ਖੁਸ਼ਬੂ ਦੀ ਜਾਦੂਈ ਵਰਤੋਂ
ਆਧੁਨਿਕ ਸਮੇਂ ’ਚ ਸ਼ਿੰਗਾਰਾਂ (ਕਾਸਮੈਟਿਕਸ) ਦੀ ਵਰਤੋਂ ਕਾਫੀ ਵਧ ਗਈ ਹੈ ਇਨ੍ਹਾਂ ਸ਼ਿੰਗਾਰ ਸਮੱਗਰੀਆਂ ’ਚ ਖੁਸ਼ਬੂ ਦੀ ਆਪਣੀ ਖਾਸ ਥਾਂ ਹੈ ਮੁੱਖ ਤੌਰ ’ਤੇ ਖੁਸ਼ਬੂ ਨੂੰ ਦੋ ਸ਼੍ਰੇਣੀਆਂ ’ਚ ਵੰਡਿਆ ਜਾ ਸਕਦਾ ਹੈ, ਪਹਿਲੀ ਕੁਦਰਤੀ ਖੁਸ਼ਬੂ ਅਤੇ ਦੂਜੀ ਬਨਾਉਟੀ ਖੁਸ਼ਬੂ ਦੋਵਾਂ ਹੀ ਤਰ੍ਹਾਂ ਦੀ ਖੁਸ਼ਬੂ ਦਾ ਲੋਂੜੀਦਾ ਰੁਝਾਨ ਹੈ ਹਾਂ, ਪੱਛਮੀ ਦੇਸ਼ਾਂ ’ਚ ਵਿਕਸਿਤ ਕੁਝ ਕਿਸਮ ਦੀਆਂ ਖੁਸ਼ਬੋਆਂ ਨੂੰ ਇੱਧਰ ਕੁਝ ਵਧੇਰੇ ਲੋਕਪ੍ਰਿਯਤਾ ਪ੍ਰਾਪਤ ਹੋਈ ਹੈ ਇਹ ਤੁਹਾਡੀ ਆਪਣੀ ਰੁਚੀ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਖੁਸ਼ਬੂ ਦੀ ਚੋਣ ਕਰਦੇ ਹੋ,
ਪਰ ਧਿਆਨ ਰੱਖੋ ਕਿ ਬਹੁਤ ਤੇਜ਼ ਖੁਸ਼ਬੂ ਦੇ ਮੁਕਾਬਲੇ ’ਚ ਮਿੰਨ੍ਹੀ-ਮਿੰਨ੍ਹੀ ਖੁਸ਼ਬੂ ਦਾ ਆਪਣਾ ਹੀ ਅਸਰ ਹੁੰਦਾ ਹੈ ਤੇਜ਼ ਖੁਸ਼ਬੂ ਦੀ ਵਰਤੋਂ ਉਂਜ ਭੜਕੀਲੇਪਣ ਦੀ ਸੀਮਾ ’ਚ ਆਉਂਦੀ ਹੈ ਵੱਖ-ਵੱਖ ਹਾਲਾਤਾਂ, ਮੌਕਿਆਂ ਅਤੇ ਮੌਸਮ ਦੇ ਅਨੁਸਾਰ ਖੁਸ਼ਬੂ ਦੀ ਬਦਲ-ਬਦਲ ਕੇ ਵਰਤੋਂ ਕਰਨੀ ਚਾਹੀਦੀ ਹੈ ਸਦਾ ਇੱਕ ਹੀ ਖੁਸ਼ਬੂ ਦੀ ਵਰਤੋਂ ਭੱਦੀ ਰੁਚੀ ਦਾ ਪ੍ਰਤੀਕ ਮੰਨੀ ਜਾਂਦੀ ਹੈ
ਖੁਸ਼ਬੂ ਦੇ ਸਬੰਧੀ ਇੱਥੇ ਕੁਝ ਲਾਹੇਵੰਦ ਸੁਝਾਅ ਪੇਸ਼ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਧਿਆਨ ’ਚ ਰੱਖ ਕੇ ਤੁਸੀਂ ਆਕਰਸ਼ਣ ਦਾ ਜਾਦੂਈ ਪ੍ਰਭਾਵ ਪੈਦਾ ਕਰ ਸਕਦੇ ਹੋ
