ਬੇਟਾ! ਖੜ੍ਹਾ ਹੋ ਜਾ -ਸਤਿਸੰਗੀਆਂ ਦੇ ਅਨੁਭਵ
ਪੂਜਨੀਕ ਹਜੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ
ਪ੍ਰੇਮੀ ਓਮ ਪ੍ਰਕਾਸ਼ ਇੰਸਾਂ ਪੁੱਤਰ ਸੱਚਖੰਡ ਵਾਸੀ ਸੁੰਦਰ ਦਾਸ ਨਜ਼ਦੀਕ ਵਾਲਮੀਕਿ ਚੌਂਕ ਵਾਰਡ ਨੰ: 2 ਐਲਨਾਬਾਦ ਜ਼ਿਲ੍ਹਾ ਸਰਸਾ ਤੋਂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਆਪਣੇ ’ਤੇ ਹੋਈਆਂ ਰਹਿਮਤਾਂ ਦਾ ਵਰਣਨ ਕਰਦਾ ਹੈ:-
ਮੈਂ 1990 ਦੇ ਆਸ-ਪਾਸ ਸਰਸਾ-ਚੌਪਟਾ ਸੜਕ ’ਤੇ ਇੱਕ ਠੇਕੇਦਾਰ ਦੇ ਅਧੀਨ ਬਿਜਲੀ ਦੇ ਖੰਭੇ ਲਾਉਣ ਦਾ ਕੰਮ ਕਰਦਾ ਸੀ ਅਸੀਂ ਡੇਰਾ ਸੱਚਾ ਸੌਦਾ ਦੇ ਅੱਗੋਂ ਦੀ ਲੰਘ ਜਾਂਦੇ, ਸਾਨੂੰ ਇਹ ਪਤਾ ਨਹੀਂ ਸੀ ਕਿ ਇਹ ਐਨਾ ਵੱਡਾ ਧਾਰਮਿਕ ਸਥਾਨ ਹੈ
ਜਿੱਥੇ ਦੁਨੀਆਂ ਨੂੰ ਬਣਾਉਣ ਵਾਲਾ ਦੋ ਜਹਾਨਾਂ ਦਾ ਮਾਲਕ ਪਰਮ ਪਿਤਾ ਪਰਮਾਤਮਾ ਆਦਮੀ ਦਾ ਚੋਲ਼ਾ ਪਾ ਕੇ ਰਹਿੰਦਾ ਹੈ ਇੱਕ ਵਾਰ ਅਸੀਂ ਡੇਰੇ ਦੇ ਕੋਲ ਕੰਮ ਕਰ ਰਹੇ ਸੀ ਤਾਂ ਅਸੀਂ ਡੇਰੇ ਵਿੱਚੋਂ ਲੰਗਰ ਖਾਧਾ, ਚਾਹ ਪੀਤੀ ਅਤੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ ਪਹਿਲਾਂ ਤਾਂ ਅਸੀਂ ਡੇਰੇ ਵਿੱਚੋਂ ਲੰਗਰ ਖਾ ਕੇ, ਚਾਹ ਪੀ ਕੇ ਖੁਸ਼ ਹੋ ਰਹੇ ਸਾਂ ਕਿ ਵਧੀਆ ਖਾਣ-ਪੀਣ ਨੂੰ ਮਿਲ ਗਿਆ ਹੈ ਡੇਰੇ ਦਾ ਲੰਗਰ ਚਾਹ, ਪਾਣੀ ਤੇ ਪਰਮ ਪਿਤਾ ਜੀ ਦੀ ਦਇਆ ਦ੍ਰਿਸ਼ਟੀ ਨੇ ਐਨਾ ਕੰਮ ਕੀਤਾ ਕਿ ਮਨ ਵਿੱਚ ਨਾਮ-ਸ਼ਬਦ ਲੈਣ ਲਈ ਤੜਫ ਲੱਗ ਗਈ
ਮੈਂ ਪ੍ਰੇਮੀਆਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਨੂੰ ਨਾਮ ਦਿਵਾਓ ਇੱਕ ਦਿਨ ਪ੍ਰੇਮੀ ਮੈਨੂੰ ਨਾਲ ਲਿਆਏ ਅਤੇ ਮੈਂ ਪਰਮ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ ਦੀ ਦਾਤ ਗ੍ਰਹਿਣ ਕਰ ਲਈ ਪਹਿਲਾਂ-ਪਹਿਲਾਂ ਮੈਂ ਤੁਰਦੇ-ਫਿਰਦੇ ਨਾਮ ਦਾ ਸਿਮਰਨ ਕਰਿਆ ਕਰਦਾ ਸੀ ਚਾਰ-ਪੰਜ ਸਾਲਾਂ ਬਾਅਦ ਮੈਨੂੰ ਬਲਾਕ ਵੱਲੋਂ ਸੇਵਾਦਾਰ ਭਾਈ-ਭੈਣਾਂ ਨੂੰ ਸਰਸਾ ਦਰਬਾਰ ਵਿੱਚ ਸੇਵਾ ’ਤੇ ਲਿਜਾਣ ਦੀ ਸੇਵਾ ਮਿਲ ਗਈ ਇਸ ਸਮੇਂ ਦੌਰਾਨ ਮੈਂ ਵੱਧ ਤੋਂ ਵੱਧ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਭਾਵ ਇਹ ਹੈ ਕਿ ਸੇਵਾ ਨਾਲ ਸਿਮਰਨ ਵੀ ਬਣਨ ਲੱਗਿਆ ਮੈਂ ਹਰ ਰੋਜ਼ ਤਿੰਨ-ਚਾਰ ਘੰਟੇ ਸੁਬ੍ਹਾ ਅਤੇ ਡੇਢ-ਦੋ ਘੰਟੇ ਸ਼ਾਮ ਨੂੰ ਸਿਮਰਨ ਕਰਨ ਲੱਗਿਆ ਮੈਨੂੰ ਪਰਮ ਪੂਜਨੀਕ ਹਜ਼ੂਰ ਪਿਤਾ ਜੀ ਦੇ ਦਰਸ਼ਨ ਹੋਣ ਲੱਗੇ ਅਤੇ ਮਾਲਕ ਸਤਿਗੁਰੂ ਨੇ ਮੈਨੂੰ ਨਜ਼ਾਰੇ ਵਿਖਾਉਣੇ ਸ਼ੁਰੂ ਕਰ ਦਿੱਤੇ ਨਜ਼ਾਰਿਆਂ ਵਿੱਚ ਐਨੀ ਖੁਸ਼ੀ ਮਿਲਦੀ ਜਿਸ ਦਾ ਲਿਖ ਬੋਲਦੇ ਵਰਣਨ ਨਹੀਂ ਕੀਤਾ ਜਾ ਸਕਦਾ
ਸਰਦੀਆਂ ਵਿੱਚ ਇੱਕ ਦਿਨ ਮੈਂ ਆਪਣੀ ਲੜਕੀ ਦੇ ਸਹੁਰੇ ਘਰ ਮੰਡੀ ਆਦਮਪੁਰ ਵਿੱਚ ਗਿਆ ਹੋਇਆ ਸੀ ਮੈਂ ਸਵੇਰੇ ਤਿੰਨ ਵਜੇ ਉਠ ਕੇ ਆਪਣੇ-ਆਪ ਪਾਣੀ ਗਰਮ ਕਰਕੇ ਇਸ਼ਨਾਨ ਕਰ ਲਿਆ ਅਤੇ ਸਿਮਰਨ ਕਰਨ ਲੱਗਿਆ ਮੈਨੂੰ ਹਜ਼ੂਰ ਪਿਤਾ ਸਤਿਗੁਰੂ ਜੀ ਨੇ ਦਰਸ਼ਨ ਦਿੱਤੇ ਮੈਂ ਹਜ਼ੂਰ ਪਿਤਾ ਜੀ ਨੂੰ ਅਰਦਾਸ ਕਰ ਦਿੱਤੀ ਕਿ ਇਸ ਘਰ ਵਿੱਚ ਨਾਮ-ਚਰਚਾ ਹੋਣੀ ਚਾਹੀਦੀ ਹੈ ਮੇਰੇ ਸੋਹਣੇ ਸਤਿਗੁਰ ਪਿਤਾ ਜੀ ਨੇ ਮੈਨੂੰ ਅਸ਼ੀਰਵਾਦ ਦਿੱਤਾ ਅਤੇ ਬਚਨ ਫਰਮਾਇਆ, ‘‘ਬੇਟਾ! ਨਾਮ-ਚਰਚਾ ਤੁਹਾਨੂੰ ਮਿਲ ਗਈ’’ ਸੁਬ੍ਹਾ ਉੱਠ ਕੇ ਮੈਂ ਆਪਣੀ ਲੜਕੀ ਨੂੰ ਕਿਹਾ ਕਿ ਆਪਣੇ ਘਰ ਨਾਮ-ਚਰਚਾ ਹੋਵੇਗੀ ਉਹ ਕਹਿਣ ਲੱਗੀ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਨਾਮ-ਚਰਚਾ ਤਾਂ ਧਰਮਸ਼ਾਲਾ ਵਿੱਚ ਹੁੰਦੀ ਹੈ ਨਾਮ-ਚਰਚਾ, ਘਰਾਂ ਵਿੱਚ ਤਾਂ ਦਿੰਦੇ ਨਹੀਂ ਆਪਣੇ ਘਰ ਕਿਵੇਂ ਹੋਵੇਗੀ?
