ਜੀਵਨਸਾਥੀ ਦਾ ਆਦਰ ਕਰੋ
ਇਹ ਇੱਕ ਸੱਚ ਹੈ ਕਿ ਵਿਆਹਕ ਜੀਵਨ ’ਚ ਆਦਰ ਦੇਣ ਨਾਲ ਹੀ ਆਦਰ ਮਿਲਦਾ ਹੈ ਵਿਆਹ ਇੱਕ ਅਜਿਹਾ ਸੁਖਦ ਰਿਸ਼ਤਾ ਹੈ ਜਿਸ ’ਚ ਬੰਧਨ ਹੋਣ ’ਤੇ ਵੀ ਆਜ਼ਾਦੀ ਦੀ ਸੰਭਾਵਨਾ ਹੈ ਜੇਕਰ ਇੱਕ-ਦੂਜੇ ਦੇ ਨਿੱਜ ਨੂੰ ਸਮਝ ਕੇ ਚੱਲਿਆ ਜਾਏ, ਉਦੋਂ ਇਸ ’ਚ ਘੁਟਣ ਤੋਂ ਬਚਿਆ ਜਾ ਸਕਦਾ ਹੈ ਜਿੱਥੇ ਸਫਲ ਵਿਆਹਕ ਜੀਵਨ ਲਈ ਸਕਾਰਾਤਮਕ ਸੋਚ, ਸੰਵੇਦਨਸ਼ੀਲਤਾ, ਸਹਿਣਸ਼ੀਲਤਾ ਅਤੇ ਆਪਸੀ ਸਮਝ ਜ਼ਰੂਰੀ ਹੈ, ਦੂਜੇ ਪਾਸੇ ਇੱਕ ਦੂਜੇ ਪ੍ਰਤੀ ਆਦਰ ਭਾਵ ਹੋਣਾ ਵੀ ਜ਼ਰੂਰੀ ਹੈ
ਆਦਰ ਲਈ ਦੂਜੇ ਦਾ ਜ਼ਿਆਦਾ ਪੜ੍ਹੇ-ਲਿਖੇ ਹੋਣਾ ਜਾਂ ਅਮੀਰ ਘਰ ਤੋਂ ਹੋਣਾ ਜਾਂ ਬਹੁਤ ਖੂਬਸੂਰਤ ਹੋਣਾ ਜ਼ਰੂਰੀ ਨਹੀਂ ਆਦਰ ਦੀ ਪਹਿਲੀ ਜ਼ਰੂਰਤ ਹੈ ਪ੍ਰੇਮ ਦੇਖਿਆ ਜਾਏ ਤਾਂ ਆਦਰ ਅਤੇ ਪ੍ਰੇਮ ਇਸ ਤਰ੍ਹਾਂ ਨਾਲ ਜੁੜੇ ਹੋਏ ਭਾਵ ਹਨ ਕਿ ਇੱਕ ਤੋਂ ਦੂਜੇ ਨੂੰ ਅਲੱਗ ਰੂਪ ਨਾਲ ਨਹੀਂ ਦੇਖਿਆ ਜਾ ਸਕਦਾ
Also Read :-
- ਜੀਵਨ ਜਿਉਣ ਦੀ ਉਮੀਦ ਜਗਾਓ ਵਰਲਡ ਏਡਜ਼-ਡੇਅ
- ਸਮਝੌਤਾ ਹੀ ਨਹੀਂ ਹੈ ਸੁਖਮਈ ਵਿਆਹਕ ਜੀਵਨ
- ਖੁਸ਼ ਰਹਿਣਾ ਹੀ ਜ਼ਿੰਦਗੀ ਦੀ ਸੌਗਾਤ ਹੈ
- ਥੋੜ੍ਹਾ ਅਸੀਂ ਬਦਲੀਏ, ਥੋੜ੍ਹਾ ਤੁਸੀਂ ਬਦਲੋ
- ਬਿਮਾਰ ਹੋਣ ’ਤੇ ਪਤੀ-ਪਤਨੀ ਇੱਕ ਦੂਸਰੇ ਦਾ ਦੇਣ ਸਾਥ
