maha-paropkar-diwas-sangat-gave-the-gift-of-cleanliness

ਮਹਾਂ ਪਰਉਪਕਾਰ ਦਿਵਸ ‘ਤੇ ਸੰਗਤ ਨੇ ਦਿੱਤੀ ਸਵੱਛਤਾ ਦੀ ਸੌਗਾਤ

ਸੇਵਾਦਾਰਾਂ ਨੇ ਇੱਕ ਅਪੀਲ ‘ਤੇ ਚਮਕਾਇਆ ਸਰਸਾ ਸ਼ਹਿਰ

ਪਾਵਨ ਗੁਰਗੱਦੀਨਸ਼ੀਨੀ ਮਹੀਨੇ (ਮਹਾਂਪਰਉਪਕਾਰ ਮਹੀਨੇ) ਦੇ ਆਗਮਨ ‘ਤੇ ਇੱਕ ਸਤੰਬਰ ਨੂੰ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਸਰਸਾ ਸ਼ਹਿਰ ਨੂੰ ਸਵੱਛਤਾ ਦੀ ਅਨੋਖੀ ਸੌਗਾਤ ਦਿੱਤੀ ਜ਼ਿਲ੍ਹਾ ਪ੍ਰਸ਼ਾਸਨ ਦੀ ਅਪੀਲ ‘ਤੇ ਸਰਸਾ ਤੇ ਕਲਿਆਣ ਨਗਰ ਬਲਾਕ ਦੇ ਹਜ਼ਾਰਾਂ ਡੇਰਾ ਸ਼ਰਧਾਲੂਆਂ ਨੇ ਸ਼ਹਿਰ ਦੇ ਹਰ ਗਲੀ-ਮੁਹੱਲੇ ‘ਚ ਸਫਾਈ ਕੀਤੀ ਸਫਾਈ ਮਹਾਂ ਅਭਿਆਨ ਦਾ ਸ਼ੁੱਭਆਰੰਭ ਨਗਰ ਪ੍ਰੀਸ਼ਦ ਆਯੁਕਤ ਸੰਗੀਤਾ ਤੇਤਰਵਾਲ ਨੇ ਸਥਾਨਕ ਸੁਭਾਸ਼ ਚੌਂਕ, ਸ਼ਾਹ ਸਤਿਨਾਮ ਜੀ ਚੌਂਕ ਤੇ ਰਾਣੀਆ ਚੁੰਗੀ ‘ਤੇ ਖੁਦ ਝਾੜੂ ਲਾ ਕੇ ਕੀਤਾ ਇਸ ਦੌਰਾਨ ਸੋਸ਼ਲ ਡਿਸਟੈਂਸ ਦਾ ਪਾਲਣ ਕਰਦੇ ਹੋਏ ਸੇਵਾਦਾਰ ਮੂੰਹ ‘ਤੇ ਮਾਸਕ ਅਤੇ ਹੱਥਾਂ ‘ਚ ਦਸਤਾਨੇ ਪਹਿਨੇ ਹੋਏ ਸਨ ਅਭਿਆਨ ਤਹਿਤ ਸ਼ਹਿਰ ਨੂੰ 11 ਜੋਨਾਂ ‘ਚ ਵੰਡਿਆ ਗਿਆ ਸੀ ਸਫਾਈ ਅਭਿਆਨ ਦੇ ਨਾਲ-ਨਾਲ ਡੇਰਾ ਸ਼ਰਧਾਲੂਆਂ ਵੱਲੋਂ ਕੋਰੋਨਾ ਤੋਂ ਬਚਾਅ ਸਬੰਧੀ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ, ਗਲੀਆਂ ਨੂੰ ਸੈਨੇਟਾਈਜ਼ ਵੀ ਕੀਤਾ ਗਿਆ ਦਰਜ਼ਨਾਂ ਟਰੈਕਟਰ ਸਪਰੇਅ ਪੰਪਾਂ ਦੀ ਮੱਦਦ ਨਾਲ ਸੇਵਾਦਾਰ ਸ਼ਹਿਰ ਨੂੰ ਸੈਨੇਟਾਈਜ਼ ਕਰਨ ‘ਚ ਲੱਗੇ ਹੋਏ ਸਨ

