ਰੇਨੂੰ ਇੰਸਾਂ ਨੇ ਬਣਾਏ ਏਸ਼ੀਆ ਅਤੇ ਇੰਡੀਆ ਬੁੱਕ ਆੱਫ ਰਿਕਾਰਡ
ਮੇਰੀ ਹਰ ਪੋਸਟ ਦੇ ਹੈਲਥ ਟਿਪਸ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੇ ਗਏ ਟਿਪਸ ਸ਼ਾਮਲ ਹੁੰਦੇ ਹਨ ਮੈਂ ਜੂਨ 2017 ’ਚ ਸੋਸ਼ਲ ਮੀਡੀਆ ’ਤੇ ਅਕਾਊਂਟ ਬਣਾਏ ਸਨ, ਉਦੋਂ ਤੋਂ ਸਮਾਜ ’ਚ ਜਾਗਰੂਕਤਾ ਲਿਆਉਣ ਦਾ ਯਤਨ ਕਰ ਰਹੀ ਹਾਂ ਮੈਂ ਆਪਣੇ ਮਾਤਾ-ਪਿਤਾ ਦੀ ਸ਼ੁੱਕਰਗੁਜ਼ਾਰ ਹਾਂ, ਜਿਨ੍ਹਾਂ ਨੇ ਮੈਨੂੰ ਇਸ ਮੁਕਾਮ ਤੱਕ ਪਹੁੰਚਾਇਆ
ਰੇਨੂੰ ਇੰਸਾਂ
ਇਲੈਕਟ੍ਰਿਕਸ ਗਜ਼ਟ ਦੇ ਇਸ ਜ਼ਮਾਨੇ ’ਚ ਹਰ ਕੋਈ ਮੋਬਾਇਲ ਦੀ ਕਨੈਕਟਿਵਿਟੀ ਨਾਲ ਜੁੜਿਆ ਹੋਇਆ ਹੈ ਖਾਸ ਕਰਕੇ ਬੱਚਿਆਂ ’ਚ ਇਹ ਚੱਲਣ ਹੋਰ ਵੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ ਸੋਸ਼ਲ ਮੀਡੀਆ ਜ਼ਰੀਏ ਤੁਸੀਂ ਆਪਣੀ ਗੱਲ ਨੂੰ ਕੁਝ ਸਮੇਂ ’ਚ ਹੀ ਬਹੁਤ ਦੂਰ ਤੱਕ ਪਹੁੰਚਾ ਸਕਦੇ ਹੋ ਇਸ ਮੌਕੇ ਦਾ ਫਾਇਦਾ ਲੈਂਦੇ ਹੋਏ ਰਾਜਸਥਾਨ ਦੇ ਹਾੜੌਲੀ ਸੰਭਾਗ (ਕੋਟਾ) ਦੇ ਛੋਟੇ ਜਿਹੇ ਪਿੰਡ ਪੀਪਲਦਾ ਖੁਰਦ ਦੀ ਬੇਟੀ ਨੇ ਇਕੱਠਿਆਂ ਦੋ ਰਿਕਾਰਡ ਆਪਣੇ ਨਾਂਅ ਕੀਤੇ ਹਨ ਰੇਨੂੰ ਇੰਸਾਂ ਨੇ Çਲੰਕਡਇੰਨ ਐਪ ’ਤੇ ਰਿਕਾਰਡ ਬਣਾਉਂਦੇ ਹੋਏ ਸਭ ਤੋਂ ਜਿਆਦਾ 247 ਸਿਹਤ ਜੀਵਨ ਸਬੰਧਿਤ ਪੋਸਟਾਂ ਕੀਤੀਆਂ, ਜੋ ਆਪਣੇ ਆਪ ’ਚ ਰਿਕਾਰਡ ਬਣ ਗਈਆਂ ਖਾਸ ਗੱਲ ਇਹ ਵੀ ਹੈ
ਕਿ ਇਸ ਐਪ ’ਤੇ ਇਹ 247 ਪੋਸਟਾਂ ਸਿਰਫ਼ ਇੱਕ ਦਿਨ ’ਚ ਕੀਤੀਆਂ ਗਈਆਂ, ਜਿਸ ਦੇ ਚੱਲਦਿਆਂ ਰੇਨੂੰ ਇੰਸਾਂ ਦਾ ਨਾਂਅ ਏਸ਼ੀਆ ਬੁੱਕ ਆਫ਼ ਰਿਕਾਰਡਜ ਤੇ ਇੰਡੀਆ ਬੁੱਕ ਆਫ਼ ਰਿਕਾਰਡਸ ’ਚ ਦਰਜ ਹੋ ਗਿਆ ਜ਼ਿਕਰਯੋਗ ਹੈ ਕਿ ਰੇਨੂੰ ਇੰਸਾਂ ਦੇ ਨਾਂਅ ਇਸ ਤੋਂ ਪਹਿਲਾਂ 204 ਪੋਸਟਾਂ ਦਾ ਰਿਕਾਰਡ ਸੀ ਜਿਸ ’ਚ ਸੁਧਾਰ ਕਰਦੇ ਹੋਏ ਉਸ ਨੇ ਹੈਲਥ ਵਿਸ਼ੇ ’ਤੇ ਟਿਪਸ ਦੇ 247 ਪੋਸਟਾਂ ਕਰਕੇ ਨਵੀਂ ਬੁਲੰਦੀ ਨੂੰ ਛੂਹ ਲਿਆ ਇਨ੍ਹਾਂ ਟਿਪਸਾਂ ’ਚ ਧਿਆਨ, ਯੋਗ, ਕਸਰਤ, ਪ੍ਰਾਣਾਯਾਮ, ਜਿੰਮ, ਖੇਡਾਂ, ਆਤਮਰੱਖਿਆ ਆਦਿ ਦੇ ਨਾਲ-ਨਾਲ ਚੰਗੇ ਖਾਣ-ਪੀਣ ਸਬੰਧਿਤ ਟਿਪਸ ਜਿਵੇਂ ਸ਼ੁੱਧ ਸ਼ਾਕਾਹਾਰੀ ਭੋਜਨ, ਦਾਲਾਂ ਅਤੇ ਫਲ-ਸਬਜ਼ੀਆਂ ਦੇ ਨਾਲ ਸਲਾਦ ਆਦਿ ਦਾ ਸੇਵਨ ਕਰਨਾ ਸ਼ਾਮਲ ਹੈ
Table of Contents
ਇਹ ਮਿਲਿਆ ਸਨਮਾਨ-
ਰੇਨੂੰ ਇੰਸਾਂ ਨੇ ਬੀਤੀ 29 ਜੁਲਾਈ ਨੂੰ ਸਿਰਫ਼ ਇੱਕ ਦਿਨ ’ਚ 247 ਸਿਹਤਮੰਦ ਜੀਵਨ ਟਿਪਸ ਪੋਸਟ ਕੀਤੇ ਸਨ ਇਸ ਤੋਂ ਬਾਅਦ 4 ਅਗਸਤ ਨੂੰ ਰੇਨੂੰ ਨੂੰ ਈਮੇਲ ਰਾਹੀਂ ਰਿਕਾਡਰਸ ਬਣਨ ਦੀ ਸੂਚਨਾ ਦਿੱਤੀ ਗਈ ਕਿ ਤੁਹਾਡਾ ਨਾਂਅ ਏਸ਼ੀਆ ਬੁੱਕ ਆਫ਼ ਰਿਕਾਰਡਸ ਅਤੇ ਇੰਡੀਆ ਬੁੱਕ ਆਫ਼ ਰਿਕਾਰਡਸ ’ਚ ਦਰਜ ਹੋ ਗਿਆ ਹੈ ਰੇਨੂੰ ਦੇ ਘਰ 20 ਅਗਸਤ ਨੂੰ ਇੰਡੀਆ ਬੁੱਕ ਆਫ਼ ਰਿਕਾਰਡਸ ਵੱਲੋਂ ਇੱਕ ਕਿੱਟ ਆਈ ਜਿਸ ’ਚ ਇੱਕ ਗੋਲਡ ਮੈਡਲ, ਇੱਕ ਬੈਚ, ਸਰਟੀਫਿਕੇਟ, ਇੱਕ ਬੁੱਕਲੈਟ, ਆਈਕਾਰਡ, ਇੱਕ ਪੈੱਨ ਅਤੇ ਕਾਰ ਸਟਿੱਕਰ ਭੇਜਿਆ ਗਿਆ ਹੈ ਦੂਜੇ ਪਾਸੇ ਅਗਲੇ ਦਿਨ 21 ਅਗਸਤ ਨੂੰ ਦੂਜਾ ਕਿੱਟ ਆਇਆ ਜਿਸ ’ਚ ਏਸ਼ੀਆ ਬੁੱਕ ਆਫ਼ ਰਿਕਾਰਡਸ ਵੱਲੋਂ ਇੱਕ ਮੈਡਲ, ਇੱਕ ਬੁੱਕਲੈਟ, ਇੱਕ ਪੈੱਨ, ਸਰਟੀਫਿਕੇਟ, ਬੈਚ ਅਤੇ ਇੱਕ ਕਾਰ ਸਟਿੱਕਰ ਭੇਜਿਆ ਗਿਆ ਜਿਸ ਨੂੰ ਪਾ ਕੇ ਰੇਨੂੰ ਅਤੇ ਪਰਿਵਾਰ ਦੇ ਮੈਂਬਰਾਂ ਦੀਆਂ ਖੁਸ਼ੀਆਂ ਦਾ ਕੋਈ ਠਿਕਾਣਾ ਨਹੀਂ ਰਿਹਾ
ਬੇਟੀ ਨੇ ਅੱਜ ਗੌਰਵਮਈ ਕਰ ਦਿੱਤਾ: ਮਹਾਂਵੀਰ ਇੰਸਾਂ
ਪਿਤਾ ਮਹਾਂਵੀਰ ਇੰਸਾਂ ਅਤੇ ਮਾਤਾ ਮੰਜ਼ੂ ਇੰਸਾਂ ਆਪਣੀ ਬੇਟੀ ਦੀ ਇਸ ਉਪਲੱਬਧੀ ’ਤੇ ਬਹੁਤ ਖੁਸ਼ ਹਨ ਉਹ ਕਹਿੰਦੇ ਹਨ ਕਿ ਬੇਟੀ ’ਤੇ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਬੇਟੀ ਪੜ੍ਹਾਈ ’ਚ ਹੁਸ਼ਿਆਰ ਹੈ, ਨਾਲ ਹੀ ਨੈਸ਼ਨਲ ਖਿਡਾਰੀ ਵੀ ਹੈ ਸਰੀਰਕ ਸਿੱਖਿਆ ’ਚ ਮਾਸਟੇ੍ਰਟ ਦੀ ਡਿਗਰੀ ਕਰ ਰਹੀ ਹੈ ਇਨ੍ਹਾਂ ਸਭ ਦੇ ਨਾਲ ਉਹ ਸੋਸ਼ਲ ਮੀਡੀਆ ’ਤੇ ਵੀ ਐਕਟਿਵ ਰਹਿੰਦੀ ਹੈ ਜਿਸ ’ਤੇ ਸਕਾਰਾਤਮਕ ਪ੍ਰੇਰਨਾਦਾਇਕ ਪੋਸਟ ਕਰਦੀ ਹੈ ਮਾਂ ਮੰਜੂ ਇੰਸਾਂ ਦਾ ਕਹਿਣਾ ਹੈ ਕਿ ਜੇਕਰ ਬੇਟੀਆਂ ਨੂੰ ਪੜ੍ਹਾ-ਲਿਖਾ ਕੇ ਚੰਗੇ ਸੰਸਕਾਰ ਦਿੱਤੇ ਜਾਣ ਤਾਂ ਉਹ ਵੀ ਦੇਸ਼ ਦਾ ਨਾਂਅ ਰੌਸ਼ਨ ਕਰ ਸਕਦੀਆਂ ਹਨ
ਖੁਸ਼ਲੀਨ ਤਨੇਜਾ ਨੇ ਬਣਾਇਆ ਕੀਰਤੀਮਾਨ
30.39 ਸੈਕਿੰਡ ’ਚ ਬੋਲੀ 1 ਤੋਂ 100 ਤੱਕ ਗਿਣਤੀ
ਹੋਣਹਾਰ ਬਿਰਵਾਨ ਕੇ ਹੋਤ ਚਿਕਨੇ ਪਾਤ ਵਾਲੀ ਕਹਾਵਤ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਬੁਆਇਜ਼ ਸਕੂਲ, ਸਰਸਾ ਦੇ ਹੋਣਹਾਰ ਵਿਦਿਆਰਥੀ ਖੁਸ਼ਲੀਨ ਤਨੇਜਾ ’ਤੇ ਸਟੀਕ ਬੈਠਦੀ ਹੈ ਇਸ ਹੋਣਹਾਰ ਵਿਦਿਆਰਥੀ ਨੇ ਆਪਣੇ ਤੇਜ਼ ਦਿਮਾਗ ਦਾ ਸਬੂਤ ਦਿੰਦੇ ਹੋਏ 30.39 ਸੈਕਿੰਡਾਂ ’ਚ 1 ਤੋਂ 100 ਤੱਕ ਗਿਣਤੀ ਇੱਕ ਹੀ ਸਾਹ ’ਚ ਬੋਲ ਕੇ ਨਵਾਂ ਕੀਰਤੀਮਾਨ ਸਥਾਪਿਤ ਕਰ ਦਿੱਤਾ ਖੁਸ਼ਲੀਨ ਦੀ ਇਹ ਉਪਲੱਬਧੀ ਏਸ਼ੀਆ ਬੁੱਕ ਆਫ ਰਿਕਾਰਡ ਅਤੇ ਇੰਡੀਆ ਬੁੱਕ ਆਫ਼ ਰਿਕਾਰਡ ’ਚ ਵੀ ਦਰਜ਼ ਹੋਈ ਹੈ
ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਖੁਸ਼ਲੀਨ ਨੇ 11 ਸਾਲ 4 ਮਹੀਨੇ ਅਤੇ 1 ਦਿਨ ਦੀ ਉਮਰ ’ਚ ਆਪਣੇ ਅਦਭੁੱਤ ਹੁਨਰ ਦਾ ਸਬੂਤ ਦਿੱਤਾ ਖੁਸ਼ਲੀਨ ਨੇ 1 ਤੋਂ 100 ਤੱਕ ਗਿਣਤੀ ਇੱਕ ਹੀ ਸਾਹ ’ਚ ਬੋਲ ਕੇ ਸੁਣਾਈ ਅਤੇ ਇਸ ਦੌਰਾਨ ਸਿਰਫ਼ 30.39 ਸੈਕਿੰਡ ਦਾ ਸਮਾਂ ਲਿਆ ਹੋਣਹਾਰ ਵਿਦਿਆਰਥੀ ਦੀ ਇਸ ਉਪਲੱਬਧੀ ਨੂੰ ਏਸ਼ੀਆ ਬੁੱਕ ਆਫ਼ ਰਿਕਾਰਡ ਅਤੇ ਇੰਡੀਆ ਬੁੱਕ ’ਚ ਦਰਜ ਕੀਤਾ ਗਿਆ ਹੈ ਖੁਸ਼ਲੀਨ ਦਾ ਕਹਿਣਾ ਹੈ ਕਿ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦੱਸੇ ਗਏ ਟਿਪਸ ਅਨੁਸਾਰ ਹੀ ਉਹ ਰੋਜ਼ਾਨਾ ਪੜ੍ਹਾਈ ਕਰਦਾ ਹੈ, ਜਿਸ ਨਾਲ ਉਸਦੀ ਯਾਦ ਸ਼ਕਤੀ ਬਹੁਤ ਤੇਜ਼ ਹੋਈ ਹੈ ਉਸ ਨੂੰ ਬੁੱਕਾਂ ’ਚ ਲਿਖਿਆ ਹੋਇਆ ਬਹੁਤ ਜਲਦੀ ਯਾਦ ਹੋ ਜਾਂਦਾ ਹੈ
ਦੂਜੇ ਪਾਸੇ ਪਿਤਾ ਸਾਹਿਲ ਤਨੇਜਾ ਅਤੇ ਮਾਤਾ ਸੋਨਾਲੀ ਤਨੇਜਾ ਨੇ ਬੇਟੇ ਦੀ ਸਫਲਤਾ ਦਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਹੈ ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਰਹਿਮਤ ਨਾਲ ਹੀ ਬੱਚੇ ਨੂੰ ਇੱਥੇ ਚੰਗੇ ਸੰਸਕਾਰਾਂ, ਸਦਗੁਣਾਂ ਦੇ ਨਾਲ-ਨਾਲ ਬਿਹਤਰੀਨ ਸਿੱਖਿਆ ਮਿਲ ਰਹੀ ਹੈ