- ਰੋਜ਼ਾਨਾ ਵਰਤੋਂ ਲਈ ਆਮ ਤੌਰ ’ਤੇ ਕੁਦਰਤੀ ਖੁਸ਼ਬੋਆਂ ਬਨਾਉਟੀ ਸੈਂਟ ਦੇ ਮੁਕਾਬਲੇ ਜ਼ਿਆਦਾ ਵਰਤੀਆਂ ਜਾਂਦੀਆਂ ਹਲ ਹਾਂ, ਪਾਰਟੀ ਆਦਿ ’ਚ ਵਿਦੇਸ਼ੀ ਖੁਸ਼ਬੋਆਂ ਦਾ ਰੁਝਾਨ ਹੈ ਇਨ੍ਹਾਂ ਦੀ ਖੁਸ਼ਬੂ ਤੇਜ਼ ਹੁੰਦੀ ਹੈ ਤੁਸੀਂ ਆਪਣੀ ਰੁਚੀ ਅਨੁਸਾਰ ਵਰਤ ਸਕਦੇ ਹੋ
- ਰੂਮ ਕੂਲਰ ਦੇ ਪਾਣੀ ’ਚ ਕਿਸੇ ਮਨਮੋਹਕ ਖੁਸ਼ਬੂ ਦੀਆਂ ਬੂੰਦਾਂ ਪਾ ਦਿਓ, (ਇਸ ਲਈ ਹੁਣ ਖਾਸ ਤਰ੍ਹਾਂ ਦੀਆਂ ਖੁਸ਼ਬੋਆਂ ਦਾ ਨਿਰਮਾਣ ਹੋਣ ਲੱਗਾ ਹੈ) ਕਮਰਾ ਖੁਸ਼ਬੂਦਾਰ ਬਣਿਆ ਰਹੇਗਾ
- ਪਰਫਿਊਮ ਦੇ ਕੁਝ ਛਿੱਟੇ ਬਿਜਲੀ ਦੇ ਬੱਲਬ ਅਤੇ ਟਿਊਬਲਾਈਟ ’ਤੇ ਛਿੜਕ ਦਿਓ ਬੱਲਬ ਜਗਣ ’ਤੇ ਗਰਮੀ ਨਾਲ ਪਰਫਿਊਮ ਦੀ ਖੁਸ਼ਬੂ ਪੂਰੇ ਘਰ ’ਚ ਫੈਲ ਜਾਵੇਗੀ
- ਪਰਫਿਊਮ ਦੀਆਂ ਖਾਲੀ ਸ਼ੀਸ਼ੀਆਂ ਨੂੰ ਕੱਪੜੇ ਦੀ ਅਲਮਾਰੀ ਜਾਂ ਬਕਸਿਆਂ ’ਚ ਕੱਪੜਿਆਂ ਦੇ ਹੇਠਾਂ ਰੱਖ ਦਿਓ ਉਨ੍ਹਾਂ ਸ਼ੀਸ਼ੀਆਂ ’ਚ ਬਚੇ ਪਰਫਿਊਮ ਨਾਲ ਸਾਰੇ ਕੱਪੜੇ ਵੀ ਮਹਿਕ ਉੱਠਣਗੇ
- ਰੂਮਾਲ ਆਦਿ ਨੂੰ ਧੋਣ ਅਤੇ ਪ੍ਰੈੱਸ ਕਰਨ ਤੋਂ ਬਾਅਦ ਉਨ੍ਹਾਂ ’ਤੇ ਕਿਸੇ ਮਨਪਸੰਦ ਖੁਸ਼ਬੂ ਦਾ ਹਲਕਾ ਛਿੜਕਾਅ ਕਰੋ ਇਸ ਨਾਲ ਜਦੋਂ ਵੀ ਉਹ ਵਰਤੋਂ ’ਚ ਆਵੇਗਾ ਆਪਣੀ ਖੁਸ਼ਬੂ ਖਿਲਾਰੇਗਾ ਤੌਲੀਏ ਅਤੇ ਨੈਪਕਿਨ ਆਦਿ ’ਤੇ ਵੀ ਇਹ ਪ੍ਰਯੋਗ ਅਜ਼ਮਾਇਆ ਜਾ ਸਕਦਾ ਹੈ
