Teach children

ਬੱਚਿਆਂ ਨੂੰ ਪੜ੍ਹਾਓ ਏਦਾਂ- ਆਮ ਤੌਰ ’ਤੇ ਦੇਖਣ ਨੂੰ ਮਿਲਦਾ ਹੈ ਕਿ ਬੱਚੇ ਦੀਆਂ ਪ੍ਰੀਖਿਆਵਾਂ ਆਉਣ ’ਤੇ ਹੀ ਬੱਚੇ ਅਤੇ ਮਾਪਿਆਂ ਨੂੰ ਪੜ੍ਹਨਾ ਤੇ ਪੜ੍ਹਾਉਣਾ ਯਾਦ ਆਉਂਦਾ ਹੈ ਪ੍ਰੀਖਿਆ ਆਉਂਦੇ ਹੀ ਮਾਪੇ ਬੱਚੇ ਨੂੰ ਸਾਰਾ-ਸਾਰਾ ਦਿਨ ਪੜ੍ਹਾਉਣ ਬੈਠ ਜਾਂਦੇ ਹਨ ਅਤੇ ਬੱਚੇ ’ਤੇ ਵੀ ਪੜ੍ਹਾਈ ਦਾ ਬਹੁਤ ਜ਼ਿਆਦਾ ਬੋਝ ਪੈ ਜਾਂਦਾ ਹੈ ਜਿਸ ਨਾਲ ਬੱਚੇ ਪ੍ਰੀਖਿਆ ਨੂੰ ਭੂਤ ਸਮਝਣ ਲੱਗਦੇ ਹਨ।

ਉਸਨੂੰ ਹਊਆ ਮੰਨ ਕੇ ਉਸਦੇ ਨਾਂਅ ਤੋਂ ਵੀ ਚਿੜਦੇ ਹਨ। ਹਰ ਮਾਂ-ਬਾਪ ਦਾ ਸੁਫਨਾ ਹੁੰਦਾ ਹੈ ਕਿ ਉਨ੍ਹਾਂ ਦਾ ਬੱਚਾ ਪੜ੍ਹਾਈ ਹੀ ਨਹੀਂ, ਹਰ ਖੇਤਰ ’ਚ ਅੱਗੇ ਨਿੱਕਲੇ ਅਤੇ ਇਸ ਸੁਫਨੇ ਨੂੰ ਸਾਕਾਰ ਕਰਨ ਲਈ ਸਭ ਤੋਂ ਜ਼ਰੂਰੀ ਹੈ ਬੱਚੇ ਦੇ ਮਨ ’ਚੋਂ ਪ੍ਰੀਖਿਆ ਪ੍ਰਤੀ ਬੈਠੇ ਡਰ ਨੂੰ ਕੱਢਣਾ ਅਤੇ ਇਹ ਡਰ ਉਦੋਂ ਨਿੱਕਲ ਸਕਦਾ ਹੈ।

