9 judges took oath together for the first time in the supreme court

ਸੁਪਰੀਮ ਕੋਰਟ ’ਚ ਪਹਿਲੀ ਵਾਰ ਇਕੱਠਿਆਂ 9 ਜੱਜਾਂ ਨੇ ਚੁੱਕੀ ਸਹੁੰ

ਸੁਪਰੀਮ ਕੋਰਟ ’ਚ 9 ਜੱਜਾਂ ਨੇ ਇਕੱਠਿਆਂ ਸਹੁੰ ਚੁੱਕੀ ਸੁਪਰੀਮ ਕੋਰਟ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੈ, ਜਦੋਂ 9 ਜੱਜਾਂ ਨੇ ਇਕੱਠਿਆਂ ਸਹੁੰ ਚੁੱਕੀ ਹੋਵੇ ਇਨ੍ਹਾਂ ’ਚੋਂ 3 ਮਹਿਲਾ ਜੱਜ ਵੀ ਹਨ ਮਹਿਲਾ ਜੱਜਾਂ ’ਚੋਂ ਇੱਕ ਜਸਟਿਸ ਨਾਗਰਤਨਾ ਵੀ ਹੈ,

ਜੋ 2027 ’ਚ ਦੇਸ਼ ਦੀ ਪਹਿਲੀ ਮਹਿਲਾ ਚੀਫ ਜਸਟਿਸ ਬਣ ਸਕਦੀ ਹੈ ਇਸ ਤੋਂ ਇਲਾਵਾ ਜਸਟਿਸ ਪੀਐੈੱਸ ਨਰਸਿੰਨ੍ਹਾ ਵੀ ਹਨ, ਜੋ ਬਾਰ ਤੋਂ ਸਿੱਧੇ ਸੁਪਰੀਮ ਕੋਰਟ ’ਚ ਅਪਾਇੰਟ ਹੋ ਰਹੇ ਹਨ ਉਹ ਵੀ 2028 ’ਚ ਚੀਫ ਜਸਟਿਸ ਬਣ ਸਕਦੇ ਹਨ

ਜਾਣੋ, 9 ਨਵੇਂ ਜੱਜਾਂ ਬਾਰੇ…

1. ਜਸਟਿਸ ਬੀਵੀ ਨਾਗਰਤਨਾ:

ਜਸਟਿਸ ਨਾਗਰਤਨਾ 2008 ’ਚ ਕਰਨਾਟਕ ਹਾਈਕੋਰਟ ’ਚ ਐਡੀਸ਼ਨਲ ਜੱਜ ਨਿਯੁਕਤ ਕੀਤੀ ਗਈ ਸੀ, 2010 ’ਚ ਉਨ੍ਹਾਂ ਨੂੰ ਪਰਮਾਨੈਂਟ ਜੱਜ ਨਿਯੁਕਤ ਕਰ ਦਿੱਤਾ ਗਿਆ 2012 ’ਚ ਫੇਕ ਨਿਊਜ਼ ਦੇ ਵਧਦੇ ਹੋਏ ਮਾਮਲਿਆਂ ਨੂੰ ਦੇਖਦੇ ਹੋਏ ਜਸਟਿਸ ਨਾਗਰਤਨਾ ਅਤੇ ਹੋਰ ਜੱਜਾਂ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਸਨ

ਕਿ ਉਹ ਮੀਡੀਆ ਬਰਾੱਡਕਾਸਟਿੰਗ ਨੂੰ ਰੈਗੂਲੇਟ ਕਰਨ ਦੀਆਂ ਸੰਭਾਵਨਾਵਾਂ ਦੀ ਜਾਂਚ ਕਰਨ ਹਾਲਾਂਕਿ, ਉਨ੍ਹਾਂ ਨੇ ਮੀਡੀਆ ’ਤੇ ਸਰਕਾਰੀ ਕੰਟਰੋਲ ਦੇ ਖ਼ਤਰਿਆਂ ਤੋਂ ਵੀ ਅਪੀਲ ਕੀਤੀ ਸੀ

2. ਜਸਟਿਸ ਹਿਮਾ ਕੋਹਲੀ:

