maha paropakaar divas -sachi shiksha punjabi

2ਵਾਂ ਪਾਵਨ ਮਹਾਂਪਰਉਪਕਾਰ ਦਿਵਸ 23 ਸਤੰਬਰ ਵਿਸ਼ੇਸ਼

‘ਰੂਹਾਨੀ ਦੌਲਤ ਕਿਸੇ ਬਾਹਰੀ ਦਿਖਾਵੇ ’ਤੇ ਬਖਸ਼ਿਸ਼ ਨਹੀਂ ਕੀਤੀ ਜਾਂਦੀ ਇਸ ਰੂਹਾਨੀ ਦੌਲਤ ਲਈ ਉਹ ਬਰਤਨ ਪਹਿਲਾਂ ਤੋਂ ਹੀ ਤਿਆਰ ਹੁੰਦਾ ਹੈ ਜਿਸਨੂੰ ਸਤਿਗੁਰੂ ਆਪਣੀ ਨਜ਼ਰ-ਏ-ਮਿਹਰ ਨਾਲ ਪੂਰਾ ਕਰਦਾ ਹੈ ਅਤੇ ਆਪਣੀ ਨਜ਼ਰ-ਏ-ਮਿਹਰ ਨਾਲ ਉਹ ਕੰਮ ਲੈਂਦਾ ਹੈ ਜਿਸ ਦੇ ਬਾਰੇ ਦੁਨੀਆਂ ਵਾਲੇ ਸੋਚ ਵੀ ਨਹੀਂ ਸਕਦੇ’

ਸਤਿਗੁਰੂ ਉਹ ਕੁਝ ਵੀ ਕਰ ਸਕਦੇ ਹਨ ਜੋ ਦੁਨੀਆਂ ਦੀ ਕੋਈ ਤਾਕਤ ਅਜਿਹਾ ਨਹੀਂ ਕਰ ਸਕਦੀ ਸਤਿਗੁਰੂ ਦੋ ਜਹਾਨਾਂ ਦੀ ਦੌਲਤ ਦੇ ਸਵਾਮੀ ਹੁੰਦੇ ਹਨ ਆਪਣੀ ਰੂਹਾਨੀ ਦੌਲਤ ਉਹ ਉਸੇ ਪਾਤਰ ਨੂੰ ਸੌਂਪਦੇ ਹਨ ਜੋ ਇਸਦਾ ਅਧਿਕਾਰੀ ਹੁੰਦਾ ਹੈ ਇਸ ਰੂਹਾਨੀ ਦੌਲਤ ਲਈ ਸਤਿਗੁਰੂ ਉਸੇ ਨੂੰ ਚੁਣਦਾ ਹੈ ਜੋ ਧੁਰਧਾਮ ਤੋਂ ਇਸ ਨੂੰ ਪਾਉਣ ਦਾ ਅਧਿਕਾਰੀ ਹੁੰਦਾ ਹੈ ਪਰਮ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਮੌਜ਼ੂਦਾ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਆਪਣਾ ਉੱਤਰਾਧਿਕਾਰੀ (ਡੇਰਾ ਸੱਚਾ ਸੌਦਾ ਦੀ ਗੁਰਗੱਦੀ ਦਾ ਅਧਿਕਾਰੀ) ਬਣਾ ਕੇ ਆਪਣੇ ਉਪਰੋਕਤ ਬਚਨਾਂ ਨੂੰ ਸਾਕਾਰ ਕੀਤਾ

23 ਸਤੰਬਰ 1990 ਦਾ ਉਹ ਮਹਾਂਪਵਿੱਤਰ ਦਿਨ ਜਿਸ ਦਿਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਜਦੋਂ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਤੌਰ ਤੀਜੇ ਪਾਤਸ਼ਾਹ ਬਿਰਾਜਮਾਨ ਕੀਤਾ ਤਾਂ ਇਸ ਤਰ੍ਹਾਂ ਇਹ ਦਿਨ ਡੇਰਾ ਸੱਚਾ ਸੌਦਾ ਦਾ ਸੁਨਹਿਰੀ ਇਤਿਹਾਸ ਬਣ ਗਿਆ ਇਸ ਦਿਨ 23 ਸਤੰਬਰ ਦੀ ਮਹਾਨਤਾ ਨੂੰ ਹਰ ਖੁਸ਼-ਕਿਸਮਤ ਜੀਵ ਭਲੀ-ਭਾਂਤੀ ਜਾਣਦਾ ਹੈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 32 ਸਾਲ ਪਹਿਲਾਂ ਅੱਜ ਦੇ ਹੀ ਦਿਨ ਯਾਨੀ 23 ਸਤੰਬਰ 1990 ਨੂੰ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਆਪਣਾ ਉੱਤਰਾਧਿਕਾਰੀ ਬਣਾ ਕੇ ਸਾਧ-ਸੰਗਤ ਨੂੰ ਦੱਸ ਦਿੱਤਾ ਕਿ ਅਸੀਂ ਜਵਾਨ ਹੋ ਕੇ ਆ ਗਏ ਹਾਂ ਅਤੇ ਇਹ ਵੀ ਸਪੱਸ਼ਟ ਕੀਤਾ ਕਿ ਮੌਜ ਹੁਣ ਪੂਰੀ ਤੂਫਾਨ ਮੇਲ ਕੰਮ ਕਰੇਗੀ ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਇਸ ਪਰਉਪਕਾਰੀ ਕਰਮ ਨਾਲ ਇੱਕ ਨਵੇਂ ਸੁਨਹਿਰੀ ਇਤਿਹਾਸ ਦੀ ਸਿਰਜਨਾ ਕਰਕੇ ਸਾਰੇ ਭਰਮ-ਭੁਲੇਖਿਆਂ ਨੂੰ ਦੂਰ ਕਰ ਦਿੱਤਾ, ਕਿਉਂਕਿ ਸਤਿਗੁਰੂ ਖੁਦ ਸਰਵ-ਸਮਰੱਥ ਸਭ ਕੁਝ ਖੁਦ ਕਰਨ-ਕਰਾਵਨਹਾਰ ਹੈ ਸਤਿਗੁਰੂ ਦੇ ਹੁਕਮ ’ਚ ਰਹਿ ਕੇ ਹੀ ਹਰ ਖੁਸ਼ੀ ਨੂੰ ਪਾਇਆ ਜਾ ਸਕਦਾ ਹੈ, ਇਹ ਸੱਚਾਈ ਵੀ ਸਤਿਗੁਰੂ ਨੇ ਸ਼ਰੇਆਮ ਸੰਗਤ ’ਚ ਦੱਸੀ ਹੈ

ਗੁਰਗੱਦੀ ਸੌਂਪਣ ਦੀ ਆਪਣੀ ਮੰਸ਼ਾ ਪੂਜਨੀਕ ਪਰਮ ਪਿਤਾ ਜੀ ਨੇ ਸਾਧ-ਸੰਗਤ ਦੇ ਜ਼ਿੰਮੇਵਾਰਾਂ ਨਾਲ ਡੇਢ ਦੋ ਸਾਲ ਪਹਿਲਾਂ ਮੀਟਿੰਗਾਂ ’ਚ ਸਪੱਸ਼ਟ ਕਰ ਦਿੱਤੀ ਸੀ ਜ਼ਿੰਮੇਵਾਰਾਂ ਨਾਲ ਗੁਰਗੱਦੀ ਨੂੰ ਲੈ ਕੇ ਰਾਇ-ਮਸ਼ਵਰਾ ਕੀਤਾ ਸਰਵ-ਸਮਰੱਥ ਸਤਿਗੁਰੂ ਜੀ ਨੇ ਫਰਮਾਇਆ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਬਾਅਦ ਗੁਰਗੱਦੀ ਨੂੰ ਲੈ ਕੇ ਕੋਈ ਝਗੜਾ ਨਾ ਹੋਵੇ ਜਿਵੇਂ ਕਿ ਅਕਸਰ ਹੁੰਦਾ ਆਇਆ ਹੈ ਅਸੀਂ ਖੁਦ ਆਪਣੇ ਹੱਥਾਂ ਨਾਲ ਆਪਣੀ ਹੀ ਹਜ਼ੂਰੀ ’ਚ ਅਜਿਹਾ ਕੰਮ ਕਰਕੇ ਦਿਖਾਵਾਂਗੇ ਜੋ ਅੱਜ ਤੱਕ ਨਾ ਕਿਸੇ ਨੇ ਕੀਤਾ ਹੋਵੇ ਅਤੇ ਸ਼ਾਇਦ ਹੀ ਕੋਈ ਕਰ ਸਕੇ
ਬੇਪਰਵਾਹ ਮਸਤਾਨਾ ਜੀ ਨੇ ਆਪਣੇ ਸਮੇਂ ’ਚ ਪੁਖਤਾ (ਪੱਕਾ) ਕੰਮ ਕੀਤਾ ਪਰ ਇੱਕ ਛੋਟੀ ਜਿਹੀ ਭੁੱਲ ਜੋ ਉਸ ਸਮੇਂ ਦੇ ਪ੍ਰਬੰਧਕਾਂ, ਜ਼ਿੰਮੇਵਾਰਾਂ ਤੋਂ ਰਹਿ ਗਈ ਸੀ, ਕਿਉਂਕਿ ਬੇਪਰਵਾਹ ਜੀ ਦੇ ਉਸ ਮੌਕੇ ਦੀ ਸਾਰੀ ਕਾਰਵਾਈ ਨੂੰ ਲਿਖਤ ਰੂਪ ’ਚ ਯਾਨੀ ਪੱਕੇ ਕਾਗਜ਼ਾਂ ’ਤੇ ਨਹੀਂ ਲਿਖਿਆ ਗਿਆ ਸੀ, ਸਿਰਫ਼ ਇਸ ਕਾਰਨ ਦਰਬਾਰ ’ਚ ਪਹਿਲਾਂ ਜੋ ਹੋਇਆ ਉਹ ਸਭ ਨੂੰ ਹੀ ਪਤਾ ਹੈ, ਪਰ ਅਸੀਂ ਨਹੀਂ ਚਾਹੁੰਦੇ ਕਿ ਦੁਬਾਰਾ ਫਿਰ ਵੈਸਾ ਹੋਵੇ’

ਪੂਜਨੀਕ ਪਰਮ ਪਿਤਾ ਜੀ ਨੇ ਜ਼ਿੰਮੇਵਾਰਾਂ ਨੂੰ ਹੌਂਸਲਾ ਦਿੰਦੇ ਹੋਏ ਫਰਮਾਇਆ ‘ਅਸੀਂ ਕਿਤੇ ਜਾਂਦੇ ਨਹੀਂ ਅਸੀਂ ਹਮੇਸ਼ਾ ਤੁਹਾਡੇ ਨਾਲ ਹੀ ਰਹਾਂਗੇ ਜੋ ਕੁਝ ਵੀ ਅਸੀਂ ਕਰਾਂਗੇ, ਤੁਹਾਡੇ ਫਾਇਦੇ ਲਈ, ਸਾਧ-ਸੰਗਤ ਦੇ ਭਲੇ ਲਈ ਕਰਾਂਗੇ ਤੁਸੀਂ ਕਿਸੇ ਇਹੋ ਜਿਹੇ ਪ੍ਰੇਮੀ ਦਾ ਨਾਂਅ-ਪਤਾ ਲਿਖ ਕੇ ਦਿਓ ਜੋ ਪੜਿ੍ਹਆ-ਲਿਖਿਆ, ਸੋਹਣਾ ਜਵਾਨ, ਘਰੋਂ-ਬਾਹਰੋਂ ਤਗੜਾ, ਜ਼ਮੀਨ-ਜਾਇਦਾਦ ਵਾਲਾ, ਆਪਣੇ ਨਗਰ ’ਚ ਉਸ ਦਾ ਪ੍ਰਭਾਵ ਹੋਵੇ ਤੇ ਚਾਰ ਬੰਦੇ ਉਸ ਦੇ ਪਿੱਛੇ ਲਗਦੇ ਹੋਣ’ ਆਪਣੇ ਭਾਵੀ ਉੱਤਰਾਧਿਕਾਰੀ ਦੀਆਂ ਸਾਰੀਆਂ ਨਿਸ਼ਾਨੀਆਂ ਪੂਜਨੀਕ ਪਰਮ ਪਿਤਾ ਜੀ ਨੇ ਪਹਿਲਾਂ ਹੀ ਦੱਸ ਦਿੱਤੀਆਂ ਸੀ, ਪਰ ਫਿਰ ਵੀ ਕਿਸੇ ਨੂੰ ਪਤਾ ਤੱਕ ਨਹੀਂ ਚੱਲਿਆ ਸੀ

ਜੀਵ ਤਾਂ ਅੰਨ੍ਹਾ ਹੈ, ਅੰਨ੍ਹਾ ਜੀਵ ਅੱਖਾਂ ਵਾਲੇ ਨੂੰ ਕਿਵੇਂ ਰਸਤਾ ਦਿਖਾ ਸਕਦਾ ਹੈ? ਪੂਜਨੀਕ ਸਤਿਗੁਰੂ ਜੀ, ਤੁਸੀਂ ਜੋ ਵੀ ਕਰੋਂਗੇ ਸਾਨੂੰ ਮਨਜ਼ੂਰ ਹੈ, ਸੇਵਾਦਾਰਾਂ ਨੇ ਹੱਥ ਜੋੜ ਕੇ ਪੂਜਨੀਕ ਪਰਮ ਪਿਤਾ ਜੀ ਨੂੰ ਅਰਜ਼ ਕੀਤੀ ਡੇਢ-ਦੋ ਸਾਲ ਮੀਟਿੰਗਾਂ ਦੌਰਾਨ ਹੀ ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਉੱਤਰਾਧਿਕਾਰੀ ਨੂੰ ਪਹਿਲਾਂ ਹੀ ਪੱਕੀ ਲਿਖਤ ਨਾਲ ਨਾਮਿਤ ਕਰ ਲਿਆ ਸੀ ਅਤੇ ਪੂਜਨੀਕ ਪਰਮ ਪਿਤਾ ਜੀ ਵੱਲੋਂ ਗੁਰਗੱਦੀ ਰਸਮ ਦਾ ਦਿਨ, ਸਮਾਂ, ਤਾਰੀਖ ਵੀ ਪਹਿਲਾਂ ਹੀ ਤੈਅ ਕਰ ਲਈ ਸੀ ਪੂਜਨੀਕ ਪਰਮ ਪਿਤਾ ਜੀ ਨੇ ਆਪਣੇ ਉੱਤਰਾਧਿਕਾਰੀ ਬਾਰੇ ਫਰਮਾਇਆ, ‘ਜੈਸਾ ਅਸੀਂ ਚਾਹੁੰਦੇ ਸੀੇ, ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਨੇ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਗੁਣਵਾਨ (ਸਰਵਗੁਣ ਸੰਪੰਨ) ਨੌਜਵਾਨ ਸਾਨੂੰ ਲੱਭ ਕੇ ਦਿੱਤਾ ਹੈ ਅਸੀਂ ਇਨ੍ਹਾਂ ਨੂੰ ਅਜਿਹਾ ਬੱਬਰ ਸ਼ੇਰ ਬਣਾਵਾਂਗੇ ਜੋ ਮੂੰਹ-ਤੋੜ ਜਵਾਬ ਦੇਵੇਗਾ

ਪਹਾੜ ਵੀ ਅਗਰ ਇਨ੍ਹਾਂ ਨਾਲ ਟਕਰਾਏਗਾ ਤਾਂ ਉਹ ਵੀ ਚੂਰ-ਚੂਰ ਹੋ ਜਾਏਗਾ ਅਸੀਂ ਇਨ੍ਹਾਂ ਨੂੰ ਆਪਣਾ ਸਵਰੂਪ ਬਣਾਇਆ ਹੈ ਇਸ ਬਾਡੀ ’ਚ ਅਸੀਂ ਖੁਦ ਕੰਮ ਕਰਾਂਗੇ ਕਿਸੇ ਨੇ ਘਬਰਾਉਣਾ ਨਹੀਂ ਸਾਧ-ਸੰਗਤ ਦੀ ਸੇਵਾ ਅਤੇ ਸੰਭਾਲ ਪਹਿਲਾਂ ਤੋਂ ਕਈ ਗੁਣਾ ਵਧ ਕੇ ਹੋਵੇਗੀ ਡੇਰਾ ਅਤੇ ਸਾਧ-ਸੰਗਤ ਅਤੇ ਨਾਮ ਵਾਲੇ ਜੀਵ ਦਿਨ-ਦੁੱਗਣੀ, ਰਾਤ-ਚੌਗੁਣੀ, ਕਈ ਗੁਣਾ ਵਧਣਗੇ ਕਿਸੇ ਨੇ ਚਿੰਤਾ, ਫਿਕਰ ਨਹੀਂ ਕਰਨਾ ਅਸੀਂ ਕਿਤੇ ਜਾਂਦੇ ਨਹੀਂ, ਹਰ ਸਮੇਂ ਅਤੇ ਹਮੇਸ਼ਾ ਸਾਧ-ਸੰਗਤ ਨਾਲ ਹਾਂ’ ਬੇਸ਼ੱਕ ਉਹ ਮਹਾਨ ਹਸਤੀ ਆਮ ਇਨਸਾਨ ਦੀ ਤਰ੍ਹਾਂ ਸੰਸਾਰ-ਸਮਾਜ ’ਚ ਵਿਚਰਦੀ ਹੈ, ਪਰ ਜਦੋਂ ਠੀਕ ਸਮਾਂ ਆਉਂਦਾ ਹੈ ਤਾਂ ਉਹ ਦੁਨੀਆਂ ’ਤੇ ਪ੍ਰਗਟ ਹੋ ਜਾਂਦੀ ਹੈ ਇਸੇ ਤਰ੍ਹਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਇੱਕ ਮਹਾਨ ਹਸਤੀ ਹੁੰਦੇ ਹੋਏ ਵੀ 23 ਸਾਲ ਤੱਕ ਆਮ ਲੋਕਾਂ ਦੀ ਤਰ੍ਹਾਂ ਉਨ੍ਹਾਂ ’ਚ, ਸਮਾਜ ’ਚ ਵਿਚਰਦੇ ਰਹੇ ਪਰ ਆਪਣੀ ਉੱਚ ਰੂਹਾਨੀ ਹਸਤੀ ਦੇ ਬਾਰੇ ਕਿਸੇ ਨੂੰ ਵੀ ਭੇਦ ਨਹੀਂ ਲੱਗਣ ਦਿੱਤਾ ‘ਨੰਬਰਦਾਰਾਂ ਦਾ ਕਾਕਾ’ ਹੀ ਲੋਕ ਪੂਜਨੀਕ ਗੁਰੂ ਜੀ ਨੂੰ ਸਮਝਦੇ ਰਹੇ

ਸਤਿਗੁਰੂ ਨੂੰ ਪ੍ਰਗਟ ਕੀਤਾ 23 ਸਤੰਬਰ 1990:

ਪੂਜਨੀਕ ਪਰਮ ਪਿਤਾ ਜੀ ਨੇ ਗੁਰਗੱਦੀ ਦਾ ਦਿਨ, ਸਮਾਂ, ਤਾਰੀਖ 23 ਸਤੰਬਰ ਤੈਅ ਕੀਤੀ, ਪਰ ਗੁਰਗੱਦੀ ਦੇ ਬਾਰੇ ਪੱਕੀ ਕਾਰਵਾਈ, ਸਾਰੀ ਸਰਕਾਰੀ ਕਾਰਵਾਈ ਕਈ ਦਿਨ ਪਹਿਲਾਂ ਹੀ ਆਪਣੀ ਵਸੀਅਤ ਪੂਰੀ ਕਰਵਾ ਲਈ ਸੀ ਗੁਰਗੱਦੀ ਦੀ ਵਸੀਅਤ ’ਚ ਇਹ ਸ਼ਬਦ ਵਿਸ਼ੇਸ਼ ਤੌਰ ’ਤੇ ਲਿਖਵਾਏ ਕਿ ‘ਅੱਜ ਤੋਂ ਹੀ ਸਭ ਕੁਝ’, ਡੇਰੇ ਦਾ ਧਨ, ਜ਼ਮੀਨ-ਜਾਇਦਾਦ ਅਤੇ ਸਾਧ-ਸੰਗਤ ਦੀ ਸੰਭਾਲ ਦੀ ਜ਼ਿੰਮੇਵਾਰੀ ‘ਅੱਜ ਤੋਂ ਹੀ ਇਨ੍ਹਾਂ ਦੀ (ਪੂਜਨੀਕ ਗੁਰੂ ਜੀ ਦੇ ਨਾਂਅ) ਹੈ’ 23 ਸਤੰਬਰ ਦੇ ਭਾਗਾਂ ਵਾਲੇ ਦਿਨ ਦੀ ਸਵੇਰ ਡੇਰਾ ਸੱਚਾ ਸੌਦਾ (ਸ਼ਾਹ ਮਸਤਾਨਾ ਜੀ ਧਾਮ) ’ਚ ਅਨੋਖਾ ਉਤਸ਼ਾਹ, ਉਮੰਗ ਅਤੇ ਆਨੰਦ ਲੈ ਕੇ ਆਈ ਜਿਵੇਂ ਹੀ ਸਵੇਰੇ 9 ਵਜੇ ਰੂਹਾਨੀ ਮਜਲਿਸ ਦਾ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਪਹਿਲਾਂ ਪੂਜਨੀਕ ਪਰਮ ਪਿਤਾ ਜੀ ਸ਼ਾਹੀ ਸਟੇਜ਼ ’ਤੇ ਬਿਰਾਜ਼ਮਾਨ ਹੋਏ

