beautiful lakes -sachi shiksha punjabi

ਪਿਆਰੀਆਂ ਸੁੰਦਰ ਝੀਲਾਂ beautiful lakes ਸ਼ਾਂਤ ਨਦੀਆਂ ਹੋਣ ਜਾਂ ਸਮੁੰਦਰ ਦੀਆਂ ਵਲ਼ ਖਾਂਦੀਆਂ ਲਹਿਰਾਂ, ਸਭ ਮਨ ਨੂੰ ਛੂਹ ਲੈਂਦੀਆਂ ਹਨ ਪਾਣੀ ਦਾ ਕਿਨਾਰਾ ਹੀ ਸਕੂਨ ਦਿੰਦਾ ਹੈ, ਪਰ ਝੀਲਾਂ ਤਾਂ ਮਨ ਨੂੰ ਅੰਦਰ ਤੱਕ ਮੋਹ ਲੈਂਦੀਆਂ ਹਨ ਅੱਖਾਂ ਦੀ ਗਹਿਰਾਈ ਝੀਲ ਦੀਆਂ ਗਹਿਰਾਈਆਂ ਤੋਂ ਤੁਲਨਾ ਪਾਉਂਦੀ ਹੈ ਸੱਚ ਹੈ ਕਿ ਝੀਲ ਕਿਨਾਰੇ ਬੈਠ ਕੇ ਵਿਅਕਤੀ ਆਪਣੇ-ਆਪ ਨੂੰ ਖੁਦ ਦੇ ਬਹੁਤ ਨੇੜੇ ਮਹਿਸੂਸ ਕਰਦਾ ਹੈ ਉਂਜ ਤਾਂ ਛੋਟੀਆਂ-ਮੋਟੀਆਂ ਝੀਲਾਂ ਹਰ ਸ਼ਹਿਰ, ਪਿੰਡ ਦੇ ਕੰਢੇ ਮਿਲ ਜਾਣਗੀਆਂ, ਪਰ ਸਾਡੇ ਦੇਸ਼ ’ਚ ਕਈ ਖੂਬਸੂਰਤ ਝੀਲਾਂ ਹਨ ਉਦੈਪੁਰ ਨੂੰ ਝੀਲਾਂ ਦੀ ਨਗਰੀ ਕਿਹਾ ਜਾਂਦਾ ਹੈ ਸੁੰਦਰ ਝੀਲਾਂ ਦੇ ਵਿਚਕਾਰ ਅਤੇ ਚਾਰੇ ਪਾਸੇ ਉੱਚੀਆਂ-ਉੱਚੀਆਂ ਇਮਾਰਤਾਂ ਜਾਂ ਵੱਡੇ-ਵੱਡੇ ਰੁੱਖ ਰੁੱਖਾਂ ਦੀ ਛਾਂ ਜਦੋਂ ਪਾਣੀ ’ਚ ਪੈਂਦੀ ਹੈ ਤਾਂ ਨਜ਼ਾਰਾ ਅਦਭੁੱਤ ਹੁੰਦਾ ਹੈ ਫਿਰ ਭਾਵੇਂ ਉਹ ਕੇਰਲ ਦੀ ਵੈਂਬਨਾਡ ਝੀਲ ਹੋਵੇ ਜਾਂ ਦੂਰ-ਦੁਰਾਡੇ ਪੂਰਬ ’ਚ ਲੋਕਟਕ ਜਾਂ ਸੋਮਗੋ ਝੀਲ

ਤਾਂ ਆਓ! ਜਾਣਦੇ ਹਾਂ ਇਨ੍ਹਾਂ ਸੁੰਦਰ ਝੀਲਾਂ ਬਾਰੇ:-

ਵੈਂਬਨਾਡ ਝੀਲ, ਕੁਮਾਰਕੋਮ:

