punjabi style sarson ka saag recipe and Methi Makki Ki Roti

ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ

ਮੱਕੀ ਦੀ ਰੋਟੀ

ਸਮੱਗਰੀ :

  • ਅੱਧਾ ਕਿਲੋ ਮੱਕੀ ਦਾ ਆਟਾ,
  • ਸਵਾਦ ਅਨੁਸਾਰ ਨਮਕ,
  • ਪਾਣੀ,
  • ਮੱਖਣ

Also Read :-

ਬਣਾਉਣ ਲਈ :

ਮੱਕੀ ਦੇ ਆਟੇ ’ਚ ਨਮਕ ਪਾ ਕੇ ਗਰਮ ਪਾਣੀ ਨਾਲ ਗੁੰਨ੍ਹ ਲਓ ਆਟੇ ਨੂੰ 15 ਮਿੰਟ ਲਈ ਰੱਖ ਦਿਓ ਹੁਣ ਆਟਾ ਰੋਟੀ ਬਣਾਉਣ ਲਈ ਤਿਆਰ ਹੈ
ਗੈਸ ’ਤੇ ਤਵਾ ਰੱਖ ਕੇ ਗਰਮ ਕਰੋ ਥੋੜ੍ਹਾ ਜਿਹਾ ਆਟਾ ਲੈ ਕੇ ਹਥੇਲੀ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਮਸਲ-ਮਸਲ ਕੇ ਮੁਲਾਇਮ ਕਰੋ ਆਟਾ ਮੁਲਾਇਮ ਹੋ ਜਾਵੇ ਤਾਂ ਉਸ ’ਚ ਥੋੜ੍ਹਾ ਜਿਹਾ ਆਟਾ ਲੈ ਕੇ ਲੋਈ ਬਣਾ ਲਓ


ਲੋਈ ਨੂੰ ਹਥੇਲੀ ਨਾਲ ਦਬਾ ਕੇ ਵੱਡਾ ਕਰ ਲਓ ਲੋਈ ਨੂੰ ਦੋਵਾਂ ਹੱਥਾਂ ਦੀਆਂ ਹਥੇਲੀਆਂ ਨਾਲ ਦਬਾ-ਦਬਾ ਕੇ ਰੋਟੀ ਵਾਂਗ ਵੱਡਾ ਕਰ ਲਓ ਰੋਟੀ ਨੂੰ ਗਰਮ ਤਵੇ ’ਤੇ ਦੋਵੇਂ ਪਾਸੇ ਚੰਗੀ ਤਰ੍ਹਾਂ ਸੇਕ ਲਓ ਗਰਮਾ ਗਰਮ ਰੋਟੀ ’ਤੇ ਮੱਖਣ ਜਾਂ ਘਿਓ ਲਾਓ ਤੇ ਸਰ੍ਹੋਂ ਦੇ ਸਾਗ ਦੇ ਨਾਲ ਸਰਵ ਕਰੋ

ਸਰ੍ਹੋਂ ਦਾ ਸਾਗ:-

ਜ਼ਰੂਰੀ ਸਮੱਗਰੀ

  • ਸਰ੍ਹੋਂ ਦੇ ਹਰੇ ਪੱਤੇ-500 ਗ੍ਰਾਮ
  • ਪਾਲਕ-150 ਗ੍ਰਾਮ
  • ਬਾਥੂ-100
  • ਟਮਾਟਰ-250 ਗ੍ਰਾਮ
  • ਹਰੀ ਮਿਰਚ- 2 ਤੋਂ 3
  • ਅਦਰਕ- 2 ਇੰਚ ਲੰਬਾ ਟੁਕੜਾ
  • ਤੇਲ- 2 ਟੇਬਲ ਸਪੂਨ
  • ਘਿਓ-2 ਟੇਬਲ ਸਪੂਨ
  • ਹਿੰਗ-2 ਤੋਂ 3 ਪਿੰਚ
  • ਜੀਰਾ- 1/2 ਛੋਟਾ ਚਮਚ
  • ਹਲਦੀ ਪਾਊਡਰ -1/4 ਛੋਟਾ ਚਮਚ
  • ਮੱਕੀ ਦਾ ਆਟਾ- 1/4 ਕੱਪ
  • ਲਾਲ ਮਿਰਚ ਪਾਊਡਰ-1/4 ਛੋਟਾ ਚਮਚ
  • ਨਮਕ-ਸਵਾਦ ਅਨੁਸਾਰ

ਵਿਧੀ :