ਫਿਰ ਪੂਜਨੀਕ ਪਰਮ ਪਿਤਾ ਜੀ ਦੇ ਹੁਕਮ ਅਨੁਸਾਰ ਪੂਜਨੀਕ ਬਾਪੂ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਅਤੇ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦੇ ਇਕਲੌਤੇ ਲਾਡਲੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੂਰੇ ਆਦਰ ਸਹਿਤ ਸਟੇਜ਼ ’ਤੇ ਪੂਜਨੀਕ ਪਰਮ ਪਿਤਾ ਜੀ ਦੇ ਨਾਲ ਸੁਸ਼ੋਭਿਤ ਕੀਤਾ, ਪੂਜਨੀਕ ਪਰਮ ਪਿਤਾ ਜੀ ਨੇ ਸਟੇਜ਼ ’ਤੇ ਆਪਣੇ ਕੋਲ ਬਿਠਾਇਆ ਉਹ ਦ੍ਰਿਸ਼ ਬਹੁਤ ਹੀ ਆਨੰਦਾਇਕ, ਰੂਹ ਨੂੰ ਆਕਰਸ਼ਿਤ ਕਰਨ ਵਾਲਾ, ਸਾਧ-ਸੰਗਤ ਨੂੰ ਮਦਮਸਤ ਕਰ ਰਿਹਾ ਸੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਇੱਕ ਸੁੰਦਰ ਚਮਕੀਲੇ ਫੁੱਲਾਂ ਦਾ ਹਾਰ ਪੂਜਨੀਕ ਗੁਰੂ ਜੀ ਦੇ ਗਲੇ ’ਚ ਪਹਿਨਾਇਆ ਅਤੇ ਇਲਾਹੀ ਪ੍ਰਸ਼ਾਦ ਖੁਆ ਕੇ ਗੁਰਗੱਦੀ ਦੀ ਰਸਮ ਨੂੰ ਮਰਿਆਦਾਪੂਰਵਕ ਪੂਰਾ ਕੀਤਾ ਪੂਜਨੀਕ ਪਰਮ ਪਿਤਾ ਜੀ ਨੇ ਇਸ ਮੌਕੇ ਗੁਰਗੱਦੀ ਨੂੰ ਲੈ ਕੇ ਅਨਮੋਲ ਬਚਨ ਫਰਮਾਏ ਅਤੇ ਇਸ ਸਬੰਧੀ ਆਪਣਾ ਹੁਕਮਨਾਮਾ ਵੀ ਪੜ੍ਹ ਕੇ ਸਾਧ-ਸੰਗਤ ’ਚ ਸੁਣਾਇਆ ਗਿਆ ਸਾਰੀ ਸਾਧ-ਸੰਗਤ ਨੂੰ ਹਲਵੇ ਦਾ ਪ੍ਰਸ਼ਾਦ ਵੰਡਿਆ ਗਿਆ

ਰੂਹਾਨੀਅਤ ’ਚ ਗੁਰਗੱਦੀ ਦੀ ਬਹੁਤ ਹੀ ਮਹੱਤਤਾ ਹੁੰਦੀ ਹੈ ਪੂਰਨ ਸੰਤ-ਸਤਿਗੁਰੂ ਮਾਲਕ ਦੇ ਹੁਕਮ ਅਨੁਸਾਰ ਦੁਨੀਆ ਦੇ ਉੱਧਾਰ ਲਈ ਆਪਣੇ ਰੂਹਾਨੀ ਵਾਰਸ ਬਾਰੇ ਸਾਧ-ਸੰਗਤ ਨੂੰ ਜਾਣੂੰ ਕਰਵਾਉਂਦੇ ਹਨ ਇਤਿਹਾਸ ’ਚ ਬਹੁਤ ਵਾਰ ਅਜਿਹਾ ਹੀ ਹੋਇਆ ਜਦੋਂ ਕਿਸੇ ਗੁਰੂ-ਮਹਾਂਪੁਰਸ਼ ਨੇ ਦੱਸਿਆ ਕਿ ਉਸ ਤੋਂ ਬਾਅਦ ਕੌਣ ਹੋਵੇਗਾ ਪਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਰੂਹਾਨੀਅਤ ਦੇ ਇਤਿਹਾਸ ’ਚ ਨਵੀਂ ਮਿਸਾਲ ਕਾਇਮ ਕੀਤੀ ਆਪ ਜੀ ਨੇ ਖੁਦ ਆਪਣੇ ਪਾਵਨ ਕਰ-ਕਮਲਾਂ ਨਾਲ ਗੁਰਗੱਦੀ ਦੀ ਰਸਮ ਪੂਰੀ ਕੀਤੀ ਅਤੇ ਸਵਾ ਸਾਲ ਤੱਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਨਾਲ ਸਟੇਜ਼ ’ਤੇ ਬਿਰਾਜਮਾਨ ਰਹੇ ਆਪ ਜੀ ਨੇ ਉਸੇ ਦਿਨ ਤੋਂ ਹੀ ਡੇਰਾ ਸੱਚਾ ਸੌਦਾ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਸੌਂਪ ਦਿੱਤੀਆਂ ਆਪ ਜੀ ਨੇ ਫਰਮਾਇਆ,‘ਹਮ ਥੇ, ਹਮ ਹੈਂ ਔਰ ਹਮ ਹੀ ਰਹੇਂਗੇ ਇਹ (ਪੂਜਨੀਕ ਗੁਰੂ ਜੀ) ਹਮਾਰਾ ਹੀ ਸਵਰੂਪ ਹੈਂ ਅਸੀਂ ਖੁਦ ਇਸ ਨੌਜਵਾਨ ਬਾੱਡੀ ’ਚ ਸਭ ਕੰਮ ਕਰਾਂਗੇ’

ਇਹ ਹੈ ਪਵਿੱਤਰ ਹੁਕਮਨਾਮਾ:-

ਸੰਤ ਸ੍ਰੀ ਗੁਰਮੀਤ ਸਿੰਘ ਜੀ (ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਨੂੰ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਦੇ ਹੁਕਮ ਨਾਲ ਜੋ ਬਖਸ਼ਿਸ਼ ਕੀਤੀ ਗਈ ਹੈ, ਸਤਿਪੁਰਸ਼ ਨੂੰ ਮਨਜ਼ੂਰ ਸੀ

  • ਜੋ ਵੀ ਜੀਵ ਇਨ੍ਹਾਂ ਨਾਲ (ਪੂਜਨੀਕ ਹਜ਼ੂਰ ਪਿਤਾ ਜੀ ਨਾਲ) ਪ੍ਰੇਮ ਕਰੇਗਾ, ਉਹ ਮੰਨੋ ਸਾਡੇ ਨਾਲ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਪ੍ਰੇਮ ਕਰਦਾ ਹੈ
  • ਜੋ ਵੀ ਜੀਵ ਇਨ੍ਹਾਂ ਦਾ ਹੁਕਮ ਮੰਨੇਗਾ, ਮੰਨੋ ਸਾਡਾ ਹੁਕਮ ਮੰਨਦਾ ਹੈ
  • ਜੋ ਇਨ੍ਹਾਂ ਨਾਲ ਭੇਦਭਾਵ ਕਰੇਗਾ, ਮੰਨੋ ਉਹ ਸਾਡੇ ਨਾਲ ਭੇਦਭਾਵ ਕਰਦਾ ਹੈ
  • ਇਹ ਰੂਹਾਨੀ ਦੌਲਤ ਕਿਸੇ ਬਾਹਰੀ ਦਿਖਾਵੇ ’ਤੇ ਬਖਸ਼ਿਸ਼ ਨਹੀਂ ਕੀਤੀ ਜਾਂਦੀ ਇਸ ਰੂਹਾਨੀ ਦੌਲਤ ਲਈ ਉਹ ਬਰਤਨ ਪਹਿਲਾਂ ਤੋਂ ਹੀ ਤਿਆਰ ਹੁੰਦਾ ਹੈ ਜਿਸ ਨੂੰ ਸਤਿਗੁਰੂ ਆਪਣੀ ਨਜ਼ਰ-ਮਿਹਰ ਨਾਲ ਪੂਰਾ ਕਰਦਾ ਹੈ ਅਤੇ ਆਪਣੀ ਹੀ ਨਜ਼ਰ-ਮਿਹਰ ਨਾਲ ਉਨ੍ਹਾਂ ਤੋਂ ਉਹ ਕੰਮ ਲੈਂਦਾ ਹੈ, ਜਿਸ ਦੇ ਬਾਰੇ ਦੁਨੀਆ ਵਾਲੇ ਸੋਚ ਵੀ ਨਹੀਂ ਸਕਦੇ