ਇਹ ਭਾਰਤ ਦੀ ਸਭ ਤੋਂ ਲੰਮੀ ਅਤੇ ਕੇਰਲ ਦੀ ਸਭ ਤੋਂ ਵੱਡੀ ਝੀਲ ਹੈ ਇਸ ਬਾਰੇ ਲੋਕਾਂ ਨੂੰ ਘੱਟ ਜਾਣਕਾਰੀ ਹੋਣ ਨਾਲ ਇੱਥੇ ਜ਼ਿਆਦਾ ਭੀੜ ਨਹੀਂ ਹੁੰਦੀ ਅਜਿਹੇ ’ਚ ਤੁਸੀਂ ਸਕੂਨ ਨਾਲ ਸਮਾਂ ਬਿਤਾ ਸਕਦੇ ਹੋ ਇਹ ਝੀਲ ਤਾਜੇ ਅਤੇ ਖਾਰੇ ਪਾਣੀ ਦਾ ਇੱਕ ਮਿਸ਼ਰਣ ਹੈ ਤੁਸੀਂ ਕਿਸ਼ਤੀ ’ਤੇ ਵੈਂਬਨਾਡ ਦੀ ਸੁੰਦਰਤਾ ਅਤੇ ਸ਼ਾਂਤੀ ਦਾ ਅਨੁਭਵ ਕਰ ਸਕਦੇ ਹੋ

ਸੋਮੋਗੋ ਝੀਲ ਗੰਗਟੋਕ:

ਇਹ ਗੰਗਟੋਕ ਤੋਂ 35 ਕਿਲੋਮੀਟਰ ਦੂਰ ਨਾਥੂ ਲਾ ਦਰ੍ਹੇ ਦੇ ਰਸਤੇ ’ਤੇ ਸਥਿਤ ਹੈ ਇਸ ਦੀ ਖੜ੍ਹੀ ਉੱਚਾਈ ਦਾ ਮਤਲਬ ਹੈ ਕਿ ਤੁਸੀਂ ਅਲਪਾਈਨ ਅਤੇ ਝੀਲ ਦੇ ਚਾਰੇ ਪਾਸੇ ਫੈਲੀਆਂ ਉੱਚੀਆਂ-ਉੱਚੀਆਂ ਚੋਟੀਆਂ ਨੂੰ ਇੱਥੋਂ ਦੇਖ ਸਕਦੇ ਹੋ ਝੀਲ ’ਚ ਪਾਣੀ ਆਸ-ਪਾਸ ਦੀ ਬਰਫ ਪਿਘਲਣ ਕਾਰਨ ਆਉਂਦਾ ਹੈ

ਲੋਕਟਕ ਝੀਲ, ਮਣੀਪੁਰ:

ਬਨਸਪਤੀਆਂ ਅਤੇ ਜੀਵਾਂ ਦੀ ਪਨਾਹਗਾਹ ‘ਲੋਕਟਕ’ ਪੂਰਬ ਉੱਤਰ ਦੀ ਸਭ ਤੋਂ ਵੱਡੀ ਝੀਲ ਹੈ ਇਹ ਇਸ ’ਚ ਤੈਰਦੀ ਫੁਮਦੀ ਲਈ ਵੀ ਪ੍ਰਸਿੱਧ ਹੈ ਫੁਮਦੀ ਮਿੱਟੀ, ਬਨਸਪਤੀ ਅਤੇ ਹੋਰ ਕਾਰਬਨਿਕ ਪਦਾਰਥਾਂ ਦੇ ਜਮ੍ਹਾ ਦ੍ਰਵ ਹਨ, ਜਿਸਦਾ ਅਪਘਟਨ (ਡੀਕੰਪੋਜਿਸ਼ਨ) ਕਈ ਪੜਾਵਾਂ ’ਚ ਹੁੰਦਾ ਹੈ ਲੋਕ ਝੀਲ ’ਤੇ ਦੀਪ ਬਣਾ ਕੇ ਰਹਿੰਦੇ ਹਨ

ਸੁਖਨਾ ਲੇਕ, ਚੰਡੀਗੜ੍ਹ:

