ਜੀਵਨਸ਼ੈਲੀ ’ਚ ਬਦਲਾਅ ਕਰਕੇ ਕਰੋ ਬੱਚਤ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਾਰੀ ਸਾਧ-ਸੰਗਤ ਲਈ ਇਹ ਸਾਂਝੇ ਬਚਨ ਹਨ ਕਿ ਘਰ ਵਿੱਚ ਇੱਕ ਡਾਇਰੀ ਲਾਓ ਅਤੇ ਖਰਚਿਆਂ ਦਾ ਹਿਸਾਬ ਰੱਖੋ। ਜਿਹੜੇ ਲੋਕ ਕਹਿੰਦੇ ਹਨ ਕਿ ਅਸੀਂ ਬਹੁਤ ਕੁਝ ਕਮਾਉਂਦੇ ਹਾਂ, ਪਤਾ ਨਹੀਂ ਕਿੱਥੇ ਜਾਂਦਾ ਹੈ, ਤਾਂ ਇਹ ਨਾ ਸਿਰਫ਼ ਉਨ੍ਹਾਂ ਲਈ ਸਗੋਂ ਸਾਰਿਆਂ ਲਈ ਹੀ ਸਿਕਿਓਰ ਅਤੇ ਬਚਤ ਕਰਨ ਦੀ ਵੀ ਆਦਤ ਬਣ ਜਾਂਦੀ ਹੈ।

ਕਹਾਵਤ ਹੈ ਕਿ ਜੇ ਤੁਸੀਂ ਪੈਸੇ ਦੀ ਕਦਰ ਨਹੀਂ ਕਰਦੇ, ਤਾਂ ਉਹ ਤੁਹਾਡੀ ਕਦਰ ਨਹੀਂ ਕਰੇਗਾ। ਜੇਕਰ ਮਾਪਿਆਂ ਵਿੱਚੋਂ ਕੋਈ ਇੱਕ ਵੀ ਫਜ਼ੂਲ ਖਰਚ ਕਰਦਾ ਹੈ ਤਾਂ ਇਸ ਦਾ ਬੱਚਿਆਂ ’ਤੇ ਅਸਰ ਪੈ ਸਕਦਾ ਹੈ। ਜੇਕਰ ਦੋਵੇਂ ਅਨੁਸ਼ਾਸਿਤ ਹੋਣ, ਤਾਂ ਹੀ ਉਹ ਆਪਣੇ ਬੱਚਿਆਂ ਨੂੰ ਇਸ ਰੋਗ ਤੋਂ ਬਚਾ ਸਕਦੇ ਹਨ।

ਦਰਅਸਲ, ਫਜ਼ੂਲ ਖਰਚ ਵੀ ਇੱਕ ਮਾਨਸਿਕ ਬਿਮਾਰੀ ਹੈ ਜਿਸ ਦਾ ਇਲਾਜ ਕੀਤਾ ਜਾ ਸਕਦਾ ਹੈ। ਫਜ਼ੂਲਖਰਚੀ ਦੀ ਆਦਤ ਘਰਾਂ ਨੂੰ ਬਰਬਾਦ ਕਰ ਦਿੰਦੀ ਹੈ। ਬੱਚਤ ਕਰਨਾ ਬਹੁਤ ਜ਼ਰੂਰੀ ਹੈ। ਮਾੜੇ ਸਮੇਂ ਵਿੱਚ ਸਿਰਫ਼ ਪੈਸਾ ਹੀ ਕੰਮ ਆਉਂਦਾ ਹੈ। ਇਸ ਲਈ ਸਮੇਂ ਰਹਿੰਦੇ ਹੀ ਬੱਚਤ ਕਰਨ ਦੀ ਆਦਤ ਪਾ ਲੈਣਾ ਬਿਹਤਰ ਹੁੰਦਾ ਹੈ।

ਆਓ ਜਾਣਦੇ ਹਾਂ ਪੈਸੇ ਬਚਾਉਣ ਦੇ ਕੁਝ ਟਿਪਸ:

ਬਜਟ ਬਣਾਉਣਾ ਅਤੇ ਉਸ ਦਾ ਪਾਲਣ ਕਰਨਾ:

ਸਭ ਤੋਂ ਪਹਿਲਾਂ, ਆਪਣੀ ਆਮਦਨ ਅਤੇ ਖਰਚਿਆਂ ਦਾ ਹਿਸਾਬ ਰੱਖੋ ਅਜਿਹਾ ਕਰਨ ਲਈ ਤੁਸੀਂ ਬਜਟ ਐਪ ਜਾਂ ਇੱਕ ਸਧਾਰਨ ਨੋਟਬੁੱੱਕ ਦਾ ਇਸਤੇਮਾਲ ਕਰ ਸਕਦੇ ਹੋ ਇੱਕ ਵਾਰ ਜਦੋਂ ਤੁਹਾਨੂੰ ਪਤਾ ਲੱਗ ਜਾਵੇ ਕਿ ਤੁਹਾਡਾ ਪੈਸਾ ਕਿੱਥੇ ਜਾ ਰਿਹਾ ਹੈ, ਤਾਂ ਤੁਸੀਂ ਉਨ੍ਹਾਂ ਖੇਤਰਾਂ ਦੀ ਪਛਾਣ ਕਰ ਸਕਦੇ ਹੋ, ਜਿੱਥੇ ਤੁਸੀਂ ਕਟੌਤੀ ਕਰ ਸਕਦੇ ਹੋ

ਬੇਲੋੜੇ ਖਰਚਿਆਂ ’ਚ ਕਟੌਤੀ ਕਰਨਾ:

ਬਾਹਰ ਖਾਣਾ, ਮਨੋਰੰਜਨ ਤੇ ਆਨਲਾਈਨ ਖਰੀਦਦਾਰੀ ਵਰਗੇ ਗੈਰ-ਜ਼ਰੂਰੀ ਖਰਚਿਆਂ ’ਤੇ ਘੱਟ ਖਰਚ ਕਰੋ ਇਸ ਦੀ ਬਜਾਏ, ਘਰ ’ਚ ਖਾਣਾ ਬਣਾਉਣਾ, ਮੁਫਤ ਮਨੋਰੰਜਨ ਦੇ ਵਿਕਲਪਾਂ ਦਾ ਅਨੰਦ ਲੈਣਾ ਅਤੇ ਆਨਲਾਈਨ ਖਰੀਦਦਾਰੀ ਕਰਦੇ ਸਮੇਂ ਛੂਟ ਅਤੇ ਪ੍ਰੋਮੋ ਕੋਡ ਦੀ ਵਰਤੋਂ ਕਰਨਾ ਸਿੱਖੋ

ਕਰਜ਼ ਘੱਟ ਕਰਨਾ:

ਜਿੰਨਾ ਹੋ ਸਕੇ ਕਰਜ਼ ਮੋੜਨ ਦਾ ਯਤਨ ਕਰੋ, ਖਾਸ ਕਰਕੇ ਕੇ੍ਰਡਿਟ ਕਾਰਡ ਕਰਜ਼, ਜਿਸ ’ਤੇ ਵਿਆਜ਼ ਦਰਾਂ ਬਹੁਤ ਜ਼ਿਆਦਾ ਹੁੰਦੀਆਂ ਹਨ ਕਰਜ ਮੋੜਨ ਨਾਲ ਤੁਸੀਂ ਹਰ ਮਹੀਨੇ ਵਿਆਜ਼ ’ਤੇ ਚੁਕਾਏ ਜਾਣ ਵਾਲੇ ਪੈਸੇ ਬਚਾ ਸਕਦੇ ਹੋ

ਨਿਵੇਸ਼ ਕਰਨਾ:

ਨਿਯਮਤ ਤੌਰ ’ਤੇ ਬੱਚਤ ਕਰਨ ਲਈ ਇੱਕ ਆਟੋਮੈਟਿਕ ਬੱਚਤ ਯੋਜਨਾ ਸ਼ੁਰੂ ਕਰੋ ਤੁਸੀਂ ਬੈਂਕ ਬੱਚਤ ਖਾਤੇ, ਮਿਊਚੁਅਲ ਫੰਡ ਜਾਂ ਮਿਆਦੀ ਜਮ੍ਹਾ ’ਚ ਨਿਵੇਸ਼ ਕਰ ਸਕਦੇ ਹੋ