ਹੱਥਾਂ ‘ਚ ਝਾੜੂ, ਕਹੀ, ਬੱਠਲ, ਦਾਤੀ, ਘਾਹ ਕੱਟਣ ਵਾਲੇ ਔਜ਼ਾਰ ਆਦਿ ਸਮਾਨ ਲਈ ਸੇਵਾਦਾਰਾਂ ਨੇ ਦੇਖਦੇ ਹੀ ਦੇਖਦੇ ਸ਼ਹਿਰ ਦੀਆਂ ਗਲੀਆਂ, ਸੜਕਾਂ ਅਤੇ ਨਾਲਿਆਂ ਸਮੇਤ ਕੋਨੇ-ਕੋਨੇ ਨੂੰ ਚਮਕਾ ਦਿੱਤਾ ਉਸ ਤੋਂ ਬਾਅਦ ਸੇਵਾਦਾਰਾਂ ਨੇ ਟ੍ਰੈਕਟਰ-ਟਰਾਲੀਆਂ ਦੀ ਮੱਦਦ ਨਾਲ ਕੱਢੇ ਗਏ ਕੂੜੇ ਨੂੰ ਡੰਪਿੰਗ ਗਰਾਊਂਡ ‘ਚ ਸੁਟਵਾਇਆ ਸਫਾਈ ਅਭਿਆਨ ਤੋਂ ਬਾਅਦ ਸਰਸਾ ਸ਼ਹਿਰ ਦੀ ਤਸਵੀਰ ਹੀ ਬਦਲ ਗਈ ਅਤੇ ਸ਼ਹਿਰ ਨੀਟ ਐਂਡ ਕਲੀਨ ਨਜ਼ਰ ਆਉਣ ਲੱਗਿਆ ਸੇਵਾਦਾਰਾਂ ਨੇ ਸਿਰਫ਼ ਕੁਝ ਘੰਟਿਆਂ ‘ਚ ਹੀ ਸ਼ਹਿਰ ਦੀ ਗੰਦਗੀ ਨੂੰ ਸਾਫ਼ ਕਰ ਦਿੱਤਾ ਦੱਸ ਦਈਏ ਕਿ ਡੇਰਾ ਸੱਚਾ ਸੌਦਾ ਵੱਲੋਂ ‘ਹੋ ਪ੍ਰਿਥਵੀ ਸਾਫ਼ ਮਿਟੇ ਰੋਗ ਅਭਿਸ਼ਾਪ ਸਫਾਈ ਮਹਾਂਅਭਿਆਨ’ ਤਹਿਤ ਦੇਸ਼ਭਰ ‘ਚ 32 ਅਭਿਆਨ ਚਲਾਏ ਜਾ ਚੁੱਕੇ ਹਨ

ਇਨ੍ਹਾਂ ਅਭਿਆਨਾਂ ‘ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਇੱਕ ਅਪੀਲ ‘ਤੇ ਲੱਖਾਂ ਦੀ ਗਿਣਤੀ ‘ਚ ਸੇਵਾਦਾਰ ਪਹੁੰਚਦੇ ਰਹੇ ਹਨ ਸਰਸਾ ਸ਼ਹਿਰ ‘ਚ ਇਹ ਤੀਜਾ ਸਫਾਈ ਅਭਿਆਨ ਰਿਹਾ ਇਸ ਤੋਂ ਪਹਿਲਾਂ 11 ਮਾਰਚ 2011 ਨੂੰ ਸਾਬਕਾ ਡਿਪਟੀ ਕਮਿਸ਼ਨਰ ਯੁੱਧਵੀਰ ਖਿਆਲੀਆ ਦੀ ਅਪੀਲ ‘ਤੇ ਅਤੇ ਪੂਜਨੀਕ ਗੁਰੂ ਜੀ ਦੀ ਪਾਵਨ ਹਜ਼ੂਰੀ ‘ਚ 24 ਦਸੰਬਰ 2011 ਨੂੰ ਸਫਾਈ ਮਹਾਂ ਅਭਿਆਨ ਚਲਾਇਆ ਗਿਆ ਸੀ

ਇਹ ਅਭਿਆਨ ਸ਼ਹਿਰਵਾਸੀਆਂ ਨੂੰ ਜਾਗਰੂਕ ਕਰਨ ਲਈ ਚਲਾਇਆ ਗਿਆ ਹੈ ਬੇਸ਼ੱਕ ਇੱਕ ਦਿਨ ਦੀ ਸਫਾਈ ਨਾਲ ਸ਼ਹਿਰ ਪੂਰੀ ਤਰ੍ਹਾਂ ਸਾਫ਼ ਨਹੀਂ ਹੋਵੇਗਾ, ਪਰ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਹਰ ਆਮਜਨ ਨੂੰ ਰੋਜ਼ਾਨਾ ਯਤਨ ਕਰਨਾ ਹੋਵੇਗਾ
ਮੁੱਖ ਮਹਿਮਾਨ ਸੰਗੀਤਾ ਤੇਤਰਵਾਲ,
ਕਮਿਸ਼ਨਰ ਨਗਰ ਕੌਂਸਲ , ਸਰਸਾ

