀ ਹੈ, ਇਸ ਲਈ ਸਾਰੇ ਪੂਰਬ ਵੱਲ ਚੱਲੋ ਦੂਜਾ ਕਹੇਗਾ, ਮੈਂ ਪੱਛਮ ਦਿਸ਼ਾ ਵੱਲ ਜਾਣਾ ਹੈ, ਸਭ ਪੱਛਮ ਵੱਲ ਚੱਲੋ ਤੀਜਾ ਕਹੇਗਾ, ਉੱਤਰ ਦਿਸ਼ਾ ਮੇਰੇ ਲਈ ਸਦਾ ਹੀ ਭਾਗਾਂ ਵਾਲੀ ਰਹੀ ਹੈ, ਸਭ ਉੱਤਰ ਵੱਲ ਚੱਲੋ ਚੌਥਾ ਕਹੇਗਾ, ਮੈਨੂੰ ਦੱਖਣ ਦਿਸ਼ਾ ਪਸੰਦ ਹੈ, ਇਸ ਲਈ ਸਭ ਦੱਖਣ ਵੱਲ ਚੱਲੋ ਇਸ ਤਰ੍ਹਾਂ ਤਾਂ ਸਭ ਬੱਸ ਘੁੰਮਦੇ ਰਹਿ ਜਾਣਗੇ ਉਹ ਲੋਕ ਕਿਸ ਦੀ ਗੱਲ ਮੰਨਣਗੇ
ਇਸੇ ਤਰ੍ਹਾਂ ਇੱਕ ਵਿਅਕਤੀ ਕਹੇਗਾ ਕਿ ਉਸ ਨੂੰ ਕਾਲਾ ਰੰਗ ਪਸੰਦ ਹੈ ਤਾਂ ਉਹ ਕਹੇਗਾ ਸਾਰੇ ਕਾਲੇ ਕੱਪੜੇ ਪਹਿਨੋ ਦੂਜੇ ਨੂੰ ਲਾਲ ਰੰਗ ਭਾਉਂਦਾ ਹੈ, ਤੀਜੇ ਨੂੰ ਹਰਾ ਰੰਗ ਜਚਦਾ ਹੈ, ਚੌਥੇ ਨੂੰ ਨੀਲਾ ਰੰਗ, ਭਾਵ ਹਰ ਵਿਅਕਤੀ ਨੂੰ ਅਲੱਗ-ਅਲੱਗ ਰੰਗ ਚੰਗਾ ਲੱਗਦਾ ਹੈ ਉਸ ਸਮੇਂ ਦੁਨੀਆਂ ਦੇ ਸਾਰੇ ਲੋਕ ਕਿਸ ਦਾ ਕਹਿਣਾ ਮੰਨਣਗੇ ਅਤੇ ਕਿਹੜੇ ਰੰਗ ਦੇ ਕੱਪੜੇ ਪਹਿਨਣਗੇ ਇਹ ਤਾਂ ਇੱਕ ਬਹੁਤ ਵੱਡੀ ਸਮੱਸਿਆ ਖੜ੍ਹੀ ਹੋ ਜਾਵੇਗੀ ਇਸ ਦਾ ਹੱਲ ਕੌਣ ਕਰੇਗਾ
ਹੁਣ ਇਸੇ ਤਰ੍ਹਾਂ ਖਾਣ ਵਾਲੀਆਂ ਚੀਜ਼ਾਂ ’ਤੇ ਝਗੜੇ ਹੋਣ ਲੱਗਣਗੇ ਕੁਦਰਤ ਦੀ ਵਿਭਿੰਨਤਾ ’ਤੇ ਵੀ ਸਵਾਲ ਖੜ੍ਹੇ ਹੋਣ ਲੱਗਣਗੇ ਉਸ ਸਮੇਂ ਤਾਕਤਵਰ ਜਿੱਤ ਜਾਵੇਗਾ ਅਤੇ ਕਮਜ਼ੋਰ ਹਰ ਹਾਲ ’ਚ ਹਾਰੇਗਾ ਸਭ ਪਾਸੇ ਹਿੰਸਾ ਫੈਲ ਜਾਵੇਗੀ ਚਾਰੇ ਪਾਸੇ ਮਾਰ-ਕਾਟ ਮੱਚ ਜਾਵੇਗੀ ਕਲਪਨਾ ’ਚ ਤਾਂ ਇਹ ਚੰਗਾ ਲੱਗ ਸਕਦਾ ਹੈ ਪਰ ਅਸਲੀਅਤ ਦੇ ਧਰਾਤਲ ’ਤੇ ਇਹ ਬੇਬੁਨਿਆਦ ਹੈ, ਇਸ ਲਈ ਈਸ਼ਵਰ ਨੇ ਮਨੁੱਖ ਦੇ ਅਧੀਨ ਕੁਝ ਨਹੀਂ ਰੱਖਿਆ ਮਨੁੱਖ ਸੰਸਾਰ ’ਚ ਸਿਰਫ ਆਪਣਾ ਕਰਮ ਕਰ ਸਕਦਾ ਹੈ, ਹੋਰ ਕੁਝ ਨਹੀਂ
ਮਨੁੱਖ ਦੇ ਵੱਸ ’ਚ ਸੰਸਾਰ ਅਤੇ ਸ੍ਰਿਸ਼ਟੀ ਨੂੰ ਬਦਲਣਾ ਨਹੀਂ ਹੈ ਇਸ ਲਈ ਉਸ ਨੂੰ ਖੁਦ ਨੂੰ ਹੀ ਬਦਲ ਲੈਣਾ ਚਾਹੀਦਾ ਹੈ ਇਸੇ ’ਚ ਹੀ ਉਸ ਦੀ ਭਲਾਈ ਲੁਕੀ ਹੈ ਉਸ ਨੂੰ ਜੇਕਰ ਦੂਜੇ ਦਾ ਵਿਹਾਰ ਪਸੰਦ ਨਹੀਂ ਆਉਂਦਾ, ਤਾਂ ਪਹਿਲਾਂ ਆਪਣੇ ਅੰਦਰ ਝਾਕ ਕੇ ਦੇਖੇ ਹੋ ਸਕਦਾ ਹੈ ਉਸ ਦਾ ਖੁਦ ਦਾ ਵਿਹਾਰ ਹੀ ਸਹੀ ਨਾ ਹੋਵੇ ਜਿਸ ਕਾਰਨ ਲੋਕ ਉਸ ਤੋਂ ਦੂਰੀ ਬਣਾ ਕੇ ਰਹਿੰਦੇ ਹੋਣ ਇਸ ਸੰਸਾਰ ’ਚ ਸਰਵਗੁਣ ਸੰਪੰਨ ਕੋਈ ਮਨੁੱਖ ਨਹੀਂ ਹੋ ਸਕਦਾ
ਮਨੁੱਖ ਗਲਤੀਆਂ ਦਾ ਪੁਤਲਾ ਹੈ ਭਾਵ ਗਲਤੀ ਕਰਨਾ ਉਸ ਦਾ ਸੁਭਾਅ ਹੈ ਇਸ ਦਾ ਅਰਥ ਇਹ ਬਿਲਕੁਲ ਨਹੀਂ ਹੈ ਕਿ ਉਹ ਲਗਾਤਾਰ ਗਲਤੀਆਂ ਹੀ ਕਰਦਾ ਰਹੇ ਅਤੇ ਦੋਸ਼ ਦੂਜਿਆਂ ’ਤੇ ਮੜ੍ਹਦਾ ਰਹੇ ਮਨੁੱਖ ਨੂੰ ਸਦਾ ਆਪਣੇ ਦਿਮਾਗ ਨਾਲ ਚਿੰਤਨ ਕਰਨਾ ਚਾਹੀਦਾ ਹੈ ਖੁਦ ਨੂੰ ਸੁਧਾਰਨ ਦਾ ਯਤਨ ਕਰਦੇ ਰਹਿਣਾ ਚਾਹੀਦਾ ਹੈ ਉਸ ਦਾ ਵਿਹਾਰ ਐਨਾ ਸੰਤੁਲਿਤ ਤਾਂ ਹੋਣਾ ਹੀ ਚਾਹੀਦਾ ਹੈ ਕਿ ਉਸ ਕੋਲ ਬੈਠਣ ਵਾਲੇ ਨੂੰ ਉਸ ਨਾਲ ਨਫ਼ਰਤ ਨਾ ਹੋਵੇ