ਤੇਲੰਗਾਨਾ ਹਾਈਕੋਰਟ ਦੀ ਜੱਜ ਸੀ ਉਹ ਇਸ ਹਾਈਕੋਰਟ ’ਚ ਚੀਫ ਜਸਟਿਸ ਬਣਨ ਵਾਲੀ ਪਹਿਲੀ ਮਹਿਲਾ ਜੱਜ ਵੀ ਸੀ ਦਿੱਲੀ ਹਾਈਕੋਰਟ ’ਚ ਜੱਜ ਰਹਿ ਚੁੱਕੀ ਸੀ ਜਸਟਿਸ ਕੋਹਲੀ ਨੂੰ ਭਾਰਤ ’ਚ ਲੀਗਲ ਐਜ਼ੂਕੇਸ਼ਨ ਅਤੇ ਲੀਗਲ ਮੱਦਦ ਨਾਲ ਜੁੜੇ ਆਪਣੇ ਫੈਸਲਿਆਂ ਲਈ ਜਾਣਿਆ ਜਾਂਦਾ ਹੈ

Also Read:  ਮਨ ਨਾਲ ਹੋਵੇ ਨਵੇਂ ਸਾਲ ਦਾ ਸਵਾਗਤ

ਦਿੱਲੀ ਹਾਈਕੋਰਟ ਦੇ ਆਪਣੇ ਕਾਰਜਕਾਲ ਦੇ ਸਮੇਂ ਉਨ੍ਹਾਂ ਨੇ ਅੱਖਾਂ ਤੋਂ ਅੰਨ੍ਹੇ ਲੋਕਾਂ ਨੂੰ ਸਰਕਾਰੀ ਸੰਸਥਾਨਾਂ ’ਚ ਸੁਵਿਧਾਵਾਂ ਦਿੱਤੇ ਜਾਣ ਦਾ ਫੈਸਲਾ ਸੁਣਾਇਆ ਸੀ ਇਸ ਤੋਂ ਇਲਾਵਾ ਨਾਬਾਲਿਗ ਦੋਸ਼ੀਆਂ ਦੀ ਪਛਾਣ ਦੀ ਸੁਰੱਖਿਆ ਸਬੰਧੀ ਵੀ ਫੈਸਲਾ ਦਿੱਤਾ ਸੀ

3. ਜਸਟਿਸ ਬੇਲਾ ਤ੍ਰਿਵੇਦੀ:

ਗੁਜਰਾਤ ਹਾਈਕੋਰਟ ’ਚ 9 ਫਰਵਰੀ 2016 ਤੋਂ ਜੱਜ ਸੀ 2011 ’ਚ ਇਸੇ ਹਾਈਕੋਰਟ ’ਚ ਐਡੀਸ਼ਨਲ ਜੱਜ ਸੀ ਅਤੇ ਇਸ ਤੋਂ ਪਹਿਲਾਂ ਰਾਜਸਥਾਨ ਹਾਈਕੋਰਟ ’ਚ ਵੀ ਐਡੀਸ਼ਨਲ ਜੱਜ ਰਹਿ ਚੁੱਕੀ ਹੈ

ਇਨ੍ਹਾਂ ਦਾ ਪੂਰਾ ਨਾਂਅ ਬੇਲਾ ਮਨਧੂਰੀਆ ਤ੍ਰਿਵੇਦੀ ਹੈ

 

 

4. ਜਸਟਿਸ ਅਭੈ ਸ੍ਰੀਨਿਵਾਸ ਓਕਾ:

ਬੰਬੇ ਹਾਈਕੋਰਟ ’ਚ ਐਡੀਸ਼ਨਲ ਅਤੇ ਪਰਮਾਨੈਂਟ ਜੱਜ ਰਹਿ ਚੁੱਕੇ ਹਨ 2019 ’ਚ ਕਰਨਾਟਕ ਹਾਈਕੋਰਟ ਦੇ ਚੀਫ ਜਸਟਿਸ ਅਪਾਇੰਟ ਕੀਤੇ ਗਏ ਜਸਟਿਸ ਓਕਾ ਸਿਵਲ, ਕਾਂਸਚਿਊਟਸ਼ਨਲ ਅਤੇ ਸਰਵਿਸ ਮੈਟਰ ਦੇ ਸਪੈਸ਼ਲਿਸਟ ਮੰਨੇ ਜਾਂਦੇ ਹਨ

ਕਰਨਾਟਕ ਹਾਈਕੋਰਟ ਦੇ ਚੀਫ ਜਸਟਿਸ ਰਹਿੰਦੇ ਹੋਏ ਉਨ੍ਹਾਂ ਨੇ ਲੋਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਅਤੇ ਸੂਬਿਆਂ ਦੀਆਂ ਜ਼ਿਆਦਤੀਆਂ ਨੂੰ ਲੈ ਕੇ ਫੈਸਲੇ ਦਿੱਤੇ ਹਨ ਅਤੇ ਸੂਬਿਆਂ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਚੁੱਕਿਆ ਹੈ

 

