House New Look

Home New look ਘਰ ਨੂੰ ਦਿਓ ਨਵੀਂ ਲੁਕ – ਆਪਣੇ ਘਰ ਨੂੰ ਸੁੰਦਰ ਅਤੇ ਨਵਾਂ-ਨਵਾਂ ਬਣਾਉਣ ਦੀ ਚਾਹਤ ਕਿਸ ਔਰਤ ਨੂੰ ਨਹੀਂ ਹੁੰਦੀ ਹਰੇਕ ਔਰਤ ਇਹੀ ਚਾਹੁੰਦੀ ਹੈ ਕਿ ਉਸ ਦਾ ਘਰ ਨਵਾਂ-ਨਵਾਂ ਜਾਂ ਸਭ ਤੋਂ ਅਲੱਗ ਦਿਸੇ ਜੋ ਵੀ ਉਸ ਨੂੰ ਦੇਖੇ ਤਾਂ ਇਹੀ ਕਹੇ ਕਿ ਵਾਹ! ਕਿਆ ਬਾਤ ਹੈ! ਤਿਉਹਾਰਾਂ ਅਤੇ ਨਵੇਂ ਸਾਲ ਦੇ ਮੌਕੇ ’ਤੇ ਤਾਂ ਇਹ ਇੱਛਾ ਹੋਰ ਵੀ ਵੱਧ ਜਾਂਦੀ ਹੈ। ਘਰ ਨੂੰ ਨਵਾਂ ਰੂਪ ਕਿਵੇਂ ਦਿੱਤਾ ਜਾਵੇ? ਪੂਰੇ ਘਰ ਨੂੰ ਤਾਂ ਅਜਿਹੇ ’ਚ ਬਦਲਿਆ ਨਹੀਂ ਜਾ ਸਕਦਾ, ਨਾ ਹੀ ਹਰ ਸਾਲ ਹਰ ਚੀਜ਼ ਬਦਲੀ ਜਾ ਸਕਦੀ ਹੈ।

ਘਰ ਨੂੰ ਬਦਲਣਾ ਤਾਂ ਬੇਹੱਦ ਔਖਾ ਕੰਮ ਹੈ ਪਰ ਸੋਫੇ ਦੇ ਕਵਰ, ਕੁਸ਼ਨ ਕਵਰ, ਚਾਦਰਾਂ, ਪਰਦੇ, ਸਿਰ੍ਹਾਣੇ ਆਦਿ ਬਦਲੇ ਜਾ ਸਕਦੇ ਹਨ। ਘਰ ਦਾ ਸਾਰਾ ਫੈਬਰਿਕ ਬਦਲ ਦਿਓਗੇ ਤਾਂ ਘਰ ’ਚ ਆਪਣੇ-ਆਪ ਨਵਾਂਪਣ ਆ ਜਾਵੇਗਾ ਦਰਵਾਜ਼ਿਆਂ ਤੇ ਖਿੜਕੀਆਂ ਦੇ ਪਰਦੇ ਖਰੀਦਦੇ ਸਮੇਂ ਧਿਆਨ ਰੱਖੋ ਕਿ ਉਹ ਨਾ ਤਾਂ ਜ਼ਿਆਦਾ ਭਾਰੇ ਹੋਣ ਅਤੇ ਨਾ ਹੀ ਜ਼ਿਆਦਾ ਹੌਲੇੇ, ਸਗੋਂ ਅਜਿਹੇ ਹੋਣ ਜਿਸ ਨਾਲ ਘਰ ਦੇ ਅੰਦਰ ਬਾਹਰੀ ਮੌਸਮ ਦਾ ਵੀ ਅਹਿਸਾਸ ਹੋ ਜਾਵੇ। ਪਰਦੇ ਜਿੱਥੇ ਘਰ ਦੀ ਪ੍ਰਾਈਵੇਸੀ ਬਣਾਈ ਰੱਖਦੇ ਹਨ, ਉੱਥੇ ਸੁੰਦਰਤਾ ਵੀ ਵਧਾਉਂਦੇ ਹਨ। ਆਪਣੇ ਘਰੇ ਪਰਦੇ ਲਾਉਂਦੇ ਸਮੇਂ, ਇਸ ਗੱਲ ਦਾ ਵੀ ਧਿਆਨ ਰੱਖੋ ਕਿ ਪਰਦੇ ਅਜਿਹੇ ਹੋਣ ਜਿਨ੍ਹਾਂ ਨੂੰ ਧੋਂਦੇ ਸਮੇਂ ਤੁਹਾਨੂੰ ਪ੍ਰੇਸ਼ਾਨੀ ਵੀ ਨਾ ਹੋਵੇ ਕਿਉਂਕਿ ਪਰਦੇ ਵੀ ਛੇਤੀ-ਛੇਤੀ ਨਹੀਂ ਬਣਵਾਏ ਜਾਂਦੇ ਹਨ

