how to make a good father fathers day special june 20

ਕਿਵੇਂ ਬਣੋ ਚੰਗੇ ਪਿਤਾ ਫਾਦਰਜ਼-ਡੇ ਵਿਸ਼ੇਸ਼ (20 ਜੂਨ)

ਇੱਕ ਚੰਗਾ ਪਿਤਾ ਬਣਨਾ ਕੋਈ ਆਸਾਨ ਗੱਲ ਨਹੀਂ ਹੈ ਇਸ ਨਾਲ ਕੋਈ ਫਰਕ ਨਹੀਂ ਪੈਦਾ ਕਿ ਤੁਹਾਡੇ ਬੱਚੇ ਦੀ ਉਮਰ ਕੀ ਹੈ ਜਾਂ ਤੁਹਾਡੇ ਕਿੰਨੇ ਬੱਚੇ ਹਨ, ਤੁਹਾਨੂੰ ਇਹ ਜਾਣਨਾ ਹੋਵੇਗਾ ਕਿ ਇੱਕ ਪਿਤਾ ਦਾ ਕੰਮ ਕਦੇ ਵੀ ਖ਼ਤਮ ਨਹੀਂ ਹੁੰਦਾ ਹੈ

ਇੱਕ ਚੰਗੇ ਪਿਤਾ ਹੋਣ ਦੇ ਨਾਤੇ ਤੁਹਾਨੂੰ ਹਮੇਸ਼ਾ ਨਾਲ ਹੋਣਾ ਚਾਹੀਦਾ ਹੈ, ਇੱਕ ਚੰਗਾ ਅਨੁਸ਼ਾਸਨਾਤਮਕ ਅਤੇ ਪ੍ਰੇਰਨਾਸਰੋਤ ਹੋਣਾ ਚਾਹੀਦਾ ਹੈ ਅਤੇ ਆਪਣੇ ਬੱਚੇ ਦੀ ਹਰ ਇੱਕ ਛੋਟੀ ਤੋਂ ਛੋਟੀ ਜ਼ਰੂਰਤ ਲਈ ਹੀ ਨਰਮਾਈ ਰੱਖਣ ਵਾਲਾ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਇੱਕ ਚੰਗਾ ਪਿਤਾ ਹੋਣ ਦੇ ਲਈ ਕੀ-ਕੀ ਕਰਨਾ ਚਾਹੀਦਾ ਹੈ, ਤਾਂ ਬਸ ਇਨ੍ਹਾਂ ਚਰਨਾਂ ਦਾ ਪਾਲਣ ਕਰੋ

ਆਪਣੇ ਬੱਚਿਆਂ ਲਈ ਸਮਾਂ ਕੱਢੋ:

ਜੇਕਰ ਤੁਸੀਂ ਇੱਕ ਚੰਗਾ ਪਿਤਾ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਬੱਚਿਆਂ ਲਈ ਕੁਝ ਸਮਾਂ ਹਰ ਦਿਨ ਵੱਖ ਤੋਂ ਕੱਢ ਕੇ ਰੱਖਣਾ ਹੋਵੇਗਾ ਜਾਂ ਫਿਰ ਘੱਟ ਤੋਂ ਘੱਟ ਹਰ ਹਫ਼ਤੇ ਫਿਰ ਚਾਹੇ ਤੁਸੀਂ ਕਿੰਨੇ ਵੀ ਬਿਜ਼ੀ ਕਿਉਂ ਨਾ ਹੋਵੋ ਬੱਚਿਆਂ ਨਾਲ ਬਿਤਾਏ ਜਾਣ ਵਾਲੇ ਇਨ੍ਹਾਂ ਪਲਾਂ ਨੂੰ ਆਪਣੇ ਸ਼ਡਿਊਲ ’ਚ ਸ਼ਾਮਲ ਕਰੋ ਹੋ ਸਕਦਾ ਹੈ, ਤੁਹਾਡੇ ਬੱਚਿਆਂ ਨੂੰ ਕੁਝ ਖਾਸ ਦਿਨਾਂ ਜਿਵੇਂ ਮੰਗਲਵਾਰ, ਬੁੱਧਵਾਰ ਅਤੇ ਐਤਵਾਰ ਦੇ ਦਿਨ ਤੁਹਾਡੇ ਨਾਲ ਸਮਾਂ ਬਿਤਾਉਣਾ ਚੰਗਾ ਲੱਗਦਾ ਹੋਵੇ ਉਨ੍ਹਾਂ ਦਿਨਾਂ ’ਚ ਵਾਧੂ ਧਿਆਨ ਦੇਣ ਲਈ ਸਮਾਂ ਕੱਢੋ ਅਤੇ ਹੋਰ ਰੁਕਾਵਟਾਂ ਨੂੰ ਰਸਤੇ ’ਚ ਨਾ ਆਉਣ ਦਿਓ

Also Read:  ਸਰਦੀਆਂ ’ਚ ਕਿਹੋ ਜਿਹਾ ਹੋਵੇ ਆਊਟਫਿੱਟ

ਉਨ੍ਹਾਂ ਦੇ ਯਾਦਗਾਰ ਸਮੇਂ ’ਚ ਉਨ੍ਹਾਂ ਨਾਲ ਰਹੋ:

ਆਪਣੇ ਸਮੇਂ ਨੂੰ ਇਸ ਤਰ੍ਹਾਂ ਵਰਤੋ ਕਿ ਤੁਸੀਂ ਆਪਣੇ ਬੇਟੇ/ਬੇਟੀ ਦੇ ਸਕੂਲ ਦੇ ਪਹਿਲੇ ਦਿਨੋਂ ਹੀ ਨਾਲ ਹੋਵੋ, ਤੁਹਾਡੇ ਬੇਟੇ/ਬੇਟੀ ਦੇ ਪਹਿਲੇ ਵੱਡੇ ਖੇਡ ਮੁਕਾਬਲੇ ਜਾਂ ਫਿਰ ਤੁਹਾਡੇ ਬੇਟੇ/ਬੇਟੀ ਦੇ ਯੂਨੀਵਰਸਿਟੀ ਦੀ ਡਿਗਰੀ ਪੱਧਰ ਦੀ ਪੜ੍ਹਾਈ ਦੇ ਸਮਾਰੋਹ ’ਚ ਨਾਲ ਰਹੋ ਤੁਹਾਡੇ ਬੱਚਿਆਂ ਨੂੰ ਇਹ ਪਲ ਜੀਵਨਭਰ ਯਾਦ ਰਹਿਣਗੇ ਅਤੇ ਤੁਹਾਡਾ ਉਸ ਸਮੇਂ ਉੱਥੇ ਹੋਣਾ ਉਨ੍ਹਾਂ ਲਈ ਬਹੁਤ ਮਾਇਨੇ ਰੱਖਦਾ ਹੈ ਜਦੋਂ ਤੁਹਾਡਾ ਬੱਚਾ ਤੁਹਾਡੇ ਕਿਸੇ ਮਾਈਲਸਟੋਨ ਨੂੰ ਛੂਹ ਰਿਹਾ ਹੋਵੇ, ਹੋ ਸਕਦਾ ਹੈ ਉਸ ਸਮੇਂ ਤੁਸੀਂ ਬਹੁਤ ਬੀਜ਼ੀ ਹੋਵੋ, ਪਰ ਜੇਕਰ ਤੁਸੀਂ ਇਸ ਮੌਕੇ ਨੂੰ ਖੋਹ ਦਿੱਤਾ ਤਾਂ ਤੁਸੀਂ ਜੀਵਨਭਰ ਇਸ ਲਈ ਪਛਤਾਓਂਗੇ

ਆਪਣੇ ਬੱਚਿਆਂ ਨੂੰ ਮਹੱਤਵਪੂਰਨ ਪਾਠ ਸਿਖਾਓ:

