love

Love ਬੇਗਰਜ ਪ੍ਰੇਮ ਦੇ ਅੱਗੇ ਕੁਝ ਵੀ ਨਹੀਂ  -ਇੱਕ ਵਿਅਕਤੀ ਆਪਣੇ ਇੱਕ ਦੋਸਤ ਨੂੰ ਮਿਲਣ ਲਈ ਉਸ ਦੇ ਘਰ ਗਿਆ ਉੱਥੇ ਦੋਸਤ ਦੀ ਨੰਨ੍ਹੀ ਦੋਹਤੀ ਇੱਕ ਫਲਾਂ ਦੀ ਟੋਕਰੀ ਕੋਲ ਬੈਠੀ ਹੋਈ ਸੀ ਤੇ ਉਸਨੇ ਆਪਣੇ ਦੋਵਾਂ ਹੱਥਾਂ ’ਚ ਇੱਕ-ਇੱਕ ਸੇਬ ਫੜਿਆ ਹੋਇਆ ਸੀ ਵਿਅਕਤੀ ਨੇ ਨੰਨ੍ਹੀ ਬੱਚੀ ਵੱਲ ਮੁਸਕਰਾ ਕੇ ਦੇਖਿਆ ਅਤੇ ਕਿਹਾ, ‘‘ਮੇਰੀ ਪਿਆਰੀ ਗੁਡੀਆ ਇੱਕ ਸੇਬ ਮੈਨੂੰ ਵੀ ਦਿਓ ਨਾ’’

ਨੰਨ੍ਹੀ ਬੱਚੀ ਨੇ ਮਹਿਮਾਨ ਵੱਲ ਦੇਖਿਆ ਅਤੇ ਇੱਕ ਸੇਬ ਨੂੰ ਆਪਣੇ ਦੰਦਾਂ ਨਾਲ ਟੁੱਕ ਕੇ ਉਸ ਦਾ ਇੱਕ ਟੁਕੜਾ ਚਬਾਉਣ ਲੱਗੀ ਫਿਰ ਫੌਰਨ ਹੀ ਉਸਨੇ ਦੂਜੇ ਸੇਬ ਨਾਲੋਂ ਵੀ ਇੱਕ ਟੁਕੜਾ ਕੱਟਿਆ ਤੇ ਉਸ ਨੂੰ ਵੀ ਚਬਾਉਣ ਲੱਗੀ ਮਹਿਮਾਨ ਨੂੰ ਬੱਚੇ ਦੀ ਇਹ ਹਰਕਤ ਚੰਗੀ ਨਹੀਂ ਲੱਗੀ ਉਸਨੇ ਮਨ ਹੀ ਮਨ ਸੋਚਿਆ ਕਿੰਨੀ ਚਾਲਾਕ ਹੈ ਇਹ ਬੱਚੀ ਉਸਨੇ ਦੋਵਾਂ ਸੇਬਾਂ ਨੂੰ ਹੀ ਇਕੱਠਾ ਝੂਠਾ ਕਰ ਦਿੱਤਾ ਤਾਂ ਕਿ ਕਿਸੇ ਨੂੰ ਦੇਣਾ ਨਾ ਪਵੇ ਉਹ ਬੱਚੀ ਨੂੰ ਸ਼ਿਸ਼ਟਾਚਾਰ ਦਾ ਸਬਕ ਸਿਖਾਉਣ ਬਾਰੇ ਸੋਚਣ ਲੱਗਾ ਉਹ ਸੋਫੇ ’ਤੇ ਬੈਠਾ ਹੀ ਸੀ ਕਿ ਬੱਚੀ ਉਸਦੇ ਕੋਲ ਆਈ ਅਤੇ ਦੋਵਾਂ ’ਚੋਂ ਇੱਕ ਸੇਬ ਉਸ ਵੱਲ ਵਧਾਉਂਦੇ ਹੋਏ ਮਾਸੂਮੀਅਤ ਨਾਲ ਬੋਲੀ,