ਪਰਦਿਆਂ ਦਾ ਕੱਪੜਾ ਅਰਥਾਤ ਫੈਬਰਿਕ ਅਜਿਹਾ ਚੁਣੋ ਜੋ ਤੁਹਾਡੇ ਫ਼ਰਨੀਚਰ, ਬੈੱਡ ਕਵਰ, ਕਮਰੇ ਦੇ ਆਕਾਰ ਆਦਿ ਨਾਲ ਮੇਲ ਖਾਂਦਾ ਹੋਵੇ। ਕਮਰੇ ਦੇ ਅਨੁਸਾਰ ਹੀ ਉਸਦੇ ਪਰਦੇ ਹੋਣ। ਉਂਝ ਤਾਂ ਪੂਰੇ ਘਰ ਦੇ ਪਰਦੇ ਇੱਕੋ-ਜਿਹੇ ਹੋਣ ਤਾਂ ਬਹੁਤ ਵਧੀਆ ਲੱਗਦਾ ਹੈ, ਪਰ ਕੁਝ ਸਥਿਤੀਆਂ ਅਨੁਸਾਰ ਵੀ ਚੰਗੇ ਲੱਗਦੇੇ ਹਨ ਜਿਵੇਂ ਬੈੱਡਰੂਮ ’ਚ ਲਾਲ ਰੰਗ ਦੇ ਪਰਦੇ, ਡਰਾਇੰਗ ਰੂਮ ’ਚ ਫੁੱਲ ਪੱਤੀਦਾਰ ਪਰਦੇ ਅਤੇ ਡਾਇਨਿੰਗ ਰੂਮ ’ਚ ਹਰੇ ਰੰਗ ਦੇ ਪਰਦੇ ਹੋਣ ਇਸ ਨਾਲ ਖੁਸ਼ਨੁਮਾ ਅਹਿਸਾਸ ਘਰ ’ਚ ਰਹੇਗਾ

ਕਮਰਾ ਭਾਵੇਂ ਕੋਈ ਵੀ ਕਿਉਂ ਨਾ ਹੋਵੇ ਪਰ ਪਰਦੇ ਭਾਰੀ ਵੈਲਵਟ ਦੇ ਨਹੀਂ ਹੋਣੇ ਚਾਹੀਦੇ। ਇਸ ਨਾਲ ਉਨ੍ਹਾਂ ਨੂੰ ਧੋਣ ਅਤੇ ਚੁੱਕਣ ’ਚ ਪ੍ਰੇਸ਼ਾਨੀ ਹੋਵੇਗੀ ਬੱਚਿਆਂ ਦੇ ਕਮਰਿਆਂ ’ਚ ਕਾਰਟੂਨ ਬਾਕਸ ਜਾਂ ਚੈੱਕ ਆਦਿ ਦੇ ਪਰਦੇ ਜ਼ਿਆਦਾ ਵਧੀਆ ਲੱਗਣਗੇ ਬੱਚਿਆਂ ਦੇ ਕਮਰੇ ’ਚ ਫਰਿੱਲ ਜਾਂ ਰਿਬਨ ਲੱਗੇ ਹੋਏ  ਪਰਦੇ ਹੋਰ ਵੀ ਸੋਹਣੇ ਲੱਗਣਗੇ। ਪਰਦਿਆਂ ਦੇ ਫੈਬਰਿਕ ’ਚ ਅਜਿਹੀ ਚੋਣ ਕਰੋ ਜੋ ਧੋਣ ਅਤੇ ਸੁਕਾਉਣ ’ਚ ਸਮੱਸਿਆ ਨਾ ਪੈਦਾ ਕਰਨ ਟੰਗੇ ਹੋਏੇ ਸੋਹਣੇ ਲੱਗਣ ਅਤੇ ਘਰ ’ਚ ਤਾਜ਼ਗੀ ਦਾ  ਅਹਿਸਾਸ ਦਿਵਾਉਣ। ਜ਼ਿਆਦਾਤਰ ਲੋਕ ਸਿੰਥੈਟਿਕ, ਸਾਟਿਨ, ਪਾਪਲੀਨ, ਵੈਲਵਟ ਆਦਿ ਦੇ ਪਰਦੇ ਪਸੰਦ ਕਰਦੇ ਹਨ।