ਜਿਵੇਂ ਕਿ ਇੱਕ ਮੁਸਲਮਾਨ ਫਕੀਰ ਦੇ ਬਚਨ ਹਨ:-

‘ਵਿਚ ਸ਼ਰਾਬੇ ਰੰਗ ਮੁਸੱਲਾ, ਜੇ ਮੁਰਸ਼ਿਦ ਫਰਮਾਵੇ
ਵਾਕਿਫਕਾਰ ਕਦੀਮੀ ਹੁੰਦਾ, ਗਲਤੀ ਕਦੀ ਨਾ ਖਾਵੇ’

ਇਹ ਸਭ ਪਹਿਲਾਂ ਵੀ ਤੁਹਾਡੇ ਸਭ ਦੇ ਸਾਹਮਣੇ ਹੋਇਆ ਸ਼ਹਿਨਸ਼ਾਹ ਮਸਤਾਨਾ ਜੀ ਮਹਾਰਾਜ ਨੇ ਜੋ ਖੇਡ ਖੇਡਿਆ ਉਸ ਸਮੇਂ ਕਿਸੇ ਦੇ ਸਮਝ ’ਚ ਨਹੀਂ ਆਇਆ ਜੋ ਬਖਸ਼ਿਸ਼ ਸ਼ਹਿਨਸ਼ਾਹ ਮਸਤਾਨਾ ਜੀ ਨੇ ਆਪਣੀ ਦਇਆ-ਮਿਹਰ ਨਾਲ ਕੀਤੀ, ਉਸ ਨੂੰ ਦੁਨੀਆ ਦੀ ਕੋਈ ਵੀ ਤਾਕਤ ਹਿਲਾ-ਡੁਲਾ ਨਾ ਸਕੀ ਜੋ ਜੀਵ ਸਤਿਗੁਰੂ ਦੇ ਬਚਨਾਂ ’ਤੇ ਭਰੋਸਾ ਕਰੇਗਾ, ਉਹ ਸੁੱਖ ਪਾਏਗਾ ਮਨ ਤੁਹਾਡਾ ਮਿੱਤਰ ਬਣ ਕੇ ਤੁਹਾਨੂੰ ਧੋਖਾ ਦੇਵੇਗਾ ਇਸ ਲਈ ਜੋ ਪੇ੍ਰਮੀ ਸਤਿਗੁਰੂ ਦਾ ਬਚਨ ਸਾਹਮਣੇ ਰੱਖੇਗਾ ਮਨ ਤੋਂ ਉਹ ਹੀ ਬਚ ਸਕੇਗਾ ਅਤੇ ਸਤਿਗੁਰੂ ਸਦਾ ਉਸ ਦੇ ਅੰਗ-ਸੰਗ ਰਹੇਗਾ

ਪਵਿੱਤਰ ਜੀਵਨ ਝਲਕ:-

ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਰਾਜਸਥਾਨ ਸੂਬੇ ਦੇ ਇੱਕ ਛੋਟੇ ਜਿਹੇ ਪਿੰਡ ਸ੍ਰੀ ਗੁਰੂਸਰ ਮੋਡੀਆ ਤਹਿਸੀਲ ਸੂਰਤਗੜ੍ਹ ਜ਼ਿਲ੍ਹਾ ਸ੍ਰੀ ਗੰਗਾਨਗਰ ਦੇ ਰਹਿਣ ਵਾਲੇ ਹਨ ਆਪ ਜੀ ਨੇ ਪੂਜਨੀਕ ਪਿਤਾ ਨੰਬਰਦਾਰ ਸਰਦਾਰ ਮੱਘਰ ਸਿੰਘ ਜੀ ਦੇ ਘਰ ਪੂਜਨੀਕ ਮਾਤਾ ਨਸੀਬ ਕੌਰ ਜੀ ਇੰਸਾਂ ਦੀ ਪਵਿੱਤਰ ਕੋਖ ਤੋਂ 15 ਅਗਸਤ 1967 ਨੂੰ ਜਗਤ ਉੱਧਾਰ ਲਈ ਅਵਤਾਰ ਧਾਰਨ ਕੀਤਾ ਆਪ ਸਿੱਧੂ ਵੰਸ਼ ਨਾਲ ਸਬੰਧ ਰੱਖਦੇ ਹਨ ਪਿੰਡ ਦੇ ਅਤਿ ਪੂਜਨੀਕ ਸੰਤ ਬਾਬਾ ਤ੍ਰਿਵੈਣੀ ਦਾਸ ਜੀ ਨੇ ਆਪ ਜੀ ਦੇ ਅਵਤਾਰ ਧਾਰਨ ਕਰਨ ਤੋਂ ਪਹਿਲਾਂ ਅਤੇ ਅਵਤਾਰ ਧਾਰਨ ਕਰ ਲੈਣ ਤੋਂ ਬਾਅਦ ਪੂਜਨੀਕ ਬਾਪੂ ਜੀ ਨੂੰ ਸਪੱਸ਼ਟ ਤੌਰ ’ਤੇ ਦੱਸ ਦਿੱਤਾ ਸੀ

ਕਿ ਇਹ ਕੋਈ ਆਮ ਬੱਚਾ ਨਹੀਂ ਹੈ ਖੁਦ, ਮਾਲਕ, ਪਰਮ ਪਿਤਾ ਪਰਮੇਸ਼ਵਰ ਨੇ ਆਪਣਾ ਅਵਤਾਰ ਤੁਹਾਡੇ ਘਰ ਤੁਹਾਡੇ ਬੇਟੇ ਦੇ ਰੂਪ ’ਚ ਭੇਜਿਆ ਹੈ ਅਤੇ ਨਾਲ ਹੀ ਇਹ ਵੀ ਦੱਸਿਆ ਹੈ ਕਿ ਇਹ ਤੁਹਾਡੇ ਕੋਲ 23 ਸਾਲ ਦੀ ਉਮਰ ਤੱਕ ਹੀ ਰਹਿਣਗੇ, ਉਸ ਦੇ ਉਪਰੰਤ ਆਪਣੇ ਉਦੇਸ਼, ਮਾਨਵਤਾ ਅਤੇ ਸ੍ਰਿਸ਼ਟੀ ਦੇ ਉੱਧਾਰ ਲਈ ਉਨ੍ਹਾਂ ਕੋਲ ਚਲੇ ਜਾਣਗੇ ਜਿਨ੍ਹਾਂ ਨੇ 18 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਨ੍ਹਾਂ ਨੂੰ ਤੁਹਾਡੇ ਘਰ ਤੁਹਾਡੀ ਇਕਲੌਤੀ ਸੰਤਾਨ ਦੇ ਰੂਪ ’ਚ ਭੇਜਿਆ ਹੈ

ਆਪ ਜੀ ਬਹੁਤ ਵੱਡੀ ਜ਼ਮੀਨ-ਜਾਇਦਾਦ ਦੇ ਮਾਲਕ ਹਨ ਆਪ ਜੀ ਜਦੋਂ ਸਿਰਫ਼ 23 ਸਾਲ ਦੀ ਉਮਰ ’ਚ ਸਨ ਤਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਆਪਣਾ ਉੱਤਰਾਧਿਕਾਰੀ ਬਣਾ ਕੇ ਡੇਰਾ ਸੱਚਾ ਸੌਦਾ ’ਚ ਬਤੌਰ ਤੀਜੇ ਪਾਤਸ਼ਾਹ ਗੁਰਗੱਦੀ ’ਤੇ ਬਿਰਾਜ਼ਮਾਨ ਕੀਤਾ