- ਇਸੇ ਤਰ੍ਹਾਂ ਟੇਬਲ ਫੈਨ ਦੇ ਪਿੱਛੇ ਜਾਂ ਅੱਗੇ ਜਾਲ ’ਚ ਖੁਸ਼ਬੂ ਨਾਲ ਭਿੱਜਿਆ ਫੰਭਾ ਲਾ ਦਿਓ ਅਤੇ ਫਿਰ ਲਓ ਖੁਸ਼ਬੂਦਾਰ ਹਵਾ ਦਾ ਅਨੰਦ
- ਸਵੇਰੇ ਆਫਿਸ ਜਾਣ ਤੋਂ ਪਹਿਲਾਂ ਆਪਣਾ ਮਨਪਸੰਦ ਪਰਫਿਊਮ ਕਾਲਰ ’ਚ ਜਾਂ ਦੁਪੱਟੇ ’ਤੇ ਲਾਓ, ਪੂਰਾ ਦਿਨ ਤਾਜ਼ਗੀ ਮਹਿਸੂਸ ਕਰੋਗੇ
- ਨਹਾਉਣ ਵਾਲੇ ਪਾਣੀ ’ਚ ਕੁਝ ਬੂੰਦਾਂ ਯੂ. ਡੀ. ਕੋਲੋਨ ਦੀਆਂ ਮਿਲਾਓ ਇਸ ਨਾਲ ਨਾ ਸਿਰਫ ਤੁਹਾਨੂੰ ਤਾਜ਼ਗੀ ਮਹਿਸੂਸ ਹੋਵੇਗੀ ਸਗੋਂ ਸਰੀਰ ਵੀ ਬਦਬੂ ਤੋਂ ਮੁਕਤ ਰਹੇਗਾ ਨਹੀਂ ਤਾਂ ਸਰੀਰਕ ਬਦਬੂ ਤੁਹਾਡੇ ਪ੍ਰਤੀ ਲੋਕਾਂ ’ਚ ਅਰੁਚੀ ਪੈਦਾ ਕਰੇਗੀ ਹਾਂ, ਜੇਕਰ ਤੁਸੀਂ ਬਨਾਉਟੀ ਖੁਸ਼ਬੂ ਦੀ ਥਾਂ ਕੁਦਰਤੀ ਖੁਸ਼ਬੂ ਨੂੰ ਅਪਣਾਉਣਾ ਚਾਹੋ ਤਾਂ ਨਹਾਉਣ ਤੋਂ ਕੁਝ ਸਮਾਂ ਪਹਿਲਾਂ ਅੱਧੀ ਬਾਲਟੀ ਪਾਣੀ ’ਚ ਗੁਲਾਬ, ਚੰਪਾ ਜਾਂ ਚਮੇਲੀ ਆਦਿ ਕੁਝ ਫੁੱਲਾਂ ਦੀਆਂ ਪੱਤੀਆਂ ਪਾ ਦਿਓ ਨਹਾਉਂਦੇ ਸਮੇਂ ਅਖੀਰਲੀ ਵਾਰ (ਸਾਬਣ ਆਦਿ ਧੋ ਲੈਣ ਤੋਂ ਬਾਅਦ) ਇਸ ਪਾਣੀ ਨਾਲ ਨਹਾਓ ਇਸ ਨਾਲ ਤੁਹਾਡਾ ਸਰੀਰ ਮਿੰਨ੍ਹੀ-ਮਿੰਨ੍ਹੀ ਖੁਸ਼ਬੂ ਨਾਲ ਮਹਿਕ ਉੱਠੇਗਾ
- ਮਹਿਮਾਨਾਂ ਦੇ ਸਵਾਗਤ ਕਮਰੇ (ਡਰਾਇੰਗ ਰੂਮ ’ਚ) ਖੁਸ਼ਬੂਦਾਰ ਫਲਾਂ ਨੂੰ ਫੁੱਲਦਾਨ ’ਚ ਸਜਾ ਕੇ ਰੱਖਣਾ, ਵੱਖ-ਵੱਖ ਚੀਜ਼ਾਂ ’ਤੇ ਸਪਰੇਅ ਦਾ ਛਿੜਕਾਅ ਕਰਨਾ ਆਦਿ ਵੀ ਵਾਤਾਵਰਨ ਨੂੰ ਸੁਖਮਈ ਬਣਾਉਂਦਾ ਹੈ