ਮੈਂ ਕਿਹਾ ਕਿ ਅੱਜ ਹੋ ਕੇ ਰਹੇਗੀ ਮੇਰੀ ਲੜਕੀ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਣ ਚਲੀ ਗਈ ਉਸ ਤੋਂ ਬਾਅਦ ਮੈਂ ਆਪਣੇ ਦੋਹਤੇ ਤੋਂ ਭੰਗੀਦਾਸ ਦਾ ਫੋਨ ਨੰ: ਲੈ ਕੇ ਭੰਗੀਦਾਸ ਨੂੰ ਫੋਨ ਕਰ ਦਿੱਤਾ ਅਤੇ ਪਿਤਾ ਜੀ ਦੇ ਬਚਨਾਂ ਵਾਲੀ ਸਾਰੀ ਗੱਲ ਦੱਸ ਦਿੱਤੀ ਭੰਗੀਦਾਸ ਨੇ ਫੋਨ ਕਰਕੇ ਦੱਸਿਆ ਕਿ ਚਾਰ ਤੋਂ ਪੰਜ ਵਜੇ ਤੱਕ ਆਪ ਦੇ ਘਰ ਨਾਮ-ਚਰਚਾ ਹੋਵੇਗੀ ਜਦੋਂ ਮੇਰੀ ਲੜਕੀ ਸਕੂਲ ਤੋਂ ਘਰ ਆਈ ਤਾਂ ਮੈਂ ਉਸ ਨੂੰ ਦੱਸਿਆ ਕਿ ਚਾਰ ਤੋਂ ਪੰਜ ਵਜੇ ਤੱਕ ਆਪਣੇ ਘਰ ਨਾਮ- ਚਰਚਾ ਹੈ ਉਸ ਨੇ ਮੇਰੀ ਗੱਲ ਦਾ ਵਿਸ਼ਵਾਸ ਨਹੀਂ ਕੀਤਾ ਥੋੜ੍ਹੀ ਦੇਰ ਬਾਅਦ ਸੇਵਾਦਾਰ ਨਾਮ-ਚਰਚਾ ਦਾ ਸਾਮਾਨ ਲੈ ਕੇ ਸਾਡੇ ਘਰ ਆ ਗਏ ਉਸ ਸਪੈਸ਼ਲ ਨਾਮ-ਚਰਚਾ ਵਿਚ ਬਹੁਤ ਸੰਗਤ ਆਈ ਅਤੇ ਬੜੀ ਧੂਮ-ਧਾਮ ਨਾਲ ਨਾਮ-ਚਰਚਾ ਹੋਈ
ਹੁਣੇ 5 ਫਰਵਰੀ 2021 ਦੀ ਗੱਲ ਹੈ ਅਸੀਂ ਗੀਜਰ ’ਤੇ ਲਗਾਉਣ ਲਈ ਉਸ ਦਿਨ ਸ਼ਾਮ ਨੂੰ ਗੈਸ ਵਾਲਾ ਸਿਲੰਡਰ ਭਰਵਾਇਆ ਸੀ ਉਸ ਦਿਨ ਮੇਰੇ ਲੜਕੇ ਦੀਪਕ ਕੁਮਾਰ ਇੰਸਾਂ ਦਾ ਜਨਮ ਦਿਨ ਸੀ ਇਸ ਲਈ ਅਸੀਂ ਸਾਢੇ ਅੱਠ ਵਜੇ ਆਪਣੀ ਦੁਕਾਨ ਵਧਾ (ਬੰਦ ਕਰ) ਦਿੱਤੀ
ਦੀਪਕ ਕੁਮਾਰ ਨੇ ਇਸ ਤੋਂ ਪਹਿਲਾਂ ਕਦੇ ਵੀ ਆਪਣਾ ਜਨਮ ਦਿਨ ਨਹੀਂ ਮਨਾਇਆ ਸੀ ਸਾਡੇ ਪਰਿਵਾਰ ਨੇ ਕੇਕ ਕੱਟਣ ਤੋਂ ਪਹਿਲਾਂ ਖਾਣਾ ਖਾ ਲਿਆ ਸੀ ਭੈਣ ਅੰਗੂਰੀ ਇੰਸਾਂ ਦੇ ਲੜਕਾ-ਲੜਕੀ 9:15 ਵਜੇ ਕੇਕ ਕਟਵਾਉਣ ਲਈ ਸਾਡੇ ਘਰ ਆਏ ਉਸ ਤੋਂ ਬਾਅਦ ਮੈਂ ਕੇਕ ਕਟਵਾ ਕੇ ਅਸ਼ੀਰਵਾਦ ਦੇ ਦਿੱਤਾ ਅਤੇ ਆਪਣੇ ਬਿਸਤਰੇ ਵਿਚ ਜਾ ਕੇ ਸੌਂ ਗਿਆ
