ਖੇਡ ਅਤੇ ਪੜ੍ਹਾਈ
ਇਹ ਇਮਤਿਹਾਨਾਂ ਦਾ ਸਮਾਂ ਸੀ ਰਾਹੁਲ ਦਾ ਪੜ੍ਹਾਈ ’ਚ ਬਿਲਕੁਲ ਮਨ ਨਹੀਂ ਲੱਗ ਰਿਹਾ ਸੀ ਮੰਮੀ ਕਈ ਵਾਰ ਡਾਂਟ ਲਗਾ ਚੁੱਕੀ ਸੀ ਉਹ ਕਮਰੇ ਤੋਂ ਬਾਹਰ ਨਿਕਲਿਆ ਬਾਲਕਾਨੀ ’ਚ ਖੜ੍ਹਾ, ਖੇਡ ਦੇ ਮੈਦਾਨ ਨੂੰ ਦੇਰ ਤੱਕ ਤੱਕਦਾ ਰਿਹਾ ਰਾਹੁਲ ਨੂੰ ਫੁੱਟਬਾਲ ਖੇਡਣ ਦਾ ਸ਼ੌਂਕ ਸੀ ਹਾਲੇ ਵੀ ਉਹ ਇਸ ਬਾਰੇ ਸੋਚ ਰਿਹਾ ਸੀ
ਅਚਾਨਕ ਮੰਮੀ ਰਸੋਈ ’ਚੋਂ ਨਿਕਲੀ ਉਨ੍ਹਾਂ ਨੂੰ ਦੇਖ ਕੇ, ਉਹ ਤੁਰੰਤ ਆਪਣੇ ਕਮਰੇ ’ਚ ਵਾਪਸ ਗਿਆ ਉਸ ਨੂੰ ਪਤਾ ਸੀ, ਮੰਮੀ ਫਿਰ ਤੋਂ ਪੜ੍ਹਨ ਲਈ ਕਹੇਗੀ ਕਮਰੇ ’ਚ ਆ ਕੇ ਫੁੱਟਬਾਲ ਨੂੰ ਪੈਰ ਨਾਲ ਠੋਕਰ ਮਾਰਦੇ ਹੀ ਉਹ ਹੈਰਾਨ ਹੋਇਆ ਸਾਹਮਣੇ ਮੰਮੀ ਖੜ੍ਹੀ ਸੀ ਉਸ ਨੂੰ ਲੱਗਿਆ ਕਿ ਹੁਣ ਉਹ ਗੁੱਸੇ ’ਚ ਕੁਝ ਕਹੇਗੀ ਪਰ ਮੰਮੀ ਨੇ ਉਸ ਦੇ ਨਜ਼ਦੀਕ ਆ ਕੇ ਸਿਰ ’ਤੇ ਹੱਥ ਰੱਖ ਦਿੱਤਾ ਉਹ ਮੁਸਕਰਾ ਰਹੀ ਸੀ ਅਲਮਾਰੀ ਖੋਲ੍ਹਦੇ ਹੋਏ ਬੋਲੀ, ‘ਜਲਦੀ ਕੱਪੜੇ ਬਦਲ ਲਓ’ ਉਸ ਦੀ ਜੀਂਸ ਅਤੇ ਟੀ-ਸ਼ਰਟ ਉਨ੍ਹਾਂ ਦੇ ਹੱਥ ’ਚ ਸੀ
