ਤਾਂ ਕਿ ਪੈਰ ਬਣੇ ਰਹਿਣ ਨਰਮ-ਨਰਮ
ਹੁਣ ਔਰਤਾਂ ਪੈਰਾਂ ਦੀ ਸੁੰਦਰਤਾ ਅਤੇ ਉਨ੍ਹਾਂ ਨੂੰ ਆਕਰਸ਼ਕ ਬਣਾਉਣ ’ਤੇ ਧਿਆਨ ਦੇਣ ਲੱਗੀਆਂ ਹਨ ਉਂਜ ਤਾਂ ਹੱਥਾਂ, ਪੈਰਾਂ ਅਤੇ ਚਿਹਰੇ ਦੀ ਚਮੜੀ ਹਰ ਮੌਸਮ ’ਚ ਕੇਅਰ ਮੰਗਦੀ ਹੈ ਪਰ ਸਰਦੀਆਂ ’ਚ ਇਨ੍ਹਾਂ ਨੂੰ ਖਾਸ ਕੇਅਰ ਦੀ ਲੋੜ ਹੁੰਦੀ ਹੈ ਸਰਦੀਆਂ ’ਚ ਚਮੜੀ ਛੇਤੀ ਖੁਸ਼ਕ ਹੋ ਜਾਂਦੀ ਹੈ ਜੇਕਰ ਉਸਦਾ ਸਮੇਂ ’ਤੇ ਧਿਆਨ ਨਾ ਰੱਖਿਆ ਜਾਵੇ ਤਾਂ ਉਸ ’ਚ ਕ੍ਰੈਕਸ ਆ ਜਾਂਦੇ ਹਨ ਜੋ ਬਹੁਤ ਬੁਰੇ ਲੱਗਦੇ ਹਨ ਜੇਕਰ ਤੁਹਾਡੀ ਚਮੜੀ ਵੀ ਖੁਸ਼ਕ ਹੈ ਅਤੇ ਤੁਸੀਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਚਮੜੀ ਦੀ ਸਕ੍ਰਬਿੰਗ ਅਤੇ ਮਾਸ਼ਚਰਾਈਜਿੰਗ ਲਗਾਤਾਰ ਕਰੋ। ਦੂਜੇ ਮੌਸਮਾਂ ਦੇ ਮੁਕਾਬਲੇ ਸਰਦੀਆਂ ’ਚ ਜ਼ਿਆਦਾ ਕੇਅਰ ਚਮੜੀ ਲਈ ਮਾਇਨੇ ਰੱਖਦੀ ਹੈ ਜੇਕਰ ਸਰਦੀਆਂ ’ਚ ਸਮੇਂ-ਸਮੇਂ ’ਤੇ ਮ੍ਰਿਤ ਚਮੜੀ ਨੂੰ ਰਗੜ ਕੇ ਹਟਾਇਆ ਜਾਵੇ ਅਤੇ ਉਸਦੀ ਨਮੀ ਦਾ ਧਿਆਨ ਰੱਖਿਆ ਜਾਵੇ ਤਾਂ ਜ਼ਿਆਦਾ ਫਾਇਦਾ ਮਿਲੇਗਾ।
Table of Contents
ਸਖ਼ਤ ਚਮੜੀ ਨੂੰ ਕਰੋ ਰਿਮੂਵ
