ਸੱਚਖੰਡ ਵਾਸੀ ਕੌੜੀ ਦੇਵੀ ਇੰਸਾਂ ਦੀਆਂ ਅਸਥੀਆਂ ‘ਤੇ ਲਾਇਆ ਅਮਰੂਦ ਦਾ ਪੌਦਾ tree-on-bones
ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ਦਾ ਹੀ ਕਮਾਲ ਹੈ ਕਿ ਹੁਣ ਮਨੁੱਖੀ ਅਸਥੀਆਂ ਨੂੰ ਨਦੀਆਂ, ਨਹਿਰਾਂ ‘ਚ ਪ੍ਰਵਾਹਿਤ ਕਰਨ ਦੀ ਬਜਾਇ ਉਨ੍ਹਾਂ ‘ਤੇ ਪੇੜ-ਪੌਦੇ ਲਾਏ ਜਾ ਰਹੇ ਹਨ
ਜੋ ਸਮਾਜ ਨੂੰ ਸ਼ੁੱਧ ਵਾਤਾਵਰਨ ਦੇਣ ‘ਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ ਬੀਤੇ ਦਿਨੀਂ ਡੇਰਾ ਸੱਚਾ ਸੌਦਾ ਦੀ ‘ਅਸਥੀਆਂ ਤੋਂ ਪਰਉਪਕਾਰ’ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਸਰਸਾ ਸ਼ਹਿਰ ਦੇ ਕਲਿਆਣ ਨਗਰ ਨਿਵਾਸੀ ਪਦਮ ਕੁਮਾਰ ਇੰਸਾਂ ਨੇ ਆਪਣੀ ਸੱਚਖੰਡਵਾਸੀ 95 ਸਾਲਾ ਮਾਤਾ ਕੌੜੀ ਦੇਵੀ ਇੰਸਾਂ (ਨਾਮਦਾਨ-1975) ਦੀਆਂ ਅਸਥੀਆਂ ‘ਤੇ ਘਰ ‘ਚ ਹੀ ਅਮਰੂਦ ਦਾ ਪੌਦਾ ਲਾ ਕੇ ਸਮਾਜ ਨੂੰ ਵਾਤਾਵਰਨ ਦੀ ਸੁਰੱਖਿਆ ਦਾ ਅਦੁੱਤੀ ਅਤੇ ਇਤਿਹਾਸਕ ਸੰਦੇਸ਼ ਦਿੱਤਾ
ਇਸ ਦੌਰਾਨ ਸੱਚਖੰਡਵਾਸੀ ਦੀ ਨੂੰਹ ਸੁਰਿੰਦਰ ਕੌਰ ਇੰਸਾਂ, ਪੋਤਨੂੰਹ ਅੰਸ਼ਰੀਤ ਇੰਸਾਂ, ਪੋਤਾ ਅਨਿਲ ਇੰਸਾਂ, ਸ਼ੁਸ਼ੀਲ ਇੰਸਾਂ, ਪੜਪੋਤਾ ਗੁਰਲੀਨ ਇੰਸਾਂ ਤੇ ਪੜਪੋਤੀ ਖੁਸ਼ੀਲੀਨ ਇੰਸਾਂ ਨੇ ਵੀ ਪੌਦੇ ਲਾਏ ਉਨ੍ਹਾਂ ਦੇ ਇਸ ਕੰਮ ਦੀ ਐੱਮਸੀ ਸਮੇਤ ਕਈ ਪਤਵੰਤਿਆਂ ਨੇ ਕਾਫੀ ਸ਼ਲਾਘਾ ਕੀਤੀ ਦੱਸ ਦਈਏ ਕਿ ਸੱਚਖੰਡਵਾਸੀ ਕੌੜੀ ਦੇਵੀ ਇੰਸਾਂ ਦਾ ਪੂਰਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਸੱਚਖੰਡਵਾਸੀ ਨੇ ਜਿਉਂਦੇ ਜੀਅ,
ਮਰਨ ਤੋਂ ਬਾਅਦ ਸਰੀਰ ਮੈਡੀਕਲ ਰਿਸਰਚ ਲਈ ਦਾਨ ਕਰਨ ਦਾ ਲਿਖਤ ‘ਚ ਸੰਕਲਪ ਲਿਆ ਹੋਇਆ ਸੀ 22 ਮਈ 2020 ਨੂੰ ਕੌੜੀ ਦੇਵੀ ਇੰਸਾਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ‘ਚ ਸੱਚਖੰਡ ਜਾ ਵਿਰਾਜ਼ੀ ਪਰ ਕੋਵਿਡ-19 ਦੇ ਚੱਲਦਿਆਂ ਲਾਏ ਗਏ ਲਾੱਕਡਾਊਨ ਕਾਰਨ ਉਨ੍ਹਾਂ ਦਾ ਸਰੀਰਦਾਨ ਨਹੀਂ ਹੋ ਸਕਿਆ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.