ਗੁਰਗੱਦੀ ਦੇ ਬਾਰੇ ਪੂਜਨੀਕ ਪਰਮ ਪਿਤਾ ਜੀ ਦੇ ਬਚਨ

ਇਹ ਕੋਈ ਪਰਿਵਾਰਕ ਜਾਇਦਾਦ ਨਹੀਂ ਹੈ:-

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣੇ ਭਾਵੀ ਵਾਰਸ, ਡੇਰਾ ਸੱਚਾ ਸੌਦਾ ’ਚ ਆਪਣੇ ਉੱਤਰਾਧਿਕਾਰੀ ਦੀ ਤਲਾਸ਼ ’ਚ ਸੰਨ 1989 ਤੋਂ ਲਗਾਤਾਰ ਹਰ ਮਹੀਨੇ ਸੇਵਾਦਾਰਾਂ ਨਾਲ ਮੀਟਿੰਗਾਂ ਕੀਤੀਆਂ ਇਸ ਦੌਰਾਨ ਇੱਕ ਮੀਟਿੰਗ ’ਚ ਸੇਵਾਦਾਰਾਂ ਵੱਲੋਂ ਪੂਜਨੀਕ ਪਰਮ ਪਿਤਾ ਜੀ ਦੇ ਸ਼ਾਹੀ ਪਰਿਵਾਰ ਦੇ ਇੱਕ ਆਦਰਯੋਗ ਮੈਂਬਰ ਦਾ ਨਾਂਅ ਲਿਖਤ ’ਚ ਦਿੱਤਾ

ਤਾਂ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ ਕਿ ਨਹੀਂ ਭਾਈ, ਇਹ ਕੋਈ ਸਾਡੀ ਨਿੱਜੀ ਪਰਿਵਾਰਕ ਜ਼ਮੀਨ-ਜਾਇਦਾਦ ਨਹੀਂ ਹੈ ਇਹ ਰੂਹਾਨੀ ਦੌਲਤ ਕਿਸੇ ਕਾਬਲ ਹਸਤੀ ਨੂੰ ਹੀ ਦਿੱਤੀ ਜਾਏਗੀ ਅਤੇ ਪੂਜਨੀਕ ਪਰਮ ਪਿਤਾ ਜੀ ਨੇ ਸਮਾਂ ਆਉਣ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ 23 ਸਤੰਬਰ 1990 ਨੂੰ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਤੌਰ ਤੀਜੇ ਪਾਤਸ਼ਾਹ ਬਿਰਾਜ਼ਮਾਨ ਕਰਕੇ ਰੂਹਾਨੀਅਤ ਦੀ ਇੱਕ ਬੇਮਿਸਾਲ ਮਿਸਾਲ ਕਾਇਮ ਕੀਤੀ

ਨੌਜਵਾਨ ਬਾੱਡੀ ’ਚ ਬੈਠ ਕੇ ਕੰਮ ਕਰਾਂਗੇ:-

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਜੀ ਨੂੰ 23 ਸਤੰਬਰ ਨੂੰ ਗੁਰਗੱਦੀ ਸੌਂਪਦੇ ਹੋਏ ਸਾਧ-ਸੰਗਤ ’ਚ ਬਚਨ ਫਰਮਾਏ ਕਿ ‘ਸਾਧ-ਸੰਗਤ ਜੀ, ਕੁਦਰਤ ਦੇ ਕਾਨੂੰਨ ਨੂੰ ਤਾਂ ਬਦਲਿਆ ਨਹੀਂ ਜਾ ਸਕਦਾ, ਅਗਰ ਸਾਨੂੰ ਬਜ਼ੁਰਗ ਬਾੱਡੀ ’ਚ ਦੇਖਣਾ ਹੈ ਤਾਂ ਅਸੀਂ ਤੁਹਾਡੇ ਸਾਹਮਣੇ ਬੈਠੇ ਹਾਂ, ਸਾਨੂੰ ਦੇਖ ਲਓ, ਅਗਰ ਸਾਨੂੰ ਨੌਜਵਾਨ ਬਾੱਡੀ ’ਚ ਦੇਖਣਾ ਹੈ ਤਾਂ

ਇਨ੍ਹਾਂ ਨੂੰ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲ ਇਸ਼ਾਰਾ ਕਰਕੇ) ਦੇਖ ਲਓ, ਇਹ ਸਾਡਾ ਹੀ ਰੂਪ ਹੈ ਸਾਧ-ਸੰਗਤ ਨੇ ਜੋ ਕੁਝ ਪੁੱਛਣਾ ਹੈ, ਹੁਣ ਇਨ੍ਹਾਂ ਤੋਂ ਪੁੱਛਣਾ ਹੈ ਸਾਡਾ ਹੁਣ ਇਸ ’ਚ ਕੋਈ ਕੰਮ ਨਹੀਂ ਹੈ ਸੰਤ ਜੀ ਸਾਡਾ ਆਪਣਾ ਹੀ ਰੂਪ ਹਨ ਅਸੀਂ ਖੁਦ ਇਸ ਨੌਜਵਾਨ ਬਾੱਡੀ ’ਚ ਬੈਠ ਕੇ ਕੰਮ ਕਰਾਂਗੇ ਸਾਧ-ਸੰਗਤ ਅਤੇ ਡੇਰੇ ਦੀ ਸੰਭਾਲ ਪਹਿਲਾਂ ਤੋਂ ਦੁੱਗਣੀ-ਚੌਗੁਣੀ, ਕਈ ਗੁਣਾ ਵਧ ਕੇ ਹੋਵੇਗੀ ਜੋ ਸਤਿਸੰਗੀ ਬਚਨਾਂ ’ਤੇ ਵਿਸ਼ਵਾਸ ਕਰੇਗਾ, ਉਹ ਸੁੱਖ ਪਾਏਗਾ’

ਪਹਾੜ ਵੀ ਟਕਰਾਏਗਾ ਤਾਂ ਚੂਰ-ਚੂਰ ਹੋ ਜਾਏਗਾ:-

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਡੇਰਾ ਸੱਚਾ ਸੌਦਾ ਗੁਰਗੱਦੀ ’ਤੇ ਬਤੌਰ ਤੀਜੇ ਪਾਤਸ਼ਾਹ ਬਿਰਾਜ਼ਮਾਨ ਕੀਤਾ ਪੂਜਨੀਕ ਪਰਮ ਪਿਤਾ ਜੀ ਪੂਜਨੀਕ ਗੁਰੂ ਜੀ ਨੂੰ ਆਪਣਾ ਉੱਤਰਾਧਿਕਾਰੀ ਬਣਾ ਕੇ ਬਹੁਤ ਖੁਸ਼ ਹੋਏ ਗੁਰਗੱਦੀ ਬਖਸ਼ਿਸ਼ ਕਰਨ ਤੋਂ ਦੋ ਦਿਨ ਪਹਿਲਾਂ ਪੂਜਨੀਕ ਪਰਮ ਪਿਤਾ ਜੀ ਨੇ ਆਸ਼ਰਮ ਦੇ ਸਤਿਬ੍ਰਹਮਚਾਰੀ ਸੇਵਾਦਾਰਾਂ ਨਾਲ ਮੀਟਿੰਗ ਦੌਰਾਨ ਸਪੱਸ਼ਟ ਤੌਰ ’ਤੇ ਫਰਮਾਇਆ ਕਿ ਜਿਵੇਂ ਅਸੀਂ ਚਾਹੁੰਦੇ ਸੀ, ਬੇਪਰਵਾਹ ਮਸਤਾਨਾ ਜੀ ਮਹਾਰਾਜ ਨੇ ਉਸ ਤੋਂ ਕਈ ਗੁਣਾ ਵਧ ਕੇ ਗੁਣਵਾਨ ਨੌਜਵਾਨ ਸਾਨੂੰ ਲੱਭ ਕੇ ਦਿੱਤਾ ਹੈ ਪਹਾੜ ਵੀ ਅਗਰ ਟਕਰਾਏਗਾ ਤਾਂ ਉਹ ਚੂਰ-ਚੂਰ ਹੋ ਜਾਏਗਾ ਪੂਜਨੀਕ ਪਰਮ ਪਿਤਾ ਜੀ ਲਗਭਗ 15 ਮਹੀਨੇ ਪੂਜਨੀਕ ਗੁਰੂ ਜੀ ਦੇ ਨਾਲ ਸਾਧ-ਸੰਗਤ ’ਚ ਮੌਜ਼ੂਦ ਰਹੇ

