ਸਿਰ ਦੀ ਖੁਸ਼ਕ ਚਮੜੀ ਨੂੰ ਕਹੋ ਅਲਵਿਦਾ
ਸਾਡੇ ‘ਚੋਂ ਬਹੁਤ ਸਾਰੇ ਲੋਕ ਪ੍ਰੇਸ਼ਾਨ ਹੁੰਦੇ ਹਨ ਵਾਲ ਝੜਨ, ਵਾਲਾਂ ‘ਚ ਡੈਨਡਰਫ਼ ਅਤੇ ਬੇਜ਼ਾਨ ਵਾਲਾਂ ਕਾਰਨ ਇਸ ਦਾ ਮੁੱਖ ਕਾਰਨ ਹੁੰਦਾ ਹੈ ਡਰਾਈ ਸਕਾਲਪ ਡਰਾਈ ਸਕਾਲਪ ਕਾਰਨ ਵਾਲ ਬੇਜ਼ਾਨ ਅਤੇ ਚਮਕਹੀਨ ਹੋ ਜਾਂਦੇ ਹਨ ਜੋ ਜਲਦੀ ਝੜਦੇ ਹਨ ਅਤੇ ਸਕਾਲਪ ਤੋਂ ਮ੍ਰਿਤ ਚਮੜੀ ਦੇ ਰੂਪ ‘ਚ ਡਿੱਗਦੇ ਰਹਿੰਦੇ ਹਨ ਇਸ ਦੀ ਪਛਾਣ ਹੁੰਦੀ ਹੈ ਸਿਰ ਦੀ ਚਮੜੀ ਸਫੈਦ ਅਤੇ ਪੀਲੇ ਪੇਚਜ਼ ਨਾਲ ਢਕ ਜਾਂਦੀ ਹੈ ਜਦਕਿ ਆਮ ਚਮੜੀ ਲਾਲ ਅਤੇ ਗਰੀਸੀ ਹੁੰਦੀ ਹੈ ਸਫੈਦ ਅਤੇ ਪੀਲੀ ਚਮੜੀ ਦੇ ਪੈਚ ਅਕਸਰ ਸਿਰ ਤੋਂ ਝੜਦੇ ਰਹਿੰਦੇ ਹਨ, ਜਿਸ ਨਾਲ ਵਾਲ ਚਮਕਹੀਨ ਹੋ ਜਾਂਦੇ ਹਨ
Table of Contents
ਕੀ ਹੈ ਵਜ੍ਹਾ
- ਜਦੋਂ ਸਿਰ ਦੀ ਚਮੜੀ ਤੇ ਸਫੈਦ ਵਾਲ ਪੀਲੇ ਪੈਚ ਜੰਮ ਜਾਂਦੇ ਹਨ ਤਾਂ ਵਾਲਾਂ ਦੇ ਛਿੱਦਰ ਬੰਦ ਹੋ ਜਾਂਦੇ ਹਨ ਇਸ ਨਾਲ ਨਾ ਤਾਂ ਸਿਰ ਦੀ ਚਮੜੀ ਸਾਹ ਲੈ ਸਕਦੀ ਹੈ ਅਤੇ ਸੀਬਮ ਵੀ ਨਿਕਲਣਾ ਘੱਟ ਹੋ ਜਾਂਦਾ ਹੈ ਜਿਸ ਨਾਲ ਸਿਰ ‘ਚ ਰੁੱਖਾਪਣ ਵਧ ਜਾਂਦਾ ਹੈ ਅਤੇ ਵਾਲਾਂ ‘ਚ ਡੈਨਡਰਫ਼ ਦੀ ਸਮੱਸਿਆ ਵੀ ਵਧ ਜਾਂਦੀ ਹੈ ਅਤੇ ਹੌਲੀ-ਹੌਲੀ ਪੂਰੇ ਸਿਰ ‘ਚ ਧੱਫੜਾਂ ਦੀ ਸਮੱਸਿਆ ਵਧਦੀ ਜਾਂਦੀ ਹੈ ਜ਼ਿਆਦਾ ਵਧਣ ‘ਤੇ ਇਹ ਕਿਸੇ ਵੀ ਇਨਫੈਕਸ਼ਨ ‘ਚ ਬਦਲ ਜਾਂਦੀ ਹੈ ਸਿਰ ‘ਚ ਐਕਜੀਮਾ ਤੱਕ ਇਸ ਦੇ ਕਾਰਨ ਹੋ ਸਕਦਾ ਹੈ
