ਆਪਣੇ ਆਹਾਰ ਦੀ ਪੌਸ਼ਟਿਕਤਾ ਨੂੰ ਸੁਰੱਖਿਅਤ ਰੱਖੋ preserve-the-nutritional-value-of-your-diet
ਅਸੀਂ ਭਾਰਤੀ ਰਸੋਈ ਦਾ ਸਰਵੇਖਣ ਕਰੀਏ ਤਾਂ ਜ਼ਿਆਦਾਤਰ ਘਰਾਂ ‘ਚ ਸਾਨੂੰ ਇਹ ਜਾਣਕਾਰੀ ਮਿਲੇਗੀ ਕਿ ਘਰੇਲੂ ਔਰਤਾਂ ਵਿਅੰਜਨ ਬਣਾਉਣ ‘ਚ ਤਾਂ ਨਿਪੁੰਨ ਹੁੰਦੀਆਂ ਹਨ ਪਰ ਖਾਧ ਪਦਾਰਥਾਂ ਦੀ ਪੌਸ਼ਟਿਕਤਾ ਬਰਕਰਾਰ ਰੱਖਦੇ ਹੋਏ ਵਿਅੰਜਨ ਬਣਾਏ ਜਾਣ ਦੀ ਜਾਣਕਾਰੀ ਤੋਂ ਅਣਜਾਣ ਹੁੰਦੀਆਂ ਹਨ
ਪੇਸ਼ ਹਨ ਇੱਥੇ ਕੁਝ ਜਾਣਕਾਰੀਆਂ ਜਿਨ੍ਹਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਨਾ ਸਿਰਫ਼ ਆਪਣੇ ਭੋਜਨ ਦੀ ਪੌਸ਼ਟਿਕਤਾ ਬਣਾਏ ਰੱਖ ਸਕਦੇ ਹੋ ਸਗੋਂ ਜਿਸ ਨੂੰ ਤੁਸੀਂ ਆਪਣੇ ਭੋਜਨ ਦੀ ਅਵਾਂਝੀ ਵਸਤੂ ਸਮਝਦੇ ਹੋ ਉਸ ਨੂੰ ਵੀ ਵਰਤੋਂ ਕਰਕੇ ਪੂਰੀ ਪੌਸ਼ਟਿਕਤਾ ਪਾ ਸਕਦੇ ਹੋ
Table of Contents
ਚੌਲ:
ਵਰਤਮਾਨ ਬਜ਼ਾਰਾਂ ‘ਚ ਉਪਲੱਬਧ ਚੌਲ ਅਤੇ ਪਹਿਲਾਂ ਦੇ ਚੌਲਾਂ ‘ਚ ਕਾਫੀ ਭਿੰਨਤਾ ਆ ਗਈ ਹੈ ਪਹਿਲਾਂ ਜੋ ਚੌਲ ਬਜ਼ਾਰਾਂ ‘ਚ ਉਪਲੱਬਧ ਸਨ ਉਹ ਇੱਕ ਹਲਕੇ ਲਾਲ ਰੰਗ ਦੀ ਪਰਤ ਤੇ ਇੱਕ ਖੁਰਦਰਾਪਣ ਲਏ ਹੋਏ ਸਨ ਪਰ ਜਿਵੇਂ-ਜਿਵੇਂ ਮਸ਼ੀਨਾਂ ਦਾ ਚਲਨ ਸ਼ੁਰੂ ਹੋਇਆ, ਚੌਲਾਂ ਨੂੰ ਮਸ਼ੀਨਾਂ ਰਾਹੀਂ ਹੀ ਸਾਫ਼ ਕੀਤਾ ਜਾਣ ਲੱਗਿਆ ਮਨਮੋਹਕ ਤੇ ਸੁੰਦਰ ਦਿਸਣ ਲਈ ਅਤੇ ਸਾਫ਼-ਸਫ਼ਾਈ ਛੇਤੀ ਹੋ ਜਾਣ ਦੇ ਚੱਲਦਿਆਂ ਚੌਲਾਂ ਨੂੰ ਜੋ ਲਾਲ ਪਰਤ ਸੀ, ਉਹ ਪੂਰੀ ਤਰ੍ਹਾਂ ਹਟਾ ਦਿੱਤੀ ਗਈ ਹੁਣ ਬਜ਼ਾਰ ‘ਚ ਬਿਲਕੁਲ ਸਫੈਦ ਤੇ ਚਿਕਨੇ ਅਤੇ ਬਣਨ ਤੋਂ ਬਾਅਦ ਸੁੰਦਰ ਦਿਸਣ ਵਾਲੇ ਚੌਲ ਆਉਣ ਲੱਗੇ ਕੀ ਤੁਸੀਂ ਇਸ ਗੱਲ ਤੋਂ ਜਾਣੂੰ ਹੋ ਕਿ ਉਹ ਲਾਲ ਪਰਤ ਅਤੇ ਚੌਲ ਦਾ ਖੁਰਦਰਾਪਣ ਕੀ ਸੀ?
ਉਹ ਬੀ-ਕ੍ਰੋਟੀਨ ਅਤੇ ਵਿਟਾਮਿਨ-ਬੀ ਨਾਮਕ ਪੌਸ਼ਟਿਕ ਤੱਤ ਸਨ ਜੋ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹਨ ਉਹ ਨਾ ਸਿਰਫ਼ ਅਸਾਨੀ ਨਾਲ ਪਚਦਾ ਹੈ ਸਗੋਂ ਸਰੀਰ ਲਈ ਸ਼ਕਤੀਵਰਧਕ ਵੀ ਹਨ ਅੱਜ ਵੀ ਭਾਰਤ ਦੇ ਪਿੰਡਾਂ ‘ਚ ਇਸ ਤਰ੍ਹਾਂ ਦੇ ਚੌਲ ਉਪਲੱਬਧ ਹਨ ਪਰ ਸ਼ਹਿਰਾਂ ‘ਚ ਇਸ ਦੀ ਉਪਲੱਬਧਤਾ ਨਾ ਦੇ ਬਰਾਬਰ ਹੈ ਇਸ ‘ਚ ਸ਼ੱਕ ਨਹੀਂ ਕਿ ਅੱਜ ਦੀਆਂ ਮਸ਼ੀਨਾਂ ਦੇ ਦੌਰ ‘ਚ ਚੌਲ ਆਪਣੀ 70 ਫੀਸਦੀ ਪੌਸ਼ਟਿਕਤਾ ਨਸ਼ਟ ਕਰ ਚੁੱਕਿਆ ਹੈ ਪਰ ਜੋ 30 ਫੀਸਦੀ ਹੈ ਉਸ ਨੂੰ ਭਾਰਤੀ ਘਰੇਲੂ ਔਰਤਾਂ ਖੁਦ ਹੀ ਧੋਣ, ਭਿਉਣ ਦੀ ਕੜੀ ‘ਚ ਨਸ਼ਟ ਕਰ ਦਿੰਦੀਆਂ ਹਨ ਆਖਰ ‘ਚ ਸਾਡੀ ਥਾਲੀ ‘ਚ ਪਰੋਸਣ ਤੱਕ ਚੌਲ ਆਪਣੀ ਪੂਰਨ ਪੌਸ਼ਟਿਕਤਾ ਨਸ਼ਟ ਕਰ ਚੁੱਕਿਆ ਹੁੰਦਾ ਹੈ ਪਰ ਕੁਝ ਸਾਵਧਾਨੀਆਂ ਨੂੰ ਧਿਆਨ ‘ਚ ਰੱਖਦੇ ਹੋਏ ਤੁਸੀਂ ਚੌਲਾਂ ਦੀ ਰਹੀ ਸਹੀ ਪੌਸ਼ਟਿਕਤਾ ਪਾ ਸਕਦੇ ਹੋ
ਚੌਲਾਂ ਨੂੰ ਬਣਾਉਂਦੇ ਸਮੇਂ ਹੀ ਧੋਵੋ ਅਤੇ ਤੁਰੰਤ ਹੀ ਪਕਾਓ ਜਿੱਥੋਂ ਤੱਕ ਸੰਭਵ ਹੋਵੇ, ਪ੍ਰੈਸ਼ਰ ਕੂਕਰ ‘ਚ ਹੀ ਪਕਾਓ ਜੇਕਰ ਤੁਸੀਂ ਪ੍ਰੈਸ਼ਰ ਕੂਕਰ ‘ਚ ਚੌਲ ਬਣਾਉਣਾ ਪਸੰਦ ਨਹੀਂ ਕਰਦੇ ਤਾਂ ਪਤੀਲੇ ਆਦਿ ‘ਚ ਚੌਲ ਬਣਾਉਣ ਤੋਂ ਬਾਅਦ ਮਾਢ ਸੁੱਟੋ ਨਾ ਸਗੋਂ ਉਸ ਨੂੰ ਹੋਰ ਉਪਾਅ ਰਾਹੀਂ ਵਰਤੋਂ ‘ਚ ਲਿਆ ਕੇ ਪੂਰਨ ਪੌਸ਼ਟਿਕਤਾ ਨੂੰ ਪਾਓ ਅਲੱਗ-ਅਲੱਗ ਤਰੀਕਿਆਂ ਨਾਲ ਤੜਕਾ ਦੇ ਸਕਦੇ ਹੋ ਚਾਹੇ ਉਹ ਜ਼ੀਰੇ, ਕੜੀ ਪੱਤਾ ਜਾਂ ਅਜ਼ਵਾਇਨ ਦਾ ਹੋਵੇ ਕਾਲੀ ਮਿਰਚ, ਲੂਨ ਆਖਰ ‘ਚ ਪਾਓ ਇਸੇ ਤਰ੍ਹਾਂ ਗੰਢਾ ਕੁਤਰਿਆ ਹੋਇਆ, ਸ਼ਿਮਲਾ ਮਿਰਚ, ਟਮਾਟਰ, ਆਲੂ, ਲੱਸਣ, ਗਾਜਰ, ਹਰੀ ਮਿਰਚ, ਪਾਲਕ, ਅਦਰਕ ਦਾ ਟੁਕੜਾ ਅਤੇ ਹੋਰ ਹਰੀਆਂ ਸਬਜ਼ੀਆਂ ਵੀ ਪਾ ਸਕਦੇ ਹੋ
ਕੁਝ ਲੋਕ ਪਤਲਾ ਮਾਢ ਚਾਹੁੰਦੇ ਹਨ ਇਸ ਦੇ ਲਈ ਤੁਸੀਂ ਮਾਢ ਠੰਡਾ ਹੋਣ ਤੋਂ ਬਾਅਦ ਉੱਪਰੀ ਪਰਤ ਕੱਢ ਦਿਓ ਇਸ ਨੂੰ ਤੁਸੀਂ ਦੁਪਹਿਰ ਦੇ ਖਾਣੇ ‘ਚ ਸੂਪ ਵਾਂਗ ਹਰਾ ਧਨੀਆ ਆਦਿ ਦੀ ਸਜਾਵਟ ਕਰਕੇ ਪਰੋਸ ਸਕਦੇ ਹੋ ਮਹਿਮਾਨਾਂ ‘ਚ ਇਹ ਪਰੋਸਿਆ ਹੋਇਆ ਸੂਪ ਕਾਫੀ ਵਧੀਆ, ਪੌਸ਼ਟਿਕ ਅਤੇ ਫਾਇਦੇਮੰਦ ਸਿੱਧ ਹੋਵੇਗਾ ਜੇਕਰ ਤੁਸੀਂ ਇਸ ਸੂਪ ਪ੍ਰਤੀ ਉਤਸ਼ਾਹਿਤ ਨਹੀਂ ਹੋ ਤਾਂ ਤੁਸੀਂ ਆਟੇ ਨਾਲ ਮਿਲਾ ਕੇ ਇਸ ਨੂੰ ਗੁੰਨ੍ਹੋ ਅਤੇ ਬਿਹਤਰ ਸੁਆਦ ਲਈ ਤੁਸੀਂ ਇਸ ‘ਚ ਅਜ਼ਵਾਇਨ, ਲੂਨ ਤੇ ਭੁੰਨਿਆ ਜ਼ੀਰਾ ਵੀ ਪਾ ਸਕਦੇ ਹੋ ਅਤੇ ਪਰੋਸਦੇ ਸਮੇਂ ਹਲਕਾ ਮੱਖਣ ਲਾ ਕੇ ਪਰੋਸੋ ਕੁਝ ਬਚਿਆ ਹੋਇਆ ਮਾਢ ਤੁਸੀਂ ਦਾਲ ‘ਚ ਪਾ ਸਕਦੇ ਹੋ ਸੁਆਦ ਤਾਂ ਦੁੱਗਣਾ ਹੋਵੇਗਾ ਹੀ, ਨਾਲ ਹੀ ਪੂਰਨ ਪੌਸ਼ਟਿਕਤਾ ਦਾ ਆਨੰਦ ਤੁਸੀਂ ਲੈ ਸਕੋਗੇ
ਕਣਕ:
ਅੱਜ-ਕੱਲ੍ਹ ਬਜ਼ਾਰਾਂ ‘ਚ ਵੱਖ-ਵੱਖ ਕੰਪਨੀਆਂ ਦੇ ਆਟੇ ਪੈਕਟਾਂ ‘ਚ ਉਪਲੱਬਧ ਹਨ ਪੈਕਟਾਂ ‘ਚ ਉਪਲੱਬਧ ਇਹ ਆਟਾ ਮਿਲ ‘ਚ ਪੀਸਿਆ ਜਾਂਦਾ ਹੈ ਜਿੱਥੇ ਕਣਕ ਦੀ ਪੌਸ਼ਟਿਕਤਾ ਨਾਲ ਭਰਪੂਰ ਚੋਕਰ ਨੂੰ ਕੱਢ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਦਾ ਆਟਾ ਸਿਹਤਮੰਦ ਨਹੀਂ ਦੱਸਿਆ ਗਿਆ ਹੈ ਇਸ ਦੇ ਉਲਟ ਤੁਸੀਂ ਜੇਕਰ ਕਣਕ ਖਰੀਦ ਕੇ ਧੋ ਕੇ, ਸੁਕਾ ਕੇ ਆਟਾ-ਚੱਕੀ ‘ਚ ਪਿਸਵਾਓ ਅਤੇ ਸੂੜ੍ਹੇ ਸਮੇਤ ਹੀ ਰੋਟੀਆਂ ਬਣਾਓ ਤਾਂ ਨਾ ਸਿਰਫ਼ ਤੁਸੀਂ ਪੂਰਨ ਪੌਸ਼ਟਿਕਤਾ ਪਾ ਸਕਦੇ ਹੋ ਸਗੋਂ ਜੋ ਵਿਅਕਤੀ ਵੱਖ-ਵੱਖ ਤਰ੍ਹਾਂ ਦੀਆਂ ਅੰਤੜੀਆਂ ਦੀਆਂ ਬਿਮਾਰੀਆਂ ‘ਤੇ ਪਾਚਣ ਦੀਆਂ ਗੜਬੜੀਆਂ ਤੋਂ ਪੀੜਤ ਹੋ ਉਹ ਇਸ ਤਰ੍ਹਾਂ ਦੇ ਆਟੇ ਦਾ ਸੇਵਨ ਕਰਕੇ ਆਪਣੇ ਰੋਗਾਂ ਤੋਂ ਨਿਜ਼ਾਤ ਪਾ ਸਕਦੇ ਹਨ
ਜੇਕਰ ਤੁਸੀਂ ਆਟੇ ਨੂੰ ਛਾਣ ਕੇ ਸੂੜ੍ਹੇ ਨੂੰ ਵੱਖ ਕਰਨਾ ਚਾਹੁੰਦੇ ਹੋ ਤਾਂ ਬਚੇ ਹੋਏ ਸੂੜ੍ਹੇ ਦੀ ਹਫ਼ਤੇ ‘ਚ ਦੋ ਵਾਰ ਖੀਰ ਬਣਾ ਕੇ ਉਸ ਦੀ ਪੌਸ਼ਟਿਕਤਾ ਦੀ ਭਰਪੂਰ ਵਰਤੋਂ ਕਰ ਸਕਦੇ ਹੋ ਚੌਲ ਵਾਲੀ ਖੀਰ ਵਾਂਗ ਇਹ ਖੀਰ ਬਣਾਈ ਜਾਂਦੀ ਹੈ ਚੌਲਾਂ ਦੀ ਥਾਂ ‘ਤੇ ਸੂੜ੍ਹੇ ਨੂੰ ਵਰਤੋਂ ‘ਚ ਲਿਆਂਦਾ ਜਾਂਦਾ ਹੈ ਬਾਕੀ ਸਾਰੀ ਸਮੱਗਰੀ ਉਹੀ ਹੁੰਦੀ ਹੈ
ਇਸ ਦੇ ਨਾਲ-ਨਾਲ ਮਿਸ਼ਰਤ ਸਬਜੀਆਂ ‘ਚ ਵੀ ਥੋੜ੍ਹਾ-ਥੋੜ੍ਹਾ ਸੂੜ੍ਹਾ ਪਾ ਕੇ ਬਣਾ ਸਕਦੇ ਹੋ ਸੋਇਆਬੀਨ, ਬਾਜਰੇ ਨੂੰ ਵੀ ਕਣਕ ਪੀਸਦੇ ਸਮੇਂ ਸ਼ਾਮਲ ਕਰ ਸਕਦੇ ਹੋ ਇਸ ਨਾਲ ਸੁਆਦ ਦੁੱਗਣਾ ਤਾਂ ਹੋਵੇਗਾ ਹੀ, ਨਾਲ ਹੀ ਤੁਸੀਂ ਪੂਰਨ ਪੌਸ਼ਟਿਕਤਾ ਵੀ ਪ੍ਰਾਪਤ ਕਰ ਸਕੋਗੇ
ਦਾਲ:
ਦਾਲ ਚਾਹੇ ਛੋਲਿਆਂ ਜਾਂ ਮਸੂਰ ਦੀ ਹੋਵੇ, ਉੜਦ ਦੀ ਹੋਵੇ ਜਾਂ ਅਰਹਰ ਦੀ, ਬਣਾਉਣ ਤੋਂ ਪਹਿਲਾਂ ਧੋਵੋ ਅਤੇ ਤੁਰੰਤ ਹੀ ਬਣਾਓ ਕੋਈ ਵਿਸ਼ੇਸ਼ ਵਿਅੰਜਨ ਬਣਾਉਂਦੇ ਸਮੇਂ ਉੜਦ ਜਾਂ ਛੋਲਿਆਂ ਦੀ ਦਾਲ ਨੂੰ ਅੱਠ ਤੋਂ ਨੌਂ ਘੰਟੇ ਭਿਉਣਾ ਹੋਵੇ ਤਾਂ ਤੁਸੀਂ ਦਾਲ ਨੂੰ ਚੰਗੀ ਤਰ੍ਹਾਂ ਧੋ ਲਓ ਉਸ ਤੋਂ ਬਾਅਦ ਹੀ ਉਸ ਨੂੰ ਭਿਓਂ ਦਿਓ ਅਤੇ ਬਰਤਨ ਨੂੰ ਢਕ ਦਿਓ ਜਦੋਂ ਇਹ ਦਾਲ ਪੀਸਣੀ ਹੋਵੇ ਤਾਂ ਇਸੇ ਪਾਣੀ ਨੂੰ ਵਰਤੋਂ ‘ਚ ਲਿਆਓ
ਇਡਲੀ, ਡੋਸੇ ਵਿਅੰਜਨ ਵਾਲੇ ਦਾਲ ਤੇ ਚੌਲ ਭਿਉਣ ਦੇ ਕ੍ਰਮ ‘ਚ ਵੀ ਇਸ ਵਿਧੀ ਨੂੰ ਅਪਣਾਓ ਛੋਲਿਆਂ ਦੀ ਦਾਲ, ਛੋਲੇ, ਰਾਜਮਾ ਆਦਿ ਵਿਅੰਜਨ ਬਣਾਉਂਦੇ ਸਮੇਂ ਮਿੱਠੇ ਸੋਢੇ ਦੀ ਵਰਤੋਂ ਨਾ ਕਰੋ ਇਸ ਨਾਲ ਪੌਸ਼ਟਿਕਤਾ ਨਸ਼ਟ ਹੋ ਜਾਂਦੀ ਹੈ ਸੋਢੇ ਨਾਲ ਪਕਾਏ ਵਿਅੰਜਨ ਖਾਣ ਨਾਲ ਗੈਸ, ਖੱਟੀ ਡਕਾਰ, ਪਿੱਤ ਆਦਿ ਰੋਗਾਂ ਦੀ ਸ਼ਿਕਾਇਤ ਹੋਣ ਲੱਗਦੀ ਹੈ
ਹਰੀਆਂ ਸਾਗ ਸਬਜ਼ੀਆਂ:
ਸਬਜ਼ੀਆਂ ਜਦੋਂ ਤੱਕ ਘਰੇਲੂ ਔਰਤਾਂ ਰਾਹੀਂ ਪੱਕ ਕੇ ਖਾਣੇ ਦੇ ਮੇਜ਼ ਤੱਕ ਪਹੁੰਚੇ, ਉਦੋਂ ਤੱਕ ਉਹ ਆਪਣੀ 70 ਫੀਸਦੀ ਪੌਸ਼ਟਿਕਤਾ ਨਸ਼ਟ ਕਰ ਚੁੱਕੀਆਂ ਹੁੰਦੀਆਂ ਹਨ ਜ਼ਿਆਦਾਤਰ ਭਾਰਤੀ ਰਸੋਈ ‘ਚ ਦ ੇਖਿਆ ਗਿਆ ਹੈ ਕਿ ਘਰੇਲੂ ਔਰਤਾਂ ਸਬਜ਼ੀਆਂ ਨੂੰ ਛਿੱਲ ਕੇ ਅਤੇ ਕੱਟ ਕੇ ਦੋ ਤਿੰਨ ਵਾਰ ਧੋਂਦੀਆਂ ਹਨ ਜਿਸ ਕਾਰਨ ਸਬਜ਼ੀਆਂ ਦੀ ਆਪਣੀ 60 ਫੀਸਦੀ ਪੌਸ਼ਟਿਕਤਾ ਨਸ਼ਟ ਹੋ ਜਾਂਦੀ ਹੈ ਪਕਾਉਂਦੇ ਸਮੇਂ ਵੀ ਸਹੀ ਅਨੁਪਾਤ ‘ਚ ਪਾਣੀ ਨਾ ਪਾ ਕੇ ਜ਼ਰੂਰਤ ਤੋਂ ਜ਼ਿਆਦਾ ਪਾਣੀ ਪਾ ਦਿੰਦੀਆਂ ਹਨ ਪਹਿਲਾਂ ਲੂਣ ਪਾ ਕੇ ਪਕਾਉਂਦੀਆਂ ਹਨ
ਢਕ ਕੇ ਨਹੀਂ ਪਕਾਉਂਦੀਆਂ, ਇਸ ਕਾਰਨ ਰਹੀ ਪੌਸ਼ਟਿਕਤਾ ਵੀ ਨਸ਼ਟ ਹੋ ਜਾਂਦੀ ਹੈ ਤੁਸੀਂ ਕੁਝ ਗੱਲਾਂ ਨੂੰ ਧਿਆਨ ‘ਚ ਰੱਖ ਕੇ ਸਾਗ-ਸਬਜੀਆਂ ਦੀ ਪੌਸ਼ਟਿਕਤਾ ਬਣਾਏ ਰੱਖ ਸਕਦੇ ਹੋ ਪਹਿਲਾਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਲਓ, ਉਸ ਤੋਂ ਤੁਰੰਤ ਬਾਅਦ ਹੀ ਉਨ੍ਹਾਂ ਨੂੰ ਕੱਟੋ ਆਲੂ, ਪਰਮਲ, ਬੈਂਗਣ, ਗਾਜਰ, ਮੂਲੀ, ਵਰਗੀਆਂ ਸਬਜ਼ੀਆਂ ਨੂੰ ਜਿੰਨਾ ਸੰਭਵ ਹੋ ਸਕੇ ਨਾ ਛਿੱਲੋ ਕਿਉਂਕਿ ਇਨ੍ਹਾਂ ਸਬਜ਼ੀਆਂ ਦੇ ਛਿਲਕਿਆਂ ‘ਚ ਹੀ ਕਾਫੀ ਪੌਸ਼ਟਿਕ ਤੱਤ ਹੁੰਦੇ ਹਨ ਪਕਾਉਂਦੇ ਸਮੇਂ ਸਦਾ ਪਾਣੀ ਦੇ ਸਹੀ ਅਨੁਪਾਤ ਦਾ ਧਿਆਨ ਰੱਖੋ ਅਤੇ ਢਕ ਕੇ ਪਕਾਓ ਕੱਚੇ ਤੇਲ, ਮਿੱਠਾ ਕਰੇਲਾ ਵਰਗੀਆਂ ਸਬਜ਼ੀਆਂ ਨੂੰ ਪਕਾਉਣ ਤੋਂ ਪਹਿਲਾਂ ਜੇਕਰ ਤੁਸੀਂ ਉਬਾਲਦੇ ਹੋ ਤਾਂ ਬਚੇ ਹੋਏ ਪਾਣੀ ਨੂੰ ਤੁਸੀਂ ਡੋਲ੍ਹੋ ਨਾ ਸਗੋਂ ਤੁਸੀਂ ਇਸ ਨੂੰ ਹੋਰ ਸਬਜ਼ੀਆਂ ‘ਚ ਪਾ ਸਕਦੇ ਹੋ ਅਤੇ ਆਟੇ ‘ਚ ਵੀ ਗੁੰਨ੍ਹ ਸਕਦੇ ਹੋ
ਜੇਕਰ ਤੁਸੀਂ ਸਬਜ਼ੀਆਂ ਦੀ ਪੂਰੀ ਪੌਸ਼ਟਿਕਤਾ ਲੈਣਾ ਚਾਹੁੰਦੇ ਹੋ ਤਾਂ ਇਨ੍ਹਾਂ ਨੂੰ ਭਾਫ਼ ‘ਚ ਪਕਾਓ ਜਿਸ ਤਰ੍ਹਾਂ ਇਡਲੀ ਪਕਾਈ ਜਾਂਦੀ ਹੈ ਅਤੇ ਬਾਅਦ ‘ਚ ਵੱਖ-ਵੱਖ ਤੜਕਿਆਂ ਦੇ ਨਾਲ ਨਵੇਂ ਸੁਆਦ ਪਾਓ ਸਬਜ਼ੀਆਂ ਪੱਕ ਜਾਣ ਤੋਂ ਬਾਅਦ ਉਤਾਰਨ ਤੋਂ ਪਹਿਲਾਂ ਹੀ ਲੂਣ ਪਾਓ ਸਲਾਦ ਆਦਿ ‘ਚ ਹੋ ਸਕੇ ਤਾਂ ਲੂਣ ਦੀ ਵਰਤੋਂ ਨਾ ਕਰੋ ਜਿੱਥੋਂ ਤੱਕ ਸੰਭਵ ਹੋਵੇ, ਇਸ ‘ਚ ਨਿੰਬੂ ਨਾ ਨਿਚੋੜੋ, ਕਿਉਂਕਿ ਇਸ ਨਾਲ ਲੂਣ ਦੀ ਜ਼ਰੂਰਤ ਪੈ ਸਕਦੀ ਹੈ ਨਿੰਬੂ ਅਲੱਗ ਤੋਂ ਹੀ ਕੱਟ ਕੇ ਸਲਾਦ ਨਾਲ ਸਜਾਓ ਇਸ ਦੇ ਉਲਟ ਮੂਲੀ, ਗਾਜਰ, ਸ਼ਲਗਮ, ਚੁਕੰਦਰ, ਗੋਭੀ ਆਦਿ ਦੇ ਪੱਤਿਆਂ ਨੂੰ ਤੁਸੀਂ ਉਬਾਲ ਕੇ ਟਮਾਟਰ ਨਾਲ ਸੂਪ ਬਣਾ ਸਕਦੇ ਹੋ ਜਾਂ ਪੀਸ ਕੇ ਆਟੇ ‘ਚ ਅਜ਼ਵਾਇਨ, ਜ਼ੀਰੇ ਤੇ ਲੂਣ ਨਾਲ ਗੁੰਨ੍ਹ ਸਕਦੇ ਹੋ ਇਨ੍ਹਾਂ ਪੱਤਿਆਂ ਨੂੰ ਤੁਸੀਂ ਧੁੱਪ ‘ਚ ਸੁਕਾ ਕੇ ਚੂਰਨ ਬਣਾ ਕੇ ਵੜੀਆਂ ਆਦਿ ਵਰਤੋਂ ‘ਚ ਲਿਆ ਸਕਦੇ ਹੋ ਰੂਬੀ
ਤੁਸੀਂ ਆਟੇ ਨੂੰ ਛਾਣ ਕੇ ਸੂੜ੍ਹੇ ਨੂੰ ਵੱਖ ਕਰਨਾ ਚਾਹੁੰਦੇ ਹੋ ਤਾਂ ਬਚੇ ਹੋਏ ਸੂੜ੍ਹੇ ਦੀ ਹਫ਼ਤੇ ‘ਚ ਦੋ ਵਾਰ ਖੀਰ ਬਣਾ ਕੇ ਉਸ ਦੀ ਪੌਸ਼ਟਿਕਤਾ ਦੀ ਭਰਪੂਰ ਵਰਤੋਂ ਕਰ ਸਕਦੇ ਹੋ ਚੌਲ ਵਾਲੀ ਖੀਰ ਵਾਂਗ ਇਹ ਖੀਰ ਬਣਾਈ ਜਾਂਦੀ ਹੈ ਚੌਲਾਂ ਦੀ ਥਾਂ ‘ਤੇ ਸੂੜ੍ਹੇ ਨੂੰ ਵਰਤੋਂ ‘ਚ ਲਿਆਂਦਾ ਜਾਂਦਾ ਹੈ ਬਾਕੀ ਸਾਰੀ ਸਮੱਗਰੀ ਉਹੀ ਹੁੰਦੀ ਹੈ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.