ਲੋਹੜੀ 13 ਜਨਵਰੀ ’ਤੇ ਵਿਸ਼ੇਸ਼: ਲੋਹੜੀ ਦੋ ਜੀ ਲੋਹੜੀ, ਜੀਵੇ ਤੁਹਾਡੀ ਜੋੜੀ lohri wishes to all 13 january lohri festival in hindi special story
ਭਾਰਤੀ ਸੰਸਕ੍ਰਿਤੀ ’ਚ ਰਚੇ ਵਸੇ ਤੀਜ-ਤਿਉਹਾਰ ਜਿੱਥੇ ਆਪਸੀ ਪ੍ਰੇਮ ਤੇ ਭਾਈਚਾਰੇ ਨੂੰ ਵਧਾ ਦਿੰਦੇ ਹਨ, ਉੱਥੇ ਇਨ੍ਹਾਂ ਤੋਂ ਮਿਲਣ ਵਾਲੀ ਪ੍ਰੇਰਨਾ ਨਾਲ ਹਰ ਵਰਗ ਤੇ ਭਾਈਚਾਰੇ ’ਚ ਰਿਸ਼ਤੇ ਵੀ ਅਟੁੱਟ ਬਣਦੇ ਹਨ ਹਰ ਸਾਲ ਮਕਰ ਸੰ¬ਕ੍ਰਾਂਤੀ ਦੇ ਦਿਨ ਜਦੋਂ ਸਾਲ ਦਾ ਸਭ ਤੋਂ ਠੰਡਾ ਦਿਨ ਹੁੰਦਾ ਹੈ, ਉਸ ਦਿਨ ਸਮੁੱਚੇ ਉੱਤਰ ਭਾਰਤ ’ਚ ਖਾਸ ਤੌਰ ’ਤੇ ਪੰਜਾਬ, ਹਰਿਆਣਾ, ਦਿੱਲੀ ਤੇ ਜੰਮੂ-ਕਸ਼ਮੀਰ ’ਚ ਲੋਹੜੀ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਤੇ ਪਰੰਪਰਾਗਤ ਤਰੀਕੇ ਨਾਲ ਮਨਾਇਆ ਜਾਂਦਾ ਹੈ
ਇਸ ਤਿਉਹਾਰ ਨੂੰ ਹਿੰਦੂ-ਸਿੱਖ ਤੇ ਮੁਸਲਿਮ ਭਾਈ ਵੀ ਪੂਰੇ ਉਤਸ਼ਾਹ ਨਾਲ ਮਨਾਉਂਦੇ ਹਨ ਤਿਉਹਾਰ ਆਉਣ ਤੋਂ ਕੁਝ ਹੀ ਦਿਨ ਪਹਿਲਾਂ ਬੱਚਿਆਂ ਦੇ ਵੱਡੇ ਝੁੰਡ ਸ਼ਾਮ ਹੁੰਦੇ ਹੀ ਪ੍ਰਚੱਲਿਤ ਗੀਤਾਂ ਦੇ ਨਾਲ ਘਰ-ਘਰ ’ਚ ਲੋਹੜੀ ਮੰਗਣ ਜਾਂਦੇ ਹਨ ਲੋਹੜੀ ਗੀਤ ਗਾਉਣ ਤੋਂ ਬਾਅਦ ਬੱਚਿਆਂ ਨੂੰ ਕੁਝ ਰੁਪਏ ਤੇ ਮੱਕੀ ਦੀਆਂ ਫੁੱਲੀਆਂ ਰਿਓੜੀਆਂ ਆਦਿ ਵੀ ਦਿੱਤੀਆਂ ਜਾਂਦੀਆਂ ਹਨ, ਜਿਸ ਪਰੰਪਰਾਗਤ ਗੀਤ ਨੂੰ ਗਾਇਆ ਜਾਂਦਾ ਹੈ ਉਸ ਨਾਲ ਜੁੜੀ ਇੱਕ ਵਿਰਾਸਤੀ ਗਾਥਾ ਵੀ ਹੈ, ਪਰ ਛੋਟੇ ਬੱਚੇ ਗੀਤ ਨੂੰ ਇਸ ਤਰ੍ਹਾਂ ਗਾਉਂਦੇ ਹਨ
ਹੁੱਲੇ ਨੀਂ ਮਾਏ ਹੁੱਲੇ
ਦੋ ਬੇਰੀ ਪੱਥਰ ਦੁੱਲੇ
ਦੋ ਦਿਲ ਪਾਈਆਂ ਖ਼ਜ਼ੂਰਾਂ