‘ਕਿੱਥੇ ਜਾਣਾ ਹੈ?’ ਹੈਰਾਨ ਹੋ ਕੇ ਉਸ ਨੇ ਪੁੱਛਿਆ ਉਸ ਨੂੰ ਪਤਾ ਸੀ ਕਿ ਪੇਪਰਾਂ ਦੇ ਸਮੇਂ ਉਸ ਨੂੰ ਕਿਤੇ ਨਹੀਂ ਜਾਣ ਦਿੱਤਾ ਜਾਂਦਾ ਮੰਮੀ ਖੁਦ ਵੀ ਇਨ੍ਹਾਂ ਦਿਨਾਂ ’ਚ ਕਿਤੇ ਨਹੀਂ ਜਾਂਦੀ ਸੀ ਸਾਰਾ ਦਿਨ ਉਸ ਦੇ ਲਈ ਖਾਣ ਦੀਆਂ ਚੀਜ਼ਾਂ ਬਣਾਉਂਦੀ ਦੁੱਧ ਦਿੰਦੀ ਜਾਂ ਫਿਰ ਫਲ ਵਗੈਰਾ ਕੱਟ ਕੇ ਦਿੰਦੀ ਰਹਿੰਦੀ ਫਿਰ ਜਦੋਂ ਉਹ ਖੁਦ ਕਹਿ ਰਹੀ ਹੈ ਕਿਤੇ ਜਾਣ ਲਈ, ਤਾਂ ਹੈਰਾਨ ਤਾਂ ਹੋਣਾ ਹੀ ਸੀ
Also Read :-
ਵੈਸੇ ਹੀ ਹੱਸਦੇ ਹੋਏ ਉਹ ਬੋਲੀ, ‘ਦਰਅਸਲ ਤੈਨੂੰ ਕਿਸੇ ਨਾਲ ਮਿਲਵਾਉਣਾ ਹੈ’ ਰਾਹੁਲ ਦੀ ਸਮਝ ’ਚ ਕੁਝ ਨਹੀਂ ਆਇਆ, ਪਰ ਉਸ ਨੇ ਫਟਾਫਟ ਕੱਪੜੇ ਬਦਲ ਲਏ ਕਿਸੇ ਨੇ ਦਰਵਾਜ਼ੇ ਦੀ ਘੰਟੀ ਵਜਾਈ ਰਾਹੁਲ ਡਰਾਇੰਗ ਰੂਮ ’ਚ ਪਹੁੰਚਿਆ, ਤਾਂ ਇੱਕ ਨੌਜਵਾਨ ਬੈਠਿਆ ਹੋਇਆ ਸੀ ਮੰਮੀ ਨੇ ਜਾਣਕਾਰੀ ਕਰਵਾਈ, ‘ਇਹ ਮੁੰਨਾ ਚਾਚਾ ਹੈ, ਤੁਹਾਡੇ ਪਾਪਾ ਦੇ ਚਚੇਰੇੇ ਭਰਾ’ ਫਿਰ ਉਹ ਇਹ ਕਹਿ ਕੇ ਚਲੀ ਗਈ, ‘ਤੁਸੀਂ ਚਾਚਾ ਨਾਲ ਗੱਲਾਂ ਕਰੋ, ਉਦੋਂ ਤੱਕ ਮੈਂ ਚਾਹ ਬਣਾਉਂਦੀ ਹਾਂ ਉਸ ਨੂੰ ਅਜੀਬ ਲੱਗਿਆ ਕਿ ਉਮਰ ’ਚ ਐਨੇ ਵੱਡੇ ਸਖ਼ਸ਼ ਨਾਲ ਉਹ ਕੀ ਗੱਲਾਂ ਕਰਨਗੇ? ਕੁਝ ਹੀ ਮਿੰਟਾਂ ਬਾਅਦ ਮੁੰਨਾ ਚਾਚਾ ਨੇ ਪੁੱਛਿਆ, ‘ਤੁਹਾਡੇ ਪੇਪਰ ਚੱਲ ਰਹੇ ਹਨ?’
