Money Safe

ਕਿਵੇਂ ਹੋਵੇ ਧਨ ਦੀ ਸੁਰੱਖਿਆ Money Safe

ਧਨ ਦੀ ਸੁਰੱਖਿਆ ਹੁੰਦੀ ਹੈ ਉਸਦੀ ਸੁਚੱਜੀ ਵਰਤੋਂ ਨਾਲ ਉਸਨੂੰ ਪਰਉਪਕਾਰ ਦੇ ਕੰਮਾਂ ’ਚ ਲਾਉਣ ਨਾਲ ਜਾਂ ਦੇਸ਼, ਧਰਮ, ਸਮਾਜ ਲਈ ਦਾਨ ਦੇਣ ਨਾਲ ਇਸਨੂੰ ਹੀ ਧਨ ਦਾ ਤਿਆਗ ਵੀ ਕਹਿ ਸਕਦੇ ਹਾਂ ਅਜਿਹੇ ਲੋਕ ਹੀ ਸੰਸਾਰ ’ਚ ਤਿਆਗੀ ਅਤੇ ਮਹਾਨ ਕਹਾਉਂਦੇ ਹਨ। ਮਿਹਨਤ ਨਾਲ ਕਮਾਏ ਹੋਏ ਆਪਣੇ ਧਨ ਦੀ ਸੁਰੱਖਿਆ ਕਰਨਾ ਮਨੁੱਖ ਲਈ ਬਹੁਤ ਜ਼ਰੂਰੀ ਹੈ ਧਨ ਨਾਲ ਹਰ ਜ਼ਰੂਰੀ ਕੰਮ ਪੂਰੇ ਕੀਤੇ ਜਾਂਦੇ ਹਨ ਮਨੁੱਖ ਇਸ ਨੂੰ ਕਮਾਉਣ ਲਈ ਦਿਨ-ਰਾਤ ਇੱਕ ਕਰ ਦਿੰਦਾ ਹੈ ਆਪਣਾ ਸਭ ਸੁੱਖ-ਚੈਨ ਤਿਆਗ ਕੇ ਕੋਹਲੂ ਦੇ ਬਲਦ ਵਾਂਗ ਤੁਰਿਆ ਰਹਿੰਦਾ ਹੈ ਉਦੋਂ ਜਾ ਕੇ ਉਹ ਧਨ ਇਕੱਠਾ ਕਰ ਸਕਦਾ ਹੈ।

ਇਹੀ ਧਨ ਹੈ ਜੋ ਉਸਦੇ ਐਸ਼ੋ-ਆਰਾਮ ਦਾ ਜਰੀਆ ਜਾਂ ਸਾਧਨ ਬਣਦਾ ਹੈ ਮਨੁੱਖ ਸਿਰ ਉੱਚਾ ਕਰਕੇ ਸ਼ਾਨ ਨਾਲ ਤੁਰਦਾ ਹੈ ਉਸਦੇ ਚਿਹਰੇ ਦੀ ਚਮਕ ਹੀ ਉਸ ਦੇ ਰਈਸ ਹੋਣ ਦਾ ਬਖਿਆਨ ਕਰ ਦਿੰਦੀ ਹੈ। ਜੋ ਲੋਕ ਪੈਸਾ ਕਮਾਉਣ ਤੋਂ ਅਸਮਰੱਥ ਹਨ, ਉਹ ਇਸ ਦੀ ਕਮੀ ’ਚ ਆਪਣਾ ਸਾਰਾ ਜੀਵਨ ਬਤੀਤ ਕਰਦੇ ਹਨ ਉਨ੍ਹਾਂ ਦੇ ਆਪਣੇ ਵੀ ਉਨ੍ਹਾਂ ਤੋਂ ਪਾਸਾ ਵੱਟਣ ’ਚ ਬਿਲਕੁਲ ਦੇਰ ਨਹੀਂ ਲਾਉਂਦੇ ਹਰ ਸਮੇਂ ਉਨ੍ਹਾਂ ਦਾ ਚਿਹਰਾ ਮੁਰਝਾਇਆ ਹੋਇਆ ਦਿਖਾਈ ਦਿੰਦਾ ਹੈ ਉਹ ਸਦਾ ਚਿੰਤਿਤ, ਉਦਾਸ ਅਤੇ ਪ੍ਰੇਸ਼ਾਨ ਦਿਖਾਈ ਦਿੰਦੇ ਹਨ ਉਨ੍ਹਾਂ ਦਾ ਸਾਰਾ ਜੀਵਨ ਜੋੜ-ਤੋੜ ਕਰਦੇ ਹੋਏ ਬੀਤਦਾ ਹੈ ਇੱਕ ਸਮੱਸਿਆ ਦਾ ਹੱਲ ਉਹ ਕਰਦੇ ਹਨ ਤਾਂ ਦੂਜੀ ਸਮੱਸਿਆ ਉਨ੍ਹਾਂ ਦਾ ਮੂੰਹ ਚਿੜਾਉਂਦੀ ਹੋਈ ਸਾਹਮਣੇ ਪ੍ਰਗਟ ਹੋ ਜਾਂਦੀ ਹੈ ਉਹ ਫਿਰ ਜੋੜ-ਤੋੜ ਕਰਦੇ ਹੋਏ ਹੀ ਆਪਣਾ ਜੀਵਨ ਬਤੀਤ ਕਰਦੇ ਹਨ। ਧਨ ਦੀ ਸੁਰੱਖਿਆ ਕਰਨ ਲਈ ਹੇਠ ਲਿਖਿਆ ਸ਼ਲੋਕ ਸਾਨੂੰ ਤਰੀਕਾ ਦੱਸ ਰਿਹਾ ਹੈ:-

