Good Person

ਇੱਕ ਚੰਗਾ ਇਨਸਾਨ ਬਣ ਕੇ ਦਿਖਾਓ – ਇੱਕ ਸੇਠ ਦੀ ਦੁਕਾਨ ਦੇ ਬਾਹਰ ਕੁਝ ਮਜ਼ਦੂਰ ਕੰਮ ਕਰ ਰਹੇ ਸਨ ਤਾਂ ਇੱਕ ਪਿਆਸਾ ਮਜ਼ਦੂਰ ਦੁਕਾਨ ਦੇ ਅੰਦਰ ਗਿਆ ਅਤੇ ਮਾਲਕ ਨੂੰ ਕਹਿੰਦਾ ਕਿ ਸੇਠ ਜੀ ਪਿਆਸ ਲੱਗੀ ਹੈ ਥੋੜ੍ਹਾ ਪਾਣੀ ਪਿਆ ਦਿਓ ਸੇਠ ਨੇ ਕਿਹਾ ਕਿ ਹਾਲੇ ਮੇਰੇ ਕੋਲ ਕੋਈ ਆਦਮੀ ਨਹੀਂ ਹੈ ਅਤੇ ਇਹ ਕਹਿ ਕੇ ਆਪਣੇ ਮੋਬਾਇਲ ’ਤੇ ਲੱਗ ਗਿਆ ਪਿਆਸਾ ਆਦਮੀ ਪਾਣੀ ਦੀ ਭਾਲ ’ਚ ਨੇੜੇ-ਤੇੜੇ ਗਿਆ ਪਰ ਕਿਤੇ ਪਾਣੀ ਨਾ ਮਿਲਿਆ ਕੁਝ ਦੇਰ ਬਾਅਦ ਉਹ ਵਾਪਸ ਆਇਆ ਤੇ ਦੁਕਾਨ ਦੇ ਮਾਲਕ ਨੂੰ ਫਿਰ ਕਹਿੰਦਾ ਕਿ ਸੇਠ ਜੀ ਸੱਚਮੁੱਚ ਬਹੁਤ ਪਿਆਸ ਲੱਗੀ ਹੈ ਥੋੜ੍ਹਾ ਪਾਣੀ ਪਿਲਾ ਦਿਓ ਸੇਠ ਨੇ ਕਿਹਾ ਕਿ ਹੁਣੇ ਬੋਲਿਆ ਸੀ ਨਾ ਕਿ ਕੋਈ ਆਦਮੀ ਨਹੀਂ ਹੈ ਪਿਆਸੇ ਆਦਮੀ ਨੇ ਕਿਹਾ ਕਿ ਸੇਠ ਜੀ ਥੋੜ੍ਹੀ ਦੇਰ ਲਈ ਤੁਸੀਂ ਹੀ ਆਦਮੀ ਬਣ ਜਾਓ ਨਾ!

ਇਸ ਕਹਾਣੀ ਨੂੰ ਕਈ ਥਾਂ ਕਈ ਵਾਰ ਪੜ੍ਹਨ ਦਾ ਮੌਕਾ ਮਿਲਿਆ ਹਰ ਵਾਰ ਇਸ ਕਹਾਣੀ ਨੇ ਕੁਝ ਸੋਚਣ ’ਤੇ ਮਜ਼ਬੂਰ ਕੀਤਾ ਥੋੜ੍ਹੀ ਦੇਰ ਲਈ ਤੁਸੀਂ ਹੀ ਆਦਮੀ ਬਣ ਜਾਓ, ਇਨ੍ਹਾਂ ਸ਼ਬਦਾਂ ’ਚ ਕਿੰਨਾ ਡੂੰਘਾ ਅਰਥ ਲੁਕਿਆ ਹੋਇਆ ਹੈ ਇਨਸਾਨੀਅਤ ਦੀ ਇਸ ਤੋਂ ਚੰਗੀ ਵਿਆਖਿਆ ਕੀ ਹੋ ਸਕਦੀ ਹੈ? ਸਾਡੇ ਆਰਸ਼ ਗ੍ਰੰਥਾਂ ’ਚ ਜਗ੍ਹਾ-ਜਗ੍ਹਾ ਲਿਖਿਆ ਹੈ ਮਨੁਰਭਵ ਮਨੁੱਖ ਬਣ ਕੀ ਅਸੀਂ ਸੱਚਮੁੱਚ ਮਨੁੱਖ ਨਹੀਂ ਹਾਂ? ਮਨੁੱਖ ਕਿਸ ਨੂੰ ਕਹਿੰਦੇ ਹਨ? ਜੇਕਰ ਅਸੀਂ ਮਨੁੱਖ ਨਹੀਂ ਹਾਂ ਤਾਂ ਫਿਰ ਮਨੁੱਖ ਬਣਨ ਦਾ ਕੀ ਤਰੀਕਾ ਹੈ?