ਇਸ ਤੋਂ ਇਲਾਵਾ ਸਿਲਕ ਅਤੇ ਮਲਮਲ ਆਦਿ ਦੇ ਪਰਦੇ ਕਾਫ਼ੀ ਪਸੰਦ ਕੀਤੇ ਜਾਂਦੇ ਹਨ। ਪਾਰਦਰਸ਼ੀ ਪਰਦਿਆਂ ਦੀ ਆਪਣੀ ਰੌਣਕ ਹੁੰਦੀ ਹੈ। ਜੋ ਲੋਕ ਹਲਕੀ ਜਿਹੀ ਰੌਸ਼ਨੀ ਵੀ ਪਸੰਦ ਕਰਦੇ ਹੋਣ ਉਨ੍ਹਾਂ ਲਈ ਪਾਰਦਰਸ਼ੀ ਪਰਦੇ ਬਹੁਤ ਵਧੀਆ ਰਹਿੰਦੇ ਹਨ ਪਾਰਦਰਸ਼ੀ ਪਰਦੇ ਦੇ ਅੱਗੇ ਹੋਰ ਫੈਬਰਿਕ ਦਾ ਪਰਦਾ ਵੀ ਲਾ ਸਕਦੇ ਹੋ ਜਦੋਂ ਚਾਹੋ ਉਸਨੂੰ ਹਟਾ ਸਕਦੇ ਹੋ। ਪਰਦੇ ਤਾਂ ਤੁਸੀਂ ਬਹੁਤ ਵਧੀਆ ਖਰੀਦ ਲਏ ਪਰ ਉਨ੍ਹਾਂ ਨੂੰ ਢੰਗ ਨਾਲ ਨਹੀਂ ਟੰਗਿਆ ਤਾਂ ਸੋਹਣੇ ਲੱਗਣ ਦੀ ਬਜਾਏ ਬੇਕਾਰ ਲੱਗਣਗੇ ਇਸ ਲਈ, ਪਰਦਿਆਂ ਨੂੰ ਸਲੀਕੇ ਨਾਲ ਸਿਲਾਈ ਕਰਕੇ ਹੀ ਟੰਗਣਾ ਚਾਹੀਦਾ ਹੈ ਜੇਕਰ ਉਹ ਮੋਟੇ ਹਨ ਤਾਂ ਉਨ੍ਹਾਂ ’ਚ ਪਲੀਟ ਬਣਵਾਓ ਪਰ ਜੇਕਰ ਉਹ ਹਲਕੇ ਹਨ ਤਾਂ ਉਨ੍ਹਾਂ ’ਚ ਪਲੀਟਸ ਦੀ ਕੋਈ ਲੋੜ ਨਹੀਂ ਹੈ।

ਹੁਣ ਆਉਂਦੀ ਹੈ ਫ਼ਰਨੀਚਰ ਦੀ ਵਾਰੀ । ਫ਼ਰਨੀਚਰ ਨੂੰ ਵੀ ਹਰ ਤੀਜੇ-ਚੌਥੇ ਸਾਲ ਨਹੀਂ ਬਦਲਿਆ ਜਾ ਸਕਦਾ, ਇਸ ਲਈ ਧਿਆਨ ਰੱਖੋ ਜਦੋਂ ਵੀ ਅਪਹੋਲਸਟਰੀ ਜਿਵੇਂ ਕਿ ਗੱਦੀਆਂ, ਕੁਸ਼ਨ ਕਵਰ ਆਦਿ ਬਦਲੋ ਤਾਂ ਸੋਚ-ਸਮਝ ਕੇ ਹੀ ਉਨ੍ਹਾਂ ਦੇ ਰੰਗ, ਫੈਬਰਿਕ ਆਦਿ ਦੀ ਚੋਣ ਕਰੋ ਜਿਸ ਨਾਲ ਫ਼ਰਨੀਚਰ ਨੂੰ ਇੱਕਦਮ ਨਵਾਂ ਲੁਕ ਮਿਲੇ।

