ਅੱਜ ਜ਼ਿਆਦਾਤਰ ਔਰਤਾਂ ਨੌਕਰੀਪੇਸ਼ਾ ਹਨ ਅਤੇ ਨਾ ਸਿਰਫ ਇੱਕ ਔਰਤ ਦਾ ਫ਼ਰਜ਼ ਬਾਖੂਬੀ ਨਿਭਾ ਰਹੀਆਂ ਹਨ ਸਗੋਂ ਬਾਹਰ ਦੇ ਕੰਮਾਂ ’ਚ ਵੀ ਉਨ੍ਹਾਂ ਦਾ ਪੁਰਸ਼ਾਂ ਨਾਲੋਂ ਜ਼ਿਆਦਾ ਯੋਗਦਾਨ ਹੈ ਅਮਰੀਕਾ ’ਚ ਹੋਏ ਇੱਕ ਸਰਵੇ ਅਨੁਸਾਰ ਜਿਹੜੇ ਪਰਿਵਾਰਾਂ ’ਚ ਪਤੀ-ਪਤਨੀ ਦੋਵੇਂ ਕੰਮ ਕਰਦੇ ਹਨ, ਉਨ੍ਹਾਂ ’ਚ ਔਰਤਾਂ ਘਰ ਦੇ ਕੁੱਲ ਕੰਮ ਦਾ ਦੋ ਤਿਹਾਈ ਕੰਮ ਕਰਦੀਆਂ ਹਨ ਅਮਰੀਕਾ ’ਚ ਜੇਕਰ ਇਹ ਸਥਿਤੀ ਹੈ ਤਾਂ ਭਾਰਤ ’ਚ ਤਾਂ ਅੰਕੜਾ ਘੱਟ ਨਹੀਂ ਸਗੋਂ ਕੁਝ ਜ਼ਿਆਦਾ ਹੀ ਹੋਵੇਗਾ ਕਿਉਂਕਿ ਇੱਥੇ ਤਾਂ ਪੁਰਸ਼ ਪ੍ਰਧਾਨ ਸਮਾਜ ਹੈ।
ਰਿਸਰਚ ਅਨੁਸਾਰ ਘਰ ਦੀਆਂ ਜ਼ਿੰਮੇਵਾਰੀਆਂ ਦੀ ਵੰਡ ਪੁਰਸ਼-ਔਰਤ ਕਿਵੇਂ ਕਰਦੇ ਹਨ ਉਨ੍ਹਾਂ ਨੇ ਆਪਣੀ ਰਿਸਰਚ ’ਚ ਪਾਇਆ ਕਿ ਪੁਰਸ਼ ਘਰ ਦੇ ਕੰਮਾਂ ’ਚ ਇੱਕ ਹਫਤੇ ’ਚ ਕੁੱਲ 5 ਘੰਟੇ ਜਾਂ ਇਸ ਤੋਂ ਘੱਟ ਬਤੀਤ ਕਰਦੇ ਹਨ ਤੇ ਕੁਝ ਬਿਲਕੁਲ ਵੀ ਕੰਮ ਨਹੀਂ ਕਰਦੇ ਜਦੋਂਕਿ ਔਰਤਾਂ ਵੱਲੋਂ ਘਰ ਦੇ ਕੰਮਾਂ ’ਚ ਲਾਏ ਜਾਣ ਵਾਲਾ ਸਮਾਂ ਇਸ ਤੋਂ ਪੰਜ ਗੁਣਾ ਜ਼ਿਆਦਾ ਪਾਇਆ ਗਿਆ ਕੀ ਤੁਸੀਂ ਜਾਣਦੇ ਹੋ ਕਿ ਜੇਕਰ ਪੁਰਸ਼ ਘਰ ਦੇ ਕੰਮਾਂ ’ਚ ਹੱਥ ਵੰਡਾਉਂਦੇ ਹਨ ਤਾਂ ਪਤਨੀ ਨੂੰ ਤਾਂ ਮੱਦਦ ਮਿਲਦੀ ਹੀ ਹੈ।
ਨਾਲ ਹੀ ਪੁਰਸ਼ ਵੀ ਇਸ ਤੋਂ ਲਾਭ ਲੈਂਦੇ ਹਨ ਜੀ ਹਾਂ, ਪ੍ਰਸਿੱਧ ਮਨੋਵਿਗਿਆਨੀ ਇਵਲੀਅਨ ਬੇਸੋਫ ਅਨੁਸਾਰ ਜਦੋਂ ਪਤੀ ਘਰ ਦੇ ਕੰਮਾਂ ’ਚ ਧਿਆਨ ਦਿੰਦੇ ਹਨ ਤਾਂ ਬੱਚਿਆਂ, ਪਤਨੀ ਅਤੇ ਉਨ੍ਹਾਂ ’ਚ ਨੇੜਤਾ ਰਹਿੰਦੀ ਹੈ ਅਤੇ ਉਨ੍ਹਾਂ ਦੇ ਸਬੰਧ ਹੋਰ ਡੂੰਘੇ ਹੁੰਦੇ ਹਨ ਅਤੇ ਤੁਹਾਡੀ ਸ਼ਾਦੀਸ਼ੁਦਾ ਜ਼ਿੰਦਗੀ ਬਿਹਤਰ ਹੁੰਦੀ ਹੈ। ਘਰ ਦੇ ਕੰਮ ’ਚ ਬੱਚਿਆਂ ਨੂੰ ਸੰਭਾਲਣ ’ਚ ਤੁਹਾਨੂੰ ਪਰਮਸੁੱਖ ਦਾ ਅਹਿਸਾਸ ਹੁੰਦਾ ਹੈ ਕਿਉਂਕਿ ਬੱਚੇ ਨਾਲ ਤੁਸੀਂ ਸਮਾਂ ਬਤੀਤ ਕਰਦੇ ਹੋ ਇਹੀ ਨਹੀਂ, ਤੁਹਾਡੀ ਸਿਹਤ ’ਚ ਵੀ ਸੁਧਾਰ ਆਉਂਦਾ ਹੈ ਕਿਉਂਕਿ ਇਸ ਬਹਾਨੇ ਤੁਹਾਡੀ ਐਕਸਰਸਾਈਜ਼ ਵੀ ਹੋ ਜਾਂਦੀ ਹੈ ਤੁਸੀਂ ਘਰ ’ਚ ਰਸੋਈ ’ਚ ਕੰਮ ਕਰਦੇ ਹੋ ਤਾਂ ਆਪਣੇ ਮਨਪਸੰਦ ਵਿਅੰਜਨ ਬਣਾ ਸਕਦੇ ਹੋ ਜਿਸ ਦੀ ਆਜ਼ਾਦੀ ਤੁਹਾਨੂੰ ਪਤਨੀ ਦੇ ਰਸੋਈ ’ਚ ਕੰਮ ਕਰਦੇ ਸਮੇਂ ਨਹੀਂ ਮਿਲਦੀ।
ਹੁਣ ਮੁਸ਼ਕਿਲ ਇਹ ਆਉਂਦੀ ਹੈ ਕਿ ਐਨੇ ਫਾਇਦਿਆਂ ਦੇ ਬਾਵਜ਼ੂਦ ਪਤੀ ਘਰ ਦਾ ਕੰਮ ਕਰਨ ’ਚ ਆਪਣੀ ਰੁਚੀ ਨਹੀਂ ਦਿਖਾਉਂਦੇ ਉਨ੍ਹਾਂ ਲਈ ਤਾਂ ਬੱਸ ਇੱਕ ਹੀ ਡਾਇਲਾਗ ਹੁੰਦਾ ਹੈ, ‘ਮੈਨੂੰ ਪਤਾ ਨਹੀਂ ਇਸ ਨੂੰ ਕਿਵੇਂ ਕਰਦੇ ਹਨ? ਮੈਂ ਕਦੇ ਕੀਤਾ ਨਹੀਂ ਤਾਂ ਤੁਹਾਡਾ ਵੀ ਇੱਕ ਹੀ ਡਾਇਲਾਗ ਹੋਣਾ ਚਾਹੀਦਾ, ਮੈਂ ਸਿਖਾਉਂਦੀ ਹਾਂ ਅਰੇ, ਸਿੱਖਣਗੇ ਤਾਂ ਫਿਰ ਤੁਸੀਂ ਉਨ੍ਹਾਂ ਤੋਂ ਕੰਮ ਕਰਵਾਓਗੇ ਤੁਹਾਡੇ ਪਤੀ ਵੀ ਜੇਕਰ ਕੰਮ ਤੋਂ ਜੀਅ ਚੁਰਾ ਰਹੇ ਹਨ ਤਾਂ ਅੱਜ ਤੋਂ ਹੀ ਉਨ੍ਹਾਂ ਨੂੰ ਸਿਖਾਉਣਾ ਸ਼ੁਰੂ ਕਰ ਦਿਓ ਉਂਜ ਤਾਂ ਘਰ ਦੇ ਕੰਮਾਂ ਨੂੰ ਵੰਡਣ ਦੀ ਜ਼ਰੂਰਤ ਨਾ ਹੀ ਪਵੇ ਪਰ ਜੇਕਰ ਤੁਹਾਡੇ ਦਰਮਿਆਨ ਅਕਸਰ ਇਸ ਗੱਲ ’ਤੇ ਝੜਪ ਹੁੰਦੀ ਹੈ।