ਮਨੁੱਖ ਨੂੰ ਆਪਣੇ ਦੋਸ਼ਾਂ ਨੂੰ ਦੇਖਣਾ ਚਾਹੀਦੈ, ਦੂਜਿਆਂ ਦੇ ਨਹੀਂ ਜੇਕਰ ਮਨੁੱਖ ਆਪਣੇ ਦੋਸ਼ ਗਿਣਨ ਲੱਗੇ ਤਾਂ ਉਸ ਨੂੰ ਲੱਗੇਗਾ ਕਿ ਉਸਦੇ ਬਰਾਬਰ ਦੋਸ਼ ਹੋਰ ਕਿਸੇ ’ਚ ਨਹੀਂ ਹਨ ਆਪਣੇ ਅੰਤਰ-ਹਿਰਦੇ ’ਚ ਖੋਜ ਕਰਦੇ ਰਹਿਣਾ ਚਾਹੀਦਾ ਹੈ ਦੂਜਿਆਂ ਦੇ ਦੋਸ਼ਾਂ ਨੂੰ ਅਣਦੇਖਿਆ ਕਰਕੇ ਉਨ੍ਹਾਂ ਦੇ ਗੁਣਾਂ ਨੂੰ ਪਹਿਚਾਣਦੇ ਹੋਏ ਉਨ੍ਹਾਂ ਨਾਲ ਵਿਹਾਰ ਕਰਨਾ ਚਾਹੀਦਾ ਹੈ ਜਿੱਥੋਂ ਤੱਕ ਹੋ ਸਕੇ ਆਪਣੇ ਦੋਸ਼ਾਂ ਨੂੰ ਦੂਰ ਕਰਨਾ ਚਾਹੀਦਾ ਹੈ ਇਹੀ ਸਕਾਰਾਤਮਕ ਤਰੀਕਾ ਕਹਾਉਂਦਾ ਹੈ
ਮਨੁੱਖ ਨੂੰ ਪਹਿਲਾਂ ਖੁਦ ਨੂੰ ਸੁਧਾਰਨਾ ਚਾਹੀਦਾ ਹੈ ਫਿਰ ਉਸ ਦੀ ਕਹੀ ਹੋਈ ਕਿਸੇ ਗੱਲ ਦਾ ਅਸਰ ਸਾਹਮਣੇ ਵਾਲੇ ’ਤੇ ਪੈਂਦਾ ਹੈ ਜਦੋਂ ਮਨੁੱਖ ਆਪਣੇ ਮਨ ’ਚ ਸੰਕਲਪ ਕਰ ਲੈਂਦਾ ਹੈ ਕਿ ਉਹ ਆਪਣੇ ਦੋਸ਼ਾਂ ਨੂੰ ਦੂਰ ਕਰਕੇ ਹੀ ਚੈਨ ਲਏਗਾ ਉਦੋਂ ਉਹ ਮਨੁੱਖ ਤੋਂ ਉੁਪਰ ਉੱਠ ਕੇ ਸਦਮਨੁੱਖ ਬਣ ਜਾਂਦਾ ਹੈ ਫਿਰ ਉਸ ਦੀ ਕਹੀ ਗਈ ਗੱਲ ਨੂੰ ਦੂਜੇ ਲੋਕ ਮਹੱਤਵ ਦਿੰਦੇ ਹਨ ਉਸ ਸਮੇਂ ਉਹ ਇਨਸਾਨ ਸਮਾਜ ਨੂੰ ਦਿਸ਼ਾ ਦੇਣ ਦੇ ਯੋਗ ਬਣ ਜਾਂਦਾ ਹੈ -ਚੰਦਰ ਪ੍ਰਭਾ ਸੂਦ