ਮੇਰੇ ਲੜਕਿਆਂ ਨੇ ਪਾਰਟੀ ਦਾ ਕੰਮ ਸਮਾਪਤ ਕਰਕੇ 10:15 ਵਜੇੇ ਗੈਸ ਸਿਲੰਡਰ ਨੂੰ ਗੀਜਰ ’ਤੇ ਲਾ ਦਿੱਤਾ ਜਦੋਂ ਸਿਲੰਡਰ ਲਗਾਇਆ ਤਾਂ ਉਸ ਸਮੇਂ ਪਿੱਛੇ ਗਲੀ ਵਿੱਚ ਕਿਸੇ ਲੜਕੇ ਦੀ ਸ਼ਾਦੀ ’ਤੇ ਡੀ.ਜੇ. ਉੱਚੀ ਅਵਾਜ਼ ਵਿੱਚ ਚੱਲ ਰਹੇ ਸਨ ਅਵਾਜ਼ ਐਨੀ ਉੱਚੀ ਸੀ ਕਿ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਧਮਕ ਨਾਲ ਧਰਤੀ ਹਿੱਲ ਰਹੀ ਹੋਵੇ ਸਿਲੰਡਰ ਤੋਂ ਗੈਸ ਲੀਕ ਹੋ ਰਹੀ ਸੀ ਪਰ ਡੀ.ਜੇ. ਦੀ ਉੱਚੀ ਅਵਾਜ਼ ਦੀ ਵਜ੍ਹਾ ਨਾਲ ਪਤਾ ਨਹੀਂ ਲੱਗਿਆ
ਰਾਤ ਨੂੰ ਅਸੀਂ ਘਰ ਦੇ ਸਾਰੇ ਨੌਂ ਜੀਅ ਸੁੱਤੇ ਹੋਏ ਸੀ ਮੈਨੂੰ ਅਵਾਜ਼ ਸੁਣਾਈ ਦਿੱਤੀ, ‘‘ਬੇਟਾ! ਖੜ੍ਹਾ ਹੋ ਜਾ’’ ਮੈਂ ਅਵਾਜ਼ ਨੂੰ ਅਨਸੁਣੀ ਕਰਕੇ ਸੌਂ ਗਿਆ ਫਿਰ ਅਵਾਜ਼ ਆਈ, ‘‘ਬੇਟਾ! ਖੜ੍ਹਾ ਹੋ ਜਾ’’ ਮੇਰੇ ਮਨ ਨੇ ਫਿਰ ਵੀ ਮੈਨੂੰ ਉੱਠਣ ਨਹੀਂ ਦਿੱਤਾ ਮੈਂ ਫਿਰ ਸੌਂ ਗਿਆ ਫਿਰ ਤੀਜੀ ਵਾਰ ਅਵਾਜ਼ ਆਈ, ‘‘ਬੇਟਾ! ਖੜ੍ਹਾ ਹੋ ਜਾ’’ ਮੈਂ ਹਜ਼ੂਰ ਪਿਤਾ ਜੀ ਦੀ ਅਵਾਜ਼ ਨੂੰ ਚੰਗੀ ਤਰ੍ਹਾਂ ਪਹਿਚਾਣ ਲਿਆ ਮੈਂ ਸੋਚਿਆ, ਪਿਤਾ ਜੀ ਰਾਤ ਨੂੰ ਮੈਨੂੰ ਕਿਉਂ ਉਠਾ ਰਹੇ ਹਨ? ਪਿਤਾ ਜੀ ਮੈਨੂੰ ਕੀ ਬਖ਼ਸ਼ਣ ਵਾਲੇ ਹਨ? ਮੈਂ ਸੋਚਿਆ, ਉੱਠਦੇ ਹਾਂ, ਦੇਖਦੇ ਹਾਂ ਮੈਂ ਆਪਣੇ ਬਿਸਤਰੇ ਤੋਂ ਉੱਠਿਆ ਮੈਨੂੰ ਪਿਤਾ ਜੀ ਕਿਤੇ ਵੀ ਦਿਖਾਈ ਨਹੀਂ ਦਿੱਤੇ ਮੈਂ ਗੈਲਰੀ ਵਿਚ ਆ ਕੇ ਲਾਈਟ ਜਗਾਈ ਮੈਨੂੰ ਇੱਕਦਮ ਗੈਸ ਚੜ੍ਹ ਗਈ ਮੈਨੂੰ ਸਾਹ ਲੈਣ ਵਿੱਚ ਦਿੱਕਤ ਹੋਈ ਤੇ ਸਿਰ ਚਕਰਾਉਣ ਲੱਗਿਆ ਮੈਨੂੰ ਸਮਝ ਆਈ ਕਿ ਗੈਸ ਲੀਕ ਹੋ ਰਹੀ ਹੈ
ਮੈਂ ਰੈਗੂਲੇਟਰ ਵਾਲਾ ਬਟਨ ਬੰਦ ਕਰ ਦਿੱਤਾ ਮੈਂ ਆਪਣੇ ਵੱਡੇ ਲੜਕੇ ਪਵਨ ਕੁਮਾਰ ਤੇ ਉਸ ਦੀ ਪਤਨੀ ਵੀਨਾ ਰਾਣੀ ਨੂੰ ਉਠਾਇਆ ਮੈਂ ਕਿਹਾ ਕਿ ਬੇਟਾ, ਦੇਖੋ ਆਪਣੇ ਘਰ ਵਿੱਚ ਕੀ ਹੋਇਆ ਪਿਆ ਹੈ! ਪਵਨ ਅਤੇ ਵੀਨਾ ਮੈਨੂੰ ਕਹਿਣ ਲੱਗੇ ਕਿ ਪਾਪਾ ਜੀ ਤੁਸੀਂ ਚੰਗਾ ਕੀਤਾ ਜੋ ਸਾਨੂੰ ਉਠਾ ਦਿੱਤਾ ਵਰਨਾ ਆਪਣਾ ਤਾਂ ਸਾਰਾ ਪਰਿਵਾਰ ਹੀ ਖ਼ਤਮ ਹੋ ਜਾਂਦਾ ਉਹਨਾਂ ਨੇ ਕੋਠੀ ਦੇ ਸਾਰੇ ਦਰਵਾਜੇ, ਖਿੜਕੀਆਂ ਖੋਲ੍ਹ ਦਿੱਤੇ, ਪੱਖੇ ਚਲਾ ਦਿੱਤੇ ਪਵਨ ਕੁਮਾਰ ਨੇ ਸਿਲੰਡਰ ਗੀਜਰ ਤੋਂ ਹਟਾ ਦਿੱਤਾ ਜਿਸ ਵਿੱਚ ਕੁਝ ਗੈਸ ਬਚੀ ਸੀ ਮੈਂ ਆਪਣੇ ਸਤਿਗੁਰੂ ਪੂਜਨੀਕ ਹਜ਼ੂਰ ਪਿਤਾ ਜੀ ਦੇ ਵੈਰਾਗ ਵਿੱਚ ਆ ਗਿਆ ਮੈਂ ਪਿਤਾ ਜੀ ਦਾ ਲੱਖ-ਲੱਖ ਸ਼ੁਕਰ ਕਰ ਰਿਹਾ ਸੀ, ਜਿਹਨਾਂ ਨੇ ਮੈਨੂੰ ਉਠਾ ਕੇ ਸਾਡੇ ਸਾਰੇ ਪਰਿਵਾਰ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚਾ ਲਿਆ ਹੁਣ ਪਿਤਾ ਜੀ ਆਪ ਜੀ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਕਿ ਮੇਰੇ ਸਾਰੇ ਪਰਿਵਾਰ ਨੂੰ ਸੇਵਾ, ਸਿਮਰਨ ਤੇ ਪਰਮਾਰਥ ਦਾ ਬਲ ਬਖਸ਼ੋ ਜੀ ਤੇ ਇਸੇ ਤਰ੍ਹਾਂ ਰਹਿਮਤ ਬਣਾਈ ਰੱਖਣਾ ਜੀ