ਸਮਝ ਨਾਲ ਕਰੋ ਖਰੀਦਦਾਰੀ:

ਵੱਡੀ ਖਰੀਦਦਾਰੀ ਕਰਨ ਤੋਂ ਪਹਿਲਾਂ ਹਮੇਸ਼ਾ ਤੁਲਨਾ ਕਰੋ ਅਤੇ ਸੋਧ ਕਰੋ ਸੌਦਿਆਂ ਅਤੇ ਛੂਟ ਦਾ ਲਾਭ ਲਓ, ਅਤੇ ਜਦੋਂ ਵੀ ਸੰਭਵ ਹੋਵੇ ਥੋਕ ’ਚ ਖਰੀਦੋ

ਊਰਜਾ ਬਚਾਉਣਾ:

ਆਪਣੇ ਘਰ ’ਚ ਊਰਜਾ ਬਚਾਉਣ ਲਈ ਤੁਸੀਂ ਕਈ ਕੰਮ ਕਰ ਸਕਦੇ ਹੋ, ਜਿਵੇਂ ਕਿ ਬਿਜਲੀ ਬੰਦ ਕਰਨਾ ਜਦੋਂ ਤੁਸੀਂ ਕਿਸੇ ਕਮਰੇ ਦੀ ਵਰਤੋਂ ਨਹੀਂ ਕਰ ਰਹੇ ਹੋ, ਊਰਜਾ ’ਤੇ ਨਾ ਚੱਲਣ ਵਾਲੇ ਉਪਕਰਨਾਂ ਦੀ ਵਰਤੋਂ ਕਰਕੇ ਕੰਮ ਚਲਾਉਣਾ

ਘਰ ਦਾ ਬਣਿਆ ਖਾਣਾ:

ਬਾਹਰ ਖਾਣ ਦੀ ਬਜਾਏ ਘਰ ’ਚ ਖਾਣਾ ਬਣਾਉਣਾ ਤੁਹਾਡੇ ਖਰਚਿਆਂ ਨੂੰ ਘੱਟ ਕਰਨ ਦਾ ਇੱਕ ਸ਼ਾਨਦਾਰ ਤਰੀਕਾ ਹੈ ਤੁਸੀਂ ਬਚੇ ਹੋਏ ਭੋਜਨ ਨੂੰ ਸੇਲ ਕਰਕੇ ਵੀ ਪੈਸੇ ਬਚਾ ਸਕਦੇ ਹੋ

ਚੀਜ਼ਾਂ ਦੀ ਮੁਰੰਮਤ:

ਜਦੋਂ ਵੀ ਕੋਈ ਚੀਜ਼ ਟੁੱਟ ਜਾਵੇ ਤਾਂ ਉਸ ਨੂੰ ਸੁੱਟਣ ਦੀ ਬਜਾਏ ਉਸ ਨੂੰ ਠੀਕ ਕਰਨ ਦਾ ਯਤਨ ਕਰੋ ਇਸ ਨਾਲ ਤੁਸੀਂ ਪੈਸੇ ਬਚਾ ਸਕਦੇ ਹੋ ਅਤੇ ਕਚਰੇ ਨੂੰ ਘੱਟ ਕਰ ਸਕਦੇ ਹੋ

ਮੁਫਤ ਵਿਕਲਪਾਂ ਦੀ ਵਰਤੋਂ:

ਲਾਇਬ੍ਰੇਰੀਆਂ ਤੋਂ ਕਿਤਾਬਾਂ ਉਧਾਰ ਲੈਣਾ, ਪਾਰਕ ’ਚ ਜਾਣਾ ਜਾਂ ਘਰ ’ਚ ਦੋਸਤਾਂ ਅਤੇ ਪਰਿਵਾਰ ਨਾਲ ਸਮਾਂ ਬਿਤਾਉਣ ਵਰਗੇ ਮੁਫਤ ਜਾਂ ਘੱਟ ਖਰਚੀਲੇ ਮਨੋਰੰਜਨ ਵਿਕਲਪਾਂ ਦਾ ਅਨੰਦ ਲਓ