ਜਦੋਂ ਅਸੀਂ ਕਿਸੇ ਵੱਡੇ ਅਹੁਦੇ ’ਤੇ ਬਿਰਾਜਮਾਨ ਜਾਂ ਬਹੁਤ ਦੌਲਤਮੰਦ ਹੋ ਜਾਂਦੇ ਹਾਂ ਤਾਂ ਸੋਚਦੇ ਹਾਂ ਕਿ ਹੁਣ ਛੋਟੇ-ਮੋਟੇ ਕੰਮ ਕਰਨਾ ਸਾਡੇ ਲਈ ਸਨਮਾਨਜਨਕ ਨਹੀਂ ਛੋਟੇ-ਮੋਟੇ ਕੰਮਾਂ ਨੂੰ ਕਰਨ ਲਈ ਤਾਂ ਬਹੁਤ ਸਾਰੇ ਲੋਕ ਮਿਲ ਜਾਣਗੇ ਸਵਾਲ ਉੱਠਦਾ ਹੈ ਕਿ ਕੀ ਛੋਟੇ-ਮੋਟੇ ਕੰਮਾਂ ਨੂੰ ਠੀਕ ਤਰ੍ਹਾਂ ਪਰਿਭਾਸ਼ਿਤ ਕਰਨਾ ਸੰਭਵ ਵੀ ਹੈ? ਇਹ ਠੀਕ ਹੈ ਕਿ ਅਸੀਂ ਆਪਣੀ ਹੈਸੀਅਤ ਦੇ ਅਨੁਸਾਰ ਕੰਮ ਕਰਦੇ ਹਾਂ ਇਸ ਵਿੱਚ ਕੋਈ ਦੋਸ਼ ਵੀ ਨਹੀਂ ਪਰ ਕੁਝ ਕੰਮ ਨਿਸ਼ਚਿਤ ਰੂਪ ਨਾਲ ਅਜਿਹੇ ਹੁੰਦੇ ਹਨ ਜੋ ਬੇਸ਼ੱਕ ਛੋਟੇ ਦਿਸਦੇ ਹੋਣ ਪਰ ਛੋਟੇ ਹੁੰਦੇ ਨਹੀਂ ਹਨ ਇਨ੍ਹਾਂ ਕੰਮਾਂ ਨੂੰ ਸਾਡੇ ਲਈ ਹੋਰ ਕੋਈ ਕਰ ਵੀ ਨਹੀਂ ਸਕਦਾ ਕਰੇਗਾ ਵੀ ਤਾਂ ਉਸ ਦਾ ਅਸਲ ਲਾਭ ਸਾਨੂੰ ਨਹੀਂ ਮਿਲ ਸਕੇਗਾ