ਉਪਾਰਜਿਤਾਨਾਂ ਵਿੱਤਾਨਾਂ ਤਿਆਗ ਐਵ ਹਿ ਰਕਸ਼ਣੰ
ਤਡਾਗੋਦਰਸੰਸਥਾਨਾਂ ਪਰੀਵਾਹ ਇਵਾਮਭਸਾਂ

ਅਰਥਾਤ ਕਮਾਏ ਹੋਏ ਧਨ ਦਾ ਤਿਆਗ ਕਰਨ ਨਾਲ ਹੀ ਉਸਦੀ ਰੱਖਿਆ ਹੁੰਦੀ ਹੈ ਜਿਵੇਂ ਤਲਾਬ ਦਾ ਪਾਣੀ ਵਗਦੇ ਰਹਿਣ ਨਾਲ ਸਾਫ ਰਹਿੰਦਾ ਹੈ। ਇਹ ਸ਼ਲੋਕ ਸਮਝਾ ਰਿਹਾ ਹੈ ਕਿ ਧਨ ਨੂੰ ਜੇਕਰ ਬਹੁਤ ਜ਼ਿਆਦਾ ਸੰਭਾਲ ਕੇ ਰੱਖਿਆ ਜਾਵੇ, ਉਸਨੂੰ ਨਾ ਆਪਣੇ ਲਈ ਖਰਚ ਕੀਤਾ ਜਾਵੇ ਅਤੇ ਨਾ ਆਪਣਿਆਂ ਲਈ ਤਾਂ ਉਸ ਧਨ ਤੋਂ ਵੀ ਇੱਕ ਤਰ੍ਹਾਂ ਦੀ ਸੜ੍ਹਾਂਦ ਆਉਣ ਲੱਗਦੀ ਹੈ ਸੱਪ ਵਾਂਗ ਕੁੰਡਲੀ ਮਾਰ ਕੇ ਬੈਠਣ ਵਾਲੇ ਸੋਚਦੇ ਹਨ:-

ਚਮੜੀ ਜਾਵੇ ਪਰ ਦਮੜੀ ਨਾ ਜਾਵੇ

ਉਨ੍ਹਾਂ ਦਾ ਧਨ ਕਿਸੇ ਦੀ ਵਰਤੋਂ ’ਚ ਨਹੀਂ ਆਉਂਦਾ ਉਹ ਆਪਣੇ ਪਰਿਵਾਰ ਵਾਲਿਆਂ ਸਮੇਤ ਕਮੀਆਂ ’ਚ ਜੀਵਨ ਬਤੀਤ ਕਰਦੇ ਹਨ ਧਨ ਦੀ ਸੁਰੱਖਿਆ ਹੁੰਦੀ ਹੈ ਉਸਦੀ ਸੁਚੱਜੀ ਵਰਤੋਂ ਨਾਲ ਉਸਨੂੰ ਪਰਉਪਕਾਰ ਦੇ ਕੰਮਾਂ ’ਚ ਲਾਉਣ ਨਾਲ ਜਾਂ ਦੇਸ਼, ਧਰਮ, ਸਮਾਜ ਲਈ ਦਾਨ ਦੇਣ ਨਾਲ ਇਸਨੂੰ ਹੀ ਧਨ ਦਾ ਤਿਆਗ ਵੀ ਕਹਿ ਸਕਦੇ ਹਾਂ ਅਜਿਹੇ ਲੋਕ ਹੀ ਸੰਸਾਰ ’ਚ ਤਿਆਗੀ ਅਤੇ ਮਹਾਨ ਕਹਾਉਂਦੇ ਹਨ ਉਨ੍ਹਾਂ ਨੂੰ ਸਭ ਥਾਂ ਸਨਮਾਨ ਦਿੱਤਾ ਜਾਂਦਾ ਹੈ।

