ਜ਼ਰੂਰੀ ਹੈ ਆਫਿਸ ’ਚ ਬੈਲੇਂਸ ਬਣਾ ਕੇ ਚੱਲਣਾ
ਆਫਿਸ ’ਚ ਐਨੇ ਲੋਕਾਂ ਨਾਲ ਐਨੇ ਘੰਟੇ ਰਹਿਣਾ, ਉਨ੍ਹਾਂ ਨਾਲ ਖਾਣਾ-ਪੀਣਾ, ਕੰਮ ਸ਼ੇਅਰ ਕਰਨਾ, ਮਾਹੌਲ ਨੂੰ ਇੰਜੁਆਏ ਕਰਨਾ, ਆਪਣਾ ਕੰਮ ਸਮੇਂ ’ਤੇ ਨਿਪਟਾਉਣਾ, ਸਹੀ ਸਮੇਂ ’ਤੇ ਆਫਿਸ ਪਹੁੰਚਣਾ, ਆਪਣੇ ਤੋਂ ਸੀਨੀਅਰ ਅਤੇ ਜੂਨੀਅਰ ਨਾਲ ਤਾਲਮੇਲ ਬਿਠਾਉਣਾ ਆਦਿ ਅਤੇ ਬਹੁਤ ਸਾਰੀਆਂ ਹੋਰ ਸਮੱਸਿਆਵਾਂ ਨਾਲ ਜੂਝਣਾ ਹੁੰਦਾ ਹੈ ਬੈਲੇਂਸ ਬਣਾ ਕੇ ਚੱਲਣਾ ਔਖਾ ਤਾਂ ਹੈ ਪਰ ਨਾਮੁਮਕਿਨ ਨਹੀਂ
ਕਦੇ-ਕਦੇ ਤੁਸੀਂ ਆਪਣੇ ਸਹਿਯੋਗੀਆਂ ਨੂੰ ਅਰਾਮ ਨਾਲ ਗੱਪਾਂ ਮਾਰਦੇ ਦੇਖਦੇ ਹੋਵੋਗੇ, ਬਾਹਰ ਘੁੰਮਦੇ ਦੇਖਦੇ ਹੋਵੋਗੇ ਅਤੇ ਖੁਦ ਤੁਸੀਂ ਕੰਮ ’ਚ ਲੱਗੇ ਰਹਿੰਦੇ ਹੋ ਬੱਸ ਤੁਹਾਡੇ ਕੋਲ ਹੀ ਸਮਾਂ ਨਹੀਂ ਹੈ ਕੰਮ ਦਾ ਐਨਾ ਦਬਾਅ ਹੈ ਕਿ ਹਰ ਰੋਜ਼ ਦਾ ਕੰਮ ਨਿਪਟ ਜਾਵੇ ਇਹੀ ਬਹੁਤ ਹੈ ਅਜਿਹੇ ’ਚ ਇਨ੍ਹਾਂ ਸਭ ਦਾ ਤੁਹਾਡੀ ਸਿਹਤ, ਸੁਭਾਅ ਅਤੇ ਕੰਮ ਦੀ ਸਮਰੱਥਾ ’ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ ਜੇਕਰ ਤੁਸੀਂ ਵੀ ਐਵੇਂ ਹੀ ਜੂਝ ਰਹੇ ਹੋ ਤਾਂ ਸੁਚੇਤ ਹੋ ਜਾਓ
Table of Contents
ਨਹੀਂ ਹੈ ਸਮਾਂ ਤੁਹਾਡੇ ਕੋਲ:
ਤੁਹਾਡੇ ਕੋਲ ਆਪਣੇ ਸਾਥੀਆਂ ਕੋਲ ਬੈਠਣ ਦਾ ਸਮਾਂ ਨਹੀਂ ਹੈ, ਗੱਪਾਂ ਮਾਰਨ ਦਾ ਸਮਾਂ ਨਹੀਂ ਹੈ, ਮਨ ਹੁੰਦੇ ਹੋਏ ਵੀ ਤੁਸੀਂ ਆਪਣੇ-ਆਪ ਨੂੰ ਕੰਮ ਦੇ ਪ੍ਰੈਸ਼ਰ ਕਾਰਨ ਰੋਕ ਦਿੰਦੇ ਹੋ ਅਜਿਹੇ ’ਚ ਤੁਸੀਂ ਆਪਣੇ ਸਾਥੀਆਂ ਤੋਂ ਅਲੱਗ-ਥਲੱਗ ਰਹਿਣ ਲੱਗਦੇ ਹੋ ਤੁਹਾਡੀਆਂ ਉਨ੍ਹਾਂ ਤੋਂ ਦੂਰੀਆਂ ਵਧਦੀਆਂ ਜਾਂਦੀਆਂ ਹਨ ਤੇ ਸੁਭਾਅ ’ਚ ਚਿੜਚਿੜਾਪਣ ਆਉਣਾ ਸੁਭਾਵਿਕ ਹੋ ਜਾਂਦਾ ਹੈ
ਜੇਕਰ ਮਨ ਨਹੀਂ ਕਰਦਾ ਆਫਿਸ ਜਾਣ ਦਾ:
ਪਹਿਲਾਂ ਤੁਸੀਂ ਸਵੇਰੇ ਤਰੋ-ਤਾਜ਼ਾ ਉੱਠਦੇ ਸੀ ਅਤੇ ਆਫਿਸ ਜਾਣ ਲਈ ਉਤਸ਼ਾਹਿਤ ਰਹਿੰਦੇ ਸੀ ਪਰ ਹੁਣ ਉਤਸ਼ਾਹ ਘੱਟ ਹੋ ਰਿਹਾ ਹੈ ਅਤੇ ਰੁਚੀ ਨਾ ਹੋਵੇ, ਆਫਿਸ ’ਚ ਕੰਮ ਨਿਪਟਾਉਣ ਦਾ ਮਨ ਨਾ ਕਰੇ, ਸਮਾਂ ਬਿਤਾਉਣਾ ਮੁਸ਼ਕਲ ਹੋਵੇ ਤਾਂ ਸਮਝੋ ਕਿ ਤੁਸੀਂ ਆਫਿਸ ’ਚ ਪ੍ਰੈਸ਼ਰ ’ਚ ਰਹਿ ਰਹੇ ਹੋ
ਨਿਰਾਸ਼ਾ ਦਾ ਹਾਵੀ ਹੋਣਾ:
ਕੁਝ ਗੱਲਾਂ, ਕੁਝ ਚੀਜ਼ਾਂ ਨੂੰ ਲੈ ਕੇ ਆਫਿਸ ’ਚ ਮਨ ਨਿਰਾਸ਼ ਰਹਿੰਦਾ ਹੈ ਕਿਸੇ ਕੰਮ ’ਚ ਉਤਸ਼ਾਹ ਨਹੀਂ ਰਹਿੰਦਾ, ਬੱਸ ਕੰਮ ਨਿਪਟਾਉਣ ਤੱਕ ਸੀਮਤ ਰਹਿੰਦੇ ਹੋ ਤੁਸੀਂ ਤਾਂ ਧਿਆਨ ਰੱਖੋ ਨਿਰਾਸ਼ਾ ਤੁਹਾਡੇ ’ਤੇ ਹਾਵੀ ਹੋ ਰਹੀ ਹੈ ਕਿਤੇ ਇਹ ਨਿਰਾਸ਼ਾ ਤੁਹਾਨੂੰ ਟੈਨਸ਼ਨ ’ਚ ਨਾ ਘੇਰ ਲਵੇ ਅਜਿਹੇ ’ਚ ਬੈਲੇਂਸ ਬਣਾਉਣਾ ਬਹੁਤ ਜ਼ਰੂਰੀ ਹੈ
ਕੁਝ ਪਾ ਕੇ ਵੀ ਕੁਝ ਮਹਿਸੂਸ ਨਹੀਂ ਕਰਦੇ ਤੁਸੀਂ:
ਜੇਕਰ ਤੁਹਾਨੂੰ ਤੁਹਾਡੇ ਕੰਮ ਦਾ ਐਵਾਰਡ ਵੀ ਮਿਲਦਾ ਹੈ ਪਰ ਤੁਹਾਨੂੰ ਉਸ ’ਚ ਸਫ਼ਲਤਾ ਮਹਿਸੂਸ ਨਹੀਂ ਹੁੰਦੀ, ਕੁਝ ਮੋਟੀਵੇਸ਼ਨ ਨਹੀਂ ਮਿਲਦੀ ਤਾਂ ਬਿਹਤਰ ਹੈ ਕਿ ਕੰਮ ਅਤੇ ਆਪਣੇ ’ਚ ਬੈਲੇਂਸ ਬਣਾਓ ਕੰਮਾਂ ਦੀ ਸੂਚੀ ਤਿਆਰ ਕਰਕੇ ਜ਼ਰੂਰਤ ਅਨੁਸਾਰ ਕੰਮ ਕਰੋ ਕੁਝ ਸਮਾਂ ਰਿਲੈਕਸ ਹੋਣ ਲਈ ਵੀ ਰੱਖੋ
ਅਜਿਹੇ ’ਚ ਜ਼ਰੂਰੀ ਹੈ ਹੱਲ:
- ਆਪਣੇ ਬੌਸ ਨਾਲ ਆਪਣੇ ਕੰਮ ਬਾਰੇ ਗੱਲ ਕਰੋ
- ਨਾ ਕਹਿਣਾ ਵੀ ਸਿੱਖੋ ਬੌਸ ਨੂੰ ਖੁਸ਼ ਰੱਖਣ ਦੇ ਚੱਕਰ ’ਚ ਹਰ ਕੰਮ ਦੀ ਹਾਮੀ ਨਾ ਭਰੋ
- ਆਪਣੇ ਟੀਚੇ ਨੂੰ ਮੁੜ ਦੇਖ-ਪਰਖ਼ ਕੇ ਤੈਅ ਕਰੋ
- ਆਪਣੇ ਕੰਮ ਅਤੇ ਘਰ ਪ੍ਰਤੀ ਕੁਝ ਕਮਿਟਮੈਂਟਸ ਘੱਟ ਕਰੋ
- ਬਿਨਾਂ ਤਣਾਅ ਦੇ ਕੰਮ ਨੂੰ ਨਿਪਟਾਉਣ ਦੀ ਕਲਾ ਸਿੱਖੋ
- ਆਰਾਮ ਕਰੋ ਅਤੇ ਪੌਸ਼ਟਿਕ ਆਹਾਰ ਲਓ
- ਕੰਮ ਦਰਮਿਆਨ ਥੋੜ੍ਹਾ ਬਰੇਕ ਲਓ
- ਛੁੱਟੀਆਂ ਜ਼ਰੂਰ ਲਓ ਬਿਨਾਂ ਕੰਮ ਦੇ ਵੀ ਘਰ ’ਚ ਪੂਰਾ ਆਰਾਮ ਕਰੋ ਜਾਂ ਬਾਹਰ ਛੁੱਟੀਆਂ ਦਾ ਅਨੰਦ ਲੈਣ ਲਈ ਨਿੱਕਲੋ ਐਨਰਜ਼ੀ ਲੈਵਲ ’ਚ ਵਾਧਾ ਹੋਵੇਗਾ ਅਤੇ ਵਾਪਸ ਆ ਕੇ ਤੁਸੀਂ ਨਵੇਂ ਜੋਸ਼ ਨਾਲ ਕੰਮ ’ਚ ਲੱਗੋਗੇ
- ਟੀ ਬ੍ਰੇਕ ਦੇ ਸਮੇਂ ਆਪਣੇ ਮਿੱਤਰਾਂ ਨਾਲ ਚਾਹ ਦਾ ਲੁਤਫ ਲਓ ਅਤੇ ਗੱਪਾਂ ਮਾਰੋ
-ਉਰਵਸ਼ੀ