Also Read:  ਆਪਦੇ ਘਰ ਲੜਕਾ ਹੋਵੇਗਾ, ਜੋ ਸਭ ਤੋਂ ਅਲੱਗ ਹੀ ਹੋਵੇਗਾ! -ਸਤਿਸੰਗੀਆਂ ਦੇ ਅਨੁਭਵ

ਸੋਚਣ ਵਾਲੀ ਗੱਲ ਹੈ ਕਿ ਸਾਡੇ ਬਦਲੇ ’ਚ ਸਾਡੀ ਥਾਂ ਕੋਈ ਕਿਸੇ ਨਾਲ ਪ੍ਰੇਮ ਕਰ ਸਕਦਾ ਹੈ? ਸੰਭਵ ਹੀ ਨਹੀਂ ਜਦੋਂ ਅਸੀਂ ਅਜਿਹਾ ਕੋਈ ਕੰਮ ਕਰਾਂਗੇ ਹੀ ਨਹੀਂ ਤਾਂ ਉਸ ਦਾ ਅਨੰਦ ਅਤੇ ਉਸ ਆਨੰਦ ਤੋਂ ਪ੍ਰਾਪਤ ਲਾਭ ਵੀ ਸਾਨੂੰ ਨਹੀਂ ਮਿਲ ਸਕੇਗਾ ਜਦੋਂ ਅਸੀਂ ਅਜਿਹੇ ਹੀ ਕੰਮਾਂ ਨੂੰ ਕਰਵਾਉਣ ਲਈ ਦੂਜਿਆਂ ਦਾ ਮੂੰਹ ਤੱਕਣ ਲੱਗਦੇ ਹਾਂ ਤਾਂ ਸਾਡਾ ਧਰਮ, ਸਾਡੀ ਨੈਤਿਕਤਾ ਅਤੇ ਸਾਡੀ ਸੁਭਾਵਿਕਤਾ ਅਰਥਾਤ ਸਾਡੀ ਮਨੁੱਖਤਾ ਹੀ ਡੋਲਣ ਲੱਗਦੀ ਹੈ

ਹੁਣ ਪਾਣੀ ਪਿਆਉਣ ਵਾਲੀ ਗੱਲ ਹੀ ਲੈ ਲਓ ਕਿਸੇ ਨੂੰ ਇੱਕ ਗਲਾਸ ਪਾਣੀ ਦੇ ਦੇਣਾ ਕੋਈ ਵੱਡੀ ਗੱਲ ਨਹੀਂ ਪਰ ਕਿਸੇ ਪਿਆਸੇ ਨੂੰ ਪਾਣੀ ਪਿਆਉਣ ਤੋਂ ਵੱਡਾ ਧਰਮ ਹੀ ਨਹੀਂ ਇਸ ਕੰਮ ਨੂੰ ਕਰਨ ਨਾਲ ਜੋ ਸੰਤੁਸ਼ਟੀ ਮਿਲਦੀ ਹੈ ਉਹ ਅਦੁੱਤੀ ਹੁੰਦੀ ਹੈ ਜੇਕਰ ਅਸੀਂ ਇਹ ਕੰਮ ਕਿਸੇ ਹੋਰ ਤੋਂ ਕਰਵਾਉਂਦੇ ਹਾਂ ਜਾਂ ਨਹੀਂ ਕਰਦੇ ਹਾਂ ਤਾਂ ਅਸੀਂ ਉਸ ਖੁਸ਼ੀ ਤੋਂ ਵਾਂਝੇ ਹੀ ਰਹਿ ਜਾਂਦੇ ਹਾਂ ਜੋ ਵੀ ਚੰਗੇ ਕੰਮ ਹੁੰਦੇ ਹਨ ਅਤੇ ਜਿਨ੍ਹਾਂ ’ਚ ਧਾਰਮਿਕ ਹੋਣ ਦਾ ਭਾਵ ਲੁਕਿਆ ਰਹਿੰਦਾ ਹੈ ਉਹ ਅਸਲ ’ਚ ਮਨੁੱਖ ਦੇ ਖੁਦ ਦੇ ਵਿਕਾਸ ਲਈ ਹੁੰਦੇ ਹਨ ਅਸੀਂ ਉਨ੍ਹਾਂ ਕੰਮਾਂ ਦੀ ਅਣਦੇਖੀ ਕਰਕੇ ਕਹਿਣ ਨੂੰ ਤਾਂ ਅਸੀਂ ਮਨੁੱਖਤਾ ਤੋਂ ਵਾਂਝੇ ਹੋ ਜਾਂਦੇ ਹਾਂ ਪਰ ਅਸਲ ’ਚ ਆਪਣੇ ਮੂਲ ਸਵਰੂਪ ਤੋਂ ਕੱਟ ਕੇ ਆਪਣੇ ਅਧਿਆਤਮਕ ਵਿਕਾਸ ਨੂੰ ਹੀ ਰੋਕ ਲੈਂਦੇ ਹਾਂ

