ਮੈਕਰੋਨੀ-ਪਾਸਤਾ
- ਪਾਸਤਾ-1 ਕੱਪ,
- ਸ਼ਿਮਲਾ ਮਿਰਚ-1,
- ਪੀਲੀ ਸ਼ਿਮਲਾ ਮਿਰਚ-1,
- ਟਮਾਟਰ-2,
- ਗਾਜਰ-1,
- ਤੇਲ-2 ਵੱਡੇ ਚਮਚ,
- ਹਰੀ ਮਿਰਚ-1,
- ਬਾਰੀਕ ਕੱਟਿਆ ਹੋਇਆ ਆਦਾ-1/2 ਛੋਟਾ ਚਮਚਾ ਗੇ੍ਰੇਟੇਡ,
- ਕਾਲੀ ਮਿਰਚ-1/2 ਛੋਟਾ ਚਮਚਾ,
- ਚਿੱਲੀ ਫਲੈਕਸ-1/2 ਛੋਟਾ ਚਮਚਾ,
- ਨਮਕ-3/4 ਛੋਟਾ ਚਮਚਾ,
- ਟਮਾਟਰ ਸਾੱਸ-4 ਵੱਡੇ ਚਮਚ,
- ਮਲਾਈ-1/4 ਕੱਪ,
- ਹਰਾ ਧਨੀਆ
Also Read :- ਮਸਾਲੇਦਾਰ ਪਾਸਤਾ
ਮੈਕਰੋਨੀ-ਪਾਸਤਾ ਤਰੀਕਾ:
ਸਭ ਤੋਂ ਪਹਿਲਾਂ ਇੱਕ ਬਰਤਨ ’ਚ 2.5 ਕੱਪ ਪਾਣੀ, ਅੱਧਾ ਛੋਟਾ ਚਮਚ ਨਮਕ ਅਤੇ 1 ਛੋਟੀ ਚਮਚ ਤੇਲ ਪਾਓ ਹੁਣ ਤੇਜ਼ ਸੇਕ ’ਤੇ ਇਸਨੂੰ ਢੱਕ ਕੇ ਉਬਾਲ ਆਉਣ ਦਿਓ ਉੱਬਾਲ ਆਉਣ ’ਤੇ 1 ਕੱਪ ਪਾਸਤਾ ਇਸ ’ਚ ਪਾ ਕੇ ਥੋੜ੍ਹੀ-ਥੋੜ੍ਹੀ ਦੇਰ ’ਚ ਚਲਾਉਂਦੇ ਹੋਏ 9-10 ਮਿੰਟ ਮੀਡੀਅਮ ਸੇਕ ’ਤੇ ਖੁੱਲ੍ਹੇ ’ਚ ਪਕਾਓ ਸਮਾਂ ਪੂਰਾ ਹੋਣ ’ਤੇ ਸੇਕ ਬੰਦ ਕਰਕੇ ਇਸਨੂੰ ਤੁਰੰਤ ਛਾਣਕੇ ਛਲਣੀ ’ਚ ਹੀ ਦੂਜੇ ਬਾਊਲ ’ਤੇ ਰੱਖੋ ਇਸਨੂੰ ਇੱਕ ਵਾਰ ਚਲਾਕੇ ਹਲਕਾ ਠੰਡਾ ਹੋਣ ਦਿਓ ਗਾਜਰ ਨੂੰ ਛਿੱਲਕੇ ਚੰਗੀ ਤਰ੍ਹਾਂ ਨਾਲ ਧੋ ਕੇ ਸੁਕਾਓ
ਇਸੇ ਤਰ੍ਹਾਂ ਹਰੀ ਸ਼ਿਮਲਾ ਮਿਰਚ, ਪੀਲੀ ਸ਼ਿਮਲਾ ਮਿਰਚ ਅਤੇ ਟਮਾਟਰ ਨੂੰ ਵੀ ਧੋ ਕੇ ਸੁਕਾਓ ਹੁਣ ਇਸਨੂੰ ਜਿਵੇਂ ਕੱਟਣਾ ਚਾਹੋ ਕੱਟ ਲਓ, ਯਾਦ ਰੱਖੋ ਸ਼ਿਮਲਾ ਮਿਰਚ ਅਤੇ ਟਮਾਟਰ ਦੇ ਬੀਜ ਅਤੇ ਵਿਚਲਾ ਹਿੱਸਾ ਹਟਾਉਣਾ ਹੈ