ਜੇਕਰ ਪੈਰਾਂ ਦੀ ਚਮੜੀ ਸਖ਼ਤ ਅਤੇ ਖੁਸ਼ਕ ਹੋਵੇ ਤਾਂ ਪੈਰ ਇੱਕਦਮ ਡੱਲ ਲੱਗਦੇ ਹਨ ਪਹਿਲਾ ਕਦਮ ਹੈ ਕਿ ਚਮੜੀ ਦੀ ਖੁਸ਼ਕੀ ਦੂਰ ਕਰੋ ਉਸ ਲਈ ਹਰ ਰੋਜ਼ ਪੈਰਾਂ ਨੂੰ ਰਗੜ ਕੇ ਸਾਫ ਕਰਨ ਤੋਂ ਬਾਅਦ ਫੁੱਟ ਕ੍ਰੀਮ ਨਾਲ ਮਸਾਜ਼ ਕਰੋ ਅਤੇ ਰਾਤ ਨੂੰ ਪੈਰ ਧੋਣ ਤੋਂ ਬਾਅਦ ਉਨ੍ਹਾਂ ਨੂੰ ਮਾਸ਼ਚਰਾਈਜ਼ ਕਰਨਾ ਨਾ ਭੁੱਲੋ।
ਪੈਰਾਂ ਨੂੰ ਕਰਾਓ ਕੋਸੇ ਪਾਣੀ ਦਾ ਇਸ਼ਨਾਨ
ਹਫਤੇ ’ਚ ਇੱਕ ਦਿਨ ਟੱਬ ’ਚ ਕੋਸਾ ਪਾਣੀ ਲਓ ਅਤੇ ਉਸ ਵਿੱਚ ਆਪਣੇ ਪੈਰ ਡੁਬੋ ਦਿਓ ਧਿਆਨ ਦਿਓ ਪਾਣੀ ਜ਼ਿਆਦਾ ਗਰਮ ਨਾ ਹੋਵੇ ਕਿਉਂਕਿ ਜ਼ਿਆਦਾ ਗਰਮ ਪਾਣੀ ਚਮੜੀ ਨੂੰ ਹੋਰ ਖੁਸ਼ਕ ਬਣਾ ਦਿੰਦਾ ਹੈ ਕੋਸੇ ਪਾਣੀ ’ਚ ਥੋੜ੍ਹਾ ਸ਼ਾਵਰ ਜੈੱਲ ਮਿਲਾ ਲਓ ਇਸ ਨਾਲ ਪੈਰ ਚੰਗੀ ਤਰ੍ਹਾਂ ਸਾਫ ਹੋਣਗੇ ਨਹਾਉਂਦੇ ਸਮੇਂ ਵੀ ਤੁਸੀਂ ਅਜਿਹਾ ਕਰ ਸਕਦੇ ਹੋ ਅਜਿਹਾ ਕਰਨ ਨਾਲ ਰਫ ਚਮੜੀ ਨਰਮ ਹੋਵੇਗੀ ਪੈਰਾਂ ਦੀਆਂ ਅੱਡੀਆਂ ਨੂੰ ਝਾਵੇਂ ਨਾਲ ਸਾਫ ਕਰੋ ਮੈਟਲ ਸਕ੍ਰਬਰ ਦੀ ਵਰਤੋਂ ਨਾ ਕਰੋ ਪੈਰਾਂ ਨੂੰ ਵੀ ਹਲਕੇ ਹੱਥਾਂ ਨਾਲ ਰਗੜ ਕੇ ਸਾਫ ਕਰੋ।
ਕਰੋ ਪੈਰਾਂ ਦੀ ਸਕ੍ਰਬਿੰਗ
ਪੈਰਾਂ ਦੀ ਮ੍ਰਿਤ ਚਮੜੀ ਦੂਰ ਕਰਨ ਲਈ ਆਲਿਵ ਆਇਲ ’ਚ ਥੋੜ੍ਹੀ ਜਿਹੀ ਖੰਡ ਮਿਲਾਓ ਇਸ ’ਚ ਟੀ-ਟਰੀ ਆਇਲ ਦੀਆਂ ਕੁਝ ਬੂੰਦਾਂ ਮਿਲਾਓ ਇਸ ਲੋਸ਼ਨ ਨੂੰ ਪੈਰਾਂ ’ਤੇ ਗੋਲਾਈ ਨਾਲ ਲਾਓ ਫਿਰ ਪੈਰਾਂ ਦੀ ਮਾਲਿਸ਼ ਗੋਲਾਈ ’ਚ ਕਰੋ ਮ੍ਰਿਤ ਚਮੜੀ ਹਟੇਗੀ ਅਤੇ ਚਮੜੀ ਨਰਮ ਹੋਵੇਗੀ।
ਲਾਓ ਪੈਰਾਂ ’ਤੇ ਮਾਸਕ