ਇੱਥੇ ਕਵੀ ਨੇ ਉਦਾਹਰਨ ਦੇ ਕੇ ਆਪਣੀ ਗੱਲ ਨੂੰ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ ਉਹ ਕਹਿੰਦੇ ਹਨ ਕਿ ਪਾਣੀ ਜੋ ਸਾਡੀ ਜੀਵਨਦਾਤੀ ਸ਼ਕਤੀ ਹੈ ਉਸਨੂੰ ਜੇਕਰ ਬਹੁਤ ਸਮੇਂ ਤੱਕ ਇੱਕ ਥਾਂ ’ਤੇ ਜਾਂ ਇੱਕ ਭਾਂਡੇ ’ਚ ਰੋਕ ਕੇ ਰੱਖ ਦਿੱਤਾ ਜਾਵੇ ਤਾਂ ਕੁਝ ਸਮੇਂ ਬਾਅਦ ਉਸ ’ਚੋਂ ਬਦਬੂ ਆਉਣ ਲੱਗਦੀ ਹੈ, ਉਸ ’ਚ ਕੀੜੇ ਵੀ ਪੈਣ ਲੱਗਦੇ ਹਨ ਇਸ ਲਈ ਪਾਣੀ ਨੂੰ ਬੰਨ੍ਹ ਕੇ ਜਾਂ ਰੋਕ ਕੇ ਰੱਖਣ ਦਾ ਯਤਨ ਕਦੇ ਨਹੀਂ ਕਰਨਾ ਚਾਹੀਦਾ ਉਸਨੂੰ ਸਦਾ ਵਗਦੇ ਰਹਿਣਾ ਚਾਹੀਦੈ ਵਗਦਾ ਪਾਣੀ ਕਦੇ ਬਦਬੂ ਨਹੀਂ ਮਾਰਦਾ। ਇਸ ਤਰ੍ਹਾਂ ਧਨ ਅਤੇ ਪਾਣੀ ਦੋਵਾਂ ’ਚ ਕਵੀ ਨੇ ਸਮਾਨਤਾ ਪ੍ਰਦਰਸ਼ਿਤ ਕੀਤੀ ਹੈ ਅਸਲ ’ਚ ਸੱਚਾਈ ਵੀ ਇਹੀ ਹੈ ਕਿ ਪਾਣੀ ਜੇਕਰ ਬਦਬੂ ਮਾਰਨ ਲੱਗੇ ਤਾਂ ਉਸਨੂੰ ਵਰਤੋਂ ’ਚ ਨਹੀਂ ਲਿਆਂਦਾ ਜਾਂਦਾ, ਡੋਲ੍ਹ ਦਿੱਤਾ ਜਾਂਦਾ ਹੈ ਸਿਆਣੇ ਕਹਿੰਦੇ ਹਨ।

ਕਿ ਧਨ ਦੀ ਜੇਕਰ ਸਹੀ ਵਰਤੋਂ ਨਾ ਕੀਤੀ ਜਾਵੇ ਤਾਂ ਉਸਦਾ ਹਰਨ ਚੋਰ-ਡਾਕੂ ਕਰ ਸਕਦੇ ਹਨ ਆਉਣ ਵਾਲੀ ਪੀੜ੍ਹੀ ਘਾਟਾਂ ’ਚ ਜੀਵਨ ਜਿਉਣ ਨੂੰ ਮਜ਼ਬੂਰ ਹੁੰਦੀ ਹੈ ਜਦੋਂ ਬਾਅਦ ’ਚ ਬਿਨਾਂ ਮਿਹਨਤ ਕੀਤੇ ਆਸਾਨੀ ਨਾਲ ਧਨ ਮਿਲ ਜਾਂਦਾ ਹੈ ਤਾਂ ਉਹ ਉਸ ਦੀ ਦੁਰਵਰਤੋਂ ਕਰਕੇ ਉਸਨੂੰ ਬਰਬਾਦ ਕਰ ਦਿੰਦੀ ਹੈ।ਇਸ ਲਈ ਆਪਣੇ ਜੀਵਨਕਾਲ ’ਚ ਆਪਣੀ ਮਿਹਨਤ ਨਾਲ ਕਮਾਏ ਹੋਏ ਧਨ ਨੂੰ ਸਿਰਫ਼ ਇਕੱਠਾ ਹੀ ਨਾ ਕਰਦੇ ਹੋਏ ਉਸਨੂੰ ਸਦਾ ਆਪਣੇ ਅਤੇ ਆਪਣਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ’ਚ ਖਰਚ ਕਰਨਾ ਚਾਹੀਦਾ ਹੈ ਜੋ ਸਮਾਜ ਸਾਨੂੰ ਬਹੁਤ ਕੁਝ ਦਿੰਦਾ ਹੈ ਉਸਨੂੰ ਉਸਦੀ ਭਲਾਈ ਦੇ ਕੰਮਾਂ ’ਚ ਲਾ ਕੇ, ਇੱਕ ਚੰਗਾ ਮਨੁੱਖ ਹੋਣ ਦਾ ਪਰਿਚੈ ਦੇਣਾ ਚਾਹੀਦਾ ਹੈ ਇਸ ਨਾਲ ਧਨ ਦੀ ਸਹੀ ਵਰਤੋਂ ਵੀ ਹੁੰਦੀ ਹੈ ਅਤੇ ਮਨੁੱਖ ਨੂੰ ਮਾਣ ਵੀ ਮਿਲਦਾ ਹੈ।

-ਚੰਦਰ ਪ੍ਰਭਾ ਸੂਦ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!