ਕੋਈ ਵੀ ਮੌਸਮ ਹੋਵੇ ਭਾਵੇਂ ਸਰਦੀ, ਗਰਮੀ ਜਾਂ ਮੀਂਹ, ਸਾਰੇ ਮੌਸਮਾਂ ’ਚ ਚਮੜੀ ਦੀ ਦੇਖਭਾਲ ਸਹੀ ਢੰਗ ਨਾਲ ਕਰਨੀ ਚਾਹੀਦੀ ਹੈ ਤੇਜ਼ ਹਵਾ, ਤੇਜ਼ ਲੂ ਚੱਲਣ ਨਾਲ ਚਮੜੀ ਝੁਲਸ ਜਾਂਦੀ ਹੈ ਮੀਂਹ ਦੇ ਮੌਸਮ ’ਚ ਚਮੜੀ ਚਿਪਚਿਪੀ ਹੋਣ ਲੱਗਦੀ ਹੈ ਮੌਸਮ ਦੀ ਮਾਰ ਤੋਂ ਚਮੜੀ ਨੂੰ ਬਚਾਉਣ ਲਈ ਚਮੜੀ ’ਤੇ ਕੋਈ ਕ੍ਰੀਮ ਜਾਂ ਤੇਲ ਲਾਉਣਾ ਪੈਂਦਾ ਹੈ ਪੁਰਾਤਨ ਕਾਲ ’ਚ ਵੱਖ-ਵੱਖ ਦਵਾਈਆਂ ਅਤੇ ਜੜ੍ਹੀ-ਬੂਟੀਆਂ ਨੂੰ ਮਿਲਾ ਕੇ ਤੇਲ ਤਿਆਰ ਕੀਤੇ ਜਾਂਦੇ ਸਨ ਪਰ ਕ੍ਰੀਮ ਦੇ ਰੂਪ ’ਚ ਸਾਡੇ ਦੇਸ਼ ’ਚ ਨਹੀਂ ਸਨ ਵਰਤਦੇ ਇਨ੍ਹਾਂ ਸੁਗੰਧਿਤ ਸ਼ਿੰਗਾਰ ਦੀ ਵਰਤੋਂ ਸਭ ਤੋਂ ਪਹਿਲਾਂ ਮਿਸਰ ਦੇ ਲੋਕਾਂ ਨੇ ਕੀਤੀ ਉਨ੍ਹਾਂ ਨੇ ਸੁਗੰਧਿਤ ਤੇਲਾਂ ਦਾ ਮੱਲ੍ਹਮ ਬਣਾ ਕੇ ਵਰਤਿਆ ਉਹ ਵੱਖ-ਵੱਖ ਤੇਲ, ਗੋਂਦ, ਪਾਊਡਰ ਅਤੇ ਜੜ੍ਹੀ ਬੂਟੀ, ਮੋਮ ਮਿਲਾ ਕੇ ਤਿਆਰ ਕਰਦੇ ਸਨ।

