ਕੀ ਹੁੰਦੀ ਹੈ ਸਕਿੱਨ ਐਲਰਜ਼ੀ
ਐਲਰਜੀ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਉਮਰ ’ਚ ਅਤੇ ਕਿਸੇ ਵੀ ਚੀਜ਼ ਨਾਲ ਹੋ ਸਕਦੀ ਹੈ ਜਦੋਂ ਸਾਡਾ ਸਰੀਰ ਕਿਸੇ ਪਦਾਰਥ ਪ੍ਰਤੀ ਅਤਿ ਸੰਵੇਦਨਸ਼ੀਲਤਾ ਦਰਸਾਉਂਦਾ ਹੈ ਤਾਂ ਇਸਨੂੰ ਐਲਰਜੀ ਕਿਹਾ ਜਾਂਦਾ ਹੈ ਅਤੇ ਜਿਸ ਪਦਾਰਥ ਪ੍ਰਤੀ ਪ੍ਰਤੀਕਿਰਿਆ ਦਰਸਾਈ ਜਾਂਦੀ ਹੈ ਉਸਨੂੰ ਐਲਰਜਨ ਕਿਹਾ ਜਾਂਦਾ ਹੈ ਜੇਕਰ ਚਮੜੀ ’ਤੇ ਧੱਫੜ ਉੱਭਰ ਆਉਣ, ਚਮੜੀ ਦਾ ਰੰਗ ਲਾਲ ਹੋ ਜਾਏ ਜਾਂ ਫਿਰ ਉਸ ’ਤੇ ਖੁਰਕ ਹੋਣ ਲੱਗੇ ਤਾਂ ਸਮਝ ਜਾਓ ਕਿ ਤੁਸੀਂ ਸਕਿੱਨ ਐਲਰਜ਼ੀ ਦੀ ਮਾਰ ’ਚ ਆ ਗਏ ਹੋ
Also Read :-
- ਖੂਨਦਾਨ ਕਰੋ, ਮਹਾਨ ਬਣੋ
- ਗਰਮੀਆਂ ’ਚ ਕਰੋ ਚਮੜੀ ਦੀ ਦੇਖਭਾਲ
- ਬਦਲਦਾ ਮੌਸਮ ਨਜ਼ਰ-ਅੰਦਾਜ ਨਾ ਕਰੋ ਜ਼ੁਕਾਮ ਨੂੰ
- ਇਹ ਟਿਪਸ ਦਿਵਾਉਣਗੇ ਘਰ ’ਚ ਧੂੜ-ਮਿੱਟੀ ਤੋਂ ਛੁਟਕਾਰਾ
- ਵਰਖਾ ਦੀ ਰੁੱਤ ’ਚ ਬਿਜਲੀ ਤੋਂ ਬਚਾਅ ਕਿਵੇਂ ਕਰੀਏ?
Table of Contents
ਆਓ ਜਾਣੀਏ ਕਿਹੜੀਆਂ-ਕਿਹੜੀਆਂ ਚੀਜ਼ਾਂ ਨਾਲ ਸਕਿੱਨ ਐਲਰਜੀ ਜ਼ਿਆਦਾ ਹੁੰਦੀ ਹੈ
ਹਵਾ ਨਾਲ ਐਲਰਜੀ:
ਕਈ ਲੋਕਾਂ ਨੂੰ ਮੌਸਮ ਦੇ ਬਦਲਣ ਨਾਲ ਵੀ ਅਜਿਹੀ ਸਮੱਸਿਆ ਹੋ ਸਕਦੀ ਹੈ ਮੌਸਮ ’ਚ ਬਦਲਾਅ ਦੇ ਸਮੇਂ ਵਾਤਾਵਰਣ ’ਚ ਸੂਖਮ ਜੀਵ ਹੁੰਦੇ ਹਨ ਜਦੋ ਉਹ ਅੱਖ, ਕੰਨ, ਨੱਕ ਅਤੇ ਫੇਫੜਿਆਂ ਦੇ ਸੰਪਰਕ ’ਚ ਆਉਂਦੇ ਹਨ ਤਾਂ ਕੁਝ ਲੋਕਾਂ ਨੂੰ ਇਨ੍ਹਾਂ ਨਾਲ ਐਲਰਜੀ ਹੋ ਸਕਦੀ ਹੈ ਐਲਰਜੀ ਹੋਣ ’ਤੇ ਅੱਖਾਂ ਲਾਲ ਹੋਣਾ, ਖਾਰਿਸ਼ ਹੋਣਾ, ਨੱਕ ਵਹਿਣਾ, ਐਗਜ਼ੀਮਾ, ਅਸਥਮਾ ਦਾ ਦੌਰਾ ਪੈਣ ਦੀ ਸ਼ਿਕਾਇਤ ਹੋ ਸਕਦੀ ਹੈ ਫੇਫੜਿਆਂ ’ਚ ਬਲਗਮ ਬਣ ਜਾਣਾ ਖੰਘ ਅਤੇ ਸਾਹ ਲੈਣ ’ਚ ਸਮੱਸਿਆਂ ਵੀ ਹੋ ਸਕਦੀ ਹੈ
ਇਨ੍ਹਾਂ ਸਭ ਤਰ੍ਹਾਂ ਦੀ ਐਲਰਜੀ ’ਚ ਹਵਾ ’ਚ ਪਾਏ ਜਾਣ ਵਾਲੇ ਸੂਖਮ ਜੀਵ ਹੁੰਦੇ ਹਨ ਕਦੇ-ਕਦੇ ਤੇਜ਼ ਹਵਾ ਚੱਲਣ ’ਤੇ ਵੀ ਮਿੱਟੀ ਵਾਲੀ ਹਵਾ ਨੱਕ ਫੇਫੜਿਆਂ ’ਚ ਜਾਂਦੀ ਹੈ ਜੋ ਐਲਰਜ਼ੀ ਦਾ ਕਾਰਨ ਹੁੰਦੀ ਹੈ ਬਹੁਤ ਸਾਰੀਆਂ ਮਹਿਲਾਵਾਂ ਮੱਥੇ ’ਤੇ ਚਿਪਕਾਉਣ ਵਾਲੀ ਬਿੰਦੀ ਦੀ ਵਰਤੋਂ ਕਰਦੀਆਂ ਹਨ, ਨਕਲੀ ਧਾਤੂ ਦੇ ਗਹਿਣੇ ਪਹਿਨਦੀਆਂ ਹਨ ਤਾਂ ਉਨ੍ਹਾਂ ਨੂੰ ਐਲਰਜ਼ੀ ਹੋ ਜਾਂਦੀ ਹੈ ਚਸ਼ਮੇ ਦੇ ਫਰੇਮ ਨਾਲ, ਪਲਾਸਟਿਕ ਦੇ ਸਟਰੈਪ ਅਤੇ ਸੈਂਟ ਆਦਿ ਦੀ ਵਰਤੋਂ ਨਾਲ ਵੀ ਚਮੜੀ ’ਤੇ ਖੁਰਕ ਹੁੰਦੀ ਹੈ ਜਿਸ ਨਾਲ ਚਮੜੀ ’ਤੇ ਦਾਣੇ ਨਿਕਲ ਆਉਂਦੇ ਹਨ ਅਤੇ ਚਮੜੀ ’ਚ ਸੋਜ ਹੋ ਸਕਦੀ ਹੈ
ਖਾਣ-ਪੀਣ ਨਾਲ ਐਲਰਜ਼ੀ:-
ਬਹੁਤ ਸਾਰੇ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੁੱਧ, ਚਾਕਲੇਟ ਆਦਿ ਤੋਂ ਐਲਰਜ਼ੀ ਹੁੰਦੀ ਹੈ ਇਸ ’ਚ ਪੇਟ ਦਰਦ, ਪੇਟ ’ਚ ਭਾਰੀਪਣ, ਉਲਟੀਆਂ, ਡਾਈਰੀਆ, ਚਮੜੀ ’ਚ ਜਲਣ ਆਦਿ ਚਮੜੀ ਦੀ ਸ਼ਿਕਾਇਤ ਹੋ ਸਕਦੀ ਹੈ
ਕੱਪੜਿਆਂ ਤੋਂ ਐਲਰਜ਼ੀ:-