ਸਬਜ਼ੀ ਕੱਟਣ ਤੋਂ ਬਾਅਦ ਪੇਨ ’ਚ 2 ਵੱਡੇ ਚਮਚ ਤੇਲ ਪਾ ਕੇ ਗਰਮ ਕਰੋ ਗਰਮ ਤੇਲ ’ਚ 1 ਬਾਰੀਕ ਕੱਟੀ ਹੋਈ ਹਰੀ ਮਿਰਚ ਬੀਜ ਹਟਾਕੇ ਅਤੇ ਛੋਟੀ ਚਮਚ ਗ੍ਰੇਟੇਡ ਅਦਰਕ ਪਾਓ ਇਨ੍ਹਾਂ ਨੂੰ ਹਲਕਾ ਭੁੰਨਕੇ ਇਸ ’ਚ ਕੱਟੀ ਹੋਈ ਗਾਜਰ, ਹਰੀ ਸ਼ਿਮਲਾ ਮਿਰਚ ਅਤੇ ਪੀਲੀ ਸ਼ਿਮਲਾ ਮਿਰਚ ਪਾਓ
ਇਨ੍ਹਾਂ ਨੂੰ ਤੇਜ਼ ਫਲੇਮ ’ਤੇ 1 ਮਿੰਟ ਲਗਾਤਾਰ ਚਲਾਉਂਦੇ ਹੋਏ ਭੁੰਨੋ ਫਿਰ ਇਸ ’ਚ ਕੱਟੇ ਹੋਏ ਟਮਾਟਰ ਪਾ ਕੇ ਲਗਾਤਾਰ ਚਲਾਉਂਦੇ ਹੋਏ ਅੱਧਾ ਮਿੰਟ ਭੁੰਨੋ ਇਸ ਤੋਂ ਬਾਅਦ ਇਸ ’ਚ ਅੱਧੀ ਛੋਟੀ ਚਮਚ ਕੁੱਟੀ ਹੋਈ ਕਾਲੀ ਮਿਰਚ, ਅੱਧੀ ਛੋਟੀ ਚਮਚ ਚਿੱਲੀ ਫਲੈਕਸ, ਸਵਾਦ ਅਨੁਸਾਰ ਨਮਕ ਅਤੇ 4 ਵੱਡੇ ਚਮਚ ਟੋਮੈਟੋ ਸਾੱਸ ਪਾਓ ਇਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ
ਫਿਰ ਇਸ ’ਚ ਉੱਬਾਲੀ ਹੋਈ ਮੈਕਰੋਨੀ ਪਾ ਕੇ ਹਲਕੇ ਹੱਥ ਨਾਲ ਮਿਲਾਓ ਫਿਰ ਚੌਥਾਈ ਕੱਪ ਮਲਾਈ ਪ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਚੰਗੀ ਤਰ੍ਹਾਂ ਨਾਲ ਮਿਲ ਜਾਣ ’ਤੇ ਇਸ ’ਚ ਥੋੜ੍ਹਾ ਹਰਾ ਧਨੀਆ ਪਾਕੇ ਮਿਲਾਓ ਇਸ ਤਰ੍ਹਾਂ ਭਾਰਤੀ ਮੈਕਰੋਨੀ ਵੈੱਜ਼ ਪਾਸਤਾ ਬਣਕੇ ਤਿਆਰ ਹੋ ਜਾਵੇਗਾ ਇਸਨੂੰ ਪਰੋਸੋ ਅਤੇ ਇਸਦੇ ਸਵਾਦ ਦਾ ਆਨੰਦ ਲਓ