ਆਪਣੇ ਬੱਚਿਆਂ ਨੂੰ ਬਣਾਓ ਆਤਮਨਿਰਭਰ Make your children self-reliant ਸਿੰਮੀ ਆਪਣੇ ਮਾਂ-ਬਾਪ ਦੀ ਲਾਡਲੀ ਬੇਟੀ ਸੀ ਬਚਪਨ ‘ਚ ਉਸ ਦੀ ਹਰ ਫਰਮਾਇਸ਼ ਪੂਰੀ ਹੁੰਦੀ ਤੇ ਮਾਂ ਬਾਪ ਉਸ ਦੇ ਅੱਗੇ-ਪਿੱਛੇ ਘੁੰਮਦੇ ਕਿ ਉਨ੍ਹਾਂ ਦੀ ਬੇਟੀ ਨੂੰ ਕਿਸੇ ਤਰ੍ਹਾਂ ਦਾ ਕਸ਼ਟ ਨਾ ਹੋਵੇ ਹੌਲੀ-ਹੌਲੀ ਸਿੰਮੀ ਵੱਡੀ ਹੁੰਦੀ ਰਹੀ ਮਾਂ-ਬਾਪ ਬਿਜ਼ੀ ਰਹਿਣ ਲੱਗੇ ਸਿੰਮੀ ਆਪਣਾ ਕੰਮ ਵੀ ਮੰਮੀ-ਪਾਪਾ ਤੋਂ ਕਰਾਉਂਦੀ ਖੁਦ ਕੁਝ ਨਾ ਕਰਦੀ
ਸੰਬੰਧਿਤ ਲੇਖ: ਕਿਉਂ ਕਤਰਾਉਂਦੇ ਹਨ ਬੱਚੇ ਰਿਸ਼ਤੇਦਾਰਾਂ ਤੋਂ
ਕਿਉਂਕਿ ਸਿੰਮੀ ਨੂੰ ਕਰਨ ਦੀ ਆਦਤ ਜੋ ਨਹੀਂ ਸੀ ਮਾਂ-ਬਾਪ ਵੀ ਹੁਣ ਉਸ ਤੋਂ ਦੁਖੀ ਰਹਿਣ ਲੱਗੇ ਕਿ ਆਪਣਾ ਕੰਮ ਤਾਂ ਖੁਦ ਕਰੇ ਉਦੋਂ ਉਨ੍ਹਾਂ ਨੂੰ ਸਮਝ ਆਇਆ ਕਿ ਅਸੀਂ ਅਜਿਹਾ ਕਰੀਏ ਹੀ ਕਿਉਂ ਕਿ ਸਾਨੂੰ ਕੱਲ੍ਹ ਵੀ ਅਜਿਹਾ ਹੀ ਦੁੱਖ ਚੁੱਕਣ ‘ਤੇ ਮਜ਼ਬੂਰ ਹੋਣਾ ਪਵੇ ਇਸ ਲਈ ਆਪਣੇ ਬੱਚਿਆਂ ਨੂੰ ਉਨ੍ਹਾਂ ਦਾ ਖੁਦ ਦਾ ਕੰਮ ਖੁਦ ਕਰਨ ਤੇ ਹਰ ਤਰ੍ਹਾਂ ਦਾ ਰਚਨਾਤਮਕ ਕੰਮ ਕਰਨ ਦੀ ਪ੍ਰੇਰਨਾ ਦੇਈਏ
- ਬੁਰੱਸ਼, ਪੇਸਟ, ਟਾਵਲ ਬੱਚੇ ਦੀ ਪਹੁੰਚ ਦੇ ਕੋਲ ਹੋਣਾ ਭਾਵ ਬੱਚਾ ਖੁਦ ਬੁਰੱਸ਼ ਕਰਕੇ ਆਪਣੇ ਸਮਾਨ ਵਾਪਸ ਉੱਥੇ ਰੱਖੇ ਅਜਿਹਾ ਤੁਹਾਨੂੰ ਸਿਖਾਉਣਾ ਪਵੇਗਾ ਇਸ ਨਾਲ ਬੱਚਾ ਕੁਝ ਮੰਗੇਗਾ ਨਹੀਂ
- ਜ਼ਰੂਰਤ ਦਾ ਸਮਾਨ ਮੰਗਣ ਤੋਂ ਪਹਿਲਾਂ ਹੀ ਉਸ ਨੂੰ ਦਿਓ ਤੇ ਸਮਝਾਓ ਸਕੂਲੀ ਯੂਨੀਫਾਰਮ, ਬੂਟ, ਖਿਡੌਣੇ ਵਗੈਰਾ ਸਭ ਇੱਕ ਜਗ੍ਹਾ ਰੱਖੋ
- ਛੋਟਾ-ਮੋਟਾ ਸਮਾਨ ਨਜ਼ਦੀਕੀ ਦੁਕਾਨ ਤੋਂ ਬੱਚਿਆਂ ਤੋਂ ਮੰਗਾਉਂਦੇ ਰਹੋ ਇੱਕ ਤਾਂ ਉਨ੍ਹਾਂ ਨੂੰ ਬਚਪਨ ‘ਚ ਹੀ ਸ਼ਾੱਪਿੰਗ ਕਰਨੀ ਆ ਜਾਏਗੀ ਦੂਜਾ ਡਰ ਤੇ ਸੰਕੋਚ ਵੀ ਖ਼ਤਮ ਹੋਵੇਗਾ
- ਵੈਸੇ ਬਚਪਨ ‘ਚ ਛੋਟੇ ਬੱਚਿਆਂ ਨੂੰ ਕੰਮ ਕਰਨ ਦਾ ਕੁਝ ਜ਼ਿਆਦਾ ਹੀ ਸ਼ੌਂਕ ਹੁੰਦਾ ਹੈ ਪਰ ਉਨ੍ਹਾਂ ਦੇ ਮਾਪੇ ਕੰਮ ਕਰਨ ਤੋਂ ਰੋਕਦੇ ਹਨ ਜੇਕਰ ਉਹ ਕਰਦੇ ਹਨ ਤਾਂ ਕਰਨ ਦਿਓ ਚਾਹੇ ਗਲਤ ਹੀ ਕਿਉਂ ਨਾ ਹੋਵੇ ਗਲਤ ਕਰਨ ਤੋਂ ਬਾਅਦ ਹੀ ਬੱਚਾ ਸਿਖਦਾ ਹੈ ਉਸ ਨੂੰ ਕੰਮ ਕਰਨ ਦੀ ਪ੍ਰੇਰਨਾ ਦਿਓ ਤੇ ਸ਼ਾਬਾਸ਼ੀ ਜ਼ਰੂਰ ਦਿਓ
- ਬੱਚਿਆਂ ਨੂੰ ਸ਼ੁਰੂ ਤੋਂ ਹੀ ਸ਼ਿਸ਼ਟਾਚਾਰ ਸਿਖਾਓ ਤੇ ਰੋਜ਼ ਹੀ ਚੰਗੀਆਂ ਗੱਲਾਂ ਦਾ ਗਿਆਨ ਦਿਓ ਤੇ ਵਾਰ-ਵਾਰ ਦੁਹਰਾਓ ਵੀ ਉਦੋਂ ਗੱਲ ਬੱਚੇ ਦੇ ਦਿਮਾਗ ‘ਚ ਬੈਠਦੀ ਹੈ
- ਅਕਸਰ ਘਰ ਦਾ ਕੋਈ ਮੈਂਬਰ ਬੱਚਿਆਂ ਦਾ ਸਕੂਲ ਦਾ ਕੰਮ ਖੁਦ ਕਰ ਦਿੰਦਾ ਹੈ ਅਜਿਹਾ ਬਿਲਕੁਲ ਨਾ ਕਰੋ ਖੁਦ ਆਪਣੇ ਕੋਲ ਬਿਠਾ ਕੇ ਬੱਚਿਆਂ ਨੂੰ ਘਰ ਦਾ ਕੰਮ ਕਰਾਓ
- ਦੂਜਿਆਂ ਦੀ ਵਸਤੂ ਦੀ ਵਰਤੋਂ ਕਰਨ ਨਾਲ ਖੁਦ ਤਾਂ ਬਚੋ ਹੀ, ਬੱਚਿਆਂ ਨੂੰ ਵੀ ਰੋਕੋ
- ਬੱਚਿਆਂ ਨੂੰ ਖੇਡ-ਖੇਡ ‘ਚ ਪੜ੍ਹਾਉਣਾ ਤੇ ਬੱਚਤ ਕਰਨਾ ਵੀ ਸਮਝਾਓ ਅੱਗੇ ਲਈ ਉਸ ਦੀ ਬਹੁਤ ਚੰਗੀ ਆਦਤ ਬਣ ਜਾਵੇਗੀ
- ਰਾਤ ਨੂੰ ਟਾਇਲਟ ਵਗੈਰਾ ਕਰਵਾ ਕੇ ਬੱਚਿਆਂ ਦੇ ਹੱਥ ਮੂੰਹ ਧੋ ਕੇ ਸੁਵਾਉਣ ਦੀ ਆਦਤ ਪਾਓ ਤੇ ਅਜਿਹਾ ਉੁਨ੍ਹਾਂ ਨੂੰ ਖੁਦ ਕਰਨ ਦਿਓ ਇਸ ਨਾਲ ਨੀਂਦ ਚੰਗੀ ਆਏਗੀ
ਅਲਕਾ ਅਮਰੀਸ਼ ਚੌਧਰੀ
ਸੱਚੀ ਸ਼ਿਕਸ਼ਾ ਪੰਜਾਬੀ ਮੈਗਜ਼ੀਨ ਨਾਲ ਜੁੜੇ ਹੋਰ ਅਪਡੇਟਾਂ ਪ੍ਰਾਪਤ ਕਰਨ ਲਈ, ਸਾਨੂੰ Facebook, Twitter, LinkedIn और Instagram, YouTube ਤੇ ਫਾਲੋ ਕਰੋ.