ਜਦੋਂ ਤੁਸੀਂ ਬੱਚੇ ਦੀ ਪੜ੍ਹਾਈ ’ਤੇ ਪ੍ਰੀਖਿਆ ਦੇ ਸਮੇਂ ਨਹੀਂ, ਸਗੋਂ ਸਾਰਾ ਸਾਲ ਖਾਸ ਧਿਆਨ ਦਿਓ।

Responsibility in Children

  • ਨਵੀਆਂ ਜਮਾਤਾਂ ਸ਼ੁਰੂ ਹੁੰਦੇ ਹੀ ਬੱਚੇ ਨੂੰ ਸਾਰੇ ਸਾਲ  ਦਾ ਸਿਲੇਬਸ ਮਿਲ ਜਾਂਦਾ ਹੈ ਅਤੇ ਪ੍ਰੀਖਿਆਵਾਂ ਦੀਆਂ ਮਿਤੀਆਂ ਬਾਰੇ ਵੀ ਜਾਣਕਾਰੀ ਮਿਲ ਜਾਂਦੀ ਹੈ, ਇਸ ਲਈ ਸਿਲੇਬਸ ਅਨੁਸਾਰ ਬੱਚੇ ਦਾ ਟਾਈਮ ਟੇਬਲ ਤੈਅ ਕਰੋ।
  • ਬੱਚੇ ਨੂੰ ਜੇਕਰ ਪਾਠ ਚੰਗੀ ਤਰ੍ਹਾਂ ਸਮਝ ਆ ਜਾਵੇ ਤਾਂ ਉਹ ਸਵਾਲਾਂ ਨੂੰ ਅਸਾਨੀ ਨਾਲ ਹੱਲ ਕਰ ਲੈਂਦਾ ਹੈ ਬੱਚੇ ਨੂੰ ਸਭ ਤੋਂ ਪਹਿਲਾਂ ਪਾਠ ਪੜ੍ਹਾਓ ਅਤੇ ਪਾਠ ਪੜ੍ਹਾਉਣ ਤੋਂ ਬਾਅਦ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਉਸਨੂੰ ਪਾਠ ਕਿੰਨਾ ਸਮਝ ਆਇਆ ਹੈ, ਇਸ ਲਈ ਤੁਸੀਂ ਪਾਠ ਦੇ ਵਿੱਚੋਂ-ਵਿੱਚੋਂ ਸਵਾਲ ਕਰੋ ਅਤੇ ਬੱਚੇ ਨੂੰ ਸਮਝਾਉਣ ਦਾ ਯਤਨ ਕਰੋ ਕਿ ਤੁਹਾਡੇ ਤੋਂ ਇਹੀ ਸਵਾਲ ਕਿਸੇ ਵੀ ਤਰ੍ਹਾਂ ਘੁੰਮਾ-ਫਿਰਾ ਕੇ ਪੁੱਛ ਲਿਆ ਜਾਵੇ ਤਾਂ ਤੁਸੀਂ ਇਹੀ ਉੱਤਰ ਦੇਣਾ ਹੈ ਉਂਜ ਤਾਂ ਸਕੂਲ ’ਚ ਅਧਿਆਪਕ ਪਾਠ ਪੜ੍ਹਾਉਂਦੇ ਹਨ ਪਰ ਬੱਚੇ ਨੂੰ ਕਿੰਨਾ ਸਮਝ ਆਇਆ, ਇਹ ਜਾਣ ਸਕਣਾ ਉਨ੍ਹਾਂ ਲਈ ਸੰਭਵ ਨਹੀਂ ਹੁੰਦਾ, ਕਿਉਂਕਿ ਜਮਾਤ ’ਚ ਕਈ ਬੱਚੇ ਹੁੰਦੇ ਹਨ।
  • ਜੇਕਰ ਤੁਹਾਡਾ ਬੱਚਾ ਕਿਸੇ ਵਿਸ਼ੇ ’ਚ ਕਮਜ਼ੋਰ ਹੈ ਤਾਂ ਤੁਸੀਂ ਉਸ ਵਿਸ਼ੇ ਨੂੰ ਪੜ੍ਹਾਉਣ ’ਚ ਜ਼ਿਆਦਾ ਸਮਾਂ ਦਿਓ ਜੇਕਰ ਤੁਹਾਡੇ ਲਈ ਉਹ ਵਿਸ਼ਾ ਪੜ੍ਹਾਉਣਾ ਸੰਭਵ ਨਹੀਂ ਤਾਂ ਉਸਨੂੰ ਵਿਸ਼ੇ ਦੀ ਟਿਊਸ਼ਨ ਲਵਾ ਦਿਓ।
  • ਜੇਕਰ ਤੁਸੀਂ ਬੱਚੇ ਨੂੰ ਪੜ੍ਹਾ ਨਹੀਂ ਸਕਦੇ ਅਤੇ ਉਸਦੀ ਟਿਊਸ਼ਨ ਰੱਖੀ ਹੋਈ ਹੈ ਤਾਂ ਟਿਊਸ਼ਨ ਟੀਚਰ ਤੋਂ ਉਸਦੀ ਪ੍ਰੋਗਰੈੱਸ ਬਾਰੇ ਜਾਣਦੇ ਰਹੋ ਅਤੇ ਟਿਊਸ਼ਨ ਟੀਚਰ ਨੂੰ ਉਸਦਾ ਸਿਲੇਬਸ ਪ੍ਰੀਖਿਆ ਤੋਂ ਕੁਝ ਦਿਨ ਪਹਿਲਾਂ ਖ਼ਤਮ ਕਰਵਾ ਦੇਣ ਨੂੰ ਕਹੋ ਤਾਂ ਕਿ ਬੱਚਾ ਬਚੇ ਹੋਏ ਦਿਨਾਂ ’ਚ ਰਿਵੀਜ਼ਨ ਕਰ ਸਕੇ।
  • ਪ੍ਰੀਖਿਆ ਦੇ ਦਿਨ ਬੱਚੇ ਨੂੰ ਸਾਰਾ ਦਿਨ ਪੜ੍ਹਾਉਣ ਲਈ ਲੈ ਕੇ ਨਾ ਬੈਠੇ ਰਹੋ ਉਸ ਨੂੰ ਵਿਚ-ਵਿਚਾਲੇ ਰਿਲੈਕਸ ਕਰਨ ਦਾ ਸਮਾਂ ਦਿਓ ਅਤੇ ਜੇਕਰ ਉਹ ਖੇਡਣਾ ਚਾਹੇ ਤਾਂ ਕੁਝ ਸਮਾਂ ਖੇਡਣ ਵੀ ਦਿਓ ਪ੍ਰੀਖਿਆ ਤੋਂ ਪਹਿਲਾਂ ਬੱਚੇ ਦਾ ਸਰੀਰਕ ਅਤੇ ਮਾਨਸਿਕ ਤੌਰ ’ਤੇ ਸਿਹਤਮੰਦ ਹੋਣਾ ਜ਼ਰੂਰੀ ਹੈ।
  • ਗਣਿੱਤ ਅਜਿਹਾ ਵਿਸ਼ਾ ਹੈ ਜਿਸ ’ਚ ਬੱਚੇ ਨੂੰ ਖਾਸ ਅਭਿਆਸ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਹਰ ਰੋਜ਼ ਅੱਧਾ ਘੰਟਾ ਅਭਿਆਸ ਦੀ ਆਦਤ ਬੱਚੇ ਨੂੰ ਪਾਓ।
  • ਪ੍ਰੀਖਿਆ ਦੇ ਦਿਨਾਂ ’ਚ ਬੱਚੇ ਨੂੰ ਦੇਰ ਰਾਤ ਤੱਕ ਨਾ ਪੜ੍ਹਾਓ ਇਸ ਨਾਲ ਉਸਦੀ ਨੀਂਦ ਪੂਰੀ ਨਹੀਂ ਹੋ ਸਕੇਗੀ ਅਤੇ ਪ੍ਰੀਖਿਆ ਦੇ ਸਮੇਂ ਉਹ ਆਪਣੇ-ਆਪ ਨੂੰ ਫਰੈੱਸ ਮਹਿਸੂਸ ਨਹੀਂ ਕਰੇਗਾ।
  • ਪ੍ਰੀਖਿਆ ਦੇਣ ਜਾਂਦੇ ਸਮੇਂ ਉਸਨੂੰ ਅਜਿਹਾ ਮਹਿਸੂਸ ਨਾ ਹੋਣ ਦਿਓ ਕਿ ਤੁਸੀਂ ਉਸਦੀ ਪ੍ਰੀਖਿਆ ਨੂੰ ਲੈ ਕੇ ਬਹੁਤ ਚਿੰਤਿਤ ਹੋ ਜੇਕਰ ਤੁਸੀਂ ਅਜਿਹਾ ਦਰਸ਼ਾਓਗੇ ਤਾਂ ਉਸਨੂੰ ਵੀ ਡਰ ਅਤੇ ਮਾਯੂਸੀ ਮਹਿਸੂਸ ਹੋਵੇਗੀ।

