Mustard Crop

25 ਡਿਗਰੀ ਤਾਪਮਾਨ ਸਹਿਣ ਦੀ ਸਮਰੱਥਾ ਰੱਖਦੀ ਹੈ ਸਰ੍ਹੋਂ ਦੀ ਫਸਲ- ਭਾਰਤ ’ਚ ਖੇਤਰਫਲ ਦੀ ਦ੍ਰਿਸ਼ਟੀ ਨਾਲ 69 ਮਿਲੀਅਨ ਹੈਕਟੇਅਰ ਅਤੇ ਉਤਪਾਦਨ 7.2 ਮਿਲੀਅਨ ਟਨ ਹੈ। ਸਰ੍ਹੋਂ ਦੀ ਕਾਸ਼ਤ ਮੁੱਖ ਤੌਰ ’ਤੇ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ, ਪੱਛਮੀ ਬੰਗਾਲ, ਗੁਜਰਾਤ, ਅਸਾਮ, ਪੰਜਾਬ ’ਚ ਕੀਤੀ ਜਾਂਦੀ ਹੈ। ਸਰ੍ਹੋਂ ਦੇ ਬੀਜ ’ਚ  ਤੇਲ ਦੀ ਮਾਤਰਾ 30-48 ਫੀਸਦੀ ਤੱਕ ਪਾਈ ਜਾਂਦੀ ਹੈ, ਉੱਥੇ ਹੀ ਇਸ ਨੂੰ ਮਸਾਲਿਆਂ ’ਚ ਵਰਤਿਆ ਜਾਂਦਾ ਹੈ।

ਭਾਰਤ ’ਚ ਸਰ੍ਹੋਂ ਦੀ ਖੇਤੀ ਸਰਦ ਰੁੱਤ ’ਚ ਕੀਤੀ ਜਾਂਦੀ ਹੈ। ਇਸ ਫ਼ਸਲ ਦੀ ਚੰਗੀ ਪੈਦਾਵਾਰ ਲਈ 18 ਤੋਂ 25 ਡਿਗਰੀ ਤਾਪਮਾਨ ਦੀ ਲੋੜ ਹੁੰਦੀ ਹੈ, ਸਰ੍ਹੋਂ ਦੀ ਫ਼ਸਲ ’ਚ ਫੁੱਲ ਅਵਸਥਾ ’ਚ ਜੇਕਰ ਜ਼ਿਆਦਾ ਮੀਂਹ ਪੈ ਜਾਵੇ ਜਾਂ ਆਸਮਾਨ ’ਚ ਬੱਦਲਵਾਈ ਹੋਵੇ ਤਾਂ ਇਹ ਇਸ ਫ਼ਸਲ ਪ੍ਰਤੀ ਅਸਹਿਣਸ਼ੀਲ ਹੈ। ਅਜਿਹੇ ਮੌਸਮ ’ਚ ਫਸਲ ’ਤੇ ਚੇਪਾ ਕੀਟ ਦਾ ਪ੍ਰਕੋਪ ਹੁੰਦਾ ਹੈ। ਅਜਿਹੀਆਂ ਕਈ ਹੋਰ ਬਿਮਾਰੀਆਂ ਵੀ  ਇਸ ਫ਼ਸਲ ’ਤੇ ਸਮੇਂ ਅਨੁਸਾਰ ਹਮਲਾ ਕਰਦੀਆਂ ਹਨ, ਜਿਨ੍ਹਾਂ ਦਾ ਸਮਾਂ ਰਹਿੰਦੇ ਇਲਾਜ ਜਰੂਰੀ ਹੈ।