ਚਮੜੀ ਨੂੰ ਸੁਰੱਖਿਅਤ ਰੱਖਣ ਲਈ ਅੱਜ-ਕੱਲ੍ਹ ਕ੍ਰੀਮ ਦੀ ਵਰਤੋਂ ਹੋ ਰਹੀ ਹੈ ਕ੍ਰੀਮ ਦੀ ਵਰਤੋਂ ਨਾਲ ਚਮੜੀ ’ਤੇ ਮਾਲਿਸ਼ ਜ਼ਿਆਦਾ ਨਹੀਂ ਕਰਨੀ ਪੈਂਦੀ ਕ੍ਰੀਮ ਦੀ ਪਰਤ ਚਮੜੀ ’ਤੇ ਲਾਉਣ ਨਾਲ ਸਰਦ ਹਵਾ ਅਤੇ ਗਰਮ ਹਵਾਵਾਂ ਤੋਂ ਚਮੜੀ ਸੁਰੱਖਿਅਤ ਰਹਿੰਦੀ ਹੈ ਕ੍ਰੀਮ ਦੀਆਂ ਵੱਖ-ਵੱਖ ਕਿਸਮਾਂ ਬਾਜ਼ਾਰ ’ਚ ਮਿਲ ਰਹੀਆਂ ਹਨ ਜੇਕਰ ਤੁਸੀਂ ਚਾਹੋ ਤਾਂ ਕ੍ਰੀਮ ਘਰੇ ਹੀ ਤਿਆਰ ਕਰ ਸਕਦੇ ਹੋ ਬਦਾਮ ਦਾ ਤੇਲ ਅਤੇ ਜੈਤੂਨ ਦਾ ਤੇਲ ਗਰਮ ਕਰ ਲਓ ਉਸ ’ਚ ਮੋਮ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ ਠੰਢਾ ਕਰਕੇ ਉਸ ’ਚ ਕਿਸੇ ਤਰ੍ਹਾਂ ਦਾ ਸੈਂਟ ਪਾ ਕੇ ਸ਼ੀਸ਼ੀ ’ਚ ਭਰ ਲਓ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਲਾਓ ਚਮੜੀ ਚਮਕਦਾਰ ਹੋ ਜਾਵੇਗੀ।

ਜੈਤੂਨ ਦਾ ਤੇਲ ਨੈਨੋਲਿਨ ਪਾ ਕੇ ਅੱਗ ’ਤੇ ਰੱਖੋ ਚੰਗੀ ਤਰ੍ਹਾਂ ਮਿਲਾਓ ਹੇਠਾਂ ਲਾਹ ਕੇ ਉਸ ’ਚ ਚੰਦਨ ਦਾ ਤੇਲ ਮਿਲਾ ਕੇ ਲਾਓ ਇਹ ਕ੍ਰੀਮ ਸੁੱਕੀ ਚਮੜੀ ਲਈ ਕਾਫੀ ਲਾਭਕਾਰੀ ਹੈ ਜੇਕਰ ਤੁਸੀਂ ਵੈਸਲੀਨ ਬਣਾਉਣੀ ਹੈ ਤਾਂ ਸੌ ਗ੍ਰਾਮ ਸਰ੍ਹੋਂ ਦਾ ਤੇਲ, ਪੰਜਾਹ ਗ੍ਰਾਮ ਮੋਮ ਲਓ ਤੇਲ ਗਰਮ ਕਰਨ ਲਈ ਰੱਖ ਦਿਓ ਦਸ ਗ੍ਰਾਮ ਤੇਲ ਰਹਿਣ ’ਤੇ ਉਸ ’ਚ ਮੋਮ ਪਾ ਦਿਓ ਥੱਲੇ ਲਾਹ ਕੇ ਕਪੂਰ ਪਾਊਡਰ ਅਤੇ ਅਸੈਂਸ, ਚੰੰਦਨ ਅਤੇ ਕੇਵੜਾ ਪਾ ਕੇ ਤਿਆਰ ਕਰ ਲਓ ਤਿਆਰ ਹੈ ਤੁਹਾਡੀ ਵੈਸਲੀਨ ਹੱਥਾਂ-ਪੈਰਾਂ ’ਤੇ ਲਾਓ ਚਮੜੀ ਨਰਮ ਮੁਲਾਇਮ ਬਣੀ ਰਹੇਗੀ।