- ਬਨਾਉਟੀ ਪੌਦਿਆਂ ਅਤੇ ਫਲਾਂ ’ਤੇ ਪਰਫਿਊਮ ਦੀ ਹਲਕੀ ਜਿਹੀ ਸਪਰੇਅ ਛਿੜਕ ਦਿਓ ਹਵਾ ਨਾਲ ਪੂਰੇ ਘਰ ’ਚ ਤੁਹਾਡੀ ਮਨਪਸੰਦ ਖੁਸ਼ਬੂ ਫੈਲ ਜਾਵੇਗੀ
- ਘਰ ਦੇ ਪਾਇਦਾਨ ਅਤੇ ਗਲੀਚੇ ਚੁੱਕ ਕੇ ਉਸਦੇ ਹੇਠਾਂ ਪਰਫਿਊਮ ਛਿੜਕ ਕੇ ਦੇਖੋ, ਘਰ ਦਾ ਕੋਨਾ-ਕੋਨਾ ਮਹਿਕਾ ਉੱਠੇਗਾ
- ਪਰਫਿਊਮ ਨੂੰ ਰੂੰ ਦੇ ਫੰਭਿਆਂ ’ਚ ਭਰ ਕੇ ਸਿਰ੍ਹਾਣੇ ਦੇ ਚਾਰੇ ਪਾਸੇ ਰੱਖ ਦਿਓ ਸਾਰੇ ਬਿਸਤਰੇ ’ਚ ਖੁਸ਼ਬੂ ਫੈਲ ਜਾਵੇਗੀ
- ਕੱਪੜਿਆਂ ’ਚ ਵਰਤੀ ਜਾਣ ਵਾਲੀ ਖੁਸ਼ਬੂ ਨੂੰ ਉੱਪਰੀ ਕੱਪੜਿਆਂ ’ਤੇ ਨਾ ਛਿੜਕ ਕੇ ਅੰਦਰ ਪਹਿਨੇ ਜਾਣ ਵਾਲੇ ਕੱਪੜਿਆਂ ’ਤੇ ਛਿੜਕਾਓ ਇਸ ਨਾਲ ਸਰੀਰ ਦੀ ਗਰਮੀ ਨਾਲ ਖੁਸ਼ਬੂ ਖੁਦ ਬਾਹਰ ਫੈਲੇਗੀ
- ਲੱਕੜ ਨਾਲ ਬਣੀ ਕਿਤਾਬਾਂ ਦੀ ਅਲਮਾਰੀ ’ਚ ਕਿਤਾਬਾਂ ਅਤੇ ਸਜਾਈਆਂ ਗਈਆਂ ਚੀਜ਼ਾਂ ਦੇ ਪਿੱਛੇ ਪਰਫਿਊਮ ਛਿੜਕ ਦਿਓ ਲੱਕੜ ’ਚ ਖੁਸ਼ਬੂ ਕਈ ਦਿਨਾਂ ਤੱਕ ਬਣੀ ਰਹਿੰਦੀ ਹੈ
- ਖੁਸ਼ਬੂ ਦੀ ਵਰਤੋਂ ਸਰੀਰ ਦੇ ਅਲੱਗ-ਅਲੱਗ ਨਾੜੀ ਕੇਂਦਰਾਂ ’ਤੇ ਕਰੋ ਗੋਡਿਆਂ ਦੇ ਪਿੱਛੇ, ਧੌਣ ਦੇ ਪਿਛਲੇ ਹਿੱਸੇ ’ਤੇ, ਕੂਹਣੀ, ਅੱਡੀ, ਕਮਰ, ਧੁੰਨੀ ’ਤੇ ਖੁਸ਼ਬੂ ਲਾਉਣ ਨਾਲ ਕਿਤੇ ਜ਼ਿਆਦਾ ਆਕਰਸ਼ਕ ਪ੍ਰਭਾਵ ਪੈਦਾ ਹੁੰਦਾ ਹੈ
-ਆਨੰਦ ਕੁ. ਅਨੰਤ