ਇੱਥੇੇ ਕਸੌਲੀ, ਮੋਹਾਲੀ ਦੀਆਂ ਛੋਟੀਆਂ-ਛੋਟੀਆਂ ਪਹਾੜੀਆਂ ਦਿਖਾਈ ਦਿੰਦੀਆਂ ਹਨ ਰਾਤ ਦੇ ਸਮੇਂ ਪਹਾੜੀਆਂ ਦੀਆਂ ਛੋਟੀਆਂ-ਛੋਟੀਆਂ ਲਾਈਟਾਂ ਪਾਣੀ ’ਚ ਮਨਮੋਹਕ ਦ੍ਰਿਸ਼ ਬਣਾਉਂਦੀਆਂ ਹਨ ਸੁਖਨਾ ਲੇਕ ਕੋਲ ਹੀ ਰਾੱਕ ਗਾਰਡਨ ਹੈ ਕਚਰੇ ਦੇ ਸਾਮਾਨ ਨਾਲ ਬਣਿਆ ਇਹ ਗਾਰਡਨ ਬਹੁਤ ਹੀ ਅਨੋਖਾ ਹੈ

ਬੈਰਾ ਝੀਲਾ, ਕੋਲੰਬੋ:

ਕੋਲੰਬੋ ਸ਼ਹਿਰ ਦੇ ਵਿੱਚ-ਵਿਚਾਲੇ ਸਥਿਤ ਇਹ ਝੀਲ ਬਹੁਤ ਸੁੰਦਰ ਹੈ ਇਸ ਝੀਲ ਨੂੰ ਸਦੀਆਂ ਨਹੀਂ, ਯੁਗਾਂ ਪੁਰਾਣੀ ਮੰਨਿਆ ਜਾਂਦਾ ਹੈ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਝੀਲ ਆਪਣੇ ਮੂਲ ਵਿਆਸ ਪਾਣੀ ਡਾਇਮੀਟਰ ਤੋਂ ਹੁਣ ਕੁਝ ਸਿਮਟ ਗਈ ਹੈ ਝੀਲ ਦੇ ਆਸ-ਪਾਸ ਦੇ ਖੇਤਰਾਂ ’ਚ ਸੈਲਾਨੀਆਂ ਲਈ ਬਹੁਤ ਸਾਰੀਆਂ ਸੁਵਿਧਾਵਾਂ ਹਨ

ਦੁਨੀਆਂ ਦੀ ਹਰ ਝੀਲ ਦੀ ਆਪਣੀ ਵੱਖਰੀ ਪਹਿਚਾਣ ਹੈ ਕੋਈ ਨੀਲੇ ਰੰਗ ਦੀ, ਕੋਈ ਹਜ਼ਾਰਾਂ ਸਾਲ ਪੁਰਾਣੀ ਅਤੇ ਕਿਸੇ ਦਾ ਪਾਣੀ ਡਿਸਟਿਲਡ ਵਾਟਰ ਤੋਂ ਵੀ ਸਾਫ ਹੈ

ਆਓ! ਸੰਸਾਰ ਦੀਆਂ ਕੁਝ ਸੁੰਦਰ ਝੀਲਾਂ ਬਾਰੇ ਗੱਲਬਾਤ ਕਰੀਏ ਕੁਝ ਝੀਲਾਂ ਪਹਾੜਾਂ ਅਤੇ ਜੰਗਲਾਂ ਨਾਲ ਘਿਰੀਆਂ ਹਨ, ਕਈ ਝੀਲਾਂ ਅਲੱਗ-ਅਲੱਗ ਰੰਗਾਂ ਦੀ ਪਰਤ ਵਾਲੀਆਂ ਹਨ:-

ਫਾਈਵ ਫਲਾਵਰ ਲੇਕ:

ਫਾਈਵ ਫਲਾਵਰ ਲੇਕ ਚੀਨ ਦੀ ਗੋਊ ਘਾਟੀ ’ਚ ਸਥਿਤ ਹੈ ਇਹ ਦੁਨੀਆਂ ਦੀਆਂ ਸਭ ਤੋਂ ਖੂਬਸੂਰਤ ਝੀਲਾਂ ’ਚੋਂ ਇੱਕ ਹੈ ਇਸ ਝੀਲ ਦੀ ਖਾਸੀਅਤ ਇਹ ਹੈ ਕਿ ਇਸ ’ਚ ਗੂੜ੍ਹੇ ਹਰੇ, ਨੀਲੇ, ਪੀਲੇ ਅਤੇ ਲਾਲ ਰੰਗ ਦੀ ਪਰਤ ਦੇਖਣ ਨੂੰ ਮਿਲਦੀ ਹੈ, ਜੋ ਦੇਖਣ ’ਚ ਬਹੁਤ ਖੂਬਸੂਰਤ ਲੱਗਦੀ ਹੈ ਇਸੇ ਵਜ੍ਹਾ ਨਾਲ ਇਸ ਦਾ ਨਾਂਅ ਵੀ ‘ਫਾਈਵ ਫਲਾਵਰ’ ਝੀਲ ਰੱਖਿਆ ਗਿਆ ਚੀਨ ਦੇ ਦੱਖਣ ਪੱਛਮ ’ਚ ਸਥਿਤ ਗੋਊ ਨੈਸ਼ਨਲ ਪਾਰਕ ’ਚ ਇਹ ਝੀਲ ਸੈਲਾਨੀਆਂ ਨੂੰ ਲੁਭਾਉਂਦੀ ਹੈ 1992 ’ਚ ਯੂਨੈਸਕੋ ਨੇ ਇਸ ਨੂੰ ਵਰਲਡ ਹੈਰੀਟੇਜ਼ ’ਚ ਸ਼ਾਮਲ ਕੀਤਾ ਹੈ

ਬਨਫ ਨੈਸ਼ਨਲ ਪਾਰਕ ’ਚ ਹੈ ਮੋਰਾਈਨ ਲੇਕ:

ਮੋਰਾਈਨ ਝੀਲ ਕੈਨੇਡਾ ਦੇ ਬਨਫ ਨੈਸ਼ਨਲ ਪਾਰਕ ’ਚ ਸਥਿਤ ਹੈ ਇਸ ਦਾ ਨਜ਼ਾਰਾ ਸੈਲਾਨੀਆਂ ਨੂੰ ਇਸ ਨੂੰ ਇੱਕਟੱਕ ਦੇਖਣ ਲਈ ਮਜ਼ਬੂਰ ਕਰ ਦਿੰਦਾ ਹੈ ਉਂਜ ਵੀ ਕੈਨੇਡਾ ਝੀਲਾਂ ਲਈ ਮਸ਼ਹੂਰ ਹੈ ਇੱਥੇ ਕਈ ਝੀਲਾਂ ਹਨ, ਜੋ ਕੁਦਰਤ ਦੀ ਖੂਬਸੂਰਤੀ ਦਾ ਸ਼ੀਸ਼ਾ ਹਨ ਉਨ੍ਹਾਂ ’ਚੋਂ ਇੱਕ ਹੈ ਮੋਰਾਈਨ ਝੀਲ ਇਸ ਦੀ ਖੂਬਸੂਰਤੀ ਨੂੰ ਇਸ ਨੂੰ ਘੇਰੀ 7 ਹਜ਼ਾਰ ਫੁੱਟ ਉੱਚੇ ਪਹਾੜ ਹੋਰ ਖੂਬਸੂਰਤ ਬਣਾਉਂਦੇ ਹਨ ਇਹ ਝੀਲ 46 ਫੁੱਟ ਭਾਵ ਕਰੀਬ 14 ਮੀਟਰ ਡੂੰਘੀ ਹੈ

ਲੇਕ ਆਫ ਦ ਓਜਾਰਕ ’ਚ ਉੱਠਦੀਆਂ ਹਨ ਉੱਚੀਆਂ ਲਹਿਰਾਂ:

ਅਮਰੀਕਾ ’ਚ ਤਿੰਨ ਝੀਲਾਂ ਹਨ, ਜਿਸ ’ਚ ਲੇਕ ਆਫ ਦ ਓਜਾਰਕ ਬਹੁਤ ਮਸ਼ਹੂਰ ਹੈ, ਇਹ ਝੀਲ ਦਿਸਣ ’ਚ ਜਿੰਨੀ ਖੂਬਸੂਰਤ ਹੈ, ਓਨੀ ਹੀ ਖ਼ਤਰਨਾਕ ਵੀ ਹੈ ਇੱਥੇ ਬਹੁਤ ਉੱਚੀਆਂ ਲਹਿਰਾਂ ਵੀ ਉੱਠਦੀਆਂ ਹਨ, ਜਿਸ ਵਜ੍ਹਾ ਨਾਲ ਇੱਥੇ ਬੋਟਿੰਗ ਕਰਨਾ ਕਾਫੀ ਖ਼ਤਰਨਾਕ ਹੈ ਫਿਰ ਵੀ ਇੱਥੇ ਲੋਕ ਮਸਤੀ ਕਰਨ ਆਉਂਦੇ ਹਨ

ਯੂਰਪ ਦੀ ਸਭ ਤੋਂ ਡੂੰਘੀ ਝੀਲ ਕੋਮੋ:

ਕੱਚ ਵਰਗਾ ਸਾਫ ਪਾਣੀ, ਖੂਬਸੂਰਤ ਬਗੀਚੇ, ਬੋਟਿੰਗ, ਰੇਸਤਰਾਂ ਅਤੇ ਕਿਨਾਰੇ ਖੜ੍ਹੇ ਅਲਪਾਈਨ ਪਰਬਤਾਂ ’ਚ ਕਿਸੇ ਖੂਬਸੂਰਤ ਝੀਲ ਦਾ ਅਨੰਦ ਲੈਣਾ ਚਾਹੁੰਦੇ ਹੋ, ਤਾਂ ਕੋਮੋ ਲੇਕ ਤੁਹਾਡੇ ਲਈ ਹੀ ਹੈ ਕੋਮੋ ਕੁਦਰਤੀ ਅਤੇ ਮਨੁੱਖ ਨਿਰਮਿਤ ਸੁੰਦਰਤਾ ਦਾ ਇੱਕ ਅਨੋਖਾ ਉਦਾਹਰਨ ਪੇਸ਼ ਕਰਦੀ ਹੈ ਕਰੀਬ 30 ਮੀਲ ਲੰਮੀ ਇਸ ਝੀਲ ਦੀ ਸਭ ਤੋਂ ਜ਼ਿਆਦਾ ਚੌੜਾਈ 4 ਕਿਲੋਮੀਟਰ ਹੈ ਇਹ ਯੂਰਪ ਦੀ ਸਭ ਤੋਂ ਡੂੰਘੀ ਝੀਲ ਮੰਨੀ ਜਾਂਦੀ ਹੈ

14 ਹਜ਼ਾਰ ਸਾਲ ਪੁਰਾਣੀ ਝੀਲ ਲੇਕ ਮੈਥੇਸਨ:

ਨਿਊਜ਼ੀਲੈਂਡ ਦੀ ਮੈਥੇਸਨ ਅਤੇ ਬਲੂ ਲੇਕ ਵੀ ਬੜੀ ਖੂਬਸੂਰਤ ਹੈ 3 ਹਜ਼ਾਰ 497 ਮੀਟਰ ਉੱਚਾ ਹੈ ਮਾਊਂਟ ਤਸਮਾਨ, ਜਿਸ ਦਾ ਅਕਸ ਮੈਕਸਨ ’ਤੇ ਪੈਂਦਾ ਹੈ ਇਹ ਦੇਸ਼ ਦੀ ਸਭ ਤੋਂ ਉੱਚੀ ਚੋਟੀ ਹੈ ਇਹ ਝੀਲ ਕਰੀਬ 14 ਹਜ਼ਾਰ ਸਾਲ ਪੁਰਾਣੀ ਹੈ, ਜੋ ਕਿ ਨਿਊਜ਼ੀਲੈਂਡ ਦੇ ਸਾਊਥ ਵੈਸਟਲੈਂਡ ਸੂਬੇ ’ਚ ਸਥਿਤ ਹੈ ਚਾਰੇ ਪਾਸਿਓਂ ਪਹਾੜਾਂ ਨਾਲ ਘਿਰੀ ਇਸ ਝੀਲ ਦੇ ਆਸ-ਪਾਸ ਲੱਗੇ ਪਾਈਨ ਦੇ ਦਰੱਖਤ ਇਸ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੰਦੇ ਹਨ ਇਸ ਝੀਲ ’ਤੇ ਨਿਊਜੀਲੈਂਡ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕੁਕ ਅਤੇ ਮਾਊਂਟ ਤਸਮਾਨ ਦਾ ਅਕਸ ਪੈਂਦਾ ਹੈ ਖਾਸਕਰਕੇ ਸ਼ਾਮ ਦੇ ਸਮੇਂ ਜਦੋਂ ਅਸਮਾਨ ਸਾਫ ਹੁੰਦਾ ਹੈ, ਤਾਂ ਪਹਾੜਾਂ ਦਾ ਰਿਫਲੈਕਸ਼ਨ ਬਹੁਤ ਸੁੰਦਰ ਦ੍ਰਿਸ਼  ਬਣਾਉਂਦਾ ਹੈ ਇਸ ਝੀਲ ਦੇ ਪਾਣੀ ਦਾ ਰੰਗ ਡਾਰਕ ਬ੍ਰਾਊਨ ਨਜ਼ਰ ਆਉਂਦਾ ਹੈ ਇਸ ਝੀਲ ਦੇ ਚਾਰੇ ਪਾਸੇ ਪੰਛੀਆਂ ਦਾ ਕਲੱਰਬ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਮੋਂਹਦਾ ਹੈ ਇਹ ਝੀਲ ਇੱਥੋਂ ਦੇ ਮਾਓਰੀ ਨਿਵਾਸੀਆਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ

ਡਿਸਟਿਲਡ ਵਾਟਰ ਤੋਂ ਵੀ ਸਾਫ ਪਾਣੀ ‘ਬਲੂ ਲੇਕ’:

ਨਿਊਜ਼ੀਲੈਂਡ ਦੇ ਸਾਊਥ ਆਈਲੈਂਡ ਦੀ ਇਸ ਬਲੂ ਲੇਕ ਦਾ ਪਾਣੀ ਐਨਾ ਸਾਫ ਹੈ ਕਿ ਇਸ ’ਚ 80 ਮੀਟਰ ਡੂੰਘਾਈ ਤੱਕ ਦੇਖਿਆ ਜਾ ਸਕਦਾ ਹੈ ਇਸ ਦਾ ਪਾਣੀ ਡਿਸਟਿਲਡ ਵਾਟਰ ਤੋਂ ਵੀ ਸਾਫ ਹੈ ਕਿਉਂਕਿ ਡਿਸਟਿਲਡ ਵਾਟਰ ’ਚ ਵੀ ਸਿਰਫ 70 ਮੀਟਰ ਤੱਕ ਹੀ ਦੇਖਿਆ ਜਾ ਸਕਦਾ ਹੈ ਇਸ ਝੀਲ ਦੀ ਖਾਸੀਅਤ ਇਹ ਹੈ ਕਿ ਇਸ ਦਾ ਪਾਣੀ ਕਦੇ ਵੀ ਗੰਦਾ ਨਹੀਂ ਹੁੰਦਾ ਕਿਉਂਕਿ ਇਸ ਝੀਲ ’ਚ ਬਕਾਇਦਾ ਫਿਲਟਰਡ ਸਿਸਟਮ ਲੱਗਾ ਹੈ ਸਮੁੰਦਰ ਤਲ ਤੋਂ 1200 ਮੀਟਰ ਦੀ ਉੱਚਾਈ ’ਤੇ ਸਥਿਤ ਹੈ, ਨਿਊਜੀਲੈਂਡ ਦੀ ਬਲੂ ਲੇਕ
-ਕਮਲ ਕਿਸ਼ੋਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!