- ਡਰਾਈ ਸਕਾਲਪ ਦਾ ਇੱਕ ਕਾਰਨ ਹਾਰਮੋਨਸ ‘ਚ ਬਦਲਾਅ ਵੀ ਹੈ ਅਤੇ ਵਾਲਾਂ ਨੂੰ ਜ਼ਿਆਦਾ ਧੋਣਾ ਵੀ ਇਸ ਦਾ ਕਾਰਨ ਹੋ ਸਕਦਾ ਹੈ ਕਿਉਂਕਿ ਜ਼ਿਆਦਾਤਰ ਸ਼ੈਂਪੂ ‘ਚ ਕਈ ਕੈਮੀਕਲ ਹੁੰਦੇ ਹਨ ਜੋ ਤੇਜ਼ ਵੀ ਹੁੰਦੇ ਹਨ ਜਿਨ੍ਹਾਂ ਦਾ ਪ੍ਰਭਾਵ ਵਾਲਾਂ ‘ਤੇ ਬੁਰਾ ਪੈਂਦਾ ਹੈ ਕਈ ਵਾਰ ਇਸ ਦਾ ਕਾਰਨ ਆਇਲ ਗਲੈਂਡਸ ਦਾ ਸੁਚਾਰੂ ਰੂਪ ਨਾਲ ਕੰਮ ਨਾ ਕਰਨਾ ਵੀ ਹੈ
- ਕਈ ਇਲਾਕਿਆਂ ਦਾ ਪਾਣੀ ਖਾਰਾ ਹੁੰਦਾ ਹੈ ਜਿਸ ਨਾਲ ਸ਼ੈਂਪੂ ਦਾ ਪ੍ਰਭਾਵ ਵਾਲਾਂ ‘ਤੇ ਘੱਟ ਹੁੰਦਾ ਹੈ ਅਤੇ ਸ਼ੈਂਪੂ ਦਾ ਵਾਲਾਂ ਨਾਲ ਚਿਪਕਣਾ ਵੀ ਮੁਸ਼ਕਲ ਰਹਿੰਦਾ ਹੈ ਇਸ ਨਾਲ ਵੀ ਸਕਾਲਪ ਡਰਾਈ ਹੋ ਜਾਂਦਾ ਹੈ
- ਸ਼ੈਂਪੂ ਅਤੇ ਕੰਡੀਸ਼ਨਰ ਦੀ ਜ਼ਿਆਦਾ ਵਰਤੋਂ ਕਰਨ ਨਾਲ ਵੀ ਵਾਲਾਂ ਦੀ ਕੁਦਰਤੀ ਨਮੀ ਘੱਟ ਹੁੰਦੀ ਹੈ ਅਤੇ ਸਕਾਲਪ ਖੁਸ਼ਕ ਹੁੰਦਾ ਹੈ
- ਵੱਖ-ਵੱਖ ਹੇਅਰ ਸਟਾਇਲ ਬਣਵਾਉਣ ਨਾਲ ਉਨ੍ਹਾਂ ‘ਤੇ ਵਰਤੋਂ ਹੋਣ ਵਾਲੇ ਪ੍ਰੋਡਕਟ ਵੀ ਸਕਾਲਪ ਨੂੰ ਡਰਾਈ ਬਣਾਉਂਦੇ ਹਨ ਕਿਉਂਕਿ ਉਨ੍ਹਾਂ ‘ਚ ਸਟਰਾਂਗ ਕੈਮੀਕਲ ਹੁੰਦੇ ਹਨ
- ਪੌਸ਼ਟਿਕ ਆਹਾਰ ਦੀ ਕਮੀ ਵੀ ਸਕਾਲਪ ਨੂੰ ਡਰਾਈ ਬਣਾਉਂਦੀ ਹੈ ਕਿਉਂਕਿ ਸਿਬੇਸ਼ੀਅਮ ਗਲੈਂਡਸ ਨੂੰ ਸਹੀ ਕੰਮ ਕਰਨ ਲਈ ਚੰਗੀ ਡਾਈਟ ਦੀ ਜ਼ਰੂਰਤ ਹੁੰਦੀ ਹੈ ਜ਼ਿਆਦਾ ਸਮਾਂ ਧੁੱਪ ‘ਚ ਰਹਿਣ ਨਾਲ ਵੀ ਸਕਾਲਪ ਡਰਾਈ ਹੁੰਦੀ ਹੈ
ਡਰਾਈ ਸਕਾਲਪ ਦਾ ਇਲਾਜ ਇੰਜ ਕਰੋ
- ਪ੍ਰਦੂਸ਼ਣ ਅਤੇ ਵਾਤਾਵਰਨ ਦੇ ਬਦਲਾਅ ਨੂੰ ਬਦਲਿਆ ਨਹੀਂ ਜਾ ਸਕਦਾ ਬਸ ਸਾਨੂੰ ਉੱਚਿਤ ਪੌਸ਼ਟਿਕ ਆਹਾਰ ਅਤੇ ਵਾਲਾਂ ‘ਤੇ ਸਹੀ ਪ੍ਰੋਡਕਟਾਂ ਦੀ ਵਰਤੋਂ ਕਰਕੇ ਡਰਾਈ ਸਕਾਲਪ ਨੂੰ ਕਾਫ਼ੀ ਹੱਦ ਤੱਕ ਬਚਾਇਆ ਜਾ ਸਕਦਾ ਹੈ
- ਆਯੂਰਵੈਦਿਕ ਪ੍ਰੋਡਕਟਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ
- ਖਾਣੇ ‘ਚ ਤਿਲ, ਬੀਨਸ, ਸਪ੍ਰਾਊਟਸ ਦਾ ਲਗਾਤਾਰ ਸੇਵਨ ਕੀਤਾ ਜਾ ਸਕਦਾ ਹੈ
- ਐਲੋਵੀਰਾ ਦੀ ਜੈਲ ਸਕਾਲਪ ‘ਚ ਲਾਈ ਜਾ ਸਕਦੀ ਹੈ
- ਆਂਵਲਾ ਕੁਦਰਤੀ ਤੌਰ ‘ਤੇ ਸਾਨੂੰ ਹੇਅਰ ਟਾਨਿਕ ਮਿਲਿਆ ਹੋਇਆ ਹੈ, ਇਸ ਦੀ ਵਰਤੋਂ ਵਾਲਾਂ ਅਤੇ ਉਸ ਦੀ ਚਮੜੀ ‘ਤੇ ਕਰ ਸਕਦੇ ਹਾਂ
ਕੁਝ ਕੇਅਰ ਟਿਪਸ
- ਵਾਲ ਬਹੁਤ ਨਾਜ਼ੁਕ ਹੁੰਦੇ ਹਨ ਇਨ੍ਹਾਂ ‘ਤੇ ਸਟਰਾਂਗ ਕੈਮੀਕਲਾਂ ਦੀ ਵਰਤੋਂ ਨਾ ਕਰੋ ਜ਼ਿਆਦਾ ਸਟਰਾਂਗ ਕੈਮੀਕਲਾਂ ਵਾਲੇ ਪ੍ਰੋਡਕਟਾਂ ਦੀ ਵਰਤੋਂ ਕਰਨ ਨਾਲ ਵਾਲ ਟੁੱਟਣ ਲੱਗਦੇ ਹਨ
- ਖੁਸ਼ਕ ਵਾਲਾਂ ਲਈ ਵਿਸ਼ੇਸ਼ ਸੈਂਪੂ ਦੀ ਵਰਤੋਂ ਕਰੋ
- ਸਕਾਲਪ ਨੂੰ ਨਮੀ ਦੇਣ ਲਈ ਕੰਡੀਸ਼ਨਰ ਦੀ ਵਰਤੋਂ ਹਲਕੇ ਹੱਥਾਂ ਨਾਲ ਮਸਾਜ ਕਰਕੇ ਕਰੋ ਤਾਂ ਕਿ ਫਲੇਕਸ ਨਾ ਬਣੇ ਕੰਡੀਸ਼ਨਰ ਨੂੰ ਸਕਾਲਪ ‘ਚ ਹੀ ਲਾਓ, ਵਾਲਾਂ ‘ਤੇ ਨਹੀਂ
- ਵਾਲਾਂ ਨੂੰ ਜ਼ਿਆਦਾ ਨਾ ਧੋਵੋ ਇਸ ਨਾਲ ਵਾਲਾਂ ਦੇ ਨੈਚੂਰਲ ਆਇਲ ਖ਼ਤਮ ਹੁੰਦੇ ਹਨ
- ਵਾਲਾਂ ਦੀ ਚਮਕ ਲਈ ਹੇਅਰ ਕਰੀਮ ਦੀ ਵਰਤੋਂ ਵੀ ਕਰ ਸਕਦੇ ਹਾਂ
- ਚੌੜੇ ਦੰਦਾਂ ਵਾਲੀ ਕੰਘੀ ਦੀ ਵਰਤੋਂ ਕਰੋ
- ਪੌਸ਼ਟਿਕ ਆਹਾਰ ਦਾ ਲਗਾਤਾਰ ਸੇਵਨ ਕਰੋ ਇਸ ‘ਚ ਦਾਲਾਂ, ਹਰੀਆਂ ਸਬਜ਼ੀਆਂ, ਫਲ, ਦੁੱਧ ਅਤੇ ਸਪਰਾਊਟਸ ਲਓ
- ਰਾਤ ਨੂੰ ਸੌਣ ਤੋਂ ਪਹਿਲਾਂ ਵਾਲਾਂ ‘ਤੇ ਕੰਘੀ ਕਰਕੇ ਸੋਵੋ ਤਾਂ ਕਿ ਬਲੱਡ ਸਰਕੂਲੇਸ਼ਨ ਸਹੀ ਰਹੇ ਅਤੇ ਰੋਮ ਛਿੱਦਰ ਖੁੱਲ੍ਹ ਕੇ ਠੀਕ ਤਰ੍ਹਾਂ ਸਾਹ ਲੈ ਸਕਣ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.