ਬਹੁਤ ਸਾਰੇ ਲੋਕਾਂ ਨੂੰ ਕੱਪੜਿਆਂ ਤੋਂ ਵੀ ਐਲਰਜੀ ਹੁੰਦੀ ਹੈ ਸਿੰਥੈਟਿਕ ਕੱਪੜੇ, ਕੱਪੜਿਆਂ ’ਤੇ ਇਸਤੇਮਾਲ ਹੋਣ ਵਾਲੇ ਰੰਗ ਜਾਂ ਡਾਈ ਨਾਲ ਤੇ ਧੋਤੇ ਕੱਪੜਿਆਂ ਚੋਂ ਸਾਬਣ ਪੂਰੀ ਤਰ੍ਹਾਂ ਨਾਲ ਨਾ ਨਿਕਲਣ ’ਤੇ ਚਮੜੀ ’ਚ ਐਲਰਜ਼ੀ ਹੋ ਸਕਦੀ ਹੈ ਕੱਪੜਿਆਂ ਨੂੰ ਧੁੱਪ ’ਚ ਸੁਕਾਓ ਅਤੇ ਪ੍ਰੈੱਸ ਕਰਕੇ ਕੱਪੜੇ ਹੀ ਪਹਿਨੋ
ਕੈਮੀਕਲ ਐਲਰਜ਼ੀ:
ਕਿਸੇ ਵੀ ਸੁੰਦਰਤਾ ਦੇ ਉਤਪਾਦ ’ਚ ਵਰਤੋਂ ਹੋਣ ਵਾਲੇ ਕੈਮੀਕਲ ਚਮੜੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਜਿਸ ਨਾਲ ਚਮੜੀ ’ਤੇ ਰੈਸ਼ੇਜ ਪੈ ਜਾਂਦੇ ਹਨ ਅਤੇ ਖੁਰਕ, ਜਲਣ ਹੋ ਸਕਦੀ ਹੈ ਇਸ ਲਈ ਕੋਈ ਵੀ ਬਿਊਟੀ ਪ੍ਰੋਡਕਟ ਵਰਤੋਂ ’ਚ ਲਿਆਉਣ ਤੋਂ ਪਹਿਲਾਂ ਉਸਨੂੰ ਚਮੜੀ ਦੇ ਛੋਟੇ ਜਿਹੇ ਹਿੱਸੇ ’ਚ ਲਗਾਕੇ ਜਾਂਚ ਕਰ ਲਓ ਇਸੇ ਤਰ੍ਹਾਂ ਪਾਣੀ ’ਚ ਵੀ ਕਈ ਅਜਿਹੇ ਰਸਾਇਣ ਹੁੰਦੇ ਹਨ ਜੋ ਚਮੜੀ ਰਾਹੀਂ ਸਿੱਧੇ ਸੋਖ ਲਏ ਜਾਣ ਨਾਲ ਚਮੜੀ ਦੀ ਐਲਰਜੀ ਦਾ ਕਾਰਨ ਬਣਦੇ ਹਨ ਪਾਣੀ ’ਚ ਮਿਲੀ ਕਲੋਰੀਨ ਚਮੜੀ, ਅੱਖਾਂ ਅਤੇ ਵਾਲਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਜੇਕਰ ਤੁਸੀਂ ਤੈਰਾਕੀ ਦੇ ਸ਼ੌਕੀਨ ਹੋ ਤਾਂ ਤੈਰਾਕੀ ਦੇ ਉਪਰੰਤ ਤਾਜ਼ੇ ਪਾਣੀ ਨਾਲ ਜ਼ਰੂਰ ਨਹਾਓ ਪਾਣੀ ਦੀ ਘਾਟ ਵੀ ਚਮੜੀ ’ਚ ਝੁਰੜੀਆਂ ਪੈਦਾ ਕਰਦੀ ਹੈ
ਐਲਰਜ਼ੀ ਤੋਂ ਬਚਾਅ:-
- ਐਲਰਜ਼ੀ ਤੋਂ ਬਚਾਅ ਹੀ ਐਲਰਜੀ ਦਾ ਉੱਤਮ ਇਲਾਜ ਹੈ ਇਸ ਲਈ ਐਲਰਜੀ ਤੋਂ ਬਚਣ ਲਈ ਇਨ੍ਹਾਂ ਉਪਾਅ ਦਾ ਪਾਲਣ ਕਰਨਾ ਚਾਹੀਦਾ