ਵਰਣਨਯੋਗ ਹੈ ਕਿ ਸਰ੍ਹੋਂ ਦੀ ਫ਼ਸਲ ਕਿਸਾਨਾਂ ’ਚ ਬਹੁਤ ਮਸ਼ਹੂਰ ਹੈ, ਕਿਉਂਕਿ ਇਸ ’ਚ ਘੱਟ ਸਿੰਚਾਈ ਤੇ ਲਾਗਤ ਕਾਰਨ ਦੂਜੀਆਂ ਫ਼ਸਲਾਂ ਦੀ ਤੁਲਨਾ ’ਚ ਜ਼ਿਆਦਾ ਮੁਨਾਫ਼ਾ ਦਿੰਦੀ ਹੈ। ਭਾਰਤ ’ਚ ਖੇਤਰਫਲ ਦੀ ਦ੍ਰਿਸ਼ਟੀ ਨਾਲ 69 ਮਿਲੀਅਨ ਹੈਕਟੇਅਰ ਅਤੇ ਉਤਪਾਦਨ 7.2 ਮਿਲੀਅਨ ਟਨ ਹੈ। ਸਰ੍ਹੋਂ ਦੀ ਖੇਤੀ ਮੁੱਖ ਤੌਰ ’ਤੇ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ, ਪੱਛਮੀ ਬੰਗਾਲ, ਗੁਜਰਾਤ, ਅਸਾਮ, ਪੰਜਾਬ ’ਚ ਕੀਤੀ ਜਾਂਦੀ ਹੈ। ਸਰ੍ਹੋਂ ਦੇ ਬੀਜਾਂ ’ਚ ਤੇਲ ਦੀ ਮਾਤਰਾ 30-48 ਪ੍ਰਤੀਸ਼ਤ ਤੱਕ ਪਾਈ ਜਾਂਦੀ ਹੈ, ਉੱਥੇ ਇਸ ਨੂੰ ਮਸਾਲਿਆਂ ’ਚ ਵਰਤਿਆ ਜਾਂਦਾ ਹੈ, ਅਤੇ ਤੇਲ ਦੀ ਵਰਤੋਂ ਖੁਰਾਕ ਦੇ ਤੌਰ ’ਤੇ ਕੀਤੀ ਜਾਂਦੀ ਹੈ ਇਹੀ ਨਹੀਂ, ਸਾਬਣ, ਗਰੀਸ, ਫਲ ਅਤੇ ਸਬਜੀਆਂ ਦੇ ਪ੍ਰੀਖਣ ’ਚ ਵੀ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ।

1. ਸਫੈਦ ਰਤੁਆ ਜਾਂ ਸ਼ਵੇਤ ਕੀਟ ਰੋਗ:

ਜਦੋਂ ਤਾਪਮਾਨ 10-18 ਡਿਗਰੀ ਦੇ ਆਸ-ਪਾਸ ਰਹਿੰਦਾ ਹੈ, ਉਦੋਂ ਸਰ੍ਹੋਂ ਦੇ ਬੂਟੇ ਦੇ ਪੱਤਿਆਂ ਦੀ ਹੇਠਲੀ ਸਤਹਿ ’ਤੇ ਚਿੱਟੇ ਰੰਗ ਦੇ ਛਾਲੇ ਬਣਦੇ ਹਨ ਰੋਗ ਦੀ ਗਤੀ ਵਧਣ ਦੇ ਨਾਲ-ਨਾਲ ਆਪਸ ’ਚ ਮਿਲ ਕੇ ਅਨਿਯਮਿਤ ਆਕਾਰ ਦੇ ਦਿਖਾਈ ਦਿੰਦੇ ਹਨ। ਪੱਤੇ ਦੇ ਉੱਪਰਲੇ ਹਿੱਸੇ ਨੂੰ ਦੇਖਣ ’ਤੇ ਡੂੰਘੇ ਭੂਰੇ ਰੰਗ ਦੇ ਧੱਬੇ ਦਿਖਾਈ ਦਿੰਦੇ ਹਨ ਬਿਮਾਰੀ ਦੀ ਗੰਭੀਰਤਾ ’ਚ ਕਦੇ-ਕਦੇ ਰੋਗ ਅਤੇ ਫੁੱਲ ਅਤੇ ਫਲੀ ’ਤੇ ਕੇਕੜੇ ਵਾਂਗ ਫੁੱਲਿਆ ਹੋਇਆ ਵੀ ਦਿਖਾਈ ਦਿੰਦਾ ਹੈ।

ਕੰਟਰੋਲ:-

2. ਸਰ੍ਹੋਂ ਦਾ ਝੁਲਸ ਜਾਂ ਕਾਲਾ ਧੱਬਾ ਰੋਗ:

ਪੱਤਿਆਂ ’ਤੇ ਗੋਲ ਭੂਰੇ ਰੰਗ ਦੇ ਧੱਬੇ ਦਿਖਾਈ ਦਿੰਦੇ ਹਨ ਫਿਰ ਇਹ ਧੱਬੇ ਆਪਸ ’ਚ ਮਿਲ ਕੇ ਪੱਤਿਆਂ ਨੂੰ ਝੁਲਸਾ ਦਿੰਦੇ ਹਨ ਅਤੇ ਧੱਬਿਆਂ ’ਚ ਕੇਂਦਰੀ ਛੱਲੇ ਦਿਖਾਈ ਦਿੰਦੇ ਹਨ ਰੋਗ ਦੇ ਵਧਣ ’ਤੇ ਗੂੜ੍ਹੇ ਭੂਰੇ ਧੱਬੇ ਤਣੇ, ਟਾਹਣੀਆਂ ਅਤੇ ਪੱਤਿਆਂ ’ਤੇ ਫੈਲ ਜਾਂਦੇ ਹਨ ਫਲੀਆਂ ’ਤੇ ਧੱਬੇ ਗੋਲ ਅਤੇ ਤਣੇ ’ਤੇ ਲੰਮੇ ਹੁੰਦੇ ਹਨ ਰੋਗ ਗ੍ਰਸਤ ਫਲੀਆਂ ’ਚ ਦਾਣੇ ਸੁੰਗੜੇ ਅਤੇ ਬਦਰੰਗ ਹੋ ਜਾਂਦੇ ਹਨ।

ਕੰਟਰੋਲ:-

  • ਰੋਗ ਸ਼ੁਰੂ ਹੋਣ ਦੀ ਹਾਲਤ ’ਚ ਮੈਨਕੋਜੇਬ 2.5 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਨਾਲ ਪਾਣੀ ’ਚ ਘੋਲ ਕੇ 2-3 ਵਾਰ 10 ਦਿਨਾਂ ਦੇ ਵਕਫ਼ੇ ’ਤੇ ਛਿੜਕਾਅ ਕਰੋ।

3. ਸਰ੍ਹੋਂ ਦਾ ਪੋਲੀਓ ਰੋਗ:

ਇਸ ਰੋਗ ਦੇ ਲੱਛਣ ਪੱਤਿਆਂ ਦੇ ਹੇਠਲੇ ਹਿੱਸੇ ’ਚ ਘਸਮੈਲੇ ਜਾਂ ਭੂਰੇ ਰੰਗ ਦੇ ਧੱਬੇ ਦਿਖਾਈ ਦਿੰਦੇ ਹਨ ਇਹ ਫਸਲ ਜਾਂ ਫੁੱਲ ਤੋਂ ਬਾਅਦ ਹੀ ਪੈਦਾ ਹੁੰਦਾ ਹੈ ਇਹ ਧੱਬੇ ਰੂੰ ਵਰਗੇ ਸਫੈਦ ਜਾਲ ਨਾਲ ਢੱਕੇ ਹੁੰਦੇ ਹਨ ਰੋਗ ਜ਼ਿਆਦਾ ਹੋਣ ਕਾਰਨ ਪੌਦੇ ਮੁਰਝਾ ਕੇ ਜਾਂ ਟੁੱਟ ਕੇ ਹੇਠਾਂ ਵੱਲ ਨੂੰ ਲਟਕ ਜਾਂਦੇ ਹਨ।

ਕੰਟਰੋਲ:-

  • ਸੰਤੁਲਿਤ ਮਾਤਰਾ ’ਚ ਖਾਦ ਦੀ ਵਰਤੋਂ ਕਰੋ।
  • ਕਾਰਬੇਂਡਿਜ਼ਮ 3 ਗ੍ਰਾਮ ਦਵਾਈ ਨਾਲ ਬੀਜ ਦੀ ਸੋਧ ਕਰੋ।
  • ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾਂ 3 ਗ੍ਰਾਮ ਕਾਰਬੇਂਡਿਜ਼ਮ ਨਾਮਕ ਦਵਾਈ ਦੀ ਪ੍ਰਤੀ ਲੀਟਰ ਦੀ ਦਰ ਨਾਲ 10 ਦਿਨਾਂ ਦੇ ਵਕਫ਼ੇ ’ਚ ਛਿੜਕਾਅ ਕਰੋ।

ਕੀੜਿਆਂ ਦੀ ਰੋਕਥਾਮ:

1. ਮਸਟਰਡ ਐਫੀਡ (ਸਰ੍ਹੋਂ ਦਾ ਚੇਪਾ): ਆਮ ਤੌਰ ’ਤੇ ਸਰੋ੍ਹਂ ਦਾ ਚੇਪਾ ਦਸੰਬਰ ’ਚ ਆਉਂਦਾ ਹੈ ਅਤੇ ਜਨਵਰੀ-ਫਰਵਰੀ ’ਚ ਇਸ ਦਾ ਪ੍ਰਕੋਪ ਜ਼ਿਆਦਾ ਦਿਖਾਈ ਦਿੰਦਾ ਹੈ ਚੇਪਾ ਆਮ ਤੌਰ ’ਤੇ ਉਸ ਦੀਆਂ ਵੱਖ-ਵੱਖ ਅਵਸਥਾਵਾਂ ਜਿਵੇਂ ਨਵਜਾਤ ਅਤੇ ਬਾਲਗ ਪੌਦਿਆਂ ਦੇ ਵੱਖ-ਵੱਖ ਭਾਗ ਤੋਂ ਰਸ ਚੂਸਦੇ ਹਨ ਜਿਸ ਨਾਲ ਕਾਲੀ ਉੱਲੀ ਦਾ ਹਮਲਾ ਹੁੰਦਾ ਹੈ ਅਤੇ ਪੈਦਾਵਾਰ ਘੱਟ ਹੁੰਦੀ ਹੈ।

ਕੰਟਰੋਲ:-

  • ਫਸਲ ਦੀ ਬਿਜਾਈ ਸ਼ੁਰੂ ’ਚ ਕਰਨੀ ਚਾਹੀਦੀ ਹੈ।
  • ਪ੍ਰਭਾਵਿਤ ਟਾਹਣੀਆਂ ਨੂੰ 2-3 ਵਾਰ ਤੋੜ ਕੇ ਨਸ਼ਟ ਕਰ ਦੇਣਾ ਚਾਹੀਦੈ ਜਿਸ ਨਾਲ ਚੇਪੇ ਨੂੰ ਰੋਕਿਆ ਜਾ ਸਕਦਾ ਹੈ।
  • ਨਿੰਮ ਦੀ ਖਲ਼ ਦਾ 5 ਪ੍ਰਤੀਸ਼ਤ ਘੋਲ ਦਾ ਛਿੜਕਾਅ ਕਰੋ।
  • ਕੀੜਿਆਂ ਦਾ ਜ਼ਿਆਦਾ ਹਮਲਾ ਹੋਣ ਦੀ ਹਾਲਤ ’ਚ ਆਕਸੀਡੇਮੇਟਾਨ ਮਿਥਾਈਲ 25 ਈ.ਸੀ. ਜਾਂ ਡਾਇਮੈਥੋਏਟ 30 ਈ.ਸੀ. ਦੀ 500 ਉੁਸ ਮਾਤਰਾ ਦਾ 500 ਲੀਟਰ ਪਾਣੀ ’ਚ ਘੋਲ ਕੇ ਛਿੜਕਾਅ ਕਰੋ।

2. ਮਸਟਰਡ ਸਾ ਲਾਈ (ਸਰ੍ਹੋਂ ਦੀ ਆਰਾ ਮੱਖੀ): ਆਮ ਤੌਰ ’ਤੇ ਸਰ੍ਹੋਂ ’ਤੇ ਮੱਖੀ ਦਾ ਪ੍ਰਕੋਪ ਸਵੇਰੇ ਅਤੇ ਸ਼ਾਮ ਦੇ ਸਮੇਂ ਜ਼ਿਆਦਾ ਹੁੰਦੀ ਹੈ, ਇਹ ਮੱਖੀ ਸਰ੍ਹੋਂ ਦੇ ਪੱਤਿਆਂ ਦੇ ਆਸ-ਪਾਸ ਹਮਲਾ ਕਰਦੀ ਹੈ, ਅਤੇ ਵਿੱਚ ਦੇ ਸਮੇਂ ਮੱਖੀ ਮਿੱਟੀ ’ਚ ਲੁਕੀ ਰਹਿੰਦੀ ਹੈ ਇਸ ਦੇ ਪਿਊਪਾ ਮਿੱਟੀ ’ਚ ਦਿਖਾਈ ਦਿੰਦੇ ਹਨ।

-ਡਾ. ਜੇਐੱਸ ਮਿਸ਼ਰਾ, 
ਖਰਪਤਵਾਰ ਖੋਜ ਨਿਦੇਸ਼ਾਲਿਆ ਜਬਲਪੁਰ, ਐੱਮਪੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!