‘ਰਾਮ-ਨਾਮ’ ਅਤੇ ‘ਮਾਨਵਤਾ ਸੇਵਾ’ ਦਾ ਵਧਦਾ ਗਿਆ ਕਾਰਵਾਂ:-

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੱਲੋਂ ਗੁਰਗੱਦੀ ਬਖਸ਼ਿਸ਼ ਤੋਂ ਬਾਅਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪੂਰੇ ਵਿਸ਼ਵ ’ਚ ਰਾਮ-ਨਾਮ ਅਤੇ ਮਾਨਵਤਾ ਦੀ ਸੇਵਾ ਦਾ ਡੰਕਾ ਵਜਾ ਦਿੱਤਾ ਹੈ ਆਪ ਜੀ ਵੱਲੋਂ ਦੁਨੀਆਂ-ਭਰ ’ਚ ਚਲਾਏ ਜਾ ਰਹੇ ਇਨਸਾਨੀਅਤ, ਮਾਨਵਤਾ ਭਲਾਈ ਅਤੇ ਸਮਾਜ ਸੁਧਾਰ ਕੰਮਾਂ ਨੂੰ ਅੱਜ ਦੇਸ਼ ਭਾਰਤ ਹੀ ਨਹੀਂ, ਸਗੋਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਅਤੇ ਕੌਮਾਂਤਰੀ ਸੰਸਥਾਵਾਂ ਨੇ ਸਿਰ-ਮੱਥੇ ਲੈਂਦੇ ਹੋਏ ਸਲਾਮ ਕੀਤਾ ਹੈ ਸਮਾਜ ’ਚ ਮੌਜ਼ੂਦ ਕੁਰੀਤੀਆਂ ਦਾ ਖਾਤਮਾ ਕਰਨ ਲਈ ਪੂਜਨੀਕ ਗੁਰੂ ਜੀ ਨੇ ਮਾਨਵਤਾ ਭਲਾਈ ਦੇ 142 ਕਾਰਜ ਡੇਰਾ ਸੱਚਾ ਸੌਦਾ ’ਚ ਸ਼ੁਰੂ ਕੀਤੇ ਹਨ

ਜਿਨ੍ਹਾਂ ’ਚ ਖੂਨਦਾਨ, ਪੌਦੇ ਲਗਾਉਣਾ, ਗਰੀਬਾਂ ਨੂੰ ਮਕਾਨ ਬਣਾ ਕੇ ਦੇਣਾ, ਮਰਨ ਉਪਰੰਤ ਅੱਖਾਂ ਦਾਨ, ਸਰੀਰਦਾਨ, ਜਿਉਂਦੇ ਜੀ ਗੁਰਦਾਦਾਨ, ਰਾਸ਼ਨ ਅਤੇ ਕੱਪੜੇ ਵੰਡਣਾ (ਫੂਡ ਬੈਂਕ, ਕਲਾਥ ਬੈਂਕ), ਮੰਦਬੁੱਧੀਆਂ ਦੀ ਸੰਭਾਲ, ਬੇਟੀਆਂ ਨੂੰ ਸਿੱਖਿਆ ਦੇਣਾ, ਕੰਨਿਆ ਭਰੂਣ ਹੱਤਿਆ ਰੋਕਣਾ, ਨਸ਼ਿਆਂ ਆਦਿ ਬੁਰਾਈਆਂ ਦੀ ਰੋਕਥਾਮ ਸਮੇਤ ਹੋਰ ਸਮਾਜ ਭਲਾਈ ਦੇ ਕਾਰਜ ਸ਼ਾਮਲ ਹਨ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਇਨ੍ਹਾਂ ਮਾਨਵਤਾ ਭਲਾਈ ਦੇ ਕਾਰਜਾਂ ’ਚ 20 ਤੋਂ ਜ਼ਿਆਦਾ ਕੰਮ ਮਹਿਲਾ ਉੱਥਾਨ ਨਾਲ ਸਬੰਧਿਤ ਹਨ, ਜਿਸ ’ਚ ਕੁਲ ਕਾ ਕਰਾਊਨ, ਸ਼ੁੱਭਦੇਵੀ, ਨਵੀਂ ਸਵੇਰ, ਆਸ਼ੀਰਵਾਦ, ਆਤਮ-ਸਨਮਾਨ, ਲੱਜਾਰੱਖਿਆ, ਗਿਆਨ ਕਲੀ, ਜੀਵਨ ਆਸ਼ਾ ਸਮੇਤ ਕਈ ਹੋਰ ਵੀ ਮੁਹਿੰਮਾਂ ਸ਼ਾਮਲ ਹਨ

ਅੱਜ ਦੇਸ਼-ਵਿਦੇਸ਼ ’ਚ 6 ਕਰੋੜ ਤੋਂ ਵੀ ਜ਼ਿਆਦਾ ਡੇਰਾ ਸ਼ਰਧਾਲੂ ਪੂਜਨੀਕ ਗੁਰੂ ਜੀ ਦੀਆਂ ਪ੍ਰੇਰਨਾਵਾਂ ਨਾਲ ਮਾਨਵਤਾ ਭਲਾਈ ਦੇ ਕਾਰਜਾਂ ’ਚ ਲੱਗੇ ਹੋਏ ਹਨ ਆਪ ਜੀ ਨੇ ਧਰਮ, ਜਾਤ ਅਤੇ ਮਜ਼੍ਹਬ ਦੇ ਫੇਰ ’ਚ ਉਲਝੀ ਸੰਪੂਰਨ ਮਨੁੱਖ ਜਾਤੀ ਨੂੰ ਨਾ ਸਿਰਫ਼ ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ, ਸਗੋਂ ਨਿਹਸਵਾਰਥ ਭਾਵਨਾ ਨਾਲ ਆਪਣਾ ਹਰ ਪਲ ਮਾਨਵਤਾ ਦੇ ਕਲਿਆਣ ਲਈ ਸਮਰਪਿਤ ਕਰ ਦਿੱਤਾ ਮਾਨਵਤਾ ਭਲਾਈ ਦੇ 79 ਦੇ ਕਰੀਬ ਰਿਕਾਰਡ ਡੇਰਾ ਸੱਚਾ ਸੌਦਾ ਦੇ ਨਾਂਅ ’ਤੇ ਦਰਜ ਹਨ ਜਿਨ੍ਹਾਂ ’ਚ ਖੂਨਦਾਨ, ਪੌਦੇ ਲਗਾਉਣ ਵਰਗੇ ਕਾਰਜ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ’ਚ ਵੀ ਦਰਜ ਹਨ