ਤੁਹਾਨੂੰ ਆਪਣੇ ਬੱਚਿਆਂ ਨੂੰ ਜੀਵਨ ਦੇ ਬੁਨਿਆਦੀ ਕੰਮਾਂ ਨੂੰ ਪੂਰਾ ਕਰਨਾ ਸਿਖਾਉਣਾ ਲਈ ਮੌਜ਼ੂਦ ਹੋਣਾ ਚਾਹੀਦਾ ਹੈ ਆਪਣੇ ਬੱਚੇ ਦੇ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ, ਬਾਥਰੂਮ ਦੀ ਵਰਤੋਂ ਕਰਨਾ, ਮੋਟਰ ਸਾਇਕਲ ਚਲਾਉਣਾ ਸਿੱਖਣਾ ਜਾਂ ਫਿਰ ਸਮਾਂ ਆਉਣ ’ਤੇ ਗੱਡੀ ਚਲਾਉਣਾ ਸਿੱਖਣ ’ਚ ਤੁਸੀਂ ਮੱਦਦ ਕਰ ਸਕਦੇ ਹੋ ਤੁਸੀਂ ਆਪਣੇ ਬੇਟਿਆਂ ਨੂੰ ਦਾੜ੍ਹੀ ਬਣਾਉਣਾ ਅਤੇ ਚੰਗੀ ਸਿਹਤ ਨੂੰ ਬਣਾਏ ਰੱਖਣਾ ਸਿਖਾ ਸਕਦੇ ਹੋ ਤੁਹਾਡੇ ਬੱਚਿਆਂ ਨੂੰ ਰੋਜ਼ਾਨਾ ਦੇ ਛੋਟੇ-ਛੋਟੇ ਕੰਮਾਂ ਤੋਂ ਲੈ ਕੇ ਜੀਵਨ ਦੇ ਵੱਡੇ-ਵੱਡੇ ਸਬਕ ਸਿੱਖਣ ’ਚ ਤੁਹਾਡੀ ਜ਼ਰੂਰਤ ਹੋਵੇਗੀ

ਮਜ਼ਬੂਤ ਸੰਪਰਕ ਦਾ ਵਿਕਾਸ ਕਰੋ:

ਆਪਣੇ ਬੱਚਿਆਂ ਦੇ ਜੀਵਨ ਦੇ ਮਹੱਤਵਪੂਰਨ ਪਲਾਂ ’ਚ ਤੁਹਾਡਾ ਹਾਜ਼ਰ ਹੋਣਾ ਬਹੁਤ ਮਹੱਤਵਪੂਰਨ ਹੈ ਅਤੇ ਇਸ ਲਈ ਆਪਣੇ ਬੱਚਿਆਂ ਦੇ ਨਾਲ ਸੰਵਾਦ ਕਰਨ ’ਚ ਅੱਗੇ ਰਹੇ, ਜਦੋਂ ਤੁਸੀਂ ਉੱਥੇ ਮੌਜ਼ੂਦ ਹੋਵੋ ਜ਼ਰੂਰੀ ਨਹੀਂ ਕਿ ਤੁਸੀਂ ਆਪਣੇ ਬੱਚਿਆਂ ਨਾਲ ਹਮੇਸ਼ਾ ਬਾਹਰ ਘੁੰਮਣ ਜਾਓ ਅਤੇ ਮੌਜ ਮਸਤੀ ਕਰੋ ਤੁਸੀਂ ਸਿਰਫ਼ ਉਨ੍ਹਾਂ ਦੀਆਂ ਚਿੰਤਾਵਾਂ ਅਤੇ ਸੰਘਰਸ਼ ਨੂੰ ਸਮਝਣ ਲਈ, ਉਨ੍ਹਾਂ ਨੂੰ ਲੋਕਾਂ ਨਾਲ ਸੰਵਾਦ ਕਰਨ ’ਚ ਆਪਣੇ ਆਪ ਨੂੰ ਪਹਿਲੂ ਬਣਾਉਣ ’ਤੇ ਕੇਂਦਰਿਤ ਕਰੋ ਤੈਅ ਕਰੋ ਕਿ ਤੁਸੀਂ ਆਪਣੇ ਬੱਚਿਆਂ ਨਾਲ ਹਰ ਦਿਨ ਜਾਂਚ ਕਰੋ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਉਹ ਕਿਸ ਬਾਰੇ ਚਿੰਤਤ ਹਨ, ਉਨ੍ਹਾਂ ਦਾ ਇਹ ਹਫ਼ਤਾ ਕਿਵੇਂ ਰਿਹਾ, ਉਨ੍ਹਾਂ ਦੇ ਦਿਮਾਗ ’ਚ ਕੀ ਚੱਲ ਰਿਹਾ ਹੈ