ਇਨ ਨੱਬੀ ਦਾ ਕਰੋ ਮੰਗੇਵਾਂ
ਜਿਸ ਘਰ ’ਚ ਨਵੀਂ ਸ਼ਾਦੀ ਹੋਈ ਹੋਵੇ, ਸ਼ਾਦੀ ਦੀ ਪਹਿਲੀ ਵਰ੍ਹੇਗੰਢ ਹੋਵੇ ਅਤੇ ਸੰਤਾਨ ਦਾ ਜਨਮ ਹੋਇਆ ਹੋਵੇ, ਉੱਥੇ ਤਾਂ ਲੋਹੜੀ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਲੋਹੜੀ ਦੇ ਦਿਨ ਕੁਆਰੀਆਂ ਲੜਕੀਆਂ ਰੰਗ-ਬਿਰੰਗੇ, ਨਵੇਂ-ਨਵੇਂ ਕੱਪੜੇ ਪਹਿਨ ਕੇ ਘਰਾਂ ’ਚ ਪਹੁੰਚ ਜਾਂਦੀਆਂ ਹਨ ਅਤੇ ਲੋਹੜੀ ਮੰਗਦੀਆਂ ਹਨ ਨਵੇਂ ਵਿਆਹੇ ਲੜਕਿਆਂ ਦੇ ਨਾਲ ਅਠਖੇਲੀਆਂ ਕਰਦੀਆਂ ਹੋਈਆਂ ਲੜਕੀਆਂ ਇਹ ਕਹਿ ਕੇ ਮੰਗਦੀਆਂ ਹਨ
ਲੋਹੜੀ ਦੋ ਜੀ ਲੋਹੜੀ
ਜੀਵੇ ਤੁਹਾਡੀ ਜੋੜੀ
75 ਸਾਲ ਦੀ ਕਰਤਾਰ ਕੌਰ ਦੱਸਦੀ ਹੈ ਕਿ ਲੜਕੀਆਂ ਜਦੋਂ ਘਰ-ਘਰ ਜਾ ਕੇ ਲੋਹੜੀ ਮੰਗਦੀਆਂ ਹਨ ਅਤੇ ਉਨ੍ਹਾਂ ਨੂੰ ਲੋਹੜੀ ਮਿਲਣ ਦਾ ਇੰਤਜ਼ਾਰ ਕਰਦੇ ਹੋਏ ਕੁਝ ਸਮਾਂ ਬੀਤ ਜਾਂਦਾ ਹੈ ਤਾਂ ਉਹ ਇਹ ਗੀਤ ਗਾਉਂਦੀ ਹਨ-
ਸਾਡੇ ਪੈਰਾਂ ਹੇਠ ਸਲਾਈਆਂ, ਅਸੀ ਕਿਹੜੇ ਵੇਲੇ ਦੀਆਂ ਆਈਆਂ
ਸਾਡੇ ਪੈਰਾਂ ਹੇਠ ਰੋੜ, ਮਾਈ ਸਾਨੂੰ ਛੇਤੀ ਛੇਤੀ ਤੋਰ
ਇਨ੍ਹਾਂ ਗੀਤਾਂ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਦਾ ਹੈ ਤਾਂ ਉਹ ਕਹਿੰਦੀਆਂ ਹਨ:-
ਸਾਡੇ ਪੈਰਾਂ ਹੇਠ ਦਹੀ, ਅਸੀਂ ਇੱਥੋਂ ਹਿੱਲਣਾ ਵੀ ਨਹੀਂ
ਲੋਹੜੀ ਦੇ ਦਿਨ ਸਵੇਰ ਤੋਂ ਹੀ ਰਾਤ ਦੇ ਉਤਸਵ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਰਾਤ ਦੇ ਸਮੇਂ ਲੋਕ ਆਪਣੇ-ਆਪਣੇ ਘਰਾਂ ਦੇ ਬਾਹਰ ਅੱਗ ਬਾਲ ਕੇ ਉਸ ਦੀ ਪਰਿ¬ਕ੍ਰਮਾ ਕਰਦੇ ਹੋਏ ਉਸ ’ਚ ਤਿਲ, ਗੁੜ, ਰਿਓੜੀਆਂ ਆਦਿ ਪਾਉਂਦੇ ਹਨ ਉਸ ਤੋਂ ਬਾਅਦ ਅੱਗ ਦੇ ਚਾਰੇ ਪਾਸੇ ਸ਼ੁਰੂ ਹੁੰਦਾ ਹੈ ਗਿੱਧਾ ਅਤੇ ਭੰਗੜੇ ਦਾ ਮਨੋਹਾਰੀ ਪ੍ਰੋਗਰਾਮ, ਜੋ ਦੇਰ ਰਾਤ ਤੱਕ ਚੱਲਦਾ ਹੈ