ਕਈ ਪਤੀ ਇਹ ਕਹਿੰਦੇ ਮਿਲਣਗੇ ਕਿ ਪਤਨੀ ਨੂੰ ਉਸ ਦੀ ਔਕਾਤ ’ਚ ਰੱਖਣਾ ਚਾਹੀਦਾ ਨਹੀਂ ਤਾਂ ਉਹ ਸਿਰ ’ਤੇ ਚੜ੍ਹ ਜਾਂਦੀ ਹੈ ਉਨ੍ਹਾਂ ਅਨੁਸਾਰ ਕਦੇ-ਕਦੇ ਦੋ ਚਾਰ ਲਗਾਉਣ ’ਚ ਕੋਈ ਬੁਰਾਈ ਨਹੀਂ ਹੈ ਉਹ ਇਹ ਭੁੱਲ ਜਾਂਦੇ ਹਨ ਕਿ ਪਤਨੀ ਦੀ ਆਪਣੀ ਅਸਮਿਤਾ ਹੈ, ਆਜ਼ਾਦ ਸ਼ਖਸੀਅਤ ਹੈ ਜਿਸ ਨੂੰ ਉਸ ਨੇ ਪਤੀ ਦੇ ਕੋਲ ਗਿਰਵੀ ਨਹੀਂ ਰੱਖ ਦਿੱਤਾ ਹੈ
ਪਿਆਰ ਦਾ ਮਤਲਬ ਕਈ ਵਾਰ ਉਨ੍ਹਾਂ ਲਈ ਭੌਤਿਕ ਜ਼ਰੂਰਤਾਂ ਦੀ ਪੂਰਤੀ ਮਾਤਰਾ ਹੁੰਦਾ ਹੈ ਉਨ੍ਹਾਂ ਲਈ ਪਤਨੀ ਨੂੰ ਇਹ ਸਭ ਮਿਲ ਰਿਹਾ ਹੈ ਤਾਂ ਇਹੀ ਕਾਫੀ ਹੈ ਸ਼ਾਇਦ ਅਜਿਹੇ ਹੀ ਲੋਕਾਂ ਨੂੰ ਦੇਖ ਕੇ ਕੁਝ ਲੋਕਾਂ ਨੇ ਇਹ ਧਾਰਨਾ ਬਣਾ ਲਈ ਹੈ ਕਿ ਵਿਆਹਕ ਜੀਵਨ ਮਹਿਲਾਵਾਂ ਦੇ ਆਤਮਸਨਮਾਨ ਅਤੇ ਆਜ਼ਾਦੀ ਨੂੰ ਖ਼ਤਮ ਕਰਨ ਦਾ ਇਹ ਸਮਝੌਤਾ ਮਾਤਰ ਹੈ ਇਹ ਔਰਤਾਂ ਨੂੰ ਅਪਮਾਨਿਤ ਕਰਦਾ ਹੈ
ਇਹ ਸੱਚ ਹੈ ਕਿ ਵਿਆਹਕ ਜੀਵਨ ਦੇ ਆਪਣੇ ਜ਼ੋਖਮ ਹਨ ਜਿੱਥੇ ਬਹੁਤ ਕੁਝ ਦਾਅ ’ਤੇ ਲੱਗਿਆ ਹੁੰਦਾ ਹੈ ਪਰ ਲੱਖਾਂ ਜ਼ੋਖਮਾਂ ਦੇ ਬਾਵਜ਼ੂਦ ਇਹ ਕਿਹਾ ਜਾ ਸਕਦਾ ਹੈ ਕਿ ਇਹ ਸਿਰਫ਼ ਵਿਆਹਕ ਜੀਵਨ ਹੀ ਹੈ ਜੋ ਆਨੰਦ ਅਤੇ ਪ੍ਰੇਮ ਦਾ ਇੱਕ ਨਿਰੰਤਰ ਪ੍ਰਵਾਹਮਾਨ ਸਰੋਤ ਦਿੰਦਾ ਹੈ, ਜੀਵਨ ਨੂੰ ਪ੍ਰੇਰਨਾ ਨਾਲ ਭਰਦਾ ਹੈ, ਜੀਵੰਤ ਬਣਾ ਕੇ ਉਤਸ਼ਾਹ ਨਾਲ ਭਰਦਾ ਹੈ ਅਤੇ ਪਤੀ-ਪਤਨੀ ਦੇ ਸੰਪੂਰਨ ਸ਼ਖਸੀਅਤ ਦੇ ਵਿਕਾਸ ’ਚ ਰੁਕਾਵਟ ਨਾ ਬਣ ਕੇ ਸਹਾਇਕ ਬਣ ਜਾਂਦਾ ਹੈ