ਕਿ ਇਹ ਕੰਮ ਮੇਰਾ ਨਹੀਂ ਤਾਂ ਘਰ ਦੇ ਕੁਝ ਕੰਮਾਂ ਨੂੰ ਵੰਡ ਲਓ ਜਿਵੇਂ ਬੱਚਿਆਂ ਨੂੰ ਹੋਮਵਰਕ ਕਰਵਾਉਣਾ ਜਾਂ ਪੜ੍ਹਾਉਣਾ ਪਤੀ ਦੀ ਜ਼ਿੰਮੇਵਾਰੀ ਹੋਵੇ ਅਤੇ ਬੱਚਿਆਂ ਦੀਆਂ ਜ਼ਰੂਰਤਾਂ ਦੀ ਦੇਖਭਾਲ ਕਰਨਾ ਪਤਨੀ ਦੀ ਕਦੇ-ਕਦੇ ਘਰ ’ਚ ਖਿਲਾਰੇ ਨੂੰ ਦੇਖ ਕੇ ਪਤਨੀ ਗੁੱਸੇ ਹੋ ਜਾਂਦੀ ਹੈ ਅਤੇ ਉਹ ਗੁੱਸਾ ਪਤੀ ’ਤੇ ਨਿੱਕਲ ਜਾਂਦਾ ਹੈ ‘ਕੀ ਤੁਹਾਨੂੰ ਦਿਸਦਾ ਨਹੀਂ ਮੈਂ ਹੁਣੇ ਸਫਾਈ ਕੀਤੀ ਹੈ ਤੇ ਤੁਸੀਂ ਫਿਰ ਸਾਮਾਨ ਖਿਲਾਰ ਰਹੇ ਹੋ ਆਦਿ-ਆਦਿ ਜੇਕਰ ਪਤੀ ਨੂੰ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਕਰਵਾਉਣ ਲਈ ਉਨ੍ਹਾਂ ਨੂੰ ਗੁੱਸੇ ਦੀ ਬਜਾਇ ਪਿਆਰ ਨਾਲ ਕਹੋਗੇ ਤਾਂ ਉਨ੍ਹਾਂ ਸ਼ਬਦਾਂ ਦਾ ਕਮਾਲ ਕੁਝ ਵੱਖਰਾ ਹੀ ਹੋਵੇਗਾ, ਜਿਵੇਂ ‘ਸੁਣੋ।
ਪਲੀਜ਼ ਸਾਰਾ ਸਾਮਾਨ ਆਪਣੀ-ਆਪਣੀ ਜਗ੍ਹਾ ਰੱਖ ਦਿਓ, ਦੇਖੋ ਘਰ ਚੰਗਾ ਨਹੀਂ ਲੱਗ ਰਿਹਾ’ ਜੇਕਰ ਤੁਸੀਂ ਨਿਮਰਤਾ ਨਾਲ ਪੇਸ਼ ਆਓਗੇ ਤਾਂ ਤੁਹਾਡੇ ਪਤੀ ਖੁਦ ਸਾਰਾ ਸਾਮਾਨ ਜਿੱਥੇ ਥਾਂ ਹੈ ਰੱਖ ਦੇਣਗੇ ਇੱਕ-ਦੂਜੇ ਲਈ ਕੀਤੇ ਗਏ ਛੋਟੇ-ਛੋਟੇ ਕੰਮਾਂ ਦੀ ਪ੍ਰਸੰਸਾ ਕਰੋ ਜੇਕਰ ਤੁਹਾਡੇ ਪਤੀ ਤੁਹਾਡੇ ਲਈ ਖਾਣਾ ਬਣਾਉਂਦੇ ਹਨ ਜਾਂ ਘਰ ਦਾ ਕੋਈ ਅਜਿਹਾ ਕੰਮ ਕਰਦੇ ਹਨ ਜਿਸ ਦੀ ਉਮੀਦ ਤੁਸੀਂ ਉਨ੍ਹਾਂ ਤੋਂ ਨਾ ਕੀਤੀ ਹੋਵੇ ਤਾਂ ਉਨ੍ਹਾਂ ਨੂੰ ਦੋ ਸ਼ਬਦ ‘ਥੈਂਕ ਯੂ’ ਜ਼ਰੂਰ ਕਹੋ ਇਸ ਨਾਲ ਉਨ੍ਹਾਂ ਨੂੰ ਵਧੀਆ ਮਹਿਸੂਸ ਹੋਵੇਗਾ ਅਤੇ ਉਹ ਤੁਹਾਡੇ ਲਈ ਛੋਟੇ-ਛੋਟੇ ਕੰਮ ਬਿਨਾਂ ਕਹੇ ਕਰਨ ਲੱਗਣਗੇ।
ਸੋਨੀ ਮਲਹੋਤਰਾ