ਫ਼ਰਨੀਚਰ ’ਚ ਸਭ ਤੋਂ ਅੱਗੇ ਨਾਂਅ ਆਉਂਦਾ ਹੈ ਸੋਫੇ ਦਾ

ਹੁਣ ਸੋਫੇ ਨੂੰ ਹਰ ਸਾਲ ਬਦਲਵਾ ਵੀ ਨਹੀਂ ਸਕਦੇ ਲੱਕੜ ਦੇ ਸੋਫੇ ਦੀ ਵਾਰਨਿਸ਼ ਕਰਵਾ ਸਕਦੇ ਹੋ ਇਸ ਨਾਲ ਉਸ ਨੂੰ ਨਵਾਂਪਣ ਤਾਂ ਮਿਲਦਾ ਹੀ ਹੈ, ਮਜ਼ਬੂਤੀ ਵੀ ਮਿਲਦੀ ਹੈ ਸੋਫੇ ਦਾ ਕੱਪੜਾ ਬਦਲਵਾ ਸਕਦੇ ਹੋ ਜਿਸ ਨਾਲ ਉਸ ਨੂੰ ਹੋਰ ਮਜ਼ਬੂਤੀ ਮਿਲਦੀ ਹੈ ਕੁਸ਼ਨ ਜਿੱਥੇ ਸੋਫੇ ਦੀ ਸੁੰਦਰਤਾ ’ਚ ਇਜ਼ਾਫਾ ਕਰਦੇ ਹਨ, ਉੱਥੇ ਬੈਠਣ ’ਚ ਵੀ ਸਹਾਰਾ ਦਿੰਦੇ ਹਨ ਜੂਟ, ਰਬੜ, ਫੋਮ ਅਤੇ ਸਪਰਿੰਗ ਕੁਸ਼ੰਸ ਆਦਿ ਕਈ ਵੈਰਾਇਟੀਆਂ ਬਾਜ਼ਾਰ ’ਚ ਉਪਲੱਬਧ ਹਨ ਇਹ ਤੁਹਾਡੇ ਬਜ਼ਟ ਤੇ ਤੁਹਾਡੀ ਪਸੰਦ ’ਤੇ ਨਿਰਭਰ ਕਰਦਾ ਹੈ

ਕਿ ਤੁਸੀਂ ਕੀ ਖਰੀਦੋਗੇ ਟੇਬਲ-ਮੈਟਸ ਵੀ ਡਰਾਇੰਗ ਰੂਮ ਦੀ ਖੂਬਸੂਰਤੀ ਵਧਾਉਣ ’ਚ ਪਿੱਛੇ ਨਹੀਂ ਹਨ ਟੇਬਲ ਮੈਟ ਵੀ ਸਸਤੇ ਤੇ ਮਹਿੰਗੇ ਹਰ ਤਰ੍ਹਾਂ ਦੇ ਬਜ਼ਾਰ ’ਚ ਮੌਜੂਦ ਹਨ ਇੱਕ ਸਸਤੇ ਟੇਬਲ ਮੈਟ ਨੂੰ ਵੀ ਤੁਸੀਂ ਖੂਬਸੂਰਤ ਲੁਕ ਦੇ ਸਕਦੇ ਹੋ ਟੇਬਲ ਮੈਟ ਤੁਹਾਡੇ ਮੇਜ਼ ਨੂੰ ਸੁਰੱਖਿਅਤ ਤਾਂ ਰੱਖਦਾ ਹੀ ਹੈ, ਨਾਲ ਹੀ ਉਸ ਦੀ ਸ਼ੋਭਾ ਵੀ ਵਧਾਉਂਦਾ ਹੈ ਪਰਦੇ ਨਵੇਂ ਟੰਗਵਾ ਦਿੱਤੇ, ਸੋਫੇ ਦੇ ਕਵਰ ਵੀ ਨਵੇਂ ਬਣਵਾ ਲਏ ਪਰ ਇਨ੍ਹਾਂ ਦੀ ਸਾਫ-ਸਫਾਈ ’ਤੇ ਜੇਕਰ ਧਿਆਨ ਨਾ ਦਿੱਤਾ ਜਾਵੇਗਾ ਤਾਂ ਇਹ ਜਲਦੀ ਹੀ ਪੁਰਾਣੇ ਲੱਗਣ ਲੱਗਣਗੇ ਇਸ ਲਈ ਆਪਣੇ ਘਰ ਨੂੰ ਨਵੀਂ ਲੁਕ ਦੇਣ ਲਈ ਉਸ ਦੀ ਸਾਫ-ਸਫਾਈ ਨੂੰ ਨਾ ਭੁੱਲੋ
-ਸ਼ਿਖਾ ਚੌਧਰੀ