ਪੂਜਨੀਕ ਗੁਰੂ ਜੀ ਨੇ ਧਰਤੀ ਨੂੰ ਸਾਫ-ਸੁਥਰਾ ਬਣਾਉਣ ਲਈ 21 ਸਤੰਬਰ 2011 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ‘ਹੋ ਪ੍ਰਿਥਵੀ ਸਾਫ਼, ਮਿਟੇ ਰੋਗ ਅਭਿਸ਼ਾਪ’ ਸਫਾਈ ਮੁਹਿੰਮ ਦਾ ਆਗਾਜ਼ ਕੀਤਾ ਜਿਸ ਦੇ ਤਹਿਤ ਦੇਸ਼ ਦੇ 33 ਨਗਰਾਂ-ਮਹਾਂਨਗਰਾਂ ਨੂੰ ਸਫਾਈ ਮਹਾਂਅਭਿਆਨਾਂ ਰਾਹੀਂ ਸਵੱਛਤਾ ਦੀ ਸੌਗਾਤ ਦਿੱਤੀ ਗਈ

ਮਾਨਵਤਾ ਭਲਾਈ ਦੇ ਕਾਰਜ ਜੋ ਹਨ ਵਿਸ਼ਵ ਰਿਕਾਰਡ

ਖੂਨਦਾਨ ’ਚ ਤਿੰਨ ਵਿਸ਼ਵ ਰਿਕਾਰਡ:-

7 ਦਸੰਬਰ 2003 ਨੂੰ ਸਿਰਫ਼ 8 ਘੰਟਿਆਂ ’ਚ 15,432 ਯੂਨਿਟ ਖੂਨਦਾਨ ਕਰਨ ’ਤੇ 10 ਅਕਤੂਬਰ 2004 ਨੂੰ 17,921 ਯੂਨਿਟ ਖੂਨਦਾਨ ਅਤੇ 8 ਅਗਸਤ 2010 ਨੂੰ ਅੱਠ ਘੰਟਿਆਂ ’ਚ 43,732 ਯੂਨਿਟ ਖੂਨਦਾਨ ਕਰਨ ’ਤੇ ਵਿਸ਼ਵ ਰਿਕਾਰਡ ਬਣੇ

ਪੌਦਾਰੋਪਣ ਵਾਤਾਵਰਨ ਸੁਰੱਖਿਆ ’ਚ ਵਿਸ਼ਵ ਰਿਕਾਰਡ:-

15 ਅਗਸਤ 2009 ਨੂੰ ਇੱਕ ਘੰਟੇ ’ਚ 9 ਲੱਖ 38 ਹਜ਼ਾਰ 7 ਪੌਦੇ ਲਗਾਉਣ ’ਤੇ ਅਤੇ ਇਸੇ ਦਿਨ 8 ਘੰਟਿਆਂ ’ਚ (ਭਾਵ ਇੱਕ ਦਿਨ ’ਚ) 68 ਲੱਖ 73 ਹਜ਼ਾਰ 451 ਪੌਦੇ ਲਗਾਉਣ ’ਤੇ ਡੇਰਾ ਸੱਚਾ ਸੌਦਾ ਦੇ ਨਾਂਅ ਇੱਕ ਹੀ ਦਿਨ ’ਚ ਦੋ ਵਿਸ਼ਵ ਰਿਕਾਰਡ ਬਣੇ ਹਨ ਇਸ ਤੋਂ ਇਲਾਵਾ 15 ਅਗਸਤ 2011 ਨੂੰ ਇੱਕ ਘੰਟੇ ’ਚ 19 ਲੱਖ 45 ਹਜ਼ਾਰ 435 ਪੌਦੇ ਲਗਾਉਣ ’ਤੇ ਇੱਕ ਹੋਰ ਵਿਸ਼ਵ ਰਿਕਾਰਡ ਡੇਰਾ ਸੱਚਾ ਸੌਦਾ ਦੇ ਨਾਂਅ ’ਤੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ’ਚ ਦਰਜ ਹੋਇਆ ਹੈ ਸਿਰਫ਼ ਇਹੀ ਨਹੀਂ, ਸਮਾਜ ਅਤੇ ਮਾਨਵਤਾ ਭਲਾਈ ਕਾਰਜਾਂ ਦੇ ਹੋਰ ਵੀ ਕਈ ਰਿਕਾਰਡ ਡੇਰਾ ਸੱਚਾ ਸੌਦਾ ਅਤੇ ਪੂਜਨੀਕ ਗੁਰੂ ਜੀ ਦੇ ਨਾਂਅ ਏਸ਼ੀਆ ਬੁੱਕ ਆਫ਼ ਰਿਕਾਰਡਸ ਅਤੇ ਇੰਡੀਆ ਬੁੱਕ ਆਫ਼ ਰਿਕਾਰਡਸ ’ਚ ਦਰਜ ਹਨ

ਅਤੇ ਮਾਨਵਤਾ ਭਲਾਈ ਦੇ ਇਹ ਸਭ ਕਾਰਜ ਸਾਧ-ਸੰਗਤ ਦੇਸ਼-ਵਿਦੇਸ਼ ’ਚ ਅੱਜ ਵੀ ਲਗਾਤਾਰ ਕਰ ਰਹੀ ਹੈ ਸਿਹਤਮੰਦ ਸਮਾਜ ਦੀ ਸਥਾਪਨਾ ਲਈ ਪੂਜਨੀਕ ਗੁਰੂ ਜੀ ਦਾ ਇਹ ਪਰਉਪਕਾਰੀ ਕਰਮ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਦੇਸ਼ ਨੂੰ ਉਹ ਬਲ ਮਿਲ ਰਿਹਾ ਹੈ ਜੋ ਅੱਜ ਦੇ ਸਮੇਂ ’ਚ ਦੇਸ਼ਹਿੱਤ ਲਈ ਬਹੁਤ ਜ਼ਰੂਰੀ ਹੈ

ਡੇਰਾ ਸੱਚਾ ਸੌਦਾ ਦੇ ਦੂਜੇ ਪਾਤਸ਼ਾਹ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ 23 ਸਤੰਬਰ 1990 ਨੂੰ ਆਪਣਾ ਉੱਤਰਾਧਿਕਾਰੀ ਬਣਾ ਕੇ ਡੇਰਾ ਸੱਚਾ ਸੌਦਾ ’ਚ ਬਤੌਰ ਤੀਜੇ ਪਾਤਸ਼ਾਹ ਬਿਰਾਜ਼ਮਾਨ ਕਰਕੇ ਸਾਧ-ਸੰਗਤ ’ਤੇ ਮਹਾਨ ਪਰਉਪਕਾਰ ਕੀਤਾ ਪੂਜਨੀਕ ਪਰਮ ਪਿਤਾ ਜੀ ਦੇ ਮਹਾਨ ਪਰਉਪਕਾਰਾਂ ਦੀ ਬਦੌਲਤ ਡੇਰਾ ਸੱਚਾ ਸੌਦਾ ’ਚ ਇਸ ਮਹਾਂ ਪਵਿੱਤਰ ਦਿਹਾੜੇ ਨੂੰ ‘ਮਹਾਂ ਪਰਉਪਕਾਰ ਦਿਵਸ’ ਦੇ ਰੂਪ ’ਚ ਧੂਮਧਾਮ ਨਾਲ ਭੰਡਾਰੇ ਵਾਂਗ ਮਨਾਇਆ ਜਾਂਦਾ ਹੈ

ਇਸ ਮਹਾਂ ਪਵਿੱਤਰ ਦਿਹਾੜੇ 32ਵੇਂ ‘ਮਹਾਂ ਪਰਉਪਕਾਰ ਦਿਵਸ’ ਦੀ ਸਾਰੀ ਸਾਧ-ਸੰਗਤ ਨੂੰ ਹਾਰਦਿਕ ਵਧਾਈ ਹੋਵੇ ਜੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!