ਲੋਹੜੀ ਦਾ ਤਿਉਹਾਰ ਖਾਸ ਤੌਰ ’ਤੇ ਮੁਗਲਕਾਲ ’ਚ ਘਟੀ ਇੱਕ ਘਟਨਾ ਨਾਲ ਜੁੜਿਆ ਹੈ ਇਹ ਦੁੱਲਾ ਭੱਟੀ ਦੀ ਯਾਦ ’ਚ ਮਨਾਇਆ ਜਾਂਦਾ ਹੈ ਇਤਿਹਾਸ ਦੱਸਦਾ ਹੈ ਕਿ ਅਕਬਰ ਦੇ ਜ਼ਮਾਨੇ ’ਚ ਇੱਕ ਡਾਕੂ ਦੁੱਲਾ ਭੱਟੀ ਸੀ ਜੋ ਅਤਿਅੰਤ ਹੀ ਨੇਕਦਿਲ ਇਨਸਾਨ ਸੀ ਉਹ ਸਦਾ ਗਰੀਬਾਂ ਦੀ ਭਲਾਈ ਕਰਦਾ ਸੀ ਅਮੀਰਾਂ ਨੂੰ ਉਹ ਹਮੇਸ਼ਾ ਲੁੱਟਦਾ ਸੀ ਤੇ ਜ਼ਰੂਰਤਮੰਦ ਗਰੀਬਾਂ ਦੀ ਮੱਦਦ ਕਰਦਾ ਸੀ ਇੱਕ ਵਾਰ ਇੱਕ ਗਰੀਬ ਬ੍ਰਾਹਮਣ ਦੀ ਲੜਕੀ ਜਿਸ ਦਾ ਨਾਂਅ ਸੁੰਦਰ ਮੁੰਦਰੀਏ ਸੀ ਅਤੇ ਜਦੋਂ ਉਸ ਦੀ ਸ਼ਾਦੀ ਕਰਨ ਦਾ ਸਮਾਂ ਆਇਆ ਤਾਂ ਗਰੀਬ ਬ੍ਰਾਹਮਣ ਨੇ ਦੁੱਲਾ ਭੱਟੀ ਡਾਕੂ ਨੂੰ ਫਰਿਆਦ ਕੀਤੀ ਦੁੱਲਾ ਭੱਟੀ ਜੋ ਕਿ ਮੁਸਲਮਾਨ ਸੀ, ਪਰ ਉਹ ਦਿਲ ’ਚ ਕਦੇ ਭੇਦਭਾਵ ਨਹੀਂ ਰੱਖਦਾ ਸੀ
ਜਦੋਂ ਗੱਲ ਅਕਬਰ ਬਾਦਸ਼ਾਹ ਤੱਕ ਪਹੁੰਚੀ ਕਿ ਸੁੰਦਰ ਮੁੰਦਰੀਏ ਦੀ ਸ਼ਾਦੀ ’ਚ ਦੁੱਲਾ ਭੱਟੀ ਆਏਗਾ ਤਾਂ ਬਾਦਸ਼ਾਹ ਨੇ ਸ਼ਾਦੀ ਦੇ ਦਿਨ ਸਭ ਪਾਸੇ ਚੌਕਸੀ ਵਧਾ ਦਿੱਤੀ ਵਾਅਦੇ ਮੁਤਾਬਕ ਆਪਣੀ ਭੈਣ ਦੀ ਸ਼ਾਦੀ ’ਚ ਦੁੱਲਾ ਭੱਟੀ ਆਇਆ ਕਿਹਾ ਜਾਂਦਾ ਹੈ ਕਿ ਆਪਣੇ ਨਾਲ ਢੇਰਾਂ ਸ਼ਾਦੀ ਦੇ ਸਾਜ਼ੋ-ਸਮਾਨ, ਚੁੰਨੀਆਂ, ਕੱਪੜੇ ਤੇ ਜੇਵਰਾਤ ਵੀ ਲਿਆਇਆ ਵਿਦਾਈ ਤੋਂ ਬਾਅਦ ਅਕਬਰ ਦੇ ਸਿਪਾਹੀਆਂ ਨੇ ਡਾਕੂ ਦੁੱਲਾ ਭੱਟੀ ਨੂੰ ਚਾਰਾਂ ਪਾਸਿਆਂ ਤੋਂ ਘੇਰ ਲਿਆ ਜੰਮ ਕੇ ਲੜਾਈ ਹੋਈ ਅਤੇ ਅੰਤ ’ਚ ਦੁੱਲਾ ਭੱਟੀ ਮਾਰਿਆ ਗਿਆ ਉਦੋਂ ਤੋਂ ਇਹ ਘਟਨਾ ਪ੍ਰੇਮ ਤੇ ਭਾਈਚਾਰੇ ਦਾ ਪ੍ਰਤੀਕ ਬਣ ਗਈ ਕਿ ਦੁੱਲੇ ਨੇ ਆਪਣੀ ਭੈਣ ਦੀ ਸ਼ਾਦੀ ’ਚ ਜਾਨ ਤੱਕ ਦੇ ਦਿੱਤੀ ਅਤੇ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਪ੍ਰਸੰਗ ਸਬੰਧੀ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਅਤੇ ਦੁੱਲਾ ਭੱਟੀ ਦੀ ਯਾਦ ’ਚ ਇਹ ਗੀਤ ਵੀ ਬੜੇ ਜ਼ੋਰ-ਸ਼ੋਰ ਤੇ ਆਦਰ ਨਾਲ ਗਾਇਆ ਜਾਂਦਾ ਹੈ
ਸੁੰਦਰ-ਮੁੰਦਰੀਏ ਹੋ ਤੇਰਾ ਕੌਣ ਬੇਚਾਰਾ ਹੋ
ਦੁੱਲਾ ਭੱਟੀ ਵਾਲਾ ਹੋ, ਸੇਰ ਸ਼ੱਕਰ ਆਈ ਹੋ
ਕੁੜੀ ਦੇ ਬੋਝੇ ਪਾਈ ਹੋ, ਕੁੜੀ ਦਾ ਲਾਲ ਪਤਾਕਾ ਹੋ
ਕੁੜੀ ਦਾ ਸਾਲੂ ਪਾਟਾ ਹੋ ਸਾਲੂ ਕੌਣ ਸਮੇਟੇ ਹੋ
ਇਸ ਗੀਤ ਨੂੰ ਸਾਰੇ ਇਕੱਠੇ ਗਾਉਂਦੇ ਹਨ ਅਤੇ ਬਾਅਦ ’ਚ +‘ਹੋ’ ਨੂੰ ਜੋਰ ਨਾਲ ਬੋਲਦੇ ਹਨ ਲੋਹੜੀ ਦੇ ਦਿਨ ਰਾਤ ਦੇ ਸਮੇਂ ਅੱਗ ਬਾਲੀ ਜਾਂਦੀ ਹੈ ਅਤੇ ਸਾਰੇ ਉਸ ਦੇ ਇਰਦ-ਗਿਰਦ ਜਮ੍ਹਾ ਹੁੰਦੇ ਹਨ ਤੇ ਖੁਸ਼ੀਆਂ ਦੇ ਗੀਤ ਗਾ ਕੇ ਰਿਓੜੀਆਂ, ਮੱਕੀ ਦੇ ਫੁੱਲੇ, ਖਜ਼ੂਰ ਤੇ ਹੋਰ ਪ੍ਰਸ਼ਾਦ ਵੰਡਿਆ ਜਾਂਦਾ ਹੈ ਪੰਜਾਬੀਆਂ ’ਚ ਇਸ ਤਿਉਹਾਰ ਨੂੰ ਜਿਸ ਲੜਕੇ ਤੇ ਲੜਕੀ ਦੀ ਸ਼ਾਦੀ ਦੀ ਪਹਿਲੀ ਵਰ੍ਹੇਗੰਢ ਹੋਵੇ ਤਾਂ ਖੁਸ਼ੀ ਨਾਲ ਮਨਾਉਂਦੇ ਹਨ, ਨਾਲ ਹੀ ਘਰ ’ਚ ਨਵਜਾਤ ਬੱਚੇ ਹੋਣ ’ਤੇ ਵੀ ਪਰੰਪਰਾਗਤ ਤਰੀਕੇ ਨਾਲ ਇਹ ਤਿਉਹਾਰ ਮਨਾਉਂਦੇ ਹਨ ਹਾਲਾਂਕਿ ਲੋਹੜੀ ਦਾ ਇਹ ਤਿਉਹਾਰ ਪੂਰੇ ਦੇਸ਼ ’ਚ ਮਨਾਇਆ ਜਾਣ ਲੱਗਿਆ ਹੈ, ਪਰ ਫਿਰ ਵੀ ਲੋਹੜੀ ਦਾ ਅਸਲੀ ਮਜ਼ਾ ਤੇ ਧੂਮ ਤਾਂ ਪੰਜਾਬ, ਜੰਮੂ-ਕਸ਼ਮੀਰ ਤੇ ਹਿਮਾਚਲ ’ਚ ਹੀ ਦੇਖਣ ਨੂੰ ਮਿਲਦੀ ਹੈ