ਛੋਟਾ ਜਿਹਾ ਜਵਾਬ ‘ਹਾਂ’ ਦੇ ਕੇ ਰਾਹੁਲ ਚੁੱਪ ਹੋ ਗਿਆ ਫਿਰ ਮੁੰਨਾ ਚਾਚਾ ਉੱਠ ਕੇ ਉਸ ਦੇ ਨਜ਼ਦੀਕ ਆ ਗਿਆ ਲਾਡ ’ਚ ਭਰ ਕੇ ਉਹ ਬੋਲੇ, ‘ਤੁਹਾਡੀ ਮੰਮੀ ਨੇ ਦੱਸਿਆ ਕਿ ਤੁਹਾਨੂੰ ਫੁੱਟਬਾਲ ਬਹੁਤ ਪਸੰਦ ਹੈ ਮੈਂ ਵੀ ਫੁੱਟਬਾਲ ਦਾ ਚੈਂਪੀਅਨ ਰਿਹਾ ਹਾਂ’ ਐਨਾ ਸੁਣਦੇ ਹੀ ਰਾਹੁਲ ਉਨ੍ਹਾਂ ਦਾ ਚਿਹਰਾ ਤੱਕਣ ਲੱਗਿਆ ਮੁੰਨਾ ਚਾਚਾ ਦੱਸਦੇ ਗਏ ਕਿ ਕਿਵੇਂ ਉਹ ਸਕੂਲ ’ਚੋਂ ਭੱਜ ਕੇ ਫੁੱਟਬਾਲ ਖੇਡਦੇ ਸਨ ਕਿਵੇਂ ਪੜ੍ਹਾਈ ’ਚ ਉਨ੍ਹਾਂ ਦਾ ਮਨ ਨਹੀਂ ਲੱਗਦਾ ਸੀ ਅਖੀਰ ’ਚ ਉਨ੍ਹਾਂ ਨੇ ਦੁਖੀ ਮਨ ਨਾਲ ਕਿਹਾ, ‘ਰਾਹੁਲ, ਅੱਜ ਵੀ ਮੈਂ ਬੇਰੁਜ਼ਗਾਰ ਹਾਂ ਮੇਰੀ ਸੂਬੇ ਦੀ ਟੀਮ ’ਚ ਚੋਣ ਹੋਣ ਤੋਂ ਬਾਅਦ ਵੀ ਨਾਂਅ ਵਾਪਸ ਹੋ ਗਿਆ ਕਿਉਂਕਿ ਮੈਂ ਸਿਰਫ਼ 8ਵੀਂ ਫੇਲ੍ਹ ਸੀ
ਦੁਖੀ ਬੋਲਾਂ ਨਾਲ ਉਹ ਬੋਲੇ, ‘ਟੀਮ ’ਚ ਚੋਣ ਹੋਣ ਲਈ 10ਵੀਂ ਤਾਂ ਜ਼ਰੂਰੀ ਹੈ, ਪਰ ਉਦੋਂ ਵੀ ਮੈਂ ਨਹੀਂ ਸਮਝਿਆ ਸਿਰਫ਼ ਖੇਡ ਦਾ ਮੈਦਾਨ ਅਤੇ ਬਾੱਲ ਮੇਰੀ ਪਸੰਦ ਬਣੇ ਰਹੇ ਨਤੀਜਾ ਤੁਸੀਂ ਦੇਖ ਰਹੇ ਹੋ ‘ਫਿਰ ਮੰਮੀ ਚਾਹ ਲੈ ਕੇ ਆ ਗਈ ਸ਼ਾਮ ਨੂੰ ਦੇਰ ਤੱਕ ਰਾਹੁਲ ਪੜ੍ਹਦਾ ਰਿਹਾ, ਤਾਂ ਮੰਮੀ ਕਮਰੇ ’ਚ ਆਈ ਬੋਲੀ, ‘ਅੱਧਾ ਘੰਟਾ ਖੇਡ ਆ, ਮਨ ਖੁਸ਼ ਹੋ ਜਾਏਗਾ’ ਰਾਹੁਲ ਨੇ ਸਿਰ ਉਠਾ ਕੇ ਮੰਮੀ ਨੂੰ ਦੇਖਿਆ ਅਤੇ ਬੋਲਿਆ, ‘ਮੰਮੀ, ਮੈਂ ਸਮਝ ਗਿਆ ਕਿ ਖੇਡਣ ਦੇ ਨਾਲ ਪੜ੍ਹਨਾ ਵੀ ਜ਼ਰੂਰੀ ਹੈ ਹੁਣ ਮੈਂ ਪੜ੍ਹਨ ਲਈ ਕਦੇ ਤੁਹਾਨੂੰ ਝਿੜਕਣ ਦਾ ਮੌਕਾ ਨਹੀਂ ਦੇਵਾਂਗਾ ਬਸ ਗਿਆ ਅਤੇ ਦੋ ਗੋਲ ਕਰਕੇ ਆਇਆ’ ਪੌੜੀਆਂ ਤੋਂ ਕੁੱਦਦੇ ਹੋਏ ਰਾਹੁਲ ਗਿਆ, ਤਾਂ ਮੰਮੀ ਮੁਸਕਰਾ ਪਈ -ਨਰਿੰਦਰ ਦੇਵਾਂਗਨ