ਪਾਲਕ ਦਾ ਸੂਪ
Table of Contents
ਪਾਲਕ ਦਾ ਸੂਪ ਜ਼ਰੂਰੀ ਸਮੱਗਰੀ :
- ਪਾਲਕ- 250 ਗ੍ਰਾਮ (ਇੱਕ ਛੋਟਾ ਬੰਚ ਗੁੱਟੀ),
- ਟਮਾਟਰ-2 (ਮੱਧ ਆਕਾਰ ਦੇ),
- ਆਦਾ-1/2 ਇੰਚ ਲੰਬਾ ਟੁਕੜਾ,
- ਸਾਦਾ ਨਮਕ- 1/2 ਛੋਟੀ ਚਮਚ,
- ਕਾਲਾ ਨਮਕ-1/4 ਛੋਟੀ ਚਮਚ,
- ਕਾਲੀ ਮਿਰਚ-ਇੱਕ ਚੌਥਾਈ ਛੋਟੀ ਚਮਚ,
- ਨਿੰਬੂ-1/2 ਮੱਖਣ-1/2 ਟੇਬਲ ਸਪੂਨ,
- ਕਰੀਮ-2 ਟੇਬਲ ਸਪੂਨ,
- ਹਰਾ ਧਨੀਆ-1 ਟੇਬਲ ਸਪੂਨ ਬਾਰੀਕ ਕੀਤਾ ਹੋਇਆ
Also Read :-
ਪਾਲਕ ਦਾ ਸੂਪ ਤਰੀਕਾ:
ਪਾਲਕ ਦੀਆਂ ਡੰਡੀਆ ਹਟਾਕੇ ਸਾਫ਼ ਕਰ ਲਓ, ਪਾਲਕ ਦੇ ਪੱਤਿਆਂ ਨੂੰ 2 ਵਾਰੀ ਪਾਣੀ ’ਚ ਡੁਬੋ-ਡੁਬੋਕੇ ਚੰਗੀ ਤਰ੍ਹਾਂ ਨਾਲ ਧੋ ਲਓ ਟਮਾਟਰ ਵੀ ਧੋ ਲਓ, ਆਦਾ ਛਿੱਲਕੇ ਧੋ ਲਓ ਪਾਲਕ ਨੂੰ ਕੱਟਕੇ ਇੱਕ ਬਰਤਨ ’ਚ ਰੱਖ ਲਓ ਇਸ ਤੋਂ ਬਾਅਦ ਟਮਾਟਰ, ਆਦੇ ਦੇ ਵੀ 4 ਤੋਂ 5 ਟੁਕੜੇ ਕਰਦੇ ਹੋਏ ਕੱਟ ਲਓ ਇਨ੍ਹਾਂ ਨੂੰ ਵੀ ਉਸੇ ਪਾਲਕ ਵਾਲੇ ਬਰਤਨ ’ਚ ਪਾ ਦਿਓ ਨਾਲ ਹੀ 1 ਕੱਪ ਪਾਣੀ ਵੀ ਪਾ ਦਿਓ ਅਤੇ ਇਸਦੇ ਉੱਬਾਲ ਆਉਣ ਤੋਂ ਬਾਅਦ 2 ਤੋਂ 3 ਮਿੰਟ ਹੋਰ ਉੱਬਾਲ ਲਓ ਇਸ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਪਾਲਕ ਨੂੰ ਠੰਡਾ ਹੋਣ ਦਿਓ
ਪਾਲਕ ਟਮਾਟਰ ਨੂੰ ਠੰਡਾ ਹੋਣ ਤੋਂ ਬਾਅਦ, ਮਿਕਸਰ ਨਾਲ ਬਾਰੀਕ ਪੀਸ ਲਓ
ਪੀਸੇ ਹੋਏ ਮਿਸ਼ਰਣ ’ਚ 3 ਕੱਪ ਮਿਲਾਓ ਅਤੇ ਛਾਨ ਲਓ ਛਾਨੇ ਗਏ ਸੂਪ ਨੂੰ ਫਿਰ ਤੋਂ ਅੱਗ ’ਤੇ ਰੱਖੋ ਇਸ ’ਚ ਸਾਦਾ ਨਮਕ, ਕਾਲਾ ਨਮਕ ਅਤੇ ਕਾਲੀ ਮਿਰਚ ਪਾਓ, ਸੂਪ ’ਚ ਫਿਰ ਤੋਂ ਉੱਬਾਲ ਆਉਣ ਤੋਂ ਬਾਅਦ 2-3 ਮਿੰਟ ਹੋਰ ਪਕਾ ਲਓ
ਪਾਲਕ ਦਾ ਸੂਪ ਬਣ ਗਿਆ ਹੈ, ਅੱਗ ਬੰਦ ਕਰ ਦਿਓ ਸੂਪ ’ਚ ਮੱਖਣ ਪਾਓ ਅਤੇ ਮਿਲਾਓ, ਨਿੰਬੂ ਦਾ ਰਸ ਪਾ ਕੇ ਮਿਲਾ ਦਿਓ
ਗਰਮਾ-ਗਰਮ ਪਾਲਕ ਦਾ ਸੂਪ ਪਿਆਲੇ ’ਚ ਕੱਢ ਲਓ ਅਤੇ ਸੂਪ ਦੇ ਉੱਪਰ ਕਰੀਮ ਅਤੇ ਹਰਾ ਧਨੀਆ ਪਾ ਕੇ ਸਜਾਓ ਗਰਮਾ-ਗਰਮ ਪਾਲਕ ਦੇ ਸੂਪ ਨੂੰ ਸੂਪ ਸਟਿੱਕ ਜਾਂ ਕੁਰਕੁਰੀ ਬਰੈੱਡ ਨਾਲ ਪਰੋਸੋ