ਸਫਾਈ ਤੋਂ ਪਹਿਲਾਂ

ਇੰਗਲੈਂਡ ‘ਚ ਚੱਲਿਆ ਸਫਾਈ ਅਭਿਆਨ

ਲੰਦਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ‘ਤੇ ਚੱਲਦੇ ਹੋਏ ਇੰਗਲੈਂਡ ਦੀ ਸਾਧ-ਸੰਗਤ ਨੇ 243, ਐਲਿੰਗ ਰੋਡ ਵੈਮਬਲੇ ਲੰਦਨ (ਨਹਿਰ ਦੇ ਕਿਨਾਰੇ) ਸਫਾਈ ਅਭਿਆਨ ਚਲਾਇਆ ਇਸ ਦੌਰਾਨ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ 60 ਬੈਗ ਕੂੜਾ ਇਕੱਠਾ ਕਰਕੇ ਖੇਤਰ ਨੂੰ ਚਕਾਚਕ (ਚਮਕਾ) ਕਰ ਦਿੱਤਾ

ਅਲੀਪੁਰ ਖਾਲਸਾ ‘ਚ ਸੇਵਾਦਾਰਾਂ ਨੇ ਚਲਾਇਆ ਸਫਾਈ ਅਭਿਆਨ

ਘਰੌਂਡਾ (ਸਲਿੰਦਰ ਮੋਕਲ) ਪਿੰਡ ਅਲੀਪੁਰ ਖਾਲਸਾ (ਕਰਨਾਲ) ‘ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਸਫਾਈ ਅਭਿਆਨ ਚਲਾਇਆ ਗਿਆ ਇਹ ਸਫਾਈ ਅਭਿਆਨ ਵੀ ਮਹਾਂ ਪਰਉਪਕਾਰ ਮਹੀਨੇ ਦੀ ਖੁਸ਼ੀ ‘ਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਵੱਲੋਂ ਚਲਾਇਆ ਗਿਆ ਇਸ ਦੌਰਾਨ ਅਲੀਪੁਰ ਖਾਲਸਾ ਦੇ ਸੀਨੀਅਰ ਸੈਕੰਡਰੀ ਸਕੂਲ ਤੇ ਪ੍ਰਾਇਮਰੀ ਸਕੂਲ ‘ਚ ਸਫਾਈ ਅਭਿਆਨ ਚਲਾ ਕੇ ਸਕੂਲ ਨੂੰ ਚਕਾਚਕ ਕਰ ਦਿੱਤਾ ਗਿਆ ਪ੍ਰਿੰਸੀਪਲ ਨਰਿੰਦਰ ਜੀ ਨੇ ਦੱਸਿਆ ਕਿ ਲਾੱਕਡਾਊਨ ਦੇ ਚੱਲਦਿਆਂ ਕਈ ਮਹੀਨਿਆਂ ਤੋਂ ਸਕੂਲ ਬੰਦ ਸਨ ਜਿਸ ਕਾਰਨ ਸਕੂਲ ‘ਚ ਘਾਹ-ਫੂਸ ਬਹੁਤ ਵਧ ਗਿਆ ਸੀ,

ਜਿਸ ਨੂੰ ਹਟਾਉਣ ਲਈ ਸਾਧ-ਸੰਗਤ ਨੂੰ ਪ੍ਰਾਰਥਨਾ ਕੀਤੀ ਗਈ ਸੀ ਇਸ ਮੌਕੇ ‘ਤੇ ਬਲਾਕ ਭੰਗੀਦਾਸ ਸੁਨੀਲ ਇੰਸਾਂ, ਰਣਧੀਰ ਇੰਸਾਂ, ਬੀਰੂ ਰਾਮ, ਸੁਰਿੰਦਰ ਗੌਰਵ ਬਰਸਤ, ਅਤੁੱਲ ਇੰਸਾਂ, ਰਾਜੇਸ਼ ਇੰਸਾਂ, ਸਤਿਨਾਮ ਇੰਸਾਂ, ਰਵਿੰਦਰ, ਈਸ਼ਵਰ ਧੀਮਾਨ, ਰਾਮ ਸਿੰਘ, ਤਾਰਾ, ਰਿੰਕੂ, ਇੰਦਰ, ਰੋਹਤਾਸ਼, ਬਲਵਿੰਦਰ ਸਮੇਤ ਸੈਂਕੜੇ ਸੇਵਾਦਾਰ ਹਾਜ਼ਰ ਸਨ

ਪਿੰਡ ਅਲੀਪੁਰ ਖਾਲਸਾ ਦੇ ਸੀਨੀਅਰ ਸੈਕੰਡਰੀ ਸਕੂਲ ‘ਚ ਸਫਾਈ ਦਾ ਕੰਮ ਕਰਦੇ ਹੋਏ ਸੇਵਾਦਾਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!