ਸਾਡੇ ਨਾਲ ਇੱਕ ਮਜ਼ਬੂਰੀ ਕਹੀਏ ਅਤੇ ਵਿਡੰਬਨਾ ਕਹੀਏ, ਇਹ ਹੁੰਦੀ ਹੈ ਕਿ ਅਸੀਂ ਉਹ ਵੱਡੇ-ਵੱਡੇ ਕੰਮ ਹੀ ਕਰਨਾ ਚਾਹੁੰਦੇ ਹਾਂ ਜੋ ਹੋਰਾਂ ਦਾ ਧਿਆਨ ਖਿੱਚ ਸਕਣ ਅਤੇ ਜਿਨ੍ਹਾਂ ਤੋਂ ਸਾਨੂੰ ਮਾਣ ਦੀ ਪ੍ਰਾਪਤੀ ਹੋ ਸਕੇ ਇਸ ਲਈ ਕਈ ਲੋਕ ਲੱਖਾਂ ਰੁਪਏ ਖਰਚ ਕਰਕੇ ਵੱਡੇ-ਵੱਡੇ ਭੰਡਾਰੇ ਤਾਂ ਲਵਾਉਂਦੇ ਰਹਿੰਦੇ ਹਨ ਪਰ ਜੇਕਰ ਕੋਈ ਭੁੱਖਾ-ਪਿਆਸਾ ਉਨ੍ਹਾਂ ਤੋਂ ਸਿੱਧਾ ਰੋਟੀ ਜਾਂ ਪਾਣੀ ਮੰਗ ਲਵੇ ਤਾਂ ਉਨ੍ਹਾਂ ਦਾ ਵਿਹਾਰ ਬਦਲ ਜਾਂਦਾ ਹੈ ਕਿਸੇ ਦੁਖੀ ਵਿਅਕਤੀ ਨੂੰ ਦੇਖ ਕੇ ਉਨ੍ਹਾਂ ਦੇ ਮਨ ’ਚ ਪੀੜਾ ਪੈਦਾ ਹੋਣ ਦੀ ਥਾਂ ਗੁੱਸੇ ਦਾ ਭਾਵ ਪੈਦਾ ਹੋਣ ਲੱਗਦਾ ਹੈ

Also Read:  Hypertension ਬਲੱਡ ਪ੍ਰੈਸ਼ਰ ਦਾ ਵਧਣਾ ਇੱਕ ਰੋਗ ਜਾਂ ਰੋਗਾਂ ਦੀ ਸ਼ੁਰੂਆਤ!

ਆਪਣੇ ਕਰਮਚਾਰੀਆਂ ਅਤੇ ਸੇਵਕਾਂ ਦੀਆਂ ਜ਼ਰੂਰਤਾਂ ਪ੍ਰਤੀ ਪੂਰਨ ਤੌਰ ’ਤੇ ਅਸੰਵੇਦਨਸ਼ੀਲ ਬਣੇ ਰਹਿੰਦੇ ਹਨ ਕਿਸੇ ਭੁੱਖੇ-ਪਿਆਸੇ ਅਤੇ ਦੁਖੀ ਵਿਅਕਤੀ ਨੂੰ ਦੇਖ ਕੇ ਉਸ ਦੀ ਮੱਦਦ ਕਰਨ ਦੀ ਬਜਾਏ ਉਸ ਨੂੰ ਝਿੜਕਣ ਤੱਕ ਤੋਂ ਉਹ ਪਰਹੇਜ਼ ਨਹੀਂ ਕਰਦੇ ਨਕਾਰਾਤਮਕ ਭਾਵਾਂ ਤੋਂ ਮੁਕਤੀ ਹੀ ਹੈ ਅਸਲ ਮਨੁੱਖ ਬਣਨਾ ਜਾਂ ਹੋਣਾ ਜੇਕਰ ਅਸੀਂ ਕਾਲਪਨਿਕ ਪ੍ਰਸਿੱਧੀ ਜਾਂ ਮਾਣ ਦੀ ਕਾਮਨਾ ਤੋਂ ਰਹਿਤ ਹੋ ਕੇ ਤੁਰੰਤ ਕਿਸੇ ਦੀ ਮੱਦਦ ਕਰਨ ਦਾ ਸੰਕਲਪ ਲੈ ਲਈਏ ਤਾਂ ਨਾ ਸਿਰਫ ਜ਼ਿਆਦਾ ਮਨੁੱਖੀ ਹੋ ਸਕਾਂਗੇ ਸਗੋਂ ਸਾਡਾ ਅਸਲ ਅਧਿਆਤਮਿਕ ਵਿਕਾਸ ਵੀ ਸੰਭਵ ਹੋ ਸਕੇਗਾ
-ਸੀਤਾਰਾਮ ਗੁਪਤਾ