ਚੰਗੀ ਕਿਸਮ ਦੀ ਕ੍ਰੀਮ ਤਿਆਰ ਕਰਨੀ ਹੈ ਤਾਂ ਵਿਟਾਮਿਨ ‘ਏ’ ਕੈਪਸੂਲ, ਸੁਹਾਗਾ ਪਾਊਡਰ, ਵੀ ਵੈਕਸ, ਤਿਲ ਦਾ ਤੇਲ, ਬਾਦਾਮ ਦਾ ਤੇਲ, ਲਿਲੋਲਿਨ, ਟਿੰਜਰ , ਬੈਂਜੀਮਨ ਦੀਆਂ ਕੁਝ ਬੂੰਦਾਂ, ਕੋਈ ਮਨਪਸੰਦ ਪਰਫਿਊਮ ਮਿਲਾ ਕੇ ਤਿਆਰ ਕਰੋ ਜੇਕਰ ਤੁਹਾਡੀ ਚਮੜੀ ਦਾਣੇਦਾਰ ਹੈ ਤਾਂ ਉਸ ’ਚ ਫਟਕੜੀ ਪਾਊਡਰ ਮਿਲਾ ਲਓ ਸੁੱਕੀ ਚਮੜੀ ਹੈ ਤਾਂ ਸ਼ਹਿਦ ਮਿਲਾਓ ਜੇਕਰ ਪਸੀਨਾ ਜ਼ਿਆਦਾ ਆਉਂਦਾ ਹੈ ਤਾਂ ਪੁਦੀਨੇ ਦਾ ਅਰਕ ਪਾਓ ਆਪਣੀ ਚਮੜੀ ਅਨੁਸਾਰ ਕਿਸੇ ਇੱਕ ਚੀਜ਼ ਨੂੰ ਪਾ ਕੇ ਤਿਆਰ ਕਰੋ।

ਮੁਹਾਂਸੇ ਦੂਰ ਕਰਨ ਲਈ ਜੇਕਰ ਕ੍ਰੀਮ ਤਿਆਰ ਕਦੇ ਹੋ ਤਾਂ ਬਾਦਾਮ ਦੇ ਤੇਲ ’ਚ ਚੰਦਨ ਦਾ ਤੇਲ, ਮੋਮ ਪਾਊਡਰ ਮਿਲਾ ਕੇ ਗਰਮ ਕਰ ਲਓ ਥੱਲੇ ਲਾਹ ਕੇ ਉੁਸ ’ਚ ਕਪੂਰ ਪਾਊਡਰ ਮਿਲਾਉਣਾ ਗਲਿਸਰੀਨ ਮਿਲਾ ਕੇ ਭਰ ਕੇ ਰੱਖ ਦਿਓ ਰੋਜ਼ਾਨਾ ਸਵੇਰੇ-ਸ਼ਾਮ ਚਿਹਰੇ ’ਤੇ ਲਾਓ ਕੋਸੇ ਪਾਣੀ ਨਾਲ ਚਿਹਰਾ ਧੋਵੋ ਚਿਹਰੇ ਦੀ ਸਫਾਈ ਦਾ ਧਿਆਨ ਰੱਖੋ ਅਤੇ ਉਪਯੁਕਤ ਕਰੀਮ ਲਾਓ ਭਾਫ਼ ਵੀ ਲੈ ਸਕਦੇ ਹੋ ਮੁਹਾਂਸਿਆਂ ਤੋਂ ਜਲਦੀ ਰਾਹਤ ਮਿਲੇਗੀ, ਉੱਥੇ ਚਿਹਰਾ ਸਾਫ ਅਤੇ ਸੁੰਦਰ ਦਿਸੇਗਾ ਕਰੀਮ ਨਾਲ ਜਿੱਥੇ ਚਮੜੀ ਸੁਰੱਖਿਅਤ ਰਹਿੰਦੀ ਹੈ, ਉੱਥੇ ਕਰੀਮ ਚਮੜੀ ਨੂੰ ਨਰਮ-ਮੁਲਾਇਮ ਬਣਾਈ ਰੱਖਦੀ ਹੈ ਔਸ਼ਧੀ ਦੇ ਰੂਪ ’ਚ ਵੀ ਇਨ੍ਹਾਂ ਦੀ ਵਰਤੋਂ ਕਰ ਸਕਦੇ ਹੋ।