- ਘਰ ’ਚ ਅਤੇ ਘਰ ਦੇ ਆਸਪਾਸ ਗੰਦਗੀ ਨਾ ਹੋਣ ਦਿਓ
- ਘਰ ’ਚ ਜ਼ਿਆਦਾ ਤੋਂ ਜ਼ਿਆਦਾ ਖੁੱਲ੍ਹੀ ਅਤੇ ਤਾਜ਼ਾ ਹਵਾ ਆ ਸਕੇ, ਇਸਦੇ ਲਈ ਦਿਨ ’ਚ ਖਿੜਕੀ ਦਰਵਾਜ਼ੇ ਖੋਲਕੇ ਰੱਖੋ
- ਗੱਦੇ, ਰਜਾਈ, ਸਿਰਹਾਣੇ ਦੇ ਕਵਰ ਅਤੇ ਚਾਦਰ ਨੂੰ ਸਮੇਂ-ਸਮੇਂ ’ਤੇ ਗਰਮ ਪਾਣੀ ਨਾਲ ਧੋਵੋ ਗੱਦਿਆਂ ਅਤੇ ਸਿਰਹਾਣਿਆਂ ਨੂੰ ਧੁੱਪ ਲਗਵਾਉਂਦੇ ਰਹੋ
- ਕਿਸੇ-ਕਿਸੇ ਮਾਮਲੇ ’ਚ ਐਲਰਜ਼ੀ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਇੰਜੈਕਸ਼ਨ ਦਿੱਤੇ ਜਾਂਦੇ ਹਨ ਡਾਕਟਰ ਦੀ ਸਲਾਹ ਅਨੁਸਾਰ ਚੱਲੋ
- ਕਿਸੇ ਵੀ ਤਰ੍ਹਾਂ ਦੀ ਐਲਰਜੀ ਰੋਕਣ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਜ਼ਰੂਰ ਪੀਓ ਤਾਜ਼ੇ ਫਲ ਸਬਜ਼ੀਆਂ ਤੇ ਘਰ ਦਾ ਬਣਿਆ ਤਾਜ਼ਾ ਖਾਣਾ ਹੀ ਖਾਣਾ ਚਾਹੀਦਾ
- ਗਰਮੀਆਂ ਦੇ ਮੌਸਮ ’ਚ ਲੱਸੀ, ਨਿੰਬੂ ਪਾਣੀ ਤੇ ਫਲਾਂ ਦੇ ਰਸ ਦਾ ਸੇਵਨ ਕਰੋ ਇਸ ਤੋਂ ਇਲਾਵਾ ਰੈਸੇਜ ਵਾਲੀ ਜਗ੍ਹਾ ’ਤੇ ਕੈਲਾਮਾਈਨ ਲੋਸ਼ਨ ਲਗਾਓ
- ਐਲਰਜ਼ੀ ਤੋਂ ਬਚਣ ਲਈ ਘਰੇਲੂ ਉਪਾਅ:-
- ਦਹੀਂ ’ਚ ਥੋੜ੍ਹੀ ਜਿਹੀ ਹਲਦੀ ਮਿਲਾਕੇ ਧੱਫੜਾਂ ’ਤੇ ਲਗਾਓ ਤੇ ਸੁੱਕਣ ’ਤੇ ਧੋ ਦਿਓ
- ਨਿੰਬੂ ਦੇ ਰਸ ’ਚ ਨਾਰੀਅਲ ਤੇਲ ਮਿਲਾਕੇ ਪੂਰੀ ਰਾਤ ਲੱਗੇ ਰਹਿਣ ਦਿਓ ਧੱਫੜਾਂ ਵਾਲੇ ਹਿੱਸੇ ’ਤੇ ਆਲਿਵ ਆਇਲ ਲਗਾਓ ਦਹੀਂ ’ਚ ਮੁਲਤਾਨੀ ਮਿੱਟੀ ਮਿਲਾਕੇ ਤਵੱਚਾ ’ਤੇ ਹਲਕਾ ਲੇਪ ਕਰੋ ਸੁੱਕਣ ’ਤੇ ਨਹਾ ਲਓ
ਸ਼ਿਵਾਂਗੀ ਝਾਂਬ