ਡੈੱਡ ਸਕਿੱਨ ਹਟਾਉਣ ਤੋਂ ਬਾਅਦ ਪੈਰਾਂ ਦੀ ਨਰਿਸ਼ਮੈਂਟ ਲਈ ਇੱਕ ਮਾਸਕ ਦੀ ਜ਼ਰੂਰਤ ਹੁੰਦੀ ਹੈ ਇਸ ਲਈ ਇੱਕ ਬਹੁਤ ਪੱਕਿਆ ਕੇਲਾ ਜਿਸ ਦਾ ਛਿਲਕਾ ਕਾਲਾ ਪੈ ਗਿਆ ਹੋਵੇ, ਉਸਨੂੰ ਲਓ ਇੱਕ ਨਿੰਬੂ ਦੇ ਰਸ ’ਚ ਕੇਲੇ ਨੂੰ ਮੈਸ਼ ਕਰਕੇ ਉਸਦੀ ਮੋਟੀ ਤਹਿ ਪੈਰਾਂ ’ਤੇ ਲਾਓ ਉਸ ਤੋਂ ਬਾਅਦ ਕਿਚਨ ਫਾੱਇਲ ਨਾਲ ਪੈਰਾਂ ਨੂੰ ਰੈਪ ਕਰ ਦਿਓ 10 ਮਿੰਟਾਂ ਤੱਕ ਲੱਗਾ ਰਹਿਣ ਦਿਓ, ਫਿਰ ਕੋਸੇ ਪਾਣੀ ਨਾਲ ਧੋ ਲਓ ਮਾਸਕ ਲਾਉਣ ਤੋਂ ਪਹਿਲਾਂ ਪੈਰਾਂ ਦੇ ਹੇਠਾਂ ਅਖਬਾਰ ਜਾਂ ਟਿਸ਼ੂ ਪੇਪਰ ਵਿਛਾ ਲਓ ਅਜਿਹਾ ਤੁਸੀਂ ਬਾਥਰੂਮ ’ਚ ਬੈਠ ਕੇ ਵੀ ਕਰ ਸਕਦੇ ਹੋ।
ਪੈਰਾਂ ਨੂੰ ਮਾਸ਼ਚਰਾਈਜ਼ਰ ਲਾਉਣਾ ਨਾ ਭੁੱਲੋ
ਅਖੀਰ ’ਚ ਪੈਰਾਂ ਨੂੰ ਮਾਸ਼ਚਰਾਈਜ਼ ਕਰਨਾ ਨਾ ਭੁੱਲੋ ਪੈਟਰੋਲੀਅਮ ਜੈਲੀ, ਆਲਿਵ ਆਇਲ ਜਾਂ ਕੋਈ ਗਾੜ੍ਹੀ ਕ੍ਰੀਮ ਪੈਰਾਂ ’ਤੇ ਲਾਓ ਉਸ ਤੋਂ ਬਾਅਦ ਕੋਈ ਪੁਰਾਣੀ ਜ਼ੁਰਾਬ ਪਹਿਨ ਲਓ ਤਾਂ ਕਿ ਪੈਰਾਂ ਨੂੰ ਚਿਕਨਾਈ ਦਾ ਲਾਭ ਮਿਲ ਸਕੇ। ਪਾਟੀਆਂ ਅੱਡੀਆਂ ਲਈ ਕ੍ਰੈਕ ਕਰੀਮ ਲਾਓ ਅਤੇ ਉੱਪਰ ਲਿਖੇ ਤਰੀਕੇ ਨੂੰ ਹਫਤੇ ’ਚ ਇੱਕ ਵਾਰ ਰਪੀਟ ਕਰੋ ਗਲਿਸਰੀਨ ਨੂੰ ਲੈਮਨ ਜੂਸ ’ਚ ਮਿਲਾਓ ਅਤੇ ਖੰਡ ਵੀ ਮਿਲਾਓ ਇਸ ਮਿਸ਼ਰਣ ਨੂੰ ਪਾਟੀਆਂ ਅੱਡੀਆਂ ’ਤੇ ਲਾਉਣ ਨਾਲ ਰਾਹਤ ਮਿਲਦੀ ਹੈ।
-ਸੁਨੀਤਾ ਗਾਬਾ