Also Read:  Apricot: ਖੂਬ ਖਾਓ ਖੁਬਾਨੀ

ਤੁਸੀਂ ਖੁਦ ਲਈ ਸਮਾਂ ਕੱਢੋ:

ਤੁਸੀਂ ਹਰ ਸਮੇਂ ਆਪਣੇ ਬੱਚਿਆਂ ਦੇ ਹਿੱਤਾਂ ਨੂੰ ਉੱਪਰ ਤੇ ਪਹਿਲਾਂ ਰੱਖਿਆ ਹੈ ਪਰ ਕਦੇ ਵੀ ਖੁਦ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਨਾ ਕਰੋ ਜੇਕਰ ਤੁਸੀਂ ਖੁਦ ਲਈ ਸਮਾਂ ਨਹੀਂ ਕੱਢਦੇ ਹੋ ਤਾਂ ਤੁਸੀਂ ਕਦੇ ਵੀ ਖੁਦ ਲਈ ਆਰਾਮ, ਜਾਂ ਪੂਰੇ ਜੋਸ਼ ਨਾਲ ਭਰਿਆ ਹੋਇਆ ਮਹਿਸੂਸ ਨਹੀਂ ਕਰ ਸਕੋਂਗੇ ਅਤੇ ਬੱਚਿਆਂ ਨੂੰ ਉਹ ਸਮਾਂ ਅਤੇ ਧਿਆਨ ਨਹੀਂ ਦੇ ਸਕੋਂਗੇ ਜਿਸ ਦੇ ਉਹ ਹੱਕਦਾਰ ਹਨ

ਹਿੰਸਕ ਨਾ ਬਣੋ:

ਕੋਈ ਗੱਲ ਨਹੀਂ ਤੁਸੀਂ ਕਿੰਨੇ ਗੁੱਸੇ ’ਚ ਹੋ, ਤੁਸੀਂ ਬੱਚੇ ਨੂੰ ਮਾਰਨ, ਸੱਟ ਪਹੁੰਚਾਉਣ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ ਇਹ ਉਨ੍ਹਾਂ ਨੂੰ ਸਰੀਰਕ ਅਤੇ ਭਾਵਨਾਤਮਕ ਤੌਰ ’ਤੇ ਦੁੱਖ ਦੇਵੇਗਾ ਅਤੇ ਉਹ ਹਰ ਹਾਲਤ ’ਚ ਤੁਹਾਡੇ ਤੋਂ ਬਚਣਾ ਚਾਹੁਣਗੇ ਜੇਕਰ ਤੁਹਾਡੇ ਬੱਚਿਆਂ ਨੂੰ ਲੱਗਦਾ ਹੈ ਕਿ ਤੁਸੀਂ ਹਿੰਸਕ ਹੋ ਸਕਦੇ ਹੋ ਤਾਂ ਉਹ ਕੰਮ ਬੰਦ ਕਰਕੇ ਤੁਹਾਡੇ ਆਸ-ਪਾਸ ਨਹੀਂ ਰਹਿਣਾ ਚਾਹੁਣਗੇ ਜੇਕਰ ਤੁਸੀਂ ਉਨ੍ਹਾਂ ਤੋਂ ਸਨਮਾਨ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਇਸ ਹਿੰਸਕ ਰੂਪ ਨੂੰ ਬੱਚਿਆਂ ਅਤੇ ਉਨ੍ਹਾਂ ਦੀ ਮਾਂ ਦੇ ਸਾਹਮਣੇ ਆਉਣ ਤੋਂ ਰੋਕਣਾ ਹੋਵੇਗਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