5.ਜਸਟਿਸ ਵਿਕਰਮ ਨਾਥ:

ਗੁਜਰਾਤ ਹਾਈਕੋਰਟ ਦੇ ਚੀਫ ਜਸਟਿਸ ਰਹੇ ਹਨ ਇਸ ਤੋਂ ਪਹਿਲਾਂ ਇਲਾਹਾਬਾਦ ਹਾਈਕੋਰਟ ਦੇ ਜੱਜ ਰਹਿ ਚੁੱਕੇ ਹਨ ਇਸ ਤੋਂ ਪਹਿਲਾਂ ਉਨ੍ਹਾਂ ਦਾ ਨਾਂਅ ਆਂਧਰਾ ਪ੍ਰਦੇਸ਼ ਹਾਈਕੋਰਟ ਦੇ ਚੀਫ ਜਸਟਿਸ ਵਾਂਗ ਰਿਕਮੇਂਡ ਕੀਤਾ ਗਿਆ ਸੀ,

ਪਰ ਉਦੋਂ ਕੇਂਦਰ ਨੇ ਇਸ ਸਿਫਾਰਸ਼ ਨੂੰ ਨਾ‘ਮਨਜ਼ੂਰ ਕਰ ਦਿੱਤਾ ਸੀ 2020 ’ਚ ਕੋਰੋਨਾ ਮਹਾਂਮਾਰੀ ਦੌਰਾਨ ਉਹ ਦੇਸ਼ ਦੇ ਪਹਿਲੇ ਚੀਫ ਜਸਟਿਸ ਸਨ, ਜਿਨ੍ਹਾਂ ਨੇ ਹਾਈਕੋਰਟ ’ਚ ਵਰਚੂਅਲ ਕਾਰਵਾਈ ਸ਼ੁਰੂ ਕੀਤੀ ਸੀ

 

6. ਜਸਟਿਸ ਜਤਿੰਦਰ ਕੁਮਾਰ ਮਾਹੇਸ਼ਵਰੀ:

ਸਿੱਕਮ ਹਾਈਕੋਰਟ ਦੇ ਚੀਫ ਜਸਟਿਸ ਰਹਿ ਚੁੱਕੇ ਹਨ ਇਸ ਤੋਂ ਪਹਿਲਾਂ ਉਹ ਆਂਧਰਾ ਪ੍ਰਦੇਸ਼ ਹਾਈਕੋਰਟ ਦੇ ਵੀ ਚੀਫ਼ ਜਸਟਿਸ ਰਹਿ ਚੁੱਕੇ ਹਨ ਮੱਧ ਪ੍ਰਦੇਸ਼ ਹਾਈਕੋਰਟ ’ਚ ਵੀ ਜੱਜ ਰਹਿ ਚੁੱਕੇ ਹਨ

Also Read:  ‘ਵਯੋਸ਼੍ਰੇਸ਼ਠ’ ਇਲਮਚੰਦ - ਅਦਭੁੱਤ ਖੇਡ ਪ੍ਰਤਿਭਾ ਲਈ ਉੱਪ ਰਾਸ਼ਟਰਪਤੀ ਵੈਂਕੇਆ ਨਾਇਡੂ ਨੇ ਕੀਤਾ ਸਨਮਾਨਿਤ

ਉਨ੍ਹਾਂ ਦਾ ਜਨਮ ਵੀ ਮੱਧ ਪ੍ਰਦੇਸ਼ ਦੇ ਜੌਰਾ ’ਚ ਹੀ ਹੋਇਆ ਹੈ ਹਾਈਕੋਰਟ ਦੀ ਬੈਂਚ ਲਈ ਪ੍ਰਮੋਟ ਹੋਣ ਤੋਂ ਪਹਿਲਾਂ ਉਹ ਗਵਾਲੀਅਰ ’ਚ ਹੀ ਵਕੀਲ ਸਨ ਉਨ੍ਹਾਂ ਨੇ ਮੱਧ ਪ੍ਰਦੇਸ਼ ਦੀ ਮੈਡੀਕਲ ਫੈਸਲਿਟੀਜ਼ ’ਚ ਖਾਮੀਆਂ ’ਤੇ ਪੀਐੱਚਡੀ ਵੀ ਕੀਤੀ ਹੈ

 

7. ਜਸਟਿਸ ਪੀਐੱਸ ਨਰਸਿੰਨ੍ਹਾ:

ਬਾਰ ਤੋਂ ਸੁਪਰੀਮ ਕੋਰਟ ’ਚ ਅਪਾਇੰਟ ਹੋਣ ਵਾਲੇ ਪਹਿਲੇ ਜੱਜ ਹਨ ਬਾਰ ਤੋਂ ਸਿੱਧੇ ਸੁਪਰੀਮ ਕੋਰਟ ’ਚ ਅਪਾਇੰਟ ਹੋਣ ਵਾਲੇ ਉਹ ਦੇਸ਼ ਦੇ ਨੌਵਂੇ ਜੱਜ ਹਨ ਅਤੇ 2008 ’ਚ ਚੀਫ ਜਸਟਿਸ ਵੀ ਬਣ ਸਕਦੇ ਹਨ ਜੇਕਰ ਅਜਿਹਾ ਹੁੰਦਾ ਹੈ

ਤਾਂ ਬਾਰ ਤੋਂ ਅਪਾਇੰਟ ਹੋਣ ਤੋਂ ਬਾਅਦ ਚੀਫ ਜਸਟਿਸ ਬਣਨ ਵਾਲੇ ਉਹ ਤੀਜੇ ਜੱਜ ਹੋਣਗੇ 2014 ਤੋਂ 2018 ਤੱਕ ਐਡੀਸ਼ਨਲ ਸਾੱਲੀਸਿਟਰ ਜਨਰਲ ਵੀ ਰਹਿ ਚੁੱਕੇ ਹਨ ਇਟਲੀ ਸਮੁੰਦਰੀ ਸੈਨਾ ਮਾਮਲੇ, ਜੱਜਾਂ ਨਾਲ ਜੁੜੇ ਐੱਨਜੇਏਸੀ ਕੇਸ ਨਾਲ ਵੀ ਜੁੜੇ ਰਹੇ ਉਨ੍ਹਾਂ ਨੂੰ ਬੀਸੀਸੀਆਈ ਦੇ ਪ੍ਰਸ਼ਾਸਨਿਕ ਕੰਮਾਂ ਨਾਲ ਜੁੜੇ ਵਿਵਾਦਾਂ ਨੂੰ ਸੁਲਝਾਉਣ ਲਈ ਵੀ ਨਿਯੁਕਤ ਕੀਤਾ ਗਿਆ ਸੀ

8. ਜਸਟਿਸ ਐੱਮਐੱਮ ਸੁੰਦਰੇਸ਼:

ਕੇਰਲ ਹਾਈਕੋਰਟ ਦੇ ਜੱਜ ਹਨ 1985 ’ਚ ਵਕਾਲਤ ਸ਼ੁਰੂ ਕੀਤੀ ਸੀ ਚੇਨੱਈ ’ਚ ਈਓ ਕੀਤਾ ਅਤੇ ਮੱਦਰਾਸ ਲਾਅ ਕਾਲੇਜ ਤੋਂ ਲਾਅ ਦੀ ਡਿਗਰੀ ਲਈ

 

 

 

9. ਜਸਟਿਸ ਸੀਟੀ ਰਵੀ:

ਕੇਰਲ ਹਾਈਕੋਰਟ ’ਚ ਜੱਜ ਰਹਿ ਚੁੱਕੇ ਹਨ ਉਨ੍ਹਾਂ ਦੇ ਪਿਤਾ ਮਜਿਸਟਰੀਅਲ ਕੋਰਟ ’ਚ ਬੈਂਚ ਕਲਰਕ ਸਨ ਉਨ੍ਹਾਂ ਨੇ ਕੇਸਾਂ ਦੇ ਸਪੀਡ ਟਰਾਇਲ ਨੂੰ ਲੈ ਕੇ ਵੱਡਾ ਕੁਮੈਂਟ ਕੀਤਾ ਸੀ ਉਨ੍ਹਾਂ ਕਿਹਾ ਸੀ

ਕਿ ਕਾਨੂੰਨ ਦੀ ਉਮਰ ਲੰਬੀ ਹੁੰਦੀ ਹੈ, ਪਰ ਜ਼ਿੰਦਗੀ ਛੋਟੀ ਹੁੰਦੀ ਹੈ ਇਹ ਕੁਮੈਂਟ ਉਨ੍ਹਾਂ ਨੇ 2013 ’ਚ ਕੁਰਪੱਸ਼ਨ ਦੇ ਇੱਕ ਮਾਮਲੇ ’ਚ ਦਿੱਤਾ ਸੀ

ਅਤੇ ਦੋ ਕੇਸਾਂ ਨੂੰ ਵੱਖ ਕੀਤਾ ਸੀ, ਤਾਂ ਕਿ ਉਨ੍ਹਾਂ ਦੇ ਟਰਾਇਲ ਤੇਜ਼ੀ ਨਾਲ ਹੋ ਸਕਣ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