ਵਿਆਹ ਨੂੰ ਟਿਕਾਊ ਦੇਣ ਦਾ ਇੱਕ ਵਧੀਆ ਫਾਰਮੂਲਾ ਹੈ ਸਮੇਂ-ਸਮੇਂ ’ਤੇ ਰਿਸ਼ਤੇ ਦਾ ਵਿਸ਼ਲੇਸ਼ਣ ਕਰਨਾ ਆਪਣੀ ਗਲਤੀ ਨੂੰ ਰਿਐਲਾਇਜ਼ ਕਰੋ ਸਾਥੀ ਨਾਲ ਸਿਰਫ਼ ਕੰਮਾਂ ਦੀਆਂ ਗੱਲਾਂ ਕਰਕੇ ਹੀ ਨਾ ਰਹਿ ਜਾਓ ਸਗੋਂ ਦਿਲ ਦੀ ਗੱਲ ਵੀ ਦੱਸੋ ਇਸ ਪੱਧਰ ’ਤੇ ਸੰਵਾਦ ਇੱਕ-ਦੂਜੇ ਨੂੰ ਸਮਝਣ ਲਈ ਜ਼ਰੂਰੀ ਹੈ
ਬਦਲਾਅ ਜੀਵਨ ਦਾ ਨਿਯਮ ਹੈ ਸਭ ਕੁਝ ਅਸਥਾਈ ਹੈ ਬਗੈਰ ਬਦਲਾਅ ਦੇ ਵਿਆਹ ਤੋਂ ਬਾਅਦ ਔਰਤ ’ਤੇ ਬੱਚਿਆਂ ਦੇ ਪਾਲਣ-ਪੋਸ਼ਣ ਦਾ ਫਰਜ਼ ਵੀ ਹੁੰਦਾ ਹੈ ਤਾਂ ਕਾਫ਼ੀ ਕੁਝ ਤਿਆਗ ਕਰਨਾ ਪੈਂਦਾ ਹੈ ਕਈ ਵਾਰ ਨੌਕਰੀ ਛੱਡਣੀ ਪੈਂਦੀ ਹੈ ਘਰ ਲਈ ਪ੍ਰਮੋਸ਼ਨ ਦੇ ਚਾਂਸ ਖੋਹਣੇ ਪੈ ਸਕਦੇ ਹਨ ਪਹਿਚਾਣ ਤੱਕ ਗੁਆਉਣੀ ਪੈ ਸਕਦੀ ਹੈ
ਇਨ੍ਹਾਂ ਸਭ ਦੀ ਨਿਰਾਸ਼ਾ ਪਤੀ ’ਤੇ ਨਾ ਕੱਢੋ ਇਸ ’ਚ ਉਨ੍ਹਾਂ ਦਾ ਕੀ ਕਸੂਰ? ਕੀ ਇਹ ਸਭ ਆਪਣੀ-ਆਪਣੀ ਖੁਸ਼ੀ, ਆਪਣੀ ਸੁਰੱਖਿਆ ਲਈ ਨਹੀਂ ਕੀਤਾ ਹੈ ਪਾੱਜ਼ੀਟਿਵ ਸਾਈਡ ਦੇਖਦੇ ਹੋਏ ਘਰ ਗ੍ਰਹਿਸਥੀ ’ਚ ਦਿੱਤੇ ਆਪਣੇ ਯੋਗਦਾਨ ਦੀ ਕਦਰ ਕਰੋ ਉਸ ’ਤੇ ਮਾਣ ਮਹਿਸੂਸ ਕਰੋ ਪਤੀ ਦਾ ਨਿਰਾਦਰ ਇਹ ਕਹਿ ਕੇ ਨਾ ਕਰੋ ਕਿ ਤੁਸੀਂ ਉਨ੍ਹਾਂ ਲਈ ਆਪਣੀ ਜ਼ਿੰਦਗੀ ਤਬਾਹ ਕਰ ਲਈ
ਪੁਰਸ਼ ਦੇ ਜੀਵਨ ’ਚ ਬਦਲਾਅ ਕੁਝ ਹੋਰ ਹੀ ਰੰਗ ਲਿਆਉਂਦੇ ਹਨ ਉਮਰ ਦੇ ਪੰਜਾਹ ਤੋਂ ਸੱਠ ਸਾਲ ਦੇ ਵਿੱਚ ਉਹ ਸਿਖਰਲੇ ਅਹੁਦੇ ’ਤੇ ਹੁੰਦਾ ਹੈ ਉਸ ਦੇ ਕੋਲ ਸੱਤਾ ਸ਼ਕਤੀ ਅਤੇ ਫਿਟਨੈਸ ਸਭ ਕੁਝ ਹੁੰਦਾ ਹੈ ਅਜਿਹੇ ’ਚ ਕਈ ਵਾਰ ਘਰ ਦੀ ਬੋਰਿੰਗ ਰੂਟੀਨ, ਉੱਥੋਂ ਦਾ ਖਾਲੀਪਣ ਅਤੇ ਪਤਨੀ ਦਾ ਬੁਝਿਆ-ਬੁਝਿਆ ਜਿਹਾ ਜਾਂ ਕਦੇ ਕੜਵਾਹਟ ਨਾਲ ਭਰਿਆ ਤਿੱਖਾ ਰੂਪ ਉਸ ’ਚ ਨਫ਼ਰਤ ਭਰ ਦਿੰਦਾ ਹੈ
ਉਸ ਨੂੰ ਲਿਫਟ ਦੇਣ ਵਾਲੀਆਂ ਬਹੁਤ ਮਿਲ ਜਾਂਦੀਆਂ ਹਨ, ਉਦੋਂ ਉਸ ਦੇ ਬਹਿਕਣ ਦੇ ਚਾਂਸੇਜ਼ ਕਾਫੀ ਹੁੰਦੇ ਹਨ ਪਤਨੀ ਲਈ ਜੇਕਰ ਮਨ ’ਚ ਆਦਰ ਹੁੰਦਾ ਹੈ ਤਾਂ ਉਹ ਉਸ ’ਤੇ ਰੋਕ ਲਗਾਏ ਰਹਿੰਦਾ ਹੈ, ਟੈਂਪਟੇਸ਼ਨ ਤੋਂ ਬਚ ਜਾਂਦਾ ਹੈ
ਇਕੱਲੇ ਪ੍ਰੇਮ ’ਚ ਹੀ ਸਕੂਨ ਅਤੇ ਸ਼ਾਂਤੀ ਹੈ ਅੱਜ-ਕੱਲ੍ਹ ਤਾਂ ਸਾਥੀ ਬਦਲਣ ਦੀ ਹਵਾ ਚੱਲ ਪਈ ਹੈ ਉਸ ਦਾ ਅੰਜ਼ਾਮ ਹੈ ਸਮਾਜ ’ਚ ਫੈਲਦੀ ਅਰਾਜਕਤਾ, ਅਸ਼ਾਂਤੀ ਬਿਖਰਾਅ ਅਤੇ ਵਧਦੇ ਮਾਨਸਿਕ ਦਬਾਅ ਅਤੇ ਤਨਾਅ
ਊਸ਼ਾ ਜੈਨ ‘ਸ਼ੀਰੀਂ’
ਬਦਲਾਅ ਜੀਵਨ ਦਾ ਨਿਯਮ ਹੈ ਸਭ ਕੁਝ ਅਸਥਾਈ ਹੈ ਬਗੈਰ ਬਦਲਾਅ ਦੇ ਵਿਆਹ ਤੋਂ ਬਾਅਦ ਔਰਤ ’ਤੇ ਬੱਚਿਆਂ ਦੇ ਪਾਲਣ-ਪੋਸ਼ਣ ਦਾ ਫਰਜ਼ ਵੀ ਹੁੰਦਾ ਹੈ ਤਾਂ ਕਾਫ਼ੀ ਕੁਝ ਤਿਆਗ ਕਰਨਾ ਪੈਂਦਾ ਹੈ ਕਈ ਵਾਰ ਨੌਕਰੀ ਛੱਡਣੀ ਪੈਂਦੀ ਹੈ ਘਰ ਲਈ ਪ੍ਰਮੋਸ਼ਨ ਦੇ ਚਾਂਸ ਖੋਹਣੇ ਪੈ ਸਕਦੇ ਹਨ ਪਹਿਚਾਣ ਤੱਕ ਗੁਆਉਣੀ ਪੈ ਸਕਦੀ ਹੈ