ਜੇਕਰ ਕਦੇ ਪ੍ਰੀਖਿਆ ’ਚ ਘੱਟ ਨੰਬਰ ਆ ਗਏ ਤਾਂ ਇਸ ਦਾ ਅਰਥ ਇਹ ਨਹੀਂ ਕਿ ਤੁਹਾਡਾ ਬੱਚਾ ਨਾਲਾਇਕ ਹੈ ਕਦੇ-ਕਦੇ ਬੱਚੇ ਇੰਟੈਲੀਜੈਂਟ ਹੁੰਦੇ ਹੋਏ ਵੀ ਪ੍ਰੀਖਿਆ ’ਚ ਗੈਰ-ਸਾਵਧਾਨੀ ਵੱਸ ਕੁਝ ਗਲਤ ਕਰ ਆਉਂਦੇ ਹਨ ਜਾਂ ਕਦੇ ਕੁਝ ਭੁੱਲ ਜਾਂਦੇ ਹਨ, ਇਸ ਲਈ ਉਨ੍ਹਾਂ ’ਚ ਆਦਤ ਪਾਓ ਕਿ ਉਹ ਪੇਪਰ ਹੱਲ ਕਰਦੇ ਸਮੇਂ ਸਾਵਧਾਨੀ ਵਰਤਣ ਅਤੇ ਖੁਦ ’ਚ ਆਤਮ-ਵਿਸ਼ਵਾਸ ਪੈਦਾ ਕਰਨ ਨਾਲ ਹੀ ਕਈ ਬੱਚੇ ਸਮਝੇ ਬਿਨਾਂ ਰੱਟਾ ਲਾ ਲੈਂਦੇ ਹਨ ਜਿਸ ਨਾਲ ਉਹ ਛੇਤੀ ਹੀ ਯਾਦ ਕੀਤਾ ਹੋਇਆ ਭੁੱਲ ਜਾਂਦੇ ਹਨ ਉਨ੍ਹਾਂ ਦੀ ਇਸ ਆਦਤ ਨੂੰ ਬਦਲੋ।
-ਸੋਨੀ ਮਲਹੋਤਰਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!