ਅੱਜ-ਕੱਲ੍ਹ ਕਰੀਮਾਂ ਦੀਆਂ ਕਈ ਕਿਸਮਾਂ ਬਾਜ਼ਾਰ ’ਚ ਮਿਲ ਰਹੀਆਂ ਹਨ ਤੁਸੀਂ ਚਾਹੋ ਤਾਂ ਉਨ੍ਹਾਂ ਨੂੰ ਵੀ ਵਰਤ ਸਕਦੇ ਹੋ ਕਰੀਮ ਲਓ ਤਾਂ ਚੰਗੀ ਕੰਪਨੀ ਦੀ ਲਓ ਖਰੀਦਦੇ ਸਮੇਂ ਇਹ ਵੀ ਦੇਖ ਲਓ ਕਿ ਐਕਸਪਾਇਰੀ ਡੇਟ ਲੰਘ ਨਾ ਗਈ ਹੋਵੇ ਕਿਉਂਕਿ ਕੁਝ ਲੋਕ ਡੇਟ ਲੰਘ ਜਾਣ ’ਤੇ ਵਧੀਆ ਕੰਪਨੀ ਦੀ ਚੀਜ਼ ਨੂੰ ਸਸਤੀ ਕੀਮਤ ’ਤੇ ਤੁਹਾਨੂੰ ਦੇ ਦਿੰਦੇ ਹਨ ਅਤੇ ਤੁਸੀਂ ਸਸਤੀ ਹੋਣ ਕਾਰਨ ਖਰੀਦ ਲੈਂਦੇ ਹੋ ਕਰੀਮ ਦੀ ਪਰਤ ਨਾਲ ਚਮੜੀ ’ਤੇ ਹਵਾ ਦਾ ਅਸਰ ਨਹੀਂ ਪੈਂਦਾ, ਉੱਥੇ ਚਮੜੀ ਦੇ ਰੋਮਾਂ ’ਚ ਧੂੜ-ਮਿੱਟੀ ਇਕੱਠੀ ਨਹੀਂ ਹੁੰਦੀ।

ਇਸ ਲਈ ਚਮੜੀ ਦੀ ਸੁਰੱਖਿਆ ਲਈ ਕਰੀਮ ਦੀ ਵਰਤੋਂ ਜ਼ਰੂਰ ਕਰੋ ਪਰ ਬਾਜ਼ਾਰ ਦੀ ਕਰੀਮ ਦੀ ਵਰਤੋਂ ਕਰਨ ਤੋਂ ਪਹਿਲਾਂ ਇਹ ਦੇਖ ਲਓ ਕਿ ਇਹ ਕਰੀਮ ਤੁਹਾਡੀ ਚਮੜੀ ’ਤੇ ਕੋਈ ਸਾਈਡ ਇਫੈਕਟ ਤਾਂ ਨਹੀਂ ਪਾਵੇਗੀ ਚਮੜੀ ਨੂੰ ਸੁਰੱਖਿਅਤ ਰੱਖਣ ਲਈ ਸਸਤਾ ਅਤੇ ਸੌਖਾ ਉਪਾਅ ਹੈ ਕਰੀਮ ਦੀ ਵਰਤੋਂ ਕਰਨਾ ਬਾਜ਼ਾਰ ਤੋਂ ਖਰੀਦ ਨਹੀਂ ਸਕਦੇ ਤਾਂ ਘਰ ’ਚ ਖੁਦ ਤਿਆਰ ਕਰੋ ਕਰੀਮ ਦੀ ਵਰਤੋਂ ਕਰਨ ਤੋਂ ਪਹਿਲਾਂ ਸਫਾਈ ਦਾ ਧਿਆਨ ਜ਼ਰੂਰ ਰੱਖੋ ਉਸ ਤੋਂ ਬਾਅਦ ਹੀ ਕਰੀਮ ਲਾਓ ਕੋਈ ਵੀ ਚੀਜ਼ ਉਦੋਂ ਤੁਹਾਡੇ ’ਤੇ ਅਸਰ ਕਰੇਗੀ ਜਦੋਂ ਤੁਹਾਨੂੰ ਉਸ ਦੀ ਵਰਤੋਂ ਕਰਨ ਦਾ ਤਰੀਕਾ ਪਤਾ ਹੋਵੇ।

ਨੀਲਮ ਗੁਪਤਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!