ਸਰ੍ਹੋਂ, ਪਾਲਕ ਤੇ ਬਾਥੂ ਦੇ ਪੱਤਿਆਂ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਦੋ-ਤਿੰਨ ਵਾਰ ਸਾਫ਼ ਪਾਣੀ ਨਾਲ ਧੋ ਕੇ ਛਾਲਣੀ ’ਚ ਰੱਖੋ ਪੱਤਿਆਂ ਨੂੰ ਮੋਟਾ-ਮੋਟਾ ਕੱਟ ਕੇ ਕੂਕਰ ’ਚ ਪਾਓ, ਇੱਕ ਕੱਪ ਪਾਣੀ ਪਾ ਕੇ ਉਬਲਣ ਲਈ ਰੱਖ ਦਿਓ ਕੂਕਰ ਦੀ ਇੱਕ ਸੀਟੀ ਆਉਣ ਤੋਂ ਬਾਅਦ ਗੈਸ ਬੰਦ ਕਰ ਦਿਓ ਤੇ ਪ੍ਰੈਸ਼ਰ ਖ਼ਤਮ ਹੋਣ ਦਿਓ ਟਮਾਟਰ, ਹਰੀ ਮਿਰਚ ਤੇ ਅਦਰਕ ਨੂੰ ਮਿਕਸੀ ’ਚ ਬਾਰੀਕ ਪੀਸ ਲਓ ਕੜਾਹੀ ’ਚ ਤੇਲ ਪਾ ਕੇ ਗਰਮ ਕਰੋ ਦੋ ਚਮਚ ਤੇਲ ਪਾ ਕੇ ਮੱਕੀ ਦਾ ਆਟਾ ਹਲਕਾ ਭੂਰਾ ਹੋਣ ਤੱਕ ਭੁੰਨ ਕੇ ਕਟੋਰੀ ’ਚ ਕੱਢ ਲਓ ਬਚਿਆ ਹੋਇਆ ਤੇਲ ਕੜਾਹੀ ’ਚ ਪਾ ਕੇ ਗਰਮ ਕਰੋ,

ਗਰਮ ਤੇਲ ’ਚ ਹਿੰਗ ਤੇ ਜੀਰਾ ਪਾ ਦਿਓ ਹਿੰਗ ਤੇ ਜੀਰਾ ਭੁੰਨਣ ਤੋਂ ਬਾਅਦ ਹਲਦੀ ਪਾਊਡਰ, ਟਮਾਟਰ ਦਾ ਪੇਸਟ ਤੇ ਲਾਲ ਮਿਰਚ ਪਾ ਕੇ, ਮਸਾਲੇ ਨੂੰ ਉਦੋਂ ਤੱਕ ਭੁੰਨੋ ਜਦੋਂ ਤੱਕ ਮਸਾਲਾ ਤੇਲ ਨਾ ਛੱਡਣ ਲੱਗੇ (ਤੁਸੀਂ ਚਾਹੋ ਤਾਂ ਇਸ ’ਚ ਕਤਰਿਆ ਹੋਇਆ ਪਿਆਜ਼ ਤੇ ਲਸਣ ਵੀ ਭੁੰਨ ਸਕਦੇ ਹੋ) ਕੂਕਰ ’ਚੋਂ ਸਰ੍ਹੋਂ ਦੇ ਪੱਤੇ ਕੱਢੋ, ਠੰਢਾ ਕਰੋ ਤੇ ਮਿਕਸੀ ’ਚ ਪੀਸ ਲਓ (ਜ਼ਿਆਦਾ ਬਾਰੀਕ ਨਾ ਕਰੋ) ਹੁਣ ਭੁੰਨੇ ਹੋਏ ਮਸਾਲੇ ’ਚ, ਪੀਸੇ ਹੋਏ ਸਰ੍ਹੋਂ ਦੇ ਪੱਤੇ, ਇੱਕ ਗਿਲਾਸ ਪਾਣੀ, ਭੁੰਨਿਆ ਮੱਕੀ ਦਾ ਆਟਾ ਤੇ ਨਮਕ ਪਾ ਕੇ ਚਮਚੇ ਨਾਲ ਚੰਗੀ ਤਰ੍ਹਾਂ ਨਾਲ ਚਲਾ ਕੇ ਮਿਲਾ ਦਿਓ ਸਬਜ਼ੀ ’ਚ ਉਬਾਲ ਆਉਣ ਤੋਂ ਬਾਅਦ 5-6 ਮਿੰਟ ਤੱਕ ਮੱਠੀ ਅੱਗ ’ਤੇ ਪੱਕਣ ਦਿਓ ਤੁਹਾਡੀ ਸਰ੍ਹੋਂ ਦੀ ਭਾਜੀ ਤਿਆਰ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!