‘‘ਤੁਸੀਂ ਇਹ ਸੇਬ ਲੈ ਲਓ, ਇਹ ਜ਼ਿਆਦਾ ਮਿੱਠਾ ਹੈ’’ ਬੱਚੇ ਦੇ ਸੁੱਚੇ ਮੋਹ ਅਤੇ ਆਪਣੇਪਣ ਦੇ ਸਾਹਮਣੇ ਵਿਅਕਤੀ ਨੂੰ ਆਪਣਾ ਗਿਆਨ ਅਤੇ ਤਜ਼ਰਬਾ ਬੌਣਾ ਲੱਗਣ ਲੱਗਾ ਉਂਜ ਵੀ ਅਸੀਂ ਕਿੰਨੇ ਹੀ ਗਿਆਨਵਾਨ ਅਤੇ ਤਜ਼ਰਬੇਕਾਰ ਕਿਉਂ ਨਾ ਹੋਈਏ, ਸਾਨੂੰ ਤੁਰੰਤ ਕਿਸੇ ਨਤੀਜੇ ’ਤੇ ਪਹੁੰਚਣ ਅਤੇ ਨਤੀਜਾ ਕੱਢਣ ਤੋਂ ਪਹਿਲਾਂ ਦੂਜਿਆਂ ਨੂੰ ਪੂਰੀ ਤਰ੍ਹਾਂ ਸਮਝਣ ਲਈ ਉਨ੍ਹਾਂ ਨੂੰ ਕੰਮ ਪੂਰਾ ਕਰਨ ਅਤੇ ਬੋਲਣ ਦਾ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ ਜ਼ਲਦਬਾਜ਼ੀ ’ਚ ਲਿਆ ਗਿਆ ਫੈਸਲਾ ਅਤੇ ਸਿੱਟਾ ਗਲਤ ਹੋ ਸਕਦਾ ਹੈ

sweetness-of-relationships/ਆਮ ਤੌਰ ’ਤੇ ਜ਼ਲਦਬਾਜ਼ੀ ’ਚ ਅਸੀਂ ਦੂਜਿਆਂ ਬਾਰੇ ਗਲਤ ਰਾਏ ਹੀ ਕਾਇਮ ਕਰ ਲੈਂਦੇ ਹਾਂ ਜੋ ਸਾਡੇ ਹਿੱਤ ’ਚ ਨਹੀਂ ਹੋ ਸਕਦੀ ਜ਼ਲਦਬਾਜੀ ’ਚ ਅਜਿਹੇ ਨਤੀਜੇ ’ਤੇ ਪਹੁੰਚਣਾ ਸਾਡੇ ਚੰਗੇ ਸਬੰਧਾਂ ਦੇ ਵਿਕਾਸ ’ਚ ਵੀ ਰੁਕਾਵਟ ਬਣਦਾ ਹੈ ਉਂਜ ਵੀ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਨਾ ਕਰਨਾ ਅਤੇ ਉਨ੍ਹਾਂ ਨੂੰ ਮਹੱਤਵ ਨਾ ਦੇਣਾ ਸਾਡੇ ਅੰਦਰ ਪਿਆਰ ਦੀ ਕਮੀ ਦਾ ਹੀ ਪ੍ਰਤੀਕ ਹੈ ਜੋ ਖੁਦ ਪਿਆਰਾ ਹੋਵੇ, ਉਹ ਕਿਸੇ ਦੇ ਪਿਆਰ ਨੂੰ ਸਮਝ ਸਕਦਾ ਹੈ ਜੇਕਰ ਅਸੀਂ ਕਿਸੇ ਦੇ ਆਤਮੀ ਵਿਹਾਰ ’ਚ ਵੀ ਕਮੀ ਕੱਢਣ ਦਾ ਯਤਨ ਕਰਦੇ ਹਾਂ ਤਾਂ ਅਸੀਂ ਸੱਚਮੁੱਚ ਬੇਦਿਲ ਹੀ ਹਾਂ

Also Read:  ਬਣੋ ਬੈਂਕ ਮਿੱਤਰ

ਸਾਨੂੰ ਉੱਤਮ ਮਨੁੱਖੀ ਮੁੱਲਾਂ ਦੀ ਕਦਰ ਕਰਨੀ ਚਾਹੀਦੀ ਹੈ ਜਦੋਂਕਿ ਸ਼ਿਸ਼ਟਾਚਾਰ ਅਤੇ ਅਨੁਸ਼ਾਸਨ ਦਾ ਕਿਸੇ ਵੀ ਤਰ੍ਹਾਂ ਘੱਟ ਮਹੱਤਵ ਨਹੀਂ ਪਰ ਆਪਣਾਪਣ ਅਤੇ ਸੁੱਚੇ ਵਿਹਾਰ ਦੇ ਸਾਹਮਣੇ ਸਾਰੇ ਮੁੱਲ ਗੌਣ ਹੋ ਜਾਂਦੇ ਹਨ ਇਸ ਤੋਂ ਵੱਡਾ ਨੈਤਿਕ ਮੁੱਲ ਕੀ ਹੋ ਸਕਦਾ ਹੈ ਕਿ ਤੁਸੀਂ ਦੂਜਿਆਂ ਨੂੰ ਤਾਂ ਚੰਗੀ ਤੋਂ ਚੰਗੀ ਚੀਜ਼ ਦਿਓ ਅਤੇ ਖੁਦ ਘੱਟ ਚੰਗੀ ਚੀਜ਼ ਦੀ ਵਰਤੋਂ ਕਰਕੇ ਵੀ ਸੰਤੁਸ਼ਟ ਰਹੋ ਜਾਂ ਆਪਣੀ ਸਾਰੀ ਦੀ ਸਾਰੀ ਚੀਜ਼ ਦੂਜਿਆਂ ਨੂੰ ਦੇ ਦਿਓ, ਬਿਲਕੁਲ ਇੱਕ ਮਾਂ ਵਾਂਗ ਜੋ ਖੁਦ ਤਾਂ ਰਾਤ ਭਰ ਗਿੱਲੇ ਬਿਸਤਰੇ ’ਤੇ ਪਈ ਰਹੇਗੀ ਪਰ ਆਪਣੇ ਛੋਟੇ ਬੱਚੇ ਨੂੰ ਠੰਢ ਅਤੇ ਗਿੱਲ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰੱਖੇਗੀ ਅਤੇ ਆਪਣੇ ਬੱਚਿਆਂ ਦਾ ਹਰ ਸਥਿਤੀ ’ਚ ਢਿੱਡ ਭਰਨ ਦਾ ਯਤਨ ਕਰੇਗੀ ਭਾਵੇਂ ਖੁਦ ਉਸ ਨੂੰ ਭੁੱਖੀ ਹੀ ਕਿਉਂ ਨਾ ਰਹਿਣਾ ਪਵੇ

ਕਿਸੇ ਵੀ ਰੂਪ ’ਚ ਦੂਜਿਆਂ ਦੀ ਕੇਅਰ ਕਰਨ ਤੋਂ ਵੱਡੀ ਗੱਲ ਕੋਈ ਹੋਰ ਹੋ ਹੀ ਨਹੀਂ ਸਕਦੀ ਕੁਝ ਲੋਕ ਸੇਬਾਂ ਨੂੰ ਜੂਠਾ ਕਰਨ ਨੂੰ ਇੱਕ ਦੋਸ਼ ਦੇ ਰੂਪ ’ਚ ਲੈ ਲੈਂਦੇ ਹਨ ਪਰ ਇੱਕ ਛੋਟੀ ਬੱਚੀ ਦੇ ਸੰਦਰਭ ’ਚ ਕੀ ਇਹ ਸੱਚਮੁੱਚ ਇੱਕ ਦੋਸ਼ ਹੀ ਹੈ? ਬਿਲਕੁਲ ਨਹੀਂ ਇੱਥੇ ਕੰਮ ਕਰਨ ਦਾ ਤਰੀਕਾ ਨਹੀਂ ਭਾਵਨਾ ਮਹੱਤਵਪੂਰਨ ਹੈ ਭੀਲਣੀ ਨੇ ਜਦੋਂ ਭਗਵਾਨ ਰਾਮ ਦੇ ਆਉਣ ਬਾਰੇ ਸੁਣਿਆਂ ਤਾਂ ਉਸਨੇ ਵੀ ਭਗਵਾਨ ਰਾਮ ਲਈ ਚੱਖ-ਚੱਖ ਕੇ ਮਿੱਠੇ ਬੇਰ ਰੱਖੇ ਸਨ ਉਸ ਦੀ ਭਾਵਨਾ ਕਾਰਨ ਹੀ ਭਗਵਾਨ ਸ਼੍ਰੀ ਰਾਮ ਜੀ ਨੇ ਉਨ੍ਹਾਂ ਜੂਠੇ ਬੇਰਾਂ ਨੂੰ ਸਵੀਕਾਰ ਕੀਤਾ ਉਨ੍ਹਾਂ ਜੂਠੇ ਬੇਰਾਂ ਕਾਰਨ ਭੀਲਣੀ ਦੀ ਭਗਤੀ ਬੇਜੋੜ ਮੰਨੀ ਗਈ ਹੈ ਅਤੇ ਉਸ ਦਾ ਚਰਿੱਤਰ ਮਹਾਨ ਕਿੰਨਾ ਚੰਗਾ ਹੋ ਜਾਵੇ ਜੇਕਰ ਅਸੀਂ ਵੀ ਮਨ ਦੇ ਮਾੜੇ ਭਾਵ ਤਿਆਗ ਕੇ ਸੇਬ ਵਾਲੀ ਬੱਚੀ ਅਤੇ ਭੀਲਣੀ ਵਰਗੇ ਮਨ ਦੇ ਭਾਵਾਂ ਨਾਲ ਯੁਕਤ ਹੋ ਜਾਈਏ -ਆਸ਼ਾ ਗੁਪਤਾ

Also Read:  ਦਿਵਿਆਗਣਾਂ (ਅਪਾਹਿਜਾਂ) ਲਈ ਪ੍ਰੇਰਨਾ ਹੈ